ਬਿਜਲੀ ਮੰਤਰਾਲਾ

ਪੀਐੱਫਸੀ ਨੇ ਰਾਜਸਥਾਨ ਵਿੱਚ ਕੋਵਿਡ-19 ਨਾਲ ਲੜਨ ਲਈ ਮਦਦ ਦਿੱਤੀ

Posted On: 25 MAR 2020 7:25PM by PIB Chandigarh

ਕੇਂਦਰੀ ਬਿਜਲੀ ਮੰਤਰਾਲੇ ਤਹਿਤ ਆਉਣ ਵਾਲੇ ਕੇਂਦਰੀ ਜਨਤਕ ਖੇਤਰ ਦੇ ਅਦਾਰੇ ਅਤੇ ਬਿਜਲੀ ਖੇਤਰ ਵਿੱਚ ਮੋਹਰੀ, ਐੱਨਬੀਐੱਫਸੀ ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਮਸੀ) ਨੇ ਭਾਰਤੀ ਰੈੱਡ ਕਰਾਸ ਸੁਸਾਇਟੀ ਨੂੰ 50,00,000 (ਪੰਜਾਹ ਲੱਖ) ਰੁਪਏ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਿਧਾਂਤਕ ਸਹਿਮਤੀ ਵਿਅਕਤ ਕੀਤੀ ਹੈ

 

ਸੀਐੱਸਆਰ ਪਹਿਲ ਤਹਿਤ ਪੀਐੱਫਸੀ ਦੁਆਰਾ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੇ ਜ਼ਰੀਏ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ-19 ਦੀ ਲਾਗ ਤੋਂ ਬਚਾਅ ਲਈ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਜਾਣਗੇ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਕੰਮ ਇੰਡੀਅਨ ਰੈਡ ਕਰਾਸ ਸੁਸਾਇਟੀ ਜ਼ਰੀਏ ਕੀਤਾ ਜਾਵੇਗਾ ਪੀਐੱਫਸੀ ਦਾ ਇਹ ਕਦਮ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਰਾਜਸਥਾਨ ਵਿੱਚ ਜੈਪੁਰ ਭਾਰਤ ਵਿਚ ਕੋਰੋਨਾ ਵਾਇਰਸ ਦੇ ਇੱਕ ਕੇਂਦਰ ਦੇ ਰੂਪ ਵਿੱਚ ਉੱਭਰਿਆ ਹੈ

 

***

 

ਆਰਸੀਜੇ/ਐੱਮ


(Release ID: 1608230)
Read this release in: English