ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਰੂਸ ਦੇ ਰਾਸ਼ਟਰਪਤੀ ਨੇ ਟੈਲੀਫੋਨ ‘ਤੇ ਗੱਲਬਾਤ ਕੀਤੀ

Posted On: 25 MAR 2020 10:54PM by PIB Chandigarh


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰੂਸ  ਦੇ ਰਾਸ਼ਟਰਪਤੀ ਮਹਾਮਹਿਮ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।  ਦੋਹਾਂ ਨੇਤਾਵਾਂ ਨੇ ਕੋਵਿਡ -19 ਮਹਾਮਾਰੀ ਦੇ ਦੇ ਸੰਦਰਭ ਵਿੱਚ  ਆਲਮੀ ਸਥਿਤੀ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਰੂਸ ਵਿੱਚ ਇਸ ਬਿਮਾਰੀ ਨਾਲ ਜੂਝ ਰਹੇ ਸਾਰੇ ਲੋਕਾਂ ਦੀ ਛੇਤੀ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਰਾਸ਼ਟਰਪਤੀ ਪੁਤਿਨ ਦੀ ਅਗਵਾਈ ਵਿੱਚ ਰੂਸ ਦੇ ਇਸ ਬਿਮਾਰੀ ਨਾਲ ਲੜਨ ਦੇ ਯਤਨ ਸਫਲ ਹੋਣਗੇ।
ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨੂੰ ਕੋਵਿਡ -19 ਦਾ ਮੁਕਾਬਲਾ ਕਰਨ ਲਈ ਭਾਰਤ ਵਿੱਚ ਅਪਣਾਏ ਗਏ ਉਪਾਵਾਂ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਦੋਹਾ ਨੇਤਾਵਾਂ ਨੇ ਸਿਹਤ, ਮੈਡੀਸਿਨ, ਵਿਗਿਆਨਕ ਖੋਜ, ਮਾਨਵੀ ਮਾਮਲਿਆਂ ਅਤੇ ਆਲਮੀ ਅਰਥਵਿਵਸਥਾ ‘ਤੇ ਗੰਭੀਰ ਪ੍ਰਭਾਵ ਪਾਉਣ ਵਾਲੇ ਇਸ ਪ੍ਰਮੁੱਖ ਆਲਮੀ ਸੰਕਟ ਨਾਲ ਨਜਿੱਠਣ ਲਈ ਅੱਗੇ ਦੇ ਆਪਸੀ ਸਲਾਹ-ਮਸ਼ਵਰੇ ਅਤੇ ਸਹਿਯੋਗ ‘ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਕੋਵਿਡ -19 ਦੇ ਖ਼ਿਲਾਫ਼ ਸਭ ਨੂੰ ਇਕਜੁੱਟ ਕਰਨ ਲਈ ਜੀ-20 ਦੁਆਰਾ ਤੈਅ ਫ੍ਰੇਮਵਰਕ ਤਹਿਤ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਉੱਤੇ ਜ਼ੋਰ ਦਿੱਤਾ। 
ਪ੍ਰਧਾਨ ਮੰਤਰੀ ਨੇ ਰੂਸ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਦਦ ਸੁਨਿਸ਼ਚਿਤ ਕਰਨ ਵਿੱਚ ਰੂਸੀ ਅਧਿਕਾਰੀਆਂ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਜਾਰੀ ਰਹੇਗਾ।  ਰਾਸ਼ਟਰਪਤੀ ਪੁਤਿਨ ਨੇ ਅੱਗੇ ਵੀ ਅਜਿਹੀ ਮਦਦ ਜਾਰੀ ਰੱਖਣ ਦਾ ਭਰੋਸਾ ਦਿੱਤਾ।  ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਨੂੰ ਭਰੋਸਾ ਦਿਵਾਇਆ ਕਿ ਸਬੰਧਿਤ ਭਾਰਤੀ ਅਧਿਕਾਰੀ ਜਦੋਂ ਵੀ ਅਤੇ ਜਿਹੋ-ਜਿਹੀ ਵੀ ਜ਼ਰੂਰਤ ਹੋਵੇਗੀ, ਰੂਸੀ ਨਾਗਰਿਕਾਂ ਦੀ ਦੇਖਭਾਲ ਅਤੇ ਉਨ੍ਹਾਂ ਦੀ ਵਾਪਸੀ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਸੁਵਿਧਾ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਸਬੰਧਿਤ ਭਾਰਤੀ ਅਧਿਕਾਰੀਆਂ ਨੂੰ ਰੂਸੀ ਨਾਗਰਿਕਾਂ ਦੀ ਭਲਾਈ ਅਤੇ ਸੰਗਠਿਤ ਵਾਪਸੀ ਸੁਨਿਸ਼ਚਿਤ ਕਰਨ ਦੇ ਯਤਨਾਂ ਲਈ ਹਰ ਸੰਭਵ ਤਰੀਕੇ ਨਾਲ ਸੁਵਿਧਾ ਪ੍ਰਦਾਨ ਕਰਨਾ ਜਾਰੀ ਰਹੇਗਾ।
ਦੋਹਾਂ ਨੇਤਾਵਾਂ ਨੇ ਪੂਰੀ ਸਰਗਰਮੀ ਤੇ ਸਦਭਾਵਨਾਪੂਰਨ ਤਰੀਕੇ ਨਾਲ ਦੁਵੱਲੇ ਸਬੰਧਾਂ ਦੀ ਸ਼ਾਨਦਾਰ ਰਫਤਾਰ ਤੇ ਨਿੱਘੀ ਸਾਂਝ ਨੂੰ ਬਣਾਈ ਰੱਖਣ ਲਈ ਨੇੜਲੇ ਸਹਿਯੋਗ ਨੂੰ ਜਾਰੀ ਰੱਖਣ ਲਈ ਵੀ ਸਹਿਮਤੀ ਪ੍ਰਗਟਾਈ । 
ਉਨ੍ਹਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਮਿਲਣ ਅਤੇ ਗੱਲਬਾਤ ਕਰਨ ਦੇ ਕਈ ਅਵਸਰ ਮਿਲਣਗੇ। 
*****
 ਵੀਆਰਆਰਕੇ/ਕੇਪੀ

 



(Release ID: 1608343) Visitor Counter : 109


Read this release in: English