ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੰਮੂ –ਕਸ਼ਮੀਰ ਦੀ ਅਪਨੀ ਪਾਰਟੀ ਦੇ 24 ਮੈਂਬਰੀ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ

Posted On: 14 MAR 2020 8:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਅਲਤਾਫ ਬੁਖਾਰੀ ਦੀ ਅਗਵਾਈ ਵਿੱਚ ਜੰਮੂ ਅਤੇ ਕਸ਼ਮੀਰ ਦੀ ਅਪਨੀ ਪਾਰਟੀ ਦੇ 24 ਮੈਂਬਰੀ ਪ੍ਰਤੀਨਿਧੀਮੰਡਲ ਦੇ ਮੈਂਬਰਾਂ ਨਾਲ ਨਵੀਂ ਦਿੱਲੀ ਦੇ ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਮੁਲਾਕਾਤ ਕੀਤੀ।

ਪ੍ਰਤੀਨਿਧੀਮੰਡਲ ਨਾਲ ਵਿਚਾਰ-ਚਰਚਾ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਦੇ ਕਾਇਆਕਲਪ ਲਈ ਜਨ ਭਾਗੀਦਾਰੀ ਦਾ ਸੱਦਾ ਦਿੱਤਾ ਅਤੇ ਨਾਲ ਹੀ ਆਮ ਲੋਕਾਂ ਦੀ ਅਵਾਜ਼ ਨੂੰ ਉਠਾਉਣ ਵਾਲੇ ਪ੍ਰਸ਼ਾਸਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਰਣਨੀਤਕ ਏਕੀਕਰਣ ਦੀ ਤੇਜ਼ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਮਧਿਆਮ ਨਾਲ ਹੀ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ  ਸਕਦਾ ਹੈ।

 

ਯੁਵਾ ਸਸ਼ਕਤੀਕਰਨ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਵਿਕਾਸ ਲਈ ਪਰੇਰਕ ਏਜੰਟਾਂ ਵਜੋਂ ਕਾਰਜ ਕਰਨਾ ਚਾਹੀਦਾ ਹੈਉਨ੍ਹਾਂ ਨੇ ਕੌਸ਼ਲ ਵਿਕਾਸ ਦੇ ਮੱਹਤਵ ਅਤੇ ਨੌਜਵਾਨਾਂ ਲਈ ਜੰਮੂ-ਕਸ਼ਮੀਰ ਦੇ ਸਮੁੱਚੇ ਕਾਇਆ-ਕਲਪ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ‘ਤੇ ਵੀ ਚਾਨਣਾ ਪਾਇਆ।  

ਪ੍ਰਧਾਨ ਮੰਤਰੀ ਨੇ ਪ੍ਰਤੀਨਿਧੀ ਮੰਡਲ ਨੂੰ ਭਰੋਸਾ ਦਿੱਤਾ ਕਿ ਸਰਕਾਰ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੈਰ-ਸਪਾਟਾ ਜਿਹੇ ਖੇਤਰਾਂ ਵਿੱਚ ਨਵੇਂ ਨਿਵੇਸ਼ ਦੇ ਅਵਸਰ ਸਿਰਜਣ ਰਾਹੀਂ ਖੇਤਰ ਦੇ ਆਰਥਕ ਵਿਕਾਸ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਦਰਪੇਸ਼ ਸਾਰੇ ਮੱਦਿਆਂ ਦੇ ਸਮਾਧਾਨ ਲਈ ਸਰਕਾਰ ਪੂਰੇ ਸਮਰਥਨ ਦਾ ਭਰੋਸਾ ਦਿੱਤਾ।

ਪ੍ਰਧਾਨ ਮੰਤਰੀ ਨੇ ਪ੍ਰਤੀਨਿਧੀ ਮੰਡਲ ਦੇ ਨਾਲ ਜਨਸੰਖਿਅਕੀ ਪਰਿਵਰਤਨ, ਸੀਮਾ ਨਿਰਧਾਰਨ ਕਵਾਇਦ ਅਤੇ ਰਾਜ ਨਾਗਰਿਕਤਾ ਪ੍ਰਦਾਨ ਕਰਨ ਵਰਗੇ ਵੱਖ-ਵੱਖ ਮੁੱਦਿਆ ‘ਤੇ ਵਿਚਾਰ- ਚਰਚਾ ਕੀਤੀ। ਸੰਸਦ ਵਿੱਚ ਆਪਣੇ ਬਿਆਨ ਦਾ ਉੱਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਜੰਮੂ-ਕਸ਼ਮੀਰ ਦੇ ਲਈ ਰਾਜ ਦਾ ਦਰਜਾ ਬਹਾਲ ਕਰਨ ਦੀਆਂ ਉਮੀਦਾਂ ਨੂੰ ਸਾਕਾਰ ਕਰਨ  ਲਈ ਸਮਾਜ ਦੇ ਸਾਰੇ ਵਰਗਾਂ ਦੇ ਨਾਲ ਮਿਲ ਕੇ ਕੰਮ ਕਰੇਗੀ।

 

ਅਪਨੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਲਤਾਫ ਬੁਖਾਰੀ ਨੇ ਕਿਹਾ ਕਿ 5 ਅਗਸਤ 2019 ਨੂੰ ਧਾਰਾ 370 ਅਤੇ ਧਾਰਾ-ਏ ਨੂੰ ਖਤਮ ਕਰਨ ਦਾ ਫੈਸਲਾ ਜੰਮੂ ਅਤੇ ਕਸ਼ਮੀਰ ਲਈ ਇੱਕ ਇਤਿਹਾਸਿਕ ਪਲ ਸੀ।

ਪ੍ਰਤੀਨਿਧੀਮੰਡਲ ਨੇ ਪ੍ਰਧਾਨ ਮੰਤਰੀ ਨੂੰ ਜੰਮੂ ਅਤੇ ਕਸ਼ਮੀਰ ਦੇ ਵਿਕਾਸ ਲਈ ਉਨ੍ਹਾਂ ਦੇ ਅਪਾਰ ਸਮੱਰਥਾ ਅਤੇ ਅਥੱਕ ਪ੍ਰਯਤਨਾਂ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦੀ ਦਿਸ਼ਾ ਵਿੱਚ ਸਰਕਾਰ, ਸੁਰੱਖਿਆ ਏਜੇਂਸੀਆਂ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਪ੍ਰਯਤਨਾਂ ਦੀ ਵੀ ਸ਼ਲਾਘਾ ਕੀਤੀ।

***

ਵੀਆਰਆਰਕੇ/ਏਕੇ
 



(Release ID: 1606602) Visitor Counter : 122


Read this release in: English