ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਕੋਵਿਡ-19 ਲੌਕਡਾਊਨ ਦੌਰਾਨ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸ਼ਿਕਾਇਤ ਨਿਵਾਰਨ ਸੈੱਲ ਦਾ ਗਠਨ: ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸਕੱਤਰ ਨੇ ਰਾਜਾਂ ਨੂੰ ਜ਼ਰੂਰੀ ਖੁਰਾਕ ਉਤਪਾਦਾਂ ਦਾ ਨਿਰਵਿਘਨ ਉਤਪਾਦਨ ਅਤੇ ਵੰਡ ਸੁਨਿਸ਼ਿਚਤ ਕਰਨ ਲਈ ਪੱਤਰ ਲਿਖਿਆ
Posted On:
26 MAR 2020 5:01PM by PIB Chandigarh
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕੋਵਿਡ-19 ਲੌਕਡਾਊਨ ਦੌਰਾਨ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਸੁਨਿਸ਼ਚਿਤ ਕਰਨ ਲਈ ਮੰਤਰਾਲੇ ਵਿੱਚ ਇੱਕ ਸ਼ਿਕਾਇਤ ਨਿਵਾਰਨ ਸੈੱਲ ਕਾਇਮ ਕੀਤਾ ਗਿਆ ਹੈ। ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਕ ਟਵੀਟ ਵਿੱਚ ਕਿਹਾ ਕਿ ਪਰਿਚਾਲਨ ਅਤੇ ਖੁਰਾਕ ਉਤਪਾਦਾਂ ਦੀ ਵੰਡ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਉਦਯੋਗ ਆਪਣੇ ਪ੍ਰਸ਼ਨ covidgrievance-mofpi[at]gov[dot]in ਉੱਤੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਐਗਰੋ ਫੂਡ ਬਿਜ਼ਨਸ ਦੀ ਨਿਰੰਤਰਤਾ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ, ਜਿਸ ਦੇ ਲਈ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਦੀ ਮਦਦ ਕਰਨ ਲਈ ਇੱਕ ਵਿਆਪਕ ਸੰਸਾਧਨ ਦੇ ਰੂਪ ਵਿੱਚ ਇੱਕ ਬਿਜ਼ਨਸ ਇਮਿਊਨਿਟੀ ਪਲੇਟਫਾਰਮ www.investindia.gov.in/bip ਡਿਜ਼ਾਈਨ ਕੀਤਾ ਗਿਆ ਹੈ ਤਾਕਿ ਪਰੇਸ਼ਾਨੀ ਮੁਕਤ ਪਰਿਚਾਲਨ ਸੁਨਿਸ਼ਚਿਤ ਕਰਨ ਲਈ ਰੀਅਲ ਟਾਈਮ ਉੱਤੇ ਮਦਦ ਉਪਲੱਬਧ ਕਰਵਾਈ ਜਾ ਸਕੇ।
ਇਸ ਤੋਂ ਪਹਿਲਾਂ ਅੱਜ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਸ਼ਪਾ ਸੁਬਰਾਮਣੀਅਮ ਨੇ ਫੂਡ ਉਦਯੋਗ ਅਤੇ ਉਸ ਦੇ ਸਪਲਾਇਰਾਂ ਦੇ ਨਿਰੰਤਰ ਕੰਮਕਾਜ ਦੀ ਜ਼ਰੂਰਤ ਬਾਰੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ। ਇਸ ਪੱਤਰ ਦੇ ਨਾਲ ਜ਼ਰੂਰੀ ਫੂਡ ਉਤਪਾਦਾਂ ਅਤੇ ਉਨ੍ਹਾਂ ਦੇ ਇਨਪੁਟ ਦੀ ਸੂਚੀ ਨੱਥੀ ਕੀਤੀ ਗਈ ਹੈ। ਸਕੱਤਰ ਨੇ ਕਿਹਾ ਕਿ ਜਨਤਾ ਲਈ ਸਪਲਾਈ ਲੜੀ ਅਤੇ ਭੋਜਨ ਦੀ ਉਪਲੱਬਧਤਾ ਨੂੰ ਬਣਾਈ ਰੱਖਣ ਲਈ ਇਨ੍ਹਾਂ ਖੁਰਾਕ ਉਤਪਾਦਾਂ ਦਾ ਨਿਰਵਿਘਨ ਉਤਪਾਦਨ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਫੂਡ ਸਪਲਾਈ ਲੜੀ ਬਣਾਈ ਰੱਖਣ ਲਈ ਕੱਚੇ ਮਾਲ, ਪੈਕੇਜਿੰਗ ਸਮੱਗਰੀ ਦੀ ਉਪਲੱਬਧਤਾ, ਉਨ੍ਹਾਂ ਨੂੰ ਲਿਜਾਣ ਵਾਲੇ ਟਰੱਕਾਂ ਦੀ ਆਵਾਜਾਈ, ਉਨ੍ਹਾਂ ਦੇ ਗੋਦਾਮਾਂ ਅਤੇ ਕੋਲਡ ਸਟੋਰੇਜ ਦਾ ਕੰਮਕਾਜ ਅਤੇ ਕਾਰਖਾਨਿਆਂ ਅਤੇ ਗੋਦਾਮਾਂ ਵਿੱਚ ਮਜ਼ਦੂਰਾਂ ਦੇ ਆਉਣ ਅਤੇ ਕੰਮ ਕਰਨ ਦੀ ਸਮਰੱਥਾ ਸੁਨਿਸ਼ਚਿਤ ਕੀਤੇ ਜਾਣ ਦੀ ਜ਼ਰੂਰਤ ਹੈ।
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸਕੱਤਰ ਨੇ ਮੁੱਖ ਸਕੱਤਰਾਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਕਲੈਕਟਰਾਂ, ਪੁਲਿਸ ਅਤੇ ਟ੍ਰਾਂਸਪੋਰਟ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਹ ਖੁਰਾਕ ਉਤਪਾਦਾਂ ਦੇ ਕਾਰਖਾਨਿਆਂ ਦੇ ਨਿਰੰਤਰ ਕੰਮ ਕਰਨ, ਉਨ੍ਹਾਂ ਦੇ ਉਤਪਾਦਾਂ ਅਤੇ ਇਨਪੁਟ/ ਕੱਚੇ ਮਾਲ ਦੀ ਆਵਾਜਾਈ ਅਤੇ ਮਜ਼ਦੂਰਾਂ ਨੂੰ ਇਨ੍ਹਾਂ ਕਾਰਖਾਨਿਆਂ ਵਿੱਚ ਜਾਣ ਦੀ ਇਜਾਜ਼ਤ ਦੇਣ ਵਿੱਚ ਸਮਰੱਥ ਬਣਾਉਣ। ਉਨ੍ਹਾਂ ਰਾਜ ਪੱਧਰ ਉੱਤੇ ਇੱਕ ਨੋਡਲ ਅਧਿਕਾਰੀ ਨੂੰ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਜੋ ਕਿ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਅਤੇ ਉਦਯੋਗ ਸਪਲਾਈ ਲੜੀ ਵਿੱਚ ਰੁਕਾਵਟ ਦੀਆਂ ਘਟਨਾਵਾਂ ਦੱਸ ਸਕਣ ਤਾਕਿ ਫੀਲਡ ਵਿੱਚ ਉਨ੍ਹਾਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕੀਤਾ ਜਾ ਸਕੇ।
ਪੱਤਰ ਨਾਲ ਨੱਥੀ ਫੂਡ (ਖੁਰਾਕ) ਉਤਪਾਦਾਂ ਦੀ ਸੂਚੀ
ਫੂਡ (ਖੁਰਾਕ) ਨੂੰ ਸਮਝਣ ਲਈ, ਫੂਡ ਸੇਫਟੀ ਐਂਡ ਸਟੈਂਡਰਡਸ ਐਕਟ, 2006 ਅਨੁਸਾਰ ਫੂਡ ਦੀ ਪਰਿਭਾਸ਼ਾ ਲਾਗੂ ਹੋਵੇਗੀ।
ਨਿਮਨਲਿਖਿਤ ਦਾ ਨਿਰਮਾਣ, ਟ੍ਰਾਂਸਪੋਰਟੇਸ਼ਨ, ਵੰਡ ਅਤੇ ਰਿਟੇਲ
• ਫਲ ਅਤੇ ਸਬਜ਼ੀਆਂ
• ਚਾਵਲ, ਕਣਕ ਦਾ ਆਟਾ, ਹੋਰ ਅਨਾਜ ਅਤੇ ਦਾਲ਼ਾਂ
• ਚੀਨੀ ਅਤੇ ਨਮਕ, ਮਸਾਲੇ
• ਬੇਕਰੀ ਅਤੇ ਡੇਅਰੀ (ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ)
• ਚਾਹ ਅਤੇ ਕੌਫੀ
• ਅੰਡੇ, ਮਾਸ ਅਤੇ ਮੱਛੀ
• ਅਨਾਜ, ਤੇਲ, ਮਸਾਲਾ ਅਤੇ ਫੂਡ ਸਮੱਗਰੀ
• ਡੱਬਾਬੰਦ ਭੋਜਨ ਅਤੇ ਪੀਣ ਵਾਲੇ ਪਦਾਰਥ
• ਹੈਲਥ ਸਪਲੀਮੈਂਟਸ, ਨਿਊਟਰਾਸਿਊਟੀਕਲਸ, ਫੂਡ ਫਾਰ ਸਪੈਸ਼ਲ ਡਾਇਟਰੀ ਯੂਜ਼ (ਐੱਫਐੱਸਡੀਯੂ) ਅਤੇ ਵਿਸ਼ੇਸ਼ ਮੈਡੀਕਲ ਉਦੇਸ਼ ਲਈ ਭੋਜਨ (ਐੱਫਐੱਸਐੱਮਪੀ)
• ਨਵਜਾਤ ਸ਼ਿਸ਼ੂ/ ਸ਼ਿਸ਼ੂ ਆਹਾਰ
• ਪਸ਼ੂ ਚਾਰਾ/ ਪਾਲਤੂ ਪਸ਼ੂਆਂ ਦਾ ਭੋਜਨ
• ਉਪਰੋਕਤ ਪਦਾਰਥਾਂ ਲਈ ਫੂਡ ਡਿਲਿਵਰੀ ਸਰਵਿਸਜ਼ ਅਤੇ ਈ-ਕਮਰਸ
• ਫੂਡ ਉਤਪਾਦਾਂ ਲਈ ਕੋਲਡ ਸਟੋਰੇਜ /ਗੋਦਾਮ
• ਪਲਾਂਟਾਂ /ਕਾਰਖਾਨਿਆਂ ਦੇ ਸੰਚਾਲਨ/ ਨਿਰਮਾਣ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਕੋਇਲਾ, ਚਾਵਲ ਦੀ ਫੱਕ, ਡੀਜ਼ਲ /ਭੱਠੀ ਦਾ ਤੇਲ ਜਿਹੇ ਈਂਧਣ ਅਤੇ ਹੋਰ
• ਉਤਪਾਦਾਂ ਦੀ ਉਪਰੋਕਤ ਸੂਚੀ ਦੀ ਸਹਾਇਤਾ ਲਈ ਜ਼ਰੂਰੀ ਸਾਰੇ ਤਰ੍ਹਾਂ ਦੇ ਕੱਚੇ ਮਾਲ, ਮੱਧਵਰਤੀ, ਪੈਕੇਜਿੰਗ ਸਮਗਰੀ।
ਉਦਾਹਰਣ ਲਈ ਕੱਚੇ ਮਾਲ ਦੀ ਸੁਝਾਈ ਗਈ ਸੂਚੀ, ਡੱਬਾਬੰਦ ਫੂਡ ਅਤੇ ਡ੍ਰਿੰਕਸ ਉਦਯੋਗ ਲਈ ਜ਼ਰੂਰੀ ਹੈ
ਡੱਬਾਬੰਦ ਭੋਜਨ ਅਤੇ ਡ੍ਰਿੰਕਸ
• ਪ੍ਰਿਜ਼ਰਵੇਟਿਵਸ, ਪ੍ਰੋਟੀਨ ਕੰਸੈਂਟ੍ਰੇਟ, ਲਾਜ਼ਮੀ ਐਮੀਨੋ ਐਸਿਡ, ਆਇਓਡੀਨ ਯੁਕਤ ਨਮਕ, ਕਨੋਲਾ ਤੇਲ, ਖਾਣ ਵਾਲੇ ਵਨਸਪਤੀ ਤੇਲ ਅਤੇ ਵਸਾ, ਦੁੱਧ ਦਾ ਪਾਊਡਰ, ਸ਼ੱਕਰ, ਗਲੂਕੋਜ਼ ਜਾਂ ਡੈਕਸਟ੍ਰੋਜ਼, ਗੂੰਦ ਜਾਂ ਡੈਕਸਟ੍ਰਿਨ, ਮਾਲਟੋਸ ਡੈਕਸਟ੍ਰਿਨ, ਲੈਕਟੋਸ, ਸ਼ਹਿਦ, ਅਨਾਜ, ਸ਼ਰਬਤ ਜਾਂ ਕੌਰਨ ਸਿਰਪ, ਜੌਂ ਜਾਂ ਮਾਲਟ, ਤਰਲ ਗਲੂਕੋਜ਼ ਜਿਹੇ ਵੱਖ-ਵੱਖ ਕਾਰਬੋਹਾਈਡ੍ਰੇਟਸ।
• ਫਲਾਂ ਦਾ ਰਸ, ਗੁੱਦਾ, ਕੰਸੈਂਟ੍ਰੇਟ, ਸ਼ੂਗਰ, ਬੀਵਰੇਜ ਬੇਸ ਕੰਸੈਂਟ੍ਰੇਟ,
• ਫੂਡ ਯੋਜਕ - ਇਮੁਲਸੀਫਾਇਰ, ਪੀਐੱਚ ਐਡਜਸਟਿੰਗ ਏਜੰਟ, ਪੋਟਾਸ਼ੀਅਮ, ਹਾਈਡ੍ਰੋਜਨ ਕਾਰਬੋਨੇਟ, ਐਂਟੀਆਕਸੀਡੈਂਟ, ਐਨਜ਼ਾਈਮ, ਲੇਵਨਿੰਗ ਏਜੰਟ, ਰੰਗ, ਸੁਆਦ, ਐਸਿਡਿਟੀ ਰੈਗੂਲੇਟਰਸ, ਡੀਹਾਈਡ੍ਰੇਟਿਡ ਉਤਪਾਦ।
****
ਆਰਜੇ/ਐੱਨਜੀ
(Release ID: 1608640)
Visitor Counter : 213