ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ – 19(COVID-19) ਬਾਰੇ ਅੱਪਡੇਟ : ਮਾਮਲੇ ਅਤੇ ਪ੍ਰਬੰਧਨ
Posted On:
06 MAR 2020 12:20PM by PIB Chandigarh
ਕੋਵਿਡ – 19 ਦੀ ਜਾਂਚ ਵਿੱਚ ਇੱਕ ਹੋਰ ਸ਼ੱਕੀ ਮਰੀਜ਼ ਪੌਜਿਵਿਟ ਪਾਇਆ ਗਿਆ ਹੈ। ਜੋ ਮਰੀਜ਼ ਥਾਈਲੈਂਡ ਅਤੇ ਮਲੇਸ਼ੀਆ ਦੀ ਯਾਤਰਾ ਕਰ ਚੁੱਕਿਆ ਹੈ। ਇਸ ਮਰੀਜ਼ ਦਾ ਹਸਪਤਾਲ ਵਿੱਚ ਅਲੱਗ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ। ਅਤੇ ਉਸ ਦੀ ਹਾਲਤ ਸਥਿਰ ਹੈ। ਦੇਸ਼ ਵਿੱਚ ਹੁਣ ਕੋਵਿਡ – 19 ਦੇ 31 ਪੱਕੇ ਮਾਮਲੇ ਹਨ। ਇਨ੍ਹਾਂ ਵਿੱਚ 16 ਇਤਾਲਵੀ ਨਾਗਰਿਕ ਸ਼ਾਮਲ ਹਨ।
ਤਾਜ਼ਾ ਅਡਵਾਈਜ਼ਰੀ (ਸਲਾਹ) ਅਨੁਸਾਰ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ, ਚਾਹੇ ਉਹ ਕਿਸੇ ਵੀ ਦੇਸ਼ ਦੇ ਹੋਣ, ਵਿਆਪਕ ਮੈਡੀਕਲ ਜਾਂਚ ਵਿੱਚੋਂ ਗੁਜਰਨਾ ਜ਼ਰੂਰੀ ਹੈ। ਇਸ ਲਈ ਜਾਂਚ ਦੀ ਉਚਿਤ ਵਿਵਸਥਾ ਕੀਤੀ ਗਈ ਹੈ। ਇੱਕੀ (21) ਹਵਾਈ ਅੱਡਿਆਂ ਦੇ ਨਾਲ ਹੀ ਨੌ ਹੋਰ ਹਵਾਈ ਅੱਡਿਆਂ ‘ਤੇ ਵੀ ਜਾਂਚ ਸ਼ੁਰੂ ਕੀਤੀ ਗਈ ਹੈ,ਜਿਸ ਨਾਲ ਅੱਜ ਕੋਵਿਡ-19 ਦੀ ਜਾਂਚ ਕਰਨ ਦੀ ਵਿਵਸਥਾ ਵਾਲੇ ਹਵਾਈ ਅੱਡਿਆਂ ਦੀ ਸੰਖਿਆ 30 ਹੋ ਗਈ ਹੈ।
ਇਸ ਦੇ ਇਲਾਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਕੋਵਿਡ – 19 ਬਾਰੇ ਇੱਕ ਦਿਨਾ ਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਆਯੋਜਿਤ ਕੀਤੀ ਗਈ ਹੈ। ਇਸ ਦਾ ਉਦਘਾਟਨ ਅੱਜ ਸਿਹਤ ਸਕੱਤਰ ਸੁਸ਼੍ਰੀ ਪ੍ਰੀਤੀ ਸੂਦਨ ਨੇ ਕੀਤਾ। ਇਸ ਵਿੱਚ ਸਾਰੇ ਰਾਜਾਂ,ਰੇਲਵੇ, ਰੱਖਿਆ ਅਤੇ ਅਰਧ ਸੈਨਿਕ ਬਲਾਂ ਦੇ ਹਸਪਤਾਲਾਂ ਦੇ 280 ਸਿਹਤ ਅਧਿਕਾਰੀ ਹਿੱਸਾ ਲੈ ਰਹੇ ਹਨ। ਇਸ ਵਿੱਚ ਦੇਸ਼ ਭਰ ਦੇ ਲਗਭਗ 1000 ਕੇਂਦਰਾਂ ‘ਤੇ ਵੀ ਲੋਕਾਂ ਨੇ ਹਿੱਸਾ ਲਿਆ।
****
ਐੱਮ ਵੀ
(Release ID: 1605586)