ਸਿੱਖਿਆ ਮੰਤਰਾਲਾ

ਮਾਨਵ ਸੰਸਾਧਨ ਵਿਕਾਸ ਮੰਤਰਾਲਾ ਅਤੇ ਇਸ ਦੀਆਂ ਖੁਦਮੁਖਤਿਆਰ ਸੰਸਥਾਵਾਂ ਅਤੇ ਅਧੀਨ ਦਫ਼ਤਰ 3 ਹਫਤਿਆਂ ਲਈ ਬੰਦ ਰਹਿਣਗੇ

प्रविष्टि तिथि: 25 MAR 2020 12:05PM by PIB Chandigarh

ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨੇ ਨਿਰਦੇਸ਼ ਦਿੱਤੇ ਹਨ ਕਿ ਗ੍ਰਹਿ ਮੰਤਰਾਲੇ ਦੁਆਰਾ 24 ਮਾਰਚ, 2020 ਨੂੰ ਜਾਰੀ ਆਦੇਸ਼ ਦੀ ਪਾਲਣਾ ਕਰਦੇ ਹੋਏ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਇਸ ਦੀਆਂ ਖੁਦਮੁਖਤਿਆਰ ਸੰਸਥਾਵਾਂ ਅਤੇ ਅਧੀਨ ਦਫ਼ਤਰ 3 ਹਫਤੇ ਲਈ ਬੰਦ ਰਹਿਣਗੇ, ਲੇਕਿਨ ਸਾਰੇ ਅਫਸਰ ਅਤੇ ਸਟਾਫ ਉਪਰੋਕਤ ਆਦੇਸ਼ ਅਨੁਸਾਰ ਘਰ ਤੋਂ ਕੰਮ ਕਰਨਗੇ

 

ਬਿਊਰੋ ਅਤੇ ਡਿਵੀਜ਼ਨ ਮੁਖੀ ਇਹ ਸੁਨਿਸ਼ਚਿਤ ਕਰਨਗੇ ਕਿ ਭੁਗਤਾਨ ਨਾਲ ਸਬੰਧਿਤ ਸਾਰੇ ਵਿੱਤੀ ਮਾਮਲੇ, ਖਾਸ ਤੌਰ ‘ਤੇ ਤਨਖਾਹਾਂ ਅਤੇ ਪੈਨਸ਼ਨਾਂ ਕਲੀਅਰ ਹੋਣ

 

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਸੀਬੀਐੱਸਈ, ਐੱਨਆਈਓਐੱਸ ਅਤੇ ਐੱਨਟੀਏ ਨੂੰ ਪ੍ਰੀਖਿਆਵਾਂ ਦੇ ਸੰਸ਼ੋਧਿਤ ਸ਼ਡਿਊਲ ਉੱਤੇ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਖੁਦਮੁਖਤਿਆਰ ਸੰਸਥਾਵਾਂ ਅਤੇ ਐੱਨਸੀਈਆਰਟੀ ਨੂੰ ਬਦਲਵੇਂ ਅਕਾਦਮਿਕ ਕੈਲੰਡਰ ਤਿਆਰ ਕਰਨ ਲਈ ਕਿਹਾ ਗਿਆ ਹੈ

 

*****

 

ਐੱਨਬੀ/ਏਕੇਜੇ/ਏਕੇ


(रिलीज़ आईडी: 1608206) आगंतुक पटल : 79
इस विज्ञप्ति को इन भाषाओं में पढ़ें: English