ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਮੰਤਰੀ ਮੰਡਲ ਨੇ 2020 ਸੀਜ਼ਨ ਲਈ ਖੋਪੇ ਦੇ ਨਿਊਨਤਮ ਸਮਰਥਨ ਮੁੱਲ ਨੂੰ ਪ੍ਰਵਾਨਗੀ ਦਿੱਤੀ
Posted On:
13 MAR 2020 5:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ 2020 ਸੀਜ਼ਨ ਲਈ ਖੋਪੇ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਅੱਛੀ ਔਸਤ ਗੁਣਵੱਤਾ (ਐੱਫਏਕਿਊ) ਦੇ ਮਿੱਲਿੰਗ ਖੋਪੇ ਦਾ ਨਿਊਨਤਮ ਸਮਰਥਨ ਮੁੱਲ 2020 ਸੀਜ਼ਨ ਲਈ ਵਧਾ ਕੇ 9,960 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜਦੋਂ ਕਿ 2019 ਵਿੱਚ ਇਸ ਦਾ ਨਿਊਨਤਮ ਸਮਰਥਨ ਮੁੱਲ 9,521 ਰੁਪਏ ਪ੍ਰਤੀ ਕੁਇੰਟਲ ਸੀ। 2020 ਸੀਜ਼ਨ ਲਈ ਬਾਲ ਖੋਪੇ (Ball Copra) ਦਾ ਸਮਰਥਨ ਮੁੱਲ ਵਧਾ ਕੇ 10,300 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ, ਜਦਕਿ 2019 ਵਿੱਚ ਇਹ 9,920 ਰੁਪਏ ਪ੍ਰਤੀ ਕੁਇੰਟਲ ਸੀ। ਇਸ ਨਾਲ ਉਤਪਾਦਨ ਦੀ ਸਰਬ ਭਾਰਤੀ ਵਜ਼ਨੀ ਔਸਤ ਲਾਗਤ ਦੇ ਮੁਕਾਬਲੇ ਮਿੱਲਿੰਗ ਖੋਪੇ ਲਈ 50% ਅਤੇ ਬਾਲ ਖੋਪੇ ਲਈ 55% ਦਾ ਲਾਭ ਸੁਨਿਸ਼ਚਿਤ ਹੋਵੇਗਾ।
ਇਹ ਪ੍ਰਵਾਨਗੀ ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ (ਸੀਏਸੀਪੀ) ਦੀਆਂ ਸਿਫਾਰਸ਼ਾਂ 'ਤੇ ਅਧਾਰਿਤ ਹੈ।
ਸੀਜ਼ਨ 2020 ਲਈ ਖੋਪੇ ਦੇ ਨਿਊਨਤਮ ਸਮਰਥਨ ਮੁੱਲਾਂ ਵਿੱਚ ਇਹ ਵਾਧਾ ਉਤਪਾਦਨ ਦੀ ਸਰਬ ਭਾਰਤੀ ਵਜ਼ਨੀ ਔਸਤ ਲਾਗਤ ਤੋਂ ਘੱਟ ਤੋਂ ਘੱਟ ਡੇਢ ਗੁਣਾ ਪੱਧਰ 'ਤੇ ਨਿਊਨਤਮ ਸਮਰਥਨ ਮੁੱਲ ਨਿਰਧਾਰਿਤ ਕਰਨ ਦੇ ਸਿਧਾਂਤ ਦੇ ਅਨੁਰੂਪ ਹੈ, ਜਿਸ ਦਾ ਐਲਾਨ ਸਰਕਾਰ ਨੇ 2018-19 ਦੇ ਬਜਟ ਵਿੱਚ ਕੀਤਾ ਸੀ।
ਇਹ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨੂੰ ਸੰਭਵ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਅਤੇ ਵਿਕਾਸਮਈ ਕਦਮਾਂ ਵਿੱਚੋਂ ਇੱਕ ਹੈ ਕਿਉਂਕਿ ਇਹ ਘੱਟ ਤੋਂ ਘੱਟ 50% ਲਾਭ ਦੇ ਮਾਰਜਿਨ ਦਾ ਭਰੋਸਾ ਦਿੰਦਾ ਹੈ।
ਦ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕਿਟਿੰਗ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ (ਨਾਫੇਡ) ਨੈਸ਼ਨਲ ਕੋਆਪ੍ਰੇਟਿਵ ਕੰਜਿਊਮਰ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਨਸੀਸੀਐੱਫ) ਨਾਰੀਅਲ ਉਤਪਾਦਕ ਰਾਜਾਂ ਵਿੱਚ ਨਿਊਨਤਮ ਸਮਰਥਨ ਮੁੱਲ 'ਤੇ ਮੁੱਲ ਸਮਰਥਨ ਸੰਚਾਲਨ ਸ਼ੁਰੂ ਕਰਨ ਲਈ ਕੇਂਦਰੀ ਨੋਡਲ ਏਜੰਸੀਆਂ ਦੇ ਰੂਪ ਵਿੱਚ ਕੰਮ ਕਰਨਾ ਜਾਰੀ ਰੱਖਣਗੀਆਂ।
******
ਵੀਆਰਆਰਕੇ/ਏਕੇ
(Release ID: 1606500)
Visitor Counter : 135