ਮੰਤਰੀ ਮੰਡਲ
ਮੰਤਰੀ ਮੰਡਲ ਨੇ 1.1.2020 ਤੋਂ ਬਕਾਇਆ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀ ਇੱਕ ਹੋਰ ਕਿਸ਼ਤ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
13 MAR 2020 5:11PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਰਾਹਤ ਦੀ ਇੱਕ ਹੋਰ ਕਿਸ਼ਤ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ 01.01.2020 ਤੋਂ ਲਾਗੂ ਹੋਵੇਗੀ। ਕੀਮਤਾਂ ਵਿੱਚ ਵਾਧੇ ਦੇ ਮੁਆਵਜ਼ੇ ਲਈ ਮੂਲ ਤਨਖ਼ਾਹ/ਪੈਨਸ਼ਨ ਦੀ ਵਰਤਮਾਨ ਦਰ 17% ਵਿੱਚ 4% ਦੀ ਵਾਧਾ ਹੋਵੇਗਾ।
ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਕਾਰਨ ਸਰਕਾਰ 'ਤੇ ਹਰ ਵਰ੍ਹੇ 12,510.04 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ ਅਤੇ ਵਿੱਤ ਵਰ੍ਹੇ 2020-21 ਵਿੱਚ ਕੁੱਲ 14,595.04 ਕਰੋੜ ਰੁਪਏ ਇਸ ਮਦ ਵਿੱਚ ਖਰਚ ਹੋਣਗੇ (ਜਨਵਰੀ, 2020 ਤੋਂ ਫਰਵਰੀ, 2021 ਤੱਕ ਦੀ 14 ਮਹੀਨਿਆਂ ਦੀ ਮਿਆਦ ਲਈ)। ਇਸ ਨਾਲ 48.34 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ 65.26 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ।
ਇਹ ਵਾਧਾ ਮਨਜ਼ੂਰਸ਼ੁਦਾ ਨਿਯਮਾਂ ਦੇ ਅਨੁਰੂਪ ਹੈ, ਜੋ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਅਧਾਰਿਤ ਹੈ।
*****
ਵੀਆਰਆਰਕੇ/ਏਕੇ
(Release ID: 1606487)
Visitor Counter : 222