ਸਿੱਖਿਆ ਮੰਤਰਾਲਾ

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਨੈਸ਼ਨਲ ਬੁੱਕ ਟਰੱਸਟ (ਐੱਨਬੀਟੀ) ਨੇ #StayHomeIndiaWithBooks ਪਹਿਲ ਦੀ ਸ਼ੁਰੂਆਤ ਕੀਤੀ ਨੈਸ਼ਨਲ ਬੁੱਕ ਟਰੱਸਟ ਦੀ ਵੈੱਬਸਾਈਟ ਤੋਂ ਪੀਡੀਐੱਫ ਫਾਰਮੈਟ ਵਿੱਚ 100 ਤੋਂ ਜ਼ਿਆਦਾ ਕਿਤਾਬਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ

Posted On: 25 MAR 2020 9:14PM by PIB Chandigarh

ਭਾਰਤ ਸਰਕਾਰ ਦੇ ਕੋਵਿਡ -19 ਦੇ ਫੈਲਾਅ ਨੂੰ ਰੋਕਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦੇ ਕ੍ਰਮ ਵਿੱਚ ਅਤੇ ਲੋਕਾਂ ਨੂੰ #StayIn ਅਤੇ #StayHome ਵਾਸਤੇ ਪ੍ਰੋਤਸਾਹਿਤ ਕਰਨ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਤਹਿਤ ਆਉਣ ਵਾਲਾ ਨੈਸ਼ਨਲ ਬੁੱਕ ਟਰੱਸਟ ਲੋਕਾਂ ਨੂੰ ਘਰ ਵਿੱਚ ਹੀ ਰਹਿ ਕੇ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਆਪਣੀਆਂ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਿਤਾਬਾਂ ਮੁਫ਼ਤ ਵਿੱਚ ਡਾਊਨਲੋਡ ਕਰਨ ਦੀ ਸੁਵਿਧਾ ਉਪਲੱਬਧ ਕਰਵਾ ਰਿਹਾ ਹੈ।  ਇਹ ਪਹਿਲ #StayHomeIndiaWithBooks ਦੇ ਤਹਿਤ ਕੀਤੀ ਗਈ ਹੈ।
ਪੀਡੀਐੱਫ ਫਾਰਮੈਟ ਵਿੱਚ ਇਨ੍ਹਾਂ 100 ਤੋਂ ਜ਼ਿਆਦਾ ਕਿਤਾਬਾਂ ਨੂੰ ਐੱਨਬੀਟੀ ਦੀ ਵੈੱਬਸਾਈਟ https://nbtindia.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।  ਜੀਵਨੀ, ਪਾਪੂਲਰ ਸਾਇੰਸ, ਟੀਚਰਸ ਹੈਂਡਬੁੱਕ ਸਹਿਤ ਹਰ ਕਿਸਮ ਦੀਆਂ ਉਪਲੱਬਧ ਇਹ ਕਿਤਾਬਾਂ ਹਿੰਦੀ, ਅੰਗਰੇਜ਼ੀ, ਅਸਾਮੀ, ਬੰਗਲਾ, ਗੁਜਰਾਤੀ, ਮਲਿਆਲਮ, ਉੜੀਆ, ਮਰਾਠੀ, ਕੋਕਬੋਰੋਕ, ਮੀਜ਼ੋ, ਬੋਡੋ, ਨੇਪਾਲੀ, ਤਮਿਲ, ਪੰਜਾਬੀ, ਤੇਲੁਗੂ, ਕੰਨੜ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਉਪਲੱਬਧ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਤਾਬਾਂ ਬੱਚਿਆਂ ਅਤੇ ਨੌਜਵਾਨ ਬਾਲਗਾਂ ਲਈ ਹਨ।  ਇਸ ਦੇ ਇਲਾਵਾ ਟੈਗੋਰ, ਪ੍ਰੇਮਚੰਦ ਅਤੇ ਮਹਾਤਮਾ ਗਾਂਧੀ ਦੀਆਂ ਪੁਸਤਕਾਂ ਵੀ ਹਨ, ਜਿਨ੍ਹਾਂ ਦਾ ਲੁਤਫ ਪਰਿਵਾਰ ਦਾ ਹਰ ਵਿਅਕਤੀ ਉਠਾ ਸਕਦਾ ਹੈ।  ਇਸ ਸੂਚੀ ਵਿੱਚ ਅੱਗੇ ਹੋਰ ਵੀ ਕਿਤਾਬਾਂ ਜੋੜੀਆਂ ਜਾਣਗੀਆਂ। 
ਕੁਝ ਚੋਣਵੀਆਂ ਕਿਤਾਬਾਂ ਵਿੱਚ ਹਾਲੀਡੇਜ਼ ਹੈਵ ਕਮ, ਐਨੀਮਲਸ ਯੂ ਕਾਂਟ ਫੌਰਗੈਟ, ਨਾਈਨ ਲਿਟਲ ਬਰਡਸ, ਦ ਪਜ਼ਲ, ਗਾਂਧੀ ਤੱਤਵ ਸਤਕਾਮ, ਵੀਮੈਨ ਸਾਇੰਟਿਸਟਸ ਇਨ ਇੰਡੀਆ, ਐਕਟੀਵਿਟੀ-ਬੇਸਡ ਲਰਨਿੰਗ ਸਾਇੰਸ, ਅ ਟਚ ਆਵ੍ ਗਲਾਸ, ਗਾਂਧੀ : ਵਾਰੀਅਰ ਆਵ੍ ਨਾਨ ਵਾਇਲੈਂਸ ਆਦਿ ਸ਼ਾਮਲ ਹਨ।
ਇਹ ਪੀਡੀਐੱਫ ਸਿਰਫ਼-ਪੜ੍ਹਨ ਲਈ ਉਪਲੱਬਧ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅਣਅਧਿਕਾਰਿਤ ਜਾਂ ਕਮਰਸ਼ੀਅਲ ਇਸਤੇਮਾਲ ਦੀ ਆਗਿਆ ਨਹੀਂ ਹੈ।

*****
ਐੱਨਬੀ/ਏਕੇਜੇ/ਕੇ



(Release ID: 1608417) Visitor Counter : 123


Read this release in: English