ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਪਹਿਲੀ ਵਾਰ ਆਯੋਜਿਤ ਹੋ ਰਹੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੀ ਸ਼ੁਰੂਆਤ ਕਰਨਗੇ

प्रविष्टि तिथि: 21 FEB 2020 2:35PM by PIB Chandigarh

ਕਟਕ ਦੇ ਜਵਾਹਰਲਾਲ ਨਹਿਰੂ ਇਨਡੋਰ ਸਟੇਡੀਅਮ ਵਿਖੇ 22 ਫਰਵਰੀ, 2020 ਨੂੰ ਮੈਗਾ ਲਾਂਚ ਈਵੈਂਟ ਦੇ ਨਾਲ ਹੀ ਓਡੀਸ਼ਾ ਵਿੱਚ ਪਹਿਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਸ਼ੁਰੂ ਹੋ ਜਾਣਗੀਆਂ

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਬਹੁ-ਅਨੁਸ਼ਾਸਨੀ ਖੇਡ ਆਯੋਜਨ ਦੀ ਸ਼ੁਰੂਆਤ ਕਰਨਗੇ।

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਆਯੋਜਨ ਓਡੀਸ਼ਾ ਦੀ ਸਰਕਾਰ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ।

ਖੇਡਾਂ ਦਾ ਆਯੋਜਨ ਭੁਬਨੇਸ਼ਵਰ ਵਿਖੇ 22 ਫਰਵਰੀ ਤੋਂ ਲੈ ਕੇ 1 ਮਾਰਚ, 2020 ਤੱਕ ਕੀਤਾ ਜਾਵੇਗਾ।

ਇਹ ਭਾਰਤ ਵਿੱਚ ਯੂਨੀਵਰਸਿਟੀ ਪੱਧਰ 'ਤੇ ਸਭ ਤੋਂ ਵੱਡਾ ਖੇਡ ਆਯੋਜਨ ਹੈ ਅਤੇ ਇਸ ਵਿੱਚ ਦੇਸ਼ ਭਾਰ ਦੀਆਂ 150 ਤੋਂ ਵੀ ਅਧਿਕ ਯੂਨੀਵਰਸਿਟੀਆਂ ਦੇ ਲਗਭਗ 3500 ਅਥਲੀਟ ਹਿੱਸਾ ਲੈਣਗੇ।

ਤੀਰਅੰਦਾਜ਼ੀ, ਅਥਲੈਟਿਕਸ, ਬੌਕਸਿੰਗ, ਤਲਵਾਰਬਾਜ਼ੀ, ਜੂਡੋ, ਤੈਰਾਕੀ, ਵੇਟਲਿਫਟਿੰਗ, ਕੁਸ਼ਤੀ, ਬੈਡਮਿੰਟਨ, ਬਾਸਕਟਬਾਲ, ਫੁਟਬਾਲ, ਹਾਕੀ, ਟੇਬਲ ਟੈਨਿਸ, ਟੈਨਿਸ, ਵਾਲੀਬਾਲ, ਰਗਬੀ ਅਤੇ ਕਬੱਡੀ ਸਮੇਤ ਕੁੱਲ 17 ਖੇਡਾਂ ਹੋਣਗੀਆਂ। ਖੇਡ ਅਤੇ ਸਿੱਖਿਆ ਦਰਮਿਆਨ ਸੰਤੁਲਨ ਬਣਾਉਣ ਵਿੱਚ ਮਦਦ ਕਰਨ ਦੇ ਜੁੜਵੇ ਉਦੇਸ਼ਾਂ ਨਾਲ ਭਾਰਤ ਦੇ ਨੌਜਵਾਨਾਂ ਲਈ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਨੂੰ ਇੱਕ ਖਾਹਿਸ਼ੀ ਪ੍ਰਤੀਯੋਗਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖੇਲੋ ਇੰਡੀਆ ਪ੍ਰੋਗਰਾਮ ਦਰਅਸਲ ਪ੍ਰਧਾਨ ਮੰਤਰੀ ਦੀ ਸੋਚ ਦਾ ਹੀ ਨਤੀਜਾ ਹੈ ਜਿਸ ਦਾ ਮੁੱਖ ਉਦੇਸ਼ ਦੇਸ਼ ਵਿੱਚ ਖੇਡੀਆਂ ਜਾਣ ਵਾਲੀਆਂ ਸਾਰੀਆਂ ਤਰ੍ਹਾਂ ਦੀਆਂ ਖੇਡਾਂ ਲਈ ਬਿਹਤਰੀਨ ਸੁਵਿਧਾਵਾਂ ਸਥਾਪਿਤ ਕਰਕੇ ਜ਼ਮੀਨੀ ਪੱਧਰ 'ਤੇ ਭਾਰਤ ਵਿੱਚ ਖੇਡਾਂ ਦੇ ਸੱਭਿਆਚਾਰ ਨੂੰ ਮੁੜ-ਸੁਰਜੀਤ ਕਰਕੇ ਭਾਰਤ ਨੂੰ ਖੇਡਾਂ ਦੇ ਖੇਤਰ ਵਿੱਚ ਇੱਕ ਮਹਾਨ ਰਾਸ਼ਟਰ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ।

ਭਾਰਤ ਸਰਕਾਰ ਨੇ 2018 ਵਿੱਚ ਖੇਲੋ ਇੰਡੀਆ ਸਕੂਲ ਗੇਮਸ ਅਤੇ 2019 ਤੇ 2020 ਵਿੱਚ ਰਾਸ਼ਟਰੀ ਯੁਵਾ ਖੇਡਾਂ ਦਾ ਸਫ਼ਲ ਆਯੋਜਨ ਕੀਤਾ।

 

******

ਵੀਆਰਆਰਕੇ/ਕੇਪੀ
 


(रिलीज़ आईडी: 1604120) आगंतुक पटल : 113
इस विज्ञप्ति को इन भाषाओं में पढ़ें: English