ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਿਹਾ, ਜਨ ਔਸ਼ਧੀ ਯੋਜਨਾ ਉੱਤਮ ਅਤੇ ਕਫ਼ਾਇਤੀ ਦਵਾਈਆਂ ਉਪਲੱਬਧ ਕਰਵਾਏਗੀ ਹੈ-ਪ੍ਰਧਾਨ ਮੰਤਰੀ
ਹਰੇਕ ਭਾਰਤੀ ਦੀ ਸਿਹਤ ਸੁਨਿਸ਼ਚਿਤ ਕਰਨ ਲਈ ਚਾਰ ਟੀਚੇ ਰੱਖੇ
ਹਰ ਨਾਗਰਿਕ ਨੂੰ ਸਿਹਤ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਣ ਦੀ ਤਾਕੀਦ ਕੀਤੀ
Posted On:
07 MAR 2020 4:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਨੇ ਅੱਜ, ਵੀਡੀਓ ਕਾਨਫਰੇਂਸਿੰਗ ਜ਼ਰੀਏ ਰਾਹੀਂ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ ਦੇ ਲਾਭਾਰਥੀਆਂ ਅਤੇ ਜਨ ਔਸ਼ਧੀ ਕੇਂਦਰਾਂ ਦੇ ਸਟੋਰ ਮਾਲਕਾਂ ਦੇ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਦਿਵਸ ਕੇਵਲ ਇਸ ਯੋਜਨਾ ਦੇ ਉਤਸਵ ਨੂੰ ਮਨਾਉਣ ਦਾ ਦਿਨ ਨਹੀਂ ਹੈ, ਬਲਕਿ ਇਸ ਯੋਜਨਾ ਤੋਂ ਲਾਭ ਪ੍ਰਾਪਤ ਕਰਨ ਵਾਲੇ ਲੱਖਾਂ ਭਾਰਤੀਆਂ ਨਾਲ ਜੁੜਨ ਦਾ ਵੀ ਦਿਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ ਅਸੀਂ ਹਰੇਕ ਭਾਰਤੀ ਦੀ ਸਿਹਤ ਲਈ ਚਾਰ ਟੀਚਿਆਂ ‘ਤੇ ਕੰਮ ਕਰ ਰਹੇ ਹਾਂ। ਪਹਿਲਾ ਹਰੇਕ ਭਾਰਤੀ ਨੂੰ ਬਿਮਾਰੀ ਤੋਂ ਬਚਾਇਆ ਜਾਵੇ। ਦੂਜਾ, ਬਿਮਾਰੀ ਹੋਣ ‘ਤੇ ਕਫ਼ਾਇਤੀ ਅਤੇ ਚੰਗਾ ਇਲਾਜ ਹੋਣਾ ਚਾਹੀਦਾ ਹੈ। ਤੀਜਾ, ਇਹ ਸੁਨਿਸ਼ਚਿਤ ਕਰਨਾ ਕਿ ਆਧੁਨਿਕ ਹਸਪਤਾਲ ਹੋਣ, ਕਾਫੀ ਸੰਖਿਆ ਵਿੱਚ ਚੰਗੇ ਡਾਕਟਰ ਅਤੇ ਮੈਡੀਕਲ ਸਟਾਫ ਜਾਂ ਇਲਾਜ ਹੋਣ ਅਤੇ ਚੌਥਾ ਟੀਚਾ ਮਿਸ਼ਨ ਮੋਡ ‘ਤੇ ਕੰਮ ਕਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ”।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਸਕੀਮ ਦੇਸ਼ ਦੇ ਹਰੇਕ ਵਿਅਕਤੀ ਨੂੰ ਉੱਤਮ ਅਤੇ ਕਫ਼ਾਇਤੀ ਇਲਾਜ ਪ੍ਰਦਾਨ ਕਰਨ ਦੀ ਇੱਕ ਮਹੱਤਵਪੂਰਨ ਕੜੀ ਹੈ।
ਉਨ੍ਹਾਂ ਅੱਗੇ ਕਿਹਾ, “ਮੈਂ ਬਹੁਤ ਸੰਤੁਸ਼ਟ ਹਾਂ ਕਿ ਹੁਣ ਤੱਕ ਦੇਸ਼ ਭਰ ਵਿੱਚ ਛੇ ਹਜ਼ਾਰ ਤੋਂ ਅਧਿਕ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ। ਜਿਵੇਂ-ਜਿਵੇਂ ਇਹ ਨੈੱਟਵਰਕ ਵਧ ਰਿਹਾ ਹੈ, ਤਿਵੇਂ –ਤਿਵੇਂ ਇਸ ਦਾ ਲਾਭ ਹੋਰ ਅਧਿਕ ਲੋਕਾਂ ਤੱਕ ਪਹੁੰਚ ਰਿਹਾ ਹੈ। ਅੱਜ ਹਰ ਮਹੀਨੇ ਇੱਕ ਕਰੋੜ ਤੋਂ ਜ਼ਿਆਦਾ ਪਰਿਵਾਰ ਇਨ੍ਹਾਂ ਕੇਂਦਰਾਂ ਜ਼ਰੀਏ ਬਹੁਤ ਕਫ਼ਾਇਤੀ ਦਵਾਈਆਂ ਦਾ ਲਾਭ ਉਠਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਕੇਂਦਰਾਂ ‘ਤੇ ਦਵਾਈਆਂ ਦੀਆਂ ਕੀਮਤਾਂ ਬਜ਼ਾਰ ਨਾਲੋਂ 50% ਤੋਂ 90% ਤੱਕ ਘੱਟ ਹਨ। ਉਦਾਹਰਨ ਦੇ ਲਈ, ਕੈਂਸਰ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੀ ਇੱਕ ਦਵਾਈ, ਜੋ ਬਜ਼ਾਰ ਵਿੱਚ ਲਗਭਗ ਸਾਢੇ ਛੇ ਹਜ਼ਾਰ ਰੁਪਏ ਦੀ ਮਿਲਦੀ ਹੈ, ਉਹੀ ਦਵਾਈ ਜਨ ਔਸ਼ਧੀ ਕੇਂਦਰਾਂ ‘ਤੇ ਸਿਰਫ 800 ਰੁਪਏ ਵਿੱਚ ਉਪਲੱਬਧ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ ਪਹਿਲੇ ਦੀ ਤੁਲਨਾ ਵਿੱਚ ਇਲਾਜ ‘ਤੇ ਲਗਤ ਘਟ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ ਜਨ ਔਸ਼ਧੀ ਕੇਂਦਰਾਂ ਕਾਰਨ ਦੇਸ਼ ਦੇ ਕਰੋੜਾਂ ਗ਼ਰੀਬਾਂ ਅਤੇ ਮੱਧ ਵਰਗੀ ਭਾਰਤੀਆਂ ਦੁਆਰਾ 2200 ਕਰੋੜ ਰੁਪਏ ਦੀ ਬੱਚਤ ਕੀਤੀ ਗਈ ਹੈ।”
ਪ੍ਰਧਾਨ ਮੰਤਰੀ ਨੇ ਜਨ ਔਸ਼ਧੀ ਕੇਂਦਰਾਂ ਨੂੰ ਚਲਾਉਣ ਵਾਲੇ ਹਿਤਧਾਰਕਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਯੋਜਨਾ ਨਾਲ ਜੁੜੇ ਲੋਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਜਨ ਔਸ਼ਧੀ ਸਕੀਮ ਨਾਲ ਸਬੰਧਿਤ ਪੁਰਸਕਾਰ ਪ੍ਰਦਾਨ ਕਰਨ ਦੇ ਫੈਸਲੇ ਦਾ ਵੀ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਔਸ਼ਧੀ ਸਕੀਮ ਦਿੱਵਯਾਂਗਜਨਾਂ ਸਹਿਤ ਨੌਜਵਾਨਾਂ ਲਈ ਆਤਮਵਿਸ਼ਵਾਸ ਦਾ ਇੱਕ ਵੱਡਾ ਸਾਧਨ ਬਣ ਰਹੀ ਹੈ। ਜਨਤਕ ਸਿਹਤ ਕੇਂਦਰਾਂ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਜੈਨੇਰਿਕ ਦਵਾਈਆਂ ਦੀ ਟੈਸਟਿੰਗ ਤੋਂ ਲੈ ਕੇ ਉਨ੍ਹਾਂ ਦੀ ਅੰਤਿਮ ਮੀਲ ਤੱਕ ਵੰਡ ਲਈ ਹਜ਼ਾਰਾਂ ਨੌਜਵਾਨ ਕੰਮ ਕਰਦੇ ਹਨ।
ਉਨ੍ਹਾਂ ਹੋਰ ਕਿਹਾ “ ਸਰਕਾਰ ਦੇਸ਼ ਵਿੱਚ ਸਿਹਤ ਸੁਵਿਧਾਵਾਂ ਦੇ ਵਿਸਤਾਰ ਲਈ ਹਰ ਸੰਭਵ ਪ੍ਰਯਤਨ ਕਰ ਰਹੀ ਹੈ। ਜਨ ਔਸ਼ਧੀ ਸਕੀਮ ਨੂੰ ਹੋਰ ਅਧਿਕ ਪ੍ਰਭਾਵੀ ਬਣਾਉਣ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ”।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਭਗ 90 ਲੱਖ ਗ਼ਰੀਬ ਮਰੀਜ਼ਾਂ ਨੇ ਆਯੁਸ਼ਮਾਨ ਭਾਰਤ ਸਕੀਮ ਤਹਿਤ ਇਲਾਜ ਕਰਵਾਇਆ। ਡਾਇਲਸਿਸ ਪ੍ਰੋਗਰਾਮ ਤਹਿਤ 6 ਲੱਖ ਤੋਂ ਅਧਿਕ ਲੋਕਾਂ ਦਾ ਮੁਫ਼ਤ ਡਾਇਲਸਿਸ ਕੀਤਾ ਗਿਆ। ਇਸ ਦੇ ਇਲਾਵਾ, ਇੱਕ ਹਜ਼ਾਰ ਤੋਂ ਅਧਿਕ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਦੇ ਕੰਟਰੋਲ ਨਾਲ 12,500 ਕਰੋੜ ਰੁਪਏ ਦੀ ਬੱਚਤ ਹੋਈ ਹੈ। ਸਟੈਂਟ ਅਤੇ ਗੋਡਿਆਂ ਦੇ ਬਦਲਣ ਦੀ ਘੱਟ ਲਾਗਤ ਕਾਰਨ ਲੱਖਾਂ ਰੋਗੀਆਂ ਨੂੰ ਨਵਾਂ ਜੀਵਨ ਮਿਲਿਆ ਹੈ।
ਉਨ੍ਹਾਂ ਕਿਹਾ, “ਸਾਲ 2025 ਤੱਕ, ਅਸੀਂ ਦੇਸ਼ ਨੂੰ ਟੀਬੀ ਮੁਕਤ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਇਸ ਸਕੀਮ ਤਹਿਤ ਦੇਸ਼ ਦੇ ਹਰੇਕ ਪਿੰਡ ਵਿੱਚ ਹੈਲਥ ਐਂਡ ਵੈੱਲਨੈੱਸ ਆਧੁਨਿਕ ਸੈਂਟਰ ਬਣਾਏ ਜਾ ਰਹੇ ਹਨ। ਹੁਣ ਤੱਕ 31 ਹਜ਼ਾਰ ਤੋਂ ਅਧਿਕ ਕੇਂਦਰ ਮੁਕੰਮਲ ਹੋ ਚੁੱਕੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰ ਨਾਗਰਿਕ ਨੂੰ ਸਿਹਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਤਾਕੀਦ ਕੀਤੀ।
ਉਨ੍ਹਾਂ ਅੱਗੇ ਕਿਹਾ, “ਸਾਨੂੰ ਆਪਣੀ ਨਿੱਤ ਦੀ ਰੁਟੀਨ ਵਿੱਚ ਸਾਫ-ਸਫਾਈ, ਯੋਗ, ਸੰਤੁਲਿਤ ਆਹਾਰ, ਖੇਡ ਅਤੇ ਹੋਰ ਕਸਰਤਾਂ ਨੂੰ ਉਚਿਤ ਮਹੱਤਵ ਦੇਣਾ ਚਾਹੀਦਾ ਹੈ । ਫਿਟਨੈੱਸ ਪ੍ਰਤੀ ਸਾਡੇ ਪ੍ਰਯਤਨ ਤੰਦਰੁਸਤ(ਸਵਸਥ) ਭਾਰਤ ਦੇ ਸੰਕਲਪ ਨੂੰ ਸਾਬਤ ਕਰਨਗੇ”।
***
ਵੀਆਰਆਰਕੇ/ਵੀਜੇ
(Release ID: 1605985)
Visitor Counter : 112