ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਰਾਜਾਂ ਦੇ ਸਿਹਤ ਮੰਤਰੀਆਂ ਤੋਂ ਆਈਸੋਲੇਸ਼ਨ ਵਾਰਡਾਂ ਅਤੇ ਕਵਾਰੰਟਿਨ ਕੇਂਦਰਾਂ ਵਿੱਚ ਦਾਖਲ ਮਰੀਜ਼ਾਂ ਦੀ ਸਿਹਤ ਸਥਿਤੀ ਦਾ ਪਤਾ ਕਰਨ ਲਈ ਟੈਲੀਫੋਨ ਕੀਤੇ

ਕੇਂਦਰੀ ਮੰਤਰੀ ਨੇ ਮੇਦਾਂਤਾ ਅਤੇ ਸਫ਼ਦਰਜੰਗ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਕੁਝ ਮਰੀਜ਼ਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਲਾਜ ਅਤੇ ਦੇਖਭਾਲ ’ਤੇ ਤਸੱਲੀ ਪ੍ਰਗਟਾਈ
ਸਾਰੇ ਰੋਗੀ ਠੀਕ ਹੋਣ ਦੇ ਸੰਕੇਤ ਦੇ ਰਹੇ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ – ਡਾ. ਹਰਸ਼ ਵਰਧਨ

Posted On: 10 MAR 2020 8:36PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਦਿੱਲੀ, ਹਰਿਆਣਾ, ਕੇਰਲ, ਤੇਲੰਗਾਨਾ, ਕਰਨਾਟਕ, ਰਾਜਸਥਾਨ, ਮਹਾਰਾਸ਼ਟਰ, ਪੰਜਾਬ, ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀਆਂ ਦੇ ਨਾਲ-ਨਾਲ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲਾਂ ਤੋਂ ਹਸਪਤਾਲਾਂ ਵਿੱਚ ਆਈਸੋਲੇਸ਼ਨ ਕੇਂਦਰਾਂ ਵਿੱਚ ਰੱਖੇ ਗਏ ਕੋਵਿਡ-19 ਦੇ ਰੋਗੀਆਂ ਦੀ ਸਿਹਤ ਸਥਿਤੀ ਦਾ ਪਤਾ ਕਰਨ ਲਈ ਟੈਲੀਫੋਨ ਕੀਤੇ।

ਸਿਹਤ ਮੰਤਰਾਲੇ ਵਿੱਚ ਆਪਣੇ ਦਫ਼ਤਰ ਤੋਂ ਕੋਵਿਡ-19 ਦੀ ਸਥਿਤੀ ’ਤੇ ਨਜ਼ਰ ਰੱਖਦੇ ਹੋਏ, ਡਾ. ਹਰਸ਼ ਵਰਧਨ ਨੇ ਵੀਡੀਓ ਕਾਲਾਂ ਦੇ ਜ਼ਰੀਏ ਹਸਪਤਾਲ ਵਿੱਚ ਭਰਤੀ ਕੁਝ ਰੋਗੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਅਤੇ ਆਈਸੋਲੇਸ਼ਨ ਵਾਰਡਾਂ ਵਿੱਚ ਕੀਤੇ ਜਾ ਰਹੇ ਇਲਾਜ ਸਬੰਧੀ ਉਨ੍ਹਾਂ ਦੀ ਸੰਤੁਸ਼ਟੀ ਬਾਰੇ ਪੁੱਛ-ਗਿੱਛ ਕੀਤੀ। ਮਰੀਜ਼ਾਂ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਉਹ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ ਲੇਕਿਨ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਲਗਿਆ ਕਿ ਇਸ ਨਾਲ ਮਰੀਜ਼ਾਂ ਲਈ ਨਿਯਮਿਤ ਇਲਾਜ ਦੀ ਵਿਵਸਥਾ ਵਿੱਚ ਰੁਕਾਵਟ ਆ ਸਕਦੀ ਹੈ। ਰੋਗੀਆਂ ਨੇ ਹਸਪਤਾਲ ਵਿੱਚ ਇਲਾਜ ’ਤੇ ਸੰਤੁਸ਼ਟੀ ਅਤੇ ਜਲਦੀ ਠੀਕ ਹੋਣ ਨੂੰ ਲੈ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਸਮੇਂ ’ਤੇ ਮਿਲ ਰਹੀ ਸਹਾਇਤਾ ਅਤੇ ਦਿਨ ਵਿੱਚ ਤਿੰਨ ਵਾਰ ਆਪਣੀ ਸਥਿਤੀ ਦੀ ਨਿਯਮਿਤ ਸਮੀਖਿਆ ਲਈ ਸਰਕਾਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਪਣੇ ਵੱਲੋਂ ਉਨ੍ਹਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਡਾ. ਹਰਸ਼ ਵਰਧਨ ਨੇ ਖ਼ੁਦ ਦਿੱਲੀ ਦੇ ਸਿਹਤ ਮੰਤਰੀ ਸ਼੍ਰੀ ਸਤਯੇਂਦਰ ਜੈਨ, ਹਰਿਆਣਾ ਦੇ ਸਿਹਤ ਮੰਤਰੀ ਸ਼੍ਰੀ ਅਨਿਲ ਵਿਜ, ਕੇਰਲ ਦੀ ਸਿਹਤ ਮੰਤਰੀ ਸੁਸ਼੍ਰੀ ਕੇਕੇ ਸ਼ੈਲਜਾ, ਤੇਲੰਗਾਨਾ ਦੇ ਸਿਹਤ ਮੰਤਰੀ ਸ਼੍ਰੀ ਏਟੇਲਾ ਰਾਜੇਂਦਰ, ਕਰਨਾਟਕ ਦੇ ਸਿਹਤ ਮੰਤਰੀ ਸ਼੍ਰੀ ਬੀ. ਸ਼੍ਰੀਰਾਮੁਲੂ, ਰਾਜਸਥਾਨ ਦੇ ਸਿਹਤ ਮੰਤਰੀ ਸ਼੍ਰੀ ਰਘੂ ਸ਼ਰਮਾ, ਮਹਾਰਾਸ਼ਟਰ ਦੇ ਸਿਹਤ ਮੰਤਰੀ, ਸ਼੍ਰੀ ਰਾਜੇਸ਼ ਟੋਪੇ, ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬੀਐੱਸ. ਸਿੱਧੂ, ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਸ਼੍ਰੀ ਜੈ ਪ੍ਰਤਾਪ ਸਿੰਘ, ਲੱਦਾਖ ਦੇ ਉਪ ਰਾਜਪਾਲ ਸ਼੍ਰੀ ਆਰ ਕੇ ਮਾਥੁਰ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਜੀਸੀ ਮੁਰਮੂ ਨੂੰ ਰੋਗੀਆਂ ਦੀ ਸਥਿਤੀ ਜਾਣਨ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈ), ਮਾਸਕ ਆਦਿ ਦੀ ਲੋੜੀਂਦੀ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਕਰਨ ਅਤੇ ਹੈਲਥ ਵਰਕਰਾਂ ਦੇ ਸਮਰੱਥਾ ਨਿਰਮਾਣ ਨੂੰ ਲੈ ਕੇ ਫੀਡਬੈਕ ਲੈਣ ਲਈ ਫੋਨ ਕੀਤੇਸਿਹਤ ਮੰਤਰੀਆਂ ਅਤੇ ਉਪ ਰਾਜਪਾਲਾਂ ਨੇ ਇਲਾਜ ਦੀ ਸਥਿਤੀ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਰੋਗੀ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਹਸਪਤਾਲਾਂ ਵਿੱਚ ਇਲਾਜ ਜਾਂ ਕਵਾਰੰਟਿਨ ਕੇਂਦਰਾਂ ਵਿੱਚ ਰਹਿਣ ਦੇ ਦੌਰਾਨ ਰੋਗੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ।

ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਰਾਜਾਂ ਵੱਲੋਂ ਕੀਤੇ ਜਾ ਰਹੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਰੰਤਰ ਅਤੇ ਤਾਲਮੇਲ ਭਰਪੂਰ ਪ੍ਰਯਤਨਾਂ ਨਾਲ ਨਾ ਕੇਵਲ ਭਾਰਤੀਆਂ ਬਲਕਿ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਮੁੱਲਵਾਨ (ਕੀਮਤੀ) ਜੀਵਨ ਦਾ ਵੀ ਬਿਹਤਰ ਖਿਆਲ ਰੱਖਿਆ ਗਿਆ ਹੈ। ਡਾ. ਹਰਸ਼ ਵਰਧਨ ਨੇ ਰਾਜਾਂ ਦੇ ਸਿਹਤ ਮੰਤਰੀਆਂ ਅਤੇ ਉਪ ਰਾਜਪਾਲਾਂ ਨੂੰ ਰੋਗੀਆਂ ਦੀ ਸਥਿਤੀ ਦੇ ਨਾਲ-ਨਾਲ ਉੱਭਰਦੇ ਹਾਲਾਤ ’ਤੇ ਨਜ਼ਰ ਰੱਖਣ ਲਈ ਕਿਹਾ ਉਨ੍ਹਾਂ ਨੇ ਆਮ ਜਨਤਾ ਦਰਮਿਆਨ ਕੋਵਿਡ-19 ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਭੀੜ ਤੋਂ ਬਚਣ ਦੇ ਨਾਲ-ਨਾਲ ਵਿਅਕਤੀਗਤ ਸਵੱਛਤਾ ਅਤੇ ਰੋਕਥਾਮ ਦੇ ਬੁਨਿਆਦੀ ਸਿਧਾਂਤਾਂ ਦਾ ਪਾਲਣ ਕਰਨ ਲਈ ਕਿਹਾ ਜਿਵੇਂ ਕਿ ਸੰਚਾਰ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਸਰਕਾਰ ਵੱਲੋਂ ਵਿਆਪਕ ਰੂਪ ਵਿੱਚ ਪ੍ਰਚਾਰਿਤ ਵੀ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਰਾਜਾਂ ਦੇ ਸਿਹਤ ਮੰਤਰੀਆਂ ਅਤੇ ਉਪ ਰਾਜਪਾਲਾਂ ਨੂੰ ਇਸ ਰੋਗ ਦੇ ਪ੍ਰਸਾਰ ਨੂੰ ਰੋਕਣ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਿਸੇ ਵੀ ਤਤਕਾਲ ਜ਼ਰੂਰਤ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।

*****

ਐੱਮਵੀ


(Release ID: 1606238) Visitor Counter : 132


Read this release in: English