ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨੋਵੇਲ ਕੋਰੋਨਾਵਾਇਰਸ ਬਿਮਾਰੀ (ਕੋਵਿਡ-19) ਲਈ ਐਡੀਸ਼ਨਲ ਅਡਵਾਈਜ਼ਰੀ (ਸਲਾਹ)

प्रविष्टि तिथि: 19 MAR 2020 6:02PM by PIB Chandigarh

  22 ਮਾਰਚ, 2020 ਤੋਂ ਇੱਕ ਹਫ਼ਤੇ ਲਈ ਭਾਰਤ ਵਿੱਚ ਕਿਸੇ ਵੀ ਪੂਰਵ-ਨਿਰਧਾਰਿਤ ਅੰਤਰਰਾਸ਼ਟਰੀ ਕਮਰਸ਼ੀਅਲ ਯਾਤਰੀ ਜਹਾਜ਼ ਨੂੰ ਉਤਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ

 

ਰਾਜ ਸਰਕਾਰਾਂ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕਰਨਗੀਆਂ ਤਾਕਿ ਜਨਤਕ ਪ੍ਰਤੀਨਿਧੀਆਂ / ਸਰਕਾਰੀ ਕਰਮਚਾਰੀਆਂ / ਮੈਡੀਕਲ ਪ੍ਰੋਫੈਸ਼ਨਲਾਂ ਨੂੰ ਛੱਡਕੇ 65 ਸਾਲ ਤੋਂ ਅਧਿਕ ਉਮਰ ਦੇ ਸਾਰੇ ਨਾਗਰਿਕ (ਮੈਡੀਕਲ ਸਹਾਇਤਾ ਤੋਂ ਇਲਾਵਾ) ਘਰ ਰਹਿਣ

 

ਇਸੇ ਤਰ੍ਹਾਂ, 10 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਘਰ ਰਹਿਣ ਅਤੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ

 

ਰੇਲਵੇ ਅਤੇ ਸਿਵਲ ਏਵੀਏਸ਼ਨ ਵਿਦਿਆਰਥੀਆਂ, ਰੋਗੀਆਂ ਅਤੇ ਦਿੱਵਯਾਂਗ ਸ਼੍ਰੇਣੀ ਨੂੰ ਛੱਡ ਕੇ, ਸਾਰੀਆਂ ਰਿਆਇਤੀ ਯਾਤਰਾਵਾਂ ਨੂੰ ਮੁਅੱਤਲ ਕਰਨਗੇ

 

ਰਾਜਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਐਮਰਜੈਂਸੀ / ਜ਼ਰੂਰੀ ਸੇਵਾਵਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਛੱਡ ਕੇ, ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦੀ ਪ੍ਰਣਾਲੀ ਲਾਗੂ ਕਰਨ

 

ਭੀੜ ਨੂੰ ਘੱਟ ਕਰਨ ਲਈ, ਕੇਂਦਰ ਸਰਕਾਰ ਗਰੁੱਪ ਬੀ ਅਤੇ ਗਰੁੱਪ ਸੀ ਦੇ ਸਾਰੇ ਕਰਮਚਾਰੀਆਂ ਨੂੰ ਹਰੇਕ ਇੱਕ ਹਫ਼ਦੇ ਦੇ ਵਕਫੇ ਤੇ ਦਫ਼ਤਰਾਂ ਵਿੱਚ ਹਾਜ਼ਰ ਹੋਣ ਲਈ ਕਿਹਾ ਜਾਵੇਗਾ ਅਤੇ ਸਾਰੇ ਕਰਮਚਾਰੀਆਂ ਲਈ ਸਮਾਂ ਨਿਰਧਾਰਿਤ ਕੀਤਾ ਜਾਵੇਗਾ

 

*****

 

ਐੱਸਐੱਸ


(रिलीज़ आईडी: 1607277) आगंतुक पटल : 196
इस विज्ञप्ति को इन भाषाओं में पढ़ें: English