ਮੰਤਰੀ ਮੰਡਲ

ਮੰਤਰੀ ਮੰਡਲ ਨੇ ਰੇਲਵੇ ਖੇਤਰ ਵਿੱਚ ਭਾਰਤ ਅਤੇ ਜਰਮਨੀ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 25 MAR 2020 3:43PM by PIB Chandigarh

 
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਰੇਲ ਮੰਤਰਾਲੇ  ਅਤੇ ਜਰਮਨੀ ਦੀ ਡੀਬੀ ਇੰਜੀਨੀਅਰਿੰਗ ਐਂਡ ਕੰਸਲਟਿੰਗ ਜੀਐੱਮਬੀਐੱਚ ਦਰਮਿਆਨ ਰੇਲਵੇ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਇੱਕ ਸਹਿਮਤੀ ਪੱਤਰ (ਐੱਮਓਯੂ)  ਉੱਤੇ ਹਸਤਾਖਰ ਕਰਨ ਬਾਰੇ ਜਾਣੂ ਕਰਵਾਇਆ ਗਿਆ।  ਇਸ ਸਹਿਮਤੀ ਪੱਤਰ ਉੱਤੇ ਫਰਵਰੀ,  2020 ਵਿੱਚ ਹਸਤਾਖਰ ਕੀਤੇ ਗਏ ਸਨ।

ਵਿਵਰਣ :

ਰੇਲਵੇ ਖੇਤਰ ਵਿੱਚ ਤਕਨੀਕੀ ਸਹਿਯੋਗ ਲਈ ਹੋਏ ਇਸ ਸਹਿਮਤੀ ਪੱਤਰ (ਐੱਮਓਯੂ) ਨਾਲ ਨਿਮਨਲਿਖਿਤ ਖੇਤਰਾਂ ਵਿੱਚ ਸਹਿਯੋਗ ਕਾਇਮ ਹੋਵੇਗਾ:

1. ਮਾਲ ਪਰਿਚਾਲਨ (ਸੀਮਾ-ਪਾਰ ਟਰਾਂਸਪੋਰਟ,  ਆਟੋਮੋਟਿਵ ਟਰਾਂਸਪੋਰਟ ਅਤੇ ਰਸਦ (ਲੌਜਿਸਟਿਕਸ) ਸਹਿਤ)
2. ਯਾਤਰੀ ਪਰਿਚਾਲਨ (ਉੱਚ-ਗਤੀ ਅਤੇ ਸੀਮਾ-ਪਾਰ ਟ੍ਰੈਫਿਕ ਸਹਿਤ),
3. ਬੁਨਿਆਦੀ ਢਾਂਚਾ ਨਿਰਮਾਣ ਅਤੇ ਪ੍ਰਬੰਧਨ (ਸਮਰਪਿਤ ਮਾਲ ਗਲਿਆਰਿਆਂ ਅਤੇ ਯਾਤਰੀ ਸਟੇਸ਼ਨਾਂ  ਦੇ ਵਿਕਾਸ ਸਹਿਤ),
4. ਇੱਕ ਆਧੁਨਿਕ, ਪ੍ਰਤੀਯੋਗੀ (ਕੰਪੀਟੀਟਿਵ) ਰੇਲਵੇ ਸੰਗਠਨ ਦਾ ਵਿਕਾਸ (ਸੰਗਠਨਾਤਮਕ ਢਾਂਚਿਆਂ ਅਤੇ ਰੇਲਵੇ ਦੇ ਸੁਧਾਰ ਸਹਿਤ ),
5. ਰੇਲਵੇ  ਦੇ ਪਰਿਚਾਲਨ, ਮਾਰਕਿਟਿੰਗ ਅਤੇ ਵਿਕਰੀ  ਦੇ ਨਾਲ - ਨਾਲ ਪ੍ਰਸ਼ਾਸਨਿਕ ਉਦੇਸ਼ਾਂ ਲਈ ਆਈਟੀ ਸਮਾਧਾਨ,
6. ਭਵਿੱਖਸੂਚਕ ਰੱਖ-ਰਖਾਅ,
7. ਪ੍ਰਾਈਵੇਟ ਟ੍ਰੇਨ ਸੰਚਾਲਨ, ਅਤੇ
8. ਕੋਈ ਵੀ ਹੋਰ ਖੇਤਰ ਜਿਸ ਉੱਤੇ ਦੋਹਾਂ ਪੱਖਾਂ ਦਰਮਿਆਨ ਲਿਖਤੀ ਰੂਪ ਵਿੱਚ ਆਪਸੀ ਸਹਿਮਤੀ ਹੋਵੇ।

******

ਪੀਕੇ/ਏਕੇ



(Release ID: 1608272) Visitor Counter : 84


Read this release in: English