ਪ੍ਰਧਾਨ ਮੰਤਰੀ ਦਫਤਰ

'ਮਨ ਕੀ ਬਾਤ 2.0' ਦੀ 9ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (23.02.2020)

Posted On: 23 FEB 2020 11:57AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਇਹ ਮੇਰਾ ਸੁਭਾਗ ਹੈ ਕਿ 'ਮਨ ਕੀ ਬਾਤ' ਦੇ ਮਾਧਿਅਮ ਨਾਲ ਮੈਨੂੰ ਕੱਛ ਤੋਂ ਲੈ ਕੇ ਕੋਹਿਮਾ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇਸ਼ ਭਰ ਦੇ ਸਾਰੇ ਨਾਗਰਿਕਾਂ ਨੂੰ ਇੱਕ ਵਾਰ ਫਿਰ ਨਮਸਕਾਰ ਕਰਨ ਦਾ ਮੌਕਾ ਮਿਲਿਆ ਹੈ। ਤੁਹਾਨੂੰ ਸਾਰਿਆਂ ਨੂੰ ਨਮਸਕਾਰ। ਸਾਡੇ ਦੇਸ਼ ਦੀ ਵਿਸ਼ਾਲਤਾ ਅਤੇ ਵਿਭਿੰਨਤਾ ਇਸ ਨੂੰ ਯਾਦ ਕਰਨਾ, ਇਸ ਨੂੰ ਨਮਨ ਕਰਨਾ, ਹਰ ਭਾਰਤੀ ਨੂੰ ਫ਼ਖਰ ਨਾਲ ਭਰ ਦਿੰਦਾ ਹੈ ਅਤੇ ਇਸ ਵਿਭਿੰਨਤਾ ਦੇ ਅਨੁਭਵ ਦਾ ਮੌਕਾ ਤਾਂ ਹਮੇਸ਼ਾ ਹੀ ਖੁਸ਼ੀ ਨਾਲ ਓਤ-ਪੋਤ ਕਰ ਦੇਣ ਵਾਲਾ, ਅਨੰਦ ਨਾਲ ਭਰ ਦੇਣ ਵਾਲਾ, ਇੱਕ ਤਰ੍ਹਾਂ ਨਾਲ ਪ੍ਰੇਰਣਾਦਾਇਕ ਹੁੰਦਾ ਹੈ। ਕੁਝ ਦਿਨ ਪਹਿਲਾਂ ਮੈਂ ਦਿੱਲੀ ਦੇ ਹੁਨਰ ਹਾਟ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਵਿੱਚ, ਸਾਡੇ ਦੇਸ਼ ਦੀ ਵਿਸ਼ਾਲਤਾ, ਸੱਭਿਆਚਾਰ, ਪ੍ਰੰਪਰਾਵਾਂ, ਖਾਣ-ਪਾਨ ਅਤੇ ਜਜ਼ਬਾਤਾਂ ਦੀਆਂ ਵਿਭਿੰਨਤਾਵਾਂ ਦੇ ਦਰਸ਼ਨ ਕੀਤੇ। ਰਵਾਇਤੀ ਕੱਪੜੇ, ਹਸਤਕਲਾ, ਕਾਲੀਨ, ਬਰਤਨ, ਬਾਂਸ ਅਤੇ ਪਿੱਤਲ ਦੇ ਉਤਪਾਦ, ਪੰਜਾਬ ਦੀ ਫੁਲਕਾਰੀ, ਆਂਧਰਾ ਪ੍ਰਦੇਸ਼ ਦਾ ਸ਼ਾਨਦਾਰ Leather ਦਾ ਕੰਮ, ਤਮਿਲਨਾਡੂ ਦੀ ਖੂਬਸੂਰਤ ਪੇਂਟਿੰਗ, ਉੱਤਰ ਪ੍ਰਦੇਸ਼ ਦੇ ਪਿੱਤਲ ਦੇ ਉਤਪਾਦ, ਭਦੋਹੀ (Bhadohi) ਦੇ ਕਾਲੀਨ, ਕੱਛ ਦੇ Copper ਦੇ ਉਤਪਾਦ, ਅਨੇਕਾਂ ਸੰਗੀਤ-ਸਾਜ, ਅਣਗਿਣਤ ਗੱਲਾਂ, ਸਮੁੱਚੇ ਭਾਰਤ ਦੀ ਕਲਾ ਅਤੇ ਸੱਭਿਆਚਾਰ ਦੀ ਝਲਕ, ਵਾਕਿਆ ਹੀ ਅਨੋਖੀ ਹੀ ਸੀ ਅਤੇ ਇਸ ਦੇ ਪਿੱਛੇ ਸ਼ਿਲਪਕਾਰਾਂ ਦੀ ਸਾਧਨਾ, ਲਗਨ ਅਤੇ ਆਪਣੇ ਹੁਨਰ ਦੇ ਪ੍ਰਤੀ ਪਿਆਰ ਦੀਆਂ ਕਹਾਣੀਆਂ ਵੀ ਬਹੁਤ ਹੀ Inspiring ਹੁੰਦੀਆਂ ਹਨ। ਹੁਨਰ ਹਾਟ ਵਿੱਚ ਇੱਕ ਦਿੱਵਿਯਾਂਗ ਔਰਤ ਦੀਆਂ ਗੱਲਾਂ ਸੁਣ ਕੇ ਬਹੁਤ ਸੰਤੋਸ਼ ਹੋਇਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਫੁੱਟਪਾਥ 'ਤੇ ਆਪਣੀ ਪੇਂਟਿੰਗਸ ਵੇਚਦੀ ਸੀ, ਲੇਕਿਨ ਹੁਨਰ ਹਾਟ ਨਾਲ ਜੁੜਨ ਦੇ ਬਾਅਦ ਉਨ੍ਹਾਂ ਦਾ ਜੀਵਨ ਬਦਲ ਗਿਆ। ਅੱਜ ਉਹ ਨਾ ਸਿਰਫ ਆਤਮ-ਨਿਰਭਰ ਹਨ, ਬਲਕਿ ਉਨ੍ਹਾਂ ਨੇ ਖੁਦ ਦਾ ਇੱਕ ਘਰ ਵੀ ਖਰੀਦ ਲਿਆ ਹੈ। ਹੁਨਰ ਹਾਟ ਵਿੱਚ ਮੈਨੂੰ ਕਈ ਹੋਰ ਸ਼ਿਲਪਕਾਰਾਂ ਨਾਲ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਮੈਨੂੰ ਦੱਸਿਆ ਗਿਆ ਹੈ ਕਿ ਹੁਨਰ ਹਾਟ ਵਿੱਚ ਭਾਗ ਲੈਣ ਵਾਲੇ ਕਾਰੀਗਰਾਂ ਵਿੱਚ 50 ਫੀਸਦੀ ਤੋਂ ਜ਼ਿਆਦਾ ਔਰਤਾਂ ਹਨ ਅਤੇ ਪਿਛਲੇ 3 ਸਾਲਾਂ ਵਿੱਚ ਹੁਨਰ ਹਾਟ ਦੇ ਮਾਧਿਅਮ ਨਾਲ ਲਗਭਗ 3 ਲੱਖ ਕਾਰੀਗਰਾਂ, ਸ਼ਿਲਪਕਾਰਾਂ ਨੂੰ ਰੋਜ਼ਗਾਰ ਦੇ ਅਨੇਕਾਂ ਮੌਕੇ ਮਿਲੇ ਹਨ। ਹੁਨਰ ਹਾਟ, ਕਲਾ ਦੇ ਪ੍ਰਦਰਸ਼ਨ ਦੇ ਲਈ ਇੱਕ ਮੰਚ ਤਾਂ ਹੈ ਹੀ, ਨਾਲ ਹੀ ਇਹ ਲੋਕਾਂ ਦੇ ਸੁਪਨਿਆਂ ਨੂੰ ਪੰਖ ਦੇ ਰਿਹਾ ਹੈ। ਇਹ ਇੱਕ ਜਗ੍ਹਾ ਹੈ, ਜਿੱਥੇ ਇਸ ਦੇਸ਼ ਦੀ ਵਿਭਿੰਨਤਾ ਨੂੰ ਅਣ-ਵੇਖਿਆ ਕਰਨਾ ਅਸੰਭਵ ਹੀ ਹੈ। ਸ਼ਿਲਪ ਕਲਾ ਤਾਂ ਹੈ ਹੀ, ਨਾਲ-ਨਾਲ ਸਾਡੇ ਖਾਣ-ਪਾਨ ਦੀ ਵਿਭਿੰਨਤਾ ਵੀ ਹੈ। ਇੱਥੇ ਇੱਕ ਹੀ Line ਵਿੱਚ ਇਡਲੀ-ਡੋਸਾ, ਛੋਲੇ-ਭਟੂਰੇ, ਦਾਲ-ਬਾਟੀ, ਖਮਨ-ਖਾਂਡਵੀ ਪਤਾ ਨਹੀਂ ਹੋਰ ਕੀ-ਕੀ ਸੀ। ਮੈਂ ਖੁਦ ਵੀ ਉੱਥੇ ਬਿਹਾਰ ਦੇ ਸਵਾਦੀ ਲਿੱਟੀ ਚੋਖੇ ਦਾ ਭਰਪੂਰ ਅਨੰਦ ਲਿਆ। ਭਾਰਤ ਦੇ ਹਰ ਹਿੱਸੇ ਵਿੱਚ ਅਜਿਹੇ ਮੇਲਿਆਂ, ਨੁਮਾਇਸ਼ਾਂ ਦਾ ਆਯੋਜਨ ਹੁੰਦਾ ਰਹਿੰਦਾ ਹੈ। ਭਾਰਤ ਨੂੰ ਜਾਨਣ ਦੇ ਲਈ, ਭਾਰਤ ਨੂੰ ਅਨੁਭਵ ਕਰਨ ਦੇ ਲਈ ਜਿੱਥੇ ਵੀ ਮੌਕਾ ਮਿਲੇ, ਜ਼ਰੂਰ ਜਾਣਾ ਚਾਹੀਦਾ ਹੈ। 'ਏਕ ਭਾਰਤ ਸ੍ਰੇਸ਼ਠ ਭਾਰਤ' ਨੂੰ ਜੀਅ ਭਰ ਜੀਣ ਦਾ ਇਹ ਮੌਕਾ ਬਣ ਜਾਂਦਾ ਹੈ। ਤੁਸੀਂ ਨਾ ਸਿਰਫ ਦੇਸ਼ ਦੀ ਕਲਾ ਅਤੇ ਸੱਭਿਆਚਾਰ ਨਾਲ ਜੁੜੋਗੇ, ਸਗੋਂ ਦੇਸ਼ ਦੇ ਮਿਹਨਤੀ ਕਾਰੀਗਰਾਂ ਦੀ, ਖ਼ਾਸ ਤੌਰ 'ਤੇ ਔਰਤਾਂ ਦੀ ਤਰੱਕੀ ਵਿੱਚ ਵੀ ਆਪਣਾ ਯੋਗਦਾਨ ਦੇ ਸਕੋਗੇ - ਜ਼ਰੂਰ ਜਾਣਾ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਦੀਆਂ ਮਹਾਨ ਪ੍ਰੰਪਰਾਵਾਂ ਹਨ, ਸਾਡੇ ਪੁਰਖਿਆਂ ਨੇ ਸਾਨੂੰ ਜੋ ਵਿਰਸੇ ਵਿੱਚ ਦਿੱਤਾ ਹੈ, ਜੋ ਸਿੱਖਿਆ ਅਤੇ ਦੀਕਸ਼ਾ ਸਾਨੂੰ ਮਿਲੀ ਹੈ, ਜਿਸ ਵਿੱਚ ਪ੍ਰਾਣੀਆਂ ਦੇ ਪ੍ਰਤੀ ਦਇਆ ਦਾ ਭਾਵ, ਕੁਦਰਤ ਦੇ ਪ੍ਰਤੀ ਅਥਾਹ ਪ੍ਰੇਮ ਇਹ ਸਾਰੀਆਂ ਗੱਲਾਂ ਸਾਡੀ ਸੱਭਿਆਚਾਰਕ ਵਿਰਾਸਤ ਹੈ ਅਤੇ ਭਾਰਤ ਦੇ ਇਸ ਵਾਤਾਵਰਣ ਦਾ ਮਹਿਮਾਨ ਬਣਨ ਦੇ ਲਈ ਦੁਨੀਆਂ ਭਰ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਵੀ ਹਰ ਸਾਲ ਭਾਰਤ ਆਉਂਦੇ ਹਨ। ਭਾਰਤ ਪੂਰੇ ਸਾਲ ਕਈ Migratory Species ਦਾ ਵੀ ਘਰ ਬਣਿਆ ਰਹਿੰਦਾ ਹੈ ਅਤੇ ਇਹ ਵੀ ਦੱਸਦੇ ਹਨ ਕਿ ਜਿਹੜੇ ਪੰਛੀ ਆਉਂਦੇ ਹਨ, 500 ਤੋਂ ਵੀ ਜ਼ਿਆਦਾ ਵੱਖ-ਵੱਖ ਤਰ੍ਹਾਂ ਦੇ ਅਤੇ ਵੱਖ-ਵੱਖ ਇਲਾਕਿਆਂ ਤੋਂ ਆਉਂਦੇ ਹਨ, ਪਿਛਲੇ ਦਿਨੀਂ ਗਾਂਧੀ ਨਗਰ ਵਿੱਚ 'COP -13 Convention' ਜਿਸ ਵਿੱਚ ਇਸ ਵਿਸ਼ੇ 'ਤੇ ਕਾਫੀ ਚਿੰਤਨ ਹੋਇਆ, ਵਿਚਾਰ ਹੋਇਆ, ਵਿਸ਼ਲੇਸ਼ਣ ਵੀ ਹੋਇਆ ਅਤੇ ਭਾਰਤ ਦੀਆਂ ਕੋਸ਼ਿਸ਼ਾਂ ਦੀ ਕਾਫੀ ਪ੍ਰਸ਼ੰਸਾ ਵੀ ਹੋਈ। ਸਾਥੀਓ, ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਆਉਣ ਵਾਲੇ 3 ਸਾਲਾਂ ਤੱਕ ਭਾਰਤ Migratory Species 'ਤੇ ਹੋਣ ਵਾਲੇ COP Convention ਦੀ ਪ੍ਰਧਾਨਗੀ ਕਰੇਗਾ। ਇਸ ਮੌਕੇ ਨੂੰ ਕਿਵੇਂ ਉਪਯੋਗੀ ਬਣਾਈਏ, ਇਸ ਦੇ ਲਈ ਤੁਸੀਂ ਆਪਣੇ ਸੁਝਾਅ ਜ਼ਰੂਰ ਭੇਜੋ।

COP Convention 'ਤੇ ਹੋ ਰਹੀ ਇਸ ਚਰਚਾ ਦੇ ਵਿੱਚ ਮੇਰਾ ਧਿਆਨ ਮੇਘਾਲਿਆ ਨਾਲ ਜੁੜੀ ਇੱਕ ਅਹਿਮ ਜਾਣਕਾਰੀ 'ਤੇ ਵੀ ਗਿਆ। ਹੁਣੇ ਜਿਹੇ ਹੀ Biologists ਨੇ ਮੱਛੀ ਦੀ ਅਜਿਹੀ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਹੈ, ਜੋ ਸਿਰਫ ਮੇਘਾਲਿਆ ਵਿੱਚ ਗੁਫ਼ਾਵਾਂ ਦੇ ਅੰਦਰ ਪਾਈ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮੱਛੀ ਗੁਫ਼ਾਵਾਂ 'ਚ ਜ਼ਮੀਨ ਦੇ ਅੰਦਰ ਰਹਿਣ ਵਾਲੇ ਜਲ ਜੀਵਾਂ ਦੀਆਂ ਪ੍ਰਜਾਤੀਆਂ ਵਿੱਚੋਂ ਸਭ ਤੋਂ ਵੱਡੀ ਹੈ। ਇਹ ਮੱਛੀ ਅਜਿਹੀਆਂ ਹਨ੍ਹੇਰੀਆਂ ਅਤੇ ਡੂੰਘੀਆਂ Under Ground Caves ਵਿੱਚ ਰਹਿੰਦੀ ਹੈ, ਜਿੱਥੇ ਰੋਸ਼ਨੀ ਵੀ ਸ਼ਾਇਦ ਹੀ ਪਹੁੰਚ ਸਕਦੀ ਹੈ। ਵਿਗਿਆਨੀ ਵੀ ਇਸ ਗੱਲ ਤੋਂ ਹੈਰਾਨ ਹਨ ਕਿ ਇੰਨੀ ਵੱਡੀ ਮੱਛੀ ਇੰਨੀਆਂ ਡੂੰਘੀਆਂ ਗੁਫ਼ਾਵਾਂ ਵਿੱਚ ਕਿਵੇਂ ਜਿਊਂਦੀ ਰਹਿੰਦੀ ਹੈ। ਇਹ ਇੱਕ ਸੁਖਦ ਗੱਲ ਹੈ ਕਿ ਸਾਡਾ ਭਾਰਤ ਅਤੇ ਖ਼ਾਸ ਤੌਰ 'ਤੇ ਮੇਘਾਲਿਆ ਇਕ ਦੁਰਲੱਭ ਪ੍ਰਜਾਤੀ ਦਾ ਘਰ ਹੈ। ਇਹ ਭਾਰਤ ਦੀ ਜੀਵ-ਵਿਭਿੰਨਤਾ ਨੂੰ ਇਕ ਨਵਾਂ ਆਯਾਮ ਦੇਣ ਵਾਲਾ ਹੈ। ਸਾਡੇ ਆਲੇ-ਦੁਆਲੇ ਅਜਿਹੇ ਬਹੁਤ ਸਾਰੇ ਅਜੂਬੇ ਹਨ ਜੋ ਹੁਣ ਵੀ ”Un-Discovered ਹਨ। ਇਨ੍ਹਾਂ ਅਜੂਬਿਆਂ ਦਾ ਪਤਾ ਲਾਉਣ ਦੇ ਲਈ ਖੋਜੀ ਜਨੂੰਨ ਜ਼ਰੂਰੀ ਹੁੰਦਾ ਹੈ।

ਮਹਾਨ ਤਮਿਲ ਕਵਿਤਰੀ ਅਵੈਯਾਰ (Avvaiyar) ਨੇ ਕਿਹਾ ਹੈ,

''ਕਟਰਦੂ ਕੈਮਣ ਅਲਵੇ ਅਨਾਲੁਮ ਕੱਲਾਦਦੁ ਉਲਗਲਵੁ, ਕੱਡਤ, ਕਯਿਮਨ ਅੜਵਾ ਕੱਲਾਦਰ ਓਲਾਆੜੂ।'' (कट्टत केमांवु कल्लादरु उडगड़वु, कड्डत कयिमन अड़वा कल्लादर ओलाआडू)

ਇਸ ਦਾ ਅਰਥ ਹੈ ਕਿ ਅਸੀਂ ਜੋ ਜਾਣਦੇ ਹਾਂ, ਉਹ ਸਿਰਫ ਮੁੱਠੀ ਭਰ ਇਕ ਰੇਤ ਹੈ। ਲੇਕਿਨ ਜੋ ਅਸੀਂ ਨਹੀਂ ਜਾਣਦੇ, ਉਹ ਆਪਣੇ ਆਪ ਵਿੱਚ ਪੂਰੇ ਬ੍ਰਹਿਮੰਡ ਦੇ ਵਾਂਗ ਹੈ। ਇਸ ਦੇਸ਼ ਦੀ ਵਿਭਿੰਨਤਾ ਦੇ ਨਾਲ ਵੀ ਅਜਿਹਾ ਹੀ ਹੈ। ਜਿੰਨਾ ਜਾਣੀਏ, ਓਨਾ ਹੀ ਘੱਟ ਹੈ। ਸਾਡੀ Biodiversity ਵੀ ਪੂਰੀ ਮਨੁੱਖਤਾ ਦੇ ਲਈ ਇਕ ਅਨੋਖਾ ਖਜ਼ਾਨਾ ਹੈ, ਜਿਸ ਨੂੰ ਅਸੀਂ ਸਹੇਜਨਾ ਹੈ, ਸੁਰੱਖਿਅਤ ਰੱਖਣਾ ਹੈ ਅਤੇ Explore ਵੀ ਕਰਨਾ ਹੈ।

ਮੇਰੇ ਪਿਆਰੇ ਨੌਜਵਾਨ ਸਾਥੀਓ, ਇਨ੍ਹੀਂ ਦਿਨੀਂ ਸਾਡੇ ਦੇਸ਼ ਦੇ ਬੱਚਿਆਂ ਵਿੱਚ, ਨੌਜਵਾਨਾਂ ਵਿੱਚ Science ਅਤੇ “Technology ਦੇ ਪ੍ਰਤੀ ਦਿਲਚਸਪੀ ਲਗਾਤਾਰ ਵਧ ਰਹੀ ਹੈ। ਪੁਲਾੜ ਵਿੱਚ Record Satellite ਦਾ ਪ੍ਰਪੇਖਣ, ਨਵੇਂ-ਨਵੇਂ ਰਿਕਾਰਡ, ਨਵੇਂ-ਨਵੇਂ ਮਿਸ਼ਨ, ਹਰ ਭਾਰਤੀ ਨੂੰ ਫ਼ਖਰ ਨਾਲ ਭਰ ਦਿੰਦੇ ਹਨ। ਜਦੋਂ ਮੈਂ ਚੰਦਰਯਾਨ-2 ਦੇ ਸਮੇਂ ਬੰਗਲੂਰੂ ਵਿੱਚ ਸੀ ਤਾਂ ਮੈਂ ਵੇਖਿਆ ਸੀ ਕਿ ਉੱਥੇ ਹਾਜ਼ਰ ਬੱਚਿਆਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਨੀਂਦ ਦਾ ਨਾਮੋ-ਨਿਸ਼ਾਨ ਨਹੀਂ ਸੀ। ਇਕ ਤਰ੍ਹਾਂ ਨਾਲ ਪੂਰੀ ਰਾਤ ਉਹ ਜਾਗਦੇ ਰਹੇ, ਉਨ੍ਹਾਂ ਵਿੱਚ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਲੈ ਕੇ ਜੋ ਜਿਗਿਆਸਾ ਸੀ, ਕਦੇ ਅਸੀਂ ਭੁੱਲ ਨਹੀਂ ਸਕਦੇ। ਬੱਚਿਆਂ ਦੇ, ਨੌਜਵਾਨਾਂ ਦੇ ਇਸੇ ਉਤਸ਼ਾਹ ਨੂੰ ਵਧਾਉਣ ਦੇ ਲਈ ਉਨ੍ਹਾਂ ਵਿੱਚ Scientific “Temper ਨੂੰ ਵਧਾਉਣ ਦੇ ਲਈ ਇਕ ਹੋਰ ਵਿਵਸਥਾ ਸ਼ੁਰੂ ਹੋਈ, ਹੁਣ ਤੁਸੀਂ ਸ਼੍ਰੀ ਹਰੀਕੋਟਾ ਤੋਂ ਹੋਣ ਵਾਲੇ Rocket Launching ਨੂੰ ਸਾਹਮਣੇ ਬੈਠ ਕੇ ਦੇਖ ਸਕਦੇ ਹੋ। ਹੁਣੇ ਜਿਹੇ ਹੀ ਇਸ ਨੂੰ ਸਾਰਿਆਂ ਲਈ ਖੋਲ੍ਹ ਦਿੱਤਾ ਗਿਆ। Visitor Gallery ਬਣਾਈ ਗਈ ਹੈ, ਜਿਸ ਵਿੱਚ 10 ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ISRO ਦੀ ਵੈੱਬਸਾਈਟ 'ਤੇ ਦਿੱਤੇ ਗਏ ਲਿੰਕ ਦੇ ਜ਼ਰੀਏ ਆਨਲਾਈਨ ਬੁਕਿੰਗ ਵੀ ਕਰ ਸਕਦੇ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਕਈ ਸਕੂਲ ਆਪਣੇ ਵਿਦਿਆਰਥੀਆਂ ਨੂੰ ਰਾਕੇਟ ਲਾਂਚਿੰਗ ਵਿਖਾਉਣ ਅਤੇ ਉਨ੍ਹਾਂ ਨੂੰ ਮੋਟੀਵੇਟ ਕਰਨ ਦੇ ਲਈ ਟੂਰ 'ਤੇ ਵੀ ਲੈ ਕੇ ਜਾ ਰਹੇ ਹਨ। ਮੈਂ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਦਾ ਲਾਭ ਜ਼ਰੂਰ ਉਠਾਉਣ।

ਸਾਥੀਓ, ਮੈਂ ਤੁਹਾਨੂੰ ਇਕ ਹੋਰ ਰੋਮਾਂਚਕ ਜਾਣਕਾਰੀ ਦੇਣਾ ਚਾਹੁੰਦਾ ਹਾਂ। ਮੈਂ Namo App 'ਤੇ ਝਾਰਖੰਡ ਦੇ ਧਨਬਾਦ ਦੇ ਰਹਿਣ ਵਾਲੇ ਪਾਰਸ ਦਾ Comment ਪੜ੍ਹਿਆ। ਪਾਰਸ ਚਾਹੁੰਦੇ ਹਨ ਕਿ ਮੈਂ ISRO ਦੇ 'ਯੁਵਿਕਾ' ਪ੍ਰੋਗਰਾਮ ਦੇ ਬਾਰੇ ਵਿੱਚ ਨੌਜਵਾਨ ਸਾਥੀਆਂ ਨੂੰ ਦੱਸਾਂ। ਨੌਜਵਾਨਾਂ ਨੂੰ ਸਾਇੰਸ ਨਾਲ ਜੋੜਨ ਦੇ ਲਈ 'ਯੁਵਿਕਾ' ISRO ਦੀ ਇਕ ਬਹੁਤ ਹੀ ਸ਼ਲਾਘਾਯੋਗ ਕੋਸ਼ਿਸ਼ ਹੈ। 2019 ਵਿੱਚ ਇਹ ਪ੍ਰੋਗਰਾਮ ਸਕੂਲੀ ਸਟੂਡੈਂਟਸ ਦੇ ਲਈ ਲਾਂਚ ਕੀਤਾ ਗਿਆ ਸੀ। 'ਯੁਵਿਕਾ' ਦਾ ਮਤਲਬ ਹੈ - 'ਯੁਵਾ ਵਿਗਿਆਨੀ ਕਾਰਯਕ੍ਰਮ' (Yuva Vigyani Karyakram)ਇਹ ਪ੍ਰੋਗਰਾਮ ਸਾਡੇ Vision 'ਜੈ ਜਵਾਨ', 'ਜੈ ਕਿਸਾਨ', 'ਜੈ ਵਿਗਿਆਨ', 'ਜੈ ਅਨੁਸੰਧਾਨ', ਦੇ ਅਨੁਰੂਪ ਹੈ। ਇਸ ਪ੍ਰੋਗਰਾਮ ਵਿੱਚ ਆਪਣੇ Exam ਦੇ ਬਾਅਦ ਛੁੱਟੀਆਂ ਵਿੱਚ ਸਟੂਡੈਂਟਸ ISRO ਦੇ ਵੱਖ-ਵੱਖ ਸੈਂਟਰਾਂ ਵਿੱਚ ਜਾ ਕੇ ਸਪੇਸ ਟੈਕਨੋਲੋਜੀ, ਸਪੇਸ ਸਾਇੰਸ ਅਤੇ ਸਪੇਸ ਐਪਲੀਕੇਸ਼ਨਸ ਦੇ ਬਾਰੇ ਸਿੱਖਦੇ ਹਨ। ਤੁਸੀਂ ਜੇਕਰ ਇਹ ਜਾਣਨਾ ਹੈ ਕਿ ਟਰੇਨਿੰਗ ਕਿਹੋ ਜਿਹੀ ਹੈ? ਕਿਸ ਤਰ੍ਹਾਂ ਦੀ ਹੈ। ਕਿੰਨੀ ਰੁਮਾਂਚਕ ਹੈ। ਪਿਛਲੀ ਵਾਰੀ ਜਦੋਂ ਇਸ ਨੂੰ Attend ਕੀਤਾ ਗਿਆ ਹੈ, ਉਸ ਦੇ Experience ਜ਼ਰੂਰ ਪੜ੍ਹੋਤੁਸੀਂ ਖੁਦ ਅਟੈਂਡ ਕਰਨਾ ਹੈ ਤਾਂ ISRO ਨਾਲ ਜੁੜੀ 'ਯੁਵਿਕਾ' ਦੀ ਵੈੱਬਸਾਈਟ 'ਤੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਹੋ। ਮੇਰੇ ਨੌਜਵਾਨ ਸਾਥੀਓ, ਮੈਂ ਤੁਹਾਡੇ ਲਈ ਦੱਸਦਾ ਹਾਂ, ਵੈੱਬਸਾਈਟ ਦਾ ਨਾਂ ਜ਼ਰੂਰ ਲਿਖ ਲਓ ਅਤੇ ਜ਼ਰੂਰ ਅੱਜ ਹੀ Visit ਕਰੋ - www.yuvika.isro.gov.in ਲਿਖ ਲਿਆ ਨਾ?

ਮੇਰੇ ਪਿਆਰੇ ਦੇਸ਼ਵਾਸੀਓ, 31 ਜਨਵਰੀ 2020 ਨੂੰ ਲੱਦਾਖ ਦੀਆਂ ਖੂਬਸੂਰਤ ਵਾਦੀਆਂ, ਇੱਕ ਇਤਿਹਾਸਿਕ ਘਟਨਾ ਦੀ ਗਵਾਹ ਬਣੀਆਂ। ਲੇਹ ਦੇ ਕੁਸ਼ੋਕ ਬਾਕੁਲਾ ਰਿਮਪੋਚੀ ਏਅਰਪੋਰਟ ਤੋਂ ਭਾਰਤੀ ਹਵਾਈ ਸੈਨਾ ਦੇ AN-32 ਜਹਾਜ਼ ਨੇ ਜਦੋਂ ਉਡਾਨ ਭਰੀ ਤਾਂ ਇੱਕ ਨਵਾਂ ਇਤਿਹਾਸ ਬਣ ਗਿਆ। ਇਸ ਉਡਾਨ ਵਿੱਚ 10% ਇੰਡੀਅਨ Bio-Jet Fuel ਦਾ ਮਿਸ਼ਰਣ ਕੀਤਾ ਗਿਆ ਸੀ। ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਦੋਵਾਂ ਇੰਜਣਾਂ ਵਿੱਚ ਇਸ ਮਿਸ਼ਰਣ ਦੀ ਵਰਤੋਂ ਕੀਤੀ ਗਈ। ਇਹੀ ਨਹੀਂ ਲੇਹ ਦੇ ਜਿਸ ਹਵਾਈ ਅੱਡੇ ਤੋਂ ਇਸ ਜਹਾਜ਼ ਨੇ ਉਡਾਨ ਭਰੀ, ਉਹ ਨਾ ਸਿਰਫ ਭਾਰਤ ਵਿੱਚ, ਬਲਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਉਚਾਈ 'ਤੇ ਸਥਿਤ ਏਅਰਪੋਰਟਾਂ ਵਿੱਚੋਂ ਇੱਕ ਹੈ। ਖ਼ਾਸ ਗੱਲ ਇਹ ਹੈ ਕਿ Bio-Jet Fuel ਨੂੰ Non-Edible “Tree Borne Oil ਤੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਭਾਰਤ ਦੇ ਵਿਭਿੰਨ ਆਦਿਵਾਸੀ ਇਲਾਕਿਆਂ ਤੋਂ ਖਰੀਦਿਆ ਜਾਂਦਾ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਨਾ ਸਿਰਫ ਕਾਰਬਨ ਦੇ ਉਤਸਰਜਨ ਵਿੱਚ ਵੀ ਕਮੀ ਆਵੇਗੀ, ਸਗੋਂ ਕੱਚੇ ਤੇਲ ਦੀ ਆਮਦ ਵਿੱਚ ਵੀ ਭਾਰਤ ਦੀ ਨਿਰਭਰਤਾ ਘੱਟ ਹੋ ਸਕਦੀ ਹੈ। ਮੈਂ ਇਸ ਵੱਡੇ ਕੰਮ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਖ਼ਾਸ ਤੌਰ 'ਤੇ CSIR, Indian Institute of Petroleum, Dehradun ਦੇ ਵਿਗਿਆਨੀਆਂ ਨੂੰ, ਜਿਨ੍ਹਾਂ ਨੇ Bio Fuel ਨਾਲ ਜਹਾਜ਼ ਨੂੰ ਉਡਾਉਣ ਦੀ ਤਕਨੀਕ ਨੂੰ ਸੰਭਵ ਕਰ ਦਿੱਤਾ। ਉਨ੍ਹਾਂ ਦੀ ਇਹ ਕੋਸ਼ਿਸ਼ Make in India ਨੂੰ ਵੀ ਸਸ਼ਕਤ ਕਰਦੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਨਵਾਂ ਭਾਰਤ ਹੁਣ ਪੁਰਾਣੇ Approach ਨਾਲ ਚਲਣ ਨੂੰ ਤਿਆਰ ਨਹੀਂ ਹੈ। ਖ਼ਾਸ ਤੌਰ 'ਤੇ New India ਦੀਆਂ ਸਾਡੀਆਂ ਮਾਵਾਂ ਅਤੇ ਭੈਣਾਂ ਤਾਂ ਅੱਗੇ ਵਧ ਕੇ ਇਨ੍ਹਾਂ ਚੁਣੌਤੀਆਂ ਨੂੰ ਆਪਣੇ ਹੱਥਾਂ ਵਿੱਚ ਲੈ ਰਹੀਆਂ ਹਨ, ਜਿਸ ਨਾਲ ਪੂਰੇ ਸਮਾਜ ਵਿੱਚ ਇਕ ਸਕਾਰਾਤਮਕ ਬਦਲਾਓ ਵੇਖਣ ਨੂੰ ਮਿਲ ਰਿਹਾ ਹੈ। ਬਿਹਾਰ ਦੇ ਪੂਰਨੀਆ ਦੀ ਕਹਾਣੀ ਦੇਸ਼ ਭਰ ਦੇ ਲੋਕਾਂ ਨੂੰ ਪ੍ਰੇਰਣਾ ਨਾਲ ਭਰ ਦੇਣ ਵਾਲੀ ਹੈ। ਇਹ ਉਹ ਇਲਾਕਾ ਹੈ, ਜਿਹੜਾ ਦਹਾਕਿਆਂ ਤੋਂ ਹੜ੍ਹ ਦੀ ਤ੍ਰਾਸਦੀ ਨਾਲ ਜੂਝਦਾ ਰਿਹਾ ਹੈ। ਇਸ ਲਈ ਇੱਥੇ ਖੇਤੀ ਅਤੇ ਆਮਦਨੀ ਦੇ ਹੋਰ ਸਾਧਨਾਂ ਨੂੰ ਜੁਟਾਉਣਾ ਬਹੁਤ ਮੁਸ਼ਕਿਲ ਰਿਹਾ ਹੈ ਪਰ ਇਨ੍ਹਾਂ ਹੀ ਪ੍ਰਸਥਿਤੀਆਂ ਵਿੱਚ ਪੂਰਨੀਆ ਦੀਆਂ ਕੁਝ ਔਰਤਾਂ ਨੇ ਇਕ ਵੱਖਰਾ ਰਸਤਾ ਚੁਣਿਆ। ਸਾਥੀਓ, ਪਹਿਲਾਂ ਇਸ ਇਲਾਕੇ ਦੀਆਂ ਔਰਤਾਂ ਸ਼ਹਿਤੂਤ ਜਾਂ ਮਲਬਰੀ ਦੇ ਦਰੱਖਤ 'ਤੇ ਰੇਸ਼ਮ ਦੇ ਕੀੜਿਆਂ ਨਾਲ ਕੋਕੂਨ (Cocoon) ਤਿਆਰ ਕਰਦੀਆਂ ਸਨ, ਜਿਨ੍ਹਾਂ ਦਾ ਉਨ੍ਹਾਂ ਨੂੰ ਬਹੁਤ ਮਾਮੂਲੀ ਮੁੱਲ ਮਿਲਦਾ ਸੀ, ਜਦੋਂ ਕਿ ਇਸ ਨੂੰ ਖਰੀਦਣ ਵਾਲੇ ਲੋਕ, ਇਨ੍ਹਾਂ ਹੀ ਕੋਕੂਨਾਂ ਨਾਲ ਰੇਸ਼ਮ ਦਾ ਧਾਗਾ ਬਣਾ ਕੇ ਮੋਟਾ ਮੁਨਾਫਾ ਕਮਾਉਂਦੇ ਸਨ, ਲੇਕਿਨ ਅੱਜ ਪੂਰਨੀਆ ਦੀਆਂ ਔਰਤਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਅਤੇ ਪੂਰੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ। ਇਨ੍ਹਾਂ ਔਰਤਾਂ ਨੇ ਸਰਕਾਰ ਦੇ ਸਹਿਯੋਗ ਨਾਲ ਮਲਬਰੀ ਉਤਪਾਦਨ ਸਮੂਹ ਬਣਾਏ। ਇਸ ਤੋਂ ਬਾਅਦ ਉਨ੍ਹਾਂ ਨੇ ਕੋਕੂਨ ਤੋਂ ਰੇਸ਼ਮ ਦੇ ਧਾਗੇ ਤਿਆਰ ਕੀਤੇ ਅਤੇ ਫਿਰ ਉਨ੍ਹਾਂ ਧਾਗਿਆਂ ਨਾਲ ਖੁਦ ਹੀ ਸਾੜੀਆਂ ਬਣਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਹਿਲਾਂ ਜਿਸ ਕੋਕੂਨ ਨੂੰ ਵੇਚ ਕੇ ਮਾਮੂਲੀ ਰਕਮ ਮਿਲਦੀ ਸੀ, ਉੱਥੇ ਹੀ ਹੁਣ ਉਸ ਨਾਲ ਬਣੀਆਂ ਸਾੜੀਆਂ ਹਜ਼ਾਰਾਂ ਰੁਪਿਆਂ ਵਿੱਚ ਵਿਕ ਰਹੀਆਂ ਹਨ। 'ਆਦਰਸ਼ ਜੀਵਿਕਾ ਮਹਿਲਾ ਮਲਬਰੀ ਉਤਪਾਦਨ ਸਮੂਹ' ਦੀਆਂ ਦੀਦੀਆਂ ਨੇ ਜੋ ਕਮਾਲ ਕੀਤੇ ਹਨ, ਉਸ ਦਾ ਅਸਰ ਹੁਣ ਕਈ ਪਿੰਡਾ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪੂਰਨੀਆ ਦੇ ਕਈ ਪਿੰਡਾਂ ਵਿੱਚ ਕਿਸਾਨ ਦੀਦੀਆਂ ਹੁਣ ਨਾ ਸਿਰਫ ਸਾੜੀਆਂ ਤਿਆਰ ਕਰਵਾ ਰਹੀਆਂ ਹਨ, ਬਲਕਿ ਕਈ ਵੱਡੇ ਮੇਲਿਆਂ ਵਿੱਚ ਆਪਣੇ ਸਟਾਲ ਲਗਾ ਕੇ ਵੇਚ ਵੀ ਰਹੀਆਂ ਹਨ। ਇਕ ਉਦਾਹਰਣ ਕਿ - ਅੱਜ ਦੀ ਔਰਤ, ਨਵੀਂ ਸ਼ਕਤੀ, ਨਵੀਂ ਸੋਚ ਦੇ ਨਾਲ ਕਿਸ ਤਰ੍ਹਾਂ ਨਵੇਂ ਟੀਚਿਆਂ ਨੂੰ ਪ੍ਰਾਪਤ ਕਰ ਰਹੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਦੀਆਂ ਔਰਤਾਂ, ਸਾਡੀਆਂ ਬੇਟੀਆਂ ਦਾ ਉੱਦਮ, ਉਨ੍ਹਾਂ ਦਾ ਹੌਸਲਾ ਹਰ ਕਿਸੇ ਦੇ ਲਈ ਮਾਣ ਵਾਲੀ ਗੱਲ ਹੈ। ਆਪਣੇ ਆਲੇ-ਦੁਆਲੇ ਸਾਨੂੰ ਅਨੇਕਾਂ ਇਹੋ ਜਿਹੇ ਉਦਾਹਰਣ ਮਿਲਦੇ ਹਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਬੇਟੀਆਂ ਕਿਸ ਤਰ੍ਹਾਂ ਪੁਰਾਣੀਆਂ ਬੰਦਿਸ਼ਾਂ ਨੂੰ ਤੋੜ ਰਹੀਆਂ ਹਨ, ਨਵੀਆਂ ਉਚਾਈਆਂ ਪ੍ਰਾਪਤ ਕਰ ਰਹੀਆਂ ਹਨ। ਮੈਂ ਤੁਹਾਡੇ ਨਾਲ 12 ਸਾਲ ਦੀ ਬੇਟੀ ਕਾਮਿਆ ਕਾਰਤੀਕੇਯਨ ਦੀ ਪ੍ਰਾਪਤੀ ਦੀ ਚਰਚਾ ਜ਼ਰੂਰ ਕਰਨਾ ਚਾਹਾਂਗਾ। ਕਾਮਿਆ ਨੇ ਸਿਰਫ 12 ਸਾਲ ਦੀ ਉਮਰ ਵਿੱਚ ਹੀ Mount Aconcagua, ਉਸ ਨੂੰ ਫ਼ਤਹਿ ਕਰਨ ਦਾ ਕਾਰਨਾਮਾ ਕਰ ਵਿਖਾਇਆ ਹੈ। ਇਹ ਦੱਖਣ ਅਮਰੀਕਾ ਵਿੱਚ ANDES ਪਹਾੜ ਦੀ ਸਭ ਤੋਂ ਉੱਚੀ ਚੋਟੀ ਹੈ। ਜੋ ਲੱਗਭਗ 7000 ਮੀਟਰ ਉੱਚੀ ਹੈ। ਹਰ ਭਾਰਤੀ ਨੂੰ ਇਹ ਗੱਲ ਛੂਹ ਜਾਵੇਗੀ ਕਿ ਜਦੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਾਮਿਆ ਨੇ ਚੋਟੀ ਨੂੰ ਫ਼ਤਿਹ ਕੀਤਾ ਅਤੇ ਸਭ ਤੋਂ ਪਹਿਲਾਂ ਉੱਥੇ ਸਾਡਾ ਤਿਰੰਗਾ ਫਹਿਰਾਇਆ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਨੂੰ ਮਾਣਮੱਤਾ ਕਰਨ ਵਾਲੀ ਕਾਮਿਆ ਇਕ ਨਵੇਂ ਮਿਸ਼ਨ 'ਤੇ ਹੈ, ਜਿਸ ਦਾ ਨਾਮ ਹੈ 'ਮਿਸ਼ਨ ਸਾਹਸ'ਇਸ ਦੇ ਤਹਿਤ ਉਹ ਸਾਰੇ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫ਼ਤਿਹ ਕਰਨ ਵਿੱਚ ਜੁਟੀ ਹੋਈ ਹੈ। ਇਸ ਮੁਹਿੰਮ ਵਿੱਚ ਉਸ ਨੇ North ਅਤੇ South Poles ਤੇ Sky ਵੀ ਕਰਨਾ ਹੈ। ਮੈਂ ਕਾਮਿਆ ਨੂੰ 'ਮਿਸ਼ਨ ਸਾਹਸ' ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਵੈਸੇ ਕਾਮਿਆ ਦੀ ਪ੍ਰਾਪਤੀ ਸਾਰਿਆਂ ਨੂੰ ਫਿੱਟ ਰਹਿਣ ਦੇ ਲਈ ਵੀ ਪ੍ਰੇਰਿਤ ਕਰਦੀ ਹੈ। ਇੰਨੀ ਘੱਟ ਉਮਰ ਵਿੱਚ ਕਾਮਿਆ ਜਿਸ ਉਚਾਈ 'ਤੇ ਪਹੁੰਚੀ ਹੈ, ਉਸ ਵਿੱਚ ਫਿੱਟਨੈਸ ਦਾ ਵੀ ਬਹੁਤ ਵੱਡਾ ਯੋਗਦਾਨ ਹੈ। A Nation that is fit, will be a nation that is hit. ਯਾਨੀ ਜੋ ਦੇਸ਼ Fit ਹੈ, ਉਹ ਹਮੇਸ਼ਾ Fit ਵੀ ਰਹੇਗਾ। ਵੈਸੇ ਆਉਣ ਵਾਲੇ ਮਹੀਨੇ ਤਾਂ Adventure Sports ਦੇ ਲਈ ਵੀ ਬਹੁਤ ਢੁਕਵੇਂ ਹਨ। ਭਾਰਤ ਦੀ Geography ਅਜਿਹੀ ਹੈ ਕਿ ਜੋ ਸਾਡੇ ਦੇਸ਼ ਵਿੱਚ Adventure Sports ਦੇ ਲਈ ਅਨੇਕਾਂ ਮੌਕੇ ਪ੍ਰਦਾਨ ਕਰਦੀ ਹੈ। ਇਕ ਪਾਸੇ ਜਿੱਥੇ ਉੱਚੇ-ਉੱਚੇ ਪਹਾੜ ਹਨ, ਉੱਥੇ ਹੀ ਦੂਸਰੇ ਪਾਸੇ ਦੂਰ-ਦੂਰ ਤੱਕ ਫੈਲਿਆ ਮਾਰੂਥਲ ਹੈ। ਇਕ ਪਾਸੇ ਜਿੱਥੇ ਸੰਘਣੇ ਜੰਗਲਾਂ ਦਾ ਬਸੇਰਾ ਹੈ, ਉੱਥੇ ਹੀ ਦੂਸਰੇ ਪਾਸੇ ਸਮੁੰਦਰ ਦਾ ਅਸੀਮ ਵਿਸਥਾਰ ਹੈ। ਇਸ ਲਈ ਮੇਰਾ ਤੁਹਾਨੂੰ ਸਾਰਿਆਂ ਨੂੰ ਵਿਸ਼ੇਸ਼ ਅਨੁਰੋਧ ਹੈ ਕਿ ਤੁਸੀਂ ਵੀ ਆਪਣੀ ਪਸੰਦ ਦੀ ਜਗ੍ਹਾ, ਆਪਣੀ ਰੁਚੀ ਤੇ Activity ਚੁਣੋ ਅਤੇ ਆਪਣੇ ਜੀਵਨ ਨੂੰ Adventure ਦੇ ਨਾਲ ਜ਼ਰੂਰ ਜੋੜੋ। ਜ਼ਿੰਦਗੀ ਵਿੱਚ Adventure ਤਾਂ ਹੋਣਾ ਹੀ ਚਾਹੀਦਾ ਹੈ ਨਾ! ਵੈਸੇ ਸਾਥੀਓ 12 ਸਾਲ ਦੀ ਬੇਟੀ ਕਾਮਿਆ ਦੀ ਸਫਲਤਾ ਤੋਂ ਬਾਅਦ ਹੁਣ ਜਦੋਂ 105 ਸਾਲਾਂ ਦੀ ਭਾਗੀਰਥੀ ਅੰਮਾ ਦੀ ਸਫਲਤਾ ਦੀ ਕਹਾਣੀ ਸੁਣੋਗੇ ਤਾਂ ਹੋਰ ਹੈਰਾਨ ਹੋ ਜਾਓਗੇ। ਸਾਥੀਓ, ਜੇਕਰ ਅਸੀਂ ਜੀਵਨ ਵਿੱਚ ਤਰੱਕੀ ਕਰਨਾ ਚਾਹੁੰਦੇ ਹਾਂ, ਵਿਕਾਸ ਕਰਨਾ ਚਾਹੁੰਦੇ ਹਾਂ, ਕੁਝ ਕਰ ਵਿਖਾਉਣਾ ਚਾਹੁੰਦੇ ਹਾਂ ਤਾਂ ਪਹਿਲੀ ਸ਼ਰਤ ਇਹੀ ਹੁੰਦੀ ਹੈ ਕਿ ਸਾਡੇ ਅੰਦਰ ਦਾ ਵਿਦਿਆਰਥੀ ਕਦੇ ਮਰਨਾ ਨਹੀਂ ਚਾਹੀਦਾ, ਸਾਡੀ 105 ਸਾਲਾਂ ਦੀ ਭਾਗੀਰਥੀ ਅੰਮਾ ਸਾਨੂੰ ਇਹੀ ਪ੍ਰੇਰਣਾ ਦਿੰਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਾਗੀਰਥੀ ਅੰਮਾ ਕੌਣ ਹੈ? ਭਾਗੀਰਥੀ ਅੰਮਾ ਕੇਰਲਾ ਦੇ Kollam ਵਿੱਚ ਰਹਿੰਦੀ ਹੈ। ਬਚਪਨ ਵਿੱਚ ਹੀ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ। ਛੋਟੀ ਉਮਰ ਵਿੱਚ ਵਿਆਹ ਤੋਂ ਬਾਅਦ ਪਤੀ ਦੀ ਵੀ ਮੌਤ ਹੋ ਗਈ ਪਰ ਭਾਗੀਰਥੀ ਅੰਮਾ ਨੇ ਆਪਣਾ ਹੌਸਲਾ ਨਹੀਂ ਛੱਡਿਆ, ਆਪਣਾ ਜਜ਼ਬਾ ਨਹੀਂ ਛੱਡਿਆ। 10 ਸਾਲ ਤੋਂ ਵੀ ਘੱਟ ਉਮਰ ਵਿੱਚ ਉਨ੍ਹਾਂ ਨੂੰ ਆਪਣਾ ਸਕੂਲ ਛੱਡਣਾ ਪਿਆ ਸੀ। 105 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਫਿਰ ਸਕੂਲ ਸ਼ੁਰੂ ਕੀਤਾ, ਪੜ੍ਹਾਈ ਸ਼ੁਰੂ ਕੀਤੀ। ਇੰਨੀ ਉਮਰ ਹੋਣ ਦੇ ਬਾਵਜੂਦ ਭਾਗੀਰਥੀ ਅੰਮਾ ਨੇ Level-4 ਦਾ ਇਮਤਿਹਾਨ ਦਿੱਤਾ ਅਤੇ ਬੜੀ ਬੇਸਬਰੀ ਨਾਲ Result ਦੀ ਉਡੀਕ ਕਰਨ ਲੱਗੀ। ਉਨ੍ਹਾਂ ਨੇ ਇਮਤਿਹਾਨ ਵਿੱਚ 75 ਫੀਸਦੀ ਅੰਕ ਪ੍ਰਾਪਤ ਕੀਤੇ। ਇੰਨਾ ਹੀ ਨਹੀਂ, ਗਣਿਤ ਵਿੱਚ ਤਾਂ 100 ਫੀਸਦੀ ਅੰਕ ਹਾਸਲ ਕੀਤੇ। ਅੰਮਾ ਹੁਣ ਹੋਰ ਅੱਗੇ ਪੜ੍ਹਨਾ ਚਾਹੁੰਦੀ ਹੈ। ਅੱਗੇ ਦੇ ਇਮਤਿਹਾਨ ਦੇਣਾ ਚਾਹੁੰਦੀ ਹੈ। ਜ਼ਾਹਿਰ ਹੈ ਭਾਗੀਰਥੀ ਅੰਮਾ ਵਰਗੇ ਲੋਕ ਇਸ ਦੇਸ਼ ਦੀ ਤਾਕਤ ਹਨ, ਪ੍ਰੇਰਣਾ ਦਾ ਇੱਕ ਬਹੁਤ ਵੱਡਾ ਸਰੋਤ ਹਨ। ਮੈਂ ਅੱਜ ਖ਼ਾਸ ਤੌਰ 'ਤੇ ਭਾਗੀਰਥੀ ਅੰਮਾ ਨੂੰ ਪ੍ਰਣਾਮ ਕਰਦਾ ਹਾਂ।

ਸਾਥੀਓ, ਜੀਵਨ ਦੇ ਮੁਸ਼ਕਿਲ ਸਮੇਂ ਵਿੱਚ ਸਾਡਾ ਹੌਸਲਾ, ਸਾਡੀ ਇੱਛਾ ਸ਼ਕਤੀ ਕਿਸੇ ਵੀ ਪ੍ਰਸਥਿਤੀ ਨੂੰ ਬਦਲ ਦਿੰਦੀ ਹੈ। ਹੁਣੇ ਜਿਹੇ ਹੀ ਮੈਂ Media ਵਿੱਚ ਇੱਕ ਇਹੋ ਜਿਹੀ ਸਟੋਰੀ ਪੜ੍ਹੀ, ਜਿਸ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ। ਇਹ ਕਹਾਣੀ ਮੁਰਾਦਾਬਾਦ ਦੇ ਹਮੀਰਪੁਰ ਪਿੰਡ ਵਿੱਚ ਰਹਿਣ ਵਾਲੇ ਸਲਮਾਨ ਦੀ ਹੈ। ਸਲਮਾਨ ਬਚਪਨ ਤੋਂ ਹੀ ਦਿੱਵਿਯਾਂਗ ਹੈ। ਉਨ੍ਹਾਂ ਦੇ ਪੈਰ ਉਨ੍ਹਾਂ ਦਾ ਸਾਥ ਨਹੀਂ ਦਿੰਦੇ, ਇਸ ਕਠਿਨਾਈ ਦੇ ਬਾਵਜੂਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਖੁਦ ਹੀ ਆਪਣਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ। ਨਾਲ ਹੀ ਇਹ ਵੀ ਨਿਸ਼ਚਾ ਕੀਤਾ ਕਿ ਹੁਣ ਉਹ ਆਪਣੇ ਵਰਗੇ ਦਿੱਵਿਯਾਂਗ ਸਾਥੀਆਂ ਦੀ ਮਦਦ ਵੀ ਕਰਨਗੇ, ਫਿਰ ਕੀ ਸੀ, ਸਲਮਾਨ ਨੇ ਆਪਣੇ ਪਿੰਡ ਵਿੱਚ ਚੱਪਲ ਅਤੇ Detergent ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ, ਵੇਖਦਿਆਂ ਹੀ ਵੇਖਦਿਆਂ ਉਨ੍ਹਾਂ ਦੇ ਨਾਲ 30 ਦਿੱਵਿਯਾਂਗ ਸਾਥੀ ਜੁੜ ਗਏ, ਤੁਸੀਂ ਇਹ ਵੀ ਗੌਰ ਕਰੋ ਕਿ ਸਲਮਾਨ ਨੂੰ ਖੁਦ ਚੱਲਣ ਵਿੱਚ ਦਿੱਕਤ ਸੀ, ਫਿਰ ਵੀ ਉਨ੍ਹਾਂ ਨੇ ਦੂਸਰਿਆਂ ਦਾ ਚੱਲਣਾ ਅਸਾਨ ਕਰਨ ਵਾਲੀ ਚੱਪਲ ਬਨਾਉਣ ਦਾ ਫੈਸਲਾ ਕੀਤਾ। ਖ਼ਾਸ ਗੱਲ ਇਹ ਹੈ ਕਿ ਸਲਮਾਨ ਨੇ ਸਾਥੀ ਦਿੱਵਿਯਾਂਗਜਨਾਂ ਨੂੰ ਖੁਦ ਹੀ ਟਰੇਨਿੰਗ ਦਿੱਤੀ। ਹੁਣ ਇਹ ਸਾਰੇ ਮਿਲ ਕੇ Manufacturing ਵੀ ਕਰਦੇ ਹਨ ਅਤੇ Marketing ਵੀ। ਆਪਣੀ ਮਿਹਨਤ ਨਾਲ ਇਨ੍ਹਾਂ ਲੋਕਾਂ ਨੇ ਨਾ ਸਿਰਫ ਆਪਣੇ ਲਈ ਰੁਜਗਾਰ ਨਿਸ਼ਚਿਤ ਕੀਤਾ, ਬਲਕਿ ਆਪਣੀ ਕੰਪਨੀ ਨੂੰ ਵੀ Profit ਵਿੱਚ ਪਹੁੰਚਾ ਦਿੱਤਾ। ਹੁਣ ਇਹ ਲੋਕ ਮਿਲ ਕੇ ਦਿਨ ਵਿੱਚ ਡੇਢ ਸੌ (ਇਕ ਸੌ ਪੰਜਾਹ) ਜੋੜੀ ਚੱਪਲ ਤਿਆਰ ਕਰ ਲੈਂਦੇ ਹਨ। ਇੰਨਾ ਹੀ ਨਹੀਂ, ਸਲਮਾਨ ਨੇ ਇਸ ਸਾਲ 100 ਹੋਰ ਦਿਵਿਯਾਂਗਾਂ ਨੂੰ ਰੁਜਗਾਰ ਦੇਣ ਦਾ ਸੰਕਲਪ ਵੀ ਲਿਆ ਹੈ। ਮੈਂ ਇਨ੍ਹਾਂ ਸਾਰਿਆਂ ਦੇ ਹੌਸਲੇ, ਉਨ੍ਹਾਂ ਦੇ ਉੱਦਮ ਨੂੰ Salute ਕਰਦਾ ਹਾਂ। ਅਜਿਹੀ ਹੀ ਸੰਕਲਪ ਸ਼ਕਤੀ ਗੁਜਰਾਤ ਦੇ ਕੱਛ ਇਲਾਕੇ ਵਿੱਚ ਅਜਰਕ ਪਿੰਡ ਦੇ ਲੋਕਾਂ ਨੇ ਵੀ ਵਿਖਾਈ ਹੈ। ਸਾਲ 2001 ਵਿੱਚ ਆਏ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਸਾਰੇ ਲੋਕ ਪਿੰਡ ਛੱਡ ਕੇ ਜਾ ਰਹੇ ਸਨ ਤਾਂ ਉਸ ਵੇਲੇ ਇਸਮਾਈਲ ਖ਼ਤਰੀ ਨਾਮ ਦੇ ਸ਼ਖਸ ਨੇ ਪਿੰਡ ਵਿੱਚ ਹੀ ਰਹਿ ਕੇ 'ਅਜਰਕ Print' ਦੀ ਆਪਣੀ ਰਵਾਇਤੀ ਕਲਾ ਨੂੰ ਸਹੇਜਣ ਦਾ ਫੈਸਲਾ ਕੀਤਾ, ਫਿਰ ਕੀ ਸੀ ਵੇਖਦੇ ਹੀ ਵੇਖਦੇ ਕੁਦਰਤ ਦੇ ਰੰਗਾਂ ਨਾਲ ਬਣੀ 'ਅਜਰਕ ਕਲਾ' ਹਰ ਕਿਸੇ ਨੂੰ ਲੁਭਾਉਣ ਲੱਗੀ ਅਤੇ ਇਹ ਪੂਰਾ ਪਿੰਡ ਹਸਤ ਕਲਾ ਦੀ ਆਪਣੀ ਰਵਾਇਤੀ ਵਿਧਾ ਨਾਲ ਜੁੜ ਗਿਆ। ਪਿੰਡ ਵਾਲਿਆਂ ਨੇ ਨਾ ਸਿਰਫ ਸੈਂਕੜੇ ਸਾਲ ਪੁਰਾਣੀ ਆਪਣੀ ਇਸ ਕਲਾ ਨੂੰ ਸਹੇਜਿਆ, ਸਗੋਂ ਉਸ ਨੂੰ ਆਧੁਨਿਕ Fashion ਨਾਲ ਵੀ ਜੋੜ ਦਿੱਤਾ। ਹੁਣ ਵੱਡੇ-ਵੱਡੇ Designer, ਵੱਡੇ-ਵੱਡੇ ਡਿਜ਼ਾਈਨ ਸੰਸਥਾਨ, 'ਅਜਰਕ Print' ਦਾ ਇਸਤੇਮਾਲ ਕਰਨ ਲੱਗੇ ਹਨ। ਪਿੰਡ ਦੇ ਮਿਹਨਤੀ ਲੋਕਾਂ ਦੀ ਵਜ੍ਹਾ ਨਾਲ ਅੱਜ 'ਅਜਰਕ Print ' ਇੱਕ ਵੱਡਾ ਬਰਾਂਡ ਬਣ ਗਿਆ ਹੈ। ਦੁਨੀਆਂ ਦੇ ਵੱਡੇ ਖਰੀਦਦਾਰ ਇਸ Print ਵੱਲ ਆਕਰਸ਼ਿਤ ਹੋ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ਹੁਣੇ ਜਿਹੇ ਹੀ ਦੇਸ਼ ਭਰ ਵਿੱਚ ਮਹਾਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਗਿਆ ਹੈ। ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਦੇਸ਼ ਦੀ ਚੇਤਨਾ ਨੂੰ ਜਾਗ੍ਰਿਤ ਕਰਦਾ ਰਹਿੰਦਾ ਹੈ। ਮਹਾਸ਼ਿਵਰਾਤਰੀ 'ਤੇ ਭੋਲੇ ਬਾਬਾ ਦਾ ਆਸ਼ੀਰਵਾਦ ਤੁਹਾਡੇ 'ਤੇ ਬਣਿਆ ਰਹੇ, ਤੁਹਾਡੀ ਹਰ ਮਨੋਕਾਮਨਾ ਸ਼ਿਵ ਜੀ ਪੂਰੀ ਕਰਨ। ਤੁਸੀਂ ਊਰਜਾਵਾਨ ਰਹੋ, ਸਿਹਤਮੰਦ ਰਹੋ, ਸੁਖੀ ਰਹੋ ਅਤੇ ਦੇਸ਼ ਦੇ ਪ੍ਰਤੀ ਆਪਣੇ ਫ਼ਰਜ਼ਾਂ ਦਾ ਪਾਲਣ ਕਰਦੇ ਰਹੋ।

ਸਾਥੀਓ, ਮਹਾਸ਼ਿਵਰਾਤਰੀ ਦੇ ਨਾਲ ਹੀ ਬਸੰਤ ਰੁੱਤ ਦੀ ਸ਼ੋਭਾ ਵੀ ਦਿਨੋ-ਦਿਨ ਹੁਣ ਵੱਧਦੀ ਜਾਏਗੀ। ਆਉਣ ਵਾਲੇ ਦਿਨਾਂ ਵਿੱਚ ਹੋਲੀ ਦਾ ਵੀ ਤਿਓਹਾਰ ਹੈ, ਇਸ ਦੇ ਤੁਰੰਤ ਬਾਅਦ ਗੁੜੀ-ਪੜਵਾ ਵੀ ਆਉਣ ਵਾਲਾ ਹੈ। ਨਵਰਾਤਰੀ ਦਾ ਤਿਓਹਾਰ ਵੀ ਇਸ ਦੇ ਨਾਲ ਜੁੜਿਆ ਹੁੰਦਾ ਹੈ। ਰਾਮਨੌਮੀ ਦਾ ਤਿਓਹਾਰ ਵੀ ਆਏਗਾ। ਪਰਵ ਅਤੇ ਤਿਓਹਾਰ ਸਾਡੇ ਦੇਸ਼ ਵਿੱਚ ਸਮਾਜਿਕ ਜੀਵਨ ਦਾ ਅਭਿੰਨ ਹਿੱਸਾ ਰਹੇ ਹਨ। ਹਰ ਤਿਓਹਾਰ ਦੇ ਪਿੱਛੇ ਕੋਈ ਨਾ ਕੋਈ ਸਮਾਜਿਕ ਸੰਦੇਸ਼ ਛੁਪਿਆ ਹੁੰਦਾ ਹੈ ਜੋ ਸਮਾਜ ਨੂੰ ਹੀ ਨਹੀਂ, ਪੂਰੇ ਦੇਸ਼ ਨੂੰ ਏਕਤਾ ਵਿੱਚ ਬੰਨ੍ਹ ਕੇ ਰੱਖਦਾ ਹੈ। ਹੋਲੀ ਤੋਂ ਬਾਅਦ ਚੇਤਰ ਸ਼ੁਕਲ-ਪ੍ਰਤਿਪਦਾ ਨਾਲ ਭਾਰਤੀ ਬਿਕਰਮੀ ਨਵੇਂ ਸਾਲ ਦੀ ਸ਼ੁਰੂਆਤ ਵੀ ਹੁੰਦੀ ਹੈ। ਉਸ ਦੇ ਲਈ ਵੀ, ਭਾਰਤੀ ਨਵੇਂ ਸਾਲ ਦੀ ਵੀ, ਮੈਂ ਤੁਹਾਨੂੰ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਅਗਲੀ 'ਮਨ ਕੀ ਬਾਤ' ਤੱਕ ਤਾਂ ਮੈਨੂੰ ਲਗਦਾ ਹੈ ਕਿ ਸ਼ਾਇਦ ਵਿਦਿਆਰਥੀ ਇਮਤਿਹਾਨਾਂ ਵਿੱਚ ਰੁੱਝੇ ਹੋਣਗੇ। ਜਿਨ੍ਹਾਂ ਦੀ ਪ੍ਰੀਖਿਆ ਪੂਰੀ ਹੋ ਗਈ ਹੋਵੇਗੀ, ਉਹ ਮਸਤ ਹੋਣਗੇ। ਜੋ ਵਿਅਸਤ ਹਨ, ਜੋ ਮਸਤ ਹਨ, ਉਨ੍ਹਾਂ ਨੂੰ ਵੀ ਅਨੇਕਾਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਓ ਅਗਲੀ 'ਮਨ ਕੀ ਬਾਤ' ਦੇ ਲਈ ਅਨੇਕਾਂ ਗੱਲਾਂ ਨੂੰ ਲੈ ਕੇ ਫਿਰ ਤੋਂ ਮਿਲਾਂਗੇ।

ਬਹੁਤ-ਬਹੁਤ ਧੰਨਵਾਦ। ਨਮਸਕਾਰ।

*****

ਵੀਆਰਆਰਕੇ/ਐੱਸਐੱਚ
 


(Release ID: 1604118) Visitor Counter : 164


Read this release in: English