ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੈਡੀਕਲ ਬਿਰਾਦਰੀ-ਡਾਕਟਰਾਂ, ਨਰਸਾਂ ਅਤੇ ਲੈਬ ਟੈਕਨੀਸ਼ੀਅਨਾਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਨਜਿੱਠਣ ਵਿੱਚ ਰਾਸ਼ਟਰ ਦੀ ਨਿਰਸੁਆਰਥ ਸੇਵਾ ਕਰਨ ਲਈ ਮੈਡੀਕਲ ਬਿਰਾਦਰੀ ਦਾ ਧੰਨਵਾਦ ਕੀਤਾ
ਤੁਹਾਡੇ ਆਸ਼ਾਵਾਦ ਨੇ ਮੇਰੇ ਵਿੱਚ ਜ਼ਿਆਦਾ ਵਿਸ਼ਵਾਸ ਪੈਦਾ ਕੀਤਾ ਹੈ ਕਿ ਰਾਸ਼ਟਰ ਜਿੱਤ ਪ੍ਰਾਪਤ ਕਰੇਗਾ : ਪ੍ਰਧਾਨ ਮੰਤਰੀ
ਮੈਡੀਕਲ ਇਲਾਜ ਲਈ ਟੈਲੀਕੰਸਲਟੇਸ਼ਨਾਂ ਦੇ ਜ਼ਿਆਦਾ ਇਸਤੇਮਾਲ ਦੇ ਪ੍ਰਸਤਾਵਾਂ ਉੱਤੇ ਸਰਕਾਰ ਗੌਰ ਕਰੇਗੀ : ਪ੍ਰਧਾਨ ਮੰਤਰੀ
ਹੈਲਥਕੇਅਰ ਵਰਕਰਾਂ ਅਤੇ ਡਾਕਟਰਾਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਵੇਗਾ : ਪ੍ਰਧਾਨ ਮੰਤਰੀ

Posted On: 24 MAR 2020 7:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਦੇਸ਼ਭਰ ਦੇ ਡਾਕਟਰਾਂਨਰਸਾਂ ਅਤੇ ਲੈਬ ਟੈਕਨੀਸ਼ੀਅਨਾਂ ਸਮੇਤ ਮੈਡੀਕਲ ਭਾਈਚਾਰੇ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਨਜਿੱਠਣ ਵਿੱਚ ਭਾਰਤ ਦੇ ਮੈਡੀਕਲ ਪ੍ਰਫੈਸ਼ਨਲਾਂ ਦੁਆਰਾ ਕੀਤੇ ਜਾ ਰਹੇ ਨਿਰਸੁਆਰਥ ਕਾਰਜ ਦੀ ਪ੍ਰਸ਼ੰਸਾ ਕੀਤੀ।  ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਨੇ ਜਨਤਾ ਕਰਫਿਊ’  ਦੌਰਾਨ ਉਨ੍ਹਾਂ ਨੂੰ ਸੈਲਿਊਟ ਕੀਤਾ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ਰਾਸ਼ਟਰ ਲਈ ਉਨ੍ਹਾਂ ਦੀ ਸੇਵਾ ਨੂੰ ਸਵੀਕਾਰ ਕੀਤਾ।  ਉਨ੍ਹਾਂ ਨੇ ਕਿਹਾ ਕਿ ਮੈਡੀਕਲ ਭਾਈਚਾਰੇ ਦੇ ਪਰਿਵਾਰ ਦੇ ਮੈਬਰਾਂ  ਦੇ ਯੋਗਦਾਨ ਨੂੰਉਨ੍ਹਾਂ ਦੇ ਸਮਰਥਨ ਥੰਮ੍ਹ ਹੋਣ ਲਈ ਸਵੀਕਾਰ ਕਰਨਾ ਮਹੱਤਵਪੂਰਨ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਚੁਣੌਤੀ ਬੇਮਿਸਾਲ ਅਤੇ ਇਤਿਹਾਸਿਕ ਹੈ।  ਇਸ ਮੋੜ ਤੇ ਪੂਰਾ ਦੇਸ਼ ਉਮੀਦ ਨਾਲ ਮੈਡੀਕਲ ਭਾਈਚਾਰੇ  ਵੱਲ ਦੇਖ ਰਿਹਾ ਹੈ ਅਤੇ ਇਹ ਜ਼ਰੂਰੀ ਹੈ ਕਿ ਇੰਨੀ ਵੱਡੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਵੀ ਉਨ੍ਹਾਂ ਦਾ ਮਨੋਬਲ ਕਦੇ ਘੱਟ ਨਾ ਹੋਵੇ।

ਸਰਕਾਰ ਦੀ ਤਰਫੋਂ ਸਾਰੇ ਪ੍ਰਕਾਰ ਦੇ ਸਹਿਯੋਗ ਲਈ ਮੈਡੀਕਲ ਬਿਰਾਦਰੀ ਨੂੰ ਭਰੋਸਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੰਕ੍ਰਮਿਤ ਹੋਣ ਤੋਂ ਬਚਣ ਲਈ ਸਾਰੇ ਪ੍ਰਕਾਰ ਦੇ ਜ਼ਰੂਰੀ ਪ੍ਰੋਟੋਕੋਲ ਦਾ ਪਾਲਣ ਕਰਨ ਅਤੇ ਜ਼ਰੂਰੀ ਸਾਵਧਾਨੀ ਵਰਤਣ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਮ ਜਨਤਾ ਨੂੰ ਕੀ ਕਰੀਏਕੀ ਨਾ ਕਰੀਏਨੂੰ ਲੈ ਕੇ ਮਾਰਗਦਰਸ਼ਨ ਦੇਣਸੈਲਫ- ਕਵਾਰੰਟੀਨ ਅਤੇ ਸਮਾਜਿਕ ਦੂਰੀ ਦੀ ਮਹੱਤਤਾ ਤੇ ਸਲਾਹ ਦੇਣ ਅਤੇ ਇਲਾਜ ਕਿੱਥੇ ਮਿਲ ਸਕਦਾ ਹੈਇਸ ਦੀ ਜਾਣਕਾਰੀ ਪ੍ਰਦਾਨ ਕਰਨ। 

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਮੁੱਚੀ ਜਾਗਰੂਕਤਾ ਪੈਦਾ ਕਰਨ ਅਤੇ ਅਵਿਗਿਆਨਕ ਇਲਾਜ ਅਤੇ ਗਲਤ ਸੂਚਨਾ ਦੇ ਵਿਰੋਧ ਵਿੱਚ ਬੋਲਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਹੈਲਥ ਵਰਕਰਾਂ ਅਤੇ ਟੈਕਨੀਸ਼ੀਅਨਾਂ ਦੇ ਕੌਸ਼ਲ ਵਿਕਾਸ ਅਤੇ ਤੇਜ਼ੀ ਨਾਲ ਟ੍ਰੇਨਿੰਗ ਨੂੰ ਲੈ ਕੇ ਪ੍ਰੋਤਸਾਹਿਤ ਕੀਤਾਜਿਸ ਦੇ ਨਾਲ ਉਹ ਸਾਹਮਣੇ ਖੜ੍ਹੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹੋ।

ਮੈਡੀਕਲ ਜਗਤ ਦੇ ਪ੍ਰਤੀਨਿਧੀਆਂ ਨੇ ਜ਼ਰੂਰਤ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਦੇ ਸਰਗਰਮ ਅਗਵਾਈ ਪ੍ਰਤੀ ਆਭਾਰ ਪ੍ਰਗਟਾਇਆ।  ਉਨ੍ਹਾਂ ਨੇ ਸੰਕਲਪ ਅਤੇ ਸੰਜਮ’  ਦੇ ਮੰਤਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ।  ਆਲ ਇੰਡੀਆ ਨਰਸ ਫਡਰੇਸ਼ਨ ਨੇ ਫਲੋਰੈਂਸ ਨਾਈਟਿੰਗੇਲ (Florence Nightingale) ਦੇ 200ਵੇਂ ਜਨਮ ਵਰ੍ਹੇਗੰਢ ਸਮਾਰੋਹ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ।

ਪ੍ਰਤੀਨਿਧੀਆਂ ਨੇ ਜ਼ਰੂਰਤਮੰਦ ਲੋਕਾਂ ਨੂੰ ਮੈਡੀਕਲ ਦੇ ਨਾਲ-ਨਾਲ ਮਨੋਵਿਗਿਆਨਕ ਮਦਦ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਬਾਰੇ ਵੀ ਗੱਲ ਕੀਤੀ।  ਉਨ੍ਹਾਂ ਨੇ ਕਵਾਰੰਟੀਨ ਉਪਾਵਾਂ  ਦੇ ਮਹੱਤਵਕੋਵਿਡ - 19  ਦੇ ਮਾਮਲਿਆਂ ਨਾਲ ਨਜਿੱਠਣ ਲਈ ਸਮਰਪਿਤ ਹਸਪਤਾਲਾਂ/ਵਿਭਾਗਾਂ ਦੇ ਮਹੱਤਵ ਅਤੇ ਔਨਲਾਈਨ ਟ੍ਰੇਨਿੰਗ ਮੌਡਿਊਲ ਦੀਆਂ ਵਿਵਸਥਾਵਾਂ ਤੇ ਗੱਲ ਕੀਤੀ। ਉਨ੍ਹਾਂ ਨੇ ਜ਼ਰੂਰਤ ਦੇ ਇਸ ਸਮੇਂ ਮੈਡੀਕਲ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਲੈ ਕੇ ਸੰਵੇਦਨਸ਼ੀਲਤਾ ਦਿਖਾਉਣ ਵਾਲੇ ਭਾਈਚਾਰੇ  ਦੇ ਮਹੱਤਵ  ਬਾਰੇ ਵੀ ਗੱਲ ਕੀਤੀ।

ਪ੍ਰਧਾਨ ਮੰਤਰੀ ਨੇ ਵਿਆਪਕ ਪੱਧਰ ਤੇ ਅਤੇ ਬਹੁਆਯਾਮੀ ਸੁਝਾਵਾਂ ਲਈ ਮੈਡੀਕਲ ਭਾਈਚਾਰੇ ਦਾ ਧੰਨਵਾਦ ਕੀਤਾ।  ਉਨ੍ਹਾਂ ਨੇ ਕਿਹਾ ਕਿ ਸਰਕਾਰ ਮੈਡੀਕਲ ਇਲਾਜ ਲਈ ਟੈਲੀਕੰਸਲਟੇਸ਼ਨਾਂ  ਦੇ ਜ਼ਿਆਦਾ ਇਸਤੇਮਾਲ ਦੇ ਪ੍ਰਸਤਾਵਾਂ ਤੇ ਗੌਰ ਕਰੇਗੀ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਹੈਲਥ ਕੇਅਰ ਵਰਕਰਾਂ ਅਤੇ ਡਾਕਟਰਾਂ ਦੀ ਸੁਰੱਖਿਆ ਚਿੰਤਾਵਾਂ ਨੂੰ ਅਤਿਅੰਤ ਮਹੱਤਵ ਨਾਲ ਦੇਖਿਆ ਜਾਵੇਗਾ।  ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਆਸ਼ਵਾਦੀ ਵਿਚਾਰਾਂ ਨੂੰ ਸੁਣ ਕੇ ਖੁਸ਼ੀ ਹੋਈਇਸ ਤੋਂ ਉਨ੍ਹਾਂ ਵਿੱਚ ਜ਼ਿਆਦਾ ਭਰੋਸਾ ਪੈਦਾ ਹੋਇਆ ਹੈ ਕਿ ਦੇਸ਼ ਸਫਲਤਾਪੂਰਵਕ ਚੁਣੌਤੀ ਦਾ ਸਾਹਮਣਾ ਕਰੇਗਾ ਅਤੇ ਵਿਜਈ (ਜੇਤੂ) ਹੋਵੇਗਾ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨੇ ਵੀ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ।  ਉਨ੍ਹਾਂ ਨੇ ਪਹਿਲਾਂ ਹੀ ਸਰਗਰਮ ਰਹਿਣ, ਗ੍ਰੇਡੇਡ ਰਿਸਪਾਂਸ  ਬਾਰੇ ਗੱਲ ਕੀਤੀ ਜੋ ਉੱਭਰਦੀ ਸਥਿਤੀ ਨਾਲ ਵਿਕਸਿਤ ਹੋਈ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀਪ੍ਰਿੰਸੀਪਲ ਸਕੱਤਰਕੈਬਨਿਟ ਸਕੱਤਰ ਅਤੇ ਡਾਇਰੈਕਟਰ ਜਨਰਲਆਈਸੀਐੱਮਆਰ ਨੇ ਵੀ ਇਸ ਗੱਲਬਾਤ ਵਿੱਚ ਹਿੱਸਾ ਲਿਆ ।

 

***

ਵੀਆਰਆਰਕੇ/ਏਕੇ


(Release ID: 1608203) Visitor Counter : 166


Read this release in: English