ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਾਈਗੌਵਇੰਡੀਆ (MyGovIndia) 'ਤੇ ਕੋਵਿਡ -19 ਦੇ ਸਮਾਧਾਨ ਸਾਂਝੇ ਕਰਨ ਦੀ ਤਾਕੀਦ ਕੀਤੀ

Posted On: 16 MAR 2020 8:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਭਾਰਤ ਸਰਕਾਰ ਦੇ ਜਨ ਸਹਿਭਾਗਿਤਾ ਮੰਚ ਮਾਈਗੌਵਇੰਡੀਆ (MyGovIndia) 'ਤੇ ਕੋਵਿਡ -19 ਲਈ ਟੈਕਨੋਲੋਜੀ ਸੰਚਾਲਿਤ ਸਮਾਧਾਨ ਸਾਂਝੇ ਕਰਨ ਦੀ ਤਾਕੀਦ ਕੀਤੀ ਹੈ।

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਇੱਕ ਵਧੇਰੇ ਤੰਦਰੁਸਤ ਗ੍ਰਹਿ ਲਈ ਨਵੀਨਤਾ (ਇਨੋਵੇਸ਼ਨ) ਨੂੰ ਪ੍ਰੱਫੁਲਿਤ ਕਰਨਾਬਹੁਤ ਸਾਰੇ ਲੋਕ ਕੋਵਿਡ -19 ਲਈ ਟੈਕਨੋਲੋਜੀ-ਸੰਚਾਲਿਤ ਸਮਾਧਾਨ ਸਾਂਝੇ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਤਾਕੀਦ ਕਰਾਂਗਾ ਕਿ ਉਹ ਉਨ੍ਹਾਂ ਨੂੰ ਮਾਈਗੌਵਇੰਡੀਆ (@mygovindia) 'ਤੇ ਸਾਂਝੇ ਕਰਨ । ਇਹ ਪ੍ਰਯਤਨ ਕਈ ਲੋਕਾਂ ਦੀ ਮਦਦ ਕਰ ਸਕਦੇ ਹਨ।”

#IndiaFightsCorona'

 

https://twitter.com/narendramodi/status/1239548003871903746

 

****

ਵੀਆਰਆਰਕੇ/ਕੇਪੀ



(Release ID: 1606675) Visitor Counter : 129


Read this release in: English