ਪ੍ਰਧਾਨ ਮੰਤਰੀ ਦਫਤਰ

ਜਨ ਔਸ਼ਧੀ ਦਿਵਸ ’ਤੇ ਪੀਐੱਮ ਜਨ ਔਸ਼ਧੀ ਪਰਿਯੋਜਨਾ ਦੇ ਲਾਭਾਰਥੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 07 MAR 2020 5:30PM by PIB Chandigarh

ਨਮਸਕਾਰ !!

ਟੈਕਨੋਲੋਜੀ ਦੇ ਮਾਧਿਅਮ ਰਾਹੀਂ ਦੇਸ਼ ਭਰ ਦੇ ਹਜ਼ਾਰਾਂ ਜਨ ਔਸ਼ਧੀ ਕੇਂਦਰਾਂ ਨਾਲ ਜੁੜੇ ਸਾਰੇ ਸਾਥੀਆਂ ਨੂੰ ਹੋਲੀ ਦੀ ਮੁਬਾਰਕ ਅਤੇ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸੁਆਗਤ ਹੈ।  ਅਨੇਕ ਕੇਂਦਰਾਂ ਵਿੱਚ ਮੰਤਰੀ ਮੰਡਲ ਦੇ ਮੇਰੇ ਤਮਾਮ ਸਾਥੀ ਵੀ ਮੌਜੂਦ ਹਨਤੁਹਾਨੂੰ ਸਾਰਿਆਂ ਨੂੰ ਦੂਜੇ ਜਨ ਔਸ਼ਧੀ ਦਿਵਸ ਦੀ ਬਹੁਤ-ਬਹੁਤ ਵਧਾਈ  !!

ਅੱਜ, ਹਫ਼ਤੇ ਭਰ ਤੋਂ ਮਨਾਏ ਜਾ ਰਹੇ ਜਨ ਔਸ਼ਧੀ ਸਪਤਾਹ ਦਾ ਵੀ ਆਖਰੀ ਦਿਨ ਹੈ। ਇਸ ਪ੍ਰਸ਼ੰਸਾਯੋਗ ਪਹਿਲ ਲਈ ਵੀ, ਸਾਰੇ ਜਨ ਔਸ਼ਧੀ ਕੇਂਦਰਾਂ ਦੇ ਸੰਚਾਲਕਾਂ ਦਾ, ਭਾਰਤ ਸਰਕਾਰ ਦਾ, ਅਤੇ ਇਸ ਵਿੱਚ ਸਹਿਯੋਗ ਦੇਣ ਵਾਲੇ ਸਾਰਿਆਂ ਦਾ ਬਹੁਤ-ਬਹੁਤ ਅਭਿਨੰਦਨ !!

ਸਾਥੀਓ ,

ਜਨ ਔਸ਼ਧੀ ਦਿਵਸ ਸਿਰਫ਼ ਇੱਕ ਯੋਜਨਾ ਨੂੰ ਸੈਲੀਬ੍ਰੇਟ ਕਰਨ ਦਾ ਦਿਨ ਨਹੀਂ ਹੈ, ਬਲਕਿ ਉਨ੍ਹਾਂ ਕਰੋੜਾਂ ਭਾਰਤੀਆਂ, ਲੱਖਾਂ ਪਰਿਵਾਰਾਂ ਦੇ ਨਾਲ ਜੁੜਨ ਦਾ ਦਿਨ ਹੈ, ਜਿਨ੍ਹਾਂ ਨੂੰ ਇਸ ਯੋਜਨਾ ਤੋਂ ਬਹੁਤ ਰਾਹਤ ਮਿਲੀ ਹੈ ਉਨ੍ਹਾਂ ਦੇ ਮਾਧਿਅਮ ਨਾਲ ਹੋਰ ਲੋਕਾਂ ਤੱਕ ਵੀ ਇਸ ਗੱਲ ਦਾ ਵਿਆਪਕ ਪ੍ਰਚਾਰ ਕਰਨ ਦਾ ਵੀ ਇਹ ਅਵਸਰ ਹੈ। ਤਾਕਿ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਇਸ ਯੋਜਨਾ ਦਾ ਲਾਭ ਜ਼ਰੂਰ ਲੈਣਹਰ ਭਾਰਤਵਾਸੀ ਦੀ ਸਿਹਤ ਲਈ ਅਸੀਂ 4 ਸੂਤਰਾਂ ’ਤੇ ਕੰਮ ਕਰ ਰਹੇ ਹਾਂ ।

ਪਹਿਲਾ, ਕਿ ਹਰ ਭਾਰਤੀ ਨੂੰ ਬਿਮਾਰ ਹੋਣ ਤੋਂ ਬਚਾਇਆ ਜਾਵੇ।

ਦੂਜਾ, ਬਿਮਾਰੀ ਦੀ ਸਥਿਤੀ ਵਿੱਚ ਸਸਤਾ ਅਤੇ ਅੱਛਾ ਇਲਾਜ ਮਿਲੇ।

ਤੀਜਾ, ਇਲਾਜ ਲਈ ਬਿਹਤਰ ਅਤੇ ਆਧੁਨਿਕ ਹਸਪਤਾਲ ਹੋਣ, ਕਾਫ਼ੀ ਸੰਖਿਆ ਵਿੱਚ ਅੱਛੇ ਡਾਕਟਰ ਅਤੇ ਮੈਡੀਕਲ ਸਟਾਫ ਹੋਵੇ, ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਅਤੇ,

ਚੌਥਾ ਸੂਤਰ ਹੈ, ਮਿਸ਼ਨ ਮੋਡ ’ਤੇ ਕੰਮ ਕਰਕੇ ਚੁਣੌਤੀਆਂ ਨੂੰ ਸੁਲਝਾਉਣ ਦਾ।

ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਯਾਨੀ ਪੀਐੱਮ-ਬੀਜੇਪੀ, ਇਸੇ ਦੀ ਇੱਕ ਅਹਿਮ ਕੜੀ ਹੈ।  ਇਹ ਦੇਸ਼ ਦੇ ਹਰ ਵਿਅਕਤੀ ਤੱਕ ਸਸਤਾ ਅਤੇ ਉੱਤਮ ਇਲਾਜ ਪਹੁੰਚਾਉਣ ਦਾ ਸੰਕਲਪ ਹੈ। ਮੈਨੂੰ ਬਹੁਤ ਤਸੱਲੀ ਹੈ ਕਿ ਹੁਣ ਤੱਕ 6 ਹਜ਼ਾਰ ਤੋਂ ਅਧਿਕ ਜਨ ਔਸ਼ਧੀ ਕੇਂਦਰ ਪੂਰੇ ਦੇਸ਼ ਵਿੱਚ ਖੁੱਲ੍ਹ ਚੁੱਕੇ ਹਨ ਜਿਵੇਂ-ਜਿਵੇਂ ਇਹ ਨੈੱਟਵਰਕ ਵਧ ਰਿਹਾ ਹੈ, ਤਿਵੇਂ-ਤਿਵੇਂ ਇਸ ਦਾ ਲਾਭ ਵੀ ਹੋਰ ਅਧਿਕ ਲੋਕਾਂ ਤੱਕ ਪਹੁੰਚ ਰਿਹਾ ਹੈ। ਅੱਜ ਹਰ ਮਹੀਨੇ ਇੱਕ ਕਰੋੜ ਤੋਂ ਅਧਿਕ ਪਰਿਵਾਰ ਇਨ੍ਹਾਂ ਕੇਂਦਰਾਂ ਦੇ ਮਾਧਿਅਮ ਨਾਲ ਬਹੁਤ ਸਸਤੀਆਂ ਦਵਾਈਆਂ ਦਾ ਲਾਭ ਲੈ ਰਹੇ ਹਨ ।

ਜਿਵੇਂ ਕ‌ਿ ਤੁਸੀਂ ਅਨੁਭਵ ਵੀ ਕੀਤਾ ਹੈ, ਜਨ ਔਸ਼ਧੀ ਕੇਂਦਰਾਂ ’ਤੇ ਮਿਲਣ ਵਾਲੀਆਂ ਦਵਾਈਆਂ ਦੀ ਕੀਮਤ ਬਜ਼ਾਰ ਤੋਂ 50% ਤੋਂ 90% ਤੱਕ ਘੱਟ ਹੁੰਦੀ ਹੈ। ਜਿਵੇਂ ਕੈਂਸਰ ਦੀ ਬਿਮਾਰੀ ਦੇ ਇਲਾਜ ਵਿੱਚ ਉਪਯੋਗ ਹੋਣ ਵਾਲੀ ਇੱਕ ਦਵਾਈ, ਜੋ ਬਜ਼ਾਰ ਵਿੱਚ ਕਰੀਬ ਸਾਢੇ 6 ਹਜ਼ਾਰ ਰੁਪਏ ਦੀ ਮਿਲਦੀ ਹੈ, ਉਹ ਜਨ ਔਸ਼ਧੀ ਕੇਂਦਰਾਂ ’ਤੇ ਸਿਰਫ਼ ਸਾਢੇ 8 ਸੌ ਵਿੱਚ ਉਪਲੱਬਧ ਹੈ ਇਸ ਤੋਂ ਪਹਿਲਾਂ ਦੀ ਤੁਲਨਾ ਵਿੱਚ ਇਲਾਜ ’ਤੇ ਖਰਚ, ਬਹੁਤ ਘੱਟ ਹੋ ਰਿਹਾ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ ਪੂਰੇ ਦੇਸ਼ ਵਿੱਚ ਕਰੋੜਾਂ ਗ਼ਰੀਬ ਅਤੇ ਮੱਧ ਵਰਗ ਦੇ ਸਾਥੀਆਂ ਨੂੰ ਪਹਿਲਾਂ ਜੋ ਖਰਚਾ ਹੁੰਦਾ ਸੀ ਦਵਾਈ ਲਈ ਅਤੇ ਹੁਣ ਜੋ ਖਰਚਾ ਹੋ ਰਿਹਾ ਹੈ ਕਰੀਬ-ਕਰੀਬ ਦੋ-ਢਾਈ ਹਜ਼ਾਰ ਕਰੋੜ ਰੁਪਏ ਇਸ ਦੀ ਬੱਚਤ ਇਹ ਜਨ ਔਸ਼ਧੀ ਕੇਂਦਰਾਂ ਤੋਂ ਜੋ ਦਵਾਈਆਂ ਲੈਣ ਕਾਰਨ ਹੋਈ ਹੈ। ਸਾਡੇ ਦੇਸ਼ ਦੇ ਇੱਕ-ਅੱਧਾ ਕਰੋੜ ਪਰਿਵਾਰ ਦੇ ਦੋ-ਢਾਈ ਹਜ਼ਾਰ ਕਰੋੜ ਰੁਪਏ ਬਚਣਾ ਇਹ ਆਪਣੇ ਆਪ ਵਿੱਚ ਉਨ੍ਹਾਂ ਦੀ ਬਹੁਤ ਵੱਡੀ ਮਦਦ ਹੈ। 2200 ਕਰੋੜ ਰੁਪਏ ਦੀ ਬੱਚਤ ਜਨ ਔਸ਼ਧੀ ਕੇਂਦਰਾਂ ਦੇ ਕਾਰਨ ਹੋਈ ਹੈ ।

ਸਾਥੀਓ,

ਅੱਜ ਦੇ ਇਸ ਪ੍ਰੋਗਰਾਮ ਵਿੱਚ ਜਨ ਔਸ਼ਧੀ ਕੇਂਦਰ ਚਲਾਉਣ ਵਾਲੇ ਸਾਥੀ ਵੀ ਜੁੜੇ ਹੋਏ ਹਨ । ਤੁਸੀਂ ਸਾਰੇ ਪ੍ਰਸ਼ੰਸਾਯੋਗ ਕੰਮ ਕਰ ਰਹੇ ਹੋ । ਤੁਹਾਡੇ ਇਸ ਕੰਮ ਨੂੰ ਪਹਿਚਾਣ ਦਿਵਾਉਣ ਲਈ ਸਰਕਾਰ ਨੇ ਇਸ ਯੋਜਨਾ ਨਾਲ ਜੁੜੇ ਪੁਰਸਕਾਰਾਂ ਦੀ ਸ਼ੁਰੂਆਤ ਕਰਨ ਦਾ ਵੀ ਫ਼ੈਸਲਾ ਲਿਆ ਹੈ ।

ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਪੁਰਸਕਾਰਾਂ ਤੋਂ ਜਨ ਔਸ਼ਧੀ ਦੇ ਖੇਤਰ ਵਿੱਚ ਇੱਕ ਨਵਾਂ ਸਵਸਥ (ਤੰਦਰੁਸਤ) ਮੁਕਾਬਲਾ ਸ਼ੁਰੂ ਹੋਵੇਗਾ, ਜਿਸ ਦਾ ਲਾਭ ਗ਼ਰੀਬ ਨੂੰ, ਮੱਧ ਵਰਗ ਨੂੰ ਮਿਲਣ ਵਾਲਾ ਹੈ। ਦੇਸ਼ ਨੂੰ ਮਿਲੇਗਾ ।

ਆਓ, ਅੱਜ ਦੀ ਚਰਚਾ ਦੀ ਸ਼ੁਰੂਆਤ ਕਰਦੇ ਹਾਂ -

ਮੈਨੂੰ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਅਸਾਮ ਦੇ ਗੁਵਾਹਾਟੀ ਚਲਣਾ ਹੈ

ਪ੍ਰਸ਼ਨ : 1  ਪ੍ਰਧਾਨ ਮੰਤਰੀ ਜੀ, ਮੇਰਾ ਨਾਮ ਅਸ਼ੋਕ ਕੁਮਾਰ ਬੇਟਾਲਾ ਹੈ ਅਤੇ ਮੈਂ ਅਸਾਮ ਦੇ ਗੁਵਾਹਾਟੀ ਤੋਂ ਹਾਂ । ਮੇਰੀ ਉਮਰ 60 ਸਾਲ ਹੈ।

ਮੈਨੂੰ ਡਾਇਬਿਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਮੈਂ ਹਾਰਟ ਪੇਸ਼ੈਂਟ ਵੀ ਹਾਂ । 5 ਸਾਲ ਪਹਿਲਾਂ ਮੇਰੀ ਸਰਜਰੀ ਵੀ ਹੋ ਚੁੱਕੀ ਹੈ, ਉਦੋਂ ਤੋਂ ਮੈਂ ਦਵਾਈਆਂ ਲੈ ਰਿਹਾ ਹਾਂ । ਪਿਛਲੇ 10 ਮਹੀਨੇ ਤੋਂ ਮੈਂ ਜਨ ਔਸ਼ਧੀ ਕੇਂਦਰ ਤੋਂ ਲਗਾਤਾਰ ਦਵਾਈਆਂ ਲੈ ਰਿਹਾ ਹਾਂ ।

ਜਦੋਂ ਤੋਂ ਜਨ ਔਸ਼ਧੀ ਕੇਂਦਰ ਤੋਂ ਦਵਾਈਆਂ ਲੈਣੀਆਂ ਸ਼ੁਰੂ ਕੀਤੀਆਂ ਹਨ, ਉਦੋਂ ਤੋਂ ਮੈਨੂੰ 2500 ਰੁਪਏ ਦੀ ਬੱਚਤ ਹਰ ਮਹੀਨੇ ਹੋ ਰਹੀ ਹੈ। ਇਸ ਬੱਚਤ ਦੇ ਪੈਸੇ ਦਾ ਉਪਯੋਗ ਮੈਂ ਆਪਣੀ ਪੋਤੀ ਦੇ ਨਾਮ ’ਤੇ ਸੁਕੰਨਿਆ ਸਮ੍ਰਿੱਧੀ ਯੋਜਨਾ ਖਾਤੇ ਵਿੱਚ ਜਮ੍ਹਾਂ ਕਰਕੇ, ਕਰ ਸਕ ਰਿਹਾ ਹਾਂ ।

ਤੁਹਾਡਾ ਅਜਿਹੀਆਂ ਯੋਜਨਾਵਾਂ ਲਈ ਬਹੁਤ-ਬਹੁਤ ਧੰਨਵਾਦ !!

ਤੁਸੀਂ ਮੇਰੀ ਟੈਂਸ਼ਨ ਤਾਂ ਘੱਟ ਕਰ ਦਿੱਤੀ ਹੈ, ਲੇਕਿਨ ਇਹ ਜੋ ਕੋਰੋਨਾ ਵਾਇਰਸ ਦੀ ਟੈਂਸ਼ਨ ਹੈਇਸ ਨੂੰ ਲੈ ਕੇ ਕਈ ਗੱਲਾਂ ਚਲ ਰਹੀਆਂ ਹਨਇਸ ਵਾਇਰਸ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ : 1

ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ । ਜਨ ਔਸ਼ਧੀ ਦੇ ਕਾਰਨ ਜੋ ਬੱਚਤ ਤੁਹਾਡੀ ਹੋ ਰਹੀ ਹੈ, ਉਸ ਦੀ ਵਰਤੋਂ ਤੁਸੀਂ ਆਪਣੀ ਪੋਤੀ ਦੇ ਬਿਹਤਰ ਭਵਿੱਖ ਵਿੱਚ ਲਗਾ ਰਹੇ ਹੋ। ਜਿੱਥੋਂ ਤੱਕ ਤੁਸੀਂ ਕੋਰੋਨਾ ਵਾਇਰਸ ਦੀ ਗੱਲ ਕੀਤੀ, ਤਾਂ ਇਹ ਸਹੀ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਹਨ

ਮੈਂ ਸਮਝਦਾ ਹਾਂ ਇਸ ਵਿੱਚ ਤੁਹਾਡੀ ਅਤੇ ਸਾਡੀ ਸਤਰਕਤਾ (ਚੌਕਸੀ) ਬਹੁਤ ਮਹੱਤਵਪੂਰਨ ਹੈ। ਚਾਹੇ ਕੇਂਦਰ ਸਰਕਾਰ ਹੋਵੇ ਜਾਂ ਸਾਡੀਆਂ ਤਮਾਮ ਰਾਜ ਸਰਕਾਰਾਂ ਹੋਣ, ਸਾਰੇ ਇਸ ਮਾਮਲੇ ਨੂੰ ਲੈ ਕੇ ਉਚਿਤ ਇੰਤਜ਼ਾਮ ਅਤੇ ਦੇਖ-ਰੇਖ ਕਰ ਰਹੇ ਹਨ । ਸਾਡੇ ਪਾਸ ਕੁਸ਼ਲ ਡਾਕਟਰ ਅਤੇ ਮੈਡੀਕਲ ਸਟਾਫ ਵੀ ਹਨਸੰਸਾਧਨ ਵੀ ਹਨ ਅਤੇ ਜਾਗਰੂਕ ਨਾਗਰਿਕ ਵੀ ਹਨ । ਸਾਨੂੰ ਬਸ ਆਪਣੀਆਂ ਸਾਵਧਾਨੀਆਂ ਵਿੱਚ ਕੋਈ ਕਮੀ ਨਹੀਂ ਆਉਣ ਦੇਣੀ ਹੈ। ਇਹ ਸਾਵਧਾਨੀਆਂ ਕੀ ਹਨ, ਇਹ ਅਲੱਗ-ਅਲੱਗ ਮਾਧਿਅਮਾਂ ਜ਼ਰੀਏ ਤੁਹਾਨੂੰ ਦੱਸਿਆ ਜਾ ਰਿਹਾ ਹੈ। ਮੈਂ ਫਿਰ ਤੁਹਾਡੇ ਸਾਹਮਣੇ ਦੋਹਰਾਅ ਰਿਹਾ ਹਾਂ ।

ਸਾਥੀਓ,

ਇੱਕ ਤਾਂ ਸਾਨੂੰ ਬਿਨਾ ਜ਼ਰੂਰਤ ਦੇ ਕਿਤੇ ਇਕੱਠੇ ਹੋਣ ਤੋਂ ਬਚਣਾ ਹੋਵੇਗਾ ਅਤੇ ਦੂਜਾ ਸਾਨੂੰ ਵਾਰ-ਵਾਰਜਿਤਨਾ ਹੋ ਸਕੇ ਆਪਣੇ ਹੱਥ ਧੋਂਦੇ ਰਹਿਣਾ ਚਾਹੀਦਾ ਹੈ। ਆਪਣੇ ਚਿਹਰੇ ਨੂੰ, ਆਪਣੇ ਨੱਕ ਅਤੇ ਆਪਣੇ ਮੂੰਹ ਨੂੰ ਵਾਰ-ਵਾਰ ਛੂਹਣ ਦੀ ਸਾਡੀ ਇੱਕ ਆਦਤ ਹੁੰਦੀ ਹੈ। ਜਿਤਨਾ ਹੋ ਸਕੇ, ਇਸ ਆਦਤ ਨੂੰ ਸਾਨੂੰ ਕੰਟਰੋਲ ਕਰਨਾ ਹੈ ਅਤੇ ਧੋਏ ਹੋਏ ਹੱਥਾਂ ਨਾਲ ਹੀ ਆਪਣੇ ਮੂੰਹ ਨੂੰ ਟੱਚ ਕਰਨਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਖੰਘਦੇ ਜਾਂ ਛਿੱਕਦੇ ਸਮੇਂ ਜੋ ਛਿੱਟੇ ਨਿਕਲਦੇ ਹਨ, ਉਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਫੈਲਦਾ ਹੈ। ਅਜਿਹੇ ਵਿੱਚ, ਜਿਸ ਵੀ ਚੀਜ਼ ’ਤੇ ਇਹ ਛਿੱਟੇ ਡਿੱਗਦੇ ਹਨ, ਉਸ ਵਿੱਚ ਇਹ ਵਾਇਰਸ ਕਈ ਦਿਨਾਂ ਤੱਕ ਜੀਵਿਤ ਰਹਿ ਸਕਦਾ ਹੈ। ਇਸ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੁੰਦਾ ਹੈ।  ਇੱਕ ਹੋਰ ਆਦਤ ਸਾਨੂੰ ਜ਼ਰੂਰ ਪਾਉਣੀ ਹੈ। ਜੇਕਰ ਖੰਘ ਅਤੇ ਛਿੱਕ ਸਾਨੂੰ ਆਉਂਦੀ ਹੈ ਤਾਂ ਕੋਸ਼ਿਸ਼ ਇਹੀ ਕਰਨੀ ਹੈ ਕਿ ਦੂਜਿਆਂ ਉੱਤੇ ਇਸ ਦੇ ਛਿੱਟੇ ਨਾ ਪੈਣ ਅਤੇ ਜੋ ਕੱਪੜਾ ਜਾਂ ਰੁਮਾਲ ਅਸੀਂ ਛਿੱਕਣ ਸਮੇਂ ਇਸਤੇਮਾਲ ਕੀਤਾ ਹੁੰਦਾ ਹੈ, ਉਸ ਨੂੰ ਵੀ ਦੂਜਿਆਂ ਦੇ ਸੰਪਰਕ ਵਿੱਚ ਨਾ ਆਉਣ ਦਿਓ ।

ਸਾਥੀਓ,

ਜਿਨ੍ਹਾਂ ਸਾਥੀਆਂ ਨੂੰ ਇਹ ਸੰਕ੍ਰਮਣ (ਇਨਫੈਕਸ਼ਨ) ਹੋਇਆ ਹੈ, ਉਨ੍ਹਾਂ ਨੂੰ ਤਾਂ ਜ਼ਰੂਰੀ ਨਿਗਰਾਨੀ ਵਿੱਚ ਰੱਖਿਆ ਹੀ ਜਾ ਰਿਹਾ ਹੈ। ਲੇਕਿਨ ਅਗਰ ਕਿਸੇ ਸਾਥੀ ਨੂੰ ਸ਼ੱਕ ਹੁੰਦਾ ਹੈ ਕਿ ਉਹ ਕਿਸੇ ਸੰਕ੍ਰਮਿਤ ਸਾਥੀ ਦੇ ਸੰਪਰਕ ਵਿੱਚ ਆਇਆ ਹੈ, ਤਾਂ ਉਸ ਨੂੰ ਬਹੁਤ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਆਪਣੇ ਮੂੰਹ ਨੂੰ ਮਾਸਕ ਨਾਲ ਢਕ ਕੇ ਜਾਂ ਕਿਸੇ ਕੱਪੜੇ ਨਾਲ ਢਕ ਕੇ ਪਹਿਲਾਂ ਕਿਸੇ ਨਜ਼ਦੀਕੀ ਹਸਪਤਾਲ ਵਿੱਚ ਚੈੱਕ ਅੱਪ ਕਰਾਉਣ ਲਈ ਚਲੇ ਜਾਣਪਰਿਵਾਰ ਵਿੱਚ ਜੋ ਬਾਕੀ ਲੋਕ ਹੁੰਦੇ ਹਨ ਉਨ੍ਹਾਂ ਨੂੰ ਵੀ infection ਹੋਣ ਦਾ ਸੰਦੇਹ ਜ਼ਿਆਦਾ ਹੁੰਦਾ ਹੈ, ਅਜਿਹੇ ਵਿੱਚ ਉਨ੍ਹਾਂ ਨੂੰ ਵੀ ਜ਼ਰੂਰੀ ਟੈਸਟ ਕਰਾ ਲੈਣੇ ਚਾਹੀਦੇ ਹਨਅਜਿਹੇ ਸਾਥੀਆਂ ਨੂੰ ਮਾਸਕ ਵੀ ਪਹਿਨਣੇ ਚਾਹੀਦੇ ਹਨ, ਗਲੱਵਸ ਵੀ ਪਹਿਨਣੇ ਚਾਹੀਦੇ ਹਨ ਅਤੇ ਦੂਜਿਆਂ ਤੋਂ ਕੁਝ ਦੂਰੀ ਬਣਾ ਕੇ ਰਹਿਣਾ ਚਾਹੀਦਾ ਹੈ ।

ਮਾਸਕ ਪਹਿਨਣਾ ਹੈ ਜਾਂ ਨਹੀਂ ਪਹਿਨਣਾ ਹੈ, ਇਸ ਨੂੰ ਲੈ ਕੇ ਜਾਣਕਾਰਾਂ ਦੀ ਅਲੱਗ-ਅਲੱਗ ਰਾਏ ਹੈਲੇਕਿਨ ਧਿਆਨ ਇਹੀ ਰੱਖਣਾ ਹੈ ਕਿ ਖੰਘਦੇ ਜਾਂ ਛਿੱਕਦੇ ਸਮੇਂ ਉਸ ਦੇ ਛਿੱਟੇ ਜਾਂ Droplets ਦੂਜਿਆਂ ਉੱਤੇ ਨਾ ਜਾਣਵੈਸੇ ਮਾਸਕ ਪਹਿਨਦੇ ਸਮੇਂ ਵੀ ਇੱਕ ਚੀਜ਼ ਧਿਆਨ ਰੱਖਣੀ ਹੈ। ਮਾਸਕ ਨੂੰ ਅਡਜਸਟ ਕਰਦੇ ਹੋਏ ਸਾਡਾ ਹੱਥ ਵਾਰ-ਵਾਰ ਮੂੰਹ ਨੂੰ ਛੂੰਹਦਾ ਹੈ। ਇਸ ਨਾਲ ਬਚਾਅ ਦੀ ਥਾਂ infection ਫੈਲਣ ਦਾ ਸੰਦੇਹ ਵਧ ਜਾਂਦਾ ਹੈ ।

ਸਾਥੀਓ,

ਅਜਿਹੇ ਸਮੇਂ ਵਿੱਚ ਅਫ਼ਵਾਹਾਂ ਵੀ ਤੇਜ਼ੀ ਨਾਲ ਫ਼ੈਲਦੀਆਂ ਹਨ । ਕੋਈ ਕਹਿੰਦਾ ਹੈ ਇਹ ਨਹੀਂ ਖਾਣਾ ਹੈਉਹ ਨਹੀਂ ਕਰਨਾ ਹੈ, ਕੁਝ ਲੋਕ ਚਾਰ ਨਵੀਆਂ ਚੀਜ਼ਾਂ ਲੈ ਕੇ ਆ ਜਾਣਗੇ ਕਿ ਇਹ ਖਾਣ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਸਾਨੂੰ ਇਨ੍ਹਾਂ ਅਫ਼ਵਾਹਾਂ ਤੋਂ ਵੀ ਬਚਣਾ ਹੈ। ਜੋ ਵੀ ਕਰੋ, ਆਪਣੇ ਡਾਕਟਰ ਦੀ ਸਲਾਹ ਨਾਲ ਕਰੋ । ਅਤੇ ਹਾਂ, ਪੂਰੀ ਦੁਨੀਆ ਨਮਸਤੇ ਦੀ ਆਦਤ ਪਾ ਰਹੀ ਹੈ। ਅਗਰ ਕਿਸੇ ਕਾਰਨ ਅਸੀਂ ਇਹ ਆਦਤ ਛੱਡ ਦਿੱਤੀ ਹੈਤਾਂ ਹੱਥ ਮਿਲਾਉਣ ਦੀ ਬਜਾਏ ਇਸ ਆਦਤ ਨੂੰ ਫਿਰ ਤੋਂ ਪਾਉਣ ਦਾ ਵੀ ਇਹ ਉਚਿਤ ਸਮਾਂ ਹੈ ।

ਮੋਦੀ ਜੀ ਨੂੰ ਸਾਦਰ ਪ੍ਰਣਾਮ ਸਰ, ਮੇਰਾ ਨਾਮ ਮੁਕੇਸ਼ ਅਗਰਵਾਲ ਹੈ, ਮੈਂ ਦੇਹਰਾਦੂਨ ਵਿੱਚ ਕਈ ਜਨ ਔਸ਼ਧੀ ਕੇਂਦਰਾਂ ਦਾ ਸੰਚਾਲਨ ਕਰਦਾ ਹਾਂ ਅਤੇ ਇਹ ਪ੍ਰੇਰਣਾ ਮੈਨੂੰ ਇਸ ਲਈ ਮਿਲੀ ਹੈ ਕਿ ਇੱਥੇ ਕੁਝ ਮਰੀਜ਼ ਅਜਿਹੇ ਸਨ ਜੋ ਤਰਸਯੋਗ ਸਥਿਤੀ ਵਿੱਚ ਸਨ ਮੈਂ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਸੀ ਪਰ ਮਹਿੰਗੀਆਂ ਦਵਾਈਆਂ ਹੋਣ ਦੇ ਕਾਰਨ ਮੈਂ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਸਕਦਾ ਸੀ। ਤਦ ਇਹ ਜਨ ਔਸ਼ਧੀ ਕੇਂਦਰਾਂ ਦਾ ਪਤਾ ਲਗਿਆ ਮਾਣਯੋਗ ਮੁੱਖ ਮੰਤਰੀ ਜੀ ਨਾਲ ਸਾਡਾ ਸਹਿਯੋਗ ਹੈ ਤਾਂ ਫਿਰ ਅਸੀਂ ਇਸ ਦੇ ਲਈ ਪ੍ਰਯਤਨ ਕੀਤਾ ਅਸੀਂ ਚੈਰੀਟੇਬਲ ਪ੍ਰਯਤਨ ਟਰੱਸਟ ਬਣਾਇਆ ਅਸੀਂ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਹਨ ।  ਸਸਤੀਆਂ ਦਵਾਈਆਂ ਦਾ ਅਸੀਂ ਡਿਸਪਲੇ ਕਰਦੇ ਹਾਂ ।

ਪ੍ਰਸ਼ਨ -  2 ਨਮਸਕਾਰ ਪ੍ਰਧਾਨ ਮੰਤਰੀ ਜੀ  !!

ਮੇਰਾ ਨਾਮ ਦੀਪਾ ਸ਼ਾਹ ਹੈ। ਮੈਂ ਦੇਹਰਾਦੂਨ ਉੱਤਰਾਖੰਡ ਤੋਂ ਹਾਂ । ਮੇਰੀ ਉਮਰ 65 ਸਾਲ ਹੈ ।

ਮੈਨੂੰ 2011 ਵਿੱਚ ਪੈਰਾਲਿਸਿਸ ਹੋਇਆ ਸੀ । ਉਦੋਂ ਤੋਂ ਹੀ ਮੈਂ ਦਵਾਈਆਂ ਲੈ ਰਹੀ ਹਾਂ । ਲੇਕਿਨ 2015 ਤੋਂ ਮੈਂ ਜਨ ਔਸ਼ਧੀ ਕੇਂਦਰ ਤੋਂ ਦਵਾਈਆਂ ਲੈ ਰਹੀ ਹਾਂ । ਮੇਰੇ ਪਤੀ ਵੀ ਦਿੱਵਯਾਂਗ ਹਨ । ਅਜਿਹੇ ਵਿੱਚ ਹਰ ਮਹੀਨੇ ਵਿੱਚ ਪਹਿਲਾਂ ਦੇ ਮੁਕਾਬਲੇ ਸਾਡਾ ਖਰਚ 3000 ਰੁਪਏ ਘੱਟ ਹੋਇਆ ਹੈ। ਮੇਰਾ ਅਨੁਭਵ ਹੈ ਕਿ ਇਹ ਦਵਾਈਆਂ ਸਸਤੀਆਂ ਵੀ ਹਨ ਅਤੇ ਚੰਗੀ ਕੁਆਲਿਟੀ ਦੀਆਂ ਵੀ ਹਨ । ਪਹਿਲਾਂ ਗੱਲ ਕਰਨ ਵਿੱਚ ਅਤੇ ਚਲਣ ਫਿਰਣ ਵਿੱਚ ਮੈਨੂੰ ਬਹੁਤ ਦਿੱਕਤ ਹੁੰਦੀ ਸੀ, ਹੁਣ ਇਸ ਵਿੱਚ ਕਾਫ਼ੀ ਸੁਧਾਰ ਹੈ । ਲੇਕਿਨ, ਲੋਕਾਂ ਵਿੱਚ ਅਜੇ ਵੀ Generic ਦਵਾਈਆਂ ਨੂੰ ਲੈ ਕੇ ਕੁਝ ਭਰਮ ਹੈਅਜਿਹੇ ਭਰਮ ਨੂੰ ਦੂਰ ਕਰਨ ਲਈ ਕੀ ਕੀਤਾ ਜਾਵੇ ?

ਉੱਤਰ 2

ਤੁਸੀਂ ਸਹੀ ਕਿਹਾ ਕਿ Generic ਦਵਾਈਆਂ ਨੂੰ ਲੈ ਕੇ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ । ਪੁਰਾਣੇ ਅਨੁਭਵਾਂ ਦੇ ਅਧਾਰ ’ਤੇ ਕੁਝ ਲੋਕਾਂ ਨੂੰ ਇਹ ਵੀ ਲਗਦਾ ਹੈ ਕਿ ਆਖ਼ਰ ਇੰਨੀ ਸਸਤੀ ਦਵਾਈ ਕਿਵੇਂ ਹੋ ਸਕਦੀ ਹੈ, ਕਿਤੇ ਕੋਈ ਖੋਟ ਤਾਂ ਇਸ ਵਿੱਚ ਨਹੀਂ ਹੈ। ਕਿਤੇ ਰੰਗੀਨ ਗੋਲੀਆਂ ਬਣਾ ਕੇ ਤਾਂ ਕੋਈ ਨਹੀਂ ਦੇ ਰਿਹਾ ਹੈ, ਅਜਿਹੇ ਭਰਮ ਫ਼ੈਲਾਏ ਜਾਂਦੇ ਹਨਲੇਕਿਨ ਦੀਪਾ ਜੀ, ਤੁਹਾਨੂੰ ਦੇਖ ਕੇ ਪੂਰੇ ਦੇਸ਼ਵਾਸੀਆਂ ਨੂੰ ਵਿਸ਼ਵਾਸ ਹੋਵੇਗਾ ਕਿ generic ਦਵਾਈਆਂ ਦੀ ਤਾਕਤ ਕੀ ਹੈ ਅੱਜ ਤੁਸੀਂ ਸਬੂਤ ਦੇ ਨਾਲ ਉਸ ਨੂੰ ਪੇਸ਼ ਕੀਤਾ ਹੈ। ਮੈਂ ਸਮਝਦਾ ਹਾਂ, ਕਿਸੇ laboratory ਤੋਂ ਵੱਡਾ ਦੀਪਾ ਜੀ  ਤੁਹਾਡਾ ਅਨੁਭਵ ਹੈ ।

ਅਜਿਹੇ ਸਾਰੇ ਸਾਥੀਆਂ ਨੂੰ ਮੈਂ ਦੱਸ ਦੇਵਾਂ ਕਿ ਇਹ ਦਵਾਈਆਂ ਦੁਨੀਆ ਭਰ ਦੇ ਬਜ਼ਾਰ ਵਿੱਚ ਉਪਲੱਬਧ ਕਿਸੇ ਵੀ ਦਵਾਈ ਤੋਂ ਜ਼ਰਾ ਵੀ ਘੱਟ ਨਹੀਂ ਹਨਇਹ ਦਵਾਈਆਂ ਬਿਹਤਰੀਨ ਲੈਬਾਂ ਤੋਂ ਸਰਟੀਫਾਈਡ ਹੁੰਦੀਆਂ ਹਨ, ਹਰ ਤਰ੍ਹਾਂ ਦੀ ਸਖ਼ਤ ਜਾਂਚ ਵਿੱਚੋਂ ਨਿਕਲੇ ਦਵਾਈ ਨਿਰਮਾਤਿਆਂ ਤੋਂ ਖਰੀਦੀਆਂ ਜਾਂਦੀਆਂ ਹਨ । ਜੇਕਰ ਕਿਸੇ ਦਵਾਈ ਨਿਰਮਾਤਾ ਦੇ ਵਿਰੁੱਧ ਸ਼ਿਕਾਇਤਾਂ ਆਉਂਦੀਆਂ ਹਨ, ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।

ਇਹ ਦਵਾਈਆਂ ਭਾਰਤ ਵਿੱਚ ਹੀ ਬਣਦੀਆਂ ਹਨ, ਇਸ ਲਈ ਸਸਤੀਆਂ ਹਨ । ਭਾਰਤ ਦੀਆਂ ਬਣੀਆਂ Generic ਦਵਾਈਆਂ ਦੀ ਪੂਰੀ ਦੁਨੀਆ ਵਿੱਚ ਡਿਮਾਂਡ ਹੈ। ਸਰਕਾਰ ਨੇ ਹਰ ਹਸਪਤਾਲ ਲਈ Generic ਦਵਾਈਆਂ ਲਿਖਣੀਆਂ ਜ਼ਰੂਰੀ ਕਰ ਦਿੱਤੀਆਂ ਹਨਕੁਝ ਵਿਸ਼ੇਸ਼ ਪਰਿਸਥਿਤੀਆਂ ਨੂੰ ਛੱਡ ਕੇ ਡਾਕਟਰ Generic ਦਵਾਈਆਂ ਹੀ ਲਿਖਣ, ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ। ਮੇਰੀ ਤੁਹਾਨੂੰ ਸਾਰੇ ਲਾਭਾਰਥੀਆਂ ਨੂੰ ਵੀ ਨਿਵੇਦਨ ਰਹੇਗਾ ਕਿ ਆਪਣੇ ਅਨੁਭਵਾਂ ਨੂੰ ਅਧਿਕ ਤੋਂ ਅਧਿਕ ਸਾਂਝਾ ਕਰੋ। ਇਸ ਨਾਲ ਜਨ ਔਸ਼ਧੀ ਦਾ ਲਾਭ, ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਤੱਕ ਪਹੁੰਚ ਸਕੇਗਾ ।

ਪ੍ਰਸ਼ਨ – 3  ਨਮਸਕਾਰ ਪ੍ਰਧਾਨ ਮੰਤਰੀ ਜੀ !!

ਮੈਂ ਜ਼ੇਬਾ ਖਾਨ ਹਾਂ। ਮੈਂ ਪੁਣੇ ਤੋਂ ਹਾਂ। ਮੇਰੀ age 41 ਸਾਲ ਹੈ।

ਮੈਂ ਕਿਡਨੀ ਦੀ patient ਹਾਂ ਅਤੇ ਜਨ ਔਸ਼ਧੀ ਕੇਂਦਰ ਦੀਆਂ ਦਵਾਈਆਂ ਨਾਲ ਮੈਨੂੰ ਇਲਾਜ ਵਿੱਚ ਬਹੁਤ ਮਦਦ ਮਿਲ ਰਹੀ ਹੈ।

ਪਿਛਲੇ 6 ਮਹੀਨੇ ਤੋਂ ਮੈਂ ਜਨ ਔਸ਼ਧੀ ਕੇਂਦਰ ਤੋਂ ਦਵਾਈਆਂ ਲੈ ਰਹੀ ਹਾਂ। ਪਹਿਲਾਂ ਦੀ ਤੁਲਨਾ ਵਿੱਚ ਮੈਨੂੰ 14-15 ਸੌ ਰੁਪਏ ਹਰ ਮਹੀਨੇ ਘੱਟ ਖਰਚ ਕਰਨੇ ਪੈ ਰਹੇ ਹਨ। ਇਹ ਜਿਤਨਾ ਵੀ ਮੈਂ ਬਚਾ ਸਕਦੀ ਹਾਂ, ਉਸ ਨਾਲ ਮੇਰੀਆਂ ਤਿੰਨ ਬੇਟੀਆਂ ਦੀ ਪੜ੍ਹਾਈ-ਲਿਖਾਈ ਵਿੱਚ ਬਹੁਤ ਮਦਦ ਹੁੰਦੀ ਹੈ।

ਜਨ ਔਸ਼ਧੀ ਕੇਂਦਰਾਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਦਵਾਈਆਂ ਸਸਤੀਆਂ ਕੀਤੀਆਂ, ਸਟੈਂਟ ਵੀ ਬਹੁਤ ਸਸਤੇ ਕੀਤੇ, 5 ਲੱਖ ਤੱਕ ਮੁਫ਼ਤ ਇਲਾਜ ਵੀ ਤੈਅ ਕਰ ਦਿੱਤਾ। ਯੋਗ ਅਤੇ ਆਯੁਰਵੇਦ ਨੂੰ ਲੈ ਕੇ ਵੀ ਆਪ ਹਮੇਸ਼ਾ ਗੱਲ ਕਰਦੇ ਰਹਿੰਦੇ ਹੋ।

ਹੁਣ ਤੁਹਾਡੇ ਤੋਂ ਗ਼ਰੀਬ ਅਤੇ ਮਿਡਲ ਕਲਾਸ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ। ਕਰੋੜਾਂ ਲੋਕਾਂ ਦੀਆਂ ਉਮੀਦਾਂ ਦੇ ਪ੍ਰੈਸ਼ਰ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ?

ਉੱਤਰ-3

ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਬਿਹਤਰ ਸਿਹਤ ਦੀ ਕਾਮਨਾ ਕਰਦਾ ਹਾਂ । ਤੁਹਾਡੀਆਂ ਬੇਟੀਆਂ ਦੇ ਬਿਹਤਰ ਭਵਿੱਖ ਲਈ ਵੀ ਸ਼ੁਭਕਾਮਨਾਵਾਂ । ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਜ਼ਰੂਰ ਇਸ ਦਵਾਈ ਤੋਂ ਜੋ ਲਾਭ ਹੋਇਆ ਹੈ, ਦੋ ਤਰ੍ਹਾਂ ਦੇ ਲਾਭ ਹੋਏ ਹਨ ਇੱਕ ਤਾਂ ਤੁਸੀਂ ਸਭ ਤੋਂ ਜ਼ਿਆਦਾ ਮਹਿੰਗੀ ਅਤੇ ਕਸ਼ਟਦਾਇਕ ਸਥਿਤੀ ਵਿੱਚੋਂ ਨਿਕਲੇ ਹੋ ਅਤੇ ਉੱਪਰੋਂ ਘੱਟੋ-ਘੱਟ ਤੁਹਾਨੂੰ ਆਰਥਿਕ ਮਦਦ ਮਿਲ ਗਈ।  ਅਤੇ ਇਸ ਵਿਵਸਥਾ ਨਾਲ ਜੁੜਨ ਦੇ ਕਾਰਨ ਹੁਣ ਤੁਹਾਨੂੰ ਦਵਾਈਆਂ ਸਸਤੀਆਂ ਮਿਲਦੀਆਂ ਹਨਡਾਇਲਿਸਿਸ ਦੀ ਸੁਵਿਧਾ ਵੀ ਮਿਲੀ ਹੈ। ਅਤੇ ਤੁਸੀਂ ਆਪਣੇ ਪਰਿਵਾਰ ਦੀ ਵੀ ਚੰਗੀ ਦੇਖਭਾਲ ਕਰ ਸਕ ਰਹੋ ਹੋਮੈਂ ਸਮਝਦਾ ਹਾਂ ਕਿ ਜਦੋਂ ਸਰਕਾਰ ਦੀ ਕੋਈ ਯੋਜਨਾ ਪੂਰੇ ਪਰਿਵਾਰ ਦਾ ਹਿਤ ਕਰਦੀ ਹੈ, ਪੂਰੇ ਸਮਾਜ ਦਾ ਹਿਤ ਕਰਦੀ ਹੈ ਤਾਂ ਉਹ ਆਪਣੇ ਆਪ ਵਿੱਚ ਅਸ਼ੀਰਵਾਦ ਦਾ ਕਾਰਨ ਬਣਦੀ ਹੈ ।

ਦੇਖੋ, ਜਦੋਂ ਤੁਹਾਡੇ ਵਰਗੇ ਦੇਸ਼ ਦੇ ਕਰੋੜਾਂ ਸਾਥੀਆਂ ਦੇ ਜੀਵਨ ਵਿੱਚ ਆਉਣ ਵਾਲੇ ਬਦਲਾਅ ਬਾਰੇ ਵਿੱਚ ਸੁਣਦਾ ਹਾਂ ਤਾਂ ਪ੍ਰੈਸ਼ਰ ਲਈ ਗੁੰਜਾਇਸ਼ ਹੀ ਨਹੀਂ ਬਚਦੀ । ਮੈਂ ਅਪੇਖਿਆ (ਉਮੀਦ) ਨੂੰ ਦਬਾਅ ਨਹੀਂ ਮੰਨਦਾ ਬਲਕਿ ਪ੍ਰੋਤਸਾਹਨ ਮੰਨਦਾ ਹਾਂ।

ਦੇਸ਼ ਦੇ ਗ਼ਰੀਬ ਨੂੰ, ਮੱਧ ਵਰਗ ਨੂੰ ਇਹ ਵਿਸ਼ਵਾਸ ਹੋਇਆ ਹੈ ਕਿ ਉਨ੍ਹਾਂ ਦੀ ਸਰਕਾਰ ਉਸ ਨੂੰ ਉੱਤਮ, ਸਸਤਾ ਅਤੇ ਸੁਲਭ ਇਲਾਜ ਦੇਣ ਵਿੱਚ ਜੁਟੀ ਹੋਈ ਹੈ। ਇਸ ਤੋਂ ਅਪੇਖਿਆ (ਉਮੀਦ) ਜਿਤਨੀ ਵਧੀ ਹੈ, ਉਤਨੇ ਹੀ ਸਾਡੇ ਪ੍ਰਯਤਨ ਵੀ ਵਿਆਪਕ ਹੋ ਰਹੇ ਹਨ ।

ਹੁਣ ਦੇਖੋ, ਕਰੀਬ-ਕਰੀਬ 90 ਲੱਖ ਗ਼ਰੀਬ ਮਰੀਜ਼ਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਇਲਾਜ ਮਿਲ ਚੁੱਕਿਆ ਹੈ। ਪ੍ਰਧਾਨ ਮੰਤਰੀ ਡਾਇਲਿਸਿਸ ਪ੍ਰੋਗਰਾਮ ਦੇ ਤਹਿਤ 6 ਲੱਖ ਤੋਂ ਅਧਿਕ ਦਾ ਮੁਫ਼ਤ ਵਿੱਚ ਡਾਇਲਿਸਿਸ ਕੀਤਾ ਜਾ ਚੁੱਕਿਆ ਹੈ।

ਇਹੀ ਨਹੀਂ, ਇੱਕ ਹਜ਼ਾਰ ਤੋਂ ਅਧਿਕ ਜ਼ਰੂਰੀ ਦਵਾਈਆਂ ਦੀ ਕੀਮਤ ਕੰਟਰੋਲ ਹੋਣ ਨਾਲ ਮਰੀਜ਼ਾਂ  ਦੇ 12,500 ਕਰੋੜ ਰੁਪਏ ਬਚੇ ਹਨ । ਸਟੈਂਟਸ ਅਤੇ ਨੀ-ਇੰਪਲਾਂਟਸ ਦੀ ਕੀਮਤ ਘੱਟ ਹੋਣ ਨਾਲ ਲੱਖਾਂ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ ਹੈ। ਸਾਲ 2025 ਤੱਕ ਦੇਸ਼ ਨੂੰ ਟੀਬੀ ਮੁਕਤ ਕਰਨ ਦੀ ਦਿਸ਼ਾ ਵਿੱਚ ਅਸੀਂ ਤੇਜ਼ੀ ਨਾਲ ਕੰਮ ਕਰ ਰਹੇ ਹਾਂਇਸ ਯੋਜਨਾ ਦੇ ਤਹਿਤ ਦੇਸ਼  ਦੇ ਪਿੰਡ-ਪਿੰਡ ਵਿੱਚ ਆਧੁਨਿਕ Health and Wellness Centre ਬਣਾਏ ਜਾ ਰਹੇ ਹਨ । ਹੁਣ ਤੱਕ ਜੋ 31 ਹਜ਼ਾਰ ਤੋਂ ਜ਼ਿਆਦਾ ਸੈਂਟਰ ਤਿਆਰ ਹੋ ਚੁੱਕੇ ਹਨ, ਉਨ੍ਹਾਂ ਵਿੱਚ 11 ਕਰੋੜ ਤੋਂ ਜ਼ਿਆਦਾ ਸਾਥੀ ਆਪਣੀ ਜਾਂਚ ਕਰਾ ਚੁੱਕੇ ਹਨ

ਇਨ੍ਹਾਂ ਵਿੱਚ ਕਰੀਬ ਸਾਢੇ 3 ਕਰੋੜ ਹਾਇਪਰਟੈਂਸ਼ਨ, ਕਰੀਬ 3 ਕਰੋੜ ਡਾਇਬਿਟੀਜ਼, 1 ਕਰੋੜ 75 ਲੱਖ Oral ਕੈਂਸਰ, 70 ਲੱਖ ਸਰਵਾਇਕਲ ਕੈਂਸਰ, 1 ਕਰੋੜ ਤੋਂ ਜ਼ਿਆਦਾ Breast ਕੈਂਸਰ, ਅਜਿਹੀਆਂ ਅਨੇਕ ਗੰਭੀਰ ਬਿਮਾਰੀਆਂ ਦੀ ਸਕਰੀਨਿੰਗ ਇਨ੍ਹਾਂ ਸੈਂਟਰਾਂ ’ਤੇ ਹੋ ਚੁੱਕੀ ਹੈ। ਪ੍ਰਯਤਨ ਇਹ ਹੈ ਕਿ ਦੇਸ਼ ਵਿੱਚ ਲੋਕਾਂ ਨੂੰ ਮੈਡੀਕਲ ਸੁਵਿਧਾ ਲਈ ਜ਼ਿਆਦਾ ਦੂਰ ਨਾ ਜਾਣਾ ਪਵੇਇਸ ਲਈ ਦੇਸ਼ ਭਰ ਵਿੱਚ 22 ਨਵੇਂ AIIMS ਬਣਾਏ ਜਾ ਰਹੇ ਹਨ । ਦੇਸ਼ ਭਰ ਵਿੱਚ 75 ਜ਼ਿਲ੍ਹਾ ਹਸਪਤਾਲਾਂ ਨੂੰ ਮੈਡੀਕਲ ਕਾਲਜ ਵਿੱਚ ਬਦਲਿਆ ਗਿਆ ਹੈ, ਜਿਸ ਨਾਲ ਨਵੇਂ ਪ੍ਰਵਾਨ ਕੀਤੇ ਮੈਡੀਕਲ ਕਾਲਜਾਂ ਦੀ ਸੰਖਿਆ 157 ਹੋ ਚੁੱਕੀ ਹੈ ।

ਇਸੇ ਵਰ੍ਹੇ ਦੇਸ਼ ਵਿੱਚ 75 ਨਵੇਂ ਮੈਡੀਕਲ ਕਾਲਜ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਦੇ ਨਾਲ ਦੇਸ਼ ਵਿੱਚ ਮੈਡੀਕਲ ਦੀਆਂ 4 ਹਜ਼ਾਰ ਤੋਂ ਅਧਿਕ PG ਅਤੇ ਲਗਭਗ 16 ਹਜ਼ਾਰ MBBS ਸੀਟਾਂ ਦਾ ਵਾਧਾ ਹੋਵੇਗਾਉਚਿਤ ਮਾਤਰਾ ਵਿੱਚ ਚੰਗੇ ਡਾਕਟਰ ਅਤੇ ਦੂਜਾ ਮੈਡੀਕਲ ਸਟਾਫ ਤਿਆਰ ਹੋਵੇ, ਇਸ ਦੇ ਲਈ ਜ਼ਰੂਰੀ ਕਾਨੂੰਨੀ ਬਦਲਾਅ ਕੀਤੇ ਜਾ ਰਹੇ ਹਨ । ਨੈਸ਼ਨਲ ਮੈਡੀਕਲ ਕਮਿਸ਼ਨ ਇਸੇ ਦਿਸ਼ਾ ਉਠਾਇਆ ਗਿਆ ਕਦਮ ਹੈ ।

ਦੇਸ਼ ਵਿੱਚ ਬਿਹਤਰ ਦਵਾਈਆਂ ਦੇ ਨਿਰਮਾਣ ਦੇ ਲਈ, ਰਿਸਰਚ ਅਤੇ ਕਲੀਨਿਕਲ ਟ੍ਰਾਇਲ ਲਈ ਨਿਯਮ ਬਣਾਏ ਗਏ ਹਨ । ਹਾਲ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਸਾਰੇ ਮੈਡੀਕਲ ਉਪਕਰਣਾਂ ਨੂੰ ਵੀ ਦਵਾਈਆਂ ਦੀ ਪਰਿਭਾਸ਼ਾ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਭਾਰਤ ਵਿੱਚ ਜਦੋਂ ਇਹ ਦਵਾਈਆਂ ਅਤੇ ਦੂਜਾ ਸਮਾਨ ਅਧਿਕ ਤੋਂ ਅਧਿਕ ਬਣੇਗਾ ਤਾਂ ਇਨ੍ਹਾਂ ਦੀ ਕੀਮਤ ਵਿੱਚ ਹੋਰ ਕਮੀ ਆਉਣਾ ਸੁਭਾਵਿਕ ਹੈ। ਅਜਿਹੇ ਅਨੇਕ ਪ੍ਰਯਤਨ ਚਲ ਰਹੇ ਹਨ, ਜੋ ਦੇਸ਼ ਵਿੱਚ ਸਿਹਤ ਸੁਵਿਧਾਵਾਂ ਵਿੱਚ ਵਿਆਪਕ ਸੁਧਾਰ ਲਿਆਉਣ ਵਾਲੇ ਹਨ

ਪ੍ਰਸ਼ਨ 4 ਮੇਰਾ ਨਾਮ ਅਲਕਾ ਮਹਿਰਾ ਹੈ। ਮੇਰੀ ਉਮਰ 45 ਸਾਲ ਹੈ।  ਮੈਂ ਤੁਹਾਡੇ ਸ਼ਹਿਰ ਵਾਰਾਣਸੀ ਤੋਂ ਹਾਂ । ਕੱਲ੍ਹ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ। ਮੈਂ ਖ਼ੁਦ ਵੀ ਜਨ ਔਸ਼ਧੀ ਕੇਂਦਰ ਚਲਾਉਂਦੀ ਹਾਂਜਨ ਔਸ਼ਧੀ ਕੇਂਦਰ ਵਿੱਚ ਸਿਰਫ਼ 1 ਰੁਪਏ ਵਿੱਚ ਸੈਨਿਟਰੀ ਪੈਡ ਅੱਜ ਉਪਲੱਬਧ ਹੋ ਰਹੇ ਹਨ, ਜਿਸ ਦੇ ਨਾਲ ਗ੍ਰਾਮੀਣ ਮਹਿਲਾਵਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਅਜਿਹੀਆਂ ਹੀ ਅਨੇਕ ਯੋਜਨਾਵਾਂ ਹਨ ਜੋ ਮਹਿਲਾਵਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਚਲਾਈਆਂ ਹਨ

ਚਾਹੇ ਟੌਇਲਿਟ ਹੋਵੇ, ਸੇਨਿਟਰੀ ਪੈਡ ਹੋਵੇ, ਉੱਜਵਲਾ ਹੋਵੇ, ਆਪਣੇ ਸਮਾਜ ਦੀ ਪੁਰਾਣੀ ਸੋਚ ਨੂੰ ਚੁਣੌਤੀ ਦਿੱਤੀ । ਇਨ੍ਹਾਂ ਫ਼ੈਸਲਿਆਂ ਨੂੰ ਲੈ ਕੇ ਕਦੇ ਚਿੰਤਾ ਤੁਹਾਡੇ ਮਨ ਵਿੱਚ ਨਹੀਂ ਆਈ ਕਿ ਸਮਾਜ ਕਿਵੇਂ ਰਿਐਕਟ ਕਰੇਗਾ ?

ਉੱਤਰ -  4

ਅਲਕਾ ਜੀ ਹਰ ਹਰ ਮਹਾਦੇਵ !

ਆਪ ਸਾਰਿਆਂ ਨੂੰ, ਦੇਸ਼ ਭਰ ਦੀਆਂ ਭੈਣਾਂ ਨੂੰ, ਬੇਟੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਪਹਿਲਾਂ ਹੀ ਵਧਾਈ । ਜਿਵੇਂ ਕ‌ਿ ਤੁਹਾਨੂੰ ਪਤਾ ਹੈ ਕਿ ਕੱਲ੍ਹ ਮੇਰਾ ਸੋਸ਼ਲ ਮੀਡੀਆ ਅਕਾਊਂਟ ਕੁਝ ਭੈਣਾਂ ਹੀ ਹੈਂਡਲ ਕਰਨ ਵਾਲੀਆਂ ਹਨ । ਬੀਤੇ ਹਫ਼ਤੇ ਭਰ ਤੋਂ ਅਨੇਕ ਭੈਣਾਂ ਦੇ ਪ੍ਰੇਰਕ ਪ੍ਰਸੰਗ ਦੇਸ਼ ਭਰ ਤੋਂ ਭੈਣਾਂ ਭੇਜ ਰਹੀਆਂ ਹਨ, ਜੋ ਉਤਸ਼ਾਹਿਤ ਕਰਨ ਵਾਲਾ ਹੈ ਅਤੇ ਦੇਸ਼ ਦੀ ਨਾਰੀ ਸ਼ਕਤੀ ਦੀ ਸਮਰੱਥਾ ਬਾਰੇ ਅਦਭੁੱਤ ਜਾਣਕਾਰੀ ਦੇਣ ਵਾਲਾ ਵੀ ਹੈ । ਜਿੱਥੋਂ ਤੱਕ ਤੁਸੀਂ ਮਹਿਲਾ ਸਿਹਤ ਨੂੰ ਲੈ ਕੇ ਪੁਰਾਣੀ ਸੋਚ ਦੀ ਗੱਲ ਹੈ, ਤਾਂ ਉਸ ਤੋਂ ਦੇਸ਼ ਨੂੰ ਬਾਹਰ ਕੱਢਣ ਲਈ ਹੀ ਤਾਂ ਸਾਨੂੰ ਕੰਮ ਕਰਨਾ ਹੈ ।

ਅਗਰ ਕੋਈ ਗੱਲ ਸਹੀ ਹੈ, ਤਾਂ ਮੇਰਾ ਹਮੇਸ਼ਾ ਤੋਂ ਇਹ ਮਤ ਰਿਹਾ ਹੈ ਕਿ ਸਮਾਜ ਵੀ ਉਸ ਗੱਲ ਨੂੰ ਜ਼ਰੂਰ ਸਮਝਦਾ ਹੈ, ਬਸ ਇੱਕ ਕਦਮ ਉਠਾਉਣ ਵਾਲੇ ਦੀ ਜ਼ਰੂਰਤ ਹੁੰਦੀ ਹੈ। ਇਹੀ ਇਨ੍ਹਾਂ ਯੋਜਨਾਵਾਂ ਵਿੱਚ ਵੀ ਹੋਇਆ । ਸਰਕਾਰ ਨੇ ਸਿਰਫ਼ ਇੱਕ ਕਦਮ ਉਠਾਇਆਬਾਕੀ ਦਾ ਕੰਮ ਆਪਣੇ ਆਪ ਉਸੇ ਸਮਾਜ ਨੇ ਕੀਤਾ ।

ਇਨ੍ਹਾਂ ਯੋਜਨਾਵਾਂ ਦਾ ਨਤੀਜਾ ਇਹ ਹੋਇਆ ਹੈ ਕਿ ਅੱਜ ਮਹਿਲਾ ਸਿਹਤ ਵਿੱਚ ਬੇਮਿਸਾਲ ਸੁਧਾਰ ਹੋ ਰਿਹਾ ਹੈ। ਬੇਟੀਆਂ ਦੀ ਸੰਖਿਆ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਸਕੂਲਾਂ ਵਿੱਚ ਅਲੱਗ ਟੌਇਲਿਟ ਬਣਨ ਨਾਲ ਬੇਟੀਆਂ ਹੁਣ ਅੱਧ-ਵਿਚਾਲੇ ਸਕੂਲ ਨਹੀਂ ਛੱਡਦੀਆਂਸੁਰਕਸ਼ਿਤ ਮਾਤ੍ਰਤਵ ਅਭਿਯਾਨ ਨਾਲ ਮਾਤਾ ਅਤੇ ਸ਼ਿਸ਼ੂ ਦੋਹਾਂ ਦੇ ਜੀਵਨ ’ਤੇ ਖ਼ਤਰਾ ਬਹੁਤ ਘੱਟ ਹੋਇਆ ਹੈ ।

ਪ੍ਰਧਾਨ ਮੰਤਰੀ ਮਾਤ੍ਰਵੰਦਨਾ ਯੋਜਨਾ ਦੇ ਤਹਿਤ ਦੇਸ਼ ਦੀਆਂ 1 ਕਰੋੜ 20 ਲੱਖ ਮਹਿਲਾਵਾਂ ਨੂੰ ਲਗਭਗ 5 ਹਜ਼ਾਰ ਕਰੋੜ ਰੁਪਏ ਸਰਕਾਰ ਦੁਆਰਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ।  ਮਿਸ਼ਨ ਇੰਧਰਧਨੁਸ਼ ਦੇ ਤਹਿਤ 3 ਕਰੋੜ 50 ਲੱਖ ਸ਼ਿਸ਼ੂਆਂ ਅਤੇ ਲਗਭਗ 90 ਲੱਖ ਤੋਂ ਜ਼ਿਆਦਾ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਹੋ ਚੁੱਕਿਆ ਹੈ। ਜਨ ਔਸ਼ਧੀ ਯੋਜਨਾ ਦਾ ਲਾਭ ਵੀ ਤਾਂ ਸਮਾਜ  ਦੇ ਹਰ ਵਰਗ ਨੂੰ ਹੋਇਆ ਹੈ, ਰੀਬ ਅਤੇ ਮੱਧ ਵਰਗ ਨੂੰ ਹੋਇਆ ਹੈ। ਇਸ ਵਿੱਚ ਵੀ ਸਾਡੀਆਂ ਬੇਟੀਆਂਭੈਣਾਂ ਨੂੰ ਵਿਸ਼ੇਸ਼ ਲਾਭ ਹੋਇਆ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀ ਅਨੇਕ ਭੈਣਾਂ ਜੁੜੀਆਂ ਹੋਈਆਂ ਹਨ ।

ਮਾਰਕਿਟ ਵਿੱਚ 10 ਰੁਪਏ ਤੱਕ ਮਿਲਣ ਵਾਲੇ ਸੈਨਿਟਰੀ ਪੈਡ ਅੱਜ ਜਨ ਔਸ਼ਧੀ ਕੇਂਦਰਾਂ ਵਿੱਚ 1 ਰੁਪਏ ਵਿੱਚ ਉਪਲੱਬਧ ਹਨ । ਤੁਹਾਨੂੰ ਯਾਦ ਹੋਵੇਗਾ ਕਿ ਚੋਣਾਂ ਦੇ ਦੌਰਾਨ ਅਸੀਂ ਕਿਹਾ ਸੀ ਕਿ ਜਨ ਔਸ਼ਧੀ ਕੇਂਦਰਾਂ ’ਤੇ ਢਾਈ ਰੁਪਏ ਦੇ ਪੈਡ ਦੀ ਕੀਮਤ 1 ਰੁਪਏ ਕੀਤੀ ਜਾਵੇਗੀ । ਇਸ ਵਾਅਦੇ ਨੂੰ ਪਹਿਲੇ 100 ਦਿਨ ਵਿੱਚ ਹੀ ਪੂਰਾ ਕੀਤਾ ਗਿਆ ।  ਇਹ ਸੈਨਿਟਰੀ ਨੈਪਕਿਨ ਸਸਤੇ ਵੀ ਹਨ ਅਤੇ ਵਾਤਾਵਰਣ ਦੇ ਅਨੁਕੂਲ ਵੀ ਹਾਂ । ਆਪ ਜ਼ਿਆਦਾ ਤੋਂ ਜ਼ਿਆਦਾ ਬੇਟੀਆਂ ਤੱਕ ਇਸ ਲਾਭ ਨੂੰ ਪਹੁੰਚਾਉਣ ਵਿੱਚ ਜੁਟੇ ਹੋਏ ਹੋ । ਭੋਲ਼ੇ ਬਾਬਾ ਤੁਹਾਨੂੰ ਹੋਰ ਸ਼ਕਤੀ  ਦੇਵੇ, ਸਮਰੱਥਾ (ਤਾਕਤ) ਦੇਵੇ, ਚੰਗੀ ਸਿਹਤ ਦੇਵੇ, ਇਹ ਮੇਰੀ ਕਾਮਨਾ ਹੈ ।

ਪ੍ਰਸ਼ਨ - 5 ਨਮਸਕਾਰ ਪ੍ਰਾਈਮ ਮਿਨਿਸਟਰ ਸਾਹਬ! ਮੇਰਾ ਨਾਮ ਗ਼ੁਲਾਮ ਨਬੀ ਡਾਰ ਹੈ। ਮੈਂ ਜੰਮੂ ਕਸ਼ਮੀਰ ਦੇ ਪੁਲਵਾਮਾ ਤੋਂ ਹਾਂ। ਮੈਂ 74 ਸਾਲ ਦਾ ਹਾਂਮੈਨੂੰ ਥਾਇਰਾਇਡਬਲੱਡ ਪ੍ਰੈਸ਼ਰਗੈਸਟਰੋਦੀ ਦਿੱਕਤ ਹੈਮੈਨੂੰ ਡਾਕਟਰਾਂ ਨੇ ਲਗਾਤਾਰ ਦਵਾਈਆਂ ਲੈਣ ਲਈ ਅਡਵਾਈਸ ਕੀਤਾ ਹੈ। ਪਹਿਲਾਂ ਬਜ਼ਾਰ ਤੋਂ ਮੈਂ ਦਵਾਈਆਂ ਲੈਂਦਾ ਸੀ, ਲੇਕਿਨ ਬੀਤੇ 2 ਢਾਈ ਸਾਲ ਤੋਂ ਜਨ ਔਸ਼ਧੀ ਕੇਂਦਰ ਤੋਂ ਲੈ ਰਿਹਾ ਹਾਂਮੇਰੀ ਮੰਥਲੀ ਇਨਕਮ 20-22 ਹਜ਼ਾਰ ਰੁਪਏ ਹੈਪਹਿਲਾਂ ਇਸ ਦਾ ਜ਼ਿਆਦਾਤਰ ਹਿੱਸਾ ਦਵਾਈਆਂ ਵਿੱਚ ਹੀ ਲਗ ਜਾਂਦਾ ਸੀ। ਜਨ ਔਸ਼ਧੀ ਦੀਆਂ ਦਵਾਈਆਂ ਲੈਣ ਦੇ ਬਾਅਦ ਹਰ ਮਹੀਨੇ 8-9 ਹਜ਼ਾਰ ਰੁਪਏ ਦੀ ਬੱਚਤ ਹੋ ਰਹੀ ਹੈ। ਮੇਰੀ ਤੁਹਾਨੂੰ ਗੁਜ਼ਾਰਸ਼ ਇਹ ਹੈ ਕਿ ਜੰਮੂ ਕਸ਼ਮੀਰ ਜਿਹੇ ਪਹਾੜੀ ਇਲਾਕਿਆਂ ਵਿੱਚ ਇਸ ਨੂੰ ਹੋਰ ਹੁਲਾਰਾ ਦਿੱਤਾ ਜਾਵੇ

ਉੱਤਰ-5

ਗ਼ੁਲਾਮ ਨਬੀ ਸਾਹਬ, ਤੁਹਾਡੇ ਇੱਕ ਹਮਨਾਮ ਤਾਂ ਇੱਥੇ ਦਿੱਲੀ ਵਿੱਚ ਮੇਰੇ ਬਹੁਤ ਕਰੀਬੀ ਮਿੱਤਰ ਵੀ ਹਨ। ਜੰਮੂ-ਕਸ਼ਮੀਰ ਤੋਂ ਹੀ, ਦੇਸ਼ ਦੇ ਸਿਹਤ ਮੰਤਰੀ ਵੀ ਰਹਿ ਚੁੱਕੇ ਹਨਮੈਂ ਉਨ੍ਹਾਂ ਨੂੰ ਮਿਲਾਂਗਾ ਤਾਂ ਤੁਹਾਡੇ ਬਾਰੇ ਜ਼ਰੂਰ ਦੱਸਾਂਗਾ। ਗ਼ੁਲਾਮ ਨਬੀ ਜੀ, ਤੁਹਾਡੀਆਂ ਜੋ ਦਿੱਕਤਾਂ ਹਨ, ਇਨ੍ਹਾਂ ਵਿੱਚ ਲਗਾਤਾਰ ਦਵਾਈਆਂ ਦੀ ਜ਼ਰੂਰਤ ਰਹਿੰਦੀ ਹੀ ਹੈਸਾਨੂੰ ਤਸੱਲੀ ਹੈ ਕਿ ਜੰਮੂ ਕਸ਼ਮੀਰ ਵਿੱਚ ਜਨ ਔਸ਼ਧੀ ਯੋਜਨਾ ਦੇ ਤਹਿਤ ਤੁਹਾਡੇ ਜਿਹੇ ਸਾਥੀਆਂ ਨੂੰ ਬਹੁਤ ਲਾਭ ਹੋ ਰਿਹਾ ਹੈ

ਤੁਸੀਂ ਸਹੀ ਕਿਹਾ ਜੰਮੂ ਕਸ਼ਮੀਰ ਹੋਵੇ, ਨਾਰਥ ਈਸਟ ਹੋਵੇ, ਦੂਸਰੇ ਪਹਾੜੀ ਅਤੇ ਆਦਿਵਾਸੀ ਖੇਤਰ, ਜਿੱਥੇ ਜਨ ਔਸ਼ਧੀ ਯੋਜਨਾ ਨੂੰ ਵਿਸਤਾਰ ਵੀ ਦੇਣਾ ਹੈ ਅਤੇ ਸਾਰੀਆਂ ਦਵਾਈਆਂ ਉਪਲੱਬਧ ਰਹਿਣ, ਇਹ ਸੁਨਿਸ਼ਚਿਤ ਕਰਨਾ ਵੀ ਜ਼ਰੂਰੀ ਹੈ। ਸਰਕਾਰ ਦਾ ਵੀ ਨਿਰੰਤਰ ਇਹੀ ਪ੍ਰਯਤਨ ਹੈ। ਹੁਣ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਜੋ ਨਵੀਆਂ ਵਿਵਸਥਾਵਾਂ ਬਣੀਆਂ ਹਨ, ਉਨ੍ਹਾਂ ਨਾਲ ਇਸ ਪ੍ਰਕਾਰ ਦੀਆਂ ਸੁਵਿਧਾਵਾਂ ਵਿੱਚ ਹੋਰ ਤੇਜ਼ੀ ਆਵੇਗੀ। ਪਹਿਲਾਂ ਕੇਂਦਰ ਦੀਆਂ ਯੋਜਨਾਵਾਂ ਨੂੰ ਉੱਥੇ ਲਾਗੂ ਕਰ ਸਕਣਾ ਬਹੁਤ ਮੁਸ਼ਕਿਲ ਹੁੰਦਾ ਸੀ, ਲੇਕਿਨ ਹੁਣ ਇਹ ਅੜਚਨਾਂ ਹਟ ਗਈਆਂ ਹਨ। ਬੀਤੇ ਡੇਢ ਸਾਲ ਵਿੱਚ ਜੰਮੂ ਕਸ਼ਮੀਰ ਵਿੱਚ ਲਾਮਿਸਾਲ ਤੇਜ਼ੀ ਨਾਲ ਵਿਕਾਸ ਦਾ ਕੰਮ ਚਲ ਰਿਹਾ ਹੈ। ਇਸ ਦੌਰਾਨ ਸਾਢੇ 3 ਲੱਖ ਤੋਂ ਅਧਿਕ ਸਾਥੀਆਂ ਨੂੰ ਆਯੁਸ਼ਮਾਨ ਯੋਜਨਾ  ਨਾਲ ਜੋੜਿਆ ਗਿਆ ਹੈ, 3 ਲੱਖ ਬਜ਼ੁਰਗਾਂ, ਮਹਿਲਾਵਾਂ ਅਤੇ ਦਿੱਵਯਾਂਗਜਨਾਂ ਨੂੰ ਸਰਕਾਰ ਦੀ ਪੈਨਸ਼ਨ ਯੋਜਨਾ ਨਾਲ ਜੋੜਿਆ ਗਿਆ ਹੈ।

ਇਹੀ ਨਹੀਂ, ਪੀਐੱਮ ਆਵਾਸ ਯੋਜਨਾ ਦੇ ਤਹਿਤ 24 ਹਜ਼ਾਰ ਤੋਂ ਜ਼ਿਆਦਾ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ, ਢਾਈ ਲੱਖ ਸ਼ੌਚਾਲਯ (ਪਖਾਨੇ) ਬਣਾਏ ਗਏ ਹਨ ਅਤੇ ਸਵਾ 3 ਲੱਖ ਤੋਂ ਜ਼ਿਆਦਾ ਘਰਾਂ ਵਿੱਚ ਮੁਫ਼ਤ ਬਿਜਲੀ ਕਨੈਕਸ਼ਨ ਦਿੱਤਾ ਗਿਆ ਹੈ। ਜਿੱਥੋਂ ਤੱਕ ਸਿਹਤ ਸੁਵਿਧਾਵਾਂ ਦੀ ਗੱਲ ਹੈ, ਤਾਂ ਉੱਥੇ  2 AIIMS ਅਤੇ ਦੂਜੇ ਮੈਡੀਕਲ ਕਾਲਜ ‘ਤੇ ਵੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਜੰਮੂ ਕਸ਼ਮੀਰ ਦੇ ਵਿਕਾਸ ਵਿੱਚ ਆ ਰਹੀ  ਇਹ ਤੇਜ਼ੀ ਹੁਣ ਹੋਰ ਵਧ ਰਹੀ ਹੈ। ਹੁਣ ਸਹੀ ਮਾਅਨੇ ਵਿੱਚ ਸਬਕਾ ਸਾਥ, ਸਬਕਾ ਵਿਕਾਸ ਔਰ ਸਬਕਾ ਵਿਸ਼ਵਾਸ ਦੀ ਭਾਵਨਾ ਉੱਥੇ ਜ਼ਮੀਨ ‘ਤੇ ਉਤਰ ਰਹੀ ਹੈ।

ਪ੍ਰਸ਼ਨ- 6 ਪ੍ਰਧਾਨ ਮੰਤਰੀ ਸਰ, ਮੇਰਾ ਨਾਮ ਗੀਤਾ ਹੈ। ਮੈਂ ਕੋਇੰਬਟੂਰ, ਤਮਿਲ ਨਾਡੂ ਤੋਂ ਬੋਲ ਰਹੀ ਹਾਂ। ਮੈਂ 62 ਸਾਲ ਦੀ ਹਾਂ। ਮੈਂ diabetes ਅਤੇ hypertension ਦਾ ਇਲਾਜ ਕਰਵਾ ਰਹੀ ਹਾਂ। ਜਦੋਂ ਤੋਂ ਜਨ ਔਸ਼ਧੀ ਕੇਂਦਰ ਤੋਂ ਦਵਾਈ ਲੈ ਰਹੀ ਹਾਂ, ਉਦੋਂ ਤੋਂ ਹਰ ਸਾਲ 30 ਹਜ਼ਾਰ ਰੁਪਏ ਤੱਕ ਦੀ ਬੱਚਤ ਹੋ ਰਹੀ ਹੈ। ਗ਼ਰੀਬ ਅਤੇ ਮਿਡਲ ਕਲਾਸ ਦੇ ਲਈ ਇਹ ਬਹੁਤ ਵੱਡੀ ਰਾਹਤ ਹੈ। ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਆਪਣੇ ਆਸਪਾਸ ਆਪਣੇ ਜਾਣਕਾਰਾਂ ਨੂੰ ਵੀ ਜਨ ਔਸ਼ਧੀ ਦੀਆਂ ਦਵਾਈਆਂ ਲੈਣ ਲਈ ਕਹਿੰਦੀ ਹਾਂ ਅਤੇ ਉਨ੍ਹਾਂ ਨੂੰ ਦੱਸਦੀ ਹਾਂ।

ਤੁਸੀਂ, ਕਿਉਂਕਿ ਯੋਗ ਅਤੇ ਆਯੁਰਵੇਦ ਨੂੰ ਲੈ ਕੇ ਵੀ ਗੱਲ ਕਰਦੇ ਰਹਿੰਦੇ ਹੋ, ਤਾਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਡਾਇਬਿਟੀਜ਼ ਜਿਹੀਆਂ ਬਿਮਾਰੀਆਂ ‘ਤੇ ਇਸ ਦਾ ਕਿੰਨਾ ਅਸਰ ਹੁੰਦਾ ਹੈ?

ਉੱਤਰ 6 ਧੰਨਵਾਦ ਗੀਤਾ ਜੀ।

ਤੁਹਾਨੂੰ ਜੋ ਬੱਚਤ ਹੋ ਰਹੀ ਹੈ, ਉਸ ਦਾ ਲਾਭ ਦੂਜਿਆਂ ਨੂੰ ਵੀ ਮਿਲੇ, ਤੁਸੀਂ ਇਹ ਸੁਨਿਸ਼ਚਿਤ ਕਰ ਰਹੇ ਹੋਤੁਹਾਡੇ ਜਿਹੇ ਜਾਗਰੂਕ ਨਾਗਰਿਕ ਹੀ ਇਸ ਦੇਸ਼ ਨੂੰ ਹੋਰ ਮਜ਼ਬੂਤ ਬਣਾ ਰਹੇ ਹਨ। ਤੁਸੀਂ ਆਪਣਾ ਹੀ ਨਹੀਂ ਬਲਕਿ ਦੂਜੇ ਲੋਕਾਂ ਦਾ ਵੀ ਹਿਤ ਸੋਚ ਰਹੇ ਹੋ, ਇਹੀ ਇੱਕ ਨਾਗਰਿਕ ਦੇ ਰੂਪ ਵਿੱਚ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਹਰ ਜ਼ਰੂਰਤਮੰਦ ਨੂੰ ਅੱਛਾ ਅਤੇ ਸਸਤਾ ਇਲਾਜ ਮਿਲੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਲੇਕਿਨ ਇਲਾਜ ਦੇ ਚੱਕਰ ਵਿੱਚ ਹੀ ਨਾ ਪੈਣਾ ਪਵੇ, ਪ੍ਰਯਤਨ ਇਹ ਹੋਣਾ ਚਾਹੀਦਾ ਹੈਨਿਰੋਗ ਹੋਣ ਨਾਲੋਂ ਚੰਗਾ ਹੈ ਨਿਰੋਗ ਰਹਿਣਾ। ਸਰਕਾਰ ਸਵੱਛ ਭਾਰਤ, ਯੋਗ ਦਿਵਸ, ਫਿਟ ਇੰਡੀਆ ਜਿਹੀਆਂ ਮੁਹਿੰਮਾਂ ਇਸੇ ਲਈ ਤਾਂ ਚਲਾ ਰਹੀ ਹੈ। 

ਦੇਖੋ, ਡਾਇਬਿਟੀਜ਼ ਅਤੇ ਹਾਈਪਰਟੈਂਸ਼ਨ ਅਜਿਹੀਆਂ ਅਨੇਕ ਬਿਮਾਰੀਆਂ ਅੱਜ ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੀਆਂ ਹਨ। ਇਹ ਸਾਰੀਆਂ ਲਾਈਫ ਸਟਾਈਲ ਨਾਲ ਜੁੜੀਆਂ ਬਿਮਾਰੀਆਂ ਹਨਇਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਇਲਾਜ ਓਨਾ ਸੰਭਵ ਨਹੀਂ ਹੈ, ਇਨ੍ਹਾਂ ਨੂੰ ਕੰਟਰੋਲ ਕਰਨਾ ਪੈਂਦਾ ਹੈ। ਜਦੋਂ ਇਨ੍ਹਾਂ ਦਾ ਕਾਰਨ ਹੀ ਸਾਡੀ ਲਾਈਫ ਸਟਾਈਲ ਹੈ ਤਾਂ ਜ਼ਾਹਰ ਹੈ ਕੰਟਰੋਲ ਵੀ ਸਾਡੇ ਲਾਈਫ ਸਟਾਈਲ ਵਿੱਚ ਹੀ ਹੈ। ਇਹੀ ਕਾਰਨ ਹੈ ਕਿ ਆਪਣੀ ਲਾਈਫ ਸਟਾਈਲ ਵਿੱਚ ਸਾਨੂੰ ਫਿਟਨਸ ਅਤੇ ਹਾਈਜੀਨ ਨਾਲ ਜੁੜੀਆਂ ਆਦਤਾਂ ਨੂੰ ਅਪਣਾਉਣਾ ਜ਼ਰੂਰੀ ਹੈ।

ਯੋਗ ਇਹੀ ਕੰਮ ਕਰਦਾ ਹੈ। ਯੋਗ ਸਾਡੇ ਅੰਗਾਂ ਦੇ ਨਾਲ-ਨਾਲ ਸਾਡੇ ਸਾਹ ਦੀ ਵੀ ਕਸਤਰ ਹੈ। ਇਹ ਇੱਕ ਪ੍ਰਕਾਰ ਨਾਲ ਸਾਨੂੰ ਅਨੁਸ਼ਾਸਿਤ ਰੂਪ ਨਾਲ ਜੀਵਨ ਜੀਣ ਲਈ ਪ੍ਰੇਰਿਤ ਕਰਦਾ ਹੈ। ਭੈਣਾਂ ਦੇ ਲਈ ਤਾਂ ਇਹ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਅਕਸਰ ਭੈਣਾਂ ਪਰਿਵਾਰ ਵਿੱਚ ਸਭ ਦਾ ਖਿਆਲ ਰੱਖਦੇ-ਰੱਖਦੇ, ਆਪਣਾ ਖਿਆਲ ਰੱਖਣਾ ਨਜ਼ਰ ਅੰਦਾਜ ਕਰ ਦਿੰਦੀਆਂ ਹਨ। ਇਹ ਠੀਕ ਗੱਲ ਨਹੀਂ ਹੈ। ਪਰਿਵਾਰ ਦੇ ਦੂਜੇ ਮੈਂਬਰਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਘਰ ਦਾ ਪੂਰਾ ਕੰਮ ਸੰਭਾਲ ਰਹੀਆਂ ਭੈਣਾਂ ਨੂੰ, ਮਾਤਾਵਾਂ ਨੂੰ, ਫਿਟਨਸ ਲਈ ਪ੍ਰੇਰਿਤ ਕਰਦੇ ਰਹਿਣ

ਪ੍ਰਸ਼ਨ 7 – ਸਰ, ਮੇਰਾ ਨਾਮ ਪੰਕਜ ਕੁਮਾਰ ਝਾ ਹੈ। ਮੈਂ ਬਿਹਾਰ ਦੇ ਮੁਜ਼ੱਫਰਪੁਰ ਤੋਂ ਹਾਂ।

7 ਸਾਲ ਪਹਿਲਾਂ ਨਕਸਲੀਆਂ ਨੇ ਮੇਰੇ ਪਿੰਡ ਵਿੱਚ ਇੱਕ ਬੰਬ ਪਲਾਂਟ ਕੀਤਾ ਸੀ। ਜਿਸ ਦੇ ਫਟਣ ਨਾਲ ਮੈਨੂੰ ਮੇਰਾ ਹੱਥ ਗਵਾਉਣਾ (ਖੌਣਾ) ਪਿਆਮੈਂ ਹੱਥ ਜ਼ਰੂਰ ਗਵਾਇਆ ਲੇਕਿਨ ਹੌਸਲਾ ਨਹੀਂ ਛੱਡਿਆ। ਇੱਕ ਦਿਨ ਅਖ਼ਬਾਰ ਵਿੱਚ ਮੈਨੂੰ ਜਨ ਔਸ਼ਧੀ ਯੋਜਨਾ ਦਾ ਪਤਾ ਚਲਿਆ ਅਤੇ ਮੈਂ ਇਸ ਨਾਲ ਜੁੜਨ ਦਾ ਫ਼ੈਸਲਾ ਕੀਤਾ। ਮੈਂ 3 ਸਾਲ ਤੋਂ ਇਹ ਕੰਮ ਕਰ ਰਿਹਾ ਹਾਂ। ਅੱਜ ਲੋਕਾਂ ਦੀ ਸੇਵਾ ਵੀ ਹੋ ਰਹੀ ਹੈ ਅਤੇ 4-5 ਲੱਖ ਰੁਪਏ ਦੀ ਸੇਲ ਹਰ ਮਹੀਨੇ ਹੋ ਜਾਂਦੀ ਹੈ।

ਮੇਰਾ ਸਵਾਲ ਇਹ ਹੈ ਸਰ ਕਿ ਦਿੱਵਯਾਂਗਾਂ ਨੂੰ ਅਧਿਕ ਤੋਂ ਅਧਿਕ ਇਸ ਯੋਜਨਾ ਨਾਲ ਜੋੜਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ?

ਉੱਤਰ- ਦੇਖੋ ਪੰਕਜ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ (ਸਾਧੂਵਾਦ)ਤੁਹਾਡਾ ਹੌਸਲਾ ਪ੍ਰਸ਼ੰਸਾਯੋਗ ਹੈ। ਤੁਸੀਂ ਸਹੀ ਮਾਅਨੇ ਵਿੱਚ ਜਨ ਔਸ਼ਧੀ ਦੀ ਭਾਵਨਾ ਦੀ ਪ੍ਰਤੀਨਿਧਤਾ ਕਰਦੇ ਹੋ

ਇਹ ਯੋਜਨਾ ਸਸਤੀਆਂ ਦਵਾਈਆਂ ਦੇ ਨਾਲ-ਨਾਲ ਅੱਜ ਦਿੱਵਯਾਂਗ ਜਨਾਂ ਸਹਿਤ ਅਨੇਕ ਯੁਵਾ ਸਾਥੀਆਂ ਦੇ ਲਈ ਆਤਮ ਵਿਸ਼ਵਾਸ ਦਾ ਬਹੁਤ ਵੱਡਾ ਸਾਧਨ ਵੀ ਬਣ ਰਹੀ ਹੈ। ਜਨ ਔਸ਼ਧੀ ਕੇਂਦਰਾਂ ਦੇ ਨਾਲ-ਨਾਲ ਡਿਸੀਟ੍ਰਿਬਿਊਸ਼ਨ, ਕੁਆਲਿਟੀ ਟੈਸਟਿੰਗ ਲੈਬ, ਜਿਹੇ ਅਨੇਕ ਦੂਜੇ ਸਾਧਨਾਂ ਦਾ ਵੀ ਵਿਸਤਾਰ ਹੋ ਰਿਹਾ ਹੈ। ਜਿਸ ਵਿੱਚ ਹਜ਼ਾਰਾਂ ਯੁਵਾ ਸਾਥੀਆਂ ਨੂੰ ਰੋਜ਼ਗਾਰ ਮਿਲ ਰਹੇ ਹਨ।

ਜਿੱਥੋਂ ਤੱਕ ਦਿੱਵਯਾਂਗਜਨਾਂ ਦਾ ਸਵਾਲ ਹੈ, ਤਾਂ ਮੈਂ ਹਮੇਸ਼ਾ ਤੋਂ ਇਹ ਮੰਨਦਾ ਰਿਹਾ ਹਾਂ ਕਿ ਉਨ੍ਹਾਂ ਦੀ ਸਮਰੱਥਾ ਦਾ ਹੋਰ ਬਿਹਤਰ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ

21ਵੀਂ ਸਦੀ ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ ਦਿੱਵਯਾਂਗ ਜਨਾਂ ਦੇ ਕੌਸ਼ਲ ਨੂੰ, ਉਨ੍ਹਾਂ ਦੀ ਪ੍ਰੋਡਕਟੀਵਿਟੀ ਨੂੰ ਰਾਸ਼ਟਰ ਦੇ ਵਿਕਾਸ ਵਿੱਚ ਅਧਿਕ ਤੋਂ ਅਧਿਕ ਹਿੱਸੇਦਾਰੀ ਦੇਣਾ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਬੀਤੇ 5 ਵਰ੍ਹਿਆਂ ਤੋਂ ਦਿੱਵਯਾਂਗ ਜਨਾਂ ਦੀ ਸੁਵਿਧਾ ਅਤੇ ਉਨ੍ਹਾਂ ਕੌਸ਼ਲ ਵਿਕਾਸ ਨੂੰ ਲੈ ਕੇ ਵਿਆਪਕ ਧਿਆਨ ਦਿੱਤਾ ਜਾ ਰਿਹਾ ਹੈ। ਦਿੱਵਯਾਂਗਾਂ ਨੂੰ ਸਿੱਖਿਆ, ਰੋਜ਼ਗਾਰ ਅਤੇ ਦੂਜੇ ਅਧਿਕਾਰ ਦੇਣ ਲਈ ਜ਼ਰੂਰੀ ਕਾਨੂੰਨੀ ਬਦਲਾਅ ਵੀ ਕੀਤੇ ਗਏ ਹਨ। ਨਿਸ਼ਚਿਤ ਰੂਪ ਵਿੱਚ ਜਨ ਔਸ਼ਧੀ ਜਿਹੀਆਂ ਸਾਡੀਆਂ ਯੋਜਨਾਵਾਂ ਵਿੱਚ ਵੀ ਦਿੱਵਯਾਂਗਾਂ ਦੀ ਅਧਿਕ ਤੋਂ ਅਧਿਕ ਭਾਗੀਦਾਰੀ ਅਸੀਂ ਸਾਰਿਆਂ ਨੂੰ ਸੁਨਿਸ਼ਚਿਤ ਕਰਨੀ ਹੈ।  

ਸਾਡੇ ਮੰਤਰੀ ਜੀ, ਸਾਂਸਦ ਉੱਥੇ ਬੈਠੇ ਹਨ, ਇੱਕ ਪ੍ਰਕਾਰ ਨਾਲ ਤੁਸੀਂ ਜਨ ਔਸ਼ਧੀ ਕੇਂਦਰ ਦਾ ਇੱਕ ਉਤਸਵ ਜਿਹਾ ਖੜ੍ਹਾ ਕਰ ਦਿੱਤਾ ਹੈ ਤਾਂ ਮੈਂ ਸੱਚਮੁੱਚ ਵਿੱਚ, ਅੱਜ ਜਿੱਥੇ-ਜਿੱਥੇ ਦੇਸ਼ ਦੇ ਕੋਨੇ ਵਿੱਚ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਹੈ, ਤੁਸੀਂ ਲੋਕਾਂ ਨੇ ਸਮਾਂ ਕੱਢਿਆ, ਲੇਕਿਨ ਇੱਕ ਗੱਲ ਹੈ ਜਨ ਔਸ਼ਧੀ ਕੇਂਦਰ ਸੱਚੇ ਅਰਥਾਂ ਵਿੱਚ ਜਨ ਸ਼ਕਤੀ ਬਣ ਰਹੇ ਹਨ। ਸਰਕਾਰ ਦੇਸ਼ ਵਿੱਚ ਸਿਹਤ ਸੁਵਿਧਾਵਾਂ ਦਾ ਵਿਸਤਾਰ ਕਰਨ ਲਈ ਹਰ ਸੰਭਵ ਪ੍ਰਯਤਨ ਕਰ ਰਹੀ ਹੈ। ਜਨ ਔਸ਼ਧੀ ਯੋਜਨਾ ਨੂੰ ਵੀ ਹੋਰ ਅਧਿਕ ਪ੍ਰਭਾਵੀ ਬਣਾਉਣ ਲਈ ਨਿਰੰਤਰ ਕੰਮ ਚਲ ਰਿਹਾ ਹੈ।  ਇਸ ਦੇ ਨਾਲ-ਨਾਲ ਜ਼ਰੂਰੀ ਇਹ ਹੈ ਕਿ ਦੇਸ਼ ਦਾ ਹਰ ਨਾਗਰਿਕ ਸਿਹਤ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝੇ।  

ਸਾਨੂੰ ਆਪਣੇ ਜੀਵਨ ਵਿੱਚ, ਆਪਣੀ ਨਿੱਤ ਦੀ ਰੁਟੀਨ ਵਿੱਚ ਸਵੱਛਤਾ ,ਯੋਗ, ਸੰਤੁਲਿਤ ਆਹਾਰ, ਖੇਡਾਂ ਅਤੇ ਦੂਸਰੀਆਂ ਕਸਰਤਾਂ ਨੂੰ ਜ਼ਰੂਰ ਜਗ੍ਹਾ ਦੇਣੀ ਚਾਹੀਦੀ ਹੈਮੈਂ ਮਾਤਾ-ਪਿਤਾ ਤੋਂ ਵੀ ਤਾਕੀਦ ਕਰਾਂਗਾ ਕਿ ਬੱਚਿਆਂ ਨੂੰ ਪੜ੍ਹਨ ਲਈ ਤੁਸੀਂ ਜਿਤਨੀ ਤਾਕੀਦ ਕਰਦੇ ਹੋ, ਖੇਡਣ ਲਈ ਵੀ ਓਨੀ ਹੀ ਤਾਕੀਦ ਕਰੋ। ਬੱਚੇ ਨੂੰ ਆ ਦਾ ਦਿਨ ਵਿੱਚ ਅਗਰ 4 ਵਾਰ ਪਸੀਨਾ ਨਹੀਂ ਆਉਂਦਾ ਹੈ, ਉਤਨੀ ਮਿਹਨਤ ਨਹੀਂ ਕਰਦਾ ਹੈ ਤਾਂ ਮਾਂ ਬਾਪ ਨੂੰ ਚਿੰਤਾ ਕਰਨੀ ਚਾਹੀਦੀ ਹੈਫਿਟਨਸ ਨੂੰ ਲੈ ਕੇ ਸਾਡੇ ਪ੍ਰਯਤਨ ਹੀ ਸਵਸਥ (ਤੰਦਰੁਸਤ) ਭਾਰਤ ਦੇ ਸੰਕਲਪ ਨੂੰ ਸਿੱਧ ਕਰਨਗੇ। 

ਮੈਂ ਇੱਕ ਵਾਰ ਫਿਰ ਜਨ ਔਸ਼ਧੀ ਕੇਂਦਰ ਦੀ ਇਸ ਮੁਹਿੰਮ ਵਿੱਚ ਜੁੜਨ ਲਈ, ਜੋ ਜਨ ਔਸ਼ਧੀ ਕੇਂਦਰ ਚਲਾ ਰਹੇ ਹਨ ਉਨ੍ਹਾਂ ਨੂੰ ਵੀ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂਦੇਸ਼ ਦੇ ਕੋਟਿ-ਕੋਟਿ ਜਨ ਅਜੇ ਵੀ ਇਸ ਵਿਵਸਥਾ ਤੋਂ ਅਣਜਾਣ ਹਨ ਮੈਂ ਤੁਹਾਨੂੰ ਵੀ ਕਹਾਂਗਾ ਮੈਂ ਮੀਡੀਆ ਦੇ ਸਾਥੀਆਂ ਨੂੰ ਵੀ ਕਹਾਂਗਾ ਕਿ ਮਾਨਵਤਾ ਦਾ ਕੰਮ ਹੈ, ਸੇਵਾ ਦਾ ਕੰਮ ਹੈ, ਆਪ ਆਪਣੀ ਤਰਫ਼ ਤੋਂ ਇਸ ਦਾ ਪੂਰਾ ਪ੍ਰਚਾਰ ਕਰੋ, ਪ੍ਰਸਾਰ ਕਰੋ ਅਤੇ ਗ਼ਰੀਬ ਤੋਂ ਗ਼ਰੀਬ ਲੋਕ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈਣ ਤੁਸੀਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਵਿੱਚ ਮਦਮਗਾਰ ਹੋਵੋਗੇ ਹੁਣ, ਇਸ ਕੰਮ ਨੂੰ ਮਿਲ ਕੇ ਕਰੋ, ਤੁਹਾਡੇ ਸਾਰਿਆਂ ਲਈ, ਫਿਰ ਤੋਂ ਇੱਕ ਵਾਰ ਬਿਹਤਰ ਸਿਹਤ ਦੀਆਂ ਮੰਗਲਕਾਮਨਾਵਾਂ ਕਰਦਾ ਹਾਂ।

ਤੁਹਾਨੂੰ ਸਭ ਨੂੰ ਹੋਲੀ ਦੇ ਪਾਵਨ-ਪਵਿੱਤਰ ਤਿਉਹਾਰ ਦੀਆਂ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਜਿਹੋ ਜਿਹਾ ਮੈਂ ਸ਼ੁਰੂ ਵਿੱਚ ਕਿਹਾ ਸੀ ਇਹ ਕੋਰੋਨਾਵਾਇਰਸ ਦੇ ਨਾਮ ‘ਤੇ ਡਰਨ ਦੀ ਜ਼ਰੂਰਤ ਨਹੀਂ ਹੈ, ਜਾਗਰੂਕ ਹੋਣ ਦੀ ਜ਼ਰੂਰਤ ਹੈ, ਅਫ਼ਵਾਹ ਫੈਲਾਉਣ ਦੀ ਜ਼ਰੂਰਤ ਨਹੀਂ ਹੈ, ਉਸ ਵਿੱਚ ਜੋ Do’s and Dont ਹਨ, ਉਨ੍ਹਾਂ ਦਾ ਪਾਲਣ ਕਰਨ ਦੀ ਜ਼ਰੂਰਤ ਹੈਅਗਰ ਇਤਨਾ ਅਸੀਂ ਕਰ ਲਵਾਂਗੇ ਤਾਂ ਵਿਜਈ (ਵਿਜੇਤਾ) ਹੋ ਕੇ ਅੱਗੇ ਵਧਾਂਗੇ ਮੇਰੀਆਂ ਫਿਰ ਤੋਂ ਇੱਕ ਵਾਰ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ!

 

***

ਵੀਆਰਆਰਕੇ/ਵੀਜੇ


(Release ID: 1606664) Visitor Counter : 152


Read this release in: English