ਕਿਰਤ ਤੇ ਰੋਜ਼ਗਾਰ ਮੰਤਰਾਲਾ

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਸੰਤੋਸ਼ ਗੰਗਵਾਰ ਕੋਵਿਡ-19 ਨਾਲ ਲੜਨ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਇੱਕ ਮਹੀਨੇ ਦੀ ਤਨਖ਼ਾਹ ਦਾਨ ਕਰਨਗੇ

Posted On: 27 MAR 2020 1:22PM by PIB Chandigarh

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ (ਸੁਤੰਤਰ ਚਾਰਜ)  ਸ਼੍ਰੀ ਸੰਤੋਸ਼ ਗੰਗਵਾਰ ਨੇ ਕੋਵਿਡ-19 ਮਹਾਮਾਰੀ ਦੇ ਰਾਹਤ ਕਾਰਜਾਂ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦਾ ਫੈਸਲਾ ਕੀਤਾ ਹੈ।  ਇਹ ਐਲਾਨ ਕਰਦਿਆਂ ਸ਼੍ਰੀ ਗੰਗਵਾਰ ਨੇ ਕਿਹਾ, “ਕੋਵਿਡ-19 ਮਹਾਮਾਰੀ ਨਾਲ  ਲੜਨ ਲਈ ਅਸੀਂ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਯੋਗਦਾਨ ਦੇ ਰਹੇ ਹਾਂ। ਇਸ ਆਲਮੀ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਮੈਂ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਹੈ। "

 

 

ਸ਼੍ਰੀ ਗੰਗਵਾਰ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਰਕਾਰ, ਆਮ ਲੋਕਾਂ ਵਿਸ਼ੇਸ਼ ਕਰਕੇ ਗ਼ਰੀਬਾਂ ਅਤੇ ਮਜ਼ਦੂਰਾਂ ਲਈ ਤੇਜ਼ ਗਤੀ ਨਾਲ ਉਚਿਤ ਅਤੇ ਸਮੇਂ ਸਿਰ ਰਾਹਤ ਦੇ ਉਪਾਅ ਕਰ ਰਹੀ ਹੈ।

 

***

ਆਰਸੀਜੇ/ਐੱਸਕੇਪੀ



(Release ID: 1608631) Visitor Counter : 103


Read this release in: English