ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਅਤੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਕੋਵਿਡ-19 ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮੀਡੀਆ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ
ਲੋਕਾਂ ਵਿੱਚ ਜੁਝਾਰੂਪਣ ਦੀ ਭਾਵਨਾ ਜਗਾਈ ਰੱਖਣਾ ਜ਼ਰੂਰੀ ਹੈ: ਪ੍ਰਧਾਨ ਮੰਤਰੀ
ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਮਾਜਿਕ ਦੂਰੀ ਦੀ ਅਹਿਮੀਅਤ ਬਾਰੇ ਮੀਡੀਆ ਲਗਾਤਾਰ ਜਾਗਰੂਕਤਾ ਜ਼ਰੂਰ ਪੈਦਾ ਕਰਦਾ ਰਹੇ: ਪ੍ਰਧਾਨ ਮੰਤਰੀ
Posted On:
24 MAR 2020 2:36PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ ਪ੍ਰਿੰਟ ਮੀਡੀਆ ਦੇ 20 ਤੋਂ ਅਧਿਕ ਪੱਤਰਕਾਰਾਂ ਅਤੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ। ਪੱਤਰਕਾਰ 14 ਥਾਵਾਂ ਤੋਂ ਗੱਲਬਾਤ ਵਿੱਚ ਸ਼ਾਮਲ ਹੋਏ ਅਤੇ 11 ਵੱਖ-ਵੱਖ ਭਾਸ਼ਾਵਾਂ ਵਿੱਚ ਗੱਲਬਾਤ ਕਰਦੇ ਹੋਏ ਰਾਸ਼ਟਰੀ ਅਤੇ ਰੀਜਨਲ ਮੀਡੀਆ ਦੋਹਾਂ ਨਾਲ ਜੁੜੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਡੀਆ ਨੇ ਦੇਸ਼ ਦੇ ਹਰੇਕ ਦੂਰ ਦੁਰਾਡੇ ਇਲਾਕੇ ਤੱਕ ਸੂਚਨਾ ਦਾ ਪ੍ਰਸਾਰ ਕਰਨ ਵਿੱਚ ਪ੍ਰਸ਼ੰਸਾਯੋਗ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦਾ ਨੈੱਟਵਰਕ ਸਰਬ ਭਾਰਤੀ ਹੈ ਅਤੇ ਇਹ ਸ਼ਹਿਰਾਂ ਅਤੇ ਪਿੰਡਾਂ ਵਿੱਚ ਫੈਲਿਆ ਹੋਇਆ ਹੈ। ਇਹ ਮੀਡੀਆ ਨੂੰ ਇਸ ਚੁਣੌਤੀ ਨਾਲ ਲੜਨ ਅਤੇ ਸੂਖਮ ਪੱਧਰ ਉੱਤੇ ਇਸ ਬਾਰੇ ਸਹੀ ਜਾਣਕਾਰੀ ਫੈਲਾਉਣ ਲਈ ਅਧਿਕ ਮਹੱਤਵਪੂਰਨ ਬਣਾਉਂਦਾ ਹੈ।
ਉਨ੍ਹਾਂ ਕਿਹਾ ਕਿ ਸਮਾਚਾਰ ਪੱਤਰ ਜ਼ਬਰਦਸਤ ਭਰੋਸੇਯੋਗਤਾ ਰੱਖਦੇ ਹਨ ਅਤੇ ਕਿਸੇ ਖੇਤਰ ਦਾ ਸਥਾਨਕ ਪੰਨਾ ਲੋਕਾਂ ਦੁਆਰਾ ਵਿਸਤਾਰ ਨਾਲ ਪੜ੍ਹਿਆ ਜਾਂਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਪੰਨੇ ਵਿੱਚ ਪ੍ਰਕਾਸ਼ਿਤ ਲੇਖਾਂ ਦੇ ਜ਼ਰੀਏ ਕੋਰੋਨਾਵਾਇਰਸ ਬਾਰੇ ਜਾਗਰੂਕਤਾ ਫੈਲਾਈ ਜਾਵੇ। ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਕਿ ਟੈਸਟਿੰਗ ਕੇਂਦਰ ਕਿੱਥੇ ਹਨ, ਟੈਸਟ ਕਰਵਾਉਣ ਲਈ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਹਰ ਘਰ ਨੂੰ ਆਈਸੋਲੇਸ਼ਨ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਾਣਕਾਰੀ ਸਮਾਚਾਰ ਪੱਤਰਾਂ ਅਤੇ ਵੈੱਬ ਪੋਰਟਲਾਂ ਉੱਤੇ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਦੇ ਸਥਾਨ ਜਿਹੀ ਜਾਣਕਾਰੀ ਵੀ ਖੇਤਰੀ ਪੰਨਿਆਂ ਉੱਤੇ ਸਾਂਝੀ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਮੀਡੀਆ ਨੂੰ ਰਾਸ਼ਟਰੀ ਅਤੇ ਰੀਜਨਲ, ਦੋਹਾਂ ਪੱਧਰਾਂ ਉੱਤੇ ਸਰਕਾਰ ਅਤੇ ਜਨਤਾ ਦਰਮਿਆਨ ਕੜੀ ਦਾ ਕੰਮ ਕਰਨ ਅਤੇ ਨਿਰੰਤਰ ਫੀਡਬੈਕ ਉਪਲੱਬਧ ਕਰਵਾਉਣ ਲਈ ਕਿਹਾ। ਉਨ੍ਹਾਂ ਸਮਾਜਿਕ ਦੂਰੀ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ ਮੀਡੀਆ ਨੂੰ ਇਸ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ, ਰਾਜਾਂ ਵੱਲੋਂ ਲਏ ਗਏ ਲੌਕਡਾਊਨ ਦੇ ਫੈਸਲੇ ਤੋਂ ਜਨਤਾ ਨੂੰ ਜਾਣੂ ਕਰਵਾਉਣ ਅਤੇ ਨਾਲ ਹੀ ਅੰਤਰਰਾਸ਼ਟਰੀ ਅੰਕੜਿਆਂ ਦਾ ਸਮਾਵੇਸ਼ਨ ਕਰਨ ਅਤੇ ਸਮਾਚਾਰ ਪੱਤਰਾਂ ਵਿੱਚ ਹੋਰ ਦੇਸ਼ਾਂ ਦੀਆਂ ਕੇਸ ਸਟਡੀਜ਼ ਦੇ ਜ਼ਰੀਏ ਇਸ ਵਾਇਰਸ ਦੇ ਪ੍ਰਸਾਰ ਅਤੇ ਪ੍ਰਭਾਵ ਨੂੰ ਹਾਈਲਾਈਟ ਕਰਨ ਨੂੰ ਕਿਹਾ।
ਜਨਤਾ ਵਿੱਚ ਜੁਝਾਰੂਪਣ ਦੀ ਭਾਵਨਾ ਨੂੰ ਜਗਾਈ ਰੱਖਣ ਨੂੰ ਜ਼ਰੂਰੀ ਕਰਾਰ ਦੇਂਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਨਿਰਾਸ਼ਾਵਾਦ, ਨਕਾਰਾਤਮਕਤਾ ਅਤੇ ਅਫਵਾਹਾਂ ਫੈਲਾਉਣ ਨਾਲ ਨਜਿੱਠਣਾ ਮਹੱਤਵਪੂਰਨ ਹੈ। ਨਾਗਰਿਕਾਂ ਨੂੰ ਭਰੋਸਾ ਦਿਵਾਏ ਜਾਣ ਦੀ ਜ਼ਰੂਰਤ ਹੈ ਕਿ ਸਰਕਾਰ ਕੋਵਿਡ-19 ਦੇ ਪ੍ਰਭਾਵ ਨਾਲ ਨਜਿੱਠਣ ਲਈ ਪ੍ਰਤੀਬੱਧ ਹੈ।
ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਅਤੇ ਹਿਤਧਾਰਕਾਂ ਨੇ ਪ੍ਰਭਾਵੀ ਸੰਵਾਦ ਕਾਇਮ ਕਰਨ ਅਤੇ ਦੇਸ਼ ਦਾ ਮਜ਼ਬੂਤ ਮਾਰਗ ਦਰਸ਼ਨ ਕਰਨ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨਾਂ ਕਿਹਾ ਕਿ ਉਹ ਪ੍ਰੇਰਕ ਅਤੇ ਸਕਾਰਾਤਮਕ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਸੁਝਾਵਾਂ ਉੱਤੇ ਕੰਮ ਕਰਨਗੇ। ਉਨ੍ਹਾਂ ਪ੍ਰਿੰਟ ਮੀਡੀਆ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਬਣਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੂਰੇ ਦੇਸ਼ ਨੇ ਇਸ ਗੰਭੀਰ ਚੁਣੌਤੀ ਦਾ ਸਾਹਮਣਾ ਕਰਨ ਲਈ ਇਕੱਠੇ ਹੋਣ ਦੇ ਉਨ੍ਹਾਂ ਦੇ ਸੰਦੇਸ਼ ਦੀ ਪਾਲਣਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਫੀਡਬੈਕ ਉਪਲੱਬਧ ਕਰਵਾਉਣ ਲਈ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਅਤੇ ਵੰਚਿਤਾਂ ਪ੍ਰਤੀ ਉਨ੍ਹਾਂ ਦੀ ਸਮਾਜਿਕ ਜ਼ਿੰਮੇਦਾਰੀ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਸਾਡੀ ਰਾਸ਼ਟਰੀ ਸੁਰੱਖਿਆ ਦੀ ਹਿਫਾਜ਼ਤ ਲਈ ਸਮਾਜਿਕ ਤਾਲਮੇਲ ਵਿੱਚ ਸੁਧਾਰ ਲਿਆਉਣਾ ਮਹੱਤਵਪੂਰਨ ਹੈ।
ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਸਰਕਾਰ ਦੀ ਸਰਗਰਮ, ਅਹਿਤਿਹਾਤੀ ਅਤੇ ਕ੍ਰਮਿਕ ਪ੍ਰਤੀਕ੍ਰਿਆ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਜ਼ਰੀਏ ਘਬਰਾਹਟ ਫੈਲਣ ਤੋਂ ਰੋਕਣ ਲਈ ਪੱਤਰਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰਿੰਟ ਮੀਡੀਆ ਨੂੰ ਸੰਕਟ ਦੀ ਇਸ ਘੜੀ ਵਿੱਚ ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ਦੀ ਅਪੀਲ ਕੀਤੀ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਵੀ ਇਸ ਗੱਲਬਾਤ ਵਿੱਚ ਹਿੱਸਾ ਲਿਆ।
*****
ਵੀਆਰਆਰਕੇ/ਏਕੇ
(Release ID: 1608204)
Visitor Counter : 137