ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੁੰਦੇਲਖੰਡ ਐਕਸਪ੍ਰੈਸ-ਵੇ ਦਾ ਨੀਂਹ ਪੱਥਰ ਰੱਖਿਆ; ਇਸ ਨੂੰ ਇੱਕ ਇਤਿਹਾਸਿਕ ਦਿਨ ਦੱਸਿਆ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿੱਚ 10,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਲਾਂਚ ਕੀਤੇ

Posted On: 29 FEB 2020 4:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚਿਤ੍ਰਕੂਟ ਵਿੱਚ 296 ਕਿਲੋਮੀਟਰ ਲੰਬੇ ਬੁੰਦੇਲਖੰਡ ਐਕਸਪ੍ਰੈਸ-ਵੇ ਦਾ ਨੀਂਹ ਪੱਥਰ ਰੱਖਿਆ। ਇਹ ਐਕਸਪ੍ਰੈਸ-ਵੇ ਫਰਵਰੀ, 2018 ਵਿੱਚ ਐਲਾਨੇ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰੇ ਦੇ ਨਿਰਮਾਣ ਦੀ ਪ੍ਰਵਾਨਗੀ ਦਾ ਪੂਰਕ ਹੈ। 14,849 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਐਕਸਪ੍ਰੈਸ-ਵੇ ਨਾਲ ਚਿਤ੍ਰਕੂਟ, ਬਾਂਦਾ, ਮਹੋਬਾ, ਹਮੀਰਪੁਰ, ਜਾਲੌਨ, ਔਰੈਯਾ (Auraiya) ਅਤੇ ਇਟਾਵਾ ਜ਼ਿਲ੍ਹਿਆਂ ਨੂੰ ਲਾਭ ਮਿਲਣ ਦੀ ਉਮੀਦ ਹੈ। ਇਸ ਪ੍ਰੋਗਰਾਮ ਦੌਰਾਨ  ਹੀ ਅੱਜ ਚਿਤ੍ਰਕੂਟ ਵਿੱਚ ਸੰਪੂਰਨ ਦੇਸ਼ ਲਈ 10,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਲਾਂਚ ਕੀਤੇ ਗਏ।

ਦੇਸ਼ ਵਿੱਚ ਰੋਜ਼ਗਾਰ ਸਿਰਜਣ ਲਈ ਕਈ ਤਰ੍ਹਾਂ ਦੀਆਂ ਪਹਿਲਾਂ ਕਰਨ ਲਈ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਬੁੰਦੇਲਖੰਡ ਐਕਸਪ੍ਰੈੱਸ – ਵੇ , ਪੂਰਵਾਂਚਲ ਐਕਸਪ੍ਰੈੱਸ – ਵੇ ਅਤੇ ਪ੍ਰਸਤਾਵਿਤ ਗੰਗਾ ਐਕਸਪ੍ਰੈੱਸ – ਵੇ ਤੋਂ ਨਾ ਕੇਵਲ ਉੱਤਰ ਪ੍ਰਦੇਸ਼ ਵਿੱਚ ਸੰਪਰਕ ਵਧੇਗਾ ਬਲਕਿ ਰੋਜ਼ਗਾਰ ਦੇ ਕਈ ਅਵਸਰ ਪੈਦਾ ਹੋਣ ਦੇ ਨਾਲ – ਨਾਲ ਇਹ ਲੋਕਾਂ ਨੂੰ ਵੱਡੇ ਸ਼ਹਿਰਾਂ ਵਿੱਚ ਉਪਲੱਬਧ ਸੁਵਿਧਾਵਾਂ ਨਾਲ ਵੀ ਜੋੜਨਗੇ।

ਭੂਮੀ ਪ੍ਰਣਾਲੀਆਂ, ਜਹਾਜ਼ਾਂ ਅਤੇ ਪਣਡੁੱਬੀਆਂ ਤੋਂ ਲੈ ਕੇ ਲੜਾਕੂ ਜਹਾਜ਼, ਹੈਲੀਕੌਪਟਰਾਂ, ਹਥਿਆਰਾਂ ਅਤੇ ਸੈਂਸਰਸ ਜਿਹੇ ਰੱਖਿਆ ਉਪਕਰਨਾਂ ਦੀਆਂ ਵਿਆਪਕ ਜ਼ਰੂਰਤਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਉੱਤਰ ਪ੍ਰਦੇਸ਼ ਰੱਖਿਆ ਗਲਿਆਰੇ ਲਈ 3700 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੁੰਦੇਲਖੰਡ ਐਕਸਪ੍ਰੈੱਸ-ਵੇ ਤੋਂ ਉੱਤਰ ਪ੍ਰਦੇਸ਼ ਰੱਖਿਆ ਗਲਿਆਰੇ ਨੂੰ ਵੀ ਗਤੀ ਮਿਲ ਰਹੀ ਹੈ।

ਦੇਸ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ, ਪ੍ਰਧਾਨ ਮੰਤਰੀ ਨੇ 10,000 ਐੱਫਪੀਓ ਯਾਨੀ ਕਿਸਾਨ ਉਤਪਾਦਕ ਸੰਗਠਨ ਸਥਾਪਿਤ ਕਰਨ ਦੀ ਇੱਕ ਯੋਜਨਾ ਲਾਂਚ ਕੀਤੀਉਨ੍ਹਾਂ ਅੱਗੇ ਕਿਹਾ ਕਿ ਕਿਸਾਨ, ਜੋ ਹੁਣ ਤੱਕ ਉਤਪਾਦਕ ਸੀ, ਉਹ ਹੁਣ ਐੱਫਪੀਓ ਰਾਹੀਂ ਕਾਰੋਬਾਰ ਵੀ ਕਰਨਗੇ। ਕਿਸਾਨਾਂ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਕਈ ਪਹਿਲਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਹਿਤ ਨਾਲ ਜੁੜੇ ਹਰ ਖੇਤਰ ‘ਤੇ ਕਾਰਜ ਕੀਤਾ ਹੈ। ਇਸ ਵਿੱਚ ਐੱਮਐੱਸਪੀ, ਭੂਮੀ ਸਿਹਤ ਕਾਰਡ, ਯੂਰੀਆ ਦੀ 100% ਨੀਮ ਕੋਟਿੰਗ ਅਤੇ ਦਹਾਕਿਆਂ ਤੋਂ ਅਧੂਰੀਆਂ ਪਈਆਂ ਸਿੰਚਾਈ ਪਰਿਯੋਜਨਾਵਾਂ ਨੂੰ ਪੂਰਾ ਕਰਨਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਫਪੀਓ ਕਿਸਾਨਾਂ ਦੇ ਪ੍ਰਯਤਨਾਂ ਵਿੱਚ ਸਮੂਹਿਕਤਾ ਲਿਆਉਣ ਵਿੱਚ ਮਦਦ ਕਰਨਗੇ ਤਾਕਿ ਉਹ ਆਪਣੀ ਉਪਜ ਬਿਹਤਰ ਕੀਮਤਾਂ ‘ਤੇ ਵੇਚ ਸਕਣਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੇ 100 ਤੋਂ ਜ਼ਿਆਦਾ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਐੱਫਪੀਓ ਨੂੰ ਪ੍ਰੋਤਸਾਹਨ ਦੇਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਇਨ੍ਹਾਂ ਜ਼ਿਲ੍ਹਿਆਂ ਦੇ ਹਰ ਬਲਾਕ ਵਿੱਚ ਘੱਟ ਤੋਂ ਘੱਟ ਇੱਕ ਐੱਫਪੀਓ ਦੀ ਸਥਾਪਨਾ ਕਰਨਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚਿਤ੍ਰਕੂਟ ਸਹਿਤ ਪੂਰੇ ਉੱਤਰ ਪ੍ਰਦੇਸ਼ ਦੇ ਲਗਭਗ 2 ਕਰੋੜ ਕਿਸਾਨ ਪਰਿਵਾਰ ਇੱਕ ਸਾਲ ਵਿੱਚ 12 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਆਪਣਾ ਹੱਕ ਪ੍ਰਾਪਤ  ਕਰ ਰਹੇ ਹਨ, ਜਿਸ ਨੂੰ ਬਿਨਾ ਕਿਸੇ ਭੇਦ - ਭਾਵ ਅਤੇ ਵਿਚੋਲਿਆਂ ਦੇ, ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਦੀ ਤੁਲਨਾ ਉਸ ਸਮੇਂ ਨਾਲ ਕੀਤੀ ਜਦੋਂ ਬੁੰਦੇਲਖੰਡ ਦੇ ਕਿਸਾਨਾਂ ਦੇ ਨਾਮ ‘ਤੇ ਹਜ਼ਾਰਾਂ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਜਾਂਦਾ ਸੀ, ਲੇਕਿਨ ਕਿਸਾਨ ਦੀ ਜੇਬ ਵਿੱਚ ਕੁਝ ਵੀ ਨਹੀਂ ਪਹੁੰਚਦਾ ਸੀ। ਉਨ੍ਹਾਂ ਨੇ ਕਿਹਾ ਕਿ ਪੀਐੱਮ-ਕਿਸਾਨ ਯੋਜਨਾ ਦੇ ਲਾਭਾਰਥੀਆਂ ਨੂੰ ਹੁਣ ਪੀਐੱਮ ਜੀਵਨ ਜਯੋਤੀ ਬੀਮਾ ਅਤੇ ਪੀਐੱਮ ਜੀਵਨ ਸੁਰਕਸ਼ਾ ਬੀਮਾ ਯੋਜਨਾ ਨਾਲ ਵੀ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮੁਸ਼ਕਿਲ ਸਮੇਂ ਵਿੱਚ ਕਿਸਾਨਾਂ ਨੂੰ 2 ਲੱਖ ਰੁਪਏ ਤੱਕ ਦੀ ਬੀਮਾ ਰਕਮ ਸੁਨਿਸ਼ਚਿਤ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ 16 ਨੁਕਾਤੀ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦਾ ਵੀ ਯਤਨ ਕਰ ਰਹੀ ਹੈ ਕਿ ਕਿਸਾਨ ਦੇ ਖੇਤ ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਹੀ ਇੱਕ ਗ੍ਰਾਮੀਣ ਹਾਟ ਦੀ ਸੁਵਿਧਾ ਉਪਲੱਬਧ ਹੋਵੇ, ਜਿਸ ਰਾਹੀਂ ਉਸ ਨੂੰ ਦੇਸ਼ ਦੇ ਕਿਸੇ ਵੀ ਬਜ਼ਾਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਗ੍ਰਾਮੀਣ ਹਾਟ, ਖੇਤੀਬਾੜੀ ਅਰਥਵਿਵਸਥਾ ਦੇ ਨਵੇਂ ਕੇਂਦਰ ਬਣ ਜਾਣਗੇ।

***

ਵੀਆਰਆਰਕੇ/ਏਕੇ


(Release ID: 1605106) Visitor Counter : 143


Read this release in: English