ਪ੍ਰਧਾਨ ਮੰਤਰੀ ਦਫਤਰ

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਵਾਬ

Posted On: 06 FEB 2020 9:00PM by PIB Chandigarh

ਮਾਣਯੋਗ ਸਪੀਕਰ ਜੀ, ਮੈਂ ਰਾਸ਼ਟਰਪਤੀ ਜੀ ਦੇ ਸੰਬੋਧਨ ਤੇ, ਧੰਨਵਾਦ ਮਤੇ ਤੇ, ਰਾਸ਼ਟਰਪਤੀ ਜੀ ਦਾ ਆਭਾਰ ਪ੍ਰਗਟ ਕਰਨ ਲਈ ਹਾਜ਼ਰ ਹੋਇਆ ਹਾਂ। ਮਾਣਯੋਗ ਰਾਸ਼ਟਰਪਤੀ ਜੀ ਨੇ ਨਿਊ ਇੰਡੀਆ ਦਾ ਵਿਜ਼ਨ ਆਪਣੇ ਭਾਸ਼ਣ ਵਿੱਚ ਪੇਸ਼ ਕੀਤਾ ਹੈ। 21ਵੀਂ ਸਦੀ ਦੇ ਤੀਜੇ ਦਹਾਕੇ ਦਾ, ਮਾਣਯੋਗ ਰਾਸ਼ਟਰਪਤੀ ਜੀ ਦਾ ਇਹ ਭਾਸ਼ਣ ਇਸ ਦਹਾਕੇ ਲਈ ਸਾਨੂੰ ਸਾਰਿਆਂ ਨੂੰ ਦਿਸ਼ਾ ਦੇਣ ਵਾਲਾ, ਪ੍ਰੇਰਣਾ ਦੇਣ ਵਾਲਾ ਅਤੇ ਦੇਸ਼ ਦੇ ਹਰੇਕ ਵਿਅਕਤੀ ਵਿੱਚ ਵਿਸ਼ਵਾਸ ਪੈਦਾ ਕਰਨ ਵਾਲਾ ਹੈ।

ਇਸ ਚਰਚਾ ਵਿੱਚ ਸਦਨ ਦੇ ਸਾਰੇ ਅਨੁਭਵੀ ਮਾਣਯੋਗ ਮੈਂਬਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੀਆਂ-ਆਪਣੀਆਂ ਗੱਲਾਂ ਪੇਸ਼ ਕੀਤੀਆਂ ਹਨ, ਆਪਣੇ-ਆਪਣੇ ਵਿਚਾਰ ਰੱਖੇ ਹਨ। ਚਰਚਾ ਨੂੰ ਸਫ਼ਲ ਕਰਨ ਦੀ ਹਰ ਕਿਸੇ ਨੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ। ਸ਼੍ਰੀਮਾਨ ਅਧੀਰ ਰੰਜਨ ਚੌਧਰੀ ਜੀ, ਡਾਕਟਰ ਸ਼ਸ਼ੀ ਥਰੂਰ ਜੀ, ਸ਼੍ਰੀਮਾਨ ਓਵੈਸੀ ਜੀ, ਰਾਮਪ੍ਰਤਾਪ ਯਾਦਵ ਜੀ, ਪ੍ਰੀਤੀ ਚੌਧਰੀ ਜੀ, ਮਿਸ਼ਰਾ ਜੀ, ਅਖਿਲੇਸ਼ ਯਾਦਵ ਜੀ, ਕਈ ਨਾਮ ਹਨ, ਮੈਂ ਸਭ ਦੇ ਨਾਂ ਲਵਾਂ ਤਾਂ ਸਮਾਂ ਬਹੁਤ ਲੱਗੇਗਾ। ਪਰ ਮੈਂ ਕਹਾਂਗਾ ਕਿ ਹਰ ਇੱਕ ਨੇ ਆਪਣੇ-ਆਪਣੇ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ, ਪਰ ਇੱਕ ਪ੍ਰਸ਼ਨ ਇਹ ਉੱਠਿਆ ਕਿ ਸਰਕਾਰ ਨੂੰ ਇਨ੍ਹਾਂ ਸਾਰੇ ਕੰਮਾਂ ਦੀ ਇੰਨੀ ਜਲਦੀ ਕੀ ਹੈ। ਸਭ ਚੀਜ਼ਾਂ ਇਕੱਠੀਆਂ ਕਿਉਂ ਕਰ ਰਹੇ ਹਾਂ।

ਮੈਂ ਸ਼ੁਰੂਆਤ ਵਿੱਚ ਸ਼੍ਰੀਮਾਨ ਸਰਵੇਸ਼ਵਰ ਦਿਆਲ ਜੀ ਦੀ ਇੱਕ ਕਵਿਤਾ ਬੋਲਣੀ ਚਾਹਾਂਗਾ ਅਤੇ ਉਹੀ ਸ਼ਾਇਦ ਸਾਡੇ ਸੰਸਕਾਰ ਵੀ ਹਨ, ਸਾਡੀ ਸਰਕਾਰ ਦਾ ਸੁਭਾਅ ਵੀ ਹੈ। ਅਤੇ ਉਸੇ ਪ੍ਰੇਰਣਾ ਕਾਰਨ ਅਸੀਂ ਲੀਕ ਤੋਂ ਹਟ ਕੇ ਤੇਜ਼ ਗਤੀ ਨਾਲ ਅੱਗੇ ਵਧਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਫਿਲ਼ਹਾਲ ਸਰਵੇਸ਼ਵਰ ਦਿਆਲ ਜੀ ਨੇ ਆਪਣੀ ਕਵਿਤਾ ਵਿੱਚ ਲਿਖਿਆ ਹੈ ਕਿ....

ਲੀਕ ਪਰ ਵੇ ਚਲੇਂ ਜਿਨਕੇ

ਚਰਣ ਦੁਰਬਲ ਔਰ ਹਾਰੇ ਹੈਂ,

ਹਮੇਂ ਤੋ ਜੋ ਹਮਾਰੀ ਯਾਤਰਾ ਸੇ ਬਨੇ

ਐਸੇ ਅਨਿਰਮਿਤ ਪੰਥ ਹੀ ਪਿਆਰੇ ਹੈਂ।

(लीक पर वे चलें जिनके

चरण दुर्बल और हारे हैं,

हमें तो जो हमारी यात्रा से बने

ऐसे अनिर्मित पन्थ ही प्यारे हैं।)

ਮਾਣਯੋਗ ਸਪੀਕਰ ਜੀ, ਹੁਣ ਇਸ ਲਈ ਲੋਕਾਂ ਨੇ ਸਿਰਫ਼ ਇੱਕ ਸਰਕਾਰ ਹੀ ਬਦਲੀ ਹੈ, ਅਜਿਹਾ ਨਹੀਂ ਹੈ

ਸਰੋਕਾਰ ਵੀ ਬਦਲਣ ਦੀ ਉਮੀਦ ਕੀਤੀ ਹੈ। ਨਵੀਂ ਸੋਚ ਨਾਲ ਕੰਮ ਕਰਨ ਦੀ ਇੱਛਾ ਕਾਰਨ ਸਾਨੂੰ ਇੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਪਰ ਜੇਕਰ ਅਸੀਂ ਉਸ ਤਰੀਕੇ ਨਾਲ ਚੱਲਦੇ, ਜਿਸ ਤਰੀਕੇ ਨਾਲ ਤੁਸੀਂ ਲੋਕ ਚੱਲਦੇ ਸੀ, ਉਸ ਰਸਤੇ ਤੇ ਚੱਲਦੇ ਜਿਸ ਰਸਤੇ ਦੀ ਤੁਹਾਨੂੰ ਆਦਤ ਹੋ ਗਈ ਸੀ। ਤਾਂ ਸ਼ਾਇਦ 70 ਸਾਲ ਦੇ ਬਾਅਦ ਵੀ ਇਸ ਦੇਸ਼ ਵਿੱਚੋਂ ਆਰਟੀਕਲ 370 ਨਹੀਂ ਹਟਦਾ। ਤੁਹਾਡੇ ਹੀ ਤੌਰ ਤਰੀਕਿਆਂ ਨਾਲ ਚੱਲਦੇ ਤਾਂ ਮੁਸਲਿਮ ਭੈਣਾਂ ਨੂੰ ਤਿੰਨ ਤਲਾਕ ਦੀ ਤਲਵਾਰ ਅੱਜ ਵੀ ਡਰਾਉਂਦੀ ਰਹਿੰਦੀ। ਜੇਕਰ ਤੁਹਾਡੇ ਹੀ ਰਸਤੇ ਤੇ ਚੱਲਦੇ ਤਾਂ ਨਾਬਾਲਗ ਨਾਲ ਰੇਪ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਕਾਨੂੰਨ ਨਹੀਂ ਬਣਦਾ। ਜੇਕਰ ਤੁਹਾਡੀ ਹੀ ਸੋਚ ਨਾਲ ਚੱਲਦੇ ਤਾਂ ਰਾਮ ਜਨਮ ਭੂਮੀ ਅੱਜ ਵੀ ਵਿਵਾਦਾਂ ਵਿੱਚ ਰਹਿੰਦੀ। ਜੇਕਰ ਤੁਹਾਡੀ ਹੀ ਸੋਚ ਹੁੰਦੀ ਤਾਂ ਕਰਤਾਰਪੁਰ ਕੌਰੀਡੋਰ ਕਦੇ ਨਹੀਂ ਬਣਦਾ।

ਜੇਕਰ ਤੁਹਾਡੇ ਹੀ ਤਰੀਕੇ ਹੁੰਦੇ, ਤੁਹਾਡਾ ਹੀ ਰਸਤਾ ਹੁੰਦਾ ਤਾਂ ਭਾਰਤ ਬੰਗਲਾਦੇਸ਼ ਸੀਮਾ ਵਿਵਾਦ ਕਦੇ ਨਾ ਸੁਲਝਦਾ।

ਮਾਣਯੋਗ ਸਪੀਕਰ ਜੀ

ਜਦੋਂ ਮਾਣਯੋਗ ਸਪੀਕਰ ਜੀ ਨੂੰ ਦੇਖਦਾ ਹਾਂ, ਸੁਣਦਾ ਹਾਂ ਤਾਂ ਸਭ ਤੋਂ ਪਹਿਲਾਂ ਕਿਰਨ ਰਿਜਿਜੂ ਜੀ ਨੂੰ ਵਧਾਈ ਦਿੰਦਾਂ ਹਾਂ ਕਿਉਂਕਿ ਉਨ੍ਹਾਂ ਨੇ ਜੋ ਫਿਟ ਇੰਡੀਆ ਮੂਵਮੈਂਟ ਚਲਾਈ ਹੈ, ਉਸ ਫਿਟ ਇੰਡੀਆ ਮੂਵਮੈਂਟ ਦਾ ਪ੍ਰਚਾਰ ਪ੍ਰਸਾਰ ਬਹੁਤ ਵਧੀਆ ਢੰਗ ਨਾਲ ਕਰਦੇ ਹਨ। ਉਹ ਭਾਸ਼ਣ ਵੀ ਦਿੰਦੇ ਹਨ ਅਤੇ ਭਾਸ਼ਣ ਦੇ ਨਾਲ-ਨਾਲ ਜਿਮ ਵੀ ਕਰਦੇ ਹਨ ਕਿਉਂਕਿ ਇਹ ਫਿਟ ਇੰਡੀਆ ਨੂੰ ਬਲ ਦੇਣ ਲਈ, ਉਸ ਦਾ ਪ੍ਰਚਾਰ - ਪ੍ਰਸਾਰ ਕਰਨ ਲਈ ਮੈਂ ਮਾਣਯੋਗ ਮੈਂਬਰ ਦਾ ਧੰਨਵਾਦ ਕਰਦਾ ਹਾਂ।

ਮਾਣਯੋਗ ਸਪੀਕਰ ਜੀ, ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਹੈ ਕਿ ਦੇਸ਼ ਚੁਣੌਤੀਆਂ ਨਾਲ ਲੋਹਾ ਲੈਣ ਲਈ ਹਰ ਪਲ ਕੋਸ਼ਿਸ਼ ਕਰਦਾ ਰਿਹਾ ਹੈ। ਕਦੇ-ਕਦੇ ਚੁਣੌਤੀਆਂ ਵੱਲ ਨਾ ਦੇਖਣ ਦੀ ਆਦਤ ਵੀ ਦੇਸ਼ ਨੇ ਦੇਖੀ ਹੈ। ਚੁਣੌਤੀਆਂ ਨੂੰ ਚੁਣਨ ਦੀ ਸਮਰੱਥਾ ਨਹੀਂ, ਅਜਿਹੇ ਲੋਕਾਂ ਨੂੰ ਵੀ ਦੇਖਿਆ ਹੈ, ਪਰ ਅੱਜ ਦੁਨੀਆ ਦੀ ਭਾਰਤ ਤੋਂ ਜੋ ਉਮੀਦ ਹੈ...ਅਸੀਂ ਜੇਕਰ ਚੁਣੌਤੀਆਂ ਨੂੰ ਚੁਣੌਤੀ ਨਹੀਂ ਦੇਵਾਂਗੇ, ਜੇਕਰ ਅਸੀਂ ਹਿੰਮਤ ਨਹੀਂ ਦਿਖਾਉਂਦੇ ਅਤੇ ਜੇਕਰ ਅਸੀਂ ਸਭ ਨੂੰ ਨਾਲ ਲੈ ਕੇ ਅੱਗੇ ਚੱਲਣ ਦੀ ਗਤੀ ਨਹੀਂ ਵਧਾਉਂਦੇ ਤਾਂ ਸ਼ਾਇਦ ਦੇਸ਼ ਨੂੰ ਅਨੇਕ ਸਮੱਸਿਆਵਾਂ ਨਾਲ ਲੰਬੇ ਅਰਸੇ ਤੱਕ ਜੂਝਣਾ ਪੈਂਦਾ।

ਅਤੇ ਇਸ ਦੇ ਬਾਅਦ ਮਾਣਯੋਗ ਸਪੀਕਰ ਜੀ, ਜੇਕਰ ਕਾਂਗਰਸ ਦੇ ਰਸਤੇ, ਅਸੀਂ ਚੱਲਦੇ ਤਾਂ ਪੰਜਾਹ ਸਾਲ ਦੇ ਬਾਅਦ ਵੀ ਸ਼ਤਰੂ ਸੰਪਤੀ ਕਾਨੂੰਨ ਦਾ ਇੰਤਜ਼ਾਰ ਦੇਸ਼ ਨੂੰ ਕਰਦੇ ਰਹਿਣਾ ਪੈਂਦਾ। 35 ਸਾਲ ਬਾਅਦ ਵੀ next generation ਲੜਾਕੂ ਜਹਾਜ਼ ਦਾ ਇੰਤਜ਼ਾਰ ਦੇਸ਼ ਨੂੰ ਕਰਦੇ ਰਹਿਣਾ ਪੈਂਦਾ। 28 ਸਾਲ ਦੇ ਬਾਅਦ ਵੀ ਬੇਨਾਮੀ ਸੰਪਤੀ ਕਾਨੂੰਨ ਲਾਗੂ ਨਹੀਂ ਹੁੰਦਾ। 20 ਸਾਲ ਬਾਅਦ ਵੀ ਚੀਫ਼ ਆਵ੍ ਡਿਫੈਂਸ ਦੀ ਨਿਯੁਕਤੀ ਨਹੀਂ ਹੋ ਸਕਦੀ।

ਮਾਣਯੋਗ ਸਪੀਕਰ ਜੀ, ਸਾਡੀ ਸਰਕਾਰ ਦੀ ਤੇਜ਼ ਗਤੀ ਦੀ ਵਜ੍ਹਾ ਨਾਲ ਅਤੇ ਸਾਡਾ ਮਕਸਦ ਹੈ ਅਸੀਂ ਇੱਕ ਨਵੀਂ ਲਕੀਰ ਬਣਾ ਕੇ ਲੀਕ ਤੋਂ ਹਟ ਕੇ ਚੱਲਣਾ ਚਾਹੁੰਦੇ ਹਾਂ। ਅਤੇ ਇਸ ਲਈ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਅਜ਼ਾਦੀ ਦੇ 70 ਸਾਲ ਬਾਅਦ ਦੇਸ਼ ਲੰਬਾ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਹੋਣਾ ਚਾਹੀਦਾ ਹੈ। ਅਤੇ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਸਪੀਡ ਵੀ ਵਧੇ। ਸਕੇਲ ਵੀ ਵਧੇ। determination ਵੀ ਹੋਵੇ ਅਤੇ decision ਵੀ ਹੋਵੇ। sensitivity ਵੀ ਹੋਵੇ or solution ਵੀ ਹੋਵੇ। ਅਸੀਂ ਜਿਸ ਤੇਜ਼ ਗਤੀ ਨਾਲ ਕੰਮ ਕੀਤਾ ਹੈ। ਅਤੇ ਉਸ ਤੇਜ਼ ਗਤੀ ਨਾਲ ਕੰਮ ਕਰਨ ਦਾ ਨਤੀਜਾ ਹੈ ਕਿ ਦੇਸ਼ ਦੀ ਜਨਤਾ ਨੇ ਪੰਜ ਸਾਲ ਵਿੱਚ ਦੇਖਿਆ ਅਤੇ ਦੇਖਣ ਦੇ ਬਾਅਦ ਉਸੇ ਤੇਜ਼ ਗਤੀ ਨਾਲ ਅੱਗੇ ਵਧਣ ਲਈ ਜ਼ਿਆਦਾ ਤਾਕਤ ਨਾਲ ਸਾਨੂੰ ਫਿਰ ਤੋਂ ਖੜ੍ਹਾ ਕਰਨ ਦਾ ਮੌਕਾ ਦਿੱਤਾ।

ਜੇਕਰ ਇਹ ਤੇਜ਼ ਗਤੀ ਨਾ ਹੁੰਦੀ ਤਾਂ 37 ਕਰੋੜ ਲੋਕਾਂ ਦੇ ਬੈਂਕ ਅਕਾਊਂਟ ਇੰਨੇ ਘੱਟ ਸਮੇਂ ਵਿੱਚ ਨਹੀਂ ਖੁੱਲ੍ਹਦੇ। ਜੇਕਰ ਗਤੀ ਤੇਜ਼ ਨਾ ਹੁੰਦੀ ਤਾਂ 11 ਕਰੋੜ ਲੋਕਾਂ ਦੇ ਘਰਾਂ ਵਿੱਚ ਪਖਾਨਿਆਂ ਦਾ ਕੰਮ ਪੂਰਾ ਨਹੀਂ ਹੁੰਦਾਜੇਕਰ ਗਤੀ ਤੇਜ਼ ਨਹੀਂ ਹੁੰਦੀ ਤਾਂ 13 ਕਰੋੜ ਪਰਿਵਾਰਾਂ ਵਿੱਚ ਗੈਸ ਦਾ ਚੁੱਲ੍ਹਾ ਨਹੀਂ ਜਲਦਾ। ਜੇਕਰ ਗਤੀ ਤੇਜ਼ ਨਾ ਹੁੰਦੀ ਤਾਂ 2 ਕਰੋੜ ਨਵੇਂ ਘਰ ਨਹੀਂ ਬਣਦੇ ਗ਼ਰੀਬਾਂ ਦੇ ਲਈ। ਜੇਕਰ ਗਤੀ ਤੇਜ਼ ਨਾ ਹੁੰਦੀ ਤਾਂ ਲੰਬੇ ਅਰਸੇ ਤੋਂ ਅਟਕੀਆਂ ਹੋਈਆਂ ਦਿੱਲੀ ਦੀਆਂ 1700 ਤੋਂ ਜ਼ਿਆਦਾ ਗ਼ੈਰ ਕਾਨੂੰਨੀ ਕਾਲੋਨੀਆਂ, 40 ਲੱਖ ਤੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਜੋ ਅੱਧ ਵਿੱਚਕਾਰ ਵਿੱਚ ਲਟਕੀ ਹੋਈ ਸੀ, ਉਹ ਕੰਮ ਪੂਰਾ ਨਹੀਂ ਹੁੰਦਾ। ਅੱਜ ਉਨ੍ਹਾਂ ਨੂੰ ਆਪਣੇ ਘਰ ਦਾ ਹੱਕ ਵੀ ਮਿਲ ਗਿਆ ਹੈ।

ਮਾਣਯੋਗ ਸਪੀਕਰ ਜੀ, ਇੱਥੇ ਨੌਰਥ ਈਸਟ ਦੀ ਵੀ ਚਰਚਾ ਹੋਈ ਹੈ। ਨੌਰਥ ਈਸਟ ਨੂੰ ਕਿੰਨੇ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪਿਆ, ਉੱਥੇ ਰਾਜਨੀਤਕ ਸਮੀਕਰਨ ਬਦਲਣ ਦੀ ਸਮਰੱਥਾ ਨਹੀਂ ਹੈ ਅਤੇ ਇਸ ਲਈ ਰਾਜਨੀਤਕ ਤਰਾਜੂ ਤੋਂ ਜਦੋਂ ਫੈਸਲੇ ਹੁੰਦੇ ਰਹੇ ਤਾਂ ਹਮੇਸ਼ਾ ਹੀ ਉਹ ਖੇਤਰ ਅਣਦੇਖਿਆ ਰਿਹਾ ਹੈ। ਸਾਡੇ ਲਈ ਨੌਰਥ ਈਸਟ ਵੋਟ ਦੇ ਤਰਾਜੂ ਨਾਲ ਤੋਲਣ ਵਾਲਾ ਖੇਤਰ ਨਹੀਂ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਨਾਲ ਦੂਰ-ਦਰਾਜ ਖੇਤਰ ਵਿੱਚ ਬੈਠੇ ਹੋਏ ਭਾਰਤ ਦੇ ਨਾਗਰਿਕਾਂ ਲਈ ਅਤੇ ਉਨ੍ਹਾਂ ਦੀ ਸਮਰੱਥਾ ਦਾ ਭਾਰਤ ਦੇ ਵਿਕਾਸ ਲਈ ਢੁੱਕਵਾਂ ਉਪਯੋਗ ਹੋਵੇ, ਸ਼ਕਤੀਆਂ ਕੰਮ ਆਉਣ, ਦੇਸ਼ ਨੂੰ ਅੱਗੇ ਵਧਾਉਣ ਲਈ ਕੰਮ ਆਉਣ, ਇਸ ਸ਼ਰਧਾ ਨਾਲ ਉੱਥੋਂ ਦੇ ਇੱਕ ਇੱਕ ਨਾਗਰਿਕ ਪ੍ਰਤੀ ਅਪਾਰ ਵਿਸ਼ਵਾਸ ਨਾਲ ਅੱਗੇ ਵਧਣ ਦੀ ਸਾਡੀ ਕੋਸ਼ਿਸ਼ ਰਹੀ ਹੈ।

ਅਤੇ ਇਸੇ ਕਾਰਨ ਨੌਰਥ ਈਸਟ ਵਿੱਚ ਪਿਛਲੇ ਪੰਜ ਸਾਲ ਵਿੱਚ ਜੋ ਦਿੱਲੀ ਕਦੇ ਉਨ੍ਹਾਂ ਨੂੰ ਦੂਰ ਲੱਗਦੀ ਸੀ, ਅੱਜ ਦਿੱਲੀ ਉਨ੍ਹਾਂ ਦੇ ਦਰਵਾਜ਼ੇ ਤੇ ਜਾ ਕੇ ਖੜ੍ਹੀ ਹੋ ਗਈ ਹੈ। ਲਗਾਤਾਰ ਮੰਤਰੀ ਆਫ਼ਿਸ ਦਾ ਦੌਰਾ ਕਰਦੇ ਰਹੇ। ਰਾਤ-ਰਾਤ ਭਰ ਉੱਥੇ ਰੁਕਦੇ ਰਹੇ। ਛੋਟੇ-ਛੋਟੇ ਇਲਾਕਿਆਂ ਵਿੱਚ ਜਾਂਦੇ ਰਹੇ, ਟਿਯਰ-2, ਟਿਯਰ-3 ਛੋਟੇ ਇਲਾਕਿਆਂ ਵਿੱਚ ਗਏ ਲੋਕਾਂ ਨਾਲ ਸੰਵਾਦ ਕੀਤਾ। ਉਨ੍ਹਾਂ ਵਿੱਚ ਲਗਾਤਾਰ ਵਿਸ਼ਵਾਸ ਪੈਦਾ ਕੀਤਾਅਤੇ ਵਿਕਾਸ ਦੀਆਂ ਜੋ ਲੋੜਾਂ ਹੁੰਦੀਆਂ ਸਨ 21ਵੀਂ ਸਦੀ ਨਾਲ ਜੁੜੀਆਂ ਹੋਈਆਂ, ਚਾਹੇ ਬਿਜਲੀ ਦੀ ਗੱਲ ਹੋਵੇ, ਚਾਹੇ ਰੇਲ ਦੀ ਗੱਲ ਹੋਵੇ, ਚਾਹੇ ਹਵਾਈ ਅੱਡੇ ਦੀ ਗੱਲ ਹੋਵੇ, ਚਾਹੇ ਮੋਬਾਇਲ ਕਨੈਕਟੀਵਿਟੀ ਦੀ ਗੱਲ ਹੋਵੇ, ਇਹ ਸਭ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ।

ਅਤੇ ਉਹ ਵਿਸ਼ਵਾਸ ਕਿੰਨਾ ਵੱਡਾ ਨਤੀਜਾ ਦਿੰਦਾ ਹੈ, ਉਹ ਇਸ ਸਰਕਾਰ ਦੇ ਕਾਰਜਕਾਲ ਵਿੱਚ ਦੇਖਿਆ ਜਾ ਰਿਹਾ ਹੈ। ਇੱਥੇ ਇੱਕ ਬੋਡੋ ਦੀ ਚਰਚਾ ਹੋਈ। ਅਤੇ ਇਹ ਕਿਹਾ ਗਿਆ ਕਿ ਇਹ ਤਾਂ ਪਹਿਲੀ ਵਾਰ ਹੋਇਆ ਹੈ। ਅਸੀਂ ਵੀ ਕਦੇ ਇਹ ਨਹੀਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ, ਅਸੀਂ ਤਾਂ ਇਹੀ ਕਹਿ ਰਹੇ ਹਾਂ ਪ੍ਰਯੋਗ ਤਾਂ ਬਹੁਤ ਹੋਏ ਹਨ ਅਤੇ ਅਜੇ ਵੀ ਪ੍ਰਯੋਗ ਹੋ ਰਹੇ ਹਨ, ਲੇਕਿਨ...ਲੇਕਿਨ...ਜੋ ਕੁਝ ਵੀ ਹੋਇਆ ਰਾਜਨੀਤਕ ਤਰਾਜੂ ਨਾਲ ਲੇਖਾ ਜੋਖਾ ਕਰਕੇ ਕੀਤਾ ਗਿਆ ਹੈ। ਜੋ ਵੀ ਕੀਤਾ ਗਿਆ ਅੱਧੇ-ਅਧੂਰੇ ਮਨ ਨਾਲ ਕੀਤਾ ਗਿਆ। ਜੋ ਵੀ ਕੀਤਾ ਗਿਆ ਇੱਕ ਪ੍ਰਕਾਰ ਨਾਲ ਖਾਨਾਪੂਰਤੀ ਕੀਤੀ ਗਈ। ਅਤੇ ਉਸ ਕਾਰਨ ਸਮਝੌਤੇ ਕਾਗਜ਼ ਤੇ ਹੋ ਗਏ, ਫੋਟੋ ਵੀ ਛਪ ਗਈ, ਵਾਹ-ਵਾਹੀ ਵੀ ਹੋ ਗਈ। ਬਹੁਤ ਮਾਣ ਨਾਲ ਅੱਜ ਉਸਦੀ ਚਰਚਾ ਵੀ ਹੋ ਰਹੀ ਹੈ।

ਲੇਕਿਨ ਕਾਗਜ਼ ਤੇ ਕੀਤੇ ਗਏ ਸਮਝੌਤੇ ਨਾਲ ਇੰਨੇ ਸਾਲਾਂ ਦੇ ਬਾਅਦ ਵੀ ਬੋਡੋ ਸਮਝੌਤੇ ਦੀ ਸਮੱਸਿਆ ਦਾ ਸਮਾਧਾਨ ਨਹੀਂ ਨਿਕਲਿਆ। 4 ਹਜ਼ਾਰ ਤੋਂ ਜ਼ਿਆਦਾ ਨਿਰਦੋਸ਼ ਲੋਕ ਮੌਤ ਦੇ ਘਾਟ ਉਤਾਰੇ ਗਏ ਹਨ। ਅਨੇਕ ਪ੍ਰਕਾਰ ਦੀਆਂ ਬਿਮਾਰੀਆਂ, ਸਮਾਜ-ਜੀਵਨ ਨੂੰ ਜੋ ਸੰਕਟ ਵਿੱਚ ਪਾ ਦੇਣ, ਅਜਿਹੀਆਂ ਹੁੰਦੀਆਂ ਗਈਆਂ। ਇਸ ਵਾਰ ਜੋ ਸਮਝੌਤਾ ਹੋਇਆ ਹੈ, ਉਹ ਇੱਕ ਪ੍ਰਕਾਰ ਨਾਲ ਨੌਰਥ ਈਸਟ ਲਈ ਵੀ ਅਤੇ ਦੇਸ਼ ਵਿੱਚ ਆਮ ਇਨਸਾਨ ਨੂੰ ਇਨਸਾਫ਼ ਦੇਣ ਵਾਲਿਆਂ ਲਈ ਇੱਕ ਸੰਦੇਸ਼ ਦੇਣ ਵਾਲੀ ਘਟਨਾ ਹੈ। ਇਹ ਠੀਕ ਹੈ ਕਿ ਸਾਡੀ ਜ਼ਰਾ ਵੀ ਕੋਸ਼ਿਸ਼ ਨਹੀਂ ਹੈ ਤਾਂ ਕਿ ਸਾਡੀ ਗੱਲ ਵਾਰ ਵਾਰ ਉਜਾਗਰ ਹੋਵੇ, ਫੈਲੇ, ਲੇਕਿਨ ਅਸੀਂ ਮਿਹਨਤ ਕਰਾਂਗੇ, ਕੋਸ਼ਿਸ਼ ਕਰਾਂਗੇ।

ਪਰ ਇਸ ਵਾਰ ਦੇ ਸਮਝੌਤੇ ਦੀ ਇੱਕ ਵਿਸ਼ੇਸ਼ਤਾ ਹੈ। ਸਾਰੇ ਹਥਿਆਰੀ ਗਰੁੱਪ ਇਕੱਠੇ ਆਏ ਹਨ, ਸਾਰੇ ਹਥਿਆਰ ਅਤੇ ਸਾਰੇ ਅੰਡਰਗਰਾਊਂਡ ਲੋਕਾਂ ਨੇ ਸਰੰਡਰ ਕੀਤੇ ਹਨ, ਅਤੇ ਦੂਜਾ ਉਸ ਸਮਝੌਤੇ ਦੇ ਐਗਰੀਮੈਂਟ ਵਿੱਚ ਲਿਖਿਆ ਹੈ ਕਿ ਇਸਦੇ ਬਾਅਦ ਬੋਡੋ ਸਮੱਸਿਆ ਨਾਲ ਜੁੜੀ ਹੋਈ ਕੋਈ ਵੀ ਮੰਗ ਬਾਕੀ ਨਹੀਂ ਹੈ। ਨੌਰਥ-ਈਸਟ ਵਿੱਚ ਸਾਡੇ ਸਭ ਤੋਂ ਪਹਿਲਾਂ, ਸੂਰਜ ਤਾਂ ਪਹਿਲਾਂ ਉੱਗਦਾ ਹੈ, ਪਰ ਸੁਬ੍ਹਾ ਨਹੀਂ ਆਉਂਦੀ ਸੀ। ਸੂਰਜ ਤਾਂ ਆ ਜਾਂਦਾ ਸੀ। ਹਨੇਰਾ ਖਤਮ ਨਹੀਂ ਹੁੰਦਾ ਸੀ। ਅੱਜ ਮੈਂ ਕਹਿ ਸਕਦਾ ਹਾਂ ਕਿ ਅੱਜ ਨਵੀਂ ਸੁਬ੍ਹਾ ਵੀ ਆਈ ਹੈ, ਨਵਾਂ ਸਵੇਰਾ ਵੀ ਆਇਆ ਹੈ, ਨਵਾਂ ਉਜਾਲਾ ਵੀ ਆਇਆ ਹੈ। ਅਤੇ ਉਹ ਪ੍ਰਕਾਸ਼, ਜਦੋਂ ਤੁਸੀਂ ਆਪਣੇ ਚਸ਼ਮੇ ਬਦਲੋਗੇ, ਉਦੋਂ ਦਿਖਾਈ ਦੇਵੇਗਾ।

ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਕਿਉਂਕਿ ਤੁਸੀਂ ਬੋਲਣ ਵਿੱਚਕਾਰ ਮੈਨੂੰ ਵਿਰਾਮ ਦੇ ਰਹੇ ਹੋ।

ਕੱਲ੍ਹ ਇੱਥੇ ਸਵਾਮੀ ਵਿਵੇਕਾਨੰਦ ਜੀ ਦੇ ਮੋਢਿਆਂ ਤੋਂ ਬੰਦੂਕਾਂ ਚਲਾਈਆਂ ਗਈਆਂ, ਪਰ ਮੈਨੂੰ ਇੱਕ ਪੁਰਾਣੀ ਛੋਟੀ ਜਿਹੀ ਕਥਾ ਯਾਦ ਆਉਂਦੀ ਹੈ। ਇੱਕ ਵਾਰ ਕੁਝ ਲੋਕ ਰੇਲ ਵਿੱਚ ਸਫ਼ਰ ਕਰ ਰਹੇ ਸਨ। ਅਤੇ ਜਦੋਂ ਰੇਲ ਵਿੱਚ ਸਫ਼ਰ ਕਰ ਰਹੇ ਸਨ ਤਾਂ ਰੇਲ ਜਿਵੇਂ ਹੀ ਗਤੀ ਫੜਦੀ ਸੀ, ਉਦੋਂ ਹੀ ਪਟਰੀ ਵਿੱਚ ਅਵਾਜ਼ ਆਉਂਦੀ ਹੈ...ਸਭ ਦਾ ਤਜਰਬਾ ਹੈ। ਤਾਂ ਉੱਥੇ ਬੈਠੇ ਹੋਏ ਇੱਕ ਸੰਤ ਮਹਾਤਮਾ ਸਨ ਤਾਂ ਉਨ੍ਹਾਂ ਨੇ ਕਿਹਾ ਕਿ ਦੇਖੋ ਪਟਰੀ ਵਿੱਚੋਂ ਕਿਵੇਂ ਦੀ ਅਵਾਜ਼ ਆ ਰਹੀ ਹੈ। ਇਹ ਨਿਰਜੀਵ ਪਟਰੀ ਵੀ ਸਾਨੂੰ ਕਹਿ ਰਹੀ ਹੈ ਕਿ ਪ੍ਰਭੂ ਕਰ ਦੇ ਬੇੜਾ ਪਾਰ...ਤਾਂ ਦੂਜੇ ਸੰਤ ਨੇ ਕਿਹਾ ਨਹੀਂ ਯਾਰ ਮੈਂ ਸੁਣਿਆ, ਮੈਨੂੰ ਤਾਂ ਸੁਣਾਈ ਦੇ ਰਿਹਾ ਹੈ ਕਿ ਪ੍ਰਭੂ ਤੇਰੀ ਲੀਲਾ ਅਪਰੰਪਾਰ...ਪ੍ਰਭੂ ਤੇਰੀ ਲੀਲਾ ਅਪਰੰਪਾਰ...ਉੱਥੇ ਇੱਕ ਮੌਲਵੀ ਜੀ ਬੈਠੇ ਸਨ, ਉਨ੍ਹਾਂ ਨੇ ਕਿਹਾ ਕਿ ਮੈਨੂੰ ਤਾਂ ਸੁਣਾਈ ਦੇ ਰਿਹਾ ਹੈ, ਦੂਜੇ...ਸੰਤਾਂ ਨੇ ਕਿਹਾ ਕਿ ਤੁਹਾਨੂੰ ਕੀ ਸੁਣਾਈ ਦੇ ਰਿਹਾ ਹੈ, ਉਨ੍ਹਾਂ ਨੇ ਕਿਹਾ ਮੈਨੂੰ ਸੁਣਾਈ ਦੇ ਰਿਹਾ ਹੈ ਯਾ ਅੱਲ੍ਹਾ ਤੇਰੀ ਰਹਿਮਤ...ਯਾ ਅੱਲ੍ਹਾ ਤੇਰੀ ਰਹਿਮਤ ਤਾਂ ਉੱਥੇ ਇੱਕ ਪਹਿਲਵਾਨ ਬੈਠੇ ਸਨ, ਉਨ੍ਹਾਂ ਨੇ ਕਿਹਾ ਮੈਨੂੰ ਵੀ ਸੁਣਾਈ ਦੇ ਰਿਹਾ ਹੈ ਤਾਂ ਪਹਿਲਵਾਨ ਨੇ ਕਿਹਾ ਮੈਨੂੰ ਸੁਣਾਈ ਦੇ ਰਿਹਾ ਹੈ...ਖਾਹ ਰਬੜੀ ਕਰ ਕਸਰਤ...ਖਾਹ ਰਬੜੀ ਕਰ ਕਸਰਤ...

ਕੱਲ੍ਹ ਜੋ ਵਿਵੇਕਾਨੰਦ ਜੀ ਦੇ ਨਾਂ ਨਾਲ ਕਿਹਾ ਗਿਆ, ਜਿਵੇਂ ਮਨ ਦੀ ਰਚਨਾ ਹੁੰਦੀ ਹੈ, ਉਵੇਂ ਹੀ ਸੁਣਦਾ ਹੈ...ਤੁਹਾਨੂੰ ਇਹ ਦੇਖਣ ਲਈ ਇੰਨੀ ਦੂਰ ਨਜ਼ਰ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਬਹੁਤ ਕੁਝ ਕੋਲ ਹੀ ਹੈ।

ਮਾਣਯੋਗ ਸਪੀਕਰ ਜੀ, ਮੇਰੀ ਕਿਸਾਨਾਂ ਦੇ ਵਿਸ਼ੇ ਵਿੱਚ ਗੱਲਬਾਤ ਹੋਈ ਹੈ। ਬਹੁਤ ਸਾਰੇ ਮਹੱਤਵਪੂਰਨ ਕੰਮ ਅਤੇ ਬਹੁਤ ਸਾਰੇ ਨਵੇਂ ਤਰੀਕੇ ਨਾਲ, ਨਵੀਂ ਸੋਚ ਨਾਲ ਪਿਛਲੇ ਦਿਨਾਂ ਵਿੱਚ ਕੀਤਾ ਗਿਆ ਹੈ ਅਤੇ ਮਾਣਯੋਗ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਦਾ ਜ਼ਿਕਰ ਵੀ ਕੀਤਾ ਹੈ, ਲੇਕਿਨ ਜਿਸ ਪ੍ਰਕਾਰ ਨਾਲ ਇੱਥੇ ਚਰਚਾ ਕਰਨ ਦੀ ਕੋਸ਼ਿਸ਼ ਹੋਈ ਹੈ। ਮੈਂ ਨਹੀਂ ਜਾਣਦਾ ਕਿ ਉਹ ਅਗਿਆਨਤਾ ਕਰਕੇ ਹੈ ਜਾਂ ਜਾਣਬੁੱਝ ਕੇ ਕਰ ਰਹੇ ਹਨ। ਕਿਉਂਕਿ ਕੁਝ ਚੀਜ਼ਾਂ ਅਜਿਹੀਆਂ ਹਨ, ਜੇਕਰ ਜਾਣਕਾਰੀ ਹੋਵੇ ਵੀ ਤਾਂ ਸ਼ਾਇਦ ਅਸੀਂ ਅਜਿਹਾ ਨਹੀਂ ਕਰਦੇ।

ਅਸੀਂ ਜਾਣਦੇ ਹਾਂ ਕਿ ਡੇਢ ਗੁਣਾ, ਅਲੱਗ ਤੋਂ ਕਰਨ ਵਾਲਾ ਵਿਸ਼ਾ ਹੈ। ਕਿੰਨੇ ਲੰਬੇ ਸਮੇਂ ਤੋਂ ਅਟਕਿਆ ਹੋਇਆ ਹੈ। ਸਾਡੇ ਸਮੇਂ ਦਾ ਨਹੀਂ ਸੀ, ਪਹਿਲਾਂ ਦਾ ਸੀ, ਪਰ ਇਹ ਕਿਸਾਨਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਸੀ ਕਿ ਉਸ ਕੰਮ ਨੂੰ ਵੀ ਅਸੀਂ ਪੂਰਾ ਕਰ ਦਿੱਤਾ। ਮੈਂ ਹੈਰਾਨ ਹਾਂ। ਸਿੰਚਾਈ ਯੋਜਨਾਵਾਂ 20-20 ਸਾਲ ਤੋਂ ਪਈਆਂ ਹੋਈਆਂ ਸਨ। ਕੋਈ ਪੁੱਛਣ ਵਾਲਾ ਨਹੀਂ ਸੀ। ਫੋਟੋ ਖਿਚਵਾ ਲਈ, ਬਸ ਕੰਮ ਹੋ ਗਿਆ। ਸਾਨੂੰ ਅਜਿਹੀਆਂ 99 ਯੋਜਨਾਵਾਂ ਨੂੰ ਹੱਥ ਵਿੱਚ ਲੈਣਾ ਪਿਆ। 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਕੇ ਉਨ੍ਹਾਂ ਨੂੰ logical end ਤੱਕ ਲੈ ਗਏ ਅਤੇ ਹੁਣ ਕਿਸਾਨਾਂ ਨੂੰ ਉਸਦਾ ਫਾਇਦਾ ਹੋਣਾ ਸ਼ੁਰੂ ਹੋਣ ਲੱਗਿਆ ਹੈ।

ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਇਸ ਵਿਵਸਥਾ ਨਾਲ ਕਿਸਾਨਾਂ ਵਿੱਚ ਲਗਾਤਾਰ ਵਿਸ਼ਵਾਸ ਪੈਦਾ ਹੋਇਆ ਹੈ। ਕਿਸਾਨਾਂ ਵੱਲੋਂ ਕਰੀਬ 13 ਹਜ਼ਾਰ ਕਰੋੜ ਰੁਪਏ ਪ੍ਰੀਮੀਅਮ ਆਇਆ ਹੈ, ਪਰ ਕੁਦਰਤੀ ਆਫ਼ਤ ਕਾਰਨ ਜੋ ਨੁਕਸਾਨ ਹੋਇਆ, ਉਸ ਤਹਿਤ ਕਰੀਬ 56 ਹਜ਼ਾਰ ਕਰੋੜ ਰੁਪਏ ਕਿਸਾਨਾਂ ਨੂੰ ਬੀਮਾ ਯੋਜਨਾ ਤੋਂ ਪ੍ਰਾਪਤ ਹੋਏ ਹਨ। ਕਿਸਾਨ ਦੀ ਆਮਦਨ ਵਧੀ ਹੈ, ਇਹ ਸਾਡੀਆਂ ਤਰਜੀਹਾਂ ਹਨ। input cost ਘੱਟ ਹੋਵੇ, ਇਹ ਤਰਜੀਹ ਹੈ। ਅਤੇ ਪਹਿਲਾਂ ਐੱਮਐੱਸਪੀ ਦੇ ਨਾਂ ਤੇ ਕੀ ਹੁੰਦਾ ਸੀ ਸਾਡੇ ਦੇਸ਼ ਵਿੱਚ। ਪਹਿਲਾਂ 7 ਲੱਖ ਟਨ ਦਾਲ ਅਤੇ ਤੇਲ ਵਾਲੇ ਬੀਜਾਂ ਦੀ ਖਰੀਦ ਹੋਈ ਹੈ। ਸਾਡੇ ਕਾਰਜਕਾਲ ਵਿੱਚ 100 ਲੱਖ ਟਨ। e-nam ਯੋਜਨਾ ਅੱਜ ਡਿਜੀਟਲ ਵਰਲਡ ਹੈ, ਸਾਡਾ ਕਿਸਾਨ ਮੋਬਾਇਲ ਫੋਨ ਤੋਂ ਦੁਨੀਆ ਦੇ ਭਾਅ ਦੇਖ ਰਿਹਾ ਹੈ, ਸਮਝ ਰਿਹਾ ਹੈ। e-nam ਯੋਜਨਾ ਦੇ ਨਾਮ ਤੇ ਕਿਸਾਨ ਆਪਣਾ ਬਜ਼ਾਰ ਵਿੱਚ ਮਾਲ ਵੇਚ ਸਕਦੇ ਹਨ। ਅਤੇ ਮੈਨੂੰ ਖੁਸ਼ੀ ਹੈ ਕਿ ਪਿੰਡ ਦਾ ਕਿਸਾਨ ਇਸ ਵਿਵਸਥਾ ਨਾਲ ਕਰੀਬ ਪੌਣੇ 2 ਕਰੋੜ ਕਿਸਾਨ ਹੁਣ ਤੱਕ ਉਸ ਨਾਲ ਜੁੜ ਚੁੱਕੇ ਹਨ। ਅਤੇ ਕਰੀਬ 1 ਲੱਖ ਕਰੋੜ ਦਾ ਕਾਰੋਬਾਰ, ਕਿਸਾਨਾਂ ਨੇ ਆਪਣੀ ਪੈਦਾਵਾਰ ਦਾ, ਇਸ e-nam ਯੋਜਨਾ ਨਾਲ ਕੀਤਾ ਹੈ। ਅਸੀਂ ਕਿਸਾਨ ਕਰੈਡਿਟ ਕਾਰਡ ਦਾ ਵਿਸਥਾਰ ਹੋਵੇ, ਮੱਛੀ ਪਾਲਣ ਹੋਵੇ, ਮੁਰਗੀ ਪਾਲਣ ਹੋਵੇ, ਸੌਰ ਊਰਜਾ ਵੱਲ ਜਾਣ ਦੀ ਕੋਸ਼ਿਸ਼ ਹੋਵੇ, ਸੋਲਰ ਪੰਪ ਦੀ ਗੱਲ ਹੋਵੇ, ਅਜਿਹੀਆਂ ਨਵੀਆਂ ਅਨੇਕ ਚੀਜ਼ਾਂ ਜੋੜੀਆਂ ਹਨ। ਜਿਸ ਕਾਰਨ ਅੱਜ ਉਸਦੀ ਆਰਥਿਕ ਸਥਿਤੀ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ।

2014 ਵਿੱਚ, ਸਾਡੇ ਆਉਣ ਤੋਂ ਪਹਿਲਾਂ, ਖੇਤੀ ਮੰਤਰਾਲੇ ਦਾ ਬਜਟ 27 ਹਜ਼ਾਰ ਕਰੋੜ ਰੁਪਏ ਦਾ ਸੀ। ਹੁਣ ਇਹ ਵਧ ਕੇ 5 ਗੁਣਾ...27 ਹਜ਼ਾਰ ਕਰੋੜ ਦਾ ਵਧ ਕੇ 5 ਗੁਣਾ ਅਤੇ ਲਗਭਗ ਡੇਢ ਲੱਖ ਕਰੋੜ ਰੁਪਏ ਤੇ ਅਸੀਂ ਪਹੁੰਚਾਇਆ ਹੈ। ਪੀਐੱਮ ਕਿਸਾਨ ਸਨਮਾਨ ਯੋਜਨਾ ਨਾਲ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਜਾਂਦੇ ਹਨ। ਹੁਣ ਤੱਕ ਕਰੀਬ 45 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਹੋ ਚੁੱਕੇ ਹਨ। ਕੋਈ ਵਿਚੋਲਾ ਨਹੀਂ ਹੈ। ਕੋਈ ਫਾਈਲਾਂ ਦਾ ਝੰਜਟ ਨਹੀਂ ਹੈ। ਇੱਕ ਕਲਿੱਕ ਦਬਾਇਆ ਪੈਸੇ ਪਹੁੰਚ ਗਏ। ਪਰ ਮੈਂ ਜ਼ਰੂਰ ਇੱਥੇ ਮਾਣਯੋਗ ਮੈਂਬਰਾਂ ਨੂੰ ਤਾਕੀਦ ਕਰਾਂਗਾ ਕਿ ਰਾਜਨੀਤੀ ਕਰਦੇ ਰਹੋ, ਕਰਨੀ ਵੀ ਚਾਹੀਦੀ ਹੈ...ਮੈਂ ਜਾਣਦਾ ਹਾਂ, ਲੇਕਿਨ ਕੀ ਅਸੀਂ ਰਾਜਨੀਤੀ ਕਰਨ ਲਈ ਕਿਸਾਨਾਂ ਦੇ ਹਿਤਾਂ ਨਾਲ ਖਿਲਵਾੜ ਕਰਾਂਗੇ। ਮੈਂ ਉਨ੍ਹਾਂ ਮਾਣਯੋਗ ਮੈਂਬਰਾਂ ਨੂੰ ਇਸ ਵਿਸ਼ੇ ਦੀ ਬੇਨਤੀ ਕਰਾਂਗਾ ਕਿ ਆਪਣੇ ਰਾਜ ਵਿੱਚ ਦੇਖੋ ਜੋ ਕਿਸਾਨਾਂ ਦੇ ਨਾਮ ਤੇ ਵਧ ਚੜ੍ਹ ਕੇ ਬੋਲ ਰਹੇ ਹਨ...ਉਹ ਜ਼ਰਾ ਜ਼ਿਆਦਾ ਦੇਖਣ ਕਿ ਕੀ ਉਨ੍ਹਾਂ ਦੇ ਰਾਜ ਦੇ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਮਿਲੀ। ਉਸ ਲਈ ਉਹ ਸਰਕਾਰਾਂ ਕਿਸਾਨਾਂ ਦੀ ਸੂਚੀ ਕਿਉਂ ਨਹੀਂ ਦੇ ਰਹੀਆਂ ਹਨ, ਇਹ ਯੋਜਨਾ ਦੇ ਨਾਲ ਕਿਉਂ ਨਹੀਂ ਜੁੜ ਰਹੇ। ਨੁਕਸਾਨ ਕਿਸ ਦਾ ਹੋਇਆ, ਕਿਸ ਦਾ ਨੁਕਸਾਨ ਹੋਇਆ, ਉਸ ਰਾਜ ਦੇ ਕਿਸਾਨਾਂ ਦਾ ਹੋਇਆ। ਮੈਂ ਚਾਹਾਂਗਾ ਕਿ ਇੱਥੇ ਕੋਈ ਅਜਿਹਾ ਮਾਣਯੋਗ ਮੈਂਬਰ ਨਹੀਂ ਹੋਵੇਗਾ ਕਿ ਜੋ ਸ਼ਾਇਦ ਦੱਬੀ ਜ਼ੁਬਾਨ ਵਿੱਚ ਜੋ ਖੁੱਲ੍ਹ ਕੇ ਸ਼ਾਇਦ ਨਾ ਬੋਲ ਸਕੇ, ਕਈ ਥਾਵਾਂ ਤੇ ਬਹੁਤ ਕੁਝ ਹੁੰਦਾ ਹੈ, ਲੇਕਿਨ ਉਨ੍ਹਾਂ ਨੂੰ ਪਤਾ ਹੋਵੇਗਾ, ਉਸੇ ਪ੍ਰਕਾਰ ਮੈਂ ਮਾਣਯੋਗ ਮੈਂਬਰਾਂ ਨੂੰ ਕਹਾਂਗਾ ਜਿਨ੍ਹਾਂ ਨੇ ਬਹੁਤ ਕੁਝ ਕਿਹਾ ਹੈ। ਉਨ੍ਹਾਂ ਰਾਜਾਂ ਵਿੱਚ ਜ਼ਰਾ ਦੇਖੋ ਤੁਸੀਂ ਕਿ ਜਿੱਥੇ ਕਿਸਾਨਾਂ ਨਾਲ ਵਾਅਦੇ ਕਰ-ਕਰ ਕੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰ-ਕਰਕੇ ਵੋਟਾਂ ਬਟੋਰ ਲਈਆਂ, ਸਹੁੰ ਚੁੱਕ ਲਈ, ਸੱਤਾ ਸਿੰਘਾਸਨ ਪ੍ਰਾਪਤ ਕਰ ਲਿਆ, ਪਰ ਕਿਸਾਨਾਂ ਦੇ ਵਾਅਦੇ ਪੂਰੇ ਨਹੀਂ ਕੀਤੇ ਗਏ। ਘੱਟ ਤੋਂ ਘੱਟ ਇੱਥੇ ਬੈਠੇ ਹੋਏ ਮਾਣਯੋਗ ਮੈਂਬਰ ਉਨ੍ਹਾਂ ਰਾਜਾਂ ਦੇ ਵੀ ਪ੍ਰਤੀਨਿਧ ਹੋਣਗੇ ਤਾਂ ਉਹ ਜ਼ਰੂਰ ਉਨ੍ਹਾਂ ਰਾਜਾਂ ਨੂੰ ਕਹਿਣ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦੇਣ ਵਿੱਚ ਕੁਤਾਹੀ ਨਾ ਕਰਨ।

ਮਾਣਯੋਗ ਸਪੀਕਰ ਜੀ, ਜਦੋਂ all party meeting ਹੋਈ ਸੀ, ਉਦੋਂ ਮੈਂ ਵਿਸਥਾਰ ਨਾਲ ਸਭ ਦੇ ਸਾਹਮਣੇ ਇੱਕ ਪ੍ਰਾਰਥਨਾ ਵੀ ਕੀਤੀ ਸੀ ਅਤੇ ਆਪਣੇ ਵਿਚਾਰ ਵੀ ਰੱਖੇ ਸਨ। ਉਸਦੇ ਬਾਅਦ ਸਦਨ ਦੀ ਸ਼ੁਰੂਆਤ ਵਿੱਚ ਜਦੋਂ ਮੀਡੀਆ ਦੇ ਲੋਕਾਂ ਨਾਲ ਮੈਂ ਗੱਲ ਕਰ ਰਿਹਾ ਸੀ। ਉਦੋਂ ਵੀ ਮੈਂ ਕਿਹਾ ਸੀ ਕਿ ਅਸੀਂ ਪੂਰੀ ਤਰ੍ਹਾਂ ਆਰਥਿਕ ਵਿਸ਼ਾ, ਦੇਸ਼ ਦੀ ਆਰਥਿਕ ਪਰਿਸਥਿਤੀ ਦੇ ਸਾਰੇ ਵਿਸ਼ਿਆਂ ਨੂੰ ਅਸੀਂ ਸਮਰਪਿਤ ਕਰਾਂਗੇ। ਸਾਡੇ ਕੋਲ ਜਿੰਨੀ ਵੀ ਚੇਤਨਾ ਹੈ, ਜਿੰਨੀ ਵੀ ਸਮਰੱਥਾ ਹੈ, ਜਿੰਨੀ ਵੀ ਬੌਧਿਕ ਪ੍ਰਤਿਭਾ ਹੈ, ਸਭ ਦਾ ਨਿਚੋੜ ਇਸ ਸੈਸ਼ਨ ਵਿੱਚ ਦੋਵੇਂ ਸਦਨਾਂ ਵਿੱਚ ਅਸੀਂ ਲੈ ਕੇ ਆਏ ਹਾਂ ਕਿਉਂਕਿ ਜਦੋਂ ਦੇਸ਼-ਦੁਨੀਆ ਦੀ ਅੱਜ ਜੋ ਆਰਥਿਕ ਸਥਿਤੀ ਹੈ, ਉਸ ਦਾ ਲਾਭ ਲੈਣ ਲਈ ਭਾਰਤ ਕਿਹੜੇ ਕਦਮ ਚੁੱਕੇ, ਕਿਹੜੀ ਦਿਸ਼ਾ ਨੂੰ ਅਪਣਾਏ ਜਿਸ ਨਾਲ ਲਾਭ ਹੋਵੇ। ਮੈਂ ਚਾਹਾਂਗਾ ਕਿ ਇਹ ਸੈਸ਼ਨ ਅਜੇ ਵੀ ਸਰਗਰਮ ਹੈ, ਬਰੇਕ ਦੇ ਬਾਅਦ ਵੀ ਜਦੋਂ ਮਿਲਾਂਗੇ, ਉਦੋਂ ਵੀ ਪੂਰੀ ਸ਼ਕਤੀ ਵਿੱਚ ਸਾਰੇ ਮੈਂਬਰਾਂ ਨੂੰ ਬੇਨਤੀ ਕਰਾਂਗਾ। ਅਸੀਂ ਆਰਥਿਕ ਵਿਸ਼ਿਆਂ ਤੇ ਗਹਿਰਾਈ ਨਾਲ ਬੋਲੀਏ, ਵਿਆਪਿਕਤਾ ਨਾਲ ਬੋਲੀਏ, ਅਤੇ ਚੰਗੇ ਨਵੇਂ ਸੁਝਾਵਾਂ ਨਾਲ ਬੋਲੀਏ ਤਾਂ ਕਿ ਦੇਸ਼, ਵਿਸ਼ਵ ਦੇ ਅੰਦਰ ਜੋ ਮੌਕੇ ਪੈਦਾ ਹੋਏ, ਉਸਦਾ ਫਾਇਦਾ ਉਠਾਉਣ ਲਈ ਪੂਰੀ ਤਾਕਤ ਨਾਲ ਅੱਗੇ ਵਧੀਏ। ਮੈਂ ਸਭ ਨੂੰ ਸੱਦਾ ਦਿੰਦਾ ਹਾਂ।

ਹਾਂ, ਮੈਂ ਜਾਣਦਾ ਹਾਂ ਕਿ ਆਰਥਿਕ ਵਿਸ਼ਿਆਂ ਤੇ ਮਹੱਤਵਪੂਰਨ ਗੱਲਾਂ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹਨ। ਅਤੇ ਇਸ ਜ਼ਿੰਮੇਵਾਰੀ ਵਿੱਚ ਪੁਰਾਣੀਆਂ ਗੱਲਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਕਿਉਂਕਿ ਅੱਜ ਅਸੀਂ ਕਿੱਥੇ ਹਾਂ, ਉਸਦਾ ਪਤਾ ਉਦੋਂ ਚੱਲਦਾ ਹੈ ਕਿ ਕੱਲ੍ਹ ਕਿੱਥੇ ਸੀ। ਇਹ ਗੱਲ ਸਹੀ ਹੈ, ਪਰ ਸਾਡੇ ਮਾਣਯੋਗ ਮੈਂਬਰ ਇਹ ਕਹਿੰਦੇ ਹਨ ਕਿ ਇਹ ਕਿਉਂ ਨਹੀਂ ਹੋਇਆ, ਇਹ ਕਦੋਂ ਹੋਵੇਗਾ, ਇਹ ਕਿਵੇਂ ਹੋਵੇਗਾ, ਕਦੋਂ ਤੱਕ ਕਰਾਂਗੇਤਾਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਤੁਸੀਂ ਆਲੋਚਨਾ ਕਰਦੇ ਹੋ, ਮੈਂ ਨਹੀਂ ਮੰਨਦਾ ਕਿ ਤੁਸੀਂ ਆਲੋਚਨਾ ਕਰਦੇ ਹੋ। ਮੈਨੂੰ ਖੁਸ਼ੀ ਹੈ ਕਿ ਤੁਸੀਂ ਮੈਨੂੰ ਸਮਝ ਸਕੇ ਹੋ। ਕਿਉਂਕਿ ਤੁਹਾਨੂੰ ਵਿਸ਼ਵਾਸ ਹੈ ਕਿ ਕਰੇਗਾ ਜਾਂ ਨਹੀਂ ਕਰੇਗਾ...ਅਤੇ ਹੁਣ ਇਸ ਲਈ ਮੈਂ ਤੁਹਾਡੀਆਂ ਇਨ੍ਹਾਂ ਗੱਲਾਂ ਨੂੰ ਆਲੋਚਨਾ ਨਹੀਂ ਮੰਨਦਾ ਹਾਂ।

ਮੈਂ ਮਾਰਗਦਰਸ਼ਨ ਮੰਨਦਾ ਹਾਂ, ਪ੍ਰੇਰਣਾ ਮੰਨਦਾ ਹਾਂ। ਅਤੇ ਇਸ ਲਈ ਮੈਂ ਇਨ੍ਹਾਂ ਸਾਰੀਆਂ ਗੱਲਾਂ ਦਾ ਸਵਾਗਤ ਕਰਦਾ ਹਾਂ। ਅਤੇ ਸਵੀਕਾਰ ਕਰਨ ਦੀ ਕੋਸ਼ਿਸ਼ ਵੀ ਕਰਦਾ ਹਾਂ। ਅਤੇ ਇਸ ਲਈ ਇਸ ਪ੍ਰਕਾਰ ਦੀਆਂ ਜਿੰਨੀਆਂ ਗੱਲਾਂ ਦੱਸੀਆਂ ਗਈਆਂ ਹਨ। ਇਸ ਲਈ ਤਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਿਉਂਕਿ ਕਿਉਂ ਨਹੀਂ ਹੋਇਆ, ਕਦੋਂ ਹੋਵੇਗਾ, ਕਿਵੇਂ ਹੋਵੇਗਾ, ਇਹ ਚੰਗੀਆਂ ਗੱਲਾਂ ਹਨ। ਦੇਸ਼ ਲਈ ਅਸੀਂ ਸੋਚਦੇ ਹਾਂ, ਪਰ ਪੁਰਾਣੀਆਂ ਗੱਲਾਂ ਦੇ ਬਿਨਾਂ ਅੱਜ ਦੀ ਗੱਲ ਨੂੰ ਸਮਝਣਾ ਥੋੜ੍ਹਾ ਔਖਾ ਹੁੰਦਾ ਹੈ। ਹੁਣ ਅਸੀਂ ਜਾਣਦੇ ਹਾਂ ਕਿ ਸਾਡਾ ਪਹਿਲਾਂ ਕੀ ਸਮਾਂ ਸੀ। corruption ਆਏ ਦਿਨ ਚਰਚਾ ਹੁੰਦੀ ਸੀ, ਹਰ ਅਖ਼ਬਾਰ ਦੀ headline, ਸਦਨ ਵਿੱਚ ਵੀ corruption ’ਤੇ ਹੀ ਲੜਾਈ ਚੱਲਦੀ ਸੀ। ਉਦੋਂ ਵੀ ਇਹੀ ਬੋਲਿਆ ਜਾਂਦਾ ਸੀ Unprofessional banking ਕੌਣ ਭੁੱਲ ਸਕਦਾ ਹੈ। ਕਮਜ਼ੋਰ Infrastructure policy ਕੌਣ ਭੁੱਲ ਸਕਦਾ ਹੈ। ਇਹ ਸਾਰੀਆਂ ਸਥਿਤੀਆਂ ਵਿੱਚੋਂ ਬਾਹਰ ਨਿਕਲਣ ਲਈ ਅਸੀਂ ਸਮੱਸਿਆਵਾਂ ਦੇ ਸਮਾਧਾਨ ਲੱਭਣ ਦੇ long term goal ਨਾਲ ਨਿਸ਼ਚਿਤ ਦਿਸ਼ਾ ਫੜ ਕੇ, ਨਿਸ਼ਚਿਤ ਟੀਚਾ ਫੜਕੇ ਉਸਨੂੰ ਪੂਰਾ ਕਰਨ ਦੀ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸਦਾ ਨਤੀਜਾ ਹੈ ਕਿ ਅੱਜ ਇਕੌਨੋਮੀ ਵਿੱਚ fiscal deficit ਬਣੀ ਹੈ, ਮਹਿੰਗਾਈ ਨਿਯੰਤਰਣ ਵਿੱਚ ਰਹੀ ਹੈ ਅਤੇ Macro Economy Stability ਵੀ ਬਣੀ ਹੋਈ ਹੈ।

ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਸੀਂ ਮੇਰੇ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਹੈ। ਇਹ ਵੀ ਕੰਮ ਅਸੀਂ ਹੀ ਕਰਾਂਗੇ। ਹਾਂ ਇੱਕ ਕੰਮ ਨਹੀਂ ਕਰਾਂਗੇ...ਇੱਕ ਕੰਮ ਨਹੀਂ ਕਰਾਂਗੇ...ਨਾ ਹੋਣ ਦੇਵਾਂਗੇ। ਉਹ ਹੈ ਤੁਹਾਡੀ ਬੇਰੋਜ਼ਗਾਰੀ ਨਹੀਂ ਹਟਣ ਦੇਵਾਂਗੇ।

ਜੀਐੱਸਟੀ ਦਾ ਬਹੁਤ ਵੱਡਾ ਮਹੱਤਵਪੂਰਨ ਫ਼ੈਸਲਾ ਹੋਇਆ, ਕਾਰਪੋਰੇਟ ਟੈਕਸ ਘੱਟ ਕਰਨ ਦੀ ਗੱਲ ਹੋਵੇ, IBC ਲਿਆਉਣ ਦੀ ਗੱਲ ਹੋਵੇ, FDI regime ਨੂੰ liberalize ਕਰਨ ਦੀ ਗੱਲ ਹੋਵੇ, ਬੈਂਕਾਂ ਵਿੱਚ recapitalization ਕਰਨ ਦੀ ਗੱਲ ਹੋਵੇ, ਜੋ ਵੀ ਸਮੇਂ ਸਮੇਂ ਤੇ ਲੋੜ ਰਹੀ ਹੈ। ਅਤੇ ਜੋ ਵੀ ਲੰਬੇ ਸਮੇਂ ਦੀ ਮਜ਼ਬੂਤੀ ਲਈ ਜ਼ਰੂਰਤ ਹੈ। ਸਾਰੇ ਕਦਮ ਸਾਡੀ ਸਰਕਾਰ ਉਠਾ ਰਹੀ ਹੈ। ਉਠਾਵੇਗੀ ਅਤੇ ਉਸਦਾ ਲਾਭ ਵੀ ਆਉਣਾ ਸ਼ੁਰੂ ਹੋਇਆ ਹੈ। ਅਤੇ ਉਹ ਰਿਫਾਰਮ ਜਿਸਦੀ ਚਰਚਾ ਹਮੇਸ਼ਾ ਹੋਈ ਹੈ। ਤੁਹਾਡੇ ਕੋਲ ਵੀ ਜੋ ਪੰਡਿਤ ਲੋਕ ਸਨ, ਉਹ ਇਹੀ ਕਹਿੰਦੇ ਰਹਿੰਦੇ ਸਨ, ਪਰ ਕਰ ਨਹੀਂ ਸਕਦੇ ਸਨ। ਅਰਥਸ਼ਾਸਤਰੀ ਵੀ ਜਿਨ੍ਹਾਂ ਗੱਲਾਂ ਦੀਆਂ ਗੱਲਾਂ ਕਰਦੇ ਸਨ, ਅੱਜ ਇੱਕ ਦੇ ਬਾਅਦ ਇੱਕ ਉਸਨੂੰ ਲਾਗੂ ਕਰਨ ਦਾ ਕੰਮ ਸਾਡੀ ਸਰਕਾਰ ਕਰ ਰਹੀ ਹੈ। Investors ਦਾ ਭਰੋਸਾ ਵਧੇ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇ, ਉਸਨੂੰ ਲੈ ਕੇ ਵੀ ਅਸੀਂ ਕਈ ਮਹੱਤਵਪੂਰਨ ਫੈਸਲੇ ਕੀਤੇ ਹਨ।

2019 ਜਨਵਰੀ ਤੋਂ 2020 ਵਿੱਚਕਾਰ 6 ਵਾਰ ਜੀਐੱਸਟੀ Revenue ਇੱਕ ਲੱਖ ਕਰੋੜ ਤੋਂ ਜ਼ਿਆਦਾ ਰਿਹਾ ਹੈ। ਜੇਕਰ ਮੈਂ FDI ਦੀ ਗੱਲ ਕਰਾਂ ਤਾਂ 2018 ਅਪ੍ਰੈਲ ਤੋਂ ਸਤੰਬਰ ਤੱਕ FDI 22 ਬਿਲੀਅਨ ਡਾਲਰ ਸੀ। ਅੱਜ ਉਸੇ ਸਮੇਂ ਵਿੱਚ ਇਹ FDI 26 ਬਿਲੀਅਨ ਡਾਲਰ ਪਾਰ ਕਰ ਗਿਆ ਹੈ। ਇਸ ਗੱਲ ਦਾ ਸਬਕ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਦੇ ਪ੍ਰਤੀ ਵਿਸ਼ਵਾਸ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਤੇ ਵਿਸ਼ਵਾਸ ਵਧਿਆ ਹੈ। ਅਤੇ ਭਾਰਤ ਵਿੱਚ ਆਰਥਿਕ ਖੇਤਰ ਵਿੱਚ ਅਪਾਰ ਮੌਕੇ ਹਨ। ਇਹ conviction ਬਣਿਆ ਹੈ। ਤਾਂ ਜਾ ਕੇ ਲੋਕ ਆਉਂਦੇ ਹਨ। ਅਤੇ ਗਲਤ ਅਫ਼ਵਾਹਾਂ ਫੈਲਾਉਣ ਦੇ ਬਾਵਜੂਦ ਲੋਕ ਬਾਹਰ ਨਿਕਲ ਕੇ ਆ ਰਹੇ ਹਨ। ਇਹ ਵੀ ਬਹੁਤ ਵੱਡੀ ਗੱਲ ਹੈ।

ਸਾਡਾ ਵਿਜ਼ਨ Greater Investment, better Infrastructure Increased Value Addition ਅਤੇ ਜ਼ਿਆਦਾ ਤੋਂ ਜ਼ਿਆਦਾ Job creation ’ਤੇ ਹੈ।

ਦੇਖੋ ਮੈਂ ਕਿਸਾਨਾਂ ਤੋਂ ਬਹੁਤ ਕੁਝ ਸਿੱਖਦਾ ਹਾਂ। ਕਿਸਾਨ ਜੋ ਹੁੰਦਾ ਹੈ ਨਾ ਉਹ ਬਹੁਤ ਗਰਮੀ ਵਿੱਚ ਖੇਤ ਵਾਹ ਕੇ ਪੈਰ ਰੱਖਦਾ ਹੈ। ਬੀਜ ਬੀਜਦਾ ਨਹੀਂ ਉਸ ਸਮੇਂ। ਸਹੀ ਸਮੇਂ ਤੇ ਬੀਜ ਬੀਜਦਾ ਹੈ ਅਤੇ ਅਜੇ ਜੋ ਪਿਛਲੇ 10 ਮਿੰਟ ਤੋਂ ਚੱਲ ਰਿਹਾ ਹੈ ਨਾ, ਉਹ ਮੇਰਾ ਖੇਤ ਵਾਹੁਣ ਦਾ ਕੰਮ ਚੱਲ ਰਿਹਾ ਹੈ। ਹੁਣ ਬਰਾਬਰ ਤੁਹਾਡੇ ਦਿਮਾਗ਼ ਵਿੱਚ ਜਗ੍ਹਾ ਹੋ ਗਈ ਹੈ। ਹੁਣ ਮੈਂ ਇੱਕ-ਇੱਕ ਕਰਕੇ ਬੀਜ ਪਾਵਾਂਗਾ।

ਮਾਣਯੋਗ ਸਪੀਕਰ ਜੀ, ਮੁਦਰਾ ਯੋਜਨਾ, ਸਟਾਰਟ-ਅਪ ਇੰਡੀਆ, ਸਟੈਂਡ-ਅਪ ਇੰਡੀਆ, ਇਨ੍ਹਾਂ ਯੋਜਨਾਵਾਂ ਨੇ ਦੇਸ਼ ਵਿੱਚ ਸਵੈ ਰੋਜ਼ਗਾਰ ਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ। ਇੰਨਾ ਹੀ ਨਹੀਂ। ਇਸ ਦੇਸ਼ ਵਿੱਚ ਕਰੋੜਾਂ-ਕਰੋੜਾਂ ਲੋਕ ਜੋ ਪਹਿਲੀ ਵਾਰ ਮੁਦਰਾ ਯੋਜਨਾ ਤੋਂ ਲੈ ਕੇ ਖੁਦ ਦੀ ਰੋਜ਼ੀ ਰੋਟੀ ਕਮਾਉਣ ਲੱਗੇ। ਪਰ ਕਿਸੇ ਹੋਰ ਇੱਕ ਨੂੰ, ਦੋ ਨੂੰ, ਤਿੰਨ ਨੂੰ ਰੋਜ਼ਗਾਰ ਦੇਣ ਵਿੱਚ ਸਫ਼ਲ ਹੋਏ। ਇੰਨਾ ਹੀ ਨਹੀਂ ਪਹਿਲੀ ਵਾਰ ਬੈਂਕਾਂ ਤੋਂ ਜਿਨ੍ਹਾਂ ਨੂੰ ਪੈਸਾ ਮਿਲਿਆ ਹੈ ਮੁਦਰਾ ਯੋਜਨਾ ਤਹਿਤ ਉਸ ਵਿੱਚ 70 ਪ੍ਰਤੀਸ਼ਤ ਸਾਡੀਆਂ ਮਾਵਾਂ-ਭੈਣਾਂ ਹਨ। ਜੋ ਇਕੌਨੋਮੀ ਖੇਤਰ ਵਿੱਚ ਐਕਟਿਵ ਨਹੀਂ ਸਨ। ਇਹ ਅੱਜ ਕਿਧਰੇ ਨਾ ਕਿਧਰੇ ਇਕੌਨੋਮੀ ਵਧਾਉਣ ਵਿੱਚ ਯੋਗਦਾਨ ਦੇ ਰਹੀਆਂ ਹਨ। 28 ਹਜ਼ਾਰ ਤੋਂ ਜ਼ਿਆਦਾ start-up recognize ਹੋਏ ਹਨ। ਅਤੇ ਇਹ ਅੱਜ ਖੁਸ਼ੀ ਦੀ ਗੱਲ ਹੈ ਕਿ ਟਿਯਰ-2, 3 ਸ਼ਹਿਰਾਂ ਵਿੱਚ ਹਨ। ਯਾਨੀ ਸਾਡੇ ਦੇਸ਼ ਦਾ ਨੌਜਵਾਨ ਨਵੇਂ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਮੁਦਰਾ ਯੋਜਨਾ ਤਹਿਤ 22 ਕਰੋੜ ਤੋਂ ਜ਼ਿਆਦਾ ਕਰਜ਼ ਸਵੀਕਾਰ ਹੋਏ ਹਨ ਅਤੇ ਕਰੋੜਾਂ ਨੌਜਵਾਨਾਂ ਨੇ ਰੋਜ਼ਗਾਰ ਪ੍ਰਾਪਤ ਕੀਤਾ ਹੈ।

World Bank ਦੇ data on entrepreneurs ਉਸ ਵਿੱਚ ਭਾਰਤ ਦਾ ਦੁਨੀਆ ਦੇ ਅੰਦਰ ਤੀਜਾ ਸਥਾਨ ਹੈ। ਸਤੰਬਰ 2017 ਤੋਂ ਨਵੰਬਰ 2019 ਵਿੱਚਕਾਰ ਈਪੀਐੱਫਓ ਪੇਰੋਲ ਡੇਟਾ ਵਿੱਚ ਇੱਕ ਕਰੋੜ 49 ਲੱਖ ਨਵੇਂ subscriber ਲਿਆਂਦੇ। ਇਹ ਬਿਨਾਂ ਰੋਜ਼ਗਾਰ ਦੇ ਪੈਸੇ ਜਮ੍ਹਾਂ ਨਹੀਂ ਕਰਦਾ ਹੈ, ਇਹ...ਮੈਂ ਇੱਕ ਕਾਂਗਰਸ ਦੇ ਨੇਤਾ ਦਾ ਕੱਲ੍ਹ ਘੋਸ਼ਣਾ ਪੱਤਰ ਸੁਣਿਆ। ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ 6 ਮਹੀਨੇ ਵਿੱਚ ਮੋਦੀ ਨੂੰ ਡੰਡੇ ਮਾਰਾਂਗੇ। ਅਤੇ ਇਹ...ਇਹ ਗੱਲ ਸਹੀ ਹੈ ਕਿ ਕੰਮ ਬਹੁਤ ਮੁਸ਼ਕਿਲ ਹੈ। ਤਾਂ ਤਿਆਰੀ ਲਈ 6 ਮਹੀਨੇ ਤਾਂ ਲੱਗਦੇ ਹੀ ਹਨ। ਤਾਂ 6 ਮਹੀਨੇ ਦਾ ਤਾਂ ਚੰਗਾ ਹੈ, ਪਰ ਮੈਂ 6 ਮਹੀਨੇ ਤੈਅ ਕੀਤੇ ਹਨ ਕਿ ਰੋਜ਼ ਸਵੇਰੇ ਸੂਰਜ ਨਮਸਕਾਰ ਦੀ ਗਿਣਤੀ ਵਧਾ ਦੇਵਾਂਗਾ। ਤਾਂ ਕਿ ਹੁਣ ਤੱਕ ਕਰੀਬ 20 ਸਾਲ ਤੋਂ ਜਿਸ ਪ੍ਰਕਾਰ ਦੀਆਂ ਗੰਦੀਆਂ ਗਾਲ਼ਾਂ ਸੁਣ ਰਿਹਾ ਹਾਂ। ਅਤੇ ਆਪਣੇ ਆਪ ਨੂੰ ਗਾਲ਼ੀ ਪਰੂਫ ਬਣਾ ਲਿਆ ਹੈ। 6 ਮਹੀਨੇ ਐਸੇ ਤਰ੍ਹਾਂ ਸੂਰਜ ਨਮਸਕਾਰ ਕਰਾਂਗਾ, ਐਸੇ ਤਰ੍ਹਾਂ ਸੂਰਜ ਨਮਸਕਾਰ ਕਰਾਂਗਾ ਕਿ ਮੇਰੀ ਪਿੱਠ ਨੂੰ ਵੀ ਹਰ ਤਰ੍ਹਾਂ ਦੇ ਡੰਡੇ ਬਰਦਾਸ਼ਤ ਕਰਨ ਦੀ ਤਾਕਤ ਵਾਲਾ ਬਣਾ ਦੇਵੇ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਕਿ ਪਹਿਲਾਂ ਤੋਂ ਅਨਾਊਂਸ ਕਰ ਦਿੱਤਾ ਗਿਆ ਹੈ ਕਿ ਮੈਨੂੰ ਇਹ 6 ਮਹੀਨੇ exercise ਵਧਾਉਣ ਦਾ ਟਾਈਮ ਮਿਲੇਗਾ।

ਮਾਣਯੋਗ ਸਪੀਕਰ ਜੀ, ਇੰਡਸਟਰੀ 4.0 ਅਤੇ ਡਿਜੀਟਲ ਇਕੌਨੋਮੀ ਇਹ ਕਰੋੜਾਂ ਨਵੀਆਂ ਨੌਕਰੀਆਂ ਲਈ ਮੌਕੇ ਲੈ ਕੇ ਆਉਂਦੀ ਹੈ। Skill development, ਨਵੀਂ ਸਕਿੱਲਡ ਵਰਕ ਫੋਰਸ ਨੂੰ ਤਿਆਰ ਕਰਨਾ, ਲੇਬਰ ਰਿਫਾਰਮ ਸੰਸਦ ਦੇ ਅੰਦਰ already ਇੱਕ ਪ੍ਰਸਤਾਵ ਤਾਂ ਅੱਗੇ ਵਧਾਇਆ ਹੈ। ਅਤੇ ਹੋਰ ਵੀ ਕੁਝ ਪ੍ਰਸਤਾਵ ਹਨ। ਮੈਨੂੰ ਵਿਸ਼ਵਾਸ ਹੈ ਕਿ ਇਹ ਸਦਨ ਉਸ ਨੂੰ ਵੀ ਬਲ ਦੇਵੇਗਾ। ਤਾਂ ਕਿ ਦੇਸ਼ ਵਿੱਚ ਰੋਜ਼ਗਾਰ ਦੇ ਮੌਕਿਆਂ ਵਿੱਚ ਕੋਈ ਰੁਕਾਵਟ ਨਾ ਆਏ। ਅਸੀਂ ਪਿਛਲੀ ਸਦੀ ਦੀ ਸੋਚ ਨਾਲ ਅੱਗੇ ਨਹੀਂ ਵਧ ਸਕਦੇ। ਸਾਨੂੰ ਬਦਲੀ ਹੋਈ ਵਿਸ਼ਵ ਵਿਆਪੀ ਸਥਿਤੀ ਵਿੱਚ ਨਵੀਂ ਸੋਚ ਨਾਲ ਇਨ੍ਹਾਂ ਸਾਰੀਆਂ ਤਬਦੀਲੀਆਂ ਨਾਲ ਅੱਗੇ ਆਉਣਾ ਹੋਵੇਗਾ। ਅਤੇ ਸਦਨ ਦੇ ਸਾਰੇ ਮਾਣਯੋਗ ਮੈਂਬਰਾਂ ਨੂੰ ਪ੍ਰਾਰਥਨਾ ਕਰਦਾ ਹਾਂ labour reform ਦਾ ਕੰਮ ਉਸਨੂੰ ਜਿੰਨਾ ਜਲਦੀ ਅੱਗੇ ਵਧਾਵਾਂਗੇ। ਰੋਜ਼ਗਾਰ ਦੇ ਨਵੇਂ ਮੌਕਿਆਂ ਲਈ ਸੁਵਿਧਾ ਮਿਲੇਗੀ। ਅਤੇ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ 5 ਟ੍ਰਿਲੀਅਨ ਡਾਲਰ ਇੰਡੀਅਨ ਇਕੌਨੋਮੀ , ease of doing business, ease of living.....

ਮਾਣਯੋਗ ਸਪੀਕਰ ਜੀ, ਇਹ ਗੱਲ ਸਹੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ 16 ਕਰੋੜ ਦਾ ਇਨਫਰਾਸਟ੍ਰਕਚਰ ਦਾ ਮਿਸ਼ਨ ਲੈ ਕੇ ਅੱਗੇ ਚੱਲ ਰਹੇ ਹਾਂ। ਪਰ ਪਿਛਲੇ ਕਾਰਜਕਾਲ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਦੇਸ਼ ਦੀ ਇਕੌਨੋਮੀ ਨੂੰ ਤਾਕਤ ਦੇਣ ਲਈ ਮਜ਼ਬੂਤੀ ਦੇਣ ਲਈ ਇਨਫਰਾਸਟ੍ਰਕਚਰ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਅਤੇ ਜਿੰਨਾ ਬਲ ਜ਼ਿਆਦਾ ਇਨਫਰਾਸਟ੍ਰਕਚਰ ਦੀਆਂ ਗਤੀਵਿਧੀਆਂ ਨੂੰ ਦਿੰਦੇ ਹਾਂ, ਉਹ ਇਕੌਨੋਮੀ ਨੂੰ drive ਕਰਦਾ ਹੈ, ਰੋਜ਼ਗਾਰ ਨੂੰ ਵੀ ਗਤੀ ਦਿੰਦਾ ਹੈ। ਨਵੇਂ-ਨਵੇਂ ਉਦਯੋਗਾਂ ਨੂੰ ਵੀ ਮੌਕਾ ਦਿੰਦਾ ਹੈ। ਅਤੇ ਇਸ ਲਈ ਇਨਫਰਾਸਟ੍ਰਕਚਰ ਦੇ ਪੂਰੇ ਕੰਮ ਵਿੱਚ ਇੱਕ ਨਵੀਂ ਗਤੀ ਆਏ, ਪਰ ਪਹਿਲਾਂ ਇਨਫਰਾਸਟ੍ਰਕਚਰ ਦਾ ਮਤਲਬ ਇਹੀ ਹੁੰਦਾ ਸੀ ਟੈਂਡਰ ਦੀਆਂ ਪ੍ਰਕਿਰਿਆਵਾਂ। ਪਹਿਲਾਂ ਇਨਫਰਾਸਟ੍ਰਕਚਰ ਦਾ ਮਤਲਬ ਇਹੀ ਹੁੰਦਾ ਸੀ ਵਿਚੋਲੇ । ਇਹੀ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਸੀ ਤਾਂ ਲੋਕਾਂ ਨੂੰ ਇਹੀ ਲੱਗਦਾ ਸੀ ਕਿ ਕੁਝ ਬੋ ਆਉਂਦੀ ਸੀ।

ਅੱਜ ਅਸੀਂ transparency ਨਾਲ 21ਵੀਂ ਸਦੀ ਦਾ ਆਧੁਨਿਕ ਭਾਰਤ ਬਣਾਉਣ ਲਈ ਜੋ ਇਨਫਰਾਸਟਰੱਚਰ ਖੜ੍ਹਾ ਕਰਦੇ ਹਾਂ,ਉਸ ਤੇ ਬਲ ਦਿੱਤਾ ਹੈ। ਅਤੇ ਸਾਡੇ ਲਈ ਇਨਫਰਾਸਟਰੱਚਰ ਸਿਰਫ਼ ਇੱਕ ਸੀਮਿੰਟ ਕੰਕਰੀਟ ਦਾ ਖੇਡ ਨਹੀਂ ਹੈ ਇਹ। ਮੈਂ ਮੰਨਦਾ ਹਾਂ ਇਨਫਰਾਸਟ੍ਰਕਚਰ ਇੱਕ ਭਵਿੱਖ ਲੈ ਕੇ ਆਉਂਦਾ ਹੈ। ਕਰਗਿਲ ਤੋਂ ਕੰਨਿਆ ਕੁਮਾਰੀ ਅਤੇ ਕੱਛ ਤੋਂ ਕੋਹਿਮਾ ਇਸ ਨੂੰ ਜੇਕਰ ਜੋੜਨ ਦਾ ਕੰਮ ਕਰਨ ਦੀ ਤਾਕਤ ਹੁੰਦੀ ਤਾਂ ਇਨਫਰਾਸਟ੍ਰਕਚਰ ਵਿੱਚ ਹੁੰਦੀ ਹੈ। aspiration or achievement ਨੂੰ ਜੋੜਨ ਦਾ ਕੰਮ ਇਨਫਰਾਸਟ੍ਰਕਚਰ ਕਰਦਾ ਹੈ।

ਲੋਕਾਂ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਦੀ ਤਾਕਤ ਜੇਕਰ ਕਿਧਰੇ ਹੈ ਤਾਂ ਇਨਫਰਾਸਟ੍ਰਕਚਰ ਵਿੱਚ ਹੁੰਦੀ ਹੈ। ਲੋਕਾਂ ਦੀ creativity ਨੂੰ consumers ਨਾਲ ਜੋੜਨ ਦਾ ਕੰਮ ਇਨਫਰਾਸਟ੍ਰਕਚਰ ਕਾਰਨ ਹੀ ਸੰਭਵ ਹੋ ਸਕਦਾ ਹੈ। ਇੱਕ ਬੱਚੇ ਨੂੰ ਸਕੂਲ ਛੱਡਣ ਦਾ ਕੰਮ ਛੋਟਾ ਹੀ ਕਿਉਂ ਨਾ ਹੋਵੇ, ਇਨਫਰਾਸਟ੍ਰਕਚਰ ਕਰਦਾ ਹੈਇੱਕ ਕਿਸਾਨ ਨੂੰ ਬਜ਼ਾਰ ਨਾਲ ਜੋੜਨ ਦਾ ਕੰਮ ਇਨਫਰਾਸਟ੍ਰਕਚਰ ਕਰਦਾ ਹੈ। ਇੱਕ ਕਾਰੋਬਾਰੀ ਨੂੰ ਉਸਦੇ consumer ਨਾਲ ਜੋੜਨ ਦਾ ਕੰਮ ਇਨਫਰਾਸਟ੍ਰਕਚਰ ਕਰਦਾ ਹੈ। ਲੋਕਾਂ ਨੂੰ ਲੋਕਾਂ ਨਾਲ ਜੋੜਨ ਦਾ ਕੰਮ ਵੀ ਇਨਫਰਾਸਟੱਕਚਰ ਕਰਦਾ ਹੈ। ਇੱਕ ਗ਼ਰੀਬ ਗਰਭਵਤੀ ਮਾਂ ਨੂੰ ਵੀ ਹਸਪਤਾਲ ਨਾਲ ਜੋੜਨ ਦਾ ਕੰਮ ਇਨਫਰਾਸਟੱਰਕਚਰ ਕਰਦਾ ਹੈ। ਅਤੇ ਇਸ ਲਈ Irrigation ਤੋਂ ਲੈ ਕੇ Industry ਤੱਕ, ਸੋਸ਼ਲ ਇਨਫਰਾਸਟ੍ਰਕਚਰ ਤੋਂ ਲੈ ਕੇ ਰੂਰਲ ਇਨਫਰਾਸਟ੍ਰਕਚਰ ਤੱਕ, ਰੋਡਜ਼ ਤੋਂ ਲੈ ਕੇ ਪੋਰਟਸ ਤੱਕ ਅਤੇ airways ਤੋਂ ਲੈ ਕੇ waterways ਤੱਕ ਅਸੀਂ ਅਨੇਕ ਅਜਿਹੇ initiative ਲਏ। ਪਿਛਲੇ 5 ਸਾਲ ਵਿੱਚ ਦੇਸ਼ ਨੇ ਦੇਖਿਆ ਹੈ। ਅਤੇ ਲੋਕਾਂ ਨੇ ਜਦੋਂ ਦੇਖਿਆ ਹੈ ਤਾਂ ਹੀ ਤਾਂ ਇੱਥੇ ਬਿਠਾਇਆ ਹੈ ਜੀ, ਇਹੀ ਤਾਂ ਇਨਫਰਾਸਟ੍ਰਕਚਰ ਹੈ ਜੋ ਇੱਥੇ ਪਹੁੰਚਾਉਂਦਾ ਹੈ।

ਮਾਣਯੋਗ ਸਪੀਕਰ ਜੀ, ਮੈਂ ਇੱਕ ਉਦਾਹਰਨ ਦੇਣਾ ਚਾਹੁੰਦਾ ਹਾਂ...ਕਿ ਸਾਡੇ ਇੱਥੇ ਇਨਫਰਾਸਟ੍ਰਕਚਰ ਦੇ ਖੇਤਰ ਵਿੱਚ ਕਿਹੋ ਜਿਹੇ ਕੰਮ ਹੁੰਦੇ ਹਨ। ਸਾਡੇ ਇੱਥੇ ਇਨਫਰਾਸਟ੍ਰਕਚਰ ਦੇ ਖੇਤਰ ਵਿੱਚ ਕਿਵੇਂ ਕੰਮ ਹੁੰਦਾ ਸੀ, ਇਹ ਸਿਰਫ਼ ਸਾਡਾ ਦਿੱਲੀ ਦਾ ਹੀ ਵਿਚਾਰ ਲੈ ਲਓ, ਇਹ ਦਿੱਲੀ ਵਿੱਚ traffic, environment, or ਹਜ਼ਾਰਾਂ ਟਰੱਕ ਦਿੱਲੀ ਵਿੱਚੋਂ ਲੰਘ ਰਹੇ ਹਨ। 2009 ਵਿੱਚ ਯੂਪੀਏ ਸਰਕਾਰ ਦਾ ਸੰਕਲਪ ਸੀ ਕਿ 2009 ਤੱਕ ਇਹ ਦਿੱਲੀ ਦੇ surrounding ਜੋ expressway ਹੈ, ਇਸਨੂੰ 2009 ਤੱਕ ਪੂਰਾ ਕਰਨ ਦਾ ਯੂਪੀਏ ਸਰਕਾਰ ਦਾ ਸੰਕਲਪ ਸੀ। 2014 ਵਿੱਚ ਅਸੀਂ ਆਏ। ਉਦੋਂ ਤੱਕ ਕਾਗਜ਼ ਤੇ ਹੀ ਉਹ ਲਕੀਰਾਂ ਬਣਾ ਕੇ ਉਹ ਪਿਆ ਹੋਇਆ ਸੀ। ਅਤੇ 2014 ਦੇ ਬਾਅਦ ਮਿਸ਼ਨ ਮੋਡ ਤੇ ਅਸੀਂ ਕੰਮ ਲਿਆ ਅਤੇ ਅੱਜ ਪੈਰੀਫੇਰਲ ਐਕਸਪ੍ਰੈੱਸਵੇਅ ਦਾ ਕੰਮ ਹੋ ਗਿਆ। 40 ਹਜ਼ਾਰ ਤੋਂ ਜ਼ਿਆਦਾ ਟਰੱਕ ਜੋ ਅੱਜ ਇੱਥੇ ਦਿੱਲੀ ਵਿੱਚ ਨਹੀਂ ਆਉਂਦੇ, ਸਿੱਧੇ ਬਾਹਰ ਤੋਂ ਜਾਂਦੇ ਹਨ ਅਤੇ ਦਿੱਲੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿੱਚ ਇੱਕ ਅਹਿਮ ਕਦਮ ਇਹ ਵੀ ਹੈ। ਪਰ ਇਨਫਰਾਸਟੱਕਚਰ ਦਾ ਮਹੱਤਵ ਕੀ ਹੁੰਦਾ ਹੈ। 2009 ਤੱਕ ਪੂਰਾ ਕਰਨ ਦਾ ਸੁਪਨਾ 2014 ਤੱਕ ਕਾਗਜ਼ ਦੀ ਲਕੀਰ ਬਣ ਕੇ ਪਿਆ ਰਿਹਾ। ਇਹ ਅੰਤਰ ਹੈ। ਉਸਨੂੰ ਸਮਝਣ ਲਈ ਥੋੜ੍ਹਾ ਟਾਈਮ ਲੱਗੇਗਾ।

ਮਾਣਯੋਗ ਸਪੀਕਰ ਜੀ, ਕੁਝ ਹੋਰ ਵਿਸ਼ਿਆਂ ਨੂੰ ਮੈਂ ਜ਼ਰਾ ਸਪੱਸ਼ਟ ਕਰਨਾ ਚਾਹੁੰਦਾ ਹਾਂ। ਸ਼ਸ਼ੀ ਥਰੂਰ ਜੀ, ਗੁਸਤਾਖ਼ੀ ਹੋਵੇਗੀ, ਪਰ ਫਿਰ ਵੀ ਕਿਉਂਕਿ ਕੁਝ ਲੋਕਾਂ ਨੇ ਜ਼ਰਾ ਵਾਰ ਵਾਰ ਇੱਥੇ ਸੰਵਿਧਾਨ ਬਚਾਉਣ ਦੀ ਗੱਲ ਕੀਤੀ ਹੈ। ਅਤੇ ਮੈਂ ਵੀ ਮੰਨਦਾ ਹਾਂ ਕਿ ਸੰਵਿਧਾਨ ਬਚਾਉਣ ਦੀ ਗੱਲ ਕਾਂਗਰਸ ਨੂੰ ਦਿਨ ਵਿੱਚ 100 ਵਾਰ ਬੋਲਣੀ ਚਾਹੀਦੀ ਹੈ। ਕਾਂਗਰਸ ਲਈ ਮੰਤਰ ਹੋਣਾ ਚਾਹੀਦਾ ਹੈ। 100 ਵਾਰ ਸੰਵਿਧਾਨ ਬਚਾਓ, ਸੰਵਿਧਾਨ ਬਚਾਓ, ਇਹ ਜ਼ਰੂਰੀ ਹੈ...ਕਿਉਂਕਿ ਸੰਵਿਧਾਨ ਨਾਲ ਕਦੋਂ ਕੀ ਹੋਇਆ, ਜੇਕਰ ਸੰਵਿਧਾਨ ਦਾ ਮਹੱਤਵ ਸਮਝਦੇ ਤਾਂ ਸੰਵਿਧਾਨ ਨਾਲ ਇਹ ਨਾ ਹੋਇਆ ਹੁੰਦਾ। ਅਤੇ ਇਸ ਲਈ ਜਿੰਨੀ ਵਾਰ ਤੁਸੀਂ ਸੰਵਿਧਾਨ ਬੋਲੋਗੇ, ਹੋ ਸਕਦਾ ਹੈ ਕਿ ਕੁਝ ਚੀਜ਼ਾਂ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾ ਦੇਣ।

ਤੁਹਾਡੇ ਉਨ੍ਹਾਂ ਇਰਾਦਿਆਂ ਦਾ ਅਹਿਸਾਸ ਕਰਵਾ ਦੇਣਗੀਆਂ ਅਤੇ ਤੁਹਾਨੂੰ ਸੱਚ ਵਿੱਚ ਸੰਵਿਧਾਨ ਇਸ ਦੇਸ਼ ਵਿੱਚ ਮਹੱਤਵਪੂਰਨ ਹੈ, ਉਸਦੀ ਤਾਕਤ ਦਾ ਅਨੁਭਵ ਕਰਾਉਣਗੀਆਂ।

ਮਾਣਯੋਗ ਸਪੀਕਰ ਜੀ, ਇਹੀ ਮੌਕਾ ਹੈ ਐਮਰਜੈਂਸੀ ਸੰਵਿਧਾਨ ਬਚਾਉਣ ਦਾ ਕੰਮ ਤੁਹਾਨੂੰ ਯਾਦ ਨਹੀਂ ਆਇਆ ਸੀ। ਐਮਰਜੈਂਸੀ, ਇਹੀ ਲੋਕ ਹਨ ਜੋ ਸੰਵਿਧਾਨ ਬਚਾਉਣ ਲਈ ਉਨ੍ਹਾਂ ਨੂੰ ਵਾਰ ਵਾਰ ਬੋਲਣ ਦੀ ਜ਼ਰੂਰਤ ਹੈ। ਕਿਉਂਕਿ ਨਿਆਂਪਾਲਿਕਾ ਅਤੇ ਨਿਆਂਇਕ ਸਮੀਖਿਆ ਦਾ ਅਧਿਕਾਰ ਖੋਹਿਆ, ਇਨ੍ਹਾਂ ਨੂੰ ਤਾਂ ਸੰਵਿਧਾਨ ਵਾਰ ਵਾਰ ਬੋਲਣਾ ਹੀ ਪਵੇਗਾ।

ਜਿਨ੍ਹਾਂ ਲੋਕਾਂ ਨੇ ਲੋਕਾਂ ਤੋਂ ਜੀਣ ਦਾ ਕਾਨੂੰਨ ਖੋਹਣ ਦੀ ਗੱਲ ਕਹੀ ਸੀ। ਉਨ੍ਹਾਂ ਲੋਕਾਂ ਨੂੰ ਸੰਵਿਧਾਨ ਵਾਰ ਵਾਰ ਬੋਲਣਾ ਵੀ ਪਵੇਗਾ, ਪੜ੍ਹਨਾ ਵੀ ਪਵੇਗਾ। ਜੋ ਲੋਕ ਸਭ ਤੋਂ ਜ਼ਿਆਦਾ ਵਾਰ ਸੰਵਿਧਾਨ ਅੰਦਰ ਤਬਦੀਲੀ ਕਰਨ ਦਾ ਪ੍ਰਸਤਾਵ ਲਿਆਏ ਹੋਣ, ਉਨ੍ਹਾਂ ਲੋਕਾਂ ਨੂੰ ਸੰਵਿਧਾਨ ਬਚਾਉਣ ਦੀ ਗੱਲ ਬੋਲਣ ਬਿਨਾਂ ਕੋਈ ਚਾਰਾ ਨਹੀਂ ਹੈ। ਦਰਜਨਾਂ ਵਾਰੀ ਰਾਜ ਸਰਕਾਰਾਂ ਨੂੰ ਬਰਖਾਸਤ ਕਰ ਦਿੱਤਾ। ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਲਈ ਸੰਵਿਧਾਨ ਬਚਾਉਣਾ ਇਹ ਬੋਲ-ਬੋਲ ਕੇ ਉਨ੍ਹਾਂ ਸੰਸਕਾਰਾਂ ਨੂੰ ਜੀਣ ਦੀ ਲੋੜ ਹੈ।

ਕੈਬਨਿਟ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ। ਲੋਕਤੰਤਰ ਅਤੇ ਸੰਵਿਧਾਨ ਨਾਲ ਬਣੀ ਹੋਈ ਕੈਬਨਿਟ, ਉਸ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ। ਉਸ ਪ੍ਰਸਤਾਵ ਨੂੰ ਪ੍ਰੈੱਸ ਕਾਨਫਰੰਸ ਵਿੱਚ ਫਾੜ ਦੇਣਾ, ਉਨ੍ਹਾਂ ਲੋਕਾਂ ਲਈ ਸੰਵਿਧਾਨ ਬਚਾਉਣ ਦੀ ਸਿੱਖਿਆ ਲੈਣਾ ਬਹੁਤ ਜ਼ਰੂਰੀ ਹੈ। ਅਤੇ ਇਸ ਲਈ ਉਨ੍ਹਾਂ ਲੋਕਾਂ ਨੂੰ ਵਾਰ ਵਾਰ ਸੰਵਿਧਾਨ ਬਚਾਓ ਦਾ ਮੰਤਰ ਬੋਲਣਾ ਬਹੁਤ ਜ਼ਰੂਰੀ ਹੈ।

ਪੀਐੱਮ ਅਤੇ ਪੀਐੱਮਓ ਦੇ ਉੱਪਰ National Advisory council.... remote control ਨਾਲ ਸਰਕਾਰ ਚਲਾਉਣ ਦਾ ਤਰੀਕਾ ਅਪਣਾਉਣ ਵਾਲਿਆਂ ਨੂੰ ਸੰਵਿਧਾਨ ਦਾ ਮਹੱਤਵ ਸਮਝਣਾ ਬਹੁਤ ਜ਼ਰੂਰੀ ਹੈ।

ਮਾਣਯੋਗ ਸਪੀਕਰ ਜੀ, ਸੰਵਿਧਾਨ ਦੀ ਵਕਾਲਤ ਦੇ ਨਾਮ ਤੇ ਦਿੱਲੀ ਅਤੇ ਦੇਸ਼ ਵਿੱਚ ਕੀ-ਕੀ ਹੋ ਰਿਹਾ ਹੈ। ਉਹ ਦੇਸ਼ ਚੰਗੀ ਤਰ੍ਹਾਂ ਦੇਖ ਰਿਹਾ ਹੈ। ਸਮਝ ਵੀ ਰਿਹਾ ਹੈ ਅਤੇ ਦੇਸ਼ ਦੀ ਚੁੱਪ ਵੀ ਕਦੇ ਨਾ ਕਦੇ ਤਾਂ ਰੰਗ ਲਿਆਏਗੀ।

ਸਰਵਉੱਚ ਅਦਾਲਤ, ਉਹ ਸੰਵਿਧਾਨ ਪ੍ਰਤੀ ਸਿੱਧਾ-ਸਿੱਧਾ ਇੱਕ ਮਹੱਤਵਪੂਰਨ ਅੰਗ ਹੈ। ਦੇਸ਼ ਦੀ ਸਰਵਉੱਚ ਅਦਾਲਤ ਵਾਰ ਵਾਰ ਕਹਿ ਰਹੀ ਹੈ ਕਿ ਅੰਦੋਲਨ ਅਜਿਹੇ ਨਾ ਹੋਣ ਜੋ ਆਮ ਮਨੁੱਖ ਨੂੰ ਤਕਲੀਫ਼ ਦੇਣ, ਅੰਦੋਲਨ ਅਜਿਹੇ ਨਾ ਹੋਣ ਜੋ ਹਿੰਸਾ ਦੇ ਰਸਤੇ ਤੇ ਚੱਲ ਪੈਣ।

ਸੰਵਿਧਾਨ ਬਚਾਉਣ ਦੀ ਗੱਲ ਵਾਲਾ ਸਮਾਂ...ਲੇਕਿਨ ਇਹੀ ਖੱਬੇਪੱਖੀ ਲੋਕ, ਇਹੀ ਕਾਂਗਰਸ ਦੇ ਲੋਕ, ਇਹੀ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੇ ਲੋਕ ਉੱਥੇ ਜਾ ਜਾ ਕੇ ਉਕਸਾ ਰਹੇ ਹਨ। ਭੜਕਾਊ ਗੱਲਾਂ ਕਰ ਰਹੇ ਹਨ।

ਮਾਣਯੋਗ ਸਪੀਕਰ ਜੀ, ਇੱਕ ਸ਼ਾਇਰ ਨੇ ਕਿਹਾ ਸੀ-ਖ਼ੂਬ ਪਰਦਾ ਹੈ, ਕਿ ਚਿਲਮਨ ਸੇ ਲਗੇ ਬੈਠੇ ਹੈਂ। ਖ਼ੂਬ ਪਰਦਾ ਹੈ, ਕਿ ਚਿਲਮਨ ਸੇ ਲਗੇ ਬੈਠੇ ਹੈਂ ਸਾਫ਼ ਛੁਪਤੇ ਭੀ ਨਹੀਂ, ਸਾਮਨੇ ਆਤੇ ਭੀ ਨਹੀਂ! ਪਬਲਿਕ ਸਬ ਜਾਨਤੀ ਹੈ, ਸਬ ਸਮਝਤੀ ਹੈ।

ਮਾਣਯੋਗ ਸਪੀਕਰ ਜੀ, ਪਿਛਲੇ ਦਿਨਾਂ ਵਿੱਚ ਜੋ ਭਾਸ਼ਾਵਾਂ ਬੋਲੀਆਂ ਗਈਆਂ, ਜਿਸ ਪ੍ਰਕਾਰ ਨਾਲ ਬਿਆਨ ਦਿੱਤੇ ਗਏ ਹਨ, ਵੱਡੇ-ਵੱਡੇ ਨੇਤਾ ਵੀ ਉੱਥੇ ਪਹੁੰਚ ਜਾਂਦੇ ਹਨ, ਇਸ ਦਾ ਬਹੁਤ ਵੱਡਾ ਅਫ਼ਸੋਸ ਹੈ। ਪੱਛਮੀ ਬੰਗਾਲ ਦੇ ਪੀੜਤ ਲੋਕ ਇੱਥੇ ਬੈਠੇ ਹਨ, ਜੇਕਰ ਉਹ, ਉੱਥੇ ਕੀ ਚੱਲ ਰਿਹਾ ਹੈ, ਇਸਦਾ ਕੱਚਾ ਚਿੱਠਾ ਖੋਲ੍ਹ ਦੇਣਗੇ ਨਾ, ਤਾਂ ਦਾਦਾ ਤੁਹਾਨੂੰ ਤਕਲੀਫ਼ ਹੋਵੇਗੀ। ਨਿਰਦੋਸ਼ ਲੋਕਾਂ ਨੂੰ ਕਿਸ ਪ੍ਰਕਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਉਹ ਚੰਗੀ ਤਰ੍ਹਾਂ ਜਾਣਦੇ ਹਨ।

ਮਾਣਯੋਗ ਸਪੀਕਰ ਜੀ, ਕਾਂਗਰਸ ਦੇ ਸਮੇਂ ਸੰਵਿਧਾਨ ਦੀ ਕੀ ਸਥਿਤੀ ਸੀ, ਲੋਕਾਂ ਦੇ ਅਧਿਕਾਰਾਂ ਦੀ ਸਥਿਤੀ ਕੀ ਸੀ, ਇਹ ਮੈਂ ਜ਼ਰਾ ਇਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ। ਜੇਕਰ ਸੰਵਿਧਾਨ ਇੰਨਾ ਮਹੱਤਵਪੂਰਨ ਹੈ, ਜੋ ਅਸੀਂ ਮੰਨਦੇ ਹਾਂ, ਜੇਕਰ ਤੁਸੀਂ ਮੰਨਦੇ ਹੋ ਤਾਂ ਜੰਮੂ-ਕਸ਼ਮੀਰ ਵਿੱਚ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਕਰਨ ਤੋਂ ਤੁਹਾਨੂੰ ਕਿਸ ਨੇ ਰੋਕਿਆ ਸੀ? ਇਸੇ ਸੰਵਿਧਾਨ ਦੇ ਦਿੱਤੇ ਅਧਿਕਾਰਾਂ ਤੋਂ ਜੰਮੂ-ਕਸ਼ਮੀਰ ਦੇ ਮੇਰੇ ਭਰਾਵਾਂ-ਭੈਣਾਂ ਨੂੰ ਵੰਚਿਤ ਰੱਖਣ ਦਾ ਪਾਪ ਕਿਸਨੇ ਕੀਤਾ ਸੀ? ਅਤੇ ਸ਼ਸ਼ੀ ਜੀ ਤੁਸੀਂ ਤਾਂ ਜੰਮੂ-ਕਸ਼ਮੀਰ ਦੇ ਜਵਾਈ ਰਹੇ ਹੋ, ਅਰੇ ਉਨ੍ਹਾਂ ਬੇਟੀਆਂ ਦੀ ਚਿੰਤਾ ਕਰਦੇ, ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ ਅਤੇ ਇਸ ਲਈ ਮਾਣਯੋਗ ਸਪੀਕਰ ਜੀ, ਇੱਕ ਮਾਣਯੋਗ ਸੰਸਦ ਮੈਂਬਰ ਨੇ ਕਿਹਾ ਕਿ ਜੰਮੂ-ਕਸ਼ਮੀਰ ਨੇ ਆਪਣੀ identity ਖੋਈ ਹੈ, ਕਿਸੇ ਨੇ ਕਿਹਾ, ਕਿਸੇ ਦੀ ਨਜ਼ਰ ਵਿੱਚ ਤਾਂ ਜੰਮੂ-ਕਸ਼ਮੀਰ ਦਾ ਮਤਲਬ ਜ਼ਮੀਨ ਹੀ ਸੀ।

ਮਾਣਯੋਗ ਸਪੀਕਰ ਜੀ, ਕਸ਼ਮੀਰ ਵਿੱਚ ਜਿਨ੍ਹਾਂ ਨੂੰ ਸਿਰਫ਼ ਜ਼ਮੀਨ ਦਿਖਾਈ ਦਿੰਦੀ ਹੈ, ਨਾ ਉਨ੍ਹਾਂ ਨੂੰ ਇਸ ਦੇਸ਼ ਦਾ ਕੁਝ ਅੰਦਾਜ਼ ਹੈ ਅਤੇ ਉਹ ਉਨ੍ਹਾਂ ਦੀ ਬੌਧਿਕ ਦਲਿੱਦਰਤਾ ਦੀ ਪਛਾਣ ਕਰਾਉਂਦਾ ਹੈ। ਕਸ਼ਮੀਰ ਭਾਰਤ ਦਾ ਮੁਕਟ-ਮਣੀ ਹੈ।

ਮਾਣਯੋਗ ਸਪੀਕਰ ਜੀ, ਕਸ਼ਮੀਰ ਦੀ identity ਬੰਬ-ਬੰਦੂਕ ਅਤੇ ਵੱਖਵਾਦ ਵਾਲੀ ਬਣਾ ਦਿੱਤੀ ਗਈ ਸੀ। 19 ਜਨਵਰੀ, 1990, ਜੋ ਲੋਕ identity ਦੀ ਗੱਲ ਕਰਦੇ ਹਨ, 19 ਜਨਵਰੀ, 1990,ਉਹ ਕਾਲੀ ਰਾਤ, ਉਸੀ ਦਿਨ ਕੁਝ ਲੋਕਾਂ ਨੇ ਕਸ਼ਮੀਰ ਦੀ identity ਨੂੰ ਦਫ਼ਨਾ ਦਿੱਤਾ ਸੀ। ਕਸ਼ਮੀਰ ਦੀ identity ਸੂਫ਼ੀ ਪਰੰਪਰਾ ਹੈ, ਕਸ਼ਮੀਰ ਦੀ identity ਸਰਵਪੰਤ ਸੁਭਾਅ ਦੀ ਹੈ।ਕਸ਼ਮੀਰ ਦੇ ਪ੍ਰਤੀਨਿਧੀ ਮਾਂ ਲਾਲਦੇੜ, ਨੰਦਰਿਸ਼ੀ, ਸਈਦ ਬੁਲਬੁਲ ਸ਼ਾਹ, ਮੀਰ ਸਈਦ ਅਲੀ ਹਮਦਾਨੀ, ਇਹ ਕਸ਼ਮੀਰ ਦੀ identity ਹੈ।

ਮਾਣਯੋਗ ਸਪੀਕਰ ਜੀ, ਕੁਝ ਲੋਕ ਕਹਿੰਦੇ ਹਨ ਆਰਟੀਕਲ 370 ਹਟਣ ਤੋਂ ਬਾਅਦ ਅੱਗ ਲੱਗ ਜਾਵੇਗੀ, ਇਹ ਕਿਵੇਂ ਭਵਿੱਖਬਾਣੀਕਾਰ ਹਨ। ਅੱਗ ਲੱਗ ਜਾਵੇਗੀ, 370 ਹਟਣ ਦੇ ਬਾਅਦ।ਅਤੇ ਅੱਜ ਜੋ ਲੋਕ ਬੋਲਦੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ, ਕੁਝ ਲੋਕ ਕਹਿੰਦੇ ਹਨ, ਕੁਝ ਨੇਤਾ ਜੇਲ੍ਹ ਵਿੱਚ ਹਨ। ਜ਼ਰਾ ਮੈਂ ਇਸ ਸਦਨਇਹ ਸੰਵਿਧਾਨ ਦੀ ਰਾਖੀ ਕਰਨ ਵਾਲਾ ਸਦਨ ਹੈ, ਇਹ ਸੰਵਿਧਾਨ ਨੂੰ ਸਮਰਪਿਤ ਸਦਨ ਹੈ, ਇਹ ਸੰਵਿਧਾਨ ਦਾ ਮਾਣ ਕਰਨ ਵਾਲਾ ਸਦਨ ਹੈ, ਇਹ ਸੰਵਿਧਾਨ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਾਲੇ ਮੈਂਬਰਾਂ ਨਾਲ ਭਰਿਆ ਹੋਇਆ ਸਦਨ ਹੈਮੈਂ ਸਾਰੇ ਮਾਣਯੋਗ ਮੈਂਬਰਾਂ ਦੀ ਆਤਮਾ ਨੂੰ ਅੱਜ ਛੂਹਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ, ਜੇਕਰ ਹੈ ਤਾਂ।

ਮਾਣਯੋਗ ਸਪੀਕਰ ਜੀ, ਮਹਿਬੂਬਾ ਮੁਫ਼ਤੀ ਜੀ ਨੇ 5 ਅਗਸਤ ਨੂੰ ਕੀ ਕਿਹਾ ਸੀ- ਮਹਿਬੂਬਾ ਮੁਫ਼ਤੀ ਜੀ ਨੇ ਕਿਹਾ ਸੀ, ਅਤੇ ਸੰਵਿਧਾਨ ਨੂੰ ਸਮਰਪਿਤ ਲੋਕ ਜ਼ਰਾ ਧਿਆਨ ਨਾਲ ਸੁਣਨ,ਮਹਿਬੂਬਾ ਮੁਫ਼ਤੀ ਜੀ ਨੇ ਕਿਹਾ ਸੀ, ਭਾਰਤ ਨੇਇਹ ਸ਼ਬਦ ਬਹੁਤ ਗੰਭੀਰ ਹਨ, ਉਨ੍ਹਾਂ ਨੇ ਕਿਹਾ ਸੀ- ਭਾਰਤ ਨੇ ਕਸ਼ਮੀਰ ਨਾਲ ਧੋਖਾ ਕੀਤਾ ਹੈ। ਅਸੀਂ ਜਿਸ ਦੇਸ਼ ਨਾਲ ਰਹਿਣ ਦਾ ਫ਼ੈਸਲਾ ਕੀਤਾ ਹੈ, ਉਸ ਨੇ ਸਾਨੂੰ ਧੋਖਾ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਅਸੀਂ 1947 ਵਿੱਚ ਗਲਤ ਚੋਣ ਕਰ ਲਈ ਸੀ। ਕੀ ਇਹ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਇਸ ਪ੍ਰਕਾਰ ਦੀ ਭਾਸ਼ਾ ਨੂੰ ਸਵੀਕਾਰ ਕਰ ਸਕਦੇ ਹਨ ਕੀ? ਉਨ੍ਹਾਂ ਦੀ ਵਕਾਲਤ ਕਰਦੇ ਹੋ? ਉਨ੍ਹਾਂ ਦਾ ਅਨੁਮੋਦਨ ਕਰਦੇ ਹੋ? ਉਸੇ ਤਰ੍ਹਾਂ ਸ਼੍ਰੀਮਾਨ ਉਮਰ ਅਬਦੁੱਲਾ ਜੀ ਨੇ ਕਿਹਾ ਸੀ, ਉਨ੍ਹਾਂ ਨੇ ਕਿਹਾ ਸੀ-ਆਰਟੀਕਲ 370 ਦਾ ਹਟਾਉਣਾ ਅਜਿਹਾ ਭੂਚਾਲ ਲਿਆਏਗਾ ਕਿ ਕਸ਼ਮੀਰ ਭਾਰਤ ਤੋਂ ਅਲੱਗ ਹੋ ਜਾਵੇਗਾ।

ਮਾਣਯੋਗ ਸਪੀਕਰ ਜੀ, ਫਾਰੁਖ਼ ਅਬਦੁੱਲਾ ਜੀ ਨੇ ਕਿਹਾ ਸੀ- 370 ਦਾ ਹਟਾਇਆ ਜਾਣਾ ਕਸ਼ਮੀਰ ਦੇ ਲੋਕਾਂ ਦੀ ਅਜ਼ਾਦੀ ਦੀ ਅਗਵਾਈ ਕਰੇਗਾ। ਜੇਕਰ 370 ਹਟਾਈ ਗਈ ਤਾਂ ਭਾਰਤ ਦਾ ਝੰਡਾ ਲਹਿਰਾਉਣ ਵਾਲਾ ਕਸ਼ਮੀਰ ਵਿੱਚ ਕੋਈ ਨਹੀਂ ਬਚੇਗਾ। ਕੀ ਇਸ ਭਾਸ਼ਾ ਨਾਲ, ਇਸ ਭਾਵਨਾ ਨਾਲ ਕੀ ਹਿੰਦੁਸਤਾਨ ਦੇ ਸੰਵਿਧਾਨ ਨੂੰ ਸਮਰਪਿਤ ਕੋਈ ਵੀ ਵਿਅਕਤੀ ਇਸ ਨੂੰ ਸਵੀਕਾਰ ਕਰ ਸਕਦਾ ਹੈ, ਕੀ ਇਸ ਨਾਲ ਸਹਿਮਤ ਹੋ ਸਕਦਾ ਹੈ? ਮੈਂ ਇਹ ਗੱਲ ਉਨ੍ਹਾਂ ਲਈ ਕਹਿ ਰਿਹਾ ਹਾਂ ਜਿਨ੍ਹਾਂ ਦੀ ਆਤਮਾ ਹੈ।

ਮਾਣਯੋਗ ਸਪੀਕਰ ਜੀ, ਇਹ ਉਹ ਲੋਕ ਹਨ ਜਿਨ੍ਹਾਂ ਨੂੰ ਕਸ਼ਮੀਰ ਦੀ ਜਨਤਾ ਤੇ ਭਰੋਸਾ ਨਹੀਂ ਹੈ ਅਤੇ ਇਸ ਲਈ ਅਜਿਹੀ ਭਾਸ਼ਾ ਬੋਲਦੇ ਹਨ। ਅਸੀਂ ਉਹ ਹਾਂ ਜਿਨ੍ਹਾਂ ਨੂੰ ਕਸ਼ਮੀਰ ਦੀ ਜਨਤਾਤੇ ਭਰੋਸਾ ਹੈ। ਅਸੀਂ ਭਰੋਸਾ ਕੀਤਾ ਹੈ, ਅਸੀਂ ਕਸ਼ਮੀਰ ਦੀ ਜਨਤਾ ਤੇ ਭਰੋਸਾ ਕੀਤਾ ਅਤੇ ਆਰਟੀਕਲ 370 ਨੂੰ ਹਟਾਇਆ। ਅਤੇ ਅੱਜ ਤੇਜ਼ ਗਤੀ ਨਾਲ ਵਿਕਾਸ ਵੀ ਕਰ ਰਹੇ ਹਾਂ। ਅਤੇ ਇਸ ਦੇਸ਼ ਦੇ ਕਿਸੇ ਵੀ ਖੇਤਰ ਦੇ ਹਾਲਾਤ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਚਾਹੇ ਉਹ ਕਸ਼ਮੀਰ ਹੋਵੇ, ਚਾਹੇ ਨੌਰਥ-ਈਸਟ ਹੋਵੇ, ਚਾਹੇ ਕੇਰਲ ਹੋਵੇ, ਕੋਈ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਾਡੇ ਮੰਤਰੀ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਕਸ਼ਮੀਰ ਦਾ ਦੌਰਾ ਕਰ ਰਹੇ ਹਨ, ਜਨਤਾ ਨਾਲ ਸੰਵਾਦ ਕਰ ਰਹੇ ਹਨ। ਜਨਤਾ ਨਾਲ ਸੰਵਾਦ ਕਰਕੇ ਉੱਥੋਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ।

ਮਾਣਯੋਗ ਸਪੀਕਰ ਜੀ, ਮੈਂ ਅੱਜ ਇਸ ਸਦਨ ਤੋਂ ਜੰਮੂ-ਕਸ਼ਮੀਰ ਦੇ ਉੱਜਵਲ ਭਵਿੱਖ ਲਈ, ਜੰਮੂ-ਕਸ਼ਮੀਰ ਦੇ ਵਿਕਾਸ ਲਈ, ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹਾਂ। ਅਸੀਂ ਸੰਵਿਧਾਨ ਨੂੰ ਸਮਰਪਿਤ ਲੋਕ ਸਾਰੇ ਦੇ ਸਾਰੇ ਪ੍ਰਤੀਬੱਧ ਹਾਂ, ਪਰ ਨਾਲ-ਨਾਲ ਮੈਂ ਲੱਦਾਖ ਦੇ ਵਿਸ਼ੇ ਵਿੱਚ ਵੀ ਕਹਿਣਾ ਚਾਹਾਂਗਾ।

ਮਾਣਯੋਗ ਸਪੀਕਰ ਜੀ, ਸਾਡੇ ਦੇਸ਼ ਵਿੱਚ ਸਿੱਕਮ ਇੱਕ ਅਜਿਹਾ ਪ੍ਰਦੇਸ਼ ਹੈ ਜਿਸ ਨੇ ਆਪਣੇ ਆਪ ਨੂੰ ਇੱਕ ਔਰਗੈਨਿਕ ਸਟੇਟ ਦੇ ਰੂਪ ਵਿੱਚ ਉਸਨੇ ਆਪਣੀ ਪਛਾਣ ਬਣਾਈ ਹੈ। ਅਤੇ ਇੱਕ ਪ੍ਰਕਾਰ ਨਾਲ ਦੇਸ਼ ਦੇ ਕਈ ਰਾਜਾਂ ਨੂੰ ਸਿੱਕਮ ਵਰਗੇ ਛੋਟੇ ਰਾਜ ਨੇ ਪ੍ਰੇਰਣਾ ਦਿੱਤੀ ਹੈ। ਸਿੱਕਮ ਦੇ ਕਿਸਾਨ, ਸਿੱਕਮ ਦੇ ਨਾਗਰਿਕ ਇਸ ਲਈ ਅਭਿਨੰਦਨ ਦੇ ਅਧਿਕਾਰੀ ਹਨ। ਲੱਦਾਖ- ਮੈਂ ਮੰਨਦਾ ਹਾਂ ਲੱਦਾਖ ਦੇ ਵਿਸ਼ੇ ਵਿੱਚ ਮੇਰੇ ਮਨ ਵਿੱਚ ਬਹੁਤ ਚਿੱਤਰ ਸਪੱਸ਼ਟ ਹਨ। ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਲੱਦਾਖ ਜਿਸ ਪ੍ਰਕਾਰ ਨਾਲ ਸਾਡੇ ਗੁਆਂਢ ਵਿੱਚ ਭੂਟਾਨ ਦੀ ਪੂਰੀ ਪ੍ਰਸ਼ੰਸਾ ਹੁੰਦੀ ਹੈ environment ਨੂੰ ਲੈ ਕੇ, carbon neutral country ਦੇ ਰੂਪ ਵਿੱਚ ਦੁਨੀਆ ਵਿੱਚ ਆਪਣੀ ਪਛਾਣ ਬਣੀ ਹੈ। ਅਸੀਂ ਦੇਸ਼ ਵਾਸੀ ਸੰਕਲਪ ਕਰਦੇ ਹਾਂ ਅਤੇ ਸਾਨੂੰ ਸਾਰਿਆਂ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਅਸੀਂ ਲੱਦਾਖ ਨੂੰ ਵੀ ਇੱਕ carbon neutral ਇਕਾਈ ਦੇ ਰੂਪ ਵਿੱਚ develop ਕਰਾਂਗੇ। ਦੇਸ਼ ਦੇ ਲਈ ਇੱਕ ਪਛਾਣ ਬਣਾਵਾਂਗੇ। ਅਤੇ ਉਸਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਮਾਡਲ ਦੇ ਰੂਪ ਵਿੱਚ ਮਿਲੇਗਾ, ਅਜਿਹਾ ਮੈਨੂੰ ਪੂਰਾ ਵਿਸ਼ਵਾਸ ਹੈ। ਅਤੇ ਮੈਂ ਜਦੋਂ ਲੱਦਾਖ ਜਾਵਾਂਗਾ, ਇਨ੍ਹਾਂ ਨੂੰ ਉਨ੍ਹਾਂ ਨਾਲ ਰਹਿ ਕੇ ਮੈਂ ਇਸਦਾ ਇੱਕ ਡਿਜ਼ਾਇਨ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹਾਂ।

ਮਾਣਯੋਗ ਸਪੀਕਰ ਜੀ, ਇੱਥੇ ਜੋ ਇੱਕ ਕਾਨੂੰਨ ਸਦਨ ਨੇ ਪਾਸ ਕੀਤਾ, ਜੋ ਸੋਧਾਂ ਦੋਵੇਂ ਸਦਨਾਂ ਵਿੱਚ ਪਾਸ ਹੋਈਆਂ, ਜੋ notify ਹੋ ਗਿਆ, ਉਸਦੇ ਸਬੰਧ ਵਿੱਚ ਵੀ ਕੁਝ ਨਾ ਕੁਝ ਕੋਸ਼ਿਸ਼ਾਂ ਹੋ ਰਹੀਆਂ ਹਨ CAA ਲਿਆਉਣ ਦੀਆਂ। ਲੋਕ ਕਹਿ ਰਹੇ ਹਨ ਕਿ CAA ਲਿਆਉਣ ਦੀ ਇੰਨੀ ਜਲਦੀ ਕੀ ਸੀ? ਕੁਝ ਮਾਣਯੋਗ ਮੈਂਬਰਾਂ ਨੇ ਇਹ ਕਿਹਾ ਕਿ ਇਹ ਸਰਕਾਰ ਭੇਦਭਾਵ ਕਰ ਰਹੀ ਹੈ,ਇਹ ਸਰਕਾਰ ਹਿੰਦੂ ਅਤੇ ਮੁਸਲਿਮ ਕਰ ਰਹੀ ਹੈ। ਕੁਝ ਨੇ ਕਿਹਾ ਕਿ ਅਸੀਂ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਾਂ, ਬਹੁਤ ਕੁਝ ਕਿਹਾ ਗਿਆ ਅਤੇ ਇੱਥੋਂ ਬਾਹਰ ਬਹੁਤ ਕੁਝ ਬੋਲਿਆ ਜਾਂਦਾ ਹੈ। ਕਾਲਪਨਿਕ ਭੈਅ ਪੈਦਾ ਕਰਨ ਲਈ ਪੂਰੀ ਸ਼ਕਤੀ ਲਗਾ ਦਿੱਤੀ ਗਈ ਹੈ। ਅਤੇ ਉਹ ਲੋਕ ਬੋਲ ਰਹੇ ਹਨ ਜੋ ਦੇਸ਼ ਦੇ ਟੁਕੜੇ - ਟੁਕੜੇ ਕਰਨ ਵਾਲਿਆਂ ਦੇ ਨਾਲ ਖੜ੍ਹੇ ਹੋ ਕੇ ਜੋ ਲੋਕ ਫੋਟੋ ਖਿਚਵਾਉਂਦੇ ਹਨ। ਦਹਾਕਿਆਂ ਤੋਂ ਪਾਕਿਸਤਾਨ ਇਹੀ ਭਾਸ਼ਾ ਬੋਲਦਾ ਆਇਆ ਹੈ, ਪਾਕਿਸਤਾਨ ਇਹੀ ਗੱਲਾਂ ਕਰ ਰਿਹਾ ਹੈ।

ਭਾਰਤ ਦੇ ਮੁਸਲਮਾਨਾਂ ਨੂੰ ਭੜਕਾਉਣ ਲਈ ਪਾਕਿਸਤਾਨ ਨੇ ਕੋਈ ਕਸਰ ਨਹੀਂ ਛੱਡੀ। ਭਾਰਤ ਦੇ ਮੁਸਲਮਾਨਾਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨ ਨੇ ਹਰ ਖੇਡ ਖੇਡੀਆਂ ਹਨ, ਹਰ ਰੰਗ ਦਿਖਾਏ ਹਨ। ਅਤੇ ਹੁਣ ਉਨ੍ਹਾਂ ਦੀ ਗੱਲ ਚੱਲਦੀ ਨਹੀਂ ਹੈ, ਪਾਕਿਸਤਾਨ ਦੀ ਗੱਲ ਵਧ ਨਹੀਂ ਪਾ ਰਹੀ। ਹੁਣ, ਜਦੋਂ ਮੈਂ ਹੈਰਾਨ ਹਾਂ ਕਿ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਜਨਤਾ ਨੇ ਸੱਤਾ ਦੇ ਸਿੰਘਾਸਨ ਤੋਂ ਘਰ ਭੇਜ ਦਿੱਤਾ, ਉਹ ਅੱਜ ਉਸ ਕੰਮ ਨੂੰ ਕਰ ਰਹੇ ਹਨ ਜੋ ਕਦੇ ਇਹ ਦੇਸ਼ ਸੋਚ ਵੀ ਨਹੀਂ ਸਕਦਾ ਸੀ। ਸਾਨੂੰ ਯਾਦ ਦਿਵਾਇਆ ਜਾ ਰਿਹਾ ਹੈ ਕਿਇੰਡੀਆ ਦਾ ਨਾਅਰਾ ਦੇਣ ਵਾਲੇ, ਜੈ ਹਿੰਦ ਦਾ ਨਾਅਰਾ ਦੇਣ ਵਾਲੇ ਸਾਡੇ ਮੁਸਲਿਮ ਹੀ ਸਨ। ਦਿੱਕਤ ਇਹੀ ਹੈ ਕਿ ਕਾਂਗਰਸ ਅਤੇ ਉਸਦੀ ਨਜ਼ਰ ਵਿੱਚ ਇਹ ਲੋਕ ਹਮੇਸ਼ਾ ਹੀ ਸਿਰਫ਼ ਤੇ ਸਿਰਫ਼ ਮੁਸਲਿਮ ਸਨ। ਸਾਡੇ ਲਈ, ਸਾਡੀ ਨਜ਼ਰ ਵਿੱਚ ਉਹ ਭਾਰਤੀ ਹਨ, ਹਿੰਦੁਸਤਾਨੀ ਹਨ। ਖ਼ਾਨ ਅਬਦੁੱਲ ਗੱਫ਼ਾਰ ਖ਼ਾਨ ਹੋਵੇ

ਮਾਣਯੋਗ ਸਪੀਕਰ ਜੀ, ਮੇਰਾ ਸੁਭਾਗ ਰਿਹਾ ਹੈ ਕਿ ਲੜਕਪਨ ਵਿੱਚ ਖ਼ਾਨ ਅਬਦੁੱਲ ਗੱਫ਼ਾਰ ਖ਼ਾਨ ਜੀ ਦੇ ਚਰਨ ਛੂਹਣ ਦਾ ਮੈਨੂੰ ਮੌਕਾ ਮਿਲਿਆ ਸੀ। ਮੈਂ ਇਸ ਨੂੰ ਆਪਣਾ ਮਾਣ ਮੰਨਦਾ ਹਾਂ।

ਮਾਣਯੋਗ ਸਪੀਕਰ ਜੀ, ਖ਼ਾਨ ਅਬਦੁੱਲ ਗੱਫ਼ਾਰ ਖ਼ਾਨ ਹੋਵੇ, ਅਸ਼ਫਾਕ-ਉੱਲਾ ਖਾਂ ਹੋਵੇ, ਬੇਗ਼ਮ ਹਜਰਤ ਮਹਲ ਹੋਵੇ, ਵੀਰ ਸ਼ਹੀਦ ਅਬਦੁੱਲ ਕਰੀਮ ਹੋਵੇ ਜਾਂ ਸਾਬਕਾ ਰਾਸ਼ਟਰਪਤੀ ਸ਼੍ਰੀਮਾਨ ਏਪੀਜੇ ਅਬਦੁੱਲ ਕਲਾਮ ਹੋਣ, ਸਭ ਦੇ ਸਭ ਸਾਡੀ ਨਜ਼ਰ ਵਿੱਚ ਭਾਰਤੀ ਹਨ।

ਮਾਣਯੋਗ ਸਪੀਕਰ ਜੀ, ਕਾਂਗਰਸ ਅਤੇ ਉਸ ਵਰਗੇ ਦਲਾਂ ਨੇ ਜਿਸ ਦਿਨ ਭਾਰਤ ਨੂੰ ਭਾਰਤ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕੀਤਾ, ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ, ਹੋਵੇਗਾ,ਹੋਵੇਗਾ। ਸਰ, ਮੈਂ ਕਾਂਗਰਸ ਦਾ ਅਤੇ ਉਨ੍ਹਾਂ ਦੇ ecosystem ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ Citizenship amendment act ਨੂੰ ਲੈ ਕੇ ਹੋ ਹੱਲਾ ਮਚਾ ਰੱਖਿਆ ਹੋਇਆ ਹੈ।ਜੇਕਰ ਇਹ ਵਿਰੋਧ ਨਹੀਂ ਕਰਦੇ, ਇਹ ਇੰਨਾ ਹੋ ਹੱਲਾ ਨਹੀਂ ਕਰਦੇ ਤਾਂ ਸ਼ਾਇਦ ਉਨ੍ਹਾਂ ਦਾ ਅਸਲੀ ਰੂਪ ਦੇਸ਼ ਨੂੰ ਪਤਾ ਹੀ ਨਹੀਂ ਲੱਗਦਾ। ਇਹ ਦੇਸ਼ ਨੇ ਦੇਖ ਲਿਆ ਹੈ ਕਿ ਦਲ ਲਈ ਕੌਣ ਹੈ ਅਤੇ ਦੇਸ਼ ਲਈ ਕੌਣ ਹੈ। ਅਤੇ ਮੈਂ ਚਾਹੁੰਦਾ ਹਾਂ, ‘‘ਜਬ ਚਰਚਾ ਨਿਕਲ ਪੜੀ ਹੈ ਤੋ ਬਾਤ ਦੂਰ ਤੱਕ ਚਲੀ ਜਾਏਗੀ।

 

ਮਾਣਯੋਗ ਸਪੀਕਰ ਜੀ, ਪ੍ਰਧਾਨ ਮੰਤਰੀ ਬਣਨ ਦੀ ਇੱਛਾ ਕਿਸੇ ਦੀ ਵੀ ਹੋ ਸਕਦੀ ਹੈ ਅਤੇ ਉਸ ਵਿੱਚ ਕੁਝ ਬੁਰਾ ਵੀ ਨਹੀਂ ਹੈ, ਲੇਕਿਨ ਕਿਸੇ ਨੂੰ ਪ੍ਰਧਾਨ ਮੰਤਰੀ ਬਣਨਾ ਸੀ, ਇਸ ਲਈ ਹਿੰਦੁਸਤਾਨ ਦੇ ਉੱਪਰ ਇੱਕ ਲਕੀਰ ਖਿੱਚੀ ਗਈ ਅਤੇ ਦੇਸ਼ ਦੀ ਵੰਡ ਕਰ ਦਿੱਤੀ ਗਈ। ਵੰਡ ਦੇ ਬਾਅਦ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ - ਗਿਣਤੀਆਂ ਤੇ ਅੱਤਿਆਚਾਰ ਹੋਇਆ, ਜ਼ੁਲਮ ਹੋਇਆ, ਜ਼ੋਰ ਜ਼ਬਰਦਸਤੀ ਹੋਈ, ਉਸ ਦੀ ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਮੈਂ ਕਾਂਗਰਸ ਦੇ ਸਾਥੀਆਂ ਨੂੰ ਜ਼ਰਾ ਪੁੱਛਣਾ ਚਾਹੁੰਦਾ ਹਾਂ, ਕੀ ਤੁਸੀਂ ਕਦੇ ਭੁਪਿੰਦਰ ਕੁਮਾਰ ਦੱਤ ਦਾ ਨਾਂ ਸੁਣਿਆ ਹੈ? ਕਾਂਗਰਸ ਲਈ ਜਾਣਨਾ ਬਹੁਤ ਜ਼ਰੂਰੀ ਹੈ ਅਤੇ ਜੋ ਇੱਥੇ ਨਹੀਂ ਹਨ, ਉਨ੍ਹਾਂ ਨੂੰ ਵੀ ਜਾਣਨਾ ਜ਼ਰੂਰੀ ਹੈ।

ਭੁਪਿੰਦਰ ਕੁਮਾਰ ਦੱਤ ਇੱਕ ਸਮੇਂ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵਿੱਚ ਸਨ, ਉਸ ਦੇ ਮੈਂਬਰ ਸਨ। ਅਜ਼ਾਦੀ ਸੰਗਰਾਮ ਦੌਰਾਨ 23 ਸਾਲ ਉਨ੍ਹਾਂ ਨੇ ਜੇਲ੍ਹ ਵਿੱਚ ਬਿਤਾਏ ਸਨ। ਉਹ ਇੱਕ ਅਜਿਹੇ ਮਹਾਪੁਰਖ ਸਨ ਜਿਨ੍ਹਾਂ ਨੇ ਨਿਆਂ ਲਈ 78 ਦਿਨ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਕੀਤੀ ਸੀ ਅਤੇ ਇਹ ਵੀ ਉਨ੍ਹਾਂ ਦੇ ਨਾਂ ਇੱਕ ਰਿਕਾਰਡ ਹੈ। ਵੰਡ ਤੋਂ ਬਾਅਦ ਭੁਪਿੰਦਰ ਕੁਮਾਰ ਦੱਤ ਪਾਕਿਸਤਾਨ ਵਿੱਚ ਹੀ ਰੁਕ ਗਏ ਸਨ। ਉੱਥੋਂ ਦੀ ਸੰਵਿਧਾਨ ਸਭਾ ਦੇ ਉਹ ਮੈਂਬਰ ਸਨ। ਜਦੋਂ ਸੰਵਿਧਾਨ ਦਾ ਕੰਮ ਚੱਲ ਰਿਹਾ ਸੀ, ਅਜੇ ਤਾਂ ਸੰਵਿਧਾਨ ਦਾ ਕੰਮ ਚੱਲ ਹੀ ਰਿਹਾ ਸੀ, ਸ਼ੁਰੂਆਤ ਹੀ ਹੋਈ ਸੀ ਅਤੇ ਉਸ ਸਮੇਂ ਭੁਪਿੰਦਰ ਕੁਮਾਰ ਦੱਤ ਨੇ ਉਸੇ ਸੰਵਿਧਾਨ ਸਭਾ ਵਿੱਚ ਜੋ ਕਿਹਾ ਸੀ, ਉਸ ਨੂੰ ਅੱਜ ਮੈਂ ਦੁਹਰਾਉਣਾ ਚਾਹੁੰਦਾ ਹਾਂ। ਕਿਉਂਕਿ ਜੋ ਲੋਕ ਸਾਡੇ ਤੇ ਦੋਸ਼ ਮੜ੍ਹ ਰਹੇ ਹਨ,ਉਨ੍ਹਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ।

ਭੁਪਿੰਦਰ ਕੁਮਾਰ ਦੱਤ ਨੇ ਕਿਹਾ ਸੀ- ਜਿੱਥੋਂ ਤੱਕ ਪਾਕਿਸਤਾਨ ਦਾ ਸਬੰਧ ਹੈ, ਘੱਟ - ਗਿਣਤੀਆਂ ਦਾ ਅਮਲੀ ਰੂਪ ਵਿੱਚ ਸਫ਼ਾਇਆ ਕਰ ਦਿੱਤਾ ਹੈ। ਸਾਡੇ ਵਿੱਚੋਂ ਜੋ ਲੋਕ ਇੱਥੇ ਰਹਿੰਦੇ ਹਨ, ਉਹ ਪੂਰਬੀ ਬੰਗਾਲ ਵਿੱਚ ਅਜੇ ਵੀ ਰਹਿ ਰਹੇ ਇੱਕ ਕਰੋੜ ਲੋਕਾਂ ਕੋਲ ਰਹਿੰਦੇ ਹਨ, ਉਹ ਨਿਰਾਸ਼ਾ ਦੀ ਭਾਵਨਾ ਵਿੱਚ ਜੀਅ ਰਹੇ ਹਨ। So for as this side of Pakistan is concerned, the minorities are practically Liquidated. Those of us who are here to live represent near a crore of people still left in East Bengal, live under a total sense of frustration. ਇਹ ਭੁਪਿੰਦਰ ਕੁਮਾਰ ਦੱਤ ਨੇ ਵੰਡ ਦੇ ਤੁਰੰਤ ਬਾਅਦ ਉੱਥੋਂ ਦੀ ਸੰਵਿਧਾਨ ਸਭਾ ਵਿੱਚ ਇਹ ਸ਼ਬਦ ਪ੍ਰਗਟ ਕੀਤੇ ਸਨ। ਇਹ ਹਾਲਤ ਸੀ, ਅਜ਼ਾਦੀ ਦੇ ਸ਼ੁਰੂਆਤ ਦੇ ਦਿਨਾਂ ਤੋਂ ਹੀ ਘੱਟ - ਗਿਣਤੀਆਂ ਦੀ, ਉੱਥੋਂ ਦੀਆਂ ਘੱਟ - ਗਿਣਤੀਆਂ ਦੀ। ਇਸ ਦੇ ਬਾਅਦ ਪਾਕਿਸਤਾਨ ਵਿੱਚ ਸਥਿਤੀ ਇੰਨੀ ਖਰਾਬ ਹੋ ਗਈ ਕਿ ਭੁਪਿੰਦਰ ਦੱਤ ਨੂੰ ਭਾਰਤ ਆ ਕੇ ਸ਼ਰਨ ਲੈਣੀ ਪਈ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਵੀ ਮਾਂ ਭਾਰਤੀ ਦੀ ਗੋਦ ਵਿੱਚ ਹੋਈ।

ਮਾਣਯੋਗ ਸਪੀਕਰ ਜੀ, ਉਦੋਂ ਦੇ ਪਾਕਿਸਤਾਨ ਵਿੱਚ ਇੱਕ ਹੋਰ ਵੱਡੇ ਅਜ਼ਾਦੀ ਘੁਲਾਟੀਏ ਰੁਕ ਗਏ ਸਨ, ਜੋਗਿੰਦਰ ਨਾਥ ਮੰਡਲ। ਉਹ ਸਮਾਜ ਦੇ ਬਹੁਤ ਹੀ ਪੀਡ਼ਤ, ਸ਼ੋਸ਼ਿਤ, ਕੁਚਲੇ ਹੋਏ ਸਮਾਜ ਦੀ ਪ੍ਰਤੀਨਿਧਤਾ ਕਰਦੇ ਸਨ। ਉਨ੍ਹਾਂ ਨੂੰ ਪਾਕਿਸਤਾਨ ਦਾ ਪਹਿਲਾ ਕਾਨੂੰਨ ਮੰਤਰੀ ਵੀ ਬਣਾਇਆ ਗਿਆ ਸੀ। 9 ਅਕਤੂਬਰ, 1950-ਅਜੇ ਅਜ਼ਾਦੀ ਅਤੇ ਵੰਡ ਦੇ ਦੋ-ਤਿੰਨ ਸਾਲ ਹੋਏ ਸਨ। 9 ਅਕਤੂਬਰ, 1950 ਨੂੰ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਦੇ ਇੱਕ ਪੈਰਾਗ੍ਰਾਫ, ਅਸਤੀਫੇ ਵਿੱਚ ਜੋ ਲਿਖਿਆ ਸੀ ਉਸ ਦਾ ਮੈਂ ਹਵਾਲਾ ਦੇਣਾ ਚਾਹੁੰਦਾ ਹਾਂ।ਉਨ੍ਹਾਂ ਨੇ ਲਿਖਿਆ ਸੀ- ਮੇਰੇ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਪਾਕਿਸਤਾਨ ਤੋਂ ਹਿੰਦੂਆਂ ਨੂੰ ਬਾਹਰ ਕੱਢਣ ਦੀ ਨੀਤੀ ਪੂਰੀ ਤਰ੍ਹਾਂ ਪੱਛਮੀ ਪਾਕਿਸਤਾਨ ਵਿੱਚ ਸਫ਼ਲ ਹੋ ਗਈ ਹੈ ਅਤੇ ਪੂਰਬੀ ਪਾਕਿਸਤਾਨ ਵਿੱਚ ਪੂਰੀ ਹੋਣ ਜਾ ਰਹੀ ਹੈ। I must say that the policy of driving out Hindus from Pakistan has succeeded completely in West Pakistan and is nearing completion in East Pakistan.

 

ਉਨ੍ਹਾਂ ਨੇ ਅੱਗੇ ਕਿਹਾ ਸੀ-ਪਾਕਿਸਤਾਨ ਨੇ ਮੁਸਲਿਮ ਲੀਗ ਨੂੰ ਪੂਰੀ ਤਸੱਲੀ ਅਤੇ ਸੁਰੱਖਿਆ ਦਾ ਪੂਰਾ ਅਹਿਸਾਸ ਨਹੀਂ ਦਿੱਤਾ ਹੈ। ਉਹ ਹੁਣ ਹਿੰਦੂ ਬੁੱਧੀਜੀਵੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਤਾਂ ਕਿ ਪਾਕਿਸਤਾਨ ਦਾ ਰਾਜਨੀਤਕ, ਆਰਥਿਕ ਅਤੇ ਸਮਾਜਿਕ ਜੀਵਨ ਉਨ੍ਹਾਂ ਤੋਂ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਵੇ। Pakistan has not given the Muslim League entire satisfaction and a full sense of security. They now want to get rid of the Hindu intelligentsia so that the political economic and social life of Pakistan may not in anyway influenced by them. ਇਹ ਮੰਡਲ ਜੀ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਸੀ। ਇਨ੍ਹਾਂ ਨੂੰ ਵੀ ਆਖਿਰਕਾਰ ਭਾਰਤ ਹੀ ਆਉਣਾ ਪਿਆ ਅਤੇ ਉਨ੍ਹਾਂ ਦਾ ਦੇਹਾਂਤ ਵੀ ਮਾਂ ਭਾਰਤੀ ਦੀ ਗੋਦ ਵਿੱਚ ਹੋਇਆ। ਇੰਨੇ ਦਹਾਕਿਆਂ ਤੋਂ ਬਾਅਦ ਵੀ ਪਾਕਿਸਤਾਨ ਦੀ ਸੋਚ ਨਹੀਂ ਬਦਲੀ। ਉੱਥੇ ਅੱਜ ਵੀ ਘੱਟ - ਗਿਣਤੀਆਂ ਤੇ ਅੱਤਿਆਚਾਰ ਹੋ ਰਹੇ ਹਨ। ਹਾਲ ਹੀ ਵਿੱਚ ਨਨਕਾਣਾ ਸਾਹਿਬ ਦੇ ਨਾਲ ਕੀ ਹੋਇਆ- ਉਹ ਸਾਰੇ ਦੇਸ਼ ਅਤੇ ਦੁਨੀਆ ਨੇ ਦੇਖਿਆ ਹੈ। ਅਤੇ ਇਹ ਅਜਿਹਾ ਹੀ ਨਹੀਂ ਹੈ ਕਿ ਸਿਰਫ਼ ਹਿੰਦੂ ਅਤੇ ਸਿੱਖਾਂ ਨਾਲ ਹੁੰਦਾ ਹੈ, ਹੋਰ ਵੀ minority ਨਾਲ ਅਜਿਹਾ ਹੀ ਜ਼ੁਲਮ ਉੱਥੇ ਹੁੰਦਾ ਹੈ। ਇਸਾਈਆਂ ਨੂੰ ਵੀ ਅਜਿਹੀ ਹੀ ਪੀੜਾ ਝੱਲਣੀ ਪੈਂਦੀ ਹੈ।

ਸਦਨ ਵਿੱਚ ਚਰਚਾ ਦਰਮਿਆਨ ਗਾਂਧੀ ਜੀ ਦੇ ਕਥਨ ਨੂੰ ਲੈ ਕੇ ਵੀ ਗੱਲ ਕਹੀ ਗਈ। ਕਿਹਾ ਗਿਆ ਕਿ ਸੀਏਏ ਤੇ ਸਰਕਾਰ ਜੋ ਕਹਿ ਰਹੀ ਹੈ, ਉਹ ਗਾਂਧੀ ਜੀ ਦੀ ਭਾਵਨਾ ਨਹੀਂ ਸੀ।

ਖੈਰ, ਕਾਂਗਰਸ ਵਰਗੇ ਦਲਾਂ ਨੇ ਤਾਂ ਗਾਂਧੀ ਜੀ ਦੀਆਂ ਗੱਲਾਂ ਨੂੰ ਦਹਾਕਿਆਂ ਪਹਿਲਾਂ ਛੱਡ ਦਿੱਤਾ ਸੀ। ਤੁਸੀਂ ਤਾਂ ਗਾਂਧੀ ਜੀ ਨੂੰ ਛੱਡ ਦਿੱਤਾ ਹੈ ਅਤੇ ਇਸ ਲਈ ਮੈਂ ਅਤੇ ਨਾ ਦੇਸ਼ ਤੁਹਾਡੇ ਤੋਂ ਕੋਈ ਉਮੀਦ ਕਰਦਾ ਹੈ, ਲੇਕਿਨ ਜਿਸ ਅਧਾਰ ਤੇ ਕਾਂਗਰਸ ਦੀ ਰੋਜ਼ੀ ਰੋਟੀ ਚੱਲ ਰਹੀ ਹੈ, ਮੈਂ ਅੱਜ ਉਨ੍ਹਾਂ ਦੀ ਗੱਲ ਕਰਨੀ ਚਾਹੁੰਦਾ ਹਾਂ।

1950 ਵਿੱਚ ਨਹਿਰੂ-ਲਿਆਕਤ ਸਮਝੌਤਾ ਹੋਇਆ। ਭਾਰਤ ਅਤੇ ਪਾਕਿਸਤਾਨ ਵਿੱਚ ਰਹਿਣ ਵਾਲੇ minorities ਦੀ ਸੁਰੱਖਿਆ ਨੂੰ ਲੈ ਕੇ ਇਹ ਸਮਝੌਤਾ ਹੋਇਆ। ਸਮਝੌਤੇ ਦਾ ਅਧਾਰ ਪਾਕਿਸਤਾਨ ਵਿੱਚ ਧਾਰਮਿਕ ਘੱਟ - ਗਿਣਤੀਆਂ ਨਾਲ ਭੇਦਭਾਵ ਪੂਰਨ ਵਿਵਹਾਰ ਨਹੀਂ ਹੋਵੇਗਾ। ਪਾਕਿਸਤਾਨ ਵਿੱਚ ਰਹਿਣ ਵਾਲੇ ਜੋ ਲੋਕ ਹਨ, ਉਨ੍ਹਾਂ ਵਿੱਚ ਧਾਰਮਿਕ ਘੱਟ ਗਿਣਤੀਆਂ ਹਨ,ਜਿਸ ਦੀ ਗੱਲ ਅਸੀਂ ਕਰ ਰਹੇ ਹਾਂ, ਉਸ ਸਬੰਧ ਵਿੱਚ ਨਹਿਰੂ ਅਤੇ ਲਿਆਕਤ ਵਿੱਚਕਾਰ ਇੱਕ ਐਗਰੀਮੈਂਟ ਹੋਇਆ ਸੀ। ਹੁਣ ਕਾਂਗਰਸ ਨੂੰ ਜਵਾਬ ਦੇਣਾ ਹੋਵੇਗਾ, ਨਹਿਰੂ ਵਰਗੇ ਇੰਨੇ ਵੱਡੇ secular, ਨਹਿਰੂ ਵਰਗੇ ਇੰਨੇ ਵੱਡੇ ਮਹਾਨ ਵਿਚਾਰਕ, ਇੰਨੇ ਵੱਡੇ visionary ਅਤੇ ਤੁਹਾਡੇ ਲਈ ਸਭ ਕੁਝ। ਉਨ੍ਹਾਂ ਨੇ ਉਸ ਸਮੇਂ ਉੱਥੋਂ ਦੀ minority ਦੀ ਬਜਾਏ ਸਾਰੇ ਨਾਗਰਿਕਅਜਿਹਾ ਸ਼ਬਦ ਪ੍ਰਯੋਗ ਕਿਉਂ ਨਹੀਂ ਕੀਤਾ। ਜੇਕਰ ਇੰਨੇ ਹੀ ਮਹਾਨ ਸਨ, ਇੰਨੇ ਹੀ ਉਦਾਰ ਸਨ ਤਾਂ ਕਿਉਂ ਨਹੀਂ ਕੀਤਾ ਭਾਈ, ਕੋਈ ਤਾਂ ਕਾਰਨ ਹੋਵੇਗਾ। ਪਰ ਇਸ ਸੱਚਾਈ ਨੂੰ ਤੁਸੀਂ ਕਦੋਂ ਤੱਕ ਝੁਠਲਾਉਂਦੇ ਰਹੋਗੇ।

ਭਾਈਓ ਅਤੇ ਭੈਣੋ, ਮਾਣਯੋਗ ਸਪੀਕਰ ਜੀ ਅਤੇ ਮਾਣਯੋਗ ਮੈਂਬਰ ਸਾਹਿਬਾਨ, ਇਹ ਉਸ ਸਮੇਂ ਦੀ ਗੱਲ ਹੈ, ਇਹ ਮੈਂ ਉਸ ਸਮੇਂ ਦੀ ਗੱਲ ਦੱਸ ਰਿਹਾ ਹਾਂ। ਨਹਿਰੂ ਜੀ ਸਮਝੌਤੇ ਵਿੱਚ ਪਾਕਿਸਤਾਨ ਦੀ minority, ਇਸ ਗੱਲ ਤੇ ਕਿਵੇਂ ਮੰਨ ਗਏ, ਜ਼ਰੂਰ ਕੋਈ ਨਾ ਕੋਈ ਵਜ੍ਹਾ ਹੋਵੇਗੀ। ਜੋ ਗੱਲ ਅਸੀਂ ਦੱਸ ਰਹੇ ਹਾਂ ਅੱਜ, ਉਹੀ ਗੱਲ ਉਸ ਸਮੇਂ ਨਹਿਰੂ ਜੀ ਨੇ ਦੱਸੀ ਸੀ।

ਮਾਣਯੋਗ ਸਪੀਕਰ ਜੀ, ਨਹਿਰੂ ਜੀ ਨੇ minority ਸ਼ਬਦ ਕਿਉਂ ਪ੍ਰਯੋਗ ਕੀਤਾ, ਇਹ ਤੁਸੀਂ ਬੋਲੋਗੇ ਨਹੀਂ ਕਿਉਂਕਿ ਤੁਹਾਨੂੰ ਤਕਲੀਫ਼ ਹੈ। ਲੇਕਿਨ ਨਹਿਰੂ ਜੀ ਖੁਦ ਇਸਦਾ ਜਵਾਬ ਦੇ ਕੇ ਗਏ ਹਨ।ਨਹਿਰੂ ਜੀ ਨੇ ਨਹਿਰੂ-ਲਿਆਕਤ ਸਮਝੌਤਾ ਸਾਈਨ ਹੋਣ ਤੋਂ ਇੱਕ ਸਾਲ ਪਹਿਲਾਂ ਅਸਾਮ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀਮਾਨ ਗੋਪੀਨਾਥ ਜੀ ਨੂੰ ਇੱਕ ਪੱਤਰ ਲਿਖਿਆ ਸੀ। ਅਤੇ ਗੋਪੀਨਾਥ ਜੀ ਨੂੰ ਪੱਤਰ ਵਿੱਚ ਜੋ ਲਿਖਿਆ ਸੀ, ਉਸ ਦਾ ਮੈਂ ਹਵਾਲਾ ਦੇਣਾ ਚਾਹੁੰਦਾ ਹਾਂ।

ਨਹਿਰੂ ਜੀ ਨੇ ਲਿਖਿਆ ਸੀ- ਤੁਹਾਨੂੰ ਹਿੰਦੂ ਸ਼ਰਨਾਰਥੀਆਂ ਅਤੇ ਮੁਸਲਿਮ immigrants, ਇਸ ਵਿੱਚ ਫਰਕ ਕਰਨਾ ਹੀ ਹੋਵੇਗਾ। ਅਤੇ ਦੇਸ਼ ਨੂੰ ਇਨ੍ਹਾਂ ਸ਼ਰਨਾਰਥੀਆਂ ਦੀ ਜ਼ਿੰਮੇਵਾਰੀ ਲੈਣੀ ਹੀ ਪਵੇਗੀ। ਉਸ ਸਮੇਂ ਅਸਾਮ ਦੇ ਮੁੱਖ ਮੰਤਰੀ ਨੂੰ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ ਦੀ ਲਿਖੀ ਹੋਈ ਚਿੱਠੀ ਹੈ। ਨਹਿਰੂ-ਲਿਆਕਤ ਸਮਝੌਤੇ ਦੇ ਬਾਅਦ ਕੁਝ ਮਹੀਨਿਆਂ ਦੇ ਅੰਦਰ ਹੀ ਨਹਿਰੂ ਜੀ ਦਾ ਇਸੀ ਸੰਸਦ ਦੇ ਫਲੋਰ ਤੇ 5 ਨਵੰਬਰ, 1950, ਨਹਿਰੂ ਜੀ ਨੇ ਕਿਹਾ ਸੀ- ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੋ ਪ੍ਰਭਾਵਿਤ ਲੋਕ ਭਾਰਤ ਵਿੱਚ settle ਹੋਣ ਲਈ ਆਏ ਹਨ, ਇਹ ਨਾਗਰਿਕਤਾ ਮਿਲਣ ਦੇ ਹੱਕਦਾਰ ਹਨ ਅਤੇ ਜੇਕਰ ਇਸ ਲਈ ਕਾਨੂੰਨ ਅਨੁਕੂਲ ਨਹੀਂ ਹੈ ਤਾਂ ਕਾਨੂੰਨ ਵਿੱਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ।

1963 ਵਿੱਚ ਲੋਕ ਸਭਾ ਵਿੱਚ ਇਸੇ ਸਦਨ ਵਿੱਚ ਅਤੇ ਇਸੇ ਜਗ੍ਹਾ ਤੇ 1963 ਵਿੱਚ Call attention motion ਹੋਇਆ। ਉਸ ਸਮੇਂ ਪ੍ਰਧਾਨ ਮੰਤਰੀ ਨਹਿਰੂ ਤਤਕਾਲੀ ਵਿਦੇਸ਼ ਮੰਤਰੀ ਦੇ ਰੂਪ ਵਿੱਚ ਵੀ ਜ਼ਿੰਮੇਵਾਰੀ ਸੰਭਾਲ ਰਹੇ ਸਨ। Motion ਦਾ ਜਵਾਬ ਦੇਣ ਲਈ ਵਿਦੇਸ਼ ਰਾਜ ਮੰਤਰੀ ਸ਼੍ਰੀਮਾਨ ਦਿਨੇਸ਼ ਜੀ ਜਦੋਂ ਬੋਲ ਰਹੇ ਸਨ ਤਾਂ ਅੰਤ ਵਿੱਚ ਪ੍ਰਧਾਨ ਮੰਤਰੀ ਨਹਿਰੂ ਨੇ ਵਿੱਚ ਹੀ ਉਨ੍ਹਾਂ ਨੂੰ ਟੋਕਦੇ ਹੋਏ ਕਿਹਾ ਸੀ- ਅਤੇ ਉਨ੍ਹਾਂ ਨੇ ਜੋ ਕਿਹਾ ਸੀ, ਮੈਂ ਹਵਾਲਾ ਦਿੰਦਾ ਹਾਂ- ਪੂਰਵੀ ਪਾਕਿਸਤਾਨ ਵਿੱਚ ਉੱਥੋਂ ਦੀ ਅਥਾਰਿਟੀ ਹਿੰਦੂਆਂ ਤੇ ਜ਼ਬਰਦਸਤ ਦਬਾਅ ਬਣਾ ਰਹੀ ਹੈ,ਇਹ ਪੰਡਿਤ ਜੀ ਦਾ ਭਾਸ਼ਣ ਹੈ। ਪਾਕਿਸਤਾਨ ਦੇ ਹਾਲਾਤ ਨੂੰ ਦੇਖਦੇ ਹੋਏ ਗਾਂਧੀ ਜੀ ਨਹੀਂ, ਨਹਿਰੂ ਜੀ ਦੀ ਭਾਵਨਾ ਵੀ ਰਹੀ ਸੀ। ਇੰਨੇ ਸਾਰੇ ਦਸਤਾਵੇਜ਼ ਹਨ, ਚਿੱਠੀਆਂ ਹਨ, ਸਟੈਂਡਿੰਗ ਕਮੇਟੀ ਦੀ ਰਿਪੋਰਟ ਹੈ, ਸਾਰੇ ਇਸੇ ਤਰ੍ਹਾਂ ਦੇ ਕਾਨੂੰਨ ਦੀ ਵਕਾਲਤ ਕਰਦੇ ਰਹੇ ਹਨ।

ਮੈਂ ਇਸ ਸਦਨ ਵਿੱਚ ਤੱਥਾਂ ਦੇ ਅਧਾਰ ਤੇ, ਹੁਣ ਵੀ ਕਾਂਗਰਸ ਤੋਂ ਖ਼ਾਸ ਤੌਰ ਤੇ ਪੁੱਛਣਾ ਚਾਹੁੰਦਾ ਹਾਂ ਅਤੇ ਉਨ੍ਹਾਂ ਦੇ ecosystem ਵੀ ਮੇਰਾ ਇਹ ਸਵਾਲ ਸਮਝਣਗੇ। ਜੋ ਇਹ ਸਾਰੀਆਂ ਗੱਲਾਂ ਮੈਂ ਦੱਸੀਆਂ, ਕੀ ਪੰਡਿਤ ਨਹਿਰੂ communal ਸਨ? ਮੈਂ ਜ਼ਰਾ ਜਾਣਨਾ ਚਾਹੁੰਦਾ ਹਾਂ। ਕੀ ਪੰਡਿਤ ਨਹਿਰੂ ਹਿੰਦੂ-ਮੁਸਲਿਮ ਵਿੱਚ ਭੇਦ ਕਰਦੇ ਸਨ? ਕੀ ਪੰਡਿਤ ਨਹਿਰੂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਸਨ?

ਮਾਣਯੋਗ ਸਪੀਕਰ ਜੀ, ਕਾਂਗਰਸ ਦੀ ਦਿੱਕਤ ਇਹ ਹੈ ਕਿ ਉਹ ਗੱਲਾਂ ਬਣਾਉਂਦੇ ਹਨ, ਝੂਠੇ ਵਾਅਦੇ ਕਰਦੇ ਹਨ ਅਤੇ ਦਹਾਕਿਆਂ ਤੱਕ ਉਹ ਵਾਅਦਿਆਂ ਨੂੰ ਟਾਲਦੇ ਰਹਿੰਦੇ ਹਨ। ਅੱਜ ਸਾਡੀ ਸਰਕਾਰ ਆਪਣੇ ਰਾਸ਼ਟਰ ਨਿਰਮਾਤਾਵਾਂ ਦੀਆਂ ਭਾਵਨਾਵਾਂ ਤੇ ਚੱਲਦੇ ਹੋਏ ਫੈਸਲੇ ਲੈ ਰਹੀ ਹੈ ਤਾਂ ਕਾਂਗਰਸ ਨੂੰ ਦਿੱਕਤ ਹੋ ਰਹੀ ਹੈ। ਅਤੇ ਮੈਂ ਫਿਰ ਤੋਂ ਸਪੱਸ਼ਟ ਕਰਨਾ ਚਾਹੁੰਦਾ ਹਾਂ, ਇਸ ਸਦਨ ਦੇ ਮਾਧਿਅਮ ਨਾਲ, ਇਸ ਦੇਸ਼ ਦੇ 130 ਕਰੋੜ ਨਾਗਰਿਕਾਂ ਨੂੰ, ਵੱਡੀ ਜ਼ਿੰਮੇਵਾਰੀ ਨਾਲ ਸੰਵਿਧਾਨ ਦੀਆਂ ਮਰਿਆਦਾਵਾਂ ਨੂੰ ਸਮਝਦੇ ਹੋਏ ਇਹ ਕਹਿਣਾ ਚਾਹੁੰਦਾ ਹਾਂ, ਸੰਵਿਧਾਨ ਪ੍ਰਤੀ ਸਮਰਪਣ ਭਾਵ ਨਾਲ ਕਹਿਣਾ ਚਾਹੁੰਦਾ ਹਾਂ, ਦੇਸ਼ ਦੇ 130 ਕਰੋੜ ਨਾਗਰਿਕਾਂ ਨੂੰ ਕਹਿਣਾ ਚਾਹੁੰਦਾ ਹਾਂ-ਸੀਏਏ, ਇਸ ਐਕਟ ਨਾਲ ਹਿੰਦੁਸਤਾਨ ਦੇ ਕਿਸੇ ਵੀ ਨਾਗਰਿਕ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਭਾਵ ਹੋਣ ਵਾਲਾ ਨਹੀਂ ਹੈ। ਚਾਹੇ ਉਹ ਹਿੰਦੂ ਹੋਵੇ, ਮੁਸਲਿਮ ਹੋਵੇ, ਸਿੱਖ ਹੋਵੇ, ਇਸਾਈ ਹੋਵੇ, ਕਿਸੇ ਤੇ ਨਹੀਂ ਹੋਣ ਵਾਲਾ। ਇਸ ਨਾਲ ਭਾਰਤ ਦੀ minority ਨੂੰ ਕੋਈ ਨੁਕਸਾਨ ਹੋਣ ਵਾਲਾ ਨਹੀਂ। ਫਿਰ ਵੀ ਜਿਨ੍ਹਾਂ ਲੋਕਾਂ ਨੂੰ ਦੇਸ਼ ਦੀ ਜਨਤਾ ਨੇ ਨਕਾਰ ਦਿੱਤਾ ਹੈ, ਉਹ ਲੋਕ ਵੋਟ ਬੈਂਕ ਦੀ ਰਾਜਨੀਤੀ ਕਰਨ ਲਈ ਇਹ ਖੇਡ, ਖੇਡ ਰਹੇ ਹਨ।

ਅਤੇ ਮੈਂ ਜ਼ਰਾ ਪੁੱਛਣਾ ਚਾਹੁੰਦਾ ਹਾਂ। ਮੈਂ ਕਾਂਗਰਸ ਦੇ ਲੋਕਾਂ ਨੂੰ ਵਿਸ਼ੇਸ਼ ਰੂਪ ਨਾਲ ਪੁੱਛਣਾ ਚਾਹੁੰਦਾ ਹਾਂ, ਜੋ minority ਦੇ ਨਾਮ ਤੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਦੇ ਰਹਿੰਦੇ ਹਨ, ਕੀ ਕਾਂਗਰਸ ਨੂੰ 84 ਦੇ ਦਿੱਲੀ ਦੇ ਦੰਗੇ ਯਾਦ ਹਨ, ਕੀ minority ਦੇ ਨਾਲ, ਕੀ ਉਹ minority ਨਹੀਂ ਸੀ? ਕੀ ਤੁਸੀਂ ਉਨ੍ਹਾਂ ਲੋਕਾਂ ਦੇ ਸਾਡੇ ਸਿੱਖ ਭਾਈਆਂ ਦੇ ਗਲਾਂ ਵਿੱਚ ਟਾਇਰ ਬੰਨ੍ਹ-ਬੰਨ੍ਹ ਕੇ ਉਨ੍ਹਾਂ ਨੂੰ ਜਲਾ ਦਿੱਤਾ ਸੀ। ਇੰਨਾ ਹੀ ਨਹੀਂ, ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਤੱਕ ਭੇਜਣ ਦਾ ਕੰਮ ਤੁਸੀਂ ਨਹੀਂ ਕੀਤਾ। ਇੰਨਾ ਹੀ ਨਹੀਂ, ਅੱਜ ਜਿਨ੍ਹਾਂ ਤੇ ਦੋਸ਼ ਲੱਗੇ ਹੋਏ ਹਨ, ਸਿੱਖ ਦੰਗਿਆਂ ਨੂੰ ਭੜਕਾਉਣ ਦੇ ਜਿਨ੍ਹਾਂ ਤੇ ਦੋਸ਼ ਲੱਗੇ ਹਨ, ਉਨ੍ਹਾਂ ਨੂੰ ਅੱਜ ਮੁੱਖ ਮੰਤਰੀ ਬਣਾ ਦਿੰਦੇ ਹੋ। ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਉਨ੍ਹਾਂ ਸਾਡੀਆਂ ਵਿਧਵਾ ਮਾਵਾਂ ਨੂੰ ਤਿੰਨ-ਤਿੰਨ ਦਹਾਕੇ ਤੱਕ ਨਿਆਂ ਲਈ ਇੰਤਜ਼ਾਰ ਕਰਨਾ ਪਿਆ। ਕੀ ਉਹ minority ਨਹੀਂ ਸਨ? ਕੀ minority ਲਈ ਦੋ-ਦੋ ਤਰਾਜ਼ੂ ਹੋਣਗੇ? ਕੀ ਇਹੀ ਤੁਹਾਡੇ ਤਰੀਕੇ ਹੋਣਗੇ?

ਮਾਣਯੋਗ ਸਪੀਕਰ ਜੀ, ਕਾਂਗਰਸ ਪਾਰਟੀ ਜਿਸ ਨੇ ਇੰਨੇ ਸਾਲਾ ਤੱਕ ਦੇਸ਼ ਤੇ ਰਾਜ ਕੀਤਾ, ਅੱਜ ਉਹ ਦੇਸ਼ ਦਾ ਦੁਰਭਾਗ ਹੈ ਕਿ ਜਿਸ ਕੋਲ ਇੱਕ ਜ਼ਿੰਮੇਵਾਰ ਵਿਰੋਧੀ ਦੇ ਰੂਪ ਵਿੱਚ ਦੇਸ਼ ਦੀਆਂ ਉਮੀਦਾਂ ਸਨ, ਉਹ ਅੱਜ ਗਲਤ ਰਸਤੇ ਤੇ ਚੱਲ ਪਏ ਹਨ। ਇਹ ਰਸਤਾ ਤੁਹਾਨੂੰ ਵੀ ਮੁਸੀਬਤ ਪੈਦਾ ਕਰਨ ਵਾਲਾ ਹੈ, ਦੇਸ਼ ਨੂੰ ਵੀ ਸੰਕਟ ਵਿੱਚ ਪਾਉਣ ਵਾਲਾ ਹੈ। ਅਤੇ ਇਹ ਚਿਤਾਵਨੀ ਮੈਂ ਇਸ ਲਈ ਦੇ ਰਿਹਾ ਹਾਂ, ਸਾਨੂੰ ਸਭ ਨੂੰ ਦੇਸ਼ ਦੀ ਚਿੰਤਾ ਹੋਣੀ ਚਾਹੀਦੀ ਹੈ, ਦੇਸ਼ ਦੇ ਉੱਜਵਲ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ।

ਤੁਸੀਂ ਸੋਚੋ, ਜੇਕਰ ਰਾਜਸਥਾਨ ਦੀ ਵਿਧਾਨ ਸਭਾ ਕੋਈ ਫ਼ੈਸਲਾ ਕਰੇ, ਕੋਈ ਵਿਵਸਥਾ ਖੜ੍ਹੀ ਕਰੇ ਅਤੇ ਰਾਜਸਥਾਨ ਵਿੱਚ ਉਹ ਕੋਈ ਮੰਨਣ ਨੂੰ ਤਿਆਰ ਨਾ ਹੋਵੇ, ਜਲਸੇ-ਜਲੂਸ ਕੱਢਣ, ਹਿੰਸਾ ਕਰਨ, ਅੱਗ ਲਗਾਏ, ਤੁਹਾਡੀ ਸਰਕਾਰ ਹੈ- ਕੀ ਸਥਿਤੀ ਬਣੇਗੀ? ਮੱਧ ਪ੍ਰਦੇਸ਼- ਤੁਸੀਂ ਉੱਥੇ ਬੈਠੇ ਹੋ। ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਕੋਈ ਫ਼ੈਸਲਾ ਕਰੇ ਅਤੇ ਉੱਥੋਂ ਦੀ ਜਨਤਾ ਉਸ ਦੇ ਖਿਲਾਫ਼ ਇਸੇ ਪ੍ਰਕਾਰ ਨਾਲ ਨਿਕਲ ਪਏ, ਕੀ ਦੇਸ਼ ਇਸ ਤਰ੍ਹਾਂ ਚਲਾਇਆ ਜਾ ਸਕਦਾ ਹੈ?

ਤੁਸੀਂ ਇੰਨਾ ਗਲਤ ਕੀਤਾ ਹੈ, ਇਸ ਲਈ ਤਾਂ ਉੱਥੇ ਬੈਠਣਾ ਪਿਆ ਹੈ। ਇਹ ਤੁਹਾਡੇ ਹੀ ਕਾਰਨਾਮਿਆਂ ਦਾ ਨਤੀਜਾ ਹੈ ਕਿ ਜਨਤਾ ਨੇ ਤੁਹਾਨੂੰ ਉੱਥੇ ਬਿਠਾਇਆ ਹੈ। ਅਤੇ ਇਸ ਲਈ ਲੋਕਤੰਤਰੀ ਤਰੀਕੇ ਨਾਲ ਦੇਸ਼ ਵਿੱਚ ਹਰੇਕ ਨੂੰ ਆਪਣੀ ਗੱਲ ਦੱਸਣ ਦਾ ਹੱਕ ਹੈ, ਲੇਕਿਨ ਝੂਠ ਅਤੇ ਅਫ਼ਵਾਹਾਂ ਫੈਲਾ ਕੇ, ਲੋਕਾਂ ਨੂੰ ਗੁੰਮਰਾਹ ਕਰਕੇ ਅਸੀਂ ਕੋਈ ਦੇਸ਼ ਦਾ ਭਲਾ ਨਹੀਂ ਕਰ ਸਕਾਂਗੇ।

ਅਤੇ ਇਸ ਲਈ ਮੈਂ ਅੱਜ ਸੰਵਿਧਾਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਵਿਸ਼ੇਸ਼ ਰੂਪ ਨਾਲ ਤਾਕੀਦ ਕਰਦਾ ਹਾਂ, ਆਓ-

ਸੰਵਿਧਾਨ ਦਾ ਸਨਮਾਨ ਕਰੀਏ।

ਆਓ- ਮਿਲ-ਬੈਠ ਕੇ ਦੇਸ਼ ਚਲਾਈਏ,

ਆਓ- ਦੇਸ਼ ਨੂੰ ਅੱਗੇ ਲੈ ਕੇ ਜਾਈਏ। 5 ਟ੍ਰਿਲੀਅਨ ਡਾਲਰ ਇਕੌਨੋਮੀ ਲਈ ਇੱਕ ਸੰਕਲਪ ਲੈ ਕੇ ਅਸੀਂ ਚੱਲੀਏ।

ਆਓ- ਦੇਸ਼ ਦੇ 15 ਕਰੋੜ ਪਰਿਵਾਰ, ਜਿਨ੍ਹਾਂ ਨੂੰ ਪੀਣ ਦਾ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਹੈ, ਉਹ ਪਹੁੰਚਾਉਣ ਦਾ ਸੰਕਲਪ ਕਰੀਏ।

ਆਓ- ਦੇਸ਼ ਦੇ ਹਰ ਗ਼ਰੀਬ ਨੂੰ ਪੱਕਾ ਘਰ ਲੈਣ ਦੇ ਕੰਮ ਨੂੰ ਅਸੀਂ ਮਿਲ ਕੇ ਅੱਗੇ ਵਧੀਏ ਤਾਕਿ ਉਨ੍ਹਾਂ ਨੂੰ ਪੱਕਾ ਘਰ ਮਿਲੇ।

ਆਓ- ਦੇਸ਼ ਦੇ ਕਿਸਾਨ ਹੋਣ, ਮਛੇਰੇ ਹੋਣ, ਪਸ਼ੂ ਪਾਲਕ ਹੋਣ, ਉਨ੍ਹਾਂ ਦੀ ਆਮਦਨ ਵਧਾਉਣ ਲਈ ਅਸੀਂ ਕੰਮਾਂ ਨੂੰ ਸਫ਼ਲਤਾਪੂਰਵਕ ਅੱਗੇ ਵਧਾਈਏ।

ਆਓ- ਹਰ ਪੰਚਾਇਤ ਨੂੰ Broadband connectivity ਦਈਏ।

ਆਓ- ਏਕ ਭਾਰਤ-ਸ਼੍ਰੇਸ਼ਠ ਭਾਰਤ ਬਣਾਉਣ ਦਾ ਸੰਕਲਪ ਲੈ ਕੇ ਅਸੀਂ ਅੱਗੇ ਵਧੀਏ।

ਮਾਣਯੋਗ ਸਪੀਕਰ ਜੀ, ਭਾਰਤ ਦੇ ਉੱਜਵਲ ਭਵਿੱਖ ਲਈ ਅਸੀਂ ਮਿਲ- ਬੈਠ ਕੇ ਅੱਗੇ ਚੱਲੀਏ, ਇਸੇ ਇੱਕ ਭਾਵਨਾ ਨਾਲ ਮੈਂ ਮਾਣਯੋਗ ਰਾਸ਼ਟਰਪਤੀ ਜੀ ਦਾ ਅਨੇਕ - ਅਨੇਕ ਧੰਨਵਾਦ ਕਰਦੇ ਹੋਏ,ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਤੁਹਾਡਾ ਵੀ ਮੈਂ ਵਿਸ਼ੇਸ਼ ਆਭਾਰ ਪ੍ਰਗਟ ਕਰਦਾ ਹਾਂ।

***

ਵੀਆਰਆਰਕੇ/ਐੱਸਐੱਚ



(Release ID: 1605918) Visitor Counter : 214


Read this release in: English