ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਕੋਟ ਡਿਲਵੋਇਰ (Côte d’lvoire) ਦਰਮਿਆਨ ਸਿਹਤ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 04 MAR 2020 4:30PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ ਸਿਹਤ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਕੋਟ ਡਿਲਵੋਇਰ (Côte d’lvoire) ਦੇ ਹੈਲਥ ਐਂਡ ਪਬਲਿਕ ਹਾਈਜੀਨ ਮੰਤਰਾਲੇ ਦਰਮਿਆਨ ਹੋਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਹੇਠ ਲਿਖੇ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ:

  1. ਅਡਵਾਂਸ ਮੈਡੀਕਲ ਟੈਕਨੋਲੋਜੀ, ਨਿਊਕਲੀਅਰ ਮੈਡੀਸਿਨ, ਰੀਨਲ ਟਰਾਂਸਪਲਾਂਟੇਸ਼ਨ, ਕਾਰਡੀਅਕ ਸਰਜਰੀ, ਨੈਫਰੋਲੋਜੀ, ਹੀਮੋਡਾਇਲਿਸਿਸ ਅਤੇ ਮੈਡੀਕਲ ਖੋਜ ਦੇ ਖੇਤਰ ਵਿੱਚ ਡਾਕਟਰਾਂ, ਅਧਿਕਾਰੀਆਂ, ਹੋਰ ਸਿਹਤ ਪ੍ਰੋਫੈਸ਼ਨਲਾਂ ਅਤੇ ਮਾਹਿਰਾਂ ਦਾ ਅਦਾਨ-ਪ੍ਰਦਾਨ ਅਤੇ ਸਿਖਲਾਈ,
  2. ਦਵਾਈਆਂ ਅਤੇ ਫਰਮਾਸਿਊਟੀਕਲ ਉਤਪਾਦਾਂ ਦੀ ਰੈਗੂਲੇਸ਼ਨ,
  3. ਮਾਨਵ ਸੰਸਾਧਨਾਂ ਦੇ ਵਿਕਾਸ ਵਿੱਚ ਸਹਾਇਤਾ ਅਤੇ ਸਿਹਤ ਦੇਖਭਾਲ ਸੁਵਿਧਾਵਾਂ ਵਿੱਚ ਸਹਾਇਤਾ,
  4. ਮੈਡੀਕਲ ਅਤੇ ਸਿਹਤ ਖੋਜ ਵਿਕਾਸ,
  5. ਮੈਡੀਕਲ ਇਵੈਕੁਏਸ਼ਨਜ਼ ਸਮੇਤ ਸਿਹਤ ਸੰਭਾਲ ਖੇਤਰ ਅਤੇ ਜਨਤਕ ਸਿਹਤ ਸੇਵਾਵਾਂ ਦਾ ਪ੍ਰਬੰਧਨ,

6. ਜੈਨੇਰਿਕ ਅਤੇ ਲੋੜੀਂਦੀਆਂ ਦਵਾਈਆਂ ਦੀ ਖਰੀਦ ਅਤੇ ਦਵਾਈਆਂ ਦੀ ਸਪਲਾਈ ਦੀ ਸੋਰਸਿੰਗ ਵਿੱਚ ਸਹਾਇਤਾ,

  1. ਐੱਚਆਈਵੀ/ਏਡਸ ਦੇ ਖੇਤਰ ਵਿੱਚ ਸਹਿਯੋਗ ਅਤੇ ਖੋਜ,
  2. ਐਪੀਡੈਮੀਓਲੋਜੀਕਲ(ਮਹਾਮਾਰੀ ਵਿਗਿਆਨਕ) ਨਿਗਰਾਨੀ ਲਈ ਤਕਨੀਕਾਂ ਅਤੇ ਰਣਨੀਤੀਆਂ ਦਾ ਵਿਕਾਸ ਅਤੇ ਸੁਧਾਰ,

9. ਪ੍ਰਾਇਮਰੀ ਸਿਹਤ ਸੰਭਾਲ ਦੇ ਖੇਤਰ ਵਿੱਚ ਬਿਹਤਰੀਨ ਪਿਰਤਾਂ ਦਾ ਅਦਾਨ-ਪ੍ਰਦਾਨ,

  1. ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਸੰਭਾਲ ਕੇਂਦਰਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕਰਨੀ,

11. ਜਨਤਕ ਸਿਹਤ ਨੂੰ ਪ੍ਰੋਤਸਾਹਨ ਅਤੇ ਮੈਡੀਕਲ ਵੇਸਟ (ਰਹਿੰਦ ਖੂੰਹਦ) ਬਾਰੇ ਅਨੁਭਵ ਸਾਂਝੇ ਕਰਨਾ,

12.ਸਿਹਤ ਨੂੰ ਪ੍ਰੋਤਸਾਹਨ ਅਤੇ ਰੋਗਾਂ ਦੀ ਰੋਕਥਾਮ,

13.ਗ਼ੈਰ-ਸੰਚਾਰੀ ਰੋਗ,

14.ਕਿੱਤਾਮਈ ਅਤੇ ਵਾਤਾਵਰਣਕ ਸਿਹਤ,

15.ਮੈਡੀਕਲ ਖੋਜ ਅਤੇ

  1. ਸਹਿਯੋਗ ਦਾ ਕੋਈ ਵੀ ਹੋਰ ਖੇਤਰ, ਜਿਸ ਦੇ ਬਾਰੇ ਆਪਸੀ ਤੌਰ ’ਤੇ ਫੈਸਲਾ ਕੀਤਾ ਜਾ ਸਕਦਾ ਹੈ।

ਸਹਿਯੋਗ ਦੇ ਵੇਰਵੇ ਨੂੰ ਹੋਰ ਵਿਸਤਾਰ ਦੇਣ ਅਤੇ ਇਸ ਸਮਝੌਤੇ ਨੂੰ ਲਾਗੂ ਕਰਨ ਦਾ ਨਿਰੀਖਣ ਕਰਨ ਲਈ ਇੱਕ ਕਾਰਜਕਾਰੀ ਸਮੂਹ ਦੀ ਸਥਾਪਨਾ ਕੀਤੀ ਜਾਵੇਗੀ।

**

ਵੀਆਰਆਰਕੇ/ਏਕੇ


(रिलीज़ आईडी: 1605302) आगंतुक पटल : 157
इस विज्ञप्ति को इन भाषाओं में पढ़ें: English