ਪ੍ਰਧਾਨ ਮੰਤਰੀ ਦਫਤਰ

ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ਦਾ ਪ੍ਰਧਾਨ ਮੰਤਰੀ ਮੋਦੀ ਦੇ ਜਵਾਬ ਦਾ ਮੂਲ-ਪਾਠ

Posted On: 06 FEB 2020 9:00PM by PIB Chandigarh

ਮਾਣਯੋਗ ਸਭਾਪਤੀ ਜੀ, ਮਾਣਯੋਗ ਰਾਸ਼ਟਰਪਤੀ ਜੀ ਦੀ ਸੰਯੁਕਤ ਸਦਨ ਨੂੰ ਜੋ ਸਿਖਿਆ ਮਿਲੀ ਹੈ, ਉਨਾਂ ਦਾ ਜੋ ਭਾਸ਼ਣ ਹੋਇਆ ਹੈ, ਉਹ 130 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਅਤੇ ਅਪੇਖਿਆਵਾਂ ਨੂੰ reflect ਕਰਦਾ ਹੈ। ਮੈਂ ਇਸ ਸਦਨ ਵਿੱਚ ਮਾਣਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ਤੇ ਸਮਰਥਨ ਦੇਣ ਲਈ ਤੁਹਾਡੇ ਦਰਮਿਆਨ ਪ੍ਰਸਤੁਤ ਹਾਂ।

45 ਤੋਂ ਜ਼ਿਆਦਾ ਮਾਣਯੋਗ ਮੈਂਬਰਾਂ ਨੇ ਇਸ ਸੰਬੋਧਨਤੇ ਆਪਣੇ ਵਿਚਾਰ ਰੱਖੇ ਹਨ। ਇਹ ਵਰਿਸ਼ਠ ਜਨਾਂਦਾ ਗ੍ਰਿਹ ਹੈ,ਅਨੁਭਵੀ ਮਹਾਂਪੁਰਖਾਂ ਦਾ ਗ੍ਰਿਹ ਹੈ। ਚਰਚਾ ਨੂੰ ਖੁਸ਼ਹਾਲ ਕਰਨ ਦੀ ਹਰ ਕਿਸੇ ਦੀ ਕੋਸ਼ਿਸ਼ ਰਹੀ ਹੈ। ਸ਼੍ਰੀਮਾਨ ਗੁਲਾਮ ਨਬੀ ਜੀ, ਸ਼੍ਰੀਮਾਨ ਆਨੰਦ ਸ਼ਰਮਾ, ਭੁਪੇਂਦਰਾਰਾਧਵ ਜੀ, ਸੁਧਾਂਸ਼ ਤ੍ਰਿਵੇਦੀ ਜੀ,ਸੁਧਾਕਰ ਸ਼ੇਖਰ ਜੀ, ਰਾਮਚੰਦਰ ਪ੍ਰਸਾਦ ਜੀ,ਰਾਮਗੋਪਾਲ ਜੀ,ਸਤੀਸ਼ ਚੰਦਰ ਮਿਸ਼ਰਾ ਜੀ, ਸੰਜੈ ਰਾਵ ਜੀ, ਸਵਪਨਦਾਸ ਜੀ, ਪ੍ਰਸੰਨਾਚਾਰੀਆ ਜੀ,ਏ.ਨਵਨੀਤ ਜੀ,ਅਜਿਹੇ ਸਾਰੇ ਅਨੇਕ ਆਪਣੇ ਮਾਣਯੋਗ ਮੈਬਰਾਂ ਨੇ ਆਪਣੇ ਵਿਚਾਰ ਰੱਖੇ ਹਨ

ਜਦੋਂ ਮੈਂ ਇੰਨਾ ਸਾਰੇ ਤੁਹਾਡੇ ਭਾਸ਼ਣਾਂ ਦੀਆਂ ਜਾਣਕਾਰੀਆਂ ਲੈ ਰਿਹਾ ਸੀ, ਕਈ ਗੱਲਾਂ ਨਵੀਆਂ-ਨਵੀਆਂ ਉਭਰ ਕੇ ਆਈਆ ਹਨ। ਇਹ ਸਦਨ ਇਸ ਗੱਲ ਲਈ ਗਰਵ ਕਰ ਸਕਦਾ ਹੈ ਕਿ ਇੱਕ ਪ੍ਰਕਾਰ ਨਾਲ ਪਿਛਲਾ ਸਦਨ ਸੈਸ਼ਨ ਸਾਡਾ ਬਹੁਤ ਹੀproductive ਰਿਹਾ ਅਤ ਸਾਰੇ ਮਾਣਯੋਗ ਮੈਂਬਰਾਂ ਦੇ ਸਹਿਯੋਗ ਦੇ ਕਾਰਨ ਇਹ ਸੰਭਵ ਹੋਇਆ। ਅਤੇ ਇਸ ਦੇ ਲਈ ਸਦਨ ਦੇ ਸਾਰੇ ਮਾਣਯੋਗ ਮੈਂਬਰ ਅਭਿਨੰਦਨ ਦੇ ਅਧਿਕਾਰੀ ਹਨ।

ਲੇਕਿਨ ਇਹ ਅਨੁਭਵੀ ਅਤੇ ਸੀਨੀਅਰ ਮਹਾਨਭਾਵਾਂ ਦਾ ਸਦਨ ਹੈ, ਇਸ ਲਈ ਸੁਭਾਵਿਕ ਹੀ ਦੀਆਂ ਵੀ ਬਹੁਤ ਉਮੀਦਾਂ ਸਨ,;;;; ਬੈਂਚ ਤੇ ਬੈਠੇ ਹੋਏ ਲੋਕਾਂ ਦੀਆਂ ਬਹੁਤ ਉਮੀਦਾਂ ਸਨ ਅਤੇ ਮੇਰੀਆਂਆਪਣੀਆਂ ਤਾਂ ਬਹੁਤ ਹੀ ਉਮੀਦਾਂ ਸਨ ਕਿ ਤੁਹਾਡੇ ਪ੍ਰਯਤਨ ਨਾਲ ਬਹੁਤ ਚੰਗੀਆਂ ਗੱਲਾਂ ਦੇਸ਼ ਦੇ ਕੰਮ ਲਈ ਮਿਲਣਗੀਆਂ, ਚੰਗਾ ਮਾਰਗਦਰਸ਼ਨ ਮੇਰੇ ਵਰਗੇ ਨਵੇਂ ਲੋਕਾਂ ਨੂੰ ਮਿਲੇਗਾ। ਲੇਕਿਨ ਅਜਿਹਾ ਲੱਗਦਾ ਹੈ ਕਿ ਇਹ ਜੋ ਨਵੇਂ ਦਹਾਕੇ ਵਿੱਚ ਨਵੇਂ ਕਲੇਵਰ ਦੀ ਮੇਰੀ ਉਮੀਦ ਸੀ, ਉਸ ਵਿੱਚੋਂ ਮੈਨੂੰ ਨਿਰਾਸਾ ਮਿਲੀ ਹੈ।

ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਜਿੱਥੇ ਠਹਿਰ ਗਏ ਹੋ ਉੱਥੋਂ ਅੱਗੇ ਵਧਣ ਦਾ ਨਾਮ ਹੀ ਨਹੀਂ ਲੈਂਦੇ, ਉੱਥੇ ਹੀ ਰੁਕੇ ਹੋਏ ਹੋ ਅਤੇ ਕਦੀ-ਕਦੀ ਤਾਂ ਲੱਗਦਾ ਹੈ ਕਿ ਪਿੱਛੇ ਚਲੇ ਜਾ ਰਹੇ ਹੋ ਚੰਗਾ ਹੁੰਦਾ ਹਤਾਸ਼ਾ-ਨਿਰਾਸ਼ਾ ਦਾ ਵਾਤਾਵਰਣ ਬਣਾਏ ਬਿਨਾ, ਨਵੀਂ ਉਮੰਗ, ਨਵੇਂ ਵਿਚਾਰ, ਨਵੀਂ ਊਰਜਾ, ਇਸ ਦੇ ਨਾਲ ਤੁਹਾਡੇ ਸਾਰਿਆ ਤੋਂ ਦੇਸ਼ ਨੂੰ ਦਿਸ਼ਾ ਮਿਲਦੀ, ਸਰਕਾਰ ਨੂੰ ਮਾਰਗਦਰਸ਼ਨ ਮਿਲਦਾ। ਲੇਕਿਨ ਸ਼ਾਇਦ ਠਹਿਰਾਅ ਨੂੰ ਹੀ ਤੁਸੀਂ ਆਪਣਾvirtue ਬਣਾ ਦਿੱਤਾ ਹੈ। ਅਤੇ ਇਸ ਵਿੱਚੋਂ ਮੈਨੂੰ ਕਾਕਾ ਹਾਥਰਸੀ ਦੀ ਵਿਅੰਗਾਤਮਿਕ ਕਵਿਤਾ ਯਾਦ ਆਉਂਦੀ ਹੈ।

ਬੜੇ ਚੰਗੇ ਢੰਗ ਨਾਲ ਉਨ੍ਹਾਂ ਨੇ ਕਿਹਾ ਸੀ-

ਪ੍ਰਕਿਰਤੀ ਬਦਲਤੀ ਕਸ਼ਣ-ਕਸ਼ਣ ਦੇਖੋ,
ਬਦਲ ਰਹੇ ਅਣੂ, ਕਣ-ਕਣ ਦੇਖੋ
ਤੁਮ ਨਿਸ਼ਕ੍ਰਿਯ ਸੇ ਪੜੇ ਹੁਏ ਹੋ
ਭਾਗਯਵਾਦ ਪਰ ਅੜੇ ਹੁਏ ਹੋ

ਛੋੜੋ ਮਿੱਤਰ! ਪੁਰਾਨੀ ਡਫਲੀ,

ਜੀਵਨ ਮੇਂ ਪਰਿਵਰਤਨ ਲਾਓ

ਪਰੰਪਰਾ ਸੇ ਊਂਚੇ ਉਠਕਰ,

ਕੁਛ ਤੋ ਸਟੈਂਡਰਡ ਬਨਾਓ

( प्रकृति बदलती क्षण-क्षण देखो,

बदल रहे अणु, कण-कण देखो

तुम निष्क्रिय से पड़े हुए हो

भाग्यवाद पर अड़े हुए हो।

छोड़ो मित्र ! पुरानी डफली,

जीवन में परिवर्तन लाओ

परंपरा से ऊंचे उठकर,,

कुछ तो स्टैंडर्ड बनाओ। )

ਮਾਣਯੋਗ ਸਭਾਪਤੀ ਜੀ, ਚਰਚਾ ਦਾ ਪ੍ਰਾਰੰਭ ਕਰਦੇ ਹੋਏ ਜਦੋਂ ਗੁਲਾਮ ਨਬੀ ਜੀ ਗੱਲ ਦੱਸ ਰਹੇ ਸਨ, ਕੁਝ ਗੁੱਸਾ ਵੀ ਸੀ, ਸਰਕਾਰ ਨੂੰ ਕਈ ਗੱਲਾਂ ਨਾਲ ਕੋਸਣ ਦਾ ਪ੍ਰਯਤਨ ਵੀ ਸੀ, ਲੇਕਿਨ ਉਹ ਬਹੁਤ ਸੁਭਾਵਿਕ ਵਿਸ਼ਾ ਹੈ। ਲੇਕਿਨ ਜਦੋਂ ਉਨ੍ਹਾਂ ਨੇ ਕੁਝ ਗੱਲਾਂ ਅਜਿਹੀਆਂ ਕੀਤੀਆਂ ਜੋ ਬੇਮੇਲ ਸਨ। ਹੁਣ ਜਿਵੇਂ ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦਾ ਫੈਸਲਾ ਸਦਨ ਵਿੱਚ ਬਿਨਾ ਚਰਚਾ ਦੇ ਹੋਇਆ। ਦੇਸ਼ ਨੇ ਟੀਵੀ ਤੇ ਪੂਰੇ ਦਿਨ ਭਰ ਚਰਚਾ ਦੇਖੀ ਹੈ, ਸੁਣੀ ਹੈ। ਅਤੇ ਸਾਰੇ ਪਾਸਿਉਂ ਆਪਣੇ... ਇਹ ਠੀਕ ਹੈ ਕਿ 2 ਵਜੇ ਲੋਕ ਵੈਨ ਵਿੱਚ ਸਨ, ਲੇਕਿਨ ਬਾਹਰ ਤੋਂ ਜਦ ਖਬਰਾਂ ਆਉਣ ਲੱਗੀਆਂ ਤਾਂ ਸਮਝ ਗਏ ਕਿ ਭਈ ਹੁਣ ਜਰਾ ਵਾਪਸ ਜਾਣਾ ਹੀ ਚੰਗਾ ਹੈ। ਦੇਸ਼ ਨੇ ਦੇਖਿਆ ਹੈ, ਵਿਆਪਕ ਚਰਚਾ ਹੋਈ ਹੈ, ਵਿਸਤਾਰ ਨਾਲ ਚਰਚਾ ਹੋਈ ਹੈ ਅਤੇ ਵਿਸਤਾਰ ਨਾਲ ਚਰਚਾ ਹੋਣ ਦੇ ਬਾਅਦ ਨਿਰਮਾਣ ਕੀਤੇ ਗਏ ਹਨ।

ਲੇਕਿਨ ਜਦੋਂ ਇਹ ਗੱਲ ਅਸੀਂ ਸੁਣਾਉਂਦੇ ਹਾਂ ਤਾਂ ਇਹ ਵੀ ਯਾਦ ਰੱਖੋ, ਅਤੇ ਆਜ਼ਾਦ ਸਾਹਿਬ ਮੈਂ ਤੁਹਾਡੀ ਯਾਦਾਸ਼ਤ ਨੂੰ ਜਰਾ ਤਾਜਾ ਕਰਨਾ ਚਾਹੁੰਦਾ ਹਾਂ। ਪੁਰਾਣੇ ਕਾਰਨਾਮੇਇੰਨੀ ਜਲਦੀ ਲੋਕ ਭੁੱਲਦੇ ਨਹੀਂ ਹਨ। ਜਦੋਂ ਤੇਲੰਗਾਨਾ ਬਣਿਆ ਤਦ ਇਸ ਸਦਨ ਦਾ ਹਾਲ ਕੀ ਸੀ। ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ, ਟੀਵੀ ਦਾ ਟੈਲੀਕਾਸਟ ਬੰਦ ਕਰ ਦਿੱਤਾ ਗਿਆ ਸੀ। ਚਰਚਾ ਲਈ ਤਾਂ ਕੋਈ ਸਥਾਨ ਹੀ ਨਹੀਂ ਬਚਿਆ ਸੀ ਅਤੇ ਜਿਸ ਹਾਲਤ ਵਿੱਚ ਉਹ ਪਾਸ ਕੀਤਾ ਗਿਆ ਸੀ ਉਹ ਕੋਈ ਭੁੱਲ ਨਹੀਂ ਸਕਦਾ ਹੈ। ਅਤੇ ਇਸ ਲਈ ਸਾਨੂੰ ਆਪ ਨਸੀਹਤ ਦਿਓ ਤੁਸੀਂ ਸੀਨੀਅਰ ਹੋ, ਲੇਕਿਨ ਫਿਰ ਵੀ ਸੱਚ ਨੂੰ ਵੀ ਸਵੀਕਾਰ ਕਰਨਾ ਹੋਵੇਗਾ।

ਦਹਾਕਿਆਂ ਬਾਅਦ ਤੁਹਾਨੂੰ ਇੱਕ ਨਵਾਂ ਰਾਜ ਬਣਾਉਣ ਦਾ ਅਵਸਰ ਮਿਲਿਆ ਸੀ। ਉਮੰਗ, ਉਤਸ਼ਾਹ ਦੇ ਨਾਲ ਸਭ ਨੂੰ ਨਾਲ ਲੈ ਕੇ ਤੁਸੀਂ ਕਰ ਸਕਦੇ ਸੀ ਹੁਣ ਆਨੰਦ ਜੀ ਕਹਿ ਰਹੇ ਸਨ ਰਾਜਾਂ ਨੂੰ ਪੁੱਛੋ, ਫਲਾਣੇ ਨੂੰ ਪੁੱਛਿਆ, ਡਿਕਣੇ ਨੂੰ ਪੁੱਛਿਆ, ਬਹੁਤ ਕੁਝ ਕਹਿ ਰਹੇ ਸਨ। ਅਤੇ ਘੱਟ ਤੋਂ ਘੱਟ ਆਂਧਰਾ-ਤੇਲੰਗਾਨਾ ਵਾਲਿਆਂ ਨੂੰ ਤਾਂ ਪੁੱਛ ਲੈਂਦੇ ਕਿ ਉਨ੍ਹਾਂ ਦੀ ਕੀ ਇੱਛਾ ਸੀ। ਲੇਕਿਨ ਆਪਨੇ ਜੋ ਕੀਤਾ, ਉਹ ਇਤਿਹਾਸ ਹੈ ਅਤੇ ਉਸ ਸਮੇਂ, ਉਸ ਸਮੇਂ ਦੇ ਪ੍ਰਧਾਨ ਮੰਤਰੀ ਪੂਜਨੀਕ ਮਨਮੋਹਨ ਸਿੰਘ ਜੀ ਨੇ ਲੋਕ ਸਭਾ ਵਿੱਚ ਇੱਕ ਗੱਲ ਕਹੀ ਸੀ ਅਤੇ ਮੈਂ ਸਮਝਦਾ ਹਾਂ ਕਿ ਉਸ ਨੂੰ ਸਾਨੂੰ ਅੱਜ ਯਾਦ ਕਰਨਾ ਚਹੀਦਾ ਹੈ

ਉਨ੍ਹਾਂ ਨੇ ਕਿਹਾ ਸੀ-Democracy in India is being harm as a result of the ongoing protest over the Telangna issue. ਅਟਲ ਜੀ ਦੀ ਸਰਕਾਰ ਨੇ ਉਤਰਾਖੰਡ ਦੱਸਿਆ, ਝਾਰਖੰਡ ਦੱਸਿਆ, ਛੱਤਸੀਗੜ੍ਹ ਦੱਸਿਆ, ਪੂਰੇ ਸਨਮਾਨ ਦੇ ਨਾਲ, ਸ਼ਾਂਤੀ ਦੇ ਨਾਲ, ਖੁਸ਼ਹਾਲ ਦੇ ਨਾਲ। ਅਤੇ ਅੱਜ ਇਹ ਤਿੰਨ ਨਵੇਂ ਰਾਜ ਆਪਣੇ-ਆਪਣੇ ਤਰੀਕੇ ਲ ਦੇਸ਼ ਦੀ ਪ੍ਰਗਤੀ ਨੂੰ ਆਪਣਾ ਯੋਗਦਾਨ ਦੇ ਰਹੇ ਹਨ। ਜੰਮੂ-ਕਸ਼ਮੀਰ ਅਤੇ ਲਦਾਖ ਨੂੰ ਲੈ ਕੇ ਜੋ ਵੀ ਫੈਸਲੇ ਲਏ ਗਏ ਪੂਰੀ ਚਰਚਾ ਦੇ ਨਾਲ ਅਤੇ ਲੰਬੀ ਚਰਚਾ ਦੇ ਬਾਅਦ ਹੋਇਆ ਹੈ।

ਇੱਥੇ ਜੰਮੂ-ਕਸ਼ਮੀਰ ਦੀ ਸਥਿਤੀ ਤੇ ਕੁਝ ਅੰਕੜੇ ਪ੍ਰਸਤੁਤ ਕੀਤੇ ਗਏ। ਕੁਝ ਅੰਕੜੇ ਮੇਰੇ ਕੋਲ ਵੀ ਹਨ। ਮੈਨੂੰ ਵੀ ਲਗਦਾ ਹੈ ਕਿ ਇਸ ਸਦਨ ਦੇ ਸਾਹਮਣੇ ਮੈਨੂੰ ਵੀ ਉਹ ਵੇਰਵਾ ਦੇਣਾ ਚਾਹੀਦਾ ਹੈ।

20 ਜੂਨ, 2018- ਉੱਥੋਂ ਦੀ ਸਰਕਾਰ ਜਾਣ ਦੇ ਬਾਅਦ ਨਵੀਂ ਵਿਵਸਥਾ ਬਣੀ। ਗਵਨਰ ਰੂਲ ਲੱਗਾ ਸੀ ਉਸ ਦੇ ਬਾਅਦ ਰਾਸ਼ਟਰਪਤੀ ਸ਼ਾਸਨ ਆਇਆ ਅਤੇ 370 ਹਟਾਉਣ ਦਾ ਵੀ ਫੈਸਲਾ ਹੋਇਆ। ਅਤੇ ਉਸ ਤੋਂ ਬਾਅਦ ਮੈਂ ਕਹਿਣਾ ਚਾਹਾਂਗਾ ਪਹਿਲੀ ਵਾਰ ਉੱਥੇ ਦੇ ਗ਼ਰੀਬ ਆਮ ਵਰਗ ਨੂੰ ਰਿਜ਼ਰਵੇਸ਼ਨ ਦਾ ਲਾਭ ਮਿਲਿਆ।

ਜੰਮੂ-ਕਸ਼ਮੀਰ ਤੋਂ ਪਹਿਲੀ ਵਾਰ ਪਹਾੜੀ ਭਾਸ਼ੀ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਲਾਭ ਮਿਲਿਆ।

ਜੰਮੂ-ਕਸ਼ਮੀਰ ਵਿੱਚ ਪਹਿਲੀ ਵਾਰ ਮਹਿਲਾਵਾਂ ਨੂੰ ਇਹ ਅਧਿਕਾਰ ਮਿਲਿਆ ਕਿ ਉਹ ਅਗਰ ਰਾਜ ਦੇ ਬਾਹਰ ਵਿਵਾਹ ਕਰਦੀਆਂ ਹਨ ਤਾਂ ਉਨ੍ਹਾਂ ਦੀ ਜਾਇਦਾਦ ਖੋਹੀ ਨਹੀਂ ਜਾਏਗੀ।

ਪਹਿਲੀ ਵਾਰ ਸੁਤੰਤਰਾ ਦੇ ਬਾਅਦ ਉੱਥੇ Block development council ਦੇ ਇਲੈਕਸ਼ਨ ਹੋਏ

ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚRERA ਦਾ ਕਾਨੂੰਨ ਲਾਗੂ ਹੋਇਆ।

ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚStartup policy, Grade and Export policy, Logistic policy ਬਣੀ ਵੀ ਅਤੇ ਲਾਗੂ ਵੀ ਹੋ ਗਈ।

ਪਹਿਲੀ ਵਾਰ, ਅਤੇ ਇਹ ਤਾਂ ਦੇਸ਼ ਨੂੰ ਹੈਰਾਨੀ ਹੋਵੇਗੀ, ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਐਂਟੀ ਕਰੱਪਸ਼ਨ ਬਿਊਰੀ ਦੀ ਸਥਾਪਨਾ ਹੋਈ।

ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਨੂੰ ਸੀਮਾ ਪਾਰ ਤੋਂ ਹੋ ਰਹੀ ਫੰਡਿੰਗ ਤੇ ਕੰਟਰੋਲ ਹੋਇਆ

ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਦੇ ਸਤਿਕਾਰ ਸਮਾਗਮ ਦੀ ਪਰੰਮਪਰਾ ਸਮਾਪਤ ਹੋ ਗਈ।

ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਆਤੰਕਵਾਦ ਅਤੇ ਆਤੰਕੀਆਂ ਦੇ ਖਿਲਾਫ ਉੱਥੇ ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲ ਮਿਲ ਕੇ ਨਿਰਣਾਇਕ ਕਾਰਵਾਈ ਕਰ ਰਹੇ ਹਨ।

ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਪੁਲਿਸ ਕਰਮਚਾਰੀਆਂ ਨੂੰ ਉਨਾਂ ਭੱਤਿਆਂ ਦਾ ਲਾਭ ਮਿਲਿਆ ਹੈ ਜੋ ਹੋਰ ਕੇਂਦਰੀ ਕਰਮਚਾਰੀਆਂ ਨੂੰ ਦਹਾਕਿਆ ਤੋਂ ਮਿਲਦੇ ਰਹੇ ਹਨ।

ਪਹਿਲੀ ਵਾਰ ਹੁਣ ਜੰਮੂ-ਕਸ਼ਮੀਰ ਦੇ ਪੁਲਿਸ ਕਰਮਚਾਰੀ ਐੱਲਟੀਸੀ ਲੈ ਕੇ ਕੰਨਿਆ ਕੁਮਾਰੀ, ਨੌਰਥ-ਈਸਟ ਜਾ ਅੰਡੇਮਾਨ-ਨਿਕੋਬਾਰ ਘੁੰਮਣ ਜਾ ਸਕਦੇ ਹਨ।

ਮਾਣਯੋਗ ਸਭਾਪਤੀ ਜੀ, ਗਵਰਨਰ ਰੂਲ ਤੋਂ ਬਾਅਦ 18 ਮਹੀਨਿਆਂ ਵਿੱਚ ਉੱਥੇ 4400 ਤੋਂ ਅਧਿਕ ਸਰਪੰਚਾਂ ਅਤੇ 35 ਹਜ਼ਾਰ ਤੋਂ ਜ਼ਿਆਦਾ ਪੰਚਾਂ ਲਈ ਸ਼ਾਂਤੀਪੂਰਨ ਚੋਣਾਂ ਹੋਈਆਂ

18 ਮਹੀਨਿਆਂ ਵਿੱਚ ਜੰਮੂ-ਕਸ਼ਮੀਰ ਵਿੱਚ 2.5 ਲੱਖ ਪਖਾਨਿਆਂ ਦਾ ਨਿਰਮਾਣ ਹੋਇਆ,

18 ਮਹੀਨਿਆਂ ਵਿੱਚ ਜੰਮੂ-ਕਸ਼ਮੀਰ ਵਿੱਚ 3 ਲੱਖ 30 ਹਜ਼ਾਰ ਘਰਾਂ ਨੂੰ ਬਿਜਲੀ ਦਾ ਕਨੈਕਸ਼ਨ ਦਿੱਤਾ ਗਿਆ।

18 ਮਹੀਨਿਆਂ ਵਿੱਚ ਜੰਮੂ-ਕਸ਼ਮੀਰ ਦੇ 3.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੇ ਗੋਲਡ ਕਾਰਡ ਦਿੱਤੇ ਜਾ ਚੁੱਕੇ ਹਨ।

ਸਿਰਫ 18 ਮਹੀਨਿਆਂ ਵਿੱਚ ਜੰਮੂ-ਕਸ਼ਮੀਰ ਦੇ ਡੇਢ ਲੱਖ ਬਜ਼ੁਰਗਾਂ ਅਤੇ ਦਿੱਵਿਆਂਗਾ ਨੂੰ ਪੈਂਸ਼ਨ ਯੋਜਨਾ ਨਾਲ ਜੋੜਿਆ ਗਿਆ ਹੈ।

ਆਜ਼ਾਦ ਸਾਹਬ ਨੇ ਇਹ ਵੀ ਕਿਹਾ ਕਿ ਵਿਕਾਸ ਤਾਂ ਪਹਿਲਾਂ ਵੀ ਹੁੰਦਾ ਸੀ। ਅਸੀਂ ਕਦੀ ਅਜਿਹਾ ਨਹੀਂ ਕਿਹਾ। ਲੇਕਿਨ ਵਿਕਾਸ ਕਿਵੇਂ ਹੁੰਦਾ ਸੀ ਮੈਂ ਜ਼ਰੂਰ ਇੱਕ ਉਦਾਹਰਨ ਦੇਣੀ ਚਾਹਾਂਗਾ।

ਜੰਮੂ-ਕਸ਼ਮੀਰ ਵਿੱਚ ਪੀਐੱਮ ਆਵਾਸ ਯੋਜਨਾ ਦੇ ਤਹਿਤ ਮਾਰਚ 2018 ਤੱਕ ਸਿਰਫ 3.5 ਹਜ਼ਾਰ ਮਕਾਨ ਬਣੇ ਸਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸਾਢੇ ਤਿੰਨ ਹਜ਼ਾਰ 2 ਸਾਲ ਤੋਂ ਵੀ ਘੱਟ ਸਮੇਂ ਤੋਂ ਇਸੇ ਯੋਜਨਾ ਦੇ ਤਹਿਤ 24 ਹਜ਼ਾਰ ਤੋਂ ਜ਼ਿਆਦਾ ਮਕਾਨ ਬਣੇ ਹਨ।

ਹੁਣ connectivity ਸੁਧਾਰਨ, ਸਕੂਲਾਂ ਦੀ ਸਥਿਤੀ ਸੁਧਾਰਨ, ਹਸਪਤਾਲਾਂ ਨੂੰ ਆਧੁਨਿਕ ਬਣਾਉਣਾ, ਸਿੰਚਾਈ ਦੀ ਸਥਿਤੀ ਠੀਕ ਕਰਨ, ਟੂਰਿਜਮ ਵਧਾਉਣ ਲਈ ਪੀਐੱਮ ਪੈਕੇਜ ਸਮੇਤ ਹੋਰ ਕਈ ਯੋਜਨਾਵਾਂ ਨੂੰ ਤੇਜੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।

ਮਾਣਯੋਗ ਵਾਈਕੋ ਜੀ, ਉਨ੍ਹਾਂ ਦੀ ਇੱਕ ਸ਼ੈਲੀ ਹੈ, ਬਹੁਤ ਇਮੋਸ਼ਨਲ ਰਹਿੰਦੇ ਹਨ ਹਮੇਸ਼ਾ। ਉਨ੍ਹਾਂ ਨੇ ਕਿਹਾ ਕਿ 5 ਅਗਸਤ 2019 ਜੰਮੂ-ਕਸ਼ਮੀਰ ਦੇ ਲਈ ਬਲੈਕ ਡੇ ਹੈ।ਵਾਈਕੋ ਜੀ, ਇਹ ਬਲੈਕ ਡੇ ਨਹੀਂ ਹੈ,ਇਹ ਆਤੰਕ ਅਤੇ ਵੱਖਵਾਦ ਨੂੰ ਹੁਲਾਰਾ ਦੇਣ ਵਾਲਿਆਂ ਲਈ ਬਲੈਕ ਡੇ ਸਾਬਤ ਹੋ ਚੁੱਕਾ ਹੈ। ਉੱਥੋ ਦੇ ਲੱਖਾਂ ਪਰਿਵਾਰਾਂ ਲਈ ਇੱਕ ਨਵਾਂ ਵਿਸ਼ਵਾਸ, ਇੱਕ ਨਵੀਂ ਆਸ਼ਾ ਦੀ ਕਿਰਨ ਅੱਜ ਨਜਰ ਆ ਰਹੀ ਹੈ।

ਮਾਣਯੋਗ ਸਭਾਪਤੀ ਜੀ, ਇੱਥੇ ਤੇ ਨੌਰਥ-ਈਸਟ ਦੀ ਵੀ ਚਰਚਾ ਹੋਈ ਹੈ। ਆਜਾਦ ਸਾਹਬ ਕਹਿ ਰਹੇ ਹਨ ਕਿ ਨੌਰਥ-ਈਸਟ ਸੜ ਰਿਹਾ ਹੈ। ਅਗਰ ਸੜਦਾ ਹੁੰਦਾ ਤਾਂ ਸਭ ਤੋਂ ਪਹਿਲਾਂਤੁਸੀਂ ਆਪਣੇ ਐੱਮਪੀਜ਼ ਦਾ ਡੈਲੀਗੇਸ਼ਨ ਉੱਥੇ ਭੇਜਿਆ ਹੀ ਹੁੰਦਾ ਅਤੇ ਪ੍ਰੈੱਸ ਕਾਨਫਰੰਸ ਤਾਂ ਜ਼ਰੂਰ ਕੀਤੀ ਹੰਦੀ, ਫੋਟੋ ਵੀ ਉਤਰਵਾਈ ਹੁੰਦੀ। ਅਤੇ ਇਸ ਲਈ ਮੈਨੂੰ ਲਗਦਾ ਹੈ ਕਿ ਆਜਾਦ ਸਾਹਬ ਦੀ ਜਾਣਕਾਰੀ 2014 ਦੇ ਪਹਿਲਾਂ ਦੀ ਹੈ। ਅਤੇ ਇਸ ਲਈ ਮੈਂ ਅਪਡੇਟ ਕਰਨਾ ਚਾਹਾਂਗਾ ਕਿ ਨੌਰਥ-ਈਸਟ ਲਾਮਿਸਾਲ ਸ਼ਾਂਤੀ ਦੇ ਨਾਲ ਅੱਜ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਉੱਘਾ ਭਾਗੀਦਾਰ ਬਣਿਆ ਹੈ। 40-40,50-50 ਸਾਲ ਤੋਂ ਨੌਰਥ-ਈਸਟ ਵਿੱਚ ਜੋ ਹਿੰਸਕ ਅੰਦੋਲਨ ਚਲਦੇ ਸਨ,blockage ਚਲਦੇ ਸਨ ਅਤੇ ਹਰ ਕੋਈ ਜਾਣਦਾ ਹੈ ਕਿ ਕਿੰਨੀ ਵੱਡੀ ਚਿੰਤਾ ਦਾ ਵਿਸ਼ਾ ਸੀ। ਲੇਕਿਨ ਅੱਜ ਇਹ ਅੰਦੋਲਨ ਸਮਾਪਤ ਹੋਏ ਹਨ, blockage ਬੰਦ ਹੋਏ ਹਨ ਅਤੇ ਸ਼ਾਂਤੀ ਦੀ ਰਾਹ ਤੇ ਪੂਰਾ ਨੌਰਥ-ਈਸਟ ਅੱਗੇ ਵਧ ਰਿਹਾ ਹੈ।

ਮੈਂ ਇੱਕ ਗੱਲ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ- ਕਰੀਬ-ਕਰੀਬ 30-25 ਸਾਲ ਤੋਂ ਬਰੂ ਜਨਜਾਤੀ ਦੀ ਸਮੱਸਿਆ, ਤੁਸੀਂ ਵੀ ਵਾਕਫ ਹੋ, ਅਸੀਂ ਵੀ ਵਾਕਿਫ ਹਾਂ ਕਰੀਬ 30 ਹਜ਼ਾਰ ਲੋਕ ਅਨਿਸ਼ਚਿਤਤਾ ਦੀ ਜ਼ਿੰਦਗੀ ਜੀ ਰਹੇ ਹਨ। ਇੰਨੇ ਛੋਟੇ ਜਿਹੇ ਕਮਰੇ ਵਿੱਚ, ਉਹ ਵੀ ਇੱਕ ਛੋਟੀ ਜਿਹੀHut ਬਣਾਈ ਹੋਈtemporary. ਜਿਸ ਵਿੱਚ 100-100 ਲੋਕਾਂ ਨੂੰ ਰਹਿਣ ਲਈ ਮਜ਼ਬੂਰ ਹੋਣਾ ਪਿਆ। ਤਿੰਨ-ਤਿੰਨ ਦਹਾਕਿਆ ਤੋਂ ਅਜਿਹਾ ਚਲ ਰਿਹਾ ਸੀ, ਯਾਤਨਾਵਾਂ ਘੱਟ ਨਹੀਂ ਹਨ। ਅਤੇ ਗੁਨਾਹ ਕੁਝ ਨਹੀਂ ਸੀ ਉਨਾਂ ਦਾ। ਹੁਣ ਮਜਾ ਦੇਖੋ, ਨੌਰਥ-ਈਸਟ ਵਿੱਚ ਜਿਆਦਾਤਰ ਤੁਹਾਡੇ ਹੀ ਦਲ ਦੀਆਂ ਸਰਕਾਰਾਂ ਸਨ। ਹੁਣ ਤ੍ਰਿਪੁਰਾ ਵਿੱਚ ਤੁਹਾਡੇ ਸਾਥੀ ਦਲ ਦੀ ਸਰਕਾਰ ਸੀ, ਤੁਹਾਡੇ ਮਿੱਤਰ ਸਨ, ਪ੍ਰਿਯ ਮਿੱਤਰ। ਤੁਸੀਂ ਚਾਹਿਆ ਹੁੰਦਾ ਤਾਂ ਮਿਜੋਰਮ ਸਰਕਾਰ ਤੁਹਾਡੇ ਕੋਲ ਸੀ, ਤ੍ਰਿਪੁਰਾ ਵਿੱਚ ਤੁਹਾਡੇ ਮਿੱਤਰ ਬੈਠੇ ਸਨ, ਕੇਂਦਰ ਵਿੱਚ ਤੁਸੀਂ ਬੈਠੇ ਸੀ ਅਗਰ ਤੁਸੀਂ ਚਾਹੁੰਦੇ ਤਾਂ ਬਰੂ ਜਨਜਾਤੀ ਦੀ ਸਮੱਸਿਆ ਦਾ ਸੁਖਦ ਸਮਾਧਾਨ ਲਿਆ ਸਕਦੇ ਸੀ ਲੇਕਿਨ ਅੱਜ, ਇੰਨੇ ਸਾਲਾਂ ਦੇ ਬਾਅਦ ਉਸ ਸਮੱਸਿਆ ਦਾ ਸਮਾਧਾਨ ਅਤੇ ਸਥਾਈ ਸਮਾਧਾਨ ਕਰਨ ਵਿੱਚ ਅਸੀਂ ਸਫਲ ਹੋਏ ਹਾਂ

ਮੈਂ ਕਦੀ ਸੋਚਦਾ ਹਾਂ ਕਿ ਇੰਨੀ ਵੱਡੀ ਸਮੱਸਿਆ ਤੇ ਇੰਨੀ ਉਦਾਸੀਨਤਾ ਕਿਉਂ ਸੀ? ਲੇਕਿਨ ਹੁਣ ਮੈਨੂੰ ਸਮਝ ਵਿੱਚ ਆਉਣ ਲਗਾ ਹੈ ਕਿ ਉਦਾਸੀਨਤਾ ਦਾ ਕਾਰਨ ਇਹ ਸੀ ਕਿ ਬਰੂ ਜਾਤੀ ਦੇ ਜੋ ਲੋਕ ਆਪਣੇ ਘਰ ਤੋਂ ਪਿੰਡ ਤੋਂ ਵਿਛੜ ਗਏ ਸਨ, ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਗਿਆ ਸੀ, ਉਨ੍ਹਾਂ ਦਾ ਦਰਦ ਤਾਂ ਅਸੀਮ ਸੀ, ਲੇਕਿਨ ਵੋਟ ਬਹੁਤ ਸੀਮਤ ਸੀ। ਅਤੇ ਇਹ ਵੋਟ ਦਾ ਹੀ ਖੇਡ ਸੀ ਜਿਸ ਦੇ ਕਾਰਨ ਉਨ੍ਹਾਂ ਦੇਰ ਅਸੀਮ ਦਰਦ ਨੂੰ ਅਸੀਂ ਕਦੀ ਅਨੁਭਵ ਨਹੀਂ ਕਰ ਸਕੇ ਅਤੇ ਉਨ੍ਹਾਂ ਦੀ ਸਮੱਸਿਆ ਦਾ ਅਸੀਂ ਸਮਾਧਾਨ ਨਹੀਂ ਕਰ ਸਕੇ ਇਹ ਸਾਡਾ ਪੁਰਾਣਾ ਇਤਿਹਾਸ ਹੈ, ਅਸੀਂ ਨਾ ਭੁੱਲੀਏ

ਸਾਡੀ ਸੋਚ ਅੱਲਗ ਹੈ, ਅਸੀਂ ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ ਦੇ ਇਸ ਮੰਤਰ ਨੂੰ ਲੈ ਕੇ ਪੂਰੀ ਜ਼ਿੰਮੇਦਾਰੀ ਅਤੇ ਸੰਵੇਦਨਾ ਦੇ ਨਾਲ, ਜੋ ਵੀ ਸਾਡੇ ਤੋਂ ਬਣ ਸਕੇ, ਅਸੀਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਲਗੇ ਹੋਏ ਹਾਂ ਅਤੇ ਅਸੀਂ ਉਸ ਤਕਲੀਫ ਨੂੰ ਸਮਝਦੇ ਹਾਂ ਅੱਜ ਬੜਾ ਗਰਵ ਕਰ ਸਕਦਾ ਹੈ ਦੇਸ਼ ਕਿ 29 ਹਜ਼ਾਰ ਲੋਕਾਂ ਨੂੰ ਆਪਣਾ ਘਰ ਮਿਲੇਗਾ, ਆਪਣੀ ਇੱਕ ਪਹਿਚਾਣ ਬਣੇਗੀ, ਆਪਣੀ ਇੱਕ ਜਗ੍ਹਾ ਮਿਲੇਗੀ। ਉਹ ਆਪਣੇ ਸੁਪਨੇ ਬੁਣ ਸਕਣਗੇ, ਆਪਣੇ ਬੱਚਿਆਂ ਦੇ ਭਵਿੱਖ ਨੂੰ ਉਹ ਤੈਅ ਕਰ ਸਕਣਗੇ। ਅਤੇ ਇਸ ਲਈ ਬਰੂ ਜਨਜਾਤੀ ਦੇ ਪ੍ਰਤੀ, ਤੇ ਇਹ ਪੂਰਾ ਨੌਰਥ-ਈਸਟ ਦੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਰਸਤੇ ਹਨ।

ਮੈਂ ਬੋਡੋ ਦੇ ਸਬੰਧ ਵਿੱਚ ਵਿਸਤਾਰ ਨਾਲ ਕਹਿਣ ਨਹੀਂ ਚਾਹੁੰਦਾ, ਲੇਕਿਨ ਉਹ ਵੀ ਆਪਣੇ-ਆਪ ਵਿੱਚ ਇੱਕ ਬਹੁਤ-ਬਹੁਤ ਮਹੱਤਵਪੂਰਨ ਕੰਮ ਹੋਇਆ ਹੈ। ਅਤੇ ਉਸ ਦੀ ਵਿਸ਼ੇਸ਼ਤਾ ਹੈ ਸਾਰੇ ਹਥਿਆਰਬੰਦ ਗੁਰੱਪ, ਸਾਰੇ ਹਿੰਸਾ ਦੇ ਰਸਤੇ ਤੇ ਗਏ ਹੋਏ ਗੁਰੱਪ ਇੱਕ ਸਾਥ ਆਏ ਹਨ। ਅਤੇ ਸਭ ਨੇ ਐਗਰੀਮੈਂਟ ਵਿੱਚ ਲਿਖਿਆ ਹੈ ਕਿ ਇਸ ਤੋਂ ਬਾਅਦ ਬੋਡੋ ਅੰਦਲੋਨ ਦੀਆਂ ਸਾਰੀਆਂ ਮੰਗਾ ਸਮਾਪਤ ਹੁੰਦੀਆਂ ਹਨ, ਕਈ ਬਾਕੀ ਨਹੀਂ ਹੈ, ਇਹ ਐਗਰੀਮੈਂਟ ਵਿੱਚ ਲਿਖਿਆ ਹੈ।

ਸ਼੍ਰੀਮਾਨ ਸੁਖੇਂਦੂ ਸ਼ੇਖਰ ਜੀ ਸਹਿਤ ਅਨੇਕ ਸਾਥੀਆਂ ਨੇ ਇੱਥੇ ਆਰਥਿਕ ਵਿਸ਼ਿਆਂ ਤੇ ਚਰਚਾ ਕੀਤੀ ਹੈ। ਜਦੋਂ ਸਰਬ ਪਾਰਟੀ ਮੀਟਿੰਗ ਹੋਈ ਸੀ ਉਦੋਂ ਵੀ ਮੈਂ ਸਾਰੀਆਂ ਨੂੰ ਤਾਕੀਦ ਨਾਲ ਕਿਹਾ ਸੀ, ਇਹ ਸੈਸ਼ਨ ਪੂਰਾ ਦਾ ਪੂਰਾ ਸਾਨੂੰ ਆਰਥਿਕ ਵਿਸ਼ਿਆ ਦੀ ਚਰਚਾ ਲਈ ਸਮਰਪਿਤ ਕਰਨਾ ਚਾਹੀਦਾ ਹੈ ਗਹਿਨ ਚਰਚਾ ਹੋਣੀ ਚਾਹੀਦਾ ਹੈ ਸਾਰੇ ਪੱਖ ਉਜਾਗਰ ਹੋ ਕੇ ਆਉਣੇ ਚਾਹੀਦੇ ਹਨ ਅਤੇ ਜੋ ਵੀ ਟੈਲੈਂਟ ਸਾਡੇ ਸਾਰੇ ਲੋਕਾਂ ਦੇ ਕੋਲ ਹੈ, ਇੱਥੇ ਹੋਵੇ, ਉੱਥੇ ਹੋਵੇ ਕੋਈ ਅੱਲਗ ਗੱਲ ਹੈ। ਲੇਕਿਨ ਅਸੀਂ ਮਿਲ ਕੇ ਅਜਿਹੀਆਂ ਚੀਜਾਂ ਨਵੀਆਂ ਦੱਸੀਏ, ਅਜਿਹੀਆਂ ਨਵੀਂਆਂ ਚੀਜਾਂ ਖੋਜੀਏ, ਨਵੇਂ ਰਸਤੇ ਡੇਵਲਪ ਕਰੇ ਅਤੇ ਅੱਜ ਜੋ ਗਲੋਬਲ ਆਰਥਿਕ ਪਰਿਸਥਿਤੀ ਹੈ, ਉਸ ਦਾ ਅਧਿਕਤਮ ਲਾਭ ਭਾਰਤ ਕਿਵੇਂ ਲੈ ਸਕਦਾ ਹੈ, ਭਾਰਤ ਆਪਣੀਆਂ ਜੜ੍ਹਾ ਕਿਵੇਂ ਮਜ਼ਬੂਤ ਕਰ ਸਕਦਾ ਹੈ, ਭਾਰਤ ਕਿਵੇਂ ਆਪਣੇ ਆਰਥਿਕ ਹਿਤਾਂ ਦਾ ਵਿਸਤਾਰ ਕਰ ਸਕਦਾ ਹੈ, ਉਸ ਤੇ ਅਸੀਂ ਗਹਿਨ ਚਰਚਾ ਕਰੀਏ, ਇਹ ਮੈਂ ਸਰਬ ਪਾਰਟੀ ਮੀਟਿੰਗ ਵਿੱਚ ਸਭ ਦੇ ਸਾਹਮਣੇ ਰਿਕਵੈਸਟ ਕੀਤੀ ਸੀ। ਅਤੇ ਮੈਂ ਚਾਹਾਂਗਾ ਇਸ ਸੈਸ਼ਨ ਨੂੰ ਪੂਰੀ ਤਰ੍ਹਾਂ ਦੇਸ਼ ਦੇ ਆਰਥਿਕ ਵਿਸ਼ਿਆ ਤੇ ਸਾਨੂੰ ਸਮਰਪਿਤ ਕਰਨਾ ਚਾਹੀਦਾ ਹੈ।

ਬਜਟ ਤੇ ਚਰਚਾ ਹੋਣੀ ਹੈ, ਉਸ ਨੂੰ ਹੋਰ ਵਿਸਤਾਰ ਨਾਲ ਉਸ ਤੇ ਚਰਚਾ ਕਰਾਂਗੇ ਤਾਂ ਅੰਮ੍ਰਿਤ ਹੀ ਨਿਕਲੇਗਾ। ਕੁਝ ਆਰੋਪ ਲੱਗਣਗੇ, ਤੂੰ-ਤੂੰ-ਮੈਂ-ਮੈਂ ਹੋ ਜਾਏਗੀ, ਕੁਝ ਆਰੋਪ-ਪ੍ਰਤੀਆਰੋਪ ਹੋ ਜਾਣਗੇ, ਫਿਰ ਵੀ ਮੈਂ ਸਮਝਦਾ ਹਾਂ ਉਸ ਮੰਥਨ ਨਾਲ ਅੰਮ੍ਰਿਤ ਹੀ ਨਿਕਲੇਗਾ ਅਤੇ ਇਸ ਲਈ ਮੈਂ ਫਿਰ ਤੋਂ ਸੱਦਾ ਦਿੰਦਾ ਹਾਂ ਸਭ ਨੂੰ ਕਿ ਅਰਥਵਿਵਸਥਾ ਤੇ, ਆਰਥਿਕ ਸਥਿਤੀ ਤੇ ਆਰਥਿਕ ਨੀਤੀਆਂ ਤੇ, ਆਰਥਿਕ ਪਰਿਸਥਿਤੀਆਂ ਤੇ ਅਤੇ ਡਾਕਟਰ ਮਨਮੋਹਨ ਜੀ ਵਰਗੇ ਅਨੁਭਵੀ ਮਹਾਨੁਭਾਵ ਸਾਡੇ ਦਰਮਿਆਨ ਹਨ, ਜ਼ਰੂਰ ਦੇਸ਼ ਨੂੰ ਲਾਭ ਮਿਲੇਗਾ। ਅਤੇ ਸਾਨੂੰ ਕਰਨਾ ਚਾਹੀਦਾ, ਸਾਡਾ ਮਨ ਇਸ ਵਿਸ਼ੇ ਵਿੱਚ ਖੁੱਲ੍ਹਾ ਹੈ।

ਲੇਕਿਨ ਇੱਥੇ ਜੋ ਅਰਥਵਿਵਸਥਾ ਦੇ ਸਬੰਧ ਵਿੱਚ ਚਰਚਾ ਹੋਈ ਹੈ, ਦੇਸ਼ ਨੂੰ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ ਹੈ। ਅਤੇ ਨਿਰਾਸ਼ਾ ਫੈਲਾ ਕੇ ਕੁਝ ਪਾਉਣ ਵਾਲੇ ਵੀ ਨਹੀਂ ਹੋ ਅੱਜ ਵੀ ਦੇਸ਼ ਦੀ ਅਰਥਵਿਵਸਥਾ ਦੇ ਜੋ ਬੇਸਿਕ ਸਿਧਾਂਤ ਹਨ, ਮਾਨਦੰਡ ਹਨ, ਉਨਾਂ ਸਾਰੇ ਮਿਆਰਾਂ ਵਿੱਚ ਅੱਜ ਵੀ ਦੇਸ਼ ਦੀ ਅਰਥਵਿਵਸਥਾ ਸਸ਼ਕਤ ਹੈ, ਮਜ਼ਬੂਤ ਹੈ ਅਤੇ ਅੱਗੇ ਜਾਣ ਦੀ ਪੂਰੀ ਤਾਕਤ ਰੱਖਦੀ ਹੈ। In horrent ਇਹ ਕਵਾਲਿਟੀ ਉਸ ਦੇ ਅੰਦਰ ਹੈ।

ਅਤੇ ਕਈ ਵੀ ਦੇਸ਼ ਛੋਟੀ ਸੋਚ ਅੱਗੇ ਨਹੀਂ ਵਧ ਸਕਦਾ ਜੀ। ਹੁਣ ਦੇਸ਼ ਦੀ ਯੁਵਾ ਪੀੜ੍ਹੀ ਸਾਡੇ ਤੋਂ ਉਮੀਦ ਕਰਦੀ ਹੈ ਕਿ ਅਸੀਂ ਵੱਡਾ ਸੋਚੀਏ, ਦੂਰ ਦਾ ਸੋਚੀਏ, ਜ਼ਿਆਦਾ ਸੋਚੀਏ ਅਤੇ ਜ਼ਿਆਦਾ ਤਾਕਤ ਨਾਲ ਅੱਗੇ ਵਧੀਏ ਇਸੇ ਮੁਲ ਮੰਤਰ ਨੂੰ ਲੈ ਕੇ 5 ਟ੍ਰਿਲੀਅਨ ਡਾਲਰ ਦੀ ਇਕੋਨੋਮੀ ਨੂੰ ਲੈ ਕੇ ਅਸੀਂ ਦੇਸ਼ ਨੂੰ ਅੱਗੇ ਵਧਾਉਣ ਦਾ ਪ੍ਰਯਤਨ ਕਰਾਂਗੇ। ਜੋੜਨ ਦਾ ਪ੍ਰਯਤਨ ਕਰਨਗੇ। ਨਿਰਾਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਹਿਲੇ ਹੀ ਦਿਨ ਅਸੀਂ ਕਹਿ ਦੇਈਏ, ਨਹੀਂ-ਨਹੀਂ ਇਹ ਤਾਂ ਸੰਭਵ ਹੀ ਨਹੀਂ ਹੈ। ਅਰੇ ਭਾਈ ਜੇ ਸੰਭਵ ਨਹੀਂ ਹੈ ਤਾਂ ਫਿਰ ਕੀ ਸੰਭਵ ਹੈ ਉਹੀ ਕਰਨਾ ਹੈ ਕੀ। ਹਰ ਵਾਰ ਅਸੀਂ ਇੰਨਾ ਹੀ ਕਰਨਾ ਹੈ, ਕੋਈ ਦੋ ਕਦਮ ਚਲਦਾ ਹੈ ਉਨ੍ਹਾਂ ਹੀ ਚਲਣਾ ਚਾਹੀਦਾ ਹੈ ਕੀ। ਅਰੇ ਕਦੀ ਤਾਂ ਪੰਜ ਕਦਮ ਲਈ ਹਿੰਮਤ ਕਰੋ, ਕਦੀ ਤਾਂ ਸੱਤ ਕਦਮ ਲਈ ਹਿੰਮਤ ਕਰੋ, ਕਦੀ ਤਾਂ ਮੇਰੇ ਨਾਲ ਆਓ

ਇਹ ਨਿਰਾਸ਼ਾ ਦੇਸ਼ ਦਾ ਭਲਾ ਕਦੀ ਨਹੀਂ ਕਰਦੀ ਅਤੇ ਇਸ ਲਈ 5 ਟ੍ਰਿਲੀਅਨ ਡਾਲਰ ਦੀ ਇਕੋਨੋਮੀ ਦੀ ਗੱਲ ਕਰਨ ਦਾ ਸੁਖਦ ਨਤੀਜਾ ਇਹ ਹੋਇਆ ਹੈ ਕਿ ਜੋ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਵੀ 5 ਟ੍ਰਿਲੀਅਨ ਡਾਲਰ ਦੀ ਗੱਲ ਕਰਨੀ ਪੈਦੀ ਹੈ। ਹਰ ਕਿਸੇ ਨੂੰ ਆਧਾਰ 5 ਟ੍ਰਿਲੀਅਨ ਡਾਲਰ ਇਕੋਨੋਮੀ ਬਣਾਉਣਾ ਪੈ ਰਿਹਾ ਹੈ। ਇਹ ਤਾਂ ਬਹੁਤ ਵੱਡਾ ਬਦਲਾਅ ਹੋਇਆ। ਨਹੀਂ ਤਾਂ ਅਸੀਂ ਐਸੇ ਹੀ ਮਾਮਲੇ ਵਿੱਚ ਖੇਡਦੇ ਰਹਿੰਦੇ ਸਾਂ ਹੁਣ ਦੁਨੀਆ ਦੇ ਸਾਹਮਣੇ ਖੇਡਣ ਦਾ ਇੱਕ ਕੈਨਵਸ ਤਾਂ ਖੜ੍ਹਾ ਕਰ ਦਿੱਤਾ ਹੈ। ਮਾਨਸਿਕਤਾ ਤਾਂ ਬਦਲੀ ਹੈ ਅਸੀਂ ਅਤੇ ਇਸ ਲਈ ਅਤੇ ਇਸ ਡ੍ਰੀਮ ਨੂੰ ਪੂਰਾ ਕਰਨ ਲਈ ਪਿੰਡ ਅਤੇ ਸ਼ਹਿਰ ਵਿੱਚ ਇੰਫ੍ਰਰਸਟ੍ਰਕਚਰ ਹੋਵੇ, MSME ਹੋਵੇ, ਟੈਕਸਟਾਈਲ ਦਾ ਖੇਤਰ ਹੋਵੇ, ਜਿੱਥੇ ਰੋਜਗਾਰ ਦੀ ਸੰਭਾਵਨਾ ਹੈ।

ਸਾਡੀ ਟੈਕਨੋਲੋਜੀ ਨੂੰ ਹੁਲਾਰਾ ਮਿਲੇ, ਸਟਾਰਟ ਅੱਪ ਨੂੰ ਹੁਲਾਰਾ ਮਿਲੇ। ਟੂਰਿਜਮ ਇੱਕ ਬਹੁਤ ਵੱਡਾ ਅਵਸਰ ਹੈ। ਅਸੀਂ ਜਿੰਨਾ ਪਿਛਲੇ 70 ਸਾਲ ਵਿੱਚ ਟੂਰਿਜਮ ਨੂੰ, ਭਾਰਤ ਨੂੰ ਜਿਸ ਪ੍ਰਕਾਰ ਨਾਲ ਸਾਨੂੰbranded ਕਰਨਾ ਚਾਹੀਦਾ ਸੀ, ਕਿਸੇ ਨਾ ਕਿਸੇ ਕਾਰਨ ਤੋਂ ਅਸੀਂ ਉਹ ਮਿਸ ਕਰ ਗਏ ਹਾਂ ਅੱਜ ਵੀ ਅਵਸਰ ਹੈ ਅਤੇ ਅੱਜ ਭਾਰਤ ਨੂੰ ਭਾਰਤ ਦੀ ਨਜ਼ਰ ਨਾਲ ਟੂਰਿਜਮ ਨੂੰ ਵਿਕਸਿਤ ਕਰਨਾ ਚਾਹੀਦਾ ਹੈ, ਪੱਛਮੀ ਨਜ਼ਰੀਏਨਾਲ ਭਾਰਤ ਦੇ ਟੂਰਿਜ਼ਮ ਨੂੰ ਅਸੀਂ ਵਿਕਸਿਤ ਨਹੀਂ ਕਰ ਸਕਦੇ। ਦੁਨੀਆ ਭਾਰਤ ਨੂੰ ਦੇਖਣ ਆਉਣੀ ਚਾਹੀਦਾ ਹੈ। ਅਤੇ ਉਸ ਨੂੰ ਹੱਸਦੀ-ਖੁਸ਼ੀ ਦੀ ਦੁਨੀਆ ਦੇਖਣੀ ਹੈ ਤਾਂ ਦੁਨੀਆ ਵਿੱਚ ਬਹੁਤ ਦਿਖਾਉਂਦੇ ਹਨ, ਉਹ ਉੱਥੇ ਚਲੇ ਜਾਂਦੇ ਹਨ।

ਮੇਕ ਇੰਨ ਇੰਡੀਆ ਤੇ ਅਸੀਂ ਬਲ ਦਿੱਤਾ ਹੈ, ਉਸ ਦੇ ਚੰਗੇ ਨਤੀਜੇ ਨਜ਼ਰ ਆ ਰਹੇ ਹਨ। ਵਿਦੇਸ਼ੀ ਨਿਵੇਸ਼ ਦੇ ਅੰਕੜੇ ਤੁਸੀਂ ਦੇਖਦੇ ਹੋਵੋਗੇ।

ਟੈਕਸ ਸਟ੍ਰਕਚਰ ਨੂੰ ਲੈ ਕੇ ਸਾਰੀ ਪ੍ਰੋਸੈਸ ਨੂੰ ਸਰਲ ਕਰਨ ਲਈ ਅਸੀਂ ਲਗਾਤਾਰ ਪ੍ਰਯਤਨ ਕੀਤਾ ਹੈ। ਅਤੇ ਦੁਨੀਆ ਵਿੱਚ ਵੀease of doing business ranking ਦੀ ਗੱਲ ਹੋਵੇ ਜਾਂ ਭਾਰਤ ਵਿੱਚease of living ਦਾ ਵਿਸ਼ੇ ਹੋਵੇ, ਅਸੀਂ ਇੱਕ ਸਾਥ ਦੋਨਾਂ ਨੂੰ .... ਬੈਂਕਿੰਗ ਸੈਕਟਰ ਵਿੱਚ ਮੈਨੂੰ ਬਰਾਬਰ ਯਾਦ ਹੈ ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਕੋਈ ਬੜੇ ਵਿਦਵਾਨ ਜੋ ਇੱਕ ਆਰਟੀਕਲ ਲਿਖਦੇ ਸਨ, ਉਹ ਕਹਿੰਦੇ ਸਨ ਸਾਨੂੰ ਦੇਸ਼ ਵਿੱਚ ਬੈਂਕਾਂ ਦਾ merger ਕਰਨਾ ਚਾਹੀਦਾ ਹੈ ਅਤੇ ਅਗਰ ਇਹ ਹੋ ਜਾਏ ਤਾਂ ਬਹੁਤ ਵੱਡਾ ਰਿਫਾਰਮ ਮੰਨਿਆ ਜਾਏਗਾ ਇਹ। ਅਜਿਹਾ ਅਸੀਂ ਕਈ ਵਾਰ ਪੜ੍ਹਿਆ ਹੈ। ਇਹ ਸਰਕਾਰ ਹੈ ਜਿਸ ਨੇ ਕਈ ਬੈਂਕਾਂ ਦਾ merger ਕਰ ਦਿੱਤਾ, ਆਸਾਨੀ ਨਾਲ ਕਰ ਦਿੱਤਾ। ਅਤੇ ਅੱਜ ਤਾਕਤਵਰ ਬੈਂਕਾਂ ਦਾ ਸੈਕਟਰ ਤਿਆਰ ਹੋ ਗਿਆ ਜੋ ਆਉਣ ਵਾਲੇ ਦੇਸ਼ ਦੀ finical ਰੀੜ੍ਹ ਨੂੰ ਮਜ਼ਬੂਤੀ ਦੇਵੇਗਾ, ਗਤੀ ਦੇਵੇਗਾ।

ਅੱਜ ਮੈਨੂਫੈਕਚਰਿੰਗ ਦੇ ਸੈਕਟਰ ਵਿੱਚ ਇੱਕ ਨਵਾਂ ਦ੍ਰਿਸ਼ਟੀਕੋਣ ਵੀ ਦੇਖਣਾ ਹੋਵੇਗਾ ਕਿ ਜੋ ਬੈਂਕਾਂ ਵਿੱਚ ਪੈਸੇ ਫਸੇ ਕੀ ਕਾਰਨ ਸੀ ਮੈਂ ਪਿਛਲੀ ਸਰਕਾਰ ਦੇ ਸਮੇਂ ਤੇ ਵਿਸਤਾਰ ਨਾਲ ਕਿਹਾ ਸੀ ਅਤੇ ਮੈਂ ਵਾਰ-ਵਾਰ ਕਿਸੇ ਨੂੰ ਵੀ ਨੀਵਾਂ ਦਿਖਾਉਣ ਲਈ ਯਤਨ ਨਹੀਂ ਕਰਦਾ ਦੇਸ਼ ਸਾਹਮਣੇ ਜੋ ਸੱਚ ਰੱਖਣਾ ਚਾਹੀਦਾ ਹੈ, ਰੱਖ ਕੇ ਮੈਂ ਅੱਗੇ ਵਧਣ ਵਿੱਚ ਹੀ ਆਪਣਾ ਧਿਆਨ ਲਗਾਉਂਦਾ ਹਾਂ ਅਜਿਹੀਆਂ ਚੀਜ਼ਾਂ ਵਿੱਚ ਮੈਂ ਆਪਣਾ ਸਮਾਂ ਅਜਾਈਂ ਨਹੀਂ ਗਵਾਉਂਦਾ, ਵਰਨਾ ਕਹਿਣ ਲਈ ਤਾਂ ਬਹੁਤ ਕੁਝ ਹੈ

ਇੱਕ ਵਿਸ਼ਾ ਅਜਿਹੀ ਚਰਚਾ ਆਈ ਕਿ ਜੀਐੱਸਟੀ ਵਿੱਚ ਵਾਰ ਵਾਰ ਤਬਦੀਲੀ ਆਈ ਇਸ ਨੂੰ ਚੰਗਾ ਮੰਨੀਏ ਜਾਂ ਬੁਰਾ ਮੰਨੀਏ ਮੈਂ ਹੈਰਾਨ ਹਾਂ, ਭਾਰਤ ਦੇ ਫੈਡਰਲ ਸਟਰੱਕਚਰ ਦੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ, ਜੀਐੱਸਟੀ ਦੀ ਰਚਨਾ ਹੁਣ ਰਾਜਾਂ ਦੀਆਂ ਭਾਵਨਾਵਾਂ ਦਾ ਉਸ ਵਿੱਚ ਪ੍ਰਗਟੀਕਰਨ ਹੁੰਦਾ ਹੈ ਕਾਂਗਰਸ ਸ਼ਾਸਿਤ ਰਾਜਾਂ ਵਲੋਂ ਵੀ ਉੱਥੇ ਵਿਸ਼ੇ ਆਉਂਦੇ ਹਨ ਕੀ ਅਸੀਂ ਇਹ ਕਹਿ ਕੇ ਬੰਦ ਕਰ ਦੇਈਏ ਕਿ ਨਹੀਂ ਅਸੀਂ ਜੋ ਕੀਤਾ ਉਹ ਫਾਈਨਲ, ਸਾਰੀ ਬੁੱਧੀ ਭਗਵਾਨ ਨੇ ਸਾਨੂੰ ਹੀ ਦਿੱਤੀ ਹੈ? ਹੁਣ ਕੋਈ ਸੁਧਾਰ ਨਹੀਂ ਹੋਵੇਗਾ, ਚਲੋ , ਅਜਿਹਾ ਕਰਾਂਗੇ ਕੀ? ਅਜਿਹਾ ਸਾਡਾ ਵਿਚਾਰ ਨਹੀਂ ਹੈ ਸਾਡਾ ਵਿਚਾਰ ਹੈ ਕਿ ਸਮੇਂ ਅਨੁਸਾਰ ਤਬਦੀਲੀ ਜਿੱਥੇ ਜ਼ਰੂਰੀ ਹੈ, ਕਰਨੀ ਚਾਹੀਦੀ ਹੈ ਏਨਾ ਵੱਡਾ ਦੇਸ਼ ਹੈ, ਏਨੇ ਵੱਡੇ ਵਿਸ਼ੇ ਹਨ ਜਦੋਂ ਰਾਜਾਂ ਦੇ ਬਜਟ ਆਉਂਦੇ ਹਨ ਸੇਲ ਟੈਕਸ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਬਜਟ ਪੂਰਾ ਹੁੰਦੇ ਹੁੰਦੇ ਸੇਲ ਟੈਕਸ ਹੋਵੇ ਜਾਂ ਕੋਈ ਹੋਰ taxes,ਕਈ ਚਰਚਾਵਾਂ ਆਉਂਦੀਆਂ ਹਨ ਅਤੇ ਬਾਅਦ ਵਿੱਚ ਅਖੀਰ ਵਿੱਚ ਤਬਦੀਲੀਆਂ ਵੀ ਕਰਨੀਆਂ ਪੈਂਦੀਆਂ ਹਨ ਰਾਜਾਂ ਨੂੰ ਹੁਣ ਉਹ ਵਿਸ਼ਾ ਰਾਜਾਂ ਤੋਂ ਹਟ ਕੇ ਇੱਕ ਹੋ ਗਿਆ ਹੈ ਤਾਂ ਜ਼ਰਾ ਜ਼ਿਆਦਾ ਲੱਗਦਾ ਹੈ

 

ਦੇਖੋ, ਮੈਂ ਸਮਝਦਾ ਹਾਂ ਕਿ ਇੱਥੇ ਕਿਹਾ ਗਿਆ ਹੈ ਕਿ ਜੀਐੱਸਟੀ ਬਹੁਤ ਸਰਲ ਹੋਣਾ ਚਾਹੀਦਾ ਹੈ, ਢੀਂਗਣਾ ਹੋਣਾ ਚਾਹੀਦਾ ਸੀ, ਫਲਾਣਾ ਹੋਣਾ ਚਾਹੀਦਾ ਸੀ ਮੈਂ ਜ਼ਰਾ ਪੁੱਛਣਾ ਚਾਹੁੰਦਾ ਹਾਂ ਅਗਰ ਏਨਾ ਹੀ ਗਿਆਨ ਤੁਹਾਡੇ ਕੋਲ ਸੀ, ਏਨਾ ਹੀ ਸਰਲ ਬਣਾਉਣ ਦਾ ਕਲੀਅਰ ਵਿਜ਼ਨ ਸੀ ਤਾਂ ਇਸ ਨੂੰ ਲਟਕਾਈ ਕਿਉਂ ਰੱਖਿਆ ਸੀ ਭਾਈ ਹਾਂ, ਇਹ ਭਰਮ ਨਾ ਫੈਲਾਓ

ਮੈਂ ਦੱਸਦਾ ਹਾਂ, ਮੈਂ ਸੁਣਾਉਂਦਾ ਹਾਂ, ਅੱਜ ਤੁਹਾਨੂੰ ਸੁਣਨਾ ਚਾਹੀਦਾ ਹੈ ਪ੍ਰਣਬ ਦਾ ਜਦੋਂ ਵਿੱਤ ਮੰਤਰੀ ਸਨ ਤਾਂ ਗੁਜਰਾਤ ਆਏ ਸਨ, ਸਾਡੀ ਵਿਸਤਾਰ ਨਾਲ ਚਰਚਾ ਹੋਈ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਦਾਦਾ ਇਹ technology driven ਵਿਵਸਥਾ ਹੈ, ਇਸ ਦੇ ਵਿਸ਼ੇ ਵਿੱਚ ਕੀ ਹੋਇਆ ਹੈ ਉਸ ਤੋਂ ਬਿਨਾ ਤਾਂ ਚਲ ਹੀ ਨਹੀਂ ਸਕਦਾ ਹੈ, ਤਾਂ ਦਾਦਾ ਨੇ ਕਿਹਾ, ਠਹਿਰੋ ਭਾਈ, ਤੁਹਾਡਾ ਸਵਾਲ-ਉਨ੍ਹਾਂ ਨੇ ਆਪਣੇ ਸਕੱਤਰ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਕਿਹਾ, ਦੇਖੋ ਭਾਈ ਇਹ ਮੋਦੀ ਜੀ ਕੀ ਕਹਿ ਰਹੇ ਹਨ ਤਾਂ ਮੈਂ ਕਿਹਾ ਕਿ ਦੇਖੋ ਭਾਈ ਇਹ ਤਾਂ technology driven ਵਿਵਸਥਾ ਹੈ ਤਾਂ ਟੈਕਨੋਲੋਜੀ ਤੋਂ ਬਿਨਾ ਤਾਂ ਅੱਗੇ ਵਧਣਾ ਨਹੀਂ ਹੈ ਤਾਂ ਉਨ੍ਹਾਂ ਕਿਹਾ, ਨਹੀਂ ਹੁਣੇ-ਹੁਣੇ ਅਸੀਂ ਫੈਸਲਾ ਕੀਤਾ ਹੈ ਅਤੇ ਅਸੀਂ ਕਿਸੇ ਕੰਪਨੀ ਨੂੰ ਹਾਇਰ ਕਰਾਂਗੇ ਅਤੇ ਅਸੀਂ ਕਰਨ ਵਾਲੇ ਹਾਂ ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਮੈਨੂੰ ਜੀਐੱਸਟੀ ਦਾ ਕਹਿਣ ਆਏ ਸਨ, ਉਸ ਵੇਲੇ ਇਹ ਵਿਵਸਥਾ ਨਹੀਂ ਸੀ ਦੂਜੀ ਗੱਲ, ਉਸ ਵੇਲੇ ਮੈਂ ਕਿਹਾ ਸੀ ਕਿ ਤੁਹਾਨੂੰ ਜੀਐੱਸਟੀ ਸਫਲ ਕਰਨ ਲਈ, ਜਦੋਂ ਮੈਨੂਫੈਕਚਰਿੰਗ ਸਟੇਟ ਹਨ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਤੁਹਾਨੂੰ address ਕਰਨਾ ਪਵੇਗਾ ਤਮਿਲਨਾਡੂ ਹੈ, ਗੁਜਰਾਤ ਹੈ, ਕਰਨਾਟਕ ਹੈ, ਮਹਾਰਾਸ਼ਟਰ ਹੈBy and large they are manufacturing states. ਜੋ ਉਪਭੋਗ ਦਾ ਰਾਜ ਹੈ, ਜੋ ਕੰਜ਼ਿਊਮਰ ਸਟੇਟ ਹਨ, ਉਨ੍ਹਾਂ ਲਈ ਏਨੀ ਮੁਸ਼ਕਿਲ ਨਹੀਂ ਹੈ ਅਤੇ ਮੈਂ ਅੱਜ ਬੜੇ ਮਾਣ ਨਾਲ ਕਹਿੰਦਾ ਹਾਂ ਕਿ ਜਦੋਂ ਅਰੁਣ ਜੇਟਲੀ ਵਿੱਤ ਮੰਤਰੀ ਸਨ ਤਾਂ ਉਨ੍ਹਾਂ ਨੇ ਇਨ੍ਹਾਂ ਗੱਲਾਂ ਨੂੰ address ਕੀਤਾ, ਇਸ ਦਾ ਹੱਲ ਕੀਤਾ ਉਸ ਤੋਂ ਬਾਅਦ ਜੀਐੱਸਟੀ ਵਿੱਚ ਪੂਰਾ ਦੇਸ਼ ਇਕੱਠਾ ਚਲਿਆ ਹੈ

 

ਅਤੇ ਇਸ ਲਈ ਮੈਂ ਜੋ ਮੁੱਖ ਮੰਤਰੀ ਦੇ ਨਾਤੇ ਮੁੱਦੇ ਉਠਾਏ ਸਨ, ਪ੍ਰਧਾਨ ਮੰਤਰੀ ਦੇ ਨਾਤੇ ਉਨ੍ਹਾਂ ਮੁੱਦਿਆਂ ਨੂੰ ਸੁਲਝਾਇਆ ਹੈ ਅਤੇ ਸੁਲਝਾ ਕੇ ਜੀਐੱਸਟੀ ਦਾ ਰਾਹ ਪੱਧਰਾ ਕੀਤਾ ਹੈ

 

ਏਨਾ ਹੀ ਨਹੀਂ, ਜੇ ਅਸੀਂ ਬਦਲਾਅ ਦੀ ਗੱਲ ਕਰਦੇ ਹਾਂ ਤਾਂ ਕਦੀ ਕਹਿੰਦੇ ਹਨ ਕਿ ਭਈ ਵਾਰ-ਵਾਰ ਬਦਲਾਅ ਕਿਉਂ? ਮੈਂ ਸਮਝਦਾ ਹਾਂ ਕਿ ਸਾਡੇ ਮਹਾਪੁਰਖਾਂ ਨੇ ਏਨਾ ਵੱਡਾ ਮਹਾਨ ਸੰਵਿਧਾਨ ਦਿੱਤਾ, ਉਸ ਵਿੱਚ ਉਨ੍ਹਾਂ ਨੇ ਸੁਧਾਰ ਲਈ ਰੱਖਿਆ ਹੈ ਹਰ ਵਿਵਸਥਾ ਵਿੱਚ ਸੁਧਾਰ ਦਾ ਹਮੇਸ਼ਾ ਸੁਆਗਤ ਹੋਣਾ ਚਾਹੀਦਾ ਹੈ ਅਤੇ ਦੇਸ਼ ਵਿੱਚ ਹਰ ਨਵੇਂ ਅਤੇ ਚੰਗੇ ਸੁਝਾਅ ਦਾ ਸੁਆਗਤ ਕਰਨ ਵਾਲੇ ਵਿਚਾਰਾਂ ਨੂੰ ਲੈਕੇ ਚਲਦੇ ਹਨ

 

ਮਾਨਯੋਗ ਸਭਾਪਤੀ ਜੀ, ਭਾਰਤ ਦੀ ਅਰਥਵਿਵਸਥਾ ਵਿੱਚ ਇੱਕ ਚੀਜ਼ ਹੈ ਜੋ ਅਜੇ ਵੀ ਬਹੁਤ ਘੱਟ ਉਜਾਗਰ ਹੋਈ ਹੈ, ਜਿਸ ਵੱਲ ਧਿਆਨ ਦਿੱਤੇ ਜਾਣ ਦੀ ਲੋੜ ਹੈ ਦੇਸ਼ ਵਿੱਚ ਇਹ ਜੋ ਵੱਡੀ ਤਬਦੀਲੀ ਆ ਰਹੀ ਹੈ ਉਸ ਵਿੱਚ ਸਾਡੇ ਟੀਅਰ-2, ਟੀਅਰ-3 ਸਿਟੀ ਬਹੁਤ ਤੇਜ਼ੀ ਨਾਲ proactively contribute ਕਰ ਰਹੇ ਹਨ ਤੁਸੀਂ ਸਪੋਰਟਸ ਵਿੱਚ ਦੇਖੋ ਟੀਅਰ-2, ਟੀਅਰ-3 ਸਿਟੀ ਦੇ ਬੱਚੇ ਅੱਗੇ ਆ ਰਹੇ ਹਨ ਤੁਸੀਂ ਸਿੱਖਿਆ ਵਿੱਚ ਦੇਖੋ ਟੀਅਰ-2, ਟੀਅਰ-3 ਸਿਟੀ ਦੇ ਬੱਚੇ ਆ ਰਹੇ ਹਨ, ਅੱਗੇ ਆ ਰਹੇ ਹਨ ਸਟਾਰਟ-ਅੱਪ ਦੇਖੋ ਟੀਅਰ-2, ਟੀਅਰ-3 ਸਿਟੀ ਵਿੱਚ ਸਭ ਤੋਂ ਜ਼ਿਆਦਾ ਸਟਾਰਟ-ਅੱਪਸ ਅੱਗੇ ਵਧ ਰਹੇ ਹਨ

 

ਅਤੇ ਇਸ ਲਈ ਸਾਡੇ ਦੇਸ਼ ਦਾ ਜੋ ਖਾਹਿਸ਼ੀ ਨੌਜਵਾਨ ਹੈ, ਜੋ ਤਾਮ-ਝਾਮ ਦੇ ਬੋਝ ਵਿੱਚ ਦੱਬਿਆ ਹੋਇਆ ਨਹੀਂ ਹੈ, ਉਹ ਇੱਕ ਵੱਡੀ ਨਵੀਂ ਸ਼ਕਤੀ ਨਾਲ ਉੱਭਰ ਰਿਹਾ ਹੈ ਅਤੇ ਅਸੀਂ ਇਨ੍ਹਾਂ ਛੋਟੇ ਸ਼ਹਿਰ, ਛੋਟੇ ਕਸਬੇ, ਉਸ ਦੀ ਅਰਥਵਿਵਸਥਾਵਾਂ ਵਿੱਚ ਕੁਝ ਨਾ ਕੁਝ ਪ੍ਰਗਤੀ ਆਏ , ਉਸ ਦਿਸ਼ਾ ਵਿੱਚ ਬਹੁਤ ਬਾਰੀਕੀ ਨਾਲ ਕੰਮ ਕਰਨ ਦੀ ਦਿਸ਼ਾ ਵਿੱਚ ਯਤਨ ਕੀਤਾ ਹੈ

 

ਸਾਡੇ ਦੇਸ਼ ਵਿੱਚ ਡਿਜੀਟਲ ਟ੍ਰਾਂਜ਼ੈਕਸ਼ਨ, ਇਸੇ ਸਦਨ ਵਿੱਚ ਡਿਜੀਟਲ ਟ੍ਰਾਂਜ਼ੈਕਸ਼ਨ ਦੇ ਜੋ ਭਾਸ਼ਣ ਹਨ, ਭਾਸ਼ਣ ਕਰਨ ਵਾਲੇ ਵੀ ਆਪਣੇ ਭਾਸ਼ਣ ਕੱਢ ਕੇ ਪੜ੍ਹਨਗੇ ਤਾਂ ਉਨ੍ਹਾਂ ਨੂੰ ਹੈਰਾਨੀ ਹੋਵੇਗੀ ਕਿ ਮੈਂ ਅਜਿਹਾ ਕਿਹਾ ਸੀ? ਕੁਝ ਲੋਕਾਂ ਨੇ ਤਾਂ ਮੋਬਾਈਲ ਦਾ ਮਜ਼ਾਕ ਉਡਾਇਆ ਸੀ, ਉਨ੍ਹਾਂ ਲੋਕਾਂ ਨੇ ਡਿਜੀਟਲ ਦੀ ਬੈਂਕਿੰਗ, ਬਿਲਿੰਗ ਦੀ ਵਿਵਸਥਾ ਦੇ ...... ਯਾਨੀ ਮੈਂ ਹੈਰਾਨ ਹੋ ਗਿਆ ਕਿ ਉਨ੍ਹਾਂ ਛੋਟੇ ਸਥਾਨਾਂ ਉੱਤੇ ਅੱਜ ਡਿਜੀਟਲ ਟ੍ਰਾਂਜ਼ੈਕਸ਼ਨਾਂ ਸਭ ਤੋਂ ਵਧ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਵੀ ਟੀਅਰ-2, ਟੀਅਰ-3 ਸਿਟੀ ਅੱਗੇ ਵਧ ਰਹੇ ਹਨ ਸਾਡੇ ਰੇਲਵੇ, ਸਾਡੇ ਹਾਈਵੇ, ਸਾਡੇ ਏਅਰਪੋਰਟ, ਉਸ ਦੀ ਪੂਰੀ ਲੜੀ, ਹੁਣ ਦੇਖੋ ਉਡਾਨ ਯੋਜਨਾ, ਹੁਣੇ-ਹੁਣੇ ਪਰਸੋਂ 250ਵਾਂ ਰੂਟ ਲਾਂਚ ਹੋ ਗਿਆ, two hundred and fifty route within India.ਕਿੰਨੀ ਤੇਜ਼ੀ ਨਾਲ ਸਾਡੀ ਹਵਾਈ ਸਫਰ ਦੀ ਵਿਵਸਥਾ ਬਦਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਰੇ

ਅਸੀਂ ਬੀਤੇ ਪੰਜ ਸਾਲਾਂ ਵਿੱਚ ਸਾਡੇ ਕੋਲ ਅਪ੍ਰੇਸ਼ਨਲ 65 ਏਅਰਪੋਰਟ ਸਨ, ਅੱਜ 100 ਨੂੰ ਅਸੀਂ ਪਾਰ ਕਰ ਦਿੱਤਾ ਹੈ 65 ਅਪ੍ਰੇਸ਼ਨਲ ਵਿੱਚੋਂ ਹੁਣ 100 ਅਪ੍ਰੇਸ਼ਨਲ ਕਰ ਦਿੱਤੇ ਹਨ ਅਤੇ ਇਹ ਸਾਰੇ ਉਨ੍ਹਾਂ ਨਵੇਂ-ਨਵੇਂ ਖੇਤਰਾਂ ਦੀ ਤਾਕਤ ਵਧਾਉਣ ਵਾਲੇ ਹਨ

 

ਉਸੇ ਤਰ੍ਹਾਂ ਅਸੀਂ ਬੀਤੇ ਪੰਜ ਸਾਲਾਂ ਵਿੱਚ ਸਿਰਫ ਸਰਕਾਰ ਹੀ ਨਹੀਂ ਬਦਲੀ, ਅਸੀਂ ਸੋਚ ਵੀ ਬਦਲੀ ਹੈ, ਅਸੀਂ ਕੰਮ ਕਰਨ ਦਾ ਤਰੀਕਾ ਵੀ ਬਦਲਿਆ ਹੈ ਅਸੀਂ ਅਪ੍ਰੋਚ ਵੀ ਬਦਲੀ ਹੈ ਹੁਣ ਡਿਜੀਟਲ ਇੰਡੀਆ ਦੀ ਗੱਲ ਕਰੀਏ broadband connectivity ਹੁਣ broadband connectivity ਦੀ ਗੱਲ ਆਵੇ ਤਾਂ ਪਹਿਲੇ ਕੰਮ ਸ਼ੁਰੂ ਤਾਂ ਹੋਇਆ, ਯੋਜਨਾ ਬਣੀ, ਪਰ ਉਸ ਯੋਜਨਾ ਦਾ ਤਰੀਕਾ ਅਤੇ ਸੋਚ ਦੀ ਏਨੀ ਮਰਿਆਦਾ ਰਹੀ ਕਿ ਸਿਰਫ 59 ਗ੍ਰਾਮ ਪੰਚਾਇਤਾਂ ਤੱਕ broadband connectivityਪਹੁੰਚੀ ਹੁਣ 5 ਸਾਲਾਂ ਵਿੱਚ ਸਵਾ ਲੱਖ ਪਿੰਡਾਂ ਵਿੱਚ broadband connectivityਹੈਪਹੁੰਚ ਗਈ ਹੈ ਅਤੇ ਸਿਰਫ broadbandਪਹੁੰਚਣਾ ਹੀ ਨਹੀਂ, ਪਬਲਿਕ ਸਕੂਲ, ਪਿੰਡ ਅਤੇ ਦੂਸਰੇ ਦਫਤਰਾਂ ਤੱਕ ਅਤੇ ਸਭ ਤੋਂ ਵੱਡੀ ਗੱਲ ਕਾਮਨ ਸਰਵਿਸ ਸੈਂਟਰ, ਉਸ ਨੂੰ ਚਾਲੂ ਕੀਤਾ ਗਿਆ ਹੈ

 

2014 ਵਿੱਚ ਜਦੋਂ ਅਸੀਂ ਆਏ, ਤਦ ਸਾਡੇ ਦੇਸ਼ ਵਿੱਚ 80 ਹਜ਼ਾਰ ਕਾਮਨ ਸਰਵਿਸ ਸੈਂਟਰ ਸਨ ਅੱਜ ਇਨ੍ਹਾਂ ਦੀ ਗਿਣਤੀ ਵਧ ਕੇ 3 ਲੱਖ 65 ਹਜ਼ਾਰ ਕਾਮਨ ਸਰਵਿਸ ਸੈਂਟਰ ਦੀ ਹੈ ਅਤੇ ਪਿੰਡ ਦਾ ਨੌਜਵਾਨ ਇਸ ਨੂੰ ਚਲਾ ਰਿਹਾ ਹੈ ਅਤੇ ਪਿੰਡ ਦੀਆਂ ਲੋੜਾਂ ਦੀ ਪੂਰਤੀ ਲਈ ਉਹ ਪੂਰੀ ਤਰ੍ਹਾਂ ਟੈਕਨੋਲੋਜੀ ਦੀਆਂ ਸੇਵਾਵਾਂ ਦੇ ਰਿਹਾ ਹੈ

12 ਲੱਖ ਤੋਂ ਵਧ ਗ੍ਰਾਮੀਣ ਨੌਜਵਾਨ ਆਪਣੇ ਹੀ ਪਿੰਡਾਂ ਵਿੱਚ ਰਹਿ ਰਹੇ ਹਨ ਸ਼ਾਮ ਨੂੰ ਮਾਂ-ਬਾਪ ਦੀ ਵੀ ਮਦਦ ਕਰਦੇ ਹਨ, ਖੇਤ ਦਾ ਵੀ ਕਦੀ ਕੰਮ ਕਰ ਲੈਂਦੇ ਹਨ 12 ਲੱਖ ਗ੍ਰਾਮੀਣ ਨੌਜਵਾਨ ਇਸ ਰੋਜ਼ਗਾਰ ਦੇ ਅੰਦਰ ਨਵੇਂ ਜੁੜ ਗਏ ਹਨ

ਇਸ ਦੇਸ਼ ਨੂੰ ਮਾਣ ਹੋਵੇਗਾ ਅਤੇ ਹੋਣਾ ਚਾਹੀਦਾ ਹੈ ਅਸੀਂ ਸਰਕਾਰ ਦੀ ਆਲੋਚਨਾ ਕਰਨ ਲਈ ਡਿਜੀਟਲ ਟ੍ਰਾਂਜ਼ੈਕਸ਼ਨ ਆਦਿ ਦਾ ਮਜ਼ਾਕ ਉਡਾਇਆ ਸੀ, ਭੀਮ ਐਪ ਅੱਜ ਕਲ੍ਹ ਦੁਨੀਆ ਦਾ ਫਾਈਨੈਂਸਰ ਡਿਜੀਟਲ ਟ੍ਰਾਂਜ਼ੈਕਸ਼ਨ ਲਈ ਬਹੁਤ ਹੀ ਪਾਵਰਫੁੱਲ ਪਲੇਟਫਾਰਮ ਅਤੇ secure ਪਲੇਟਫਾਰਮ ਦੇ ਰੂਪ ਵਿੱਚ ਉਸ ਦੀ ਪ੍ਰਵਾਨਗੀ ਵਧਦੀ ਚਲੀ ਜਾ ਰਹੀ ਹੈ ਅਤੇ ਦੁਨੀਆ ਦੇ ਕਈ ਦੇਸ਼ ਇਸ ਵਿਸ਼ੇ ਬਾਰੇ ਜਾਣਕਾਰੀ ਲੈਣ ਲਈ ਸਿੱਧਾ ਸੰਪਰਕ ਕਰ ਰਹੇ ਹਨ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ, ਇਹ ਕੋਈ ਨਰੇਂਦਰ ਮੋਦੀ ਨੇ ਨਹੀਂ ਬਣਾਇਆ ਸਾਡੇ ਦੇਸ਼ ਦੇ ਨੌਜਵਾਨਾਂ ਦੀ ਪ੍ਰਤਿਭਾ ਦਾ ਸਿੱਟਾ ਹੈ ਕਿ ਅੱਜ ਡਿਜੀਟਲ ਟ੍ਰਾਂਜ਼ੈਕਸ਼ਨ ਲਈ ਇੱਕ ਉੱਤਮ ਤੋਂ ਉੱਤਮ ਪਲੇਟਫਾਰਮ ਸਾਡੇ ਕੋਲ ਹੈ

 

ਅਤੇ ਇਸੇ ਜਨਵਰੀ ਮਹੀਨੇ ਵਿੱਚ , ਸਭਾਪਤੀ ਜੀ, ਇਸੇ ਜਨਵਰੀ ਮਹੀਨੇ ਵਿੱਚ ਭੀਮ ਐਪ ਰਾਹੀਂ ਮੋਬਾਈਲ ਫੋਨ ਤੋਂ ਆਪਣਾ ਮਨੀ ਟ੍ਰਾਂਜ਼ੈਕਸ਼ਨ 2 ਲੱਖ 16 ਹਜ਼ਾਰ ਕਰੋੜ ਰੁਪਏ ਦਾ ਹੋਇਆ ਹੈ, ਸਿਰਫ ਜਨਵਰੀ ਵਿੱਚ ਯਾਨੀ ਸਾਡਾ ਦੇਸ਼ ਕਿਵੇਂ ਤਬਦੀਲੀ ਨੂੰ ਸਵੀਕਾਰ ਕਰ ਰਿਹਾ ਹੈ

ਰੂਪੇ ਕਾਰਡ -ਰੂਪੇ ਕਾਰਡ ਦੀ ਸ਼ੁਰੂਆਤ ਤੁਹਾਨੂੰ ਲੋਕਾਂ ਨੂੰ ਪਤਾ ਹੈ ਬਹੁਤ ਘੱਟ ਗਿਣਤੀ ਵਿੱਚ , ਹਜ਼ਾਰਾਂ ਦੀ ਗਿਣਤੀ ਵਿੱਚ ਕੁਝ ਰੂਪੇ ਕਾਰਡ ਸਨ ਅਤੇ ਕਹਿੰਦੇ ਹਨ ਕਿ ਸ਼ਾਇਦ ਇਹ ਡੈਬਿਟ ਕਾਰਡ ਵਗੈਰਾ ਦੀ ਦੁਨੀਆ ਵਿੱਚ point 6 ਪਰਸੈਂਟ ਸਾਡਾ contribution ਰਿਹਾ ਹੈ, ਅੱਜ ਕਰੀਬ 50 % ਤੇ ਪਹੁੰਚਿਆ ਹੈ ਅਤੇ ਅੱਜ ਰੂਪੇ ਡੈਬਿਟ ਕਾਰਡInternationally ਵੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਉਸਦੀ ਪ੍ਰਵਾਨਗੀ ਵਧਦੀ ਚਲੀ ਜਾ ਰਹੀ ਹੈ, ਤਾਂ ਭਾਰਤ ਦਾ ਰੂਪੇ ਕਾਰਡ, ਉਹ ਆਪਣੀ ਇੱਕ ਜਗ੍ਹਾ ਬਣਾ ਰਿਹਾ ਹੈ, ਅਤੇ ਜੋ ਸਾਡੇ ਸਭ ਲਈ ਮਾਣ ਦਾ ਵਿਸ਼ਾ ਹੈ

ਮਾਨਯੋਗ ਸਭਾਪਤੀ ਜੀ, ਇਸ ਤਰ੍ਹਾਂ ਇਸ ਸਰਕਾਰ ਦੀ ਅਪ੍ਰੋਚ ਦਾ ਇੱਕ ਹੋਰ ਵੀ ਵਿਸ਼ਾ ਹੈ - ਜਿਵੇਂ ਜਲਜੀਵਨ ਮਿਸ਼ਨ ਅਸੀਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਨੂੰ 100 % ਦੀ ਦਿਸ਼ਾ ਵਿੱਚ ਜਾਣ ਲਈ ਯਤਨ ਕੀਤੇ-

 

ਟਾਇਲਟ - ਤਾਂ 100 %

 

ਘਰ - ਤਾਂ 100 %

 

ਬਿਜਲੀ - ਤਾਂ 100 %

 

ਪਿੰਡ ਦੀ ਬਿਜਲੀ - ਤਾਂ 100 %

 

ਅਸੀਂ ਇੱਕ-ਇੱਕ ਚੀਜ਼ ਵਿੱਚ ਦੇਸ਼ ਨੂੰ ਕਠਿਨਾਈਆਂ ਤੋਂ ਮੁਕਤੀ ਦਿਵਾਉਣ ਲਈ ਅਪ੍ਰੋਚ ਲੈ ਕੇ ਚੱਲ ਰਹੇ ਹਾਂ

 

ਅਸੀਂ ਘਰਾਂ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਨੂੰ ਪਹੁੰਚਾਉਣ ਦੀ ਇੱਕ ਬਹੁਤ ਵੱਡੀ ਮੁਹਿੰਮ ਛੇਤੀ ਹੈ ਅਤੇ ਇਹ ਮਿਸ਼ਨ, ਇਸ ਦੀ ਵਿਸ਼ੇਸ਼ਤਾ ਹੈ ਕਿ ਇਹ ਭਾਵੇਂ ਕੇਂਦਰ ਸਰਕਾਰ ਦਾ ਮਿਸ਼ਨ ਹੈ, ਪੈਸਾ ਕੇਂਦਰ ਸਰਕਾਰ ਖਰਚ ਕਰਨ ਵਾਲੀ ਹੈDriving force ਕੇਂਦਰ ਸਰਕਾਰ ਹੋਵੇਗੀ, ਪਰactually implementਪ੍ਰਤੱਖ ਜਿਸ ਨੂੰ ਅਸੀਂ ਕਹਿ ਸਕੀਏ, feetiralism ਦੀ ਮਾਈਕੋ ਯੂਨਿਟ, ਸਾਡਾ ਪਿੰਡ, ਪਿੰਡ ਦੀ ਬਾਡੀ, ਉਹ ਖੁਦ ਇਸ ਨੂੰ ਤੈਅ ਕਰੇਗੀ, ਉਹ ਹੀ ਇਸ ਦੀ ਯੋਜਨਾ ਬਣਾਵੇਗੀ ਅਤੇ ਉਨ੍ਹਾਂ ਰਾਹੀਂ ਘਰ-ਘਰ ਪਾਣੀ ਪਹੁੰਚਾਉਣ ਦੀ ਵਿਵਸਥਾ ਹੋਵੇਗੀ ਅਤੇ ਇਸ ਯੋਜਨਾ ਨੂੰ ਵੀ ਅਸੀਂ ਅੱਗੇ ਵਧਾ ਰਹੇ ਹਾਂ

 

ਸਾਡੇ ਕਾਰਪੋਰੇਟਿਵ feetiralism ਦਾ ਇੱਕ ਉੱਤਮ ਉਦਾਹਰਣ - 100 ਤੋਂ ਵੱਧ aspirational districtsਸਾਡੇ ਦੇਸ਼ ਵਿੱਚ ਵੋਟ ਬੈਂਕ ਦੀ ਸਿਆਸਤ ਲਈ ਅਗੜੀ-ਪਿਛੜੀ ਬਹੁਤ ਕੁਝ ਕੀਤਾ ਪਰ ਇਸ ਦੇਸ਼ ਦੇ ਇਲਾਕੇ ਵੀ ਪਛੜੇ ਰਹਿ ਗਏ ਉਨ੍ਹਾਂ ਵੱਲ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਸੀ ਜਿਸ ਵਿੱਚ ਅਸੀਂ ਕਾਫੀ ਲੇਟ ਹੋ ਗਏ ਮੈਂ ਪੜ੍ਹਿਆ ਕਿ ਕਈ ਅਜਿਹੇ ਪੈਰਾਮੀਟਰਜ਼ ਹਨ ਜਿਸ ਵਿੱਚ ਕਈ ਰਾਜਾਂ ਦੇ ਕੁਝ ਜ਼ਿਲ੍ਹੇ ਪੂਰੀ ਤਰ੍ਹਾਂ ਪਛੜੇ ਹੋਏ ਹਨ ਜੇ ਅਸੀਂ ਉਸ ਨੂੰ ਵੀ ਠੀਕ ਕਰ ਲਈਏ ਤਾਂ ਦੇਸ਼ ਦੀ ਐਵਰੇਜ ਬਹੁਤ ਵੱਡੀ ਮਾਤਰਾ ਵਿੱਚ ਸੁਧਰ ਜਾਵੇਗੀ ਅਤੇ ਕਦੀ-ਕਦੀ ਤਾਂ ਅਜਿਹਾ ਡਿਸਟ੍ਰਿਕਟ ਕਿ ਜਿਥੇ ਅਫਸਰ ਵੀ ਰਿਟਾਇਰ ਹੋਣ ਵਾਲਾ ਹੋਵੇ, ਇਵੇਂ ਹੀ ਰੱਖੇਗਾ ਯਾਨੀ ਊਰਜਾਵਾਨ, ਤੇਜਸਵੀ ਅਫਸਰਾਂ ਨੂੰ ਕੋਈ ਉਥੇ ਛੱਡਦਾ ਵੀ ਨਹੀਂ ਸੀ ਉਨ੍ਹਾਂ ਨੂੰ ਲਗਦਾ ਸੀ ਇਹ ਤਾਂ ਗਿਆ ਅਸੀਂ ਉਸ ਨੂੰ ਬਦਲਿਆ ਹੈaspirational 100 ਤੋਂ ਵੱਧ district ਨੂੰ identify ਕੀਤਾ ਹੈ, ਵੱਖ-ਵੱਖ ਰਾਜਾਂ ਦੇ district ਹਨ ਅਤੇ ਰਾਜਾਂ ਨੂੰ ਵੀ ਕਿਹਾ ਹੈ ਕਿ ਤੁਸੀਂ ਵੀ ਆਪਣੇ ਇਥੇ 50 ਅਜਿਹੇ aspirationalblock identify ਕਰੋ ਅਤੇ ਸਪੈਸ਼ਲ ਫੋਕਸ ਦੇ ਕੇ ਉਨ੍ਹਾਂ ਦੀ ਪ੍ਰਸ਼ਾਸਨਿਕ ਵਿਵਸਥਾ, ਗਵਰਨੈਂਸ ਵਿੱਚ ਤਬਦੀਲੀ ਲਿਆਓ ਅਤੇ ਉਸ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੋ

 

ਅੱਜ ਤਜਰਬਾ ਹੋਇਆ ਹੈ ਕਿ district level ਵੀ, ਇਹaspirational districtਇੱਕcooperative federalism ਦਾ implementing agencyਦੇ ਰੂਪ ਵਿੱਚ ਇੱਕ ਬਹੁਤ ਹੀ ਸੁਖਦ ਤਜਰਬੇ ਨਾਲ ਅੱਗੇ ਵਧ ਰਿਹਾ ਹੈ ਅਤੇ ਇੱਕ ਤਰ੍ਹਾਂ ਨਾਲ districtਦੇ ਅਫਸਰਾਂ ਦਰਮਿਆਨ ਜੋ ਕੰਪੀਟੀਸ਼ਨ ਚੱਲਦਾ ਹੈ ਆਨਲਾਈਨ, ਹਰ ਕੋਈ ਯਤਨ ਕਰਦਾ ਹੈ ਕਿ ਉਹ districtਟੀਕਾਕਰਨ ਵਿੱਚ ਅੱਗੇ ਨਿਕਲ ਗਿਆ, ਮੈਂ ਵੀ ਇਸ ਹਫਤੇ ਕੰਮ ਕਰਾਂਗਾ, ਮੈਂ ਟੀਕਾਕਰਨ ਵਿੱਚ ਅੱਗੇ ਨਿਕਲਾਂਗਾ ਯਾਨੀ ਇੱਕ ਤਰ੍ਹਾਂ ਨਾਲ ਲੋਕਾਂ ਦੀ ਸਹੂਲਤ ਵਧਾਉਣ ਲਈ ਇੱਕ ਚੰਗਾ ਕੰਮ ਉਥੇ ਹੋ ਰਿਹਾ ਹੈ

 

ਸਾਡੇ ਆਯੁਸ਼ਮਾਨ ਭਾਰਤ ਵਿੱਚ ਵੀ - ਕਿਉਂਕਿ ਇਹ districtਅਜਿਹਾ ਹੈ ਜਿਥੇ ਹੈਲਥ ਦੀਆਂ ਸੇਵਾਵਾਂ ਵੀ ਉਸੇ ਤਰ੍ਹਾਂ ਦੀਆਂ ਹਨ ਇਸ ਵਾਰੀ ਅਸੀਂ priority ਦਿੱਤੀ ਹੈ ਕਿ ਉਥੇ ਹੈਲਥ ਸੈਕਟਰ ਨੂੰ priority ਦਿੱਤੀ ਜਾਵੇ ਤਾਂਕਿ ਇਹ ਖੇਤਰ ਸਾਡੇ ਅੱਗੇ ਵਧ ਸਕਣ

 

ਅੱਜ ਅਕਾਂਖੀ ਜ਼ਿਲ੍ਹਿਆਂ ਦੇ ਲੋਕਾਂ ਵਿੱਚ ਸਾਡੇ ਆਦਿਵਾਸੀ ਭਾਈ-ਭੈਣ ਹੋਣ, ਸਾਡੇ ਦਿਵਯਾਂਗ ਹੋਣ, ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਉਸਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਯਤਨ ਕਰ ਰਹੀ ਹੈ

 

ਬੀਤੇ ਪੰਜ ਸਾਲਾਂ ਤੋਂ ਹੀ ਦੇਸ਼ ਦੇ ਸਾਰੇ ਆਦਿਵਾਸੀ ਸੈਨਾਨੀਆਂ ਨੂੰ ਸਨਮਾਨਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਦੇਸ਼ ਭਰ ਵਿੱਚ ਆਦਿਵਾਸੀਆਂ ਨੇ ਦੇਸ਼ ਦੀ ਅਜ਼ਾਦੀ ਲਈ ਜੋ contributionਕੀਤਾ ਹੈ ਉਸ ਨੂੰ ਲੈ ਕੇ ਮਿਊਜ਼ੀਅਮ ਬਣਨ, ਰਿਸਰਚ ਸੰਸਥਾਨ ਬਣਨ ਅਤੇ ਦੇਸ਼ ਨੂੰ ਬਣਾਉਣ-ਬਚਾਉਣ ਵਿੱਚ ਉਨ੍ਹਾਂ ਦੀ ਕਿੰਨੀ ਵੱਡੀ ਭੂਮਿਕਾ ਸੀ, ਉਹ ਇੱਕ ਪ੍ਰੇਰਣਾ ਦਾ ਕਾਰਨ ਬਣੇਗੀ, ਦੇਸ਼ ਨੂੰ ਜੋੜਨ ਦਾ ਵੀ ਕਾਰਨ ਬਣੇਗੀ ਅਤੇ ਉਸ ਦੇ ਲਈ ਵੀ ਕੰਮ ਹੋ ਰਿਹਾ ਹੈ

 

ਸਾਡੇ ਆਦਿਵਾਸੀ ਬੱਚਿਆਂ ਵਿੱਚ ਕਈ ਹੋਣਹਾਰ ਬੱਚੇ ਹੁੰਦੇ ਹਨ, ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਸਪੋਰਟਸ ਹੋਵੇ, ਐਜੂਕੇਸ਼ਨ ਹੋਵੇ, ਜੇ ਉਨ੍ਹਾਂ ਨੂੰ ਮੌਕਾ ਮਿਲੇ ਅਸੀਂ ਏਕਲਵਯ ਸਕੂਲਾਂ ਰਾਹੀਂ ਉਹ ਉੱਤਮ ਤਰ੍ਹਾਂ ਦੇ ਸਕੂਲਾਂ ਦੀ ਰਚਨਾ ਕਰਕੇ ਅਜਿਹੇ ਹੋਣਹਾਰ ਬਾਲਕਾਂ ਨੂੰ ਮੌਕਾ ਦੇਣ ਦੀ ਦਿਸ਼ਾ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ

 

ਆਦਿਵਾਸੀ ਬੱਚਿਆਂ ਦੇ ਨਾਲ-ਨਾਲ ਕਰੀਬ 30 ਹਜ਼ਾਰ ਸੈਲਫ ਹੈਲਪ ਗਰੁੱਪ ਇਨ੍ਹਾਂ ਖੇਤਰਾਂ ਵਿੱਚ ਅਤੇ ਵਨ-ਧਨ ਜੋ ਜੰਗਲਾਂ ਦੀ ਪੈਦਾਵਾਰ ਹੈ, ਉਨ੍ਹਾਂ ਲਈ ਵੀ ਐੱਮਐੱਸਪੀ, ਉਸ ਨੂੰ ਜ਼ੋਰ ਦੇ ਕੇ ਉਨ੍ਹਾਂ ਨੂੰ ਵੀ ਅਸੀਂ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ

 

ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਵੀ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਇਨ੍ਹਾਂ ਚੀਜ਼ਾਂ ਦਾ ਬਹੁਤ ਸੰਖੇਪ ਵਿੱਚ ਜ਼ਿਕਰ ਹੈ ਪਰ ਅਸੀਂ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੈਨਿਕ ਸਕੂਲਾਂ ਵਿੱਚ ਬੇਟੀਆਂ ਲਈ ਦਾਖ਼ਲੇ ਦੀ ਪ੍ਰਵਾਨਗੀ ਦੇ ਦਿੱਤੀ ਹੈ ਮਿਲਟਰੀ ਪੁਲਿਸ ਵਿੱਚ ਔਰਤਾਂ ਦੀ ਨਿਯੁਕਤੀ ਦਾ ਕੰਮ ਵੀ ਜਾਰੀ ਹੈ

 

ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦੀ ਨਜ਼ਰ ਤੋਂ 600 ਤੋਂ ਵੱਧ ਵਨ ਸਟਾਪ ਸੈਂਟਰ ਬਣਾਏ ਜਾ ਚੁੱਕੇ ਹਨ ਦੇਸ਼ ਦੇ ਹਰ ਸਕੂਲ ਵਿੱਚ ਛੇਵੀਂ ਕਲਾਸ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ

 

ਸੈਕਸ ਅਪਰਾਧੀਆਂ ਦੀ ਪਛਾਣ ਕਰਨ ਲਈ ਇੱਕ ਰਾਸ਼ਟਰੀ ਡੇਟਾਬੇਸ ਤਿਆਰ ਕੀਤਾ ਗਿਆ ਹੈ ਅਤੇ ਜਿਸ ਵਿੱਚ ਅਜਿਹੇ ਲੋਕਾਂ ਉੱਤੇ ਨਜ਼ਰ ਰੱਖਣੀ ਪਵੇਗੀ ਇਸ ਤੋਂ ਇਲਾਵਾ ਮਨੁੱਖੀ ਤਸਕਰੀ ਵਿਰੁੱਧ ਵੀ ਇੱਕ ਯੂਨਿਟ ਕਾਇਮ ਕਰਨ ਦੀ ਅਸੀਂ ਯੋਜਨਾ ਬਣਾਈ ਹੈ

 

ਬੱਚਿਆਂ ਵਿੱਧ ਸੈਕਸ ਹਿੰਸਾ ਅਤੇ ਗੰਭੀਰ ਮਾਮਲਿਆਂ ਨਾਲ ਨਜਿੱਠਣ ਲਈ ਪੋਸਕੋ ਕਾਨੂੰਨ ਵਿੱਚ ਸੋਧ ਕਰਕੇ ਇਸ ਅਧੀਨ ਆਉਣ ਵਾਲੇ ਜੁਰਮਾਂ ਦੇ ਦਾਇਰੇ ਨੂੰ ਵੀ ਅਸੀਂ ਹੋਰ ਵਧਾਇਆ ਹੈ ਤਾਕਿ ਇਨ੍ਹਾਂ ਅਪਰਾਧਾਂ ਨੂੰ ਅਸੀਂ ਸਜ਼ਾ ਦੇ ਦਾਇਰੇ ਵਿੱਚ ਲਿਆ ਸਕੀਏ ਅਜਿਹੇ ਮਾਮਲਿਆਂ ਵਿੱਚ ਨਿਆਂ ਤੇਜ਼ੀ ਨਾਲ ਮਿਲੇ ਇਸ ਲਈ ਦੇਸ਼ ਭਰ ਵਿੱਚ ਇੱਕ ਹਜ਼ਾਰ ਤੋਂ ਵੱਧ ਫਾਸਟ ਟ੍ਰੈਕ ਕੋਰਟ ਬਣਾਈਆਂ ਜਾਣਗੀਆਂ

 

ਮਾਨਯੋਗ ਸਭਾਪਤੀ ਜੀ, ਸਦਨ ਵਿੱਚ CAAਉੱਤੇ ਕੋਈ ਚਰਚਾ ਹੋਈ ਹੈ ਇਥੇ ਵਾਰ-ਵਾਰ ਇਹ ਦੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਕਿ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਦੇ ਨਾਂ ਤੇ ਹਫੜਾ-ਦਫੜੀ ਫੈਲਾਈ ਗਈ, ਜੋ ਹਿੰਸਾ ਹੋਈ, ਉਸੇ ਨੂੰ ਅੰਦੋਲਨ ਦਾ ਅਧਿਕਾਰ ਮੰਨ ਲਿਆ ਗਿਆ ਵਾਰ-ਵਾਰ ਸੰਵਿਧਾਨ ਦੀ ਦੁਹਾਈ, ਉਸੇ ਦੇ ਨਾਂ ਤੇ un-democratic activityਨੂੰ ਕਵਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮੈਨੂੰ ਕਾਂਗਰਸ ਦੀ ਮਜਬੂਰੀ ਸਮਝ ਆਉਂਦੀ ਹੈ ਪਰ ਕੇਰਲ ਦੇ left front ਦੇ ਸਾਡੇ ਜੋ ਮਿੱਤਰ ਹਨ, ਉਨ੍ਹਾਂ ਨੂੰ ਜ਼ਰਾ ਸਮਝਣਾ ਚਾਹੀਦਾ ਹੈ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਇਥੇ ਆਉਣ ਤੋਂ ਪਹਿਲਾਂ ਕਿ ਕੇਰਲ ਦੇ ਮੁੱਖ ਮੰਤਰੀ - ਉਨ੍ਹਾਂ ਕਿਹਾ ਹੈ ਕਿ ਕੇਰਲ ਵਿੱਚ ਜੋ ਪ੍ਰਦਰਸ਼ਨ ਹੋ ਰਹੇ ਹਨ ਉਹ Extremistਗਰੁੱਪਾਂ ਦਾ ਹੱਥ ਹੋਣ ਦੀ ਗੱਲ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਕਹੀ ਹੈ

 

ਏਨਾ ਹੀ ਨਹੀਂ, ਉਨ੍ਹਾਂ ਨੇ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈਜਿਸ ਹਫੜਾ-ਦਫੜੀ ਤੋਂ ਤੁਸੀਂ ਕੇਰਲ ਵਿੱਚ ਪ੍ਰੇਸ਼ਾਨ ਹੋ, ਉਸ ਦੀ ਹਮਾਇਤ ਤੁਸੀਂ ਦਿੱਲੀ ਵਿੱਚ ਜਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕਿਵੇਂ ਕਰ ਸਕਦੇ ਹੋ

 

Citizenship Amendment Act ਨੂੰ ਲੈ ਕੇ ਜੋ ਕੁਝ ਵੀ ਕਿਹਾ ਜਾ ਰਿਹਾ ਹੈ, ਉਹ ਜੋ ਪ੍ਰਚਾਰਤ ਕੀਤਾ ਜਾ ਰਿਹਾ ਹੈ, ਉਸ ਨੂੰ ਲੈ ਕੇ ਸਾਰੇ ਸਾਥੀਆਂ ਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕੀ ਦੇਸ਼ ਨੂੰ misinform ਕਰਨਾ, misguide ਕਰਨਾ, ਇਸ ਰੁਝਾਨ ਨੂੰ ਸਾਨੂੰ ਸਭ ਨੂੰ ਰੋਕਣਾ ਚਾਹੀਦਾ ਹੈ ਕਿ ਨਹੀਂ ਰੋਕਣਾ ਚਾਹੀਦਾ ਹੈ? ਕੀ ਇਹ ਸਾਡਾ ਸਭ ਦਾ ਫਰਜ਼ ਹੈ ਕਿ ਨਹੀਂ ਹੈ ਕੀ ਸਾਨੂੰ ਅਜਿਹੀ ਕੰਪੇਨ ਦਾ ਹਿੱਸਾ ਬਣ ਜਾਣਾ ਚਾਹੀਦਾ ਹੈ? ਹੁਣ ਮੰਨ ਲਓ, ਕਿਸੇ ਦਾ ਸਿਆਸੀ ਭਲਾ ਹੋਣ ਵਾਲਾ ਨਹੀਂ ਹੈ, ਮੰਨ ਕੇ ਚਲੋ ਅਤੇ ਇਸ ਲਈ ਇਹ ਰਸਤਾ ਸਹੀ ਨਹੀਂ ਹੈ, ਮਿਲ ਬੈਠ ਕੇ ਜ਼ਰਾ ਸੋਚੋ ਕਿ ਕੀ ਅਸੀਂ ਸਹੀ ਰਸਤੇ ਉੱਤੇ ਜਾ ਰਹੇ ਹਾਂ ? ਅਤੇ ਇਹ ਕਿਹੋ ਜਿਹਾ ਦੋਹਰਾ ਚਰਿੱਤਰ ਹੈ, ਤੁਸੀਂ 24 ਘੰਟੇ ਘੱਟਗਿਣਤੀਆਂ ਦੀ ਦੁਹਾਈ ਦਿੰਦੇ ਹੋ, ਬਹੁਤ ਸ਼ਾਨਦਾਰ ਸ਼ਬਦਾਂ ਦੀ ਵਰਤੋਂ ਕਰਕੇ ਕਹਿ ਰਹੇ ਹੋ, ਆਨੰਦ ਜੀ ਨੂੰ ਹੁਣੇ ਮੈਂ ਸੁਣ ਰਿਹਾ ਸੀ ਪਰ ਅਤੀਤ ਦੀਆਂ ਗਲਤੀਆਂ ਕਾਰਨ ਗੁਆਂਢ ਵਿੱਚ ਘੱਟਗਿਣਤੀ ਜੋ ਬਣ ਗਏ, ਉਨ੍ਹਾਂ ਵਿਰੁੱਧ ਜੋ ਚਲ ਰਿਹਾ ਹੈ, ਉਸ ਦੀ ਪੀੜਾ ਤੁਹਾਨੂੰ ਕਿਉਂ ਨਹੀ ਹੋ ਰਹੀ? ਦੇਸ਼ ਦੀ ਉਮੀਦ ਹੈ ਕਿ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਲੋਕਾਂ ਨੂੰ ਡਰਾਉਣ ਦੀ ਬਜਾਏ ਸਹੀ ਜਾਣਕਾਰੀ ਦਿੱਤੀ ਜਾਵੇ ਇਹ ਸਾਡਾ ਸਭ ਦਾ ਫਰਜ਼ ਹੈ ਹੈਰਾਨੀ ਦੀ ਗੱਲ ਹੈ ਕਿ ਵਿਰੋਧੀ ਧਿਰ ਦੇ ਕਈ ਸਾਥੀ ਅੱਜ-ਕੱਲ੍ਹ ਬਹੁਤ ਉਤਸ਼ਾਹਿਤ ਹੋ ਗਏ ਹਨ ਜੋ ਕਦੀ silent ਸਨ ਅੱਜ-ਕਲ੍ਹ violent ਹਨ ਸਭਾਪਤੀ ਜੀ ਦਾ ਅਸਰ ਹੈ ਪਰ ਮੈਂ ਅੱਜ ਜਾਣਨਾ ਚਾਹੁੰਦਾ ਹਾਂ ਕਿ ਇਹ ਸਦਨ ਵੱਡੇ ਸੀਨੀਅਰ ਲੋਕਾਂ ਦਾ ਹੈ ਤਾਂ ਕੁਝ ਮਹਾਪੁਰਸ਼ਾਂ ਦੀਆਂ ਗੱਲਾਂ ਮੈਂ ਅੱਜ ਜ਼ਰਾ ਪੜ੍ਹ ਕੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ

ਪਹਿਲਾ ਬਿਆਨ ਹੈ - -“This House / is of the opinion that /in view of the insecurity/ of the life, property and honour/ of the minority communities /living in the Eastern Wing of Pakistan /and general denial of /all human rights to them /in that part of Pakistan/, the Government of India should /in addition to relaxing restrictions /in migration of people /belonging to the minority communities/ from East Pakistan to Indian Union /also consider steps for/ enlisting the world opinion.”

 

ਇਹ ਸਦਨ ਵਿੱਚ ਕਹੀ ਗਈ ਗੱਲ ਹੈ ਹੁਣ ਤੁਹਾਨੂੰ ਲੱਗੇਗਾ ਇਹ ਕੋਈ ਜਨਸੰਘ ਦੇ ਨੇਤਾ ਹੀ ਬੋਲ ਸਕਦੇ ਹਨ, ਇਹ ਤਾਂ ਕੌਣ ਬੋਲ ਸਕਦਾ ਹੈ ਅਜਿਹੀਆਂ ਗੱਲਾਂ ਉਸ ਵੇਲੇ ਤਾਂ ਭਾਜਪਾ ਸੀ ਨਹੀਂ ਜਨਸੰਘ ਸੀ ਤਾਂ ਉਨ੍ਹਾਂ ਨੇ ਸੋਚਿਆ ਹੋਵੇਗਾ ਜਨਸੰਘ ਵਾਲਾ ਬੋਲ ਸਕਦਾ ਹੈ ਪਰ ਇਹ ਬਿਆਨ ਕਿਸੇ ਬੀਜੇਪੀ ਜਾਂ ਜਨਸੰਘ ਦੇ ਨੇਤਾ ਦਾ ਨਹੀਂ ਹੈ

 

ਉਸੇ ਮਹਾਂਪੁਰਸ਼ ਦਾ ਇੱਕ ਦੂਸਰਾ ਵਾਕ ਮੈਂ ਦੱਸਦਾ ਹਾਂ, ਉਨ੍ਹਾਂ ਨੇ ਕਿਹਾ ਹੈ "ਜਿਥੋਂ ਤੱਕ ਈਸਟ ਪਾਕਿਸਤਾਨ ਦਾ ਤਾਲੁਕ ਹੈ, ਉਸ ਦਾ ਇਹ ਫੈਸਲਾ ਲਗਦਾ ਹੈ ਕਿ ਉਥੋਂ ਨਾਨ-ਮੁਸਲਿਮ ਜਿੰਨੇ ਹਨ ਸਾਰੇ ਕੱਢ ਦਿੱਤੇ ਜਾਣ ਉਹ ਇੱਕ ਇਸਲਾਮਿਕ ਸਟੇਟ ਹੈ ਇੱਕ ਇਸਲਾਮਿਕ ਸਟੇਟ ਦੇ ਨਾਤੇ ਉਹ ਇਹ ਸੋਚਦਾ ਹੈ ਕਿ ਇਥੇ ਇਸਲਾਮ ਨੂੰ ਮੰਨਣ ਵਾਲੇ ਹੀ ਰਹਿ ਸਕਦੇ ਹਨ ਅਤੇ ਗੈਰ ਇਸਲਾਮੀ ਲੋਕ ਨਹੀਂ ਰਹਿ ਸਕਦੇ ਹਨ ਲਿਹਾਜ਼ਾ ਹਿੰਦੂ ਕੱਢੇ ਜਾ ਰਹੇ ਹਨ, ਈਸਾਈ ਕੱਢੇ ਜਾ ਰਹੇ ਹਨ ਮੈਂ ਸਮਝਦਾ ਹਾਂ ਕਿ ਕਰੀਬ 37 ਹਜ਼ਾਰ ਤੋਂ ਵੱਧ ਕ੍ਰਿਸ਼ਚੀਅਨ ਅੱਜ ਉੱਥੋਂ ਹਿੰਦੁਸਤਾਨ ਵਿੱਚ ਗਏ ਹਨ ਬੋਧੀ ਵੀ ਉਥੋਂ ਕੱਢੇ ਜਾ ਰਹੇ ਹਨ"

ਇਹ ਵੀ ਕਿਸੇ ਜਨਸੰਘ ਦਾ ਜਾਂ ਭਾਜਪਾ ਦੇ ਨੇਤਾ ਦਾ ਵਾਕ ਨਹੀਂ ਹੈ ਅਤੇ ਸਦਨ ਨੂੰ ਮੈਂ ਦੱਸਣਾ ਚਾਹਾਂਗਾ ਇਹ ਸ਼ਬਦ ਉਸ ਮਹਾਂਪੁਰਸ਼ ਦੇ ਹਨ ਜੋ ਦੇਸ਼ ਦੇ ਹਰਮਨਪਿਆਰੇ ਪ੍ਰਧਾਨ ਮੰਤਰੀਆਂ ਵਿਚੋਂ ਇੱਕ ਰਹੇ ਹਨ, ਉਹ ਪੂਜਨੀਕ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਵਾਕ ਹਨ ਹੁਣ ਤੁਸੀਂ ਉਨ੍ਹਾਂ ਨੂੰ ਵੀ communal ਕਹਿ ਦਿਓਗੇ ਤੁਸੀਂ ਉਨ੍ਹਾਂ ਨੂੰ ਹਿੰਦੂ ਅਤੇ ਮੁਸਲਿਮ ਦੇ ਡਿਵਾਈਡਰ ਕਹਿ ਦਿਓਗੇ

 

ਇਹ ਬਿਆਨ ਲਾਲ ਬਹਾਦਰ ਸ਼ਾਸਤਰੀ ਜੀ ਨੇ ਸੰਸਦ ਵਿੱਚ 3 ਅਪ੍ਰੈਲ, 1964 ਨੂੰ ਦਿੱਤਾ ਸੀ ਨਹਿਰੂ ਜੀ ਉਸ ਸਮੇਂ ਪ੍ਰਧਾਨ ਮੰਤਰੀ ਸਨ ਉਦੋਂ ਧਾਰਮਿਕ ਪ੍ਰਤਾੜਨਾ ਕਰਕੇ ਭਾਰਤ ਆ ਰਹੇ ਸ਼ਰਨਾਰਥੀਆਂ ਬਾਰੇ ਸੰਸਦ ਵਿੱਚ ਚਰਚਾ ਹੋ ਰਹੀ ਸੀ ਉਸੇ ਦਰਮਿਆਨ ਸ਼ਾਸਤਰੀ ਜੀ ਨੇ ਇਹ ਗੱਲ ਕਹੀ ਸੀ

 

ਮਾਨਯੋਗ ਸਭਾਪਤੀ ਜੀ, ਹੁਣ ਮੈਂ ਮਾਨਯੋਗ ਸਦਨ ਨੂੰ ਇੱਕ ਹੋਰ ਬਿਆਨ ਬਾਰੇ ਦੱਸਦਾ ਹਾਂ ਅਤੇ ਇਹ ਖਾਸ ਕਰਕੇ ਮੇਰੇ ਸਮਾਜਵਾਦੀ ਮਿੱਤਰਾਂ ਨੂੰ ਵਿਸ਼ੇਸ਼ ਤੌਰ ਤੇ ਸਮਰਪਿਤ ਕਰ ਰਿਹਾ ਹਾਂ ਕਿਉਂਕਿ ਸ਼ਾਇਦ ਇਹੀ ਹਨ ਜਿਥੋਂ ਪ੍ਰੇਰਣਾ ਮਿਲ ਸਕਦੀ ਹੈ ਜ਼ਰਾ ਧਿਆਨ ਨਾਲ ਸੁਣੋ

"ਹਿੰਦੁਸਤਾਨ ਦਾ ਮੁਸਲਮਾਨ ਜੀਏ ਅਤੇ ਪਾਕਿਸਤਾਨ ਦਾ ਹਿੰਦੂ ਜੀਏ ਮੈਂ ਇਸ ਗੱਲ ਨੂੰ ਬਿਲਕੁਲ ਠੁਕਰਾਉਂਦਾ ਹਾਂ ਕਿ ਪਾਕਿਸਤਾਨ ਦੇ ਹਿੰਦੂ ਪਾਕਿਸਤਾਨ ਦੇ ਨਾਗਰਿਕ ਹਨ ਇਸ ਲਈ ਸਾਨੂੰ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਪਾਕਿਸਤਾਨ ਦਾ ਹਿੰਦੂ ਚਾਹੇ ਕਿਥੋਂ ਦਾ ਨਾਗਰਿਕ ਹੋਵੇ, ਪਰ ਉਸ ਦੀ ਰੱਖਿਆ ਕਰਨਾ ਸਾਡਾ ਓਨਾ ਹੀ ਫਰਜ਼ ਹੈ ਜਿੰਨਾ ਹਿੰਦੁਸਤਾਨ ਦੇ ਹਿੰਦੂ ਜਾਂ ਮੁਸਲਮਾਨ ਦਾ"

 

ਇਹ ਕਿਸ ਨੇ ਕਿਹਾ ਸੀ ਇਹ ਵੀ ਕਿਸੇ ਜਨਸੰਘ, ਭਾਜਪਾ ਵਾਲੇ ਦਾ ਨਹੀਂ ਹੈ ਇਹ ਸ਼੍ਰੀਮਾਨ ਰਾਮ ਮਨੋਹਰ ਲੋਹੀਆ ਜੀ ਦੀ ਗੱਲ ਹੈ ਸਾਡੇ ਸਮਾਜਵਾਦੀ ਸਾਥੀ, ਸਾਨੂੰ ਮੰਨਣ ਜਾਂ ਨਾ ਮੰਨਣ, ਪਰ ਘੱਟ ਤੋਂ ਘੱਟ ਲੋਹੀਆ ਜੀ ਨੂੰ ਤੁਸੀਂ ਨਕਾਰਨ ਦਾ ਕੰਮ ਨਾ ਕਰੇ, , ਇਹੋ ਮੇਰੀ ਉਨ੍ਹਾਂ ਨੂੰ ਬੇਨਤੀ ਹੈ

 

ਮਾਨਯੋਗ ਸਭਾਪਤੀ ਜੀ, ਮੈਂ ਇਸ ਸਦਨ ਵਿੱਚ ਸ਼ਾਸਤਰੀ ਜੀ ਦਾ ਇੱਕ ਹੋਰ ਬਿਆਨ ਪੜ੍ਹਨਾ ਚਾਹੁੰਦਾ ਹਾਂ ਇਹ ਬਿਆਨ ਉਨ੍ਹਾਂ ਨੇ ਸ਼ਰਨਾਰਥੀਆਂ ਉੱਤੇ ਰਾਜ ਸਰਕਾਰਾਂ ਦੀ ਭੂਮਿਕਾ ਬਾਰੇ ਦਿੱਤਾ ਸੀ ਅੱਜ ਵੋਟ ਬੈਂਕ ਦੀ ਰਾਜਨੀਤੀ ਕਾਰਨ ਰਾਜਾਂ ਦੇ ਅੰਦਰ ਵਿਧਾਨ ਸਭਾਵਾਂ ਵਿੱਚ ਪ੍ਰਸਤਾਵ ਕਰਕੇ ਜਿਵੇਂ ਦੀ ਖੇਡ ਖੇਡੀ ਜਾ ਰਹੀ ਹੈ, ਲਾਲ ਬਹਾਦੁਰ ਸ਼ਾਸਤਰੀ ਜੀ ਦੇ ਇਸ ਭਾਸ਼ਣ ਨੂੰ ਸੁਣ ਲਓ ਤੁਸੀਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿਥੇ ਜਾ ਰਹੇ ਸੀ, ਕਿਥੇ ਸੀ, ਕੀ ਹੋ ਗਿਆ ਹੈ ਤੁਹਾਨੂੰ ਲੋਕਾਂ ਨੂੰ

 

ਸਭਾਪਤੀ ਜੀ, ਲਾਲ ਬਹਾਦੁਰ ਸ਼ਾਸਤਰੀ ਜੀ ਨੇ ਕਿਹਾ ਸੀ

 

"ਸਾਡੀਆਂ ਤਮਾਮ ਸਟੇਟ ਗਵਰਨਮੈਂਟਸ ਨੇ ਇਸ ਨੂੰ (refugee settling) ਰਾਸ਼ਟਰੀ ਸਵਾਲ ਦੇ ਰੂਪ ਵਿੱਚ ਮੰਨਿਆ ਹੈ ਇਸ ਦੇ ਲਈ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ ਅਤੇ ਅਜਿਹਾ ਕਰਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕੀ ਬਿਹਾਰ ਅਤੇ ਕੀ ਉੜੀਸਾ, ਕੀ ਮੱਧ ਪ੍ਰਦੇਸ਼ ਅਤੇ ਕੀ ਉੱਤਰ ਪ੍ਰਦੇਸ਼, ਜਾਂ ਮਹਾਰਾਸ਼ਟਰ ਜਾਂ ਆਂਧਰ, ਸਾਰੇ ਰਾਜਾਂ ਨੇ, ਸਾਰੇ ਪ੍ਰਦੇਸ਼ਾਂ ਨੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਉਹ ਇਨ੍ਹਾਂ ਨੂੰ ਆਪਣੇ ਇਥੇ ਵਸਾਉਣ ਲਈ ਤਿਆਰ ਹਨ ਕਿਸੇ ਨੇ ਕਿਹਾ ਹੈ ਪੰਜਾਹ ਹਜ਼ਾਰ ਆਦਮੀ, ਕਿਸੇ ਨੇ ਕਿਹਾ ਪੰਦਰ੍ਹਾਂ ਹਜ਼ਾਰ ਫੈਮਲੀਜ਼, ਕਿਸੇ ਨੇ ਕਿਹਾ ਦੱਸ ਹਜ਼ਾਰ ਫੈਮਲੀਜ਼ ਵਸਾਉਣ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ"

ਸ਼ਾਸਤਰੀ ਜੀ ਦਾ ਇਹ ਬਿਆਨ ਉਦੋਂ ਦਾ ਹੈ ਜਦੋਂ 1964 ਵਿੱਚ ਦੇਸ਼ ਵਿੱਚ ਜ਼ਿਆਦਾਤਰ ਕਾਂਗਰਸ ਦੀਆਂ ਹੀ ਸਰਕਾਰਾਂ ਹੁੰਦੀਆਂ ਸਨ ਅੱਜ ਅਸੀਂ ਚੰਗਾ ਕੰਮ ਹੀ ਕਰ ਰਹੇ ਹਾਂ, ਅਤੇ ਤੁਸੀਂ ਰੋੜੇ ਅਟਕਾ ਰਹੇ ਹੋ ਕਿਉਂਕਿ ਤੁਹਾਡੀ ਵੋਟਬੈਂਕ ਦੀ ਸਿਆਸਤ ਹੈ

 

ਮਾਨਯੋਗ ਸਭਾਪਤੀ ਜੀ, ਮੈਂ ਇੱਕ ਹੋਰ ਉਦਾਹਰਣ ਦੇਣੀ ਚਾਹੁੰਦਾ ਹਾਂ - 25 ਨਵੰਬਰ, 1947 ਨੂੰ, ਦੇਸ਼ ਅਜ਼ਾਦ ਹੋਣ ਦੇ ਕੁਝ ਹੀ ਮਹੀਨਿਆਂ ਵਿੱਚ ਕਾਂਗਰਸ ਵਰਕਿੰਗ ਕਮੇਟੀ ਨੇ ਇੱਕ ਪ੍ਰਸਤਾਵ ਪਾਸ ਕੀਤਾ ਸੀ 25 ਨਵੰਬਰ, 1947, ਕਾਂਗਰਸ ਵਰਕਿੰਗ ਕਮੇਟੀ ਦਾ ਪ੍ਰਸਤਾਵ ਕੀ ਕਹਿੰਦਾ ਹੈ -

 

“Congress is /further bound to /afford full protection to/all those non-Muslims /from Pakistan /who have crossed the border /and come over to India /or may do so /to save their life /and honour.”

 

ਇਹ non-Muslims ਲਈ ਜੇ ਤੁਸੀਂ ਅੱਜ ਜੋ ਭਾਸ਼ਾ ਬੋਲ ਰਹੇ ਹੋ

ਮਾਨਯੋਗ ਸਭਾਪਤੀ ਜੀ, ਮੈਂ ਨਹੀਂ ਮੰਨਦਾ ਕਿ 25 ਨਵੰਬਰ, 1947 ਨੂੰ ਕਾਂਗਰਸ communal ਸੀ, ਮੈਂ ਨਹੀਂ ਮੰਨਦਾ ਹਾਂ ਅਤੇ ਅੱਜ ਅਚਾਨਕ secular ਹੋ ਗਈ, ਅਜਿਹਾ ਵੀ ਮੈਂ ਨਹੀਂ ਮੰਨਦਾ 25 ਨਵੰਬਰ, 1947 ਤੁਸੀਂ non-Muslims ਲਿਖਣ ਦੀ ਬਜਾਏ ਤੁਸੀਂ ਲਿਖ ਸਕਦੇ ਸੀ ਕਿ ਪਾਕਿਸਤਾਨ ਤੋਂ ਆਉਣ ਵਾਲੇ ਸਭ ਲੋਕਾਂ ਨੂੰ, ਕਿਉਂ ਨਹੀਂ ਲਿਖਿਆ ਅਜਿਹਾ non-Muslims ਕਿਉਂ ਲਿਖਿਆ?

ਵੰਡ ਤੋਂ ਬਾਅਦ ਜੋ ਹਿੰਦੂ ਪਾਕਿਸਤਾਨ ਵਿੱਚ ਰਹਿ ਗਏ ਸਨ, ਉਨ੍ਹਾਂ ਵਿਚੋਂ ਵਧੇਰੇ ਸਾਡੇ ਦੱਬੇ ਕੁਚਲੇ ਭਾਈ-ਭੈਣ ਸਨ ਇਨ੍ਹਾਂ ਲੋਕਾਂ ਨੂੰ ਬਾਬਾ ਸਾਹੇਬ ਅੰਬੇਡਕਰ ਨੇ ਕਿਹਾ ਸੀ -

 

“I would like to tell /the Scheduled Castes /who happen today to be/ impounded inside Pakistan /to come over to India….”

 

ਇਹ ਬਾਬਾ ਸਾਹੇਬ ਅੰਬੇਡਕਰ ਨੇ ਵੀ ਇਹੋ ਸੰਦੇਸ਼ ਦਿੱਤਾ ਸੀ ਇਹ ਸਾਰੇ ਬਿਆਨ ਜਿਨ੍ਹਾਂ ਮਹਾਨ ਹਸਤੀਆਂ ਦੇ ਹਨ, ਉਹ ਇਸ ਦੇਸ਼ ਦੇ ਰਾਸ਼ਟਰ ਨਿਰਮਾਤਾ ਹਨ ਕੀ ਉਹ ਸਾਰੇ communal ਸਨ? ਕਾਂਗਰਸ ਅਤੇ ਉਸ ਦੇ ਸਾਥੀ ਦੇਸ਼ ਦੇ ਰਾਸ਼ਟਰ ਨਿਰਮਾਤਾਵਾਂ ਨੂੰ ਵੀ ਵੋਟ ਬੈਂਕ ਦੀ ਸਿਆਸਤ ਕਾਰਨ ਭੁੱਲਣ ਲੱਗੇ ਹਨ, ਇਹ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ

 

ਮਾਨਯੋਗ ਸਭਾਪਤੀ ਜੀ, 1997 ਵੇਲੇ ਦੇ ਇਥੇ ਕਈ ਸਾਥੀ ਮੌਜੂਦ ਹੋਣਗੇ ਹੋ ਸਕਦਾ ਹੈ ਕਿ ਸਦਨ ਵਿੱਚ ਵੀ ਕੋਈ ਹੋਵੇ ਇਹ ਉਹ ਸਾਲ ਸੀ ਜਦੋਂ ਤੋਂ ਤੱਤਕਾਲੀ ਸਰਕਾਰ ਦੇ ਨਿਰਦੇਸ਼ਾਂ ਉੱਤੇ ਹਿੰਦੂਆਂ ਅਤੇ ਸਿੱਖਾਂ ਦੀ ਵਰਤੋਂ ਸ਼ੁਰੂ ਹੋਈ ਪਹਿਲਾਂ ਨਹੀ ਹੁੰਦੀ ਸੀ, ਜੋੜਿਆ ਗਿਆ ਇਸ ਇਸ ਨੂੰ 2011 ਵਿੱਚ ਇਸ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਕ੍ਰਿਸ਼ਚੀਅਨ ਅਤੇ ਬੁਧਿਸਟ ਸ਼ਬਦਾਂ ਦੀ ਕੈਟਾਗਰੀ ਨੂੰ ਵੀ ਬਣਾਇਆ ਗਿਆ ਇਹ ਸਭ 2011 ਵਿੱਚ ਹੋਇਆ

 

ਸਾਲ 2003 ਵਿੱਚ ਲੋਕ ਸਭਾ ਵਿੱਚ Citizenship amendment Bill ਪੇਸ਼ ਕੀਤਾ ਗਿਆ Citizenship amendment Bill 2003 ਉੱਤੇ ਜਿਸ Standing Committee of Parliament ਨੇ ਚਰਚਾ ਕੀਤੀ ਅਤੇ ਫਿਰ ਉਸ ਨੂੰ ਅੱਗੇ ਵਧਾਇਆ, ਉਸ ਕਮੇਟੀ ਦੇ ਕਾਂਗਰਸ ਦੇ ਕਈ ਮੈਂਬਰ ਅੱਜ ਵੀ ਇਥੇ ਹਨ, ਜੋ ਉਸ ਕਮੇਟੀ ਵਿੱਚ ਸਨ ਅਤੇ Standing Committee of Parliament ਦੀ ਇਸੇ ਰਿਪੋਰਟ ਵਿੱਚ ਕਿਹਾ ਗਿਆ, "ਗੁਆਂਢੀ ਦੇਸ਼ਾਂ ਤੋਂ ਆ ਰਹੀਆਂ ਘੱਟ ਗਿਣਤੀਆਂ ਨੂੰ ਦੋ ਹਿੱਸਿਆਂ ਵਿੱਚ ਦੇਖਿਆ ਜਾਵੇ, ਇੱਕ ਜੋ religious persecution ਕਾਰਨ ਆਉਂਦੇ ਹਨ ਅਤੇ ਦੂਸਰਾ ਉਹ ਨਾਜਾਇਜ਼ migrants ਜੋ civil disturbance ਕਾਰਨ ਆਉਂਦੇ ਹਨ" ਇਸ ਕਮੇਟੀ ਦੀ ਰਿਪੋਰਟ ਹੈ ਅੱਜ ਜਦੋਂ ਇਹ ਸਰਕਾਰ ਇਹੋ ਗੱਲ ਕਰ ਰਹੀ ਹੈ ਤਾਂ ਇਸ ਉੱਤੇ 17 ਸਾਲਾਂ ਬਾਅਦ ਹੰਗਾਮਾ ਕਿਉਂ ਹੋ ਰਿਹਾ ਹੈ

 

28 ਫਰਵਰੀ, ਸਭਾਪਤੀ ਜੀ, 28 ਫਰਵਰੀ 2004 ਨੂੰ ਕੇਂਦਰ ਸਰਕਾਰ ਨੇ ਰਾਜਸਥਾਨ ਦੇ ਮੁੱਖ ਮੰਤਰੀ ਦੀ ਤਾਕੀਦ ਤੇ ਰਾਜਸਥਾਨ ਦੇ ਦੋ ਜ਼ਿਲ੍ਹਿਆਂ ਅਤੇ ਗੁਜਰਾਤ ਦੇ ਚਾਰ ਜ਼ਿਲ੍ਹਿਆਂ ਦੇ ਕੁਲੈਕਟਰਾਂ ਨੂੰ ਇਹ ਅਧਿਕਾਰ ਦਿੱਤਾ ਕਿ ਉਹ ਪਾਕਿਸਤਾਨ ਤੋਂ ਆਏ minority Hindu Community ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇ ਸਕਣ ਇਹ ਨਿਯਮ 2005 ਅਤੇ 2006 ਵਿੱਚ ਵੀ ਲਾਗੂ ਰਿਹਾ 2005 ਅਤੇ 2006 ਵਿੱਚ ਤੁਸੀਂ ਹੀ ਸੀ ਤਦ ਉਹ ਸੰਵਿਧਾਨ ਦੀ ਮੂਲ ਭਾਵਨਾ ਨੂੰ ਕੋਈ ਖਤਰਾ ਨਹੀਂ ਸੀ, ਉਸ ਦੇ ਵਿਰੁੱਧ ਨਹੀਂ ਸੀ

 

ਅੱਜ ਤੋਂ 10 ਸਾਲ ਪਹਿਲਾਂ ਤੱਕ ਠੀਕ ਸੀ, ਜਿਸ ਉੱਤੇ ਕੋਈ ਰੌਲਾ ਨਹੀਂ ਪੈਂਦਾ ਸੀ, ਅੱਜ ਅਚਾਨਕ ਤੁਹਾਡੀ ਦੁਨੀਆ ਬਦਲ ਗਈ ਹੈ ਹਾਰ, ਹਾਰ ਤੁਹਾਨੂੰ ਏਨਾ ਪ੍ਰੇਸ਼ਾਨ ਕਰਦੀ ਹੋਵੇਗੀ, ਮੈਂ ਕਦੀ ਸੋਚਿਆ ਨਹੀਂ ਸੀ

ਮਾਨਯੋਗ ਸਭਾਪਤੀ ਜੀ, ਐੱਨਪੀਆਰ ਦੀ ਵੀ ਕਾਫੀ ਚਰਚਾ ਹੋ ਰਹੀ ਹੈ ਜਨਗਣਨਾ ਅਤੇ NPR ਆਮ ਪ੍ਰਸ਼ਾਸਨਿਕ ਸਰਗਰਮੀਆਂ ਹਨ ਜੋ ਦੇਸ਼ ਵਿੱਚ ਪਹਿਲਾਂ ਵੀ ਹੁੰਦੀਆਂ ਆਈਆਂ ਹਨ ਪਰ ਜਦੋਂ ਵੋਟ ਬੈਂਕ ਪੋਲਟਿਕਸ ਦੀ ਅਜਿਹੀ ਮਜਬੂਰੀ ਹੋਵੇ ਤਾਂ ਖੁਦ ਐੱਨਪੀਆਰ ਨੂੰ 2010 ਵਿੱਚ ਲਿਆਉਣ ਵਾਲੇ ਲੋਕ ਅੱਜ ਲੋਕਾਂ ਵਿੱਚ ਭਰਮ ਫੈਲਾ ਰਹੇ ਹਨ, ਵਿਰੋਧ ਕਰ ਰਹੇ ਹਨ

 

ਮਾਨਯੋਗ ਸਭਾਪਤੀ ਜੀ, ਜੇ ਤੁਸੀਂ ਸੈਂਸਿਜ਼ ਵਿੱਚ ਦੇਖੋਗੇ ਤਾਂ ਦੇਸ਼ ਅਜ਼ਾਦ ਹੋਣ ਤੋਂ ਬਾਅਦ ਪਹਿਲੇ ਦਹਾਕੇ ਵਿੱਚ ਕੁਝ ਸਵਾਲ ਹੋਣਗੇ, ਦੂਜੇ ਦਹਾਕੇ ਵਿੱਚ ਕੁਝ ਸਵਾਲ ਕੱਢ ਦਿੱਤੇ ਹੋਣਗੇ, ਕੁਝ ਜੋੜੇ ਹੋਣਗੇ ਜਿਵੇਂ-ਜਿਵੇਂ ਲੋੜ ਰਹਿੰਦੀ ਹੈ ਹਰ ਚੀਜ਼ ਵਿੱਚ ਇਹ ਗਵਰਨੈਂਸ ਦੇ ਵਿਸ਼ੇ ਹੁੰਦੇ ਹਨ, ਛੋਟੀਆਂ ਮੋਟੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ, ਅਸੀਂ ਅਫਵਾਹਾਂ ਫੈਲਾਉਣ ਦਾ ਕੰਮ ਨਾ ਕਰੀਏ ਸਾਡੇ ਦੇਸ਼ ਵਿੱਚ ਪਹਿਲਾਂ ਮਾਤ ਭਾਸ਼ਾ ਦਾ ਏਨਾ ਵੱਡਾ ਸੰਕਟ ਕਦੀ ਨਹੀਂ ਸੀ ਅੱਜ ਸੂਰਤ ਦੇ ਅੰਦਰ ਉੜੀਸਾ ਤੋਂ ਮਾਈਗ੍ਰੇਟ ਹੋ ਕੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਆਏ ਹਨ ਅਤੇ ਗੁਜਰਾਤ ਸਰਕਾਰ ਇਹ ਕਹੇ ਕਿ ਅਸੀਂ ਉੜੀਆ ਸਕੂਲ ਨਹੀਂ ਚਲਾਵਾਂਗੇ ਤਾਂ ਕਦ ਤੱਕ ਚੱਲੇਗਾ ਮੈਂ ਮੰਨਦਾ ਹਾਂ ਕਿ ਸਰਕਾਰ ਕੋਲ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕੌਣ ਵਿਅਕਤੀ ਕਿਹੜੀ ਮਾਤ-ਭਾਸ਼ਾ ਬੋਲਦਾ ਹੈ, ਉਸ ਦੇ ਪਿਤਾ ਜੀ ਕਿਹੜੀ ਭਾਸ਼ਾ ਬੋਲਦੇ ਸਨ, ਤਦ ਜਾ ਕੇ ਸੂਰਤ ਵਿੱਚ ਉੜੀਆ ਸਕੂਲਾਂ ਨੂੰ ਚਾਲੂ ਕੀਤਾ ਜਾ ਸਕਦਾ ਹੈ ਪਹਿਲਾਂ ਮਾਈਗ੍ਰੇਸ਼ਨ ਨਹੀਂ ਹੁੰਦੀ ਸੀ ਅੱਜ ਜਦੋਂ ਮਾਈਗ੍ਰੇਸ਼ਨ ਹੁੰਦੀ ਹੈ ਤਾਂ ਇਹ ਜ਼ਰੂਰੀ ਹੁੰਦਾ ਹੈ

 

ਮਾਨਯੋਗ ਸਭਾਪਤੀ ਜੀ, ਪਹਿਲਾਂ ਸਾਡੇ ਦੇਸ਼ ਵਿੱਚ ਮਾਈਗ੍ਰੇਸ਼ਨ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਸੀ ਸਮਾਂ ਰਹਿੰਦੇ-ਰਹਿੰਦੇ ਸ਼ਹਿਰਾਂ ਪ੍ਰਤੀ ਪ੍ਰੇਮ ਵਧਣਾ, ਸ਼ਹਿਰਾਂ ਦਾ ਵਿਕਾਸ ਹੋਣਾ, ਲੋਕਾਂ ਦੀਆਂ aspiration ਬਦਲਣਾ, ਤਾਂ ਪਿਛਲੇ 30-40 ਸਾਲਾਂ ਵਿੱਚ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਮਾਈਗ੍ਰੇਸ਼ਨ ਨਜ਼ਰ ਆਉਂਦੀ ਹੈ ਹੁਣ ਇਹ ਮਾਈਗ੍ਰੇਸ਼ਨ ਦਾ ਮੈਂ ਵੀ, ਅੱਜ ਜਦੋਂ ਤੱਕ ਕਿਨ੍ਹਾਂ ਜ਼ਿਲ੍ਹਿਆਂ ਤੋਂ ਜ਼ਿਆਦਾ ਮਾਈਗ੍ਰੇਸ਼ਨ ਹੁੰਦੀ ਹੈ, ਕੌਣ ਜ਼ਿਲ੍ਹਾ ਛੱਡ ਕੇ ਜਾ ਰਹੇ ਹਨ, ਇਸ ਦੀ ਜਾਣਕਾਰੀ ਤੋਂ ਬਿਨਾਂ ਉਸ ਜ਼ਿਲ੍ਹੇ ਦੀ development ਨੂੰ ਤੁਸੀਂ ਪਹਿਲ ਨਹੀਂ ਦੇ ਸਕਦੇ

 

ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਅਤੇ ਇਹ ਸਾਰੇ ..... ਅਤੇ ਦੂਸਰਾ ਏਨੀਆਂ ਅਫਵਾਹਾਂ ਫੈਲਾ ਰਹੇ ਹੋ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਤੁਸੀਂ ਤਾਂ 2010 ਵਿੱਚ ਐੱਨਪੀਆਰ ਲਿਆਏ ਅਸੀਂ 2014 ਤੋਂ ਇਥੇ ਬੈਠੇ ਹਾਂ, ਕੀ ਇਸੇ ਐੱਨਪੀਆਰ ਨੂੰ ਲੈ ਕੇ ਕਿਸੇ ਲਈ ਸਵਾਲੀਆ ਨਿਸ਼ਾਨ ਅਸੀਂ ਖੜ੍ਹਾ ਕੀਤਾ, ਰਿਕਾਰਡ ਤਾਂ ਸਾਡੇ ਕੋਲ ਹੈ ਕਿਉਂ ਨਹੀਂ ਹੈ, ਕਿਉਂ ਝੂਠ ਬੋਲ ਰਹੇ ਹੋ ? ਕਿਉਂ ਮੂਰਖ ਬਣਾ ਰਹੇ ਹੋ? ਤੁਹਾਡੇ ਐੱਨਪੀਆਰ ਦਾ ਰਿਕਾਰਡ ਸਾਡੇ ਕੋਲ ਹੈ ਤੁਹਾਡੇ ਸਮੇਂ ਦਾ ਐੱਨਪੀਆਰ ਰਿਕਾਰਡ ਹੈ ਇਸ ਦੇਸ਼ ਦੇ ਕਿਸੇ ਵੀ ਸ਼ਹਿਰੀ ਨੂੰ ਉਸ ਐੱਨਪੀਆਰ ਦੇ ਅਧਾਰ ਉੱਤੇ ਤੰਗ ਪ੍ਰੇਸ਼ਾਨ ਨਹੀਂ ਕੀਤਾ ਗਿਆ

 

ਏਨਾ ਹੀ ਨਹੀਂ, ਮਾਨਯੋਗ ਸਭਾਪਤੀ ਜੀ, ਯੂਪੀਏ ਦੇ ਤਤਕਾਲੀ ਗ੍ਰਿਹ ਮੰਤਰੀ ਨੇ NPR ਦੀ ਸ਼ੁਰੂਆਤ ਦੇ ਸਮੇਂ ਹਰ ਆਮ ਨਿਵਾਸੀ Usual resident ਦੇ NPR ਵਿੱਚ ਐਨਰੋਲਮੈਂਟ ਦੀ ਲੋੜ ਉੱਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ ਹਰ ਕਿਸੇ ਨੂੰ ਇਸ ਯਤਨ ਦਾ ਹਿੱਸਾ ਬਣਨਾ ਚਾਹੀਦਾ ਹੈ ਉਨ੍ਹਾਂ ਨੇ ਬਕਾਇਦਾ ਮੀਡੀਆ ਨੂੰ ਵੀ ਅਪੀਲ ਕੀਤੀ ਸੀ ਕਿ ਮੀਡੀਆ ਐੱਨਪੀਆਰ ਦਾ ਪ੍ਰਚਾਰ ਕਰੇ ਲੋਕਾਂ ਨੂੰ ਸਿੱਖਿਅਤ ਕਰੇ, ਲੋਕ ਐਨਪੀਆਰ ਨਾਲ ਜੁੜਨ, ਤਾਂ ਉਸ ਵੇਲੇ ਦੇ ਗ੍ਰਿਹ ਮੰਤਰੀ ਨੇ ਜਨਤਕ ਅਪੀਲ ਕੀਤੀ ਸੀ

 

ਯੂਪੀਏ ਨੇ 2010 ਵਿੱਚ NPR ਲਾਗੂ ਕਰਵਾਇਆ, 2011 ਵਿੱਚ NPR ਲਈ biometric ਡੇਟਾ ਵੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਜਦੋਂ 2014 ਵਿੱਚ ਸਰਕਾਰ ਤੋਂ ਗਏ, ਉਸ ਵੇਲੇ ਤੱਕ NPR ਅਧੀਨ ਕਰੋੜਾਂ ਸ਼ਹਿਰੀਆਂ ਦੀ ਫੋਟੋ ਸਕੈਨ ਕਰਕੇ ਰਿਕਾਰਡ ਮੇਨਟੇਨ ਕਰਨ ਦਾ ਕੰਮ ਪੂਰਾ ਕਰ ਲਿਆ ਗਿਆ ਸੀ ਅਤੇ biometric ਡੇਟਾ ਕੁਲੈਕਸ਼ਨ ਦਾ ਕੰਮ ਪ੍ਰਗਤੀ ਤੇ ਸੀ ਇਹ ਤੁਹਾਡੇ ਕਾਰਜਕਾਲ ਦੀ ਮੈਂ ਗੱਲ ਦੱਸ ਰਿਹਾ ਹਾਂ

 

ਅੱਜ ਜਦੋਂ ਅਸੀਂ ਆਪਣੇ ਆਪ ਵੱਲੋਂ ਤਿਆਰ ਉਨ੍ਹਾਂ NPR ਰਿਕਾਰਡਜ਼ ਨੂੰ 2015 ਵਿੱਚ ਅਪਡੇਟ ਕੀਤਾ ਅਤੇ ਇਨ੍ਹਾਂ NPR ਰਿਕਾਰਡਜ਼ ਦੇ ਜ਼ਰੀਏ ਪ੍ਰਧਾਨ ਮੰਤਰੀ ਜਨਧਨ ਯੋਜਨਾ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਵਰਗੀਆਂ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਵਿੱਚ ਰਹਿ ਗਏ ਲਾਭਾਰਥੀ ਸਨ, ਉਨ੍ਹਾਂ ਨੂੰ ਸ਼ਾਮਲ ਕਰਨ ਲਈ ਤੁਹਾਡੇ ਵੱਲੋਂ ਤਿਆਰ ਕੀਤੇ ਗਏ NPR ਦੇ ਰਿਕਾਰਡ ਦੀ ਹਾਂ-ਪੱਖੀ ਵਰਤੋਂ ਅਸੀਂ ਕੀਤੀ ਹੈ ਅਤੇ ਗ਼ਰੀਬਾਂ ਨੂੰ ਲਾਭ ਪਹੁੰਚਾਇਆ ਹੈ

 

ਪਰ ਅੱਜ ਸਿਆਸੀ ਮਾਹੌਲ ਬਣਾ ਕੇ ਤੁਸੀਂ NPR ਦਾ ਵਿਰੋਧ ਕਰ ਰਹੇ ਹੋ ਅਤੇ ਕਰੋੜਾਂ ਗਰੀਬਾਂ ਨੂੰ ਸਰਕਾਰ ਦੀਆਂ ਇਨ੍ਹਾਂ ਜਨ ਕਲਿਆਣਕਾਰੀ ਯੋਜਨਾਵਾਂ ਦਾ ਹਿੱਸਾ ਬਣਨ ਤੋਂ ਰੋਕਣ ਦਾ ਅਸੀਂ ਪਾਪ ਕਰ ਰਹੇ ਹਾਂ ਆਪਣੇ ਤੁੱਛ ਸਿਆਸੀ ਨੈਰੇਟਿਵ ਲਈ ਜੋ ਵੀ ਇਹ ਕਰ ਰਹੇ ਹਨ, ਉਨ੍ਹਾਂ ਦੀ ਗ਼ਰੀਬ ਵਿਰੋਧੀ ਮਾਨਸਿਕਤਾ ਪ੍ਰਗਟ ਹੋ ਰਹੀ ਹੈ

 

2020 ਦੀ ਜਨਗਣਨਾ ਦੇ ਨਾਲ-ਨਾਲ ਅਸੀਂ NPR ਰਿਕਾਰਡਜ਼ ਨੂੰ ਅਪਡੇਟ ਕਰਨਾ ਚਾਹੁੰਦੇ ਹਾਂ ਤਾਕਿ ਗਰੀਬਾਂ ਲਈ ਚਲ ਰਹੀਆਂ ਇਹ ਯੋਜਨਾਵਾਂ ਹੋਰ ਜ਼ਿਆਦਾ ਪ੍ਰਭਾਵੀ ਢੰਗ ਨਾਲ ਅਤੇ ਇਮਾਨਦਾਰੀ ਨਾਲ ਉਨ੍ਹਾਂ ਤੱਕ ਪਹੁੰਚ ਸਕਣ ਪਰ ਕਿਉਂਕਿ ਹੁਣ ਤੁਸੀਂ ਵਿਰੋਧੀ ਧਿਰ ਵਿੱਚ ਹੋ ਤਾਂ ਤੁਹਾਡੇ ਹੀ ਵੱਲੋਂ ਸ਼ੁਰੂ ਕੀਤਾ ਗਿਆ NPR ਤੁਹਾਨੂੰ ਹੀ ਬੁਰਾ ਨਜ਼ਰ ਆਉਣ ਲੱਗਾ ਹੈ

 

ਸਾਰੇ ਰਾਜਾਂ ਨੇ, ਮਾਨਯੋਗ ਸਭਾਪਤੀ ਜੀ, ਸਾਰੇ ਰਾਜਾਂ ਨੇ ਬਾਕਾਇਦਾ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਅਪਰੂਵ ਕੀਤਾ ਹੈ ਹੁਣ ਕੁਝ ਰਾਜਾਂ ਨੇ ਅਚਾਨਕ ਯੂ-ਟਰਨ ਲੈ ਲਿਆ ਹੈ ਅਤੇ ਇਸ ਵਿੱਚ ਅੜੰਗਾ ਲਗਾ ਰਹੇ ਹਨ ਅਤੇ ਜਾਣ ਬੁੱਝ ਕੇ ਇਸ ਦੇ ਮਹੱਤਵ ਅਤੇ ਗ਼ਰੀਬਾਂ ਲਈ ਇਸ ਦੇ ਫਾਇਦਿਆਂ ਨੂੰ ਅਣਡਿੱਠ ਕਰ ਰਹੇ ਹਨ ਜਿਨ੍ਹਾਂ ਕੰਮਾਂ ਨੂੰ ਤੁਸੀਂ 70 ਸਾਲਾਂ ਵਿੱਚ ਨਹੀਂ ਕੀਤਾ, ਉਨ੍ਹਾਂ ਨੂੰ ਵਿਰੋਧੀ ਧਿਰ ਵਿੱਚ ਬੈਠ ਕੇ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ, ਸਾਨੂੰ ਸ਼ੋਭਾ ਨਹੀਂ ਦਿੰਦਾ

 

ਪਰ ਜਿਸ ਕੰਮ ਨੂੰ ਬਕਾਇਦਾ ਤੁਸੀਂ ਲਿਆਏ, ਅੱਗੇ ਵਧਾਇਆ, ਮੀਡੀਆ ਵਿੱਚ ਪ੍ਰਚਾਰ ਕਰਵਾਇਆ, ਹੁਣ ਉਸੇ ਨੂੰ ਹੀ ਅਛੂਤ ਦੱਸ ਕੇ ਵਿਰੋਧ ਕਰਨ ਵਿੱਚ ਜੁਟ ਗਏ ਹੋ, ਇਹ ਇਸ ਗੱਲ ਦਾ ਸਬੂਤ ਹੈ ਕਿ ਤੁਹਾਡੇ ਨੈਰੇਟਿਵਜ਼ ਸਿਰਫ ਅਤੇ ਸਿਰਫ ਵੋਟ ਬੈਂਕ ਦੀ ਸਿਆਸਤ ਦੇ ਹਿਸਾਬ ਨਾਲ ਤੈਅ ਹੁੰਦੇ ਹਨ ਜੇ ਤੁਸ਼ਟੀਕਰਨ ਦਾ ਸਵਾਲ ਹੋਵੇ ਤਾਂ ਵਿਕਾਸ ਅਤੇ ਵੰਡ ਵਿਚੋਂ ਤੁਸੀਂ ਡੰਕੇ ਦੀ ਚੋਟ ਉੱਤੇ ਵੰਡ ਦਾ ਰਾਹ ਫੜਦੇ ਹੋ

 

ਅਜਿਹੇ ਮੌਕਾਪ੍ਰਸਤ ਵਿਰੋਧ ਨਾਲ ਕਿਸੇ ਵੀ ਪਾਰਟੀ ਨੂੰ ਲਾਭ ਜਾਂ ਨੁਕਸਾਨ ਤਾਂ ਹੋ ਸਕਦਾ ਹੈ ਪਰ ਇਸ ਨਾਲ ਦੇਸ਼ ਨੂੰ ਨੁਕਸਾਨ ਯਕੀਨੀ ਤੌਰ ਤੇ ਹੁੰਦਾ ਹੈ ਦੇਸ਼ ਵਿੱਚ ਅਵਿਸ਼ਵਾਸ ਦੀ ਸਥਿਤੀ ਬਣਦੀ ਹੈ ਇਸ ਲਈ ਮੇਰੀ ਬੇਨਤੀ ਰਹੇਗੀ ਕਿ ਅਸੀਂ ਸੱਚ ਨੂੰ, ਸਹੀ ਸਥਿਤੀ ਨੂੰ ਹੀ ਜਨਤਾ ਦਰਮਿਆਨ ਲਿਜਾਈਏ

ਇਸ ਦਹਾਕੇ ਵਿੱਚ ਦੁਨੀਆ ਦੀਆਂ ਭਾਰਤ ਤੋਂ ਬਹੁਤ ਉਮੀਂਦਾ ਹਨ ਅਤੇ ਭਾਰਤੀਆਂ ਨੂੰ ਸਾਡੇ ਤੋਂ ਬਹੁਤ ਉਮੀਂਦਾ ਹਨ ਇਨ੍ਹਾਂ ਉਮੀਂਦਾ ਦੀ ਪੂਰਤੀ ਲਈ ਸਾਡੇ ਸਭ ਦੇ ਯਤਨ 130 ਕਰੋੜ ਭਾਰਤ ਵਾਸੀਆਂ ਦੀਆਂ ਉਮੀਦਾਂ ਅਨੁਸਾਰ ਹੋਣੇ ਚਾਹੀਦੇ ਹਨ

 

ਇਹ ਤਾਂ ਹੀ ਸੰਭਵ ਹੈ ਜਦੋਂ ਰਾਸ਼ਟਰਹਿੱਤ ਦੇ ਸਾਰੇ ਮਾਮਲਿਆਂ ਵਿੱਚ ਇਹ ਸਦਨ संगच्छध्वम्,संवदध्वम् ਯਾਨੀ ਸਾਥ ਚਲੋ, ਇੱਕ ਸੁਰ ਵਿੱਚ ਅੱਗੇ ਵਧੋ, ਇਸ ਸੰਕਲਪ ਨਾਲ ਚਲਦੇ ਹਨ Debates ਹੋਣ, discussions ਹੋਣ ਅਤੇ ਫਿਰ decisions ਹੋਣ

ਸ਼੍ਰੀਮਾਨ ਦਿਗਵਿਜੇ ਸਿੰਘ ਜੀ ਨੇ ਇਥੇ ਇੱਕ ਕਵਿਤਾ ਸੁਣਾਈ, ਤਾਂ ਮੈਨੂੰ ਵੀ ਇੱਕ ਕਵਿਤਾ ਯਾਦ ਆ ਗਈ

 

I have No House, Only Open Spaces

 

Filled with Truth Kindness, Desire and Dreams

 

Desire to see my country Developed and Great,

 

Dreams to see Happiness and peace around!!

 

ਮੈਨੂੰ ਭਾਰਤ ਦੇ ਮਹਾਨ ਸਪੂਤ, ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਕਲਾਮ ਦੀਆਂ ਇਹ ਲਾਈਨਾਂ ਚੰਗੀਆਂ ਲੱਗੀਆਂ ਮੈਨੂੰ ਇਹ ਚੰਗਾ ਲੱਗਾ ਅਤੇ ਤੁਹਾਨੂੰ ਤੁਹਾਡੀ ਪਸੰਦ ਦੀਆਂ ਲਾਈਨਾਂ ਚੰਗੀਆਂ ਲੱਗੀਆਂ ਉਹ ਕਹਾਵਤ ਵੀ ਤੁਸੀਂ ਕਾਫੀ ਸੁਣੀ ਹੋਵੇਗੀ ਜਾਕੀ ਰਹੀ ਭਾਵਨਾ ਜੈਸੀ, ਪ੍ਰਭੂ ਮੂਰਤ ਦੇਖੀ ਤਿਨ ਤੈਸੀ ਹੁਣ ਤੈਅ ਤੁਸੀਂ ਕਰਨਾ ਹੈ ਕਿ ਆਪਣੀ ਪਸੰਦ ਬਦਲੀਏ ਜਾਂ ਫਿਰ 21ਵੀਂ ਸਦੀ ਵਿੱਚ 20ਵੀਂ ਸਦੀ ਦਾ nostalgia ਲੈ ਕੇ ਜਿਊਂਦੇ ਰਹੀਏ

 

ਇਹ ਨਵਾਂ ਭਾਰਤ ਅੱਗੇ ਵਧ ਚੱਲਿਆ ਹੈ ਇਹ ਕਰਤੱਵ ਦੇ ਰਾਹ ਤੇ ਵਧ ਚੱਲਿਆ ਹੈ ਅਤੇ ਕਰਤੱਵ ਵਿੱਚ ਹੀ ਸਾਰੇ ਅਧਿਕਾਰਾਂ ਦਾ ਸਾਰ ਹੈ, ਇਹੋ ਤਾਂ ਮਹਾਤਮਾ ਗਾਂਧੀ ਜੀ ਦਾ ਸੰਦੇਸ਼ ਹੈ

ਆਓ, ਅਸੀਂ ਗਾਂਧੀ ਜੀ ਦੇ ਦੱਸੇ ਕਰਤੱਵ ਦੇ ਰਾਹ ਉੱਤੇ ਅੱਗੇ ਵਧਦੇ ਹੋਏ ਇੱਕ ਖੁਸ਼ਹਾਲ, ਸਮਰੱਥ ਅਤੇ ਸੰਕਲਪਿਤ ਨਵੇਂ ਭਾਰਤ ਦੇ ਨਿਰਮਾਣ ਵਿੱਚ ਜੁਟ ਜਾਈਏ ਸਾਡੇ ਸਭ ਦੇ ਸਮੂਹਿਕ ਯਤਨਾਂ ਨਾਲ ਹੀ ਭਾਰਤ ਦੀ ਹਰ ਅਕਾਂਖਿਆ, ਹਰ ਸੰਕਲਪ ਸਿੱਧ ਹੋਵੇਗਾ

 

ਇੱਕ ਵਾਰੀ ਫਿਰ ਰਾਸ਼ਟਰਪਤੀ ਜੀ ਦਾ ਅਤੇ ਤੁਸੀ ਸਭ ਮੈਂਬਰਾਂ ਦਾ ਮੈਂ ਦਿਲੋਂ ਬਹੁਤ-ਬਹੁਤ ਧੰਨਵਾਦ ਵਿਅਕਤ ਕਰਦਾ ਹਾਂ ਅਤੇ ਮੈਂ ਇਸ ਭਾਵਨਾ ਨਾਲ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪਹਿਲ ਦਿੰਦੇ ਹੋਏ, ਭਾਰਤ ਦੇ ਸੰਵਿਧਾਨ ਦੀਆਂ ਉੱਚ ਭਾਵਨਾਵਾਂ ਦਾ ਆਦਰ ਕਰਦੇ ਹੋਏ ਅਸੀਂ ਸਭ ਮਿਲ ਕੇ ਚੱਲੀਏ, ਦੇਸ਼ ਨੂੰ ਅੱਗੇ ਵਧਾਉਣ ਲਈ ਅਸੀਂ ਆਪਣਾ ਯੋਗਦਾਨ ਦੇਈਏ, ਇਸੇ ਭਾਵਨਾ ਨਾਲ ਮੈਂ ਫਿਰ ਇੱਕ ਵਾਰੀ ਮਾਨਯੋਗ ਰਾਸ਼ਟਰਪਤੀ ਜੀ ਦਾ ਧੰਨਵਾਦ ਵਿਅਕਤ ਕਰਦਾ ਹਾਂ ਅਤੇ ਇਸ ਚਰਚਾ ਨੂੰ ਖੁਸ਼ਹਾਲ ਕਰਨ ਵਾਲੇ ਸਾਰੇ ਮਾਨਯੋਗ ਮੈਂਬਰਾਂ ਦਾ ਵੀ ਧੰਨਵਾਦ ਵਿਅਕਤ ਕਰਦਾ ਹਾਂ

ਬਹੁਤ-ਬਹੁਤ ਧੰਨਵਾਦ

****

ਵੀ.ਆਰ.ਆਰ.ਕੇ/ਵੰਦਨਾ ਜਾਟਵ/ਨਿਰਮਲ ਸ਼ਰਮਾ


(Release ID: 1605915) Visitor Counter : 302
Read this release in: English