ਪ੍ਰਧਾਨ ਮੰਤਰੀ ਦਫਤਰ

ਜਨਤਾ ਕਰਫਿਊ ਇੱਕ ਲੰਬੀ ਲੜਾਈ ਦੀ ਮਹਿਜ ਇੱਕ ਸ਼ੁਰੂਆਤ ਹੈ: ਪ੍ਰਧਾਨ ਮੰਤਰੀ

Posted On: 22 MAR 2020 9:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਗਾਤਾਰ ਕਈ ਟਵੀਟ ਕਰਕੇ ਕਿਹਾ ਹੈ ਕਿ ਇਹ ਕੋਵਿਡ-19 ਦੇ ਖ਼ਿਲਾਫ਼ ਇੱਕ ਲੰਬੀ ਲੜਾਈ ਦੀ ਮਹਿਜ ਇੱਕ ਸ਼ੁਰੂਆਤ ਹੈ ਅਤੇ ਅਜੇ ਇੱਕ ਲੰਬਾ ਰਸਤਾ ਤੈਅ ਕਰਨਾ ਬਾਕੀ ਹੈ। ਉਨ੍ਹਾਂ ਨੇ ਲੋਕਾਂ ਨੂੰ ਢਿੱਲ (complacency) ਪ੍ਰਤੀ ਸਾਵਧਾਨ ਕੀਤਾ ਅਤੇ ਕਿਹਾ ਕਿ ਇਸ ਨੂੰ ਸਫਲਤਾ ਨਾ ਸਮਝੋ ਅਤੇ ਇਸ ਦਾ ਇਹ ਅਰਥ ਇਹ ਨਹੀਂ ਕਿ ਅਸੀਂ ਜਸ਼ਨ ਸ਼ੁਰੂ ਕਰ ਦੇਈਏ। ਉਨ੍ਹਾਂ ਨੇ ਅੱਗੇ ਕਿਹਾ, "ਅੱਜ, ਦੇਸ਼ਵਾਸੀਆਂ ਨੇ ਦੱਸ ਦਿੱਤਾ ਹੈ ਕਿ ਅਸੀਂ ਸਮਰੱਥ ਹਾਂ ਅਤੇ ਅਗਰ ਅਸੀਂ ਫੈਸਲਾ ਕਰ ਲਈਏ ਤਾਂ ਅਸੀਂ ਮਿਲ ਕੇ ਵੱਡੀ ਤੋਂ ਵੱਡੀ ਚੁਣੌਤੀ ਨੂੰ ਇਕੱਠੇ ਹੋ ਕੇ ਹਰਾ ਸਕਦੇ ਹਾਂ।"

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਮੇਂ-ਸਮੇਂ ਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਅਤੇ ਰਾਜਾਂ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ, ਉੱਥੇ ਘਰਾਂ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਨੇ ਕਿਹਾ ਕਿ ਬਹੁਤ ਜ਼ਰੂਰੀ ਨਾ ਹੋਵੇ ਤਾਂ ਹੋਰ ਖੇਤਰਾਂ ਵਿੱਚ ਵੀ ਬਾਹਰ ਨਿਕਲਣ ਤੋਂ ਪਰਹੇਜ਼ ਕਰੋ।

https://twitter.com/narendramodi/status/1241711720998899718?ref_src=twsrc%5Etfw%7Ctwcamp%5Etweetembed%7Ctwterm%5E1241711720998899718&ref_url=https%3A%2F%2Fpib.gov.in%2FPressReleasePage.aspx%3FPRID%3D1607638

*******

ਵੀਆਰਆਰਕੇ/ਏਕੇ



(Release ID: 1608231) Visitor Counter : 159


Read this release in: English