ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਰੋਨਾਵਾਇਰਸ ਨਾਲ ਲੜਨ ਵਾਲੇ ਕਰਮਵੀਰਾਂ ਪ੍ਰਤੀ ਆਭਾਰ ਵਿਅਕਤ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ 'ਇਹ ਇਸ ਲੜਾਈ ਵਿੱਚ ਜਿੱਤ ਦੀ ਸ਼ੁਰੂਆਤ ਹੈ': ਪ੍ਰਧਾਨ ਮੰਤਰੀ
प्रविष्टि तिथि:
22 MAR 2020 6:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਦੀ ਅਗਵਾਈ ਕਰ ਰਹੇ ਕਰਮਵੀਰਾਂ ਪ੍ਰਤੀ ਆਭਾਰ ਵਿਅਕਤ ਕਰਨ ਲਈ ਅੱਜ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਕਈ ਟਵੀਟਾਂ ਵਿੱਚ ਇਹ ਲਿਖਿਆ ਹੈ, “ਕੋਰੋਨਾਵਾਇਰਸ ਦੀ ਲੜਾਈ ਦੀ ਅਗਵਾਈ ਕਰਨ ਵਾਲੇ ਹਰੇਕ ਵਿਅਕਤੀ ਦਾ ਦੇਸ਼ ਨੇ ਇੱਕ ਮਨ ਹੋ ਕੇ ਧੰਨਵਾਦ ਕੀਤਾ ਹੈ। ਦੇਸ਼ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ। '
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ‘ਕੋਵਿਡ-19’ ਦੇ ਵੱਡੇ ਖਤਰੇ ਦੇ ਖ਼ਿਲਾਫ਼ ਲੰਬੀ ਲੜਾਈ ਵਿੱਚ ਦੇਸ਼ ਦੀ ਜਿੱਤ ਦੀ ਸ਼ੁਰੂਆਤ ਵੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸੇ ਸੰਕਲਪ ਅਤੇ ਇਸੇ ਸੰਜਮ ਨਾਲ ਖੁਦ ਨੂੰ ਸਮਾਜਿਕ ਦੂਰੀ ਜਾਂ ਇੱਕ-ਦੂਜੇ ਤੋਂ ਦੂਰੀ ਰੱਖਣ ਦੇ ਸਿਧਾਂਤ ਨਾਲ ਬੰਨ੍ਹਣ ਦੀ ਤਾਕੀਦ ਕੀਤੀ ਹੈ।
https://twitter.com/narendramodi/status/1241697755489112064
https://twitter.com/narendramodi/status/1241697758626508801
******
ਵੀਆਰਆਰਕੇ/ਏਕੇ
(रिलीज़ आईडी: 1607632)
आगंतुक पटल : 191
इस विज्ञप्ति को इन भाषाओं में पढ़ें:
English