ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਵਿਡ-19 (COVID-19) ਬਾਰੇ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ
Posted On:
18 MAR 2020 10:38PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 (COVID-19) ਨੂੰ ਰੋਕਣ ਲਈ ਚਲ ਰਹੇ ਪ੍ਰਯਤਨਾਂ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਭਾਰਤ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ-ਤਰੀਕਿਆਂ ਦੀ ਚਰਚਾ ਕੀਤੀ ਗਈ। ਇਸ ਵਿੱਚ ਟੈਸਟਿੰਗ ਸੁਵਿਧਾਵਾਂ ਨੂੰ ਹੋਰ ਵਧਾਉਣਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਸੰਕਟ ਨਾਲ ਲੜਨ ਲਈ ਸਾਡੇ ਮੈਕਾਨਿਜ਼ਮ (ਤੰਤਰ) ਦੀ ਰੂਪਰੇਖਾ ਬਣਾਉਣ ਵਿੱਚ ਵਿਅਕਤੀਆਂ, ਸਥਾਨਕ ਭਾਈਚਾਰਿਆਂ ਅਤੇ ਸੰਸਥਾਵਾਂ ਨੂੰ ਸਰਗਰਮੀ ਨਾਲ ਸ਼ਾਮਲ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਅਤੇ ਟੈਕਨੀਕਲ ਮਾਹਿਰਾਂ ਨੂੰ ਵੀ ਅਗਲੇ ਕਦਮ ਉਠਾਉਣ ਬਾਰੇ ਵਿਚਾਰ ਕਰਨ ਦੀ ਤਾਕੀਦ ਕੀਤੀ।
ਕਈ ਰਾਜ ਸਰਕਾਰਾਂ, ਮੈਡੀਕਲ ਭਾਈਚਾਰੇ, ਪੈਰਾਮੈਡੀਕਲ ਸਟਾਫ਼, ਹਥਿਆਰਬੰਦ ਤੇ ਅਰਧਸੈਨਿਕ ਬਲਾਂ, ਏਵੀਏਸ਼ਨ ਸੈਕਟਰ, ਮਿਊਂਸਪਲ ਸਟਾਫ ਅਤੇ ਹੋਰਨਾਂ ਸਮੇਤ ਉਨ੍ਹਾਂ ਸਾਰਿਆਂ ਦਾ ਪ੍ਰਧਾਨ ਮੰਤਰੀ ਨੇ ਧੰਨਵਾਦ ਕੀਤਾ ਜੋ ਕੋਵਿਡ 19 ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਹਨ।
ਪ੍ਰਧਾਨ ਮੰਤਰੀ 19 ਮਾਰਚ 2020 ਨੂੰ 08 ਵਜੇ ਸ਼ਾਮ, ਰਾਸ਼ਟਰ ਨੂੰ ਸੰਬੋਧਨ ਕਰਨਗੇ, ਜਿਸ ਦੌਰਾਨ ਉਹ ਕੋਵਿਡ-19 ਨਾਲ ਸਬੰਧਿਤ ਮੁੱਦਿਆਂ ਅਤੇ ਇਸ ਦਾ ਮੁਕਾਬਲਾ ਕਰਨ ਦੇ ਪ੍ਰਯਤਨਾਂ ਬਾਰੇ ਗੱਲ ਕਰਨਗੇ।
*******
ਵੀਆਰਆਰਕੇ/ਏਕੇ
(Release ID: 1607106)
Visitor Counter : 181