ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਸਾਰਕ ਨੇਤਾਵਾਂ ਦੀ ਵੀਡੀਓ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੀਆਂ ਸਮਾਪਨ ਟਿੱਪਣੀਆਂ

Posted On: 15 MAR 2020 6:59PM by PIB Chandigarh

ਮਹਾਮਹਿਮ,

 

ਤੁਹਾਡੇ ਸਾਰਿਆਂ ਦੇ ਸਮੇਂ ਅਤੇ ਵਿਚਾਰਾਂ ਲਈ ਇੱਕ ਵਾਰ ਫਿਰ ਤੋਂ ਧੰਨਵਾਦ ਅਸੀਂ ਅੱਜ ਇੱਕ ਬਹੁਤ ਹੀ ਉਤਪਾਦਕ ਅਤੇ ਰਚਨਾਤਮਕ ਚਰਚਾ ਕੀਤੀ ਹੈ

 

ਅਸੀਂ ਸਾਰੇ ਸਹਿਮਤ ਹਾਂ ਕਿ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਸਾਂਝੀ ਰਣਨੀਤੀ ਤਿਆਰ ਕਰਨੀ ਬਹੁਤ ਜ਼ਰੂਰੀ ਹੈ

 

ਅਤੇ ਅਸੀਂ ਸਭ ਸਹਿਕਾਰੀ ਉਪਾਵਾਂ ਨੂੰ ਖੋਜਣ ਲਈ ਸਹਿਮਤ ਹੋਏ ਅਸੀਂ ਗਿਆਨ, ਬਿਹਤਰੀਨ ਪ੍ਰਥਾਵਾਂ, ਸਮਰੱਥਾਵਾਂ ਅਤੇ ਜਿੱਥੋਂ ਤੱਕ ਸੰਭਵ ਹੋਵੇ ਆਪਣੇ ਸੰਸਾਧਨਾਂ ਨੂੰ ਵੀ ਸਾਂਝਾ ਕਰਾਂਗੇ

 

ਕੁਝ ਸਾਂਝੇਦਾਰਾਂ ਨੇ ਖਾਸ ਬੇਨਤੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਦਵਾਈਆਂ ਅਤੇ ਉਪਕਰਣ ਵੀ ਸ਼ਾਮਲ ਹਨ ਮੇਰੀ ਟੀਮ ਨੇ ਸਾਵਧਾਨੀ ਨਾਲ ਇਸ ਉੱਤੇ ਗੌਰ ਕੀਤਾ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਆਪਣੇ ਗੁਆਂਢੀਆਂ ਲਈ ਪੂਰੀ ਕੋਸ਼ਿਸ਼ ਕਰਾਂਗੇ

 

ਆਓ, ਅਸੀਂ ਆਪਣੇ ਅਧਿਕਾਰੀਆਂ ਨੂੰ ਕਹੀਏ ਕਿ ਉਹ ਭਾਗੀਦਾਰੀ ਅਤੇ ਇਕੱਠਿਆਂ ਕੰਮ ਕਰਨ ਦੀ ਭਾਵਨਾ ਤਹਿਤ ਇੱਕ ਦੂਜੇ ਨਜ਼ਦੀਕੀ ਸੰਪਰਕ ਬਣਾਈ ਰੱਖਣ ਅਤੇ ਇੱਕ ਆਮ ਰਣਨੀਤੀ ਵਿਕਸਿਤ ਕਰਨ

 

ਆਓ, ਅਸੀਂ ਆਪਣੇ ਹਰੇਕ ਦੇਸ਼ ਦੇ ਨੋਡਲ ਮਾਹਿਰਾਂ ਦੀ ਪਹਿਚਾਣ ਕਰੀਏ ਅਤੇ ਉਹ ਅੱਜ ਤੋਂ ਇੱਕ ਹਫਤੇ ਬਾਅਦ ਇਸੇ ਤਰ੍ਹਾਂ ਦੀ ਵੀਡੀਓ-ਕਾਨਫਰੰਸ ਕਰ ਸਕਦੇ ਹਨ, ਤਾਕਿ ਸਾਡੀ ਅੱਜ ਦੀ ਚਰਚਾ ਉੱਤੇ ਅਮਲ ਕਰ ਸਕਣ

 

ਮਹਾਮਹਿਮ,

 

ਅਸੀਂ ਇਹ ਲੜਾਈ ਇਕੱਠਿਆਂ ਲੜਨੀ ਹੈ ਅਤੇ ਅਸੀਂ ਇਸ ਨੂੰ ਇਕੱਠਿਆਂ ਜਿੱਤਣਾ ਹੈ

 

ਸਾਡਾ ਗੁਆਂਢੀ ਸਹਿਯੋਗ ਦੁਨੀਆ ਲਈ ਇੱਕ ਆਦਰਸ਼ ਹੋਣਾ ਚਾਹੀਦਾ ਹੈ

 

ਅੰਤ ਵਿੱਚ ਮੈਂ ਸਾਡੇ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ ਅਤੇ ਇਸ ਖੇਤਰ ਵਿੱਚ ਇਸ ਮਹਾਮਾਰੀ ਨਾਲ ਨਜਿੱਠਣ ਦੇ ਸਾਡੇ ਸੰਯੁਕਤ ਯਤਨਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ

 

ਧੰਨਵਾਦ

 

ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ

 

*****

 

ਵੀਆਰਆਰਕੇ/ਕੇਪੀ



(Release ID: 1606484) Visitor Counter : 69


Read this release in: English