ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉਦਯੋਗ ਦੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਅਸੰਗਠਿਤ ਖੇਤਰ ਦੀਆਂ ਜ਼ਰੂਰਤਾਂ 'ਤੇ ਇੱਕ ਸੁਰ ਵਿੱਚ ਬੋਲਣ ਲਈ ਉਦਯੋਗ ਜਗਤ ਦੀਆਂ ਹਸਤੀਆਂ ਦੀ ਪ੍ਰਸ਼ੰਸਾ ਕੀਤੀ; ਇਸ ਨੂੰ ਆਰਥਿਕ ਏਕੀਕਰਣ ਦੀ ਨਵੀਂ ਸਵੇਰ ਦੱਸਿਆ

ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਉਤਸ਼ਾਹਿਤ ਕਰੋ, ਕੋਵਿਡ-19 ਨਾਲ ਲੜਨ ਲਈ ‘ਇੱਕ - ਦੂਜੇ ਤੋਂ ਸਮਾਜਿਕ ਦੂਰੀ ਰੱਖਣਾ’ ਇੱਕ ਵੱਡਾ ਹਥਿਆਰ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਹਿਤਧਾਰਕਾਂ ਨੂੰ ਕਾਰੋਬਾਰ 'ਤੇ ਨਕਾਰਤਮਕ ਅਸਰ ਪੈਣ ਦੇ ਬਾਵਜੂਦ ਕਾਰਜਬਲ (workforce) ਵਿੱਚ ਕਟੌਤੀ ਨਾ ਕਰਨ ਲਈ ਕਿਹਾ

ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੇ ਅਤਿਅੰਤ ਸਰਗਰਮ ਅਗਵਾਈ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਕੋਵਿਡ-19 ਦੀ ਚੁਣੌਤੀ ਦਾ ਸਾਹਮਣਾ ਕਰਨ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ

Posted On: 23 MAR 2020 6:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਐਸੋਚੈਮ, ਫਿੱਕੀਸੀਆਈਆਈ ਅਤੇ ਦੇਸ਼ ਭਰ ਦੇ 18 ਸ਼ਹਿਰਾਂ ਦੇ ਕਈ ਸਥਾਨਕ ਚੈਂਬਰਾਂ ਦੇ ਪ੍ਰਤੀਨਿਧੀਆਂ ਨਾਲ ਵਿਆਪਕ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ  ਨੇ ਕਿਹਾ ਕਿ ਵੈਸੇ ਤਾਂ ਸਰਕਾਰ ਦੇਸ਼ ਵਿੱਚ ਆਰਥਿਕ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈਲੇਕਿਨ ਕੋਵਿਡ - 19’  ਦੇ ਰੂਪ ਵਿੱਚ ਉਤਪੰ ਨ‍ ਇੱਕ ਅਚਾਨਕ ਆਈ ਰੁਕਾਵਟ ਨਾਲ ਅਰਥਵਿਵਸਥਾ ਨੂੰ ਜੂਝਣਾ ਪੈ ਰਿਹਾ ਹੈ।  ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਤੋਂ ਪੈਦਾ ਚੁਣੌਤੀ ਇੱਥੋਂ ਤੱਕ ਕਿ ਵਿਸ਼ਵ ਯੁੱਧਾਂ ਦੌਰਾਨ ਉਤਪੰਨਨ‍ ਹੋਏ ਹਾਲਾਤ ਤੋਂ ਵੀ ਕਾਫੀ ਗੰਭੀਰ ਹੈ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਨਿਰੰਤਰ ਚੇਤੰਨ ਰਹਿਣ ਦੀ ਜ਼ਰੂਰਤ ਹੈ।

 

ਪ੍ਰਧਾਨ ਮੰਤਰੀ  ਨੇ ਕਿਹਾ ਕਿ ਅਰਥਵਿਵਸਥਾ ਦਾ ਅਧਾਰ ਵਿਸ਼ਵਾਸ ਹੈ ਅਤੇ ਵਿਸ਼ਵਾਸ ਦਾ ਇੱਕ ਅਦੁੱਤੀ ਪੈਮਾਨਾ ਹੁੰਦਾ ਹੈ।  ਇਸੇ ਗੰਭੀਰ ਸੰਕਟ ਦੀ ਸਥਿਤੀ ਅਤੇ ਚੁਣੌਤੀਪੂਰਨ ਹਾਲਾਤ ਵਿੱਚ ਜਾਂ ਤਾਂ ਕਮਾਇਆ ਜਾਂਦਾ ਹੈ ਜਾਂ ਗੁਆ ਦਿੱਤਾ ਜਾਂਦਾ ਹੈ।  ਵਿਸ਼ਵਾਸ  ਦੇ ਮਾਪਦੰਡ ਅਰਥਵਿਵਸਥਾ ਦੇ ਕਈ ਸੈਕਟਇਰਾਂ ਜਾਂ ਖੇਤਰਾਂ ਵਿੱਚ ਇੱਕ ਮਹੱਤਵਪੂਰਨ ਮੋੜ ਤੇ ਹਨ।  ਪ੍ਰਧਾਨ ਮੰਤਰੀ  ਨੇ ਕਿਹਾ ਕਿ ਕੋਵਿਡ - 19 ਨਾਲ ਗ਼ੈਰ-ਰਸਮੀ ਸੈਕਟਵਰ ਸਹਿਤ ਸੈਰ - ਸਪਾਟਾ ਨਿਰਮਾਣਪ੍ਰਾਹੁਣਚਾਰੀ ਅਤੇ ਰੋਜ਼ਾਨਾ ਜੀਵਨ ਦੇ ਰੁਝੇਵਿਆਂ ਜਿਹੇ ਕਈ ਸੈਕਟਨਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ । ਆਉਣ ਵਾਲੇ ਕੁਝ ਸਮੇਂ ਤੱਕ ਅਰਥਵਿਵਸਥਾ ਤੇ ਇਸ ਦਾ ਪ੍ਰਭਾਵ ਮਹਿਸੂਸ ਕੀਤਾ ਜਾਵੇਗਾ।

 

ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੇ ਇਸ ਖਤਰੇ ਨਾਲ ਨਜਿੱਠਣ ਵਿੱਚ ਮੁੱਖ ਭੂਮਿਕਾ ਨਿਭਾਉਣ ਅਤੇ ਤੁਰੰਤ ਤੇ ਸਰਗਰਮ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ  ਦਾ ਧੰਨਵਾਦ ਕੀਤਾ।  ਉਨ੍ਹਾਂ ਨੇ ਪ੍ਰਧਾਨ ਮੰਤਰੀ  ਨੂੰ ਜ਼ਰੂਰੀ ਵਸਤਾਂ ਅਤੇ ਵੈਂਟੀਲੇਟਰ ਸਹਿਤ ਮੈਡੀਕਲ ਉਪਕਰਣਾਂ ਦੀ ਸਪਲਾਈ ਬਣਾਈ ਰੱਖਣਆਈਸੋਲੇਸ਼ਨ ਵਾਰਡਾਂ ਦੇ ਨਿਰਮਾਣ ਵਿੱਚ ਸਹਾਇਤਾ ਕਰਨ ਕੋਵਿਡ  - 19 ਦਾ ਮੁਕਾਬਲਾ ਕਰਨ ਲਈ ਸੀਐੱਸਆਰ ਫ਼ੰਡਾਂ ਦੀ ਵਰਤੋਂ ਕਰਨ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਦੇ ਪ੍ਰਾਵਧਾਨਾਂ ਬਾਰੇ ਆਪਣੇ ਦੁਆਰਾ ਉਠਾਏ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ ।

 

ਉਨ੍ਹਾਂ ਨੇ ਬੈਂਕਿੰਗਵਿੱਤਪ੍ਰਾਹੁਣਚਾਰੀਸੈਰ-ਸਪਾਟਾਬੁਨਿਆਦੀ ਢਾਂਚੇ ਜਿਹੇ ਖੇਤਰਾਂ  ਸਾਹਮਣੇ ਆ ਰਹੀਆਂ ਵਿਸ਼ੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਵਿੱਤੀ ਤੇ ਮਾਲੀ ਸਹਾਇਤਾ ਰਾਹੀਂ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ।  ਉਦਯੋਗ ਜਗਤ  ਦੇ ਪ੍ਰਤੀਨਿਧੀਆਂ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਆਰਥਿਕ ਨੁਕਸਾਨ ਦੇ ਬਾਵਜੂਦਲੌਕਡਾਊਨ ਕੀਤੇ ਜਾਣ ਦੇ ਮਹੱਤਵ ਦੀ ਪ੍ਰਸ਼ੰਸਾ ਵੀ ਕੀਤੀ।

 

ਪ੍ਰਧਾਨ ਮੰਤਰੀ ਨੇ ਅਸੰਗਠਿਤ ਖੇਤਰ ਦੀਆਂ ਜ਼ਰੂਰਤਾਂ ਉੱਤੇ ਇੱਕ ਸੁਰ ਵਿੱਚ ਆਵਾਜ਼ ਉਠਾਉਣ ਲਈ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਆਰਥਿਕ ਏਕੀਕਰਣ ਦੀ ਦਿਸ਼ਾ ਵਿੱਚ ਇੱਕ ਨਵੀਂ ਸ਼ੁਰੂਆਤ ਹੈ।  ਪ੍ਰਧਾਨ ਮੰਤਰੀ  ਨੇ ਇਨ੍ਹਾਂ ਪ੍ਰਤੀਨਿਧੀਆਂ ਨੂੰ ਜਿੱਥੇ ਵੀ ਟੈਕਨੋਲੋਜੀ ਦੀ ਵਰਤੋਂ ਸੰਭਵ ਹੋ ਸਕੇਉੱਥੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਪ੍ਰਦਾਨ ਕਰਨ ਦੀ ਬੇਨਤੀ ਕੀਤੀ।  ਉਨ੍ਹਾਂ ਨੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਮਾਨਵੀ ਦ੍ਰਿਸ਼ਟੀਕੋਣ ਅਪਣਾਉਣ ਅਤੇ ਆਪਣੇ ਕਾਰੋਬਾਰ ਤੇ ਨਕਾਰਾਤਮਕ  ਪ੍ਰਭਾਵ ਪੈਣ  ਦੇ ਬਾਵਜੂਦ ਕਾਰਜਬਲ ਵਿੱਚ ਕਟੌਤੀ ਨਾ ਕਰਨ ਦਾ ਸੱਦਾ ਦਿੱਤਾ।

 

ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸ ਸਮੇਂ ਜ਼ਰੂਰੀ ਵਸਤਾਂ ਦਾ ਉਤਪਾਦਨ ਪ੍ਰਭਾਵਿਤ ਨਾ ਹੋਵੇ ਅਤੇ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਤੇ ਰੋਕ ਲਗਾਈ ਜਾਵੇ।  ਪ੍ਰਧਾਨ ਮੰਤਰੀ  ਨੇ ਕਾਰਖਾਨਿਆਂ, ਦਫ਼ਤਰਾਂ ਅਤੇ ਕਾਰਜ ਸਥਾਨਾਂ ਤੇ ਕੋਵਿਡ-19  ਦੇ ਪ੍ਰਸਾਰ ਨੂੰ ਰੋਕਣ ਲਈ ਉਨ੍ਹਾਂ ਨੂੰ ਸਵੱਛਤਾਦੇ ਮਹੱਤਵ ਦੀ ਯਾਦ ਦਿਵਾਈ ਅਤੇ ਮੈਡੀਕਲ ਸਲਾਹ ਦਾ ਪਾਲਣ ਕਰਨ ਦੀ ਬੇਨਤੀ ਕੀਤੀ।  ਉਨ੍ਹਾਂ ਕਿਹਾ ਕਿ ਇਸ ਵਾਇਰਸ  ਦੇ ਪ੍ਰਸਾਰ ਨੂੰ ਰੋਕਣ ਦੀ ਸਾਡੀ ਲੜਾਈ ਵਿੱਚ ਸਮਾਜਿਕ ਤੌਰ ਤੇ ਦੂਰੀ ਬਣਾਈ ਰੱਖਣਾ ਸਾਡਾ ਸਭ ਤੋਂ ਵੱਡਾ ਹਥਿਆਰ ਹੈ।  ਪ੍ਰਧਾਨ ਮੰਤਰੀ  ਨੇ ਇਨ੍ਹਾਂ ਪ੍ਰਤੀਨਿਧੀਆਂ ਨੂੰ ਅਜਿਹੇ ਕਠਿਨ ਸਮੇਂ ਵਿੱਚ ਮਹਾਮਾਰੀ ਨਾਲ ਸਬੰਧਿਤ ਮਾਨਵੀ ਕਾਰਨਾਂ ਲਈ ਆਪਣੇ ਸੀਐੱਸਆਰ ਫ਼ੰਡਾਂ ਦੀ ਵਰਤੋਂ ਕਰਨ ਦੀ ਵੀ ਬੇਨਤੀ ਕੀਤੀ।

 

 ਇਸ ਗੱਲਬਾਤ ਵਿੱਚ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ ਅਤੇ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਵ੍ ਇੰਡਸਟ੍ਰੀ ਐਂਡ ਇੰਟਰਨਲ ਟ੍ਰੇਡ ਦੇ ਸਕੱਤਰ ਨੇ ਵੀ ਹਿੱਸਾ ਲਿਆ।

 

*****

ਵੀਆਰਆਰਕੇ/ਕੇਪੀ


(Release ID: 1608081) ਵਿਜ਼ੀਟਰ ਕਾਊਂਟਰ : 155
Read this release in: English