ਪ੍ਰਧਾਨ ਮੰਤਰੀ ਦਫਤਰ
ਕੋਵਿਡ -19 ਦੇ ਖ਼ਤਰੇ ਨਾਲ ਸਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਰਾਸ਼ਟਰ ਦੇ ਨਾਮ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
24 MAR 2020 8:57PM by PIB Chandigarh
ਨਮਸਕਾਰ !
ਮੇਰੇ ਪਿਆਰੇ ਦੇਸ਼ਵਾਸੀਓ,
ਮੈਂ ਅੱਜ ਇੱਕ ਵਾਰ ਫਿਰ, ਕੋਰੋਨਾ ਗਲੋਬਲ ਮਹਾਮਾਰੀ ਬਾਰੇ ਗੱਲ ਕਰਨ ਲਈ ਤੁਹਾਡੇ ਦਰਮਿਆਨ ਆਇਆ ਹਾਂ।
22 ਮਾਰਚ ਨੂੰ ਜਨਤਾ ਕਰਫਿਊ ਦਾ ਜੋ ਸੰਕਲਪ ਅਸੀਂ ਲਿਆ ਸੀ, ਇੱਕ ਰਾਸ਼ਟਰ ਦੇ ਨਾਤੇ ਉਸ ਦੀ ਸਿੱਧੀ ਲਈ ਹਰ ਭਾਰਤਵਾਸੀ ਨੇ ਪੂਰੀ ਸੰਵੇਦਨਸ਼ੀਲਤਾ ਨਾਲ, ਪੂਰੀ ਜ਼ਿੰਮੇਦਾਰੀ ਨਾਲ ਆਪਣਾ ਯੋਗਦਾਨ ਦਿੱਤਾ ।
ਬੱਚੇ-ਬਜ਼ੁਰਗ, ਛੋਟੇ-ਬੜੇ, ਗ਼ਰੀਬ-ਮੱਧ ਵਰਗ-ਉੱਚ ਵਰਗ, ਹਰ ਕੋਈ ਪ੍ਰੀਖਿਆ ਦੀ ਇਸ ਘੜੀ ਵਿੱਚ ਸਾਥ ਆਇਆ ।
ਜਨਤਾ ਕਰਫਿਊ ਨੂੰ ਹਰ ਭਾਰਤਵਾਸੀ ਨੇ ਸਫ਼ਲ ਬਣਾਇਆ ।
ਇੱਕ ਦਿਨ ਦੇ ਜਨਤਾ ਕਰਫ਼ਿਊ ਨਾਲ ਭਾਰਤ ਨੇ ਦਿਖਾ ਦਿੱਤਾ ਕਿ ਜਦੋਂ ਦੇਸ਼ ‘ਤੇ ਸੰਕਟ ਆਉਂਦਾ ਹੈ, ਜਦੋਂ ਮਾਨਵਤਾ ‘ਤੇ ਸੰਕਟ ਆਉਂਦਾ ਹੈ ਤਾਂ ਕਿਸ ਪ੍ਰਕਾਰ ਨਾਲ ਅਸੀਂ ਸਾਰੇ ਭਾਰਤੀ ਮਿਲ ਕੇ, ਇਕਜੁੱਟ ਹੋ ਕੇ ਉਸ ਦਾ ਮੁਕਾਬਲਾ ਕਰਦੇ ਹਾਂ।
ਤੁਸੀਂ ਸਾਰੇ ਜਨਤਾ ਕਰਫ਼ਿਊ ਲਈ ਪ੍ਰਸ਼ੰਸਾ ਦੇ ਪਾਤਰ ਹੋ ।
ਸਾਥੀਓ ,
ਤੁਸੀਂ ਕੋਰੋਨਾ ਗਲੋਬਲ ਮਹਾਮਾਰੀ ਬਾਰੇ ਪੂਰੀ ਦੁਨੀਆ ਦੀ ਸਥਿਤੀ ਨੂੰ ਖ਼ਬਰਾਂ ਰਾਹੀਂ ਸੁਣ ਵੀ ਰਹੇ ਹੋ ਅਤੇ ਦੇਖ ਵੀ ਰਹੇ ਹੋ।
ਤੁਸੀਂ ਇਹ ਵੀ ਦੇਖ ਰਹੇ ਹੋ ਕਿ ਦੁਨੀਆ ਦੇ ਸਮਰੱਥ ਤੋਂ ਸਮਰੱਥ ਦੇਸ਼ਾਂ ਨੂੰ ਵੀ ਕਿਵੇਂ ਇਸ ਮਹਾਮਾਰੀ ਨੇ ਬਿਲਕੁਲ ਬੇਬਸ ਕਰ ਦਿੱਤਾ ਹੈ ।
ਅਜਿਹਾ ਨਹੀਂ ਹੈ ਕਿ ਇਹ ਦੇਸ਼ ਯਤਨ ਨਹੀਂ ਕਰ ਰਹੇ ਹਨ ਜਾਂ ਉਨ੍ਹਾਂ ਪਾਸ ਸੰਸਾਧਨਾਂ ਦੀ ਕਮੀ ਹੈ।
ਲੇਕਿਨ ਕੋਰੋਨਾ ਵਾਇਰਸ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਤਮਾਮ ਤਿਆਰੀਆਂ ਅਤੇ ਯਤਨਾਂ ਦੇ ਬਾਵਜੂਦ, ਇਨ੍ਹਾਂ ਦੇਸ਼ਾਂ ਵਿੱਚ ਇਹ ਚੁਣੌਤੀ ਵਧਦੀ ਜਾ ਰਹੀ ਹੈ ।
ਇਨ੍ਹਾਂ ਸਾਰੇ ਦੇਸ਼ਾਂ ਦੇ ਦੋ ਮਹੀਨਿਆਂ ਦੇ ਅਧਿਐਨ ਜੋ ਸਿੱਟਾ ਨਿਕਲ ਰਿਹਾ ਹੈ, ਅਤੇ ਐਕਸਪਰਟਸ (ਮਾਹਿਰ) ਵੀ ਇਹੀ ਕਹਿ ਰਹੇ ਹਨ ਕਿ ਕੋਰੋਨਾ ਨਾਲ ਪ੍ਰਭਾਵੀ ਮੁਕਾਬਲੇ ਲਈ ਇੱਕਮਾਤਰ ਵਿਕਲਪ ਹੈ - Social Distancing (ਸਮਾਜਿਕ ਦੂਰੀ)।
ਯਾਨੀ ਇੱਕ ਦੂਜੇ ਤੋਂ ਦੂਰ ਰਹਿਣਾ, ਆਪਣੇ ਘਰਾਂ ਵਿੱਚ ਹੀ ਬੰਦ ਰਹਿਣਾ ।
ਕੋਰੋਨਾ ਤੋਂ ਬਚਣ ਦਾ ਇਸ ਦੇ ਇਲਾਵਾ ਕੋਈ ਤਰੀਕਾ ਨਹੀਂ ਹੈ, ਕੋਈ ਰਸਤਾ ਨਹੀਂ ਹੈ।
ਕੋਰੋਨਾ ਨੂੰ ਫੈਲਣ ਤੋਂ ਰੋਕਣਾ ਹੈ, ਤਾਂ ਇਸ ਦੇ ਸੰਕਰਮਣ (ਲਾਗ) ਦੀ ਚੇਨ ਨੂੰ ਤੋੜਨਾ ਹੀ ਹੋਵੇਗਾ ।
ਕੁਝ ਲੋਕ ਇਸ ਗਲਤਫਹਿਮੀ ਵਿੱਚ ਹਨ ਕਿ social distancing ਕੇਵਲ ਬਿਮਾਰ ਲੋਕਾਂ ਲਈ ਜ਼ਰੂਰੀ ਹੈ ।
ਇਹ ਸੋਚਣਾ ਸਹੀ ਨਹੀਂ ।
Social distancing ਹਰ ਨਾਗਰਿਕ ਲਈ ਹੈ, ਹਰ ਪਰਿਵਾਰ ਲਈ ਹੈ, ਪਰਿਵਾਰ ਦੇ ਹਰ ਮੈਂਬਰ ਲਈ ਹੈ।
ਕੁਝ ਲੋਕਾਂ ਦੀ ਲਾਪਰਵਾਹੀ, ਕੁਝ ਲੋਕਾਂ ਦੀ ਗਲਤ ਸੋਚ, ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਮਾਤਾ-ਪਿਤਾ ਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਦੋਸਤਾਂ ਨੂੰ, ਪੂਰੇ ਦੇਸ਼ ਨੂੰ ਬਹੁਤ ਵੱਡੀ ਮੁਸ਼ਕਿਲ ਵਿੱਚ ਝੋਕ ਦੇਵੇਗੀ। ਅਗਰ ਅਜਿਹੀ ਲਾਪਰਵਾਹੀ ਜਾਰੀ ਰਹੀ ਤਾਂ ਭਾਰਤ ਨੂੰ ਇਸ ਦੀ ਕਿੰਨੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ।
ਸਾਥੀਓ ,
ਪਿਛਲੇ 2 ਦਿਨਾਂ ਤੋਂ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਹੈ।
ਰਾਜ ਸਰਕਾਰਾਂ ਦੇ ਇਨ੍ਹਾਂ ਯਤਨਾਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ।
ਹੈਲਥ ਸੈਕਟਰ ਦੇ ਐਕਸਪਰਟਸ (ਮਾਹਿਰ) ਅਤੇ ਹੋਰ ਦੇਸ਼ਾਂ ਦੇ ਅਨੁਭਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ ਅੱਜ ਇੱਕ ਮਹੱਤਵਪੂਰਨ ਫ਼ੈਸਲਾ ਕਰਨ ਜਾ ਰਿਹਾ ਹੈ ।
ਅੱਜ ਰਾਤ 12 ਵਜੇ ਤੋਂ ਪੂਰੇ ਦੇਸ਼ ਵਿੱਚ, ਧਿਆਨ ਨਾਲ ਸੁਣੋ, ਪੂਰੇ ਦੇਸ਼ ਵਿੱਚ, ਅੱਜ ਰਾਤ 12 ਵਜੇ ਤੋਂ ਪੂਰੇ ਦੇਸ਼ ਵਿੱਚ, ਸੰਪੂਰਨ Lockdown ਹੋਣ ਜਾ ਰਿਹਾ ਹੈ ।
ਹਿੰਦੁਸਤਾਨ ਨੂੰ ਬਚਾਉਣ ਲਈ, ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਬਚਾਉਣ ਲਈ ਅੱਜ ਰਾਤ 12 ਵਜੇ ਤੋਂ, ਘਰਾਂ ਤੋਂ ਬਾਹਰ ਨਿਕਲਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ।
ਦੇਸ਼ ਦੇ ਹਰ ਰਾਜ ਨੂੰ, ਹਰ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ, ਹਰ ਜ਼ਿਲ੍ਹੇ, ਹਰ ਪਿੰਡ, ਹਰ ਕਸਬੇ , ਹਰ ਗਲੀ- ਮੁਹੱਲੇ ਨੂੰ ਹੁਣ ਲੌਕਡਾਊਨ ਕੀਤਾ ਜਾ ਰਿਹਾ ਹੈ ।
ਇਹ ਇੱਕ ਤਰ੍ਹਾਂ ਨਾਲ ਕਰਫਿਊ ਹੀ ਹੈ ।
ਜਨਤਾ ਕਰਫਿਊ ਤੋਂ ਵੀ ਕੁਝ ਕਦਮ ਅੱਗੇ ਦੀ ਗੱਲ , ਜਨਤਾ ਕਰਫਿਊ ਤੋਂ ਹੋਰ ਸਖ਼ਤ।
ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਨਿਰਣਾਇਕ ਲੜਾਈ ਲਈ ਇਹ ਕਦਮ ਹੁਣ ਬਹੁਤ ਜ਼ਰੂਰੀ ਹੈ।
ਲੇਕਿਨ ਇੱਕ-ਇੱਕ ਭਾਰਤੀ ਦੇ ਜੀਵਨ ਨੂੰ ਬਚਾਉਣਾ ਇਸ ਸਮੇਂ ਮੇਰੀ, ਭਾਰਤ ਸਰਕਾਰ ਦੀ, ਦੇਸ਼ ਦੀ ਹਰ ਰਾਜ ਸਰਕਾਰ ਦੀ, ਹਰ ਸਥਾਨਕ ਸੰਸਥਾ ਦੀ, ਸਭ ਤੋਂ ਵੱਡੀ ਪ੍ਰਾਥਮਿਕਤਾ ਹੈ।
ਨਿਸ਼ਚਿਤ ਤੌਰ ‘ਤੇ ਇਸ ਲੌਕਡਾਊਨ ਦੀ ਇੱਕ ਆਰਥਿਕ ਕੀਮਤ ਦੇਸ਼ ਨੂੰ ਉਠਾਉਣੀ ਪਵੇਗੀ ।
ਇਸ ਲਈ ਮੇਰੀ ਤੁਹਾਨੂੰ ਪ੍ਰਾਰਥਨਾ ਹੈ ਕਿ ਤੁਸੀਂ ਇਸ ਸਮੇਂ ਦੇਸ਼ ਵਿੱਚ ਜਿੱਥੇ ਵੀ ਹੋ, ਉੱਥੇ ਹੀ ਰਹੋ।
ਅੱਜ ਦੇ ਹਾਲਾਤ ਨੂੰ ਦੇਖਦੇ ਹੋਏ, ਦੇਸ਼ ਵਿੱਚ ਇਹ ਲੌਕਡਾਊਨ 21 ਦਿਨ ਦਾ ਹੋਵੇਗਾ।
ਆਉਣ ਵਾਲੇ 21 ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹਨ।
ਹੈਲਥ ਐਕਸਪਰਟਸ (ਸਿਹਤ ਦੇ ਮਾਹਿਰਾਂ) ਦੀ ਮੰਨੀਏ ਤਾਂ, ਕੋਰੋਨਾ ਵਾਇਰਸ ਦੀ ਸੰਕਰਮਣ (ਲਾਗ) ਦੀ ਚੇਨ ਤੋੜਨ ਲਈ ਘੱਟ ਤੋਂ ਘੱਟ 21 ਦਿਨ ਦਾ ਸਮਾਂ ਬਹੁਤ ਅਹਿਮ ਹੈ।
ਅਗਰ ਇਹ 21 ਦਿਨ ਨਹੀਂ ਸੰਭਲੇ ਤਾਂ ਦੇਸ਼ ਅਤੇ ਤੁਹਾਡਾ ਪਰਿਵਾਰ 21 ਸਾਲ ਪਿੱਛੇ ਚਲਾ ਜਾਵੇਗਾ।
ਅਗਰ ਇਹ 21 ਦਿਨ ਨਹੀਂ ਸੰਭਲ਼ੇ ਤਾਂ ਕਈ ਪਰਿਵਾਰ ਹਮੇਸ਼ਾ-ਹਮੇਸ਼ਾ ਲਈ ਤਬਾਹ ਹੋ ਜਾਣਗੇ।
ਇਸ ਲਈ, ਬਾਹਰ ਨਿਕਲਣਾ ਕੀ ਹੁੰਦਾ ਹੈ, ਇਹ ਇਨ੍ਹਾਂ 21 ਦਿਨਾਂ ਲਈ ਭੁੱਲ ਜਾਓ।
ਘਰ ਵਿੱਚ ਰਹੋ, ਘਰ ਵਿੱਚ ਰਹੋ ਅਤੇ ਇੱਕ ਹੀ ਕੰਮ ਕਰੋ ਕਿ ਆਪਣੇ ਘਰ ਵਿੱਚ ਰਹੋ।
ਸਾਥੀਓ,
ਅੱਜ ਦੇ ਫੈਸਲੇ ਨੇ, ਦੇਸ਼ਵਿਆਪੀ ਲੌਕਡਾਊਨ ਨੇ ਤੁਹਾਡੇ ਘਰ ਦੇ ਦਰਵਾਜੇ ਉੱਤੇ ਇੱਕ ਲਕਸ਼ਮਣ ਰੇਖਾ ਖਿੱਚ ਦਿੱਤੀ ਹੈ।
ਤੁਹਾਨੂੰ ਇਹ ਯਾਦ ਰੱਖਣਾ ਹੈ ਕਿ ਘਰ ਤੋਂ ਬਾਹਰ ਪੈਣ ਵਾਲਾ ਤੁਹਾਡਾ ਸਿਰਫ ਇੱਕ ਕਦਮ, ਕੋਰੋਨਾ ਜਿਹੀ ਗੰਭੀਰ ਮਹਾਮਾਰੀ ਨੂੰ ਤੁਹਾਡੇ ਘਰ ਲਿਆ ਸਕਦਾ ਹੈ ।
ਤੁਹਾਨੂੰ ਇਹ ਯਾਦ ਰੱਖਣਾ ਹੈ ਕਿ ਕਈ ਵਾਰ ਕੋਰੋਨਾ ਤੋਂ ਸੰਕ੍ਰਮਿਤ ਵਿਅਕਤੀ ਸ਼ੁਰੂਆਤ ਵਿੱਚ ਬਿਲਕੁਲ ਤੰਦਰੁਸਤ ਲਗਦਾ ਹੈ, ਉਹ ਸੰਕ੍ਰਮਿਤ ਹੈ ਇਸ ਦਾ ਪਤਾ ਹੀ ਨਹੀਂ ਚਲਦਾ।
ਇਸ ਲਈ, ਇਹਤਿਹਾਤ ਵਰਤੋ, ਆਪਣੇ ਘਰਾਂ ਵਿੱਚ ਰਹੋ।
ਵੈਸੇ,
ਜੋ ਲੋਕ ਘਰ ਵਿੱਚ ਹਨ, ਉਹ ਸੋਸ਼ਲ ਮੀਡੀਆ ਉੱਤੇ ਨਵੇਂ-ਨਵੇਂ ਤਰੀਕਿਆਂ ਨਾਲ, ਬਹੁਤ ਇਨੋਵੇਟਿਵ ਤਰੀਕੇ ਨਾਲ ਇਸ ਗੱਲ ਨੂੰ ਦੱਸ ਰਹੇ ਹਨ।
ਇੱਕ ਬੈਨਰ ਮੈਨੂੰ ਵੀ ਪਸੰਦ ਆਇਆ ਹੈ। ਇਹ ਮੈਂ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਹਾਂ।
ਕੋਰੋਨਾ ਯਾਨੀ ਕੋਈ ਰੋਡ ਪੇ ਨਾ ਨਿਕਲੇ।
ਸਾਥੀਓ ,
ਐਕਸਪਰਟਸ (ਮਾਹਿਰਾਂ) ਦਾ ਇਹ ਵੀ ਕਹਿਣਾ ਹੈ ਕਿ ਅੱਜ ਅਗਰ ਕਿਸੇ ਵਿਅਕਤੀ ਵਿੱਚ ਕੋਰੋਨਾ ਵਾਇਰਸ ਪਹੁੰਚਦਾ ਹੈ ਤਾਂ ਉਸ ਦੇ ਸਰੀਰ ਵਿੱਚ ਇਸ ਦੇ ਲੱਛਣ ਦਿਖਾਈ ਦੇਣ ਵਿੱਚ ਕਈ - ਕਈ ਦਿਨ ਲਗ ਜਾਂਦੇ ਹਨ।
ਇਸ ਦੌਰਾਨ ਉਹ ਜਾਣੇ-ਅਣਜਾਣੇ ਹਰ ਉਸ ਵਿਅਕਤੀ ਨੂੰ ਸੰਕ੍ਰਮਿਤ ਕਰ ਦਿੰਦਾ ਹੈ ਜੋ ਉਸ ਦੇ ਸੰਪਰਕ ਵਿੱਚ ਆਉਂਦਾ ਹੈ।
ਵਰਲਡ ਹੈਲਥ ਔਰਗਨਾਈਜੇਸ਼ਨ (ਵਿਸ਼ਵ ਸਿਹਤ ਸੰਗਠਨ) ਦੀ ਰਿਪੋਰਟ ਦੱਸਦੀ ਹੈ ਕਿ ਇਸ ਮਹਾਮਾਰੀ ਤੋਂ ਸੰਕ੍ਰਮਿਤ ਇੱਕ ਵਿਅਕਤੀ ਸਿਰਫ ਹਫਤੇ-ਦਸ ਦਿਨ ਵਿੱਚ ਸੈਂਕੜੇ ਲੋਕਾਂ ਤੱਕ ਇਸ ਬਿਮਾਰੀ ਨੂੰ ਪਹੁੰਚਾ ਸਕਦਾ ਹੈ ।
ਯਾਨੀ ਇਹ ਅੱਗ ਦੀ ਤਰ੍ਹਾਂ ਤੇਜ਼ੀ ਨਾਲ ਫੈਲਦਾ ਹੈ ।
ਵਰਲਡ ਹੈਲਥ ਔਰਗਨਾਈਜੇਸ਼ਨ (ਵਿਸ਼ਵ ਸਿਹਤ ਸੰਗਠਨ) ਦਾ ਹੀ ਇੱਕ ਹੋਰ ਅੰਕੜਾ ਬਹੁਤ ਮਹੱਤਵਪੂਰਨ ਹੈ ।
ਸਾਥੀਓ ,
ਦੁਨੀਆ ਵਿੱਚ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਵਿਅਕਤੀਆਂ ਦੀ ਸੰਖਿਆ ਨੂੰ ਪਹਿਲਾਂ 1 ਲੱਖ ਤੱਕ ਪਹੁੰਚਣ ਵਿੱਚ 67 ਦਿਨ ਲੱਗੇ ਸਨ।
ਇਸ ਦੇ ਬਾਅਦ ਸਿਰਫ 11 ਦਿਨ ਵਿੱਚ ਹੀ ਇੱਕ ਲੱਖ ਨਵੇਂ ਲੋਕ ਸੰਕ੍ਰਮਿਤ ਹੋ ਗਏ।
ਸੋਚੋ, ਪਹਿਲਾਂ ਇੱਕ ਲੱਖ ਲੋਕ ਸੰਕ੍ਰਮਿਤ ਹੋਣ ਵਿੱਚ 67 ਦਿਨ ਲੱਗੇ ਅਤੇ ਫਿਰ ਇਸ ਨੂੰ 2 ਲੱਖ ਲੋਕਾਂ ਤੱਕ ਪਹੁੰਚਣ ਵਿੱਚ ਸਿਰਫ 11 ਦਿਨ ਲੱਗੇ।
ਇਹ ਹੋਰ ਵੀ ਭਿਆਨਕ ਹੈ ਕਿ ਦੋ ਲੱਖ ਸੰਕ੍ਰਮਿਤ ਲੋਕਾਂ ਤੋਂ ਤਿੰਨ ਲੱਖ ਲੋਕਾਂ ਤੱਕ ਇਹ ਬਿਮਾਰੀ ਪਹੁੰਚਣ ਵਿੱਚ ਸਿਰਫ ਚਾਰ ਦਿਨ ਲੱਗੇ।
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਰੋਨਾ ਵਾਇਰਸ ਕਿੰਨੀ ਤੇਜ਼ੀ ਨਾਲ ਫੈਲਦਾ ਹੈ।
ਅਤੇ ਜਦੋਂ ਇਹ ਫੈਲਣਾ ਸ਼ੁਰੂ ਕਰਦਾ ਹੈ, ਤਾਂ ਇਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੁੰਦਾ ਹੈ।
ਸਾਥੀਓ,
ਇਹੀ ਵਜ੍ਹਾ ਹੈ ਕਿ ਚੀਨ, ਅਮਰੀਕਾ, ਫ਼ਰਾਂਸ, ਜਰਮਨੀ, ਸਪੇਨ, ਇਟਲੀ - ਇਰਾਨ ਜਿਹੇ ਦੇਸ਼ਾਂ ਵਿੱਚ ਜਦੋਂ ਕੋਰੋਨਾ ਵਾਇਰਸ ਨੇ ਫੈਲਣਾ ਸ਼ੁਰੂ ਕੀਤਾ, ਤਾਂ ਹਾਲਾਤ ਬੇਕਾਬੂ ਹੋ ਗਏ।
ਅਤੇ ਇਹ ਵੀ ਯਾਦ ਰੱਖੋ, ਇਟਲੀ ਹੋਵੇ ਜਾਂ ਅਮਰੀਕਾ, ਇਨ੍ਹਾਂ ਦੇਸ਼ਾਂ ਦੀ ਸਿਹਤ ਸੇਵਾ, ਪੂਰੀ ਦੁਨੀਆ ਵਿੱਚ ਬਿਹਤਰੀਨ ਮੰਨੀ ਜਾਂਦੀ ਹੈ। ਬਾਵਜੂਦ ਇਸ ਦੇ, ਇਹ ਦੇਸ਼ ਕੋਰੋਨਾ ਦਾ ਪ੍ਰਭਾਵ ਘੱਟ ਨਹੀਂ ਕਰ ਸਕੇ। ਸਵਾਲ ਇਹ ਕਿ ਇਸ ਸਥਿਤੀ ਵਿੱਚ ਉਮੀਦ ਦੀ ਕਿਰਨ ਕਿੱਥੇ ਹੈ? ਉਪਾਅ ਕੀ ਹੈ, ਵਿਕਲਪ ਕੀ ਹੈ?
ਸਾਥੀਓ ,
ਕੋਰੋਨਾ ਨਾਲ ਨਜਿੱਠਣ ਲਈ ਉਮੀਦ ਦੀ ਕਿਰਨ, ਉਨ੍ਹਾਂ ਦੇਸ਼ਾਂ ਤੋਂ ਮਿਲੇ ਅਨੁਭਵ ਹਨ ਜੋ ਕੋਰੋਨਾ ਨੂੰ ਕੁਝ ਹੱਦ ਤੱਕ ਰੋਕ ਸਕੇ।
ਹਫ਼ਤਿਆਂ ਤੱਕ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਘਰਾਂ ਤੋਂ ਬਾਹਰ ਨਹੀਂ ਨਿਕਲੇ, ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੇ ਸ਼ਤ-ਪ੍ਰਤੀਸ਼ਤ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕੀਤਾ ਅਤੇ ਇਸ ਲਈ ਇਹ ਕੁਝ ਦੇਸ਼ ਹੁਣ ਇਸ ਮਹਾਮਾਰੀ ਤੋਂ ਬਾਹਰ ਆਉਣ ਵੱਲ ਵਧ ਰਹੇ ਹਨ ।
ਸਾਨੂੰ ਵੀ ਇਹ ਮੰਨ ਕੇ ਚਲਣਾ ਚਾਹੀਦਾ ਹੈ ਕਿ ਸਾਡੇ ਸਾਹਮਣੇ ਇਹੀ ਇੱਕ ਮਾਰਗ ਹੈ - ਸਾਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਹੈ। ਚਾਹੇ ਜੋ ਹੋ ਜਾਵੇ, ਘਰ ਵਿੱਚ ਹੀ ਰਹਿਣਾ ਹੈ। ਕੋਰੋਨਾ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜਦੋਂ ਘਰ ਦੀ ਲਕਸ਼ਮਣ ਰੇਖਾ ਨਾ ਲੰਘੀ ਜਾਵੇ। ਸਾਨੂੰ ਇਸ ਮਹਾਮਾਰੀ ਦੇ ਵਾਇਰਸ ਦਾ ਸੰਕਰਮਣ ਰੋਕਣਾ ਹੈ, ਇਸ ਦੇ ਫੈਲਣ ਦੀ ਚੇਨ ਨੂੰ ਤੋੜਨਾ ਹੈ।
ਸਾਥੀਓ,
ਭਾਰਤ ਅੱਜ ਉਸ ਸਟੇਜ ਉੱਤੇ ਹੈ ਜਿੱਥੇ ਸਾਡੇ ਅੱਜ ਦੇ ਐਕਸ਼ਨ ਤੈਅ ਕਰਨਗੇ ਕਿ ਇਸ ਵੱਡੀ ਆਪਦਾ ਦੇ ਪ੍ਰਭਾਵ ਨੂੰ ਅਸੀਂ ਕਿੰਨਾ ਘੱਟ ਕਰ ਸਕਦੇ ਹਾਂ। ਇਹ ਸਮਾਂ ਸਾਡੇ ਸੰਕਲਪ ਨੂੰ ਵਾਰ-ਵਾਰ ਮਜ਼ਬੂਤ ਕਰਨ ਦਾ ਹੈ।
ਇਹ ਸਮਾਂ ਕਦਮ - ਕਦਮ ‘ਤੇ ਸੰਜਮ ਵਰਤਣ ਦਾ ਹੈ । ਤੁਹਾਨੂੰ ਯਾਦ ਰੱਖਣਾ ਹੈ - ਜਾਨ ਹੈ ਤਾਂ ਜਹਾਨ ਹੈ ।
ਸਾਥੀਓ ,
ਇਹ ਧੀਰਜ ਅਤੇ ਅਨੁਸ਼ਾਸਨ ਦੀ ਘੜੀ ਹੈ। ਜਦੋਂ ਤੱਕ ਦੇਸ਼ ਵਿੱਚ lockdown ਦੀ ਸਥਿਤੀ ਹੈ, ਸਾਨੂੰ ਆਪਣਾ ਸੰਕਲਪ ਨਿਭਾਉਣਾ ਹੈ, ਆਪਣਾ ਵਚਨ ਨਿਭਾਉਣਾ ਹੈ।
ਮੇਰੀ ਤੁਹਾਨੂੰ ਪ੍ਰਾਰਥਨਾ ਹੈ ਕਿ ਘਰਾਂ ਵਿੱਚ ਰਹਿੰਦੇ ਹੋਏ ਤੁਸੀਂ ਉਨ੍ਹਾਂ ਲੋਕਾਂ ਬਾਰੇ ਸੋਚੋ, ਉਨ੍ਹਾਂ ਦੇ ਲਈ ਮੰਗਲਕਾਮਨਾ ਕਰੋ ਜੋ ਆਪਣਾ ਕਰਤੱਵ ਨਿਭਾਉਣ ਲਈ, ਖੁਦ ਨੂੰ ਖਤਰੇ ਵਿੱਚ ਪਾ ਕੇ ਕੰਮ ਕਰ ਰਹੇ ਹਨ।
ਉਨ੍ਹਾਂ ਡਾਕਟਰਾਂ, ਉਨ੍ਹਾਂ ਨਰਸਾਂ, ਪੈਰਾ-ਮੈਡੀਕਲ ਸਟਾਫ, pathologists ਬਾਰੇ ਸੋਚੋ, ਜੋ ਇਸ ਮਹਾਮਾਰੀ ਨਾਲ ਇੱਕ-ਇੱਕ ਜੀਵਨ ਨੂੰ ਬਚਾਉਣ ਲਈ, ਦਿਨ ਰਾਤ ਹਸਪਤਾਲ ਵਿੱਚ ਕੰਮ ਕਰ ਰਹੇ ਹਨ। ਹਸਪਤਾਲ ਪ੍ਰਸ਼ਾਸਨ ਦੇ ਲੋਕ, ਐਂਬੂਲੈਂਸ ਚਲਾਉਣ ਵਾਲੇ ਡਰਾਈਵਰ, ward boys, ਉਨ੍ਹਾਂ ਸਫਾਈ ਕਰਮਚਾਰੀਆਂ ਬਾਰੇ ਸੋਚੋ ਜੋ ਇਨ੍ਹਾਂ ਕਠਿਨ ਪਰਿਸਿਥਤੀਆਂ ਵਿੱਚ ਦੂਸਰਿਆਂ ਦੀ ਸੇਵਾ ਕਰ ਰਹੇ ਹਨ। ਤੁਸੀਂ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਡੀ ਸੁਸਾਇਟੀ, ਤੁਹਾਡੇ ਮੁਹੱਲਿਆਂ, ਤੁਹਾਡੀਆਂ ਸੜਕਾਂ, ਜਨਤਕ ਸਥਾਨਾਂ ਨੂੰ sanitize ਕਰਨ ਦੇ ਕੰਮ ਵਿੱਚ ਜੁਟੇ ਹੋਏ ਹਨ, ਜਿਸ ਨਾਲ ਇਸ ਵਾਇਰਸ ਦਾ ਨਾਮੋ- ਨਿਸ਼ਾਨ ਨਾ ਰਹੇ।
ਤੁਹਾਨੂੰ ਸਹੀ ਜਾਣਕਾਰੀ ਦੇਣ ਲਈ 24 ਘੰਟੇ ਕੰਮ ਕਰ ਰਹੇ ਮੀਡੀਆ ਦੇ ਲੋਕਾਂ ਬਾਰੇ ਵੀ ਸੋਚੋ, ਜੋ ਸੰਕਰਮਣ ਦਾ ਖ਼ਤਰਾ ਉਠਾ ਕੇ ਸੜਕਾਂ ਉੱਤੇ ਹਨ, ਹਸਪਤਾਲਾਂ ਵਿੱਚ ਹਨ ।
ਤੁਸੀਂ ਆਪਣੇ ਆਸ-ਪਾਸ ਦੇ ਪੁਲਿਸ ਕਰਮੀਆਂ ਬਾਰੇ ਸੋਚੋ ਜੋ ਆਪਣੇ ਘਰ ਪਰਿਵਾਰ ਦੀ ਚਿੰਤਾ ਕੀਤੇ ਬਿਨਾ, ਤੁਹਾਨੂੰ ਬਚਾਉਣ ਲਈ ਦਿਨ ਰਾਤ duty ਕਰ ਰਹੇ ਹਨ, ਅਤੇ ਕਈ ਵਾਰ ਕੁਝ ਲੋਕਾਂ ਦਾ ਗੁੱਸਾ ਵੀ ਝੱਲ ਰਹੇ ਹਨ।
ਸਾਥੀਓ ,
ਕੋਰੋਨਾ ਗਲੋਬਲ ਮਹਾਮਾਰੀ ਤੋਂ ਬਣੀਆਂ ਸਥਿਤੀਆਂ ਦਰਮਿਆਨ, ਕੇਂਦਰ ਅਤੇ ਦੇਸ਼ ਭਰ ਦੀਆਂ ਰਾਜ ਸਰਕਾਰਾਂ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲੋਕਾਂ ਨੂੰ ਅਸੁਵਿਧਾ ਨਾ ਹੋਵੇ, ਇਸ ਦੇ ਲਈ ਨਿਰੰਤਰ ਕੋਸ਼ਿਸ਼ ਕਰ ਰਹੀਆਂ ਹਨ। ਸਾਰੀਆਂ ਜ਼ਰੂਰੀ ਵਸਤਾਂ ਦੀ supply ਬਣੀ ਰਹੇ, ਇਸ ਦੇ ਲਈ ਸਾਰੇ ਉਪਾਅ ਕੀਤੇ ਗਏ ਹਨ ਅਤੇ ਅੱਗੇ ਵੀ ਕੀਤੇ ਜਾਣਗੇ।
ਨਿਸ਼ਚਿਤ ਤੌਰ ‘ਤੇ ਸੰਕਟ ਦੀ ਇਹ ਘੜੀ, ਗ਼ਰੀਬਾਂ ਲਈ ਵੀ ਬਹੁਤ ਮੁਸ਼ਕਿਲ ਵਕਤ ਲੈ ਕੇ ਆਈ ਹੈ।
ਕੇਂਦਰ ਸਰਕਾਰ, ਰਾਜ ਸਰਕਾਰਾਂ ਦੇ ਨਾਲ ਸਮਾਜ ਦੇ ਹੋਰ ਸੰਗਠਨ, ਸਿਵਲ ਸੁਸਾਇਟੀ ਦੇ ਲੋਕ, ਗ਼ਰੀਬਾਂ ਨੂੰ ਮੁਸੀਬਤ ਘੱਟ ਹੋਵੇ, ਇਸ ਦੇ ਲਈ ਨਿਰੰਤਰ ਜੁਟੇ ਹੋਏ ਹਨ। ਗ਼ਰੀਬਾਂ ਦੀ ਮਦਦ ਲਈ ਅਨੇਕਾਂ ਲੋਕ ਨਾਲ ਆ ਰਹੇ ਹਨ।
ਸਾਥੀਓ,
ਜੀਵਨ ਜੀਊਣ ਲਈ ਜੋ ਜ਼ਰੂਰੀ ਹੈ, ਉਸ ਦੇ ਲਈ ਸਾਰੇ ਯਤਨਾਂ ਦੇ ਨਾਲ ਹੀ ਜੀਵਨ ਬਚਾਉਣ ਲਈ ਜੋ ਜ਼ਰੂਰੀ ਹੈ, ਉਸ ਨੂੰ ਸਰਬਉੱਚ ਪ੍ਰਾਥਮਿਕਤਾ ਦੇਣੀ ਹੀ ਪਵੇਗੀ।
ਇਸ ਨਵੀਂ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਦੇਸ਼ ਦੀਆਂ ਸਿਹਤ ਸੁਵਿਧਾਵਾਂ ਨੂੰ ਤਿਆਰ ਕਰਨ ਦਾ ਕੰਮ ਕੇਂਦਰ ਸਰਕਾਰ ਲਗਾਤਾਰ ਕਰ ਰਹੀ ਹੈ ।
ਵਿਸ਼ਵ ਸਿਹਤ ਸੰਗਠਨ, ਭਾਰਤ ਦੇ ਵੱਡੇ ਚਿਕਿਤਸਾ ਅਤੇ ਖੋਜ ਸੰਸਥਾਨਾਂ ਅਤੇ ਸਿਹਤ ਮਾਹਿਰਾਂ ਦੀ ਸਲਾਹ ਅਤੇ ਸੁਝਾਅ ਉੱਤੇ ਕਾਰਜ ਕਰਦੇ ਹੋਏ ਸਰਕਾਰ ਨੇ ਲਗਾਤਾਰ ਫੈਸਲੇ ਲਏ ਹਨ।
ਹੁਣ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ, ਦੇਸ਼ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਨੇ ਅੱਜ 15 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ।
ਇਸ ਨਾਲ ਕੋਰੋਨਾ ਨਾਲ ਜੁੜੀਆਂ ਟੈਸਟਿੰਗ ਫੈਸੀਲਿਟੀਜ਼, ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ, Isolation Beds, ICU beds, ventilators, ਅਤੇ ਹੋਰ ਜ਼ਰੂਰੀ ਸਾਧਨਾਂ ਦੀ ਸੰਖਿਆ ਤੇਜ਼ੀ ਨਾਲ ਵਧਾਈ ਜਾਵੇਗੀ। ਨਾਲ ਹੀ ਮੈਡੀਕਲ ਅਤੇ ਪੈਰਾ ਮੈਡੀਕਲ ਮੈਨਪਾਵਰ ਦੀ ਟ੍ਰੇਨਿੰਗ ਦਾ ਕੰਮ ਵੀ ਕੀਤਾ ਜਾਵੇਗਾ।
ਮੈਂ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਸਮੇਂ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ, ਸਿਰਫ ਅਤੇ ਸਿਰਫ ਸਿਹਤ ਸੇਵਾਵਾਂ ਹੀ ਹੋਣੀਆਂ ਚਾਹੀਦੀਆਂ ਹਨ, ਹੈਲਥ ਕੇਅਰ ਹੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ।
ਮੈਨੂੰ ਤਸੱਲੀ ਹੈ ਕਿ ਦੇਸ਼ ਦਾ ਪ੍ਰਾਈਵੇਟ ਸੈਕਟਰ ਵੀ ਪੂਰੀ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸੰਕਟ ਅਤੇ ਸੰਕਰਮਣ ਦੀ ਇਸ ਘੜੀ ਵਿੱਚ ਦੇਸ਼ਵਾਸੀਆਂ ਦੇ ਨਾਲ ਖੜ੍ਹਾ ਹੈ ।
ਪ੍ਰਾਈਵੇਟ ਲੈਬਸ, ਪ੍ਰਾਈਵੇਟ ਹਸਪਤਾਲ, ਸਾਰੇ ਇਸ ਚੁਣੌਤੀਪੂਰਨ ਦੌਰ ਵਿੱਚ ਸਰਕਾਰ ਦੇ ਨਾਲ ਕੰਮ ਕਰਨ ਲਈ ਅੱਗੇ ਆ ਰਹੇ ਹਨ।
ਲੇਕਿਨ ਸਾਥੀਓ, ਇਹ ਵੀ ਧਿਆਨ ਰੱਖੋ ਕਿ ਅਜਿਹੇ ਸਮੇਂ ਵਿੱਚ ਜਾਣੇ-ਅਣਜਾਣੇ ਕਈ ਵਾਰ ਅਫਵਾਹਾਂ ਵੀ ਫੈਲਦੀਆਂ ਹਨ। ਮੇਰੀ ਤੁਹਾਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਅਤੇ ਅੰਧਵਿਸ਼ਵਾਸ ਤੋਂ ਬਚੋ।
ਤੁਹਾਡੇ ਦੁਆਰਾ ਕੇਂਦਰ ਸਰਕਾਰ, ਰਾਜ ਸਰਕਾਰ ਅਤੇ medical fraternity ਦੁਆਰਾ ਦਿੱਤੇ ਗਏ ਨਿਰਦੇਸ਼ ਅਤੇ ਸੁਝਾਵਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ।
ਮੇਰੀ ਤੁਹਾਨੂੰ ਪ੍ਰਾਰਥਨਾ ਹੈ ਕਿ ਇਸ ਬਿਮਾਰੀ ਦੇ ਲੱਛਣਾਂ ਦੌਰਾਨ, ਬਿਨਾ ਡਾਕਟਰਾਂ ਦੀ ਸਲਾਹ ਦੇ, ਕੋਈ ਵੀ ਦਵਾਈ ਨਾ ਲਓ। ਕਿਸੇ ਵੀ ਤਰ੍ਹਾਂ ਦਾ ਖਿਲਵਾੜ, ਤੁਹਾਡੇ ਜੀਵਨ ਨੂੰ ਹੋਰ ਖ਼ਤਰੇ ਵਿੱਚ ਪਾ ਸਕਦਾ ਹੈ।
ਸਾਥੀਓ, ਮੈਨੂੰ ਵਿਸ਼ਵਾਸ ਹੈ ਹਰ ਭਾਰਤੀ ਸੰਕਟ ਦੀ ਇਸ ਘੜੀ ਵਿੱਚ ਸਰਕਾਰ ਦੇ, ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਣ ਕਰੇਗਾ।
21 ਦਿਨ ਦਾ ਲੌਕਡਾਊਨ, ਲੰਬਾ ਸਮਾਂ ਹੈ, ਲੇਕਿਨ ਤੁਹਾਡੇ ਜੀਵਨ ਦੀ ਰੱਖਿਆ ਲਈ, ਤੁਹਾਡੇ ਪਰਿਵਾਰ ਦੀ ਰੱਖਿਆ ਲਈ, ਓਨਾ ਹੀ ਮਹੱਤਵਪੂਰਨ ਹੈ ।
ਮੈਨੂੰ ਵਿਸ਼ਵਾਸ ਹੈ, ਹਰ ਹਿੰਦੁਸਤਾਨੀ ਇਸ ਸੰਕਟ ਦਾ ਨਾ ਸਿਰਫ ਸਫ਼ਲਤਾ ਨਾਲ ਮੁਕਾਬਲਾ ਕਰੇਗਾ ਬਲਕਿ ਇਸ ਮੁਸ਼ਕਿਲ ਘੜੀ ‘ਚੋਂ ਵਿਜਈ (ਜੇਤੂ) ਹੋ ਕੇ ਨਿਕਲੇਗਾ ।
ਤੁਸੀਂ ਆਪਣਾ ਧਿਆਨ ਰੱਖੋ, ਆਪਣਿਆਂ ਦਾ ਧਿਆਨ ਰੱਖੋ ।
ਜੈ ਹਿੰਦ !
***
ਵੀਆਰਆਰਕੇ/ਏਕੇ
(Release ID: 1608184)
Visitor Counter : 331