ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਜਨ ਔਸ਼ਧੀ ਦਿਵਸ ‘ਤੇ 7 ਮਾਰਚ, 2020 ਨੂੰ ਜਨ ਔਸ਼ਧੀ ਪਰਿਯੋਜਨਾ ਕੇਂਦਰਾਂ ਨਾਲ ਸੰਵਾਦ ਕਰਨਗੇ

Posted On: 05 MAR 2020 6:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਮਾਰਚ, 2020 ਨੂੰ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਜਨ ਔਸ਼ਧੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਸ਼੍ਰੀ ਮੋਦੀ ਸੱਤ(7) ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਕੇਂਦਰਾਂ ਨਾਲ ਸੰਵਾਦ ਕਰਨਗੇ। ਇਸ ਯੋਜਨਾ ਦੀਆਂ ਉਪਲੱਬਧੀਆਂ ਨੂੰ ਮਨਾਉਣ(ਉਜਾਗਰ ਕਰਨ) ਲਈ ਪੂਰੇ ਭਾਰਤ ਵਿੱਚ 7 ਮਾਰਚ ਨੂੰ ਜਨ ਔਸ਼ਧੀ ਦਿਵਸ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਚੋਣਵੇ ਸਟੋਰਾਂ ‘ਤੇ ਸਟੋਰ ਦੇ ਮਾਲਕਾਂ ਅਤੇ ਲਾਭਾਰਥੀਆਂ ਨਾਲ ਸੰਵਾਦ ਕਰਨਗੇ। ਹਰੇਕ ਔਸ਼ਧੀ ਕੇਂਦਰ ਦੂਰਦਰਸ਼ਨ ਰਾਹੀਂ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨਗੇ। ਚੁਣੇ ਗਏ ਸਟੋਰ ‘ਤੇ ਜਨ ਔਸ਼ਧੀ ਕੇਂਦਰਾਂ ਦੀਆਂ ਦਵਾਈਆਂ ਬਾਰੇ ਡਾਕਟਰਾਂ, ਮੀਡੀਆ ਕਰਮੀਆਂ, ਫਾਰਮਾਸਿਸਟਾਂ ਅਤੇ ਲਾਭਾਰਥੀਆਂ ਨਾਲ ਪੈਨਲ ਚਰਚਾ ਆਯੋਜਿਤ ਕੀਤੀ ਜਾਵੇਗੀ।

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀਵੀ ਸਦਾਨੰਦ ਗੌੜਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ ਕੇਂਦਰ ਵਿੱਚ ਹਿੱਸਾ ਲੈਣਗੇ। ਕੇਂਦਰੀ ਜਹਾਜ਼ਰਾਨੀ ‘ਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਲਕਸ਼ਮਣਭਾਈ ਮੰਡਾਵੀਯਾ ਜੰਮੂ ‘ਤੇ ਕਸ਼ਮੀਰ ਦੇ ਪੁਲਵਾਮਾ ਵਿੱਚ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ ਕੇਂਦਰ ਵਿੱਚ ਹਿੱਸਾ ਲੈਣਗੇ।

ਜਨਔਸ਼ਧੀ ਕੇਂਦਰਾਂ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਰਿਟੇਲ ਫਾਰਮਾ ਚੇਨ ਮੰਨਿਆ ਜਾਂਦਾ ਹੈ। ਦੇਸ਼ ਦੇ 700 ਜ਼ਿਲ੍ਹਿਆਂ ਵਿੱਚ 6200 ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਵਿੱਤੀ ਵਰ੍ਹੇ 2019-20 ਵਿੱਚ 390 ਕਰੋੜ ਰੁਪਏ ਤੋਂ ਅਧਿਕ ਦੀ ਕੁੱਲ ਵਿਕਰੀ ਹੋਈ ਅਤੇ ਇਸ ਨਾਲ ਆਮ ਨਾਗਰਿਕਾਂ ਲਈ ਕੁੱਲ 2200 ਕਰੋੜ ਰੁਪਏ ਦੀ ਬੱਚਤ ਹੋਈ। ਇਹ ਯੋਜਨਾ ਟਿਕਾਊ ਅਤੇ ਨਿਯਮਿਤ ਆਮਦਨ ਦੇ ਨਾਲ ਸਵੈ-ਰੋਜ਼ਗਾਰ ਦਾ ਚੰਗਾ ਸਾਧਨ ਪ੍ਰਦਾਨ ਕਰਦੀ ਹੈ।

 

***

ਵੀਆਰਆਰਕੇ/ਏਕੇ



(Release ID: 1605547) Visitor Counter : 85


Read this release in: English