ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਦਾ ਮੁਕਾਬਲਾ ਕਰਨ ਸਬੰਧੀ ਸਾਰਕ ਨੇਤਾਵਾਂ ਦੀ ਵੀਡੀਓ ਕਾਨਫਰੰਸ ਮੌਕੇ, ਅਗਲੇ ਉਪਰਾਲੇ ਉੱਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 15 MAR 2020 6:30PM by PIB Chandigarh

ਸਥਿਤੀ ’ਤੇ ਆਪਣੇ ਵਿਚਾਰ ਅਤੇ ਕਦਮ, ਜੋ ਤੁਸੀਂ ਉਠਾਏ ਹਨ, ਉਨ੍ਹਾਂ ਨੂੰ ਸਾਂਝਾ ਕਰਨ ਲਈ ਆਪ, ਮਹਾਮਹਿਮਾਂ ਦਾ ਧੰਨਵਾਦ।

ਅਸੀਂ ਸਾਰੇ ਸਹਿਮਤ ਹਾਂ ਕਿ ਅਸੀਂ ਇੱਕ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਅਜੇ ਤੱਕ, ਨਹੀਂ ਪਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਹਾਮਾਰੀ ਕਿਹੜਾ ਆਕਾਰ ਲਵੇਗੀ।

ਇਹ ਸਪੱਸ਼ਟ ਹੈ ਕਿ ਸਾਨੂੰ ਇੱਕਜੁਟ ਹੋ ਕੇ ਕੰਮ ਕਰਨਾ ਪਵੇਗਾ। ਅਸੀਂ ਇਸ ਦਾ ਬਿਹਤਰੀਨ ਜਵਾਬ ਅਲੱਗ ਰਹਿ ਕੇ ਨਹੀਂ, ਇੱਕਜੁਟ ਹੋ ਕੇ, ਦੇ ਸਕਦੇ ਹਾਂ; ਆਪਸ ਵਿੱਚ ਸਹਿਯੋਗ ਹੋਣਾ ਚਾਹੀਦਾ ਹੈ, ਹਫੜਾ ਦਫੜੀ ਨਹੀਂ; ਤਿਆਰੀ ਹੋਣੀ ਚਾਹੀਦੀ, ਦਹਿਸ਼ਤ ਨਹੀਂ।

ਸਹਿਯੋਗ ਦੀ ਇਸ ਭਾਵਨਾ ਵਿੱਚ, ਮੈਨੂੰ ਕੁਝ ਵਿਚਾਰ ਸਾਂਝੇ ਕਰਨ ਦਿਉ ਕਿ ਭਾਰਤ ਇਸ ਸੰਯੁਕਤ ਪ੍ਰਯਤਨ ਵਿੱਚ ਆਪਣੀ ਕੀ ਪੇਸ਼ਕਸ਼ ਕਰ ਸਕਦਾ ਹੈ।

ਮੇਰਾ ਪ੍ਰਸਤਾਵ ਹੈ ਕਿ ਅਸੀਂ ਇੱਕ ਕੋਵਿਡ-19 ਐਮਰਜੈਂਸੀ ਫੰਡ ਬਣਾਈਏ ਇਹ ਸਾਡੇ ਸਾਰਿਆਂ ਦੇ ਸਵੈ-ਇੱਛਕ ਯੋਗਦਾਨ ’ਤੇ ਅਧਾਰਿਤ ਹੋ ਸਕਦਾ ਹੈ। ਭਾਰਤ, ਇਸ ਫੰਡ ਲਈ 10 ਮਿਲੀਅਨ ਡਾਲਰ ਦੀ ਪ੍ਰਾਰੰਭਿਕ ਪੇਸ਼ਕਸ਼ ਦੇ ਨਾਲ ਸ਼ੁਰੂਆਤ ਕਰ ਸਕਦਾ ਹੈ। ਸਾਡੇ ਵਿੱਚੋਂ ਕੋਈ ਵੀ ਤੁਰੰਤ ਉਪਰਾਲਿਆਂ ਲਈ ਇਸ ਫੰਡ ਦਾ ਉਪਯੋਗ ਕਰ ਸਕਦਾ ਹੈ। ਸਾਡੇ ਦੂਤਾਵਾਸਾਂ ਦੇ ਮਾਧਿਅਮ ਨਾਲ, ਸਾਡੇ ਵਿਦੇਸ਼ ਸਕੱਤਰ ਇਸ ਫੰਡ ਦੇ ਉਪਯੋਗ ਨੂੰ ਅੰਤਿਮ ਰੂਪ ਦੇਣ ਲਈ ਜਲਦੀ ਨਾਲ ਤਾਲਮੇਲ ਕਰ ਸਕਦੇ ਹਨ

ਅਸੀਂ ਟੈਸਟਿੰਗ ਕਿਟਸ ਅਤੇ ਹੋਰ ਉਪਕਰਨਾਂ ਦੇ ਨਾਲ ਭਾਰਤ ਵਿੱਚ ਡਾਕਟਰਾਂ ਅਤੇ ਮਾਹਰਾਂ ਦੀ ਇੱਕ ਰੈਪਿਡ ਰਿਸਪੌਂਸ ਟੀਮ ਅਸੈਂਬਲ ਕਰ ਰਹੇ ਹਾਂਜੇਕਰ ਜ਼ਰੂਰਤ ਪਈ ਤਾਂ ਉਹ ਤੁਹਾਡਾ ਸਾਥ ਦੇਵੇਗੀ।

ਅਸੀਂ ਤੁਹਾਡੀਆਂ ਐਮਰਜੈਂਸੀ ਰਿਸਪੌਂਸ ਟੀਮਾਂ ਲਈ ਜਲਦੀ ਨਾਲ, ਔਨਲਾਈਨ ਸਿਖਲਾਈ ਕੈਪਸੂਲਾਂ ਦੀ ਵਿਵਸਥਾ ਵੀ ਕਰ ਸਕਦੇ ਹਾਂਇਹ ਸਾਡੇ ਆਪਣੇ ਦੇਸ਼ ਵਿੱਚ ਆਪਣੇ ਐਮਰਜੈਂਸੀ ਸਟਾਫ ਦੀ ਸਮਰੱਥਾ ਵਧਾਉਣ ਲਈ, ਉਪਯੋਗ ਕੀਤੇ ਗਏ ਮਾਡਲ ’ਤੇ ਅਧਾਰਤ ਹੋਵੇਗੀ।

ਅਸੀਂ ਸੰਭਾਵਿਤ ਵਾਇਰਸ ਵਾਹਕਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਲਈ ਇੱਕ ਏਕੀਕ੍ਰਿਤ ਰੋਗ ਨਿਗਰਾਨੀ (ਸਰਵੇਲੈਂਸ) ਪੋਰਟਲ ਦੀ ਸਥਾਪਨਾ ਕੀਤੀ ਸੀ। ਅਸੀਂ ਸਾਰਕ ਭਾਗੀਦਾਰਾਂ ਦੇ ਨਾਲ ਇਸ ਰੋਗ ਨਿਗਰਾਨੀ ਸਾਫਟਵੇਅਰ ਨੂੰ ਸਾਂਝਾ ਕਰ ਸਕਦੇ ਹਾਂ ਅਤੇ ਇਸ ਦੇ ਉਪਯੋਗ ’ਤੇ ਸਿਖਲਾਈ ਦੇ ਸਕਦੇ ਹਾਂ

ਆਓ, ਅਸੀਂ ਆਪਣੀਆਂ ਬਿਹਤਰੀਨ ਪਿਰਤਾਂ ਦੇ ਨਾਲ-ਨਾਲ ਸਾਰਕ ਆਪਦਾ ਪ੍ਰਬੰਧਨ ਕੇਂਦਰ ਜਿਹੀਆਂ ਮੌਜੂਦਾ ਸੁਵਿਧਾਵਾਂ ਦਾ ਵੀ ਉਪਯੋਗ ਕਰੀਏ। ਅੱਗੇ ਦਾ ਰੁਖ ਕਰਦੇ ਹੋਏ ਅਸੀਂ ਆਪਣੇ ਦੱਖਣੀ ਏਸ਼ਿਆਈ ਖੇਤਰ ਵਿੱਚ, ਮਹਾਮਾਰੀ ਦੀਆਂ ਬਿਮਾਰਿਆਂ ਨੂੰ ਨਿਯੰਤਰਿਤ ਕਰਨ ਲਈ, ਖੋਜ ਨੂੰ ਏਕੀਕ੍ਰਿਤ ਕਰਨ ਵਾਸਤੇ ਇੱਕ ਆਮ ਖੋਜ ਮੰਚ ਬਣਾ ਸਕਦੇ ਹਾਂਭਾਰਤੀ ਚਿਕਿਤਸਾ ਖੋਜ ਪਰਿਸ਼ਦ ਇਸ ਤਰ੍ਹਾਂ ਦੇ ਅਭਿਆਸ ਦੇ ਤਾਲਮੇਲ ਵਿੱਚ ਸਾਡੀ ਮਦਦ ਕਰ ਸਕਦੀ ਹੈ।

ਅਸੀਂ ਆਪਣੇ ਮਾਹਰਾਂ ਨੂੰ ਇਹ ਵੀ ਪੁੱਛ ਸਕਦੇ ਹਾਂ ਕਿ ਉਹ ਕੋਵਿਡ-19 ਦੇ ਦੀਰਘਕਾਲੀ ਆਰਥਿਕ ਪਰਿਣਾਮਾਂ ਉੱਤੇ, ਅਤੇ ਇਸ ਗੱਲ ’ਤੇ ਵਿਚਾਰ-ਮੰਥਨ ਕਰਨ ਕਿ ਅਸੀਂ ਆਪਣੇ ਅੰਦਰੂਨੀ ਵਪਾਰ ਅਤੇ ਸਾਡੀਆਂ ਸਥਾਨਕ ਕੀਮਤ ਲੜੀਆਂ ਨੂੰ ਇਸ ਦੇ ਪ੍ਰਭਾਵ ਤੋਂ ਕਿਵੇਂ ਅਲੱਗ ਰੱਖ ਸਕਦੇ ਹਾਂ

ਆਖ਼ਰਕਾਰ, ਇਹ ਕੋਈ ਪਹਿਲੀ ਜਾਂ ਆਖਰੀ ਮਹਾਮਾਰੀ ਨਹੀਂ ਹੈ ਜੋ ਸਾਨੂੰ ਪ੍ਰਭਾਵਿਤ ਕਰੇਗੀ।

ਇਹ ਉਪਰਾਲਾ ਸਾਡੇ ਖੇਤਰ ਵਿੱਚ ਅਜਿਹੇ ਸੰਕ੍ਰਮਣਾਂ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰ ਸਕਦਾ ਹੈ, ਅਤੇ ਸਾਨੂੰ ਆਪਣੇ ਅੰਦਰੂਨੀ ਆਵਾਗਮਨ ਨੂੰ ਮੁਕਤ ਰੱਖਣ ਦੀ ਖੁੱਲ ਦੇ ਸਕਦਾ ਹੈ।

 

*****

ਵੀਆਰਆਰਕੇ/ਏਕੇ



(Release ID: 1606603) Visitor Counter : 106


Read this release in: English