ਬਿਜਲੀ ਮੰਤਰਾਲਾ

ਐੱਸਜੇਵੀਐੱਨ ਵੈਂਟੀਲੇਟਰ ਖਰੀਦਣ ਲਈ 1 ਕਰੋੜ ਰੁਪਏ ਦੇਵੇਗੀ

Posted On: 27 MAR 2020 11:21PM by PIB Chandigarh

ਕੇਂਦਰੀ ਬਿਜਲੀ ਮੰਤਰਾਲੇ ਤਹਿਤ ਇੱਕ ਮਿੰਨੀ ਰਤਨ ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਐੱਸਜੇਵੀਐੱਨ  ਲਿਮਿਟਿਡ ਨੇ ਕੋਰੋਨਾਵਾਇਰਸ (ਕੋਵਿਡ-19)  ਮਹਾਮਾਰੀ ਨਾਲ ਨਜਿੱਠਣ ਲਈ ਕਈ ਉਪਾਅ ਕੀਤੇ ਹਨ।  ਇਸ ਬਿਮਾਰੀ ਨੇ ਪੂਰੀ ਦੁਨੀਆ ਵਿੱਚ ਤਹਿਲਕਾ ਮਚਾ ਰੱਖਿਆ ਹੈ। ਸੰਕਟ ਦੀ ਇਸ ਘੜੀ ਵਿੱਚ, ਕੇਂਦਰੀ ਪਬਲਿਕ ਸੈਕਟਰ ਅਦਾਰਾ (ਪੀਐੱਸਯੂ), ਐੱਸਜੇਵੀਐੱਨ ਲਿਮਿਟਿਡ ਕੋਰੋਨਾਵਾਇਰਸ ਨਾਲ ਨਜਿੱਠਣ ਲਈ 1 ਕਰੋੜ ਰੁਪਏ ਪ੍ਰਦਾਨ ਕਰਨ 'ਤੇ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਿਆ ਹੈ।

 

ਐੱਸਜੇਵੀਐੱਨ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਨੰਦ ਲਾਲ ਸ਼ਰਮਾ ਨੇ ਦੱਸਿਆ ਕਿ ਇਸ ਰਕਮ ਦਾ ਇਸਤੇਮਾਲ ਇੰਦਰਾ ਗਾਂਧੀ ਮੈਡੀਕਲ ਹਸਪਤਾਲ, ਸ਼ਿਮਲਾ ਵਿੱਚ ਛੇ ਵੈਂਟੀਲੇਟਰ ਖਰੀਦਣ ਅਤੇ  ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ, ਟਾਂਡਾ ਵਿੱਚ ਪੰਜ ਵੈਂਟੀਲੇਟਰ  ਅਤੇ ਖਨੇਰੀ ਸਥਿਤ ਰਾਮਪੁਰ ਹਸਪਤਾਲ ਵਿੱਚ ਕੁਝ ਵੈਂਟੀਲੇਟਰ ਖਰੀਦਣ ਲਈ ਕੀਤਾ ਜਾਵੇਗਾ। ਐੱਸਜੇਵੀਐੱਨ ਲਿਮਿਟਿਡ ਇਨ੍ਹਾਂ ਸਿਹਤ ਸੰਸਥਾਵਾਂ ਨੂੰ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨਿਆਂ ਜਿਹੀਆਂ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗੀ।

 

***

 

ਆਰਸੀਜੇ/ਐੱਮ


(Release ID: 1608768) ਵਿਜ਼ੀਟਰ ਕਾਊਂਟਰ : 123
Read this release in: English