ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਸਾਰਕ ਨੇਵਾਤਾਂ ਦੀ ਵੀਡੀਓ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

Posted On: 15 MAR 2020 5:35PM by PIB Chandigarh

ਮਹਾਮਹਿਮ,

 

ਮੈਂ ਇੰਨੇ ਥੋੜ੍ਹੇ ਸਮੇਂ ਦੇ ਨੋਟਿਸ ਉੱਤੇ ਇਸ ਵਿਸ਼ੇਸ਼ ਬਾਤਚੀਤ ਵਿੱਚ ਸ਼ਾਮਲ ਹੋਣ ਲਈ ਆਪ ਸਭ ਦਾ ਧੰਨਵਾਦ ਕਰਦਾ ਹਾਂ

 

ਮੈਂ ਵਿਸ਼ੇਸ਼ ਰੂਪ ਤੋਂ ਸਾਡੇ ਮਿੱਤਰ ਪ੍ਰਧਾਨ ਮੰਤਰੀ ਓਲੀ ਦਾ ਧੰਨਵਾਦ ਕਰਦਾ ਹਾਂ, ਜੋ ਆਪਣੀ ਹਾਲ ਹੀ ਦੀ ਸਰਜਰੀ ਦੇ ਤੁਰੰਤ ਬਾਅਦ ਸਾਡੇ ਨਾਲ ਸ਼ਾਮਲ ਹੋਏ ਹਨ ਮੈਂ ਉਨ੍ਹਾਂ ਦੇ ਜਲਦੀ ਸਵਸਥ ਹੋਣ ਦੀ ਕਾਮਨਾ ਕਰਦਾ ਹਾਂ ਮੈਂ ਰਾਸ਼ਟਰਪਤੀ ਅਸ਼ਰਫ ਗ਼ਨੀ ਨੂੰ ਉਨ੍ਹਾਂ ਦੇ ਹਾਲ ਦੀ ਉਪ-ਚੋਣ ਦੇ ਲਈ ਵੀ ਵਧਾਈ ਦੇਣਾ ਚਾਹਾਂਗਾ

 

ਮੈਂ ਸਾਰਕ ਦੇ ਨਵੇਂ ਸਕੱਤਰ ਜਨਰਲ ਦਾ ਵੀ ਸੁਆਗਤ ਕਰਦਾ ਹਾਂ, ਜੋ ਅੱਜ ਸਾਡੇ ਨਾਲ ਹਨ ਮੈਂ ਗਾਂਧੀਨਗਰ ਤੋਂ ਸਾਰਕ ਆਪਦਾ ਪ੍ਰਬੰਧਨ ਕੇਂਦਰ ਦੇ ਡਾਇਰੈਕਟਰ ਦੀ ਮੌਜੂਦਗੀ ਦੀ ਵੀ ਸਨਮਾਨ ਕਰਦਾ ਹਾਂ

 

ਮਹਾਮਹਿਮ,

 

ਜਿਹਾ ਕਿ ਅਸੀਂ ਸਾਰੇ ਜਾਣਦੇ ਹਾਂ, ਕੋਵਿਡ-19 ਨੂੰ ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਦੁਆਰਾ ਇੱਕ ਮਹਾਮਾਰੀ ਦੇ ਰੂਪ ‘ਚ ਵਰਗੀਕ੍ਰਿਤ ਕੀਤਾ ਗਿਆ ਹੈ

ਹੁਣ ਤੱਕ, ਸਾਡੇ ਖੇਤਰ ਵਿੱਚ 150 ਤੋਂ ਵੀ ਘੱਟ ਮਾਮਲੇ ਦਰਜ ਕੀਤੇ ਗਏ ਹਨ

 

ਲੇਕਿਨ ਸਾਨੂੰ ਸਤਰਕ (ਚੌਕਸ) ਰਹਿਣ ਦੀ ਜ਼ਰੂਰਤ ਹੈ

 

ਸਾਡਾ ਖੇਤਰ ਵਿਸ਼ਵ ਦੀ ਪੂਰੀ ਜਨਸੰਖਿਆ ਦਾ ਲਗਭਗ ਪੰਜਵਾਂ ਹਿੱਸਾ ਹੈ ਇਹ ਸੰਘਣੀ ਆਬਾਦੀ ਵਾਲਾ ਖੇਤਰ ਹੈ

 

ਵਿਕਾਸਸ਼ੀਲ ਦੇਸ਼ਾਂ ਦੇ ਰੂਪ ‘ਚ ਸਾਡੇ ਸਾਰਿਆਂ ਪਾਸ ਸਿਹਤ ਸੁਵਿਧਾਵਾਂ ਤੱਕ ਪਹੁੰਚ ਦੇ ਮਾਮਲੇ ਵਿੱਚ ਮਹੱਤਵਪੂਰਨ ਚੁਣੌਤੀਆਂ ਹਨ

ਸਾਡੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਦਰਮਿਆਨ ਆਪਸੀ ਸਬੰਧ ਪ੍ਰਾਚੀਨ ਸਮੇਂ ਤੋਂ ਹਨ ਅਤੇ ਸਾਡੇ ਸਮਾਜ ਗਹਿਰਾਈਪੂਰਵਕ ਇੱਕ-ਦੂਜੇ ਨਾਲ ਜੁੜੇ ਹੋਏ ਹਨ

 

ਇਸ ਲਈ, ਸਾਨੂੰ ਸਭ ਨੂੰ ਨਾਲ ਮਿਲਕੇ ਤਿਆਰੀ ਕਰਨੀ ਚਾਹੀਦੀ ਹੈ, ਸਭ ਨੂੰ ਮਿਲਕੇ ਕੰਮ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਭ ਨੂੰ ਇਕੱਠਿਆਂ ਸਫਲ ਹੋਣਾ ਚਾਹੀਦਾ ਹੈ

 

ਮਹਾਮਹਿਮ,

 

ਜਿਹਾ ਕਿ ਅਸੀਂ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰੀ ਹਾਂ, ਮੈਨੂੰ ਸੰਖੇਪ ਵਿੱਚ ਹੁਣ ਤੱਕ ਇਸ ਵਾਇਰਸ ਦੇ ਵਿਸਤਾਰ ਦਾ ਮੁਕਾਬਲਾ ਕਰਨ ਦੇ ਭਾਰਤ ਦੇ ਅਨੁਭਵ ਨੂੰ ਸਾਂਝਾ ਕਰਨ ਦਿਓ

 

"ਤਿਆਰੀ ਕਰੋ, ਲੇਕਿਨ ਘਬਰਾਓ ਨਾ" ਇਹੀ ਸਾਡਾ ਮਾਰਗਦਰਸ਼ੀ ਮੰਤਰ ਰਿਹਾ ਹੈ

 

ਅਸੀਂ ਸਾਵਧਾਨ ਸਾਂ ਕਿ ਇਸ ਸਮੱਸਿਆ ਨੂੰ ਘੱਟ ਨਾ ਸਮਝਿਆ ਜਾਵੇ, ਲੇਕਿਨ ਬਿਨਾ ਸੋਚੇ ਸਮਝੇ ਕਦਮ ਉਠਾਉਣ ਤੋਂ ਵੀ ਬਚਿਆ ਜਾਵੇ

ਅਸੀਂ ਇੱਕ ਸ਼੍ਰੇਣੀਬੱਧ ਪ੍ਰਤੀਕਿਰਿਆ ਤੰਤਰ ਸਹਿਤ ਸਰਗਰਮ ਕਦਮ ਉਠਾਉਣ ਦੀ ਕੋਸ਼ਿਸ਼ ਕੀਤੀ ਹੈ

 

ਮਹਾਮਹਿਮ,

 

ਅਸੀਂ ਜਨਵਰੀ ਦੇ ਅੱਧ ਤੋਂ ਹੀ ਭਾਰਤ ਵਿੱਚ ਪ੍ਰਵੇਸ਼ ਦੇ ਸਮੇਂ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਸੀ, ਨਾਲ ਹੀ ਹੌਲੀ-ਹੌਲੀ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ

 

ਹੌਲੀ-ਹੌਲੀ ਇਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਅਪਣਾਕੇ ਸਾਨੂੰ ਦਹਿਸ਼ਤ ਤੋਂ ਬਚਣ ਵਿੱਚ ਮਦਦ ਮਿਲੀ

 

ਅਸੀਂ ਟੀਵੀ, ਪ੍ਰਿੰਟ ਅਤੇ ਸੋਸ਼ਲ ਮੀਡੀਆ ਉੱਤੇ ਆਪਣੀ ਜਨ ਜਾਗਰੂਕਤਾ ਮੁਹਿੰਮ ਨੂੰ ਵੀ ਵਧਾ ਦਿੱਤਾ

 

ਅਸੀਂ ਅਤਿ ਸੰਵੇਦਨਸ਼ੀਲ ਗਰੁੱਪਾਂ ਤੱਕ ਪਹੁੰਚਣ ਲਈ ਵਿਸ਼ੇਸ਼ ਯਤਨ ਕੀਤੇ ਹਨ

 

ਅਸੀਂ ਦੇਸ਼ ਭਰ ਵਿੱਚ ਆਪਣੇ ਮੈਡੀਕਲ ਸਟਾਫ ਨੂੰ ਟ੍ਰੇਨਿੰਗ ਦੇਣ ਸਹਿਤ ਆਪਣੇ ਤੰਤਰ ਵਿੱਚ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ਦਾ ਕੰਮ ਕੀਤਾ ਹੈ

ਅਸੀਂ ਨਿਦਾਨ ਯੋਗਤਾਵਾਂ ਵਿੱਚ ਵੀ ਵਾਧਾ ਕੀਤਾ ਹੈ ਦੋ ਮਹੀਨੇ ਦੇ ਸਮੇਂ ਵਿੱਚ, ਅਸੀਂ ਦੇਸ਼ ਭਰ ਵਿੱਚ 60 ਤੋਂ ਵੱਧ ਪ੍ਰਯੋਗਸ਼ਾਲਾਵਾਂ ਵਿੱਚ ਟੈਸਟਿੰਗ ਦੀ ਵਿਵਸਥਾ ਕਰ ਲਈ ਹੈ

 

ਅਤੇ, ਅਸੀਂ ਇਸ ਮਹਾਮਾਰੀ ਦੇ ਪ੍ਰਬੰਧਨ ਦੇ ਹਰੇਕ ਪੜਾਅ ਲਈ ਪ੍ਰੋਟੋਕੋਲ ਵਿਕਸਿਤ ਕੀਤੇ ਹਨ, ਜਿਵੇਂ: ਪ੍ਰਵੇਸ਼ ਬਿੰਦੂਆਂ ਉੱਤੇ ਸਕ੍ਰੀਨਿੰਗ ਕਰਨਾ, ਸ਼ੱਕੀ ਮਾਮਲਿਆਂ ਦੇ ਸੰਪਰਕ ਦਾ ਪਤਾ ਲਗਾਉਣਾ, ਕੁਆਰੰਟੀਨ ਅਤੇ ਅਲੱਗ ਰੱਖਣ ਦੀਆਂ ਸੁਵਿਧਾਵਾਂ ਦਾ ਪ੍ਰਬੰਧਨ ਕਰਨਾ ਅਤੇ ਸਾਫ ਹੋ ਚੁੱਕੇ ਮਾਮਲਿਆਂ ਵਿੱਚ ਡਿਸਚਾਰਜ ਕਰਨਾ

 

ਅਸੀਂ ਵਿਦੇਸ਼ਾਂ ਵਿੱਚ ਆਪਣੇ ਲੋਕਾਂ ਦੀ ਕਾਲ ਦਾ ਵੀ ਜਵਾਬ ਦਿੱਤਾ ਅਸੀਂ ਵੱਖ-ਵੱਖ ਦੇਸ਼ਾਂ ਤੋਂ ਲਗਭਗ 1400 ਭਾਰਤੀਆਂ ਨੂੰ ਬਾਹਰ ਕੱਢਿਆ ਅਸੀਂ ਆਪਣੇ 'ਗੁਆਂਢ ਪਹਿਲਾਂ ਨੀਤੀ' ਦੇ ਅਨੁਸਾਰ ਤੁਹਾਡੇ ਕੁਝ ਨਾਗਰਿਕਾਂ ਦੀ ਮਦਦ ਕੀਤੀ

 

ਅਸੀਂ ਹੁਣ ਇਸ ਤਰ੍ਹਾਂ ਦੀ ਨਿਕਾਸੀ ਲਈ ਇੱਕ ਪ੍ਰੋਟੋਕੋਲ ਬਣਾਇਆ ਹੈ ਜਿਸ ਵਿੱਚ ਵਿਦੇਸ਼ਾਂ ਵਿੱਚ ਤੈਨਾਤ ਸਾਡੀਆਂ ਮੋਬਾਈਲ ਟੀਮਾਂ ਦੁਆਰਾ ਜਾਂਚ ਕਰਨਾ ਸ਼ਾਮਲ ਹੈ

 

ਅਸੀਂ ਇਹ ਵੀ ਸਵੀਕਾਰ ਕੀਤਾ ਕਿ ਹੋਰ ਦੇਸ਼ ਵੀ ਭਾਰਤ ਵਿੱਚ ਆਪਣੇ ਨਾਗਰਿਕਾਂ ਬਾਰੇ ਚਿੰਤਿਤ ਹੋਣਗੇ ਇਸ ਲਈ ਅਸੀਂ ਵਿਦੇਸ਼ੀ ਰਾਜਦੂਤਾਂ ਨੂੰ ਸਾਡੇ ਦੁਆਰਾ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ

 

ਮਹਾਮਹਿਮ,

 

ਅਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਪਹਿਚਾਣਦੇ ਹਾਂ ਕਿ ਅਸੀਂ ਅਜੇ ਵੀ ਇੱਕ ਅਣਜਾਣ ਸਥਿਤੀ ਵਿੱਚ ਹਾਂ

 

ਅਸੀਂ ਨਿਸ਼ਚਿਤਤਾ ਨਾਲ ਇਹ ਅਨੁਮਾਨ ਨਹੀਂ ਲਗਾ ਸਕਦੇ ਕਿ ਸਾਡੇ ਸਰਬਉੱਤਮ ਯਤਨਾਂ ਦੇ ਬਾਵਜੂਦ ਸਥਿਤੀ ਅੱਗੇ ਕਿਹੋ ਜਿਹੀ ਹੋਵੇਗੀ

 

ਤੁਹਾਨੂੰ ਵੀ ਇਸੇ ਤਰ੍ਹਾਂ ਦੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੋਗਾ

 

ਇਹੀ ਕਾਰਨ ਹੈ ਕਿ ਸਾਡੇ ਸਾਰਿਆਂ ਲਈ ਸਭ ਤੋਂ ਅਧਿਕ ਮੁੱਲਵਾਨ ਇਹ ਹੋਵੇਗਾ ਕਿ ਅਸੀਂ ਸਭ ਆਪਣੇ-ਆਪਣੇ ਦ੍ਰਿਸ਼ਟੀਕੋਣ ਸਾਂਝੇ ਕਰੀਏ

 

ਮੈਂ ਆਪ ਸਾਰਿਆਂ ਦੇ ਵਿਚਾਰਾਂ ਨੂੰ ਸੁਣਨ ਲਈ ਉਤਸੁਕ ਹਾਂ

 

ਧੰਨਵਾਦ

 

*****

 

ਵੀਆਰਆਰਕੇ/ਕੇਪੀ


(Release ID: 1606485) Visitor Counter : 124


Read this release in: English