ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਮੰਤਰੀ ਮੰਡਲ ਨੇ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਰਾਜਾਂ ਵਿੱਚ ਕੁੱਲ 780 ਕਿਲੋਮੀਟਰ ਲੰਬੇ ਕਈ ਰਾਸ਼ਟਰੀ ਰਾਜਮਾਰਗਾਂ ਦੇ ਪੁਨਰਵਾਸ ਅਤੇ ਅੱਪਗ੍ਰੇਡੇਸ਼ਨ ਦੀ ਪ੍ਰਵਾਨਗੀ ਦਿੱਤੀ

Posted On: 13 MAR 2020 5:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ 2 ਲੇਨ/2 ਲੇਨ ਪੱਕੀਆਂ ਢਲਾਨਾਂ ਦੇ ਨਾਲ/4-ਲੇਨ ਸੰਰਚਨਾ (2-ਲੇਨ/ਸਿੰਗਲ/ਮੱਧਵਰਤੀ ਲੇਨ) ਦੇ ਪੁਨਰਵਾਸ ਅਤੇ ਅੱਪਗ੍ਰੇਡੇਸ਼ਨ ਤੇ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਰਾਜਾਂ ਵਿੱਚ 780 ਕਿਲੋਮੀਟਰ ਲੰਬੇ ਕਈ ਰਾਸ਼ਟਰੀ ਰਾਜ ਮਾਰਗਾਂ ਦੇ ਖੰਡਾਂ ਨੂੰ ਮਜ਼ਬੂਤ ਬਣਾਉਣ ਦੀ ਪ੍ਰਵਾਨਗੀ ਦਿੱਤੀ।

ਇਸ ਪ੍ਰੋਜੈਕਟ ਵਿੱਚ 7662.47 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ ਜਿਸ ਵਿੱਚ 3500 ਕਰੋੜ ਰੁਪਏ  (500 ਮਿਲੀਅਨ ਅਮਰੀਕੀ ਡਾਲਰ) ਦਾ ਕਰਜ਼ਾ ਘਟਕ (ਕੰਪੋਨੈਂਟ) ਸ਼ਾਮਲ ਹੈ। ਵਿਸ਼ਵ ਬੈਂਕ ਦੀ ਕਰਜ਼ਾ ਸਹਾਇਤਾ ਗਰੀਨ ਰਾਸ਼ਟਰੀ ਰਾਜਮਾਰਗ ਕੌਰੀਡੋਰ ਪ੍ਰੋਜੈਕਟ (ਜੀਐੱਨਐੱਚਸੀਪੀ) ਦੇ ਤਹਿਤ ਹੋਵੇਗੀ। ਇਸ ਪ੍ਰੋਜੈਕਟ ਵਿੱਚ ਨਿਰਮਾਣ ਦੀ ਸਮਾਪਤੀ ਦੇ ਬਾਅਦ ਇਨ੍ਹਾਂ ਰਾਸ਼ਟਰੀ ਰਾਜਮਾਰਗ ਖੰਡਾਂ ਦਾ 5 ਸਾਲ ਤੱਕ (ਲਚਕਦਾਰ ਪਟੜੀਆਂ ਦੇ ਮਾਮਲੇ ਵਿੱਚ)/10 ਸਾਲ ਤੱਕ (ਸਖ਼ਤ ਪਟੜੀਆਂ ਦੇ ਮਾਮਲੇ ਵਿੱਚ) ਸਾਂਭ-ਸੰਭਾਲ਼ ਵੀ ਸ਼ਾਮਲ ਹੈ।

 

ਇਸ ਪ੍ਰੋਜੈਕਟ ਵਿੱਚ ਨਿਮਨਲਿਖਤ 4 ਘਟਕ ਸ਼ਾਮਲ ਹਨ:

  • ਰਾਸ਼ਟਰੀ ਰਾਜਮਾਰਗਾਂ ਦਾ ਨਿਰੰਤਰ ਵਿਕਾਸ ਅਤੇ ਸਾਂਭ-ਸੰਭਾਲ਼
  • ਸੰਸਥਾਗਤ ਸਮਰੱਥ ਵਿੱਚ ਵਾਧਾ
  • ਸੜਕ ਸੁਰੱਖਿਆ ਅਤੇ
  • ਖੋਜ ਤੇ ਵਿਕਾਸ

ਇਨ੍ਹਾਂ ਰਾਜਮਾਰਗਾਂ ਦੇ ਨਿਰਮਾਣ ਦੇ ਇਲਾਵਾ ਇਸ ਪ੍ਰੋਜੈਕਟ ਵਿੱਚ ਜਲਵਾਯੂ ਦੇ ਲਚੀਲੇਪਨ ਵਿੱਚ ਕਾਰਜ ਦੀ ਗੁਣਵੱਤਾ ਅਤੇ ਦਖ਼ਲਅੰਦਾਜ਼ੀ ਦੇ ਪ੍ਰਭਾਵ ਦਾ ਮੁੱਲਾਂਕਣ ਕਰਨ ਲਈ ਸਮੱਗਰੀਆਂ ਦੇ ਪਰੀਖਣ ਲਈ ਇੰਡੀਅਨ ਅਕੈਡਮੀ ਆਵ੍ ਹਾਈਵੇ ਇੰਜੀਨੀਅਰਸ (ਆਈਏਐੱਚਈ) ਵਿੱਚ ਹਾਈਵੇ/‍ਬ੍ਰਿਜ ਇੰਜੀਨੀਅਰਿੰਗ ਪ੍ਰਯੋਗਸ਼ਾਲਾ ਨੂੰ ਮਜ਼ਬੂਤ ਬਣਾਉਣਾ; ਡਿਜਾਈਨ, ਲਾਗੂਕਰਨ, ਸੰਚਾਲਨ ਅਤੇ ਸਾਂਭ-ਸੰਭਾਲ਼ ਪੜਾਵਾਂ ਵਿੱਚ ਸੁਰੱਖਿਆ ਆਡਿਟਾਂ ਜ਼ਰੀਏ ਸੜਕ ਸੁਰੱਖਿਆ ਵਿੱਚ ਵਾਧਾ ਕਰਨਾ; ਕੇਂਦਰੀ ਸੜਕ ਟਰਾਂਸਪੋਰਟ ਸੰਸਥਾਨ, ਪੁਣੇ ਦੀ ਦੁਘਰਟਨਾ ਜਾਂਚ ਪੜਤਾਲ ਲਈ ਸਮਰੱਥਾ ਨਿਰਮਾਣ ਕਰਨਾ; ਅਤੇ ਨਿਮਨਲਿਖਤ ਪ੍ਰਾਸੰਗਿਕ ਵਿਸ਼ਿਆਂ ਉੱਤੇ ਖੋਜ ਅਤੇ ਵਿਕਾਸ ਅਧਿਐਨ ਸ਼ਾਮਲ ਹਨ:-

  • ਮਿੱਟੀ ਅਤੇ ਪਟੜੀ ਦੀਆਂ ਪਰਤਾਂ ਦਾ ਸਥਿਰੀਕਰਨ;
  • ਤਟਬੰਧਾਂ ਵਿੱਚ ਫਲਾਈ ਐਸ਼ (ਸੁਆਹ), ਮਕਾਨਾਂ ਦੇ ਮਲਬੇ ਆਦਿ ਦੀ ਵਰਤੋਂ;
  • ਲੁੱਕ ਦੇ ਕਾਰਜਾਂ ਵਿੱਚ ਪਲਾਸਟਿਕ ਦੀ ਰਹਿੰਦ-ਖੂਹੰਦ, ਸੰਸ਼ੋਧਕਾਂ ਆਦਿ ਦੀ ਵਰਤੋਂ;
  • ਜੈਵ ਇੰਜੀਨੀਅਰਿੰਗ ਸਮਾਧਾਨਾਂ ਦੀ ਵਰਤੋਂ ਕਰਕੇ ਢਲਾਨ ਸੁਰੱਖਿਆ।

ਲਾਭ

ਇਨ੍ਹਾਂ ਪ੍ਰੋਜੈਕਟਾਂ ਦਾ ਖੇਤਰ ਦੀਆਂ ਸਮਾਜਿਕ-ਆਰਥਿਕ ਜ਼ਰੂਰਤਾਂ ਉੱਤੇ ਵਿਚਾਰ ਕਰਨ ਦੇ ਬਾਅਦ ਚੰਗੀਆਂ ਅਤੇ ਵਾਹਨ ਯੋਗ ਸੜਕਾਂ ਉਪਲੱਬਧ ਕਰਵਾਉਣ ਦੀ ਜ਼ਰੂਰਤ ਦੇ ਅਧਾਰ ਉੱਤੇ ਚੋਣ ਕੀਤੀ ਗਈ ਹੈ। ਖੇਤਰ ਦੀ ਪ੍ਰਕਿਰਤੀ ਅਤੇ ਸਥਾਨਕ ਉਪਜ ਦੀ ਮਾਤਰਾ, ਉਪਜ ਦੀ ਢੁਆਈ ਲਈ ਉਪਲੱਬਧ ਲੌਜਿਸਟਿਕ ਬੁਨਿਆਦੀ ਢਾਂਚਾ ਅਤੇ ਮੁੱਖ ਧਾਰਾ ਖੇਤਰ ਦੇ ਨਾਲ ਸਥਾਨਕ ਲੋਕਾਂ ਦੇ ਜੁੜਾਅ ਦੀ ਜ਼ਰੂਰਤ ਆਦਿ ਉੱਤੇ ਵਿਚਾਰ ਕੀਤਾ ਗਿਆ ਹੈ। ਇਨ੍ਹਾਂ ਸੈਕਸ਼ਨਾਂ ਦਾ ਕਾਰਜ ਪੂਰਾ ਹੋਣ ਦੇ ਬਾਅਦ ਵਾਹਨਾਂ ਦੀ ਆਵਾਜਾਈ ਵਿੱਚ ਲਗਣ ਵਾਲੇ ਸਮੇਂ ਵਿੱਚ ਕਮੀ ਆਵੇਗੀ।

ਜਨਤਾ ਦੇ ਮਹੱਤਵਪੂਰਨ ਕਾਰਜ ਘੰਟਿਆਂ ਵਿੱਚ ਵੀ ਬੱਚਤ ਹੋਵੇਗੀ। ਜਨਤਾ ਦੀ ਦਕਸ਼ਤਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾਵਾਹਨਾਂ ਦੀ ਸਰਲ ਆਵਾਜਾਈ ਕਾਰਨ ਤੇਜ਼ੀ ਨਾਲ ਚਲਣ ਵਾਲੇ ਵਾਹਨਾਂ ਵਿੱਚ ਤੋੜਫੋੜ ਵੀ ਘੱਟ ਹੋਵੇਗੀ। ਇਸ ਦੇ ਇਲਾਵਾ ਬਾਲਣ ਦੀ ਖਪਤ ਵਿੱਚ ਵੀ ਬੱਚਤ ਹੋਵੇਗੀ। ਇਹ ਚੋਣਵੇਂ ਖੰਡ ਉਦਯੋਗਿਕ ਖੇਤਰਾਂ, ਸਮ੍ਰਿੱਧ ਖੇਤੀਬਾੜੀ ਖੇਤਰਾਂ, ਸੈਰ-ਸਪਾਟਾ ਸਥਲਾਂ, ਧਾਰਮਿਕ ਸਥਾਨਾਂ ਅਤੇ ਪ੍ਰਗਤੀ ਤੇ ਆਮਦਨ ਦੇ ਰੂਪ ਵਿੱਚ ਪਿਛੜੇ ਖੇਤਰਾਂ ਤੋਂ ਗੁਜਰਦੇ ਹਨ। ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਬਾਅਦ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਰਾਜਾਂ ਨੂੰ ਜ਼ਿਆਦਾ ਮਾਲੀਆ (ਰੈਵੇਨਿਊ) ਇਕੱਠਾ ਕਰਨ ਵਿੱਚ ਮਦਦ ਮਿਲਣ ਦੇ ਨਾਲ-ਨਾਲ ਸਥਾਨਕ ਜਨਤਾ ਦੀ ਆਮਦਨ ਵੀ ਵਧੇਗੀ।

ਪ੍ਰੋਜੈਕਟ ਖੰਡਾਂ ਦੇ ਨਿਰਮਾਣ ਦੀ ਮਿਆਦ 2/3 ਸਾਲ ਹੋਵੇਗੀ ਅਤੇ ਸਾਂਭ-ਸੰਭਾਲ਼ ਮਿਆਦ ਲਚਕਦਾਰ ਪਟੜੀ ਸੜਕਾਂ ਲਈ 5 ਸਾਲ ਅਤੇ ਪੱਕੀ ਪਟੜੀ ਵਾਲੀਆਂ ਸੜਕਾਂ (ਰਾਜਸਥਾਨ ਰਾਜ ਵਿੱਚ ਕੇਵਲ ਇੱਕ ਖੰਡ) ਲਈ 10 ਸਾਲ ਹੋਵੇਗੀ।

******

ਵੀਆਰਆਰਕੇ/ਏਕੇ
 


(Release ID: 1606502) ਵਿਜ਼ੀਟਰ ਕਾਊਂਟਰ : 134
Read this release in: English