ਮੰਤਰੀ ਮੰਡਲ

ਮੰਤਰੀ ਮੰਡਲ ਨੇ ਅਧਿਕਾਰ ਪ੍ਰਾਪਤ “ਟੈਕਨੋਲੋਜੀ ਗਰੁੱਪ” ਦੇ ਗਠਨ ਦੀ ਪ੍ਰਵਾਨਗੀ ਦਿੱਤੀ

Posted On: 19 FEB 2020 5:01PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੱਕ ਅਧਿਕਾਰ ਪ੍ਰਾਪਤ (ਸਸ਼ਕਤ) “ਟੈਕਨੋਲੋਜੀ ਗਰੁੱਪ” ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਵੇਰਵਾ

ਮੰਤਰੀ ਮੰਡਲ ਨੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੀ ਪ੍ਰਧਾਨਗੀ ਹੇਠ 12 ਮੈਂਬਰਾਂ ਵਾਲੇ ਟੈਕਨੋਲੋਜੀ ਗਰੁੱਪ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਗਰੁੱਪ ਨੂੰ ਨਵੀਆਂ ਟੈਕਨੋਲੋਜੀਆਂ ਬਾਰੇ ਸਮੇਂ ‘ਤੇ ਨੀਤੀਗਤ ਸਲਾਹ ਦੇਣ, ਟੈਕਨੋਲੋਜੀ ਅਤੇ ਟੈਕਨੋਲੋਜੀ ਉਤਪਾਦਾਂ ਦੀ ਮੈਪਿੰਗ ਕਰਨ, ਰਾਸ਼ਟਰੀ ਪ੍ਰਯੋਗਸ਼ਾਲਾਵਾਂ ਅਤੇ ਸਰਕਾਰੀ ਖੋਜ ਤੇ ਵਿਕਾਸ ਸੰਗਠਨਾਂ ਵਿੱਚ ਵਿਕਸਿਤ ਟੈਕਨੋਲੋਜੀਆਂ ਦੇ ਦੋਹਰੇ ਉਪਯੋਗ ਦਾ ਵਣਜੀਕਰਨ, ਚੋਣਵੀਆਂ ਪ੍ਰਮੁੱਖ ਟੈਕਨੋਲੋਜੀਆਂ ਲਈ ਸਵਦੇਸ਼ੀ ਰੋਡ ਮੈਪ ਵਿਕਸਿਤ ਕਰਨ ਅਤੇ ਟੈਕਨੋਲੋਜੀ ਵਿਕਾਸ ਨੂੰ ਹੁਲਾਰਾ ਦੇਣ ਲਈ ਉਚਿਤ ਖੋਜ ਤੇ ਵਿਕਾਸ ਪ੍ਰੋਗਰਾਮਾਂ ਦੀ ਚੋਣ ਕਰਨ ਦੇ ਅਧਿਕਾਰ ਪ੍ਰਾਪਤ ਹਨ।

ਪ੍ਰਮੁੱਖ ਪ੍ਰਭਾਵ

ਇਹ ਟੈਕਨੋਲੋਜੀ ਗਰੁੱਪ ਹੇਠ ਲਿਖੇ ਕਾਰਜ ਕਰੇਗਾ:-

ਏ. ਟੈਕਨੋਲੋਜੀ ਸਪਲਾਇਰ ਲਈ ਵਿਕਸਿਤ ਕੀਤੀ ਜਾਣ ਵਾਲੀ ਟੈਕਨੋਲੋਜੀ ਅਤੇ ਟੈਕਨੋਲੋਜੀ ਖਰੀਦਾਰੀ ਰਣਨੀਤੀ ‘ਤੇ ਸੰਭਵ ਬਿਹਤਰੀਨ ਸਲਾਹ ਦੇਣਾ;

ਬੀ. ਨੀਤੀਗਤ ਪਹਿਲੂਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਉਪਯੋਗ ਬਾਰੇ ਇਨ-ਹਾਊਸ ਮੁਹਾਰਤ ਵਿਕਸਿਤ ਕਰਨਾ;

ਸੀ. ਪਬਲਿਕ ਸੈਕਟਰ ਅਦਾਰਿਆਂ, ਰਾਸ਼ਟਰੀ ਪ੍ਰਯੋਗਸ਼ਾਲਾਵਾਂ ਅਤੇ ਖੋਜ ਸੰਗਠਨਾਂ ਵਿੱਚ ਵਿਕਸਿਤ/ਵਿਕਸਿਤ ਕੀਤੀ ਜਾ ਰਹੀ ਪਬਲਿਕ ਸੈਕਟਰ ਟੈਕਨੋਲੋਜੀ ਦੀ ਨਿਰੰਤਰਤਾ ਨੂੰ ਸੁਨਿਸ਼ਚਿਤ ਕਰਨਾ।

 

ਲਾਗੂਕਰਨ ਰਣਨੀਤੀ ਅਤੇ ਟੀਚੇ

ਇਸ ਟੈਕਨੋਲੋਜੀ ਗਰੁੱਪ ਦੇ ਕਾਰਜ ਦੇ ਤਿੰਨ ਥੰਮ੍ਹ ਹਨ:

I. ਨੀਤੀ ਸਮਰਥਨ, 

II. ਖਰੀਦਦਾਰੀ ਸਮਰਥਨ ਅਤੇ

III. ਖੋਜ ਤੇ ਵਿਕਾਸ ਪ੍ਰਸਤਾਵਾਂ ‘ਤੇ ਸਮਰਥਨ। 

ਟੈਕਨੋਲੋਜੀ ਗਰੁੱਪ ਨਿਮਨਲਿਖਤ ਕਾਰਜ ਸੁਨਿਸ਼ਚਿਤ ਕਰੇਗਾ:-

i. ਕਿ ਭਾਰਤ ਪਾਸ ਆਰਥਿਕ ਵਿਕਾਸ ਅਤੇ ਸਾਰੇ ਖੇਤਰਾਂ ਵਿੱਚ ਭਾਰਤੀ ਉਦਯੋਗ ਦੇ ਨਿਰੰਤਰ ਵਿਕਾਸ ਲਈ ਨਵੀਆਂ ਟੈਕਨੋਲੋਜੀਆਂ ਦੇ ਪ੍ਰਭਾਵਸ਼ਾਲੀ, ਸੁਰੱਖਿਅਤ ਅਤੇ ਸੰਦਰਭ ਦੇ ਹਿਸਾਬ ਨਾਲ ਉਪਯੋਗ ਲਈ ਜ਼ਰੂਰੀ ਨੀਤੀਆਂ ਅਤੇ ਰਣਨੀਤੀਆਂ ਹੋਣ।

ii. ਸਾਰੇ ਖੇਤਰਾਂ ਵਿੱਚ ਉੱਭਰਦੀਆਂ ਟੈਕਨੋਲੋਜੀਆਂ ‘ਤੇ ਖੋਜ ਦੀਆਂ ਪ੍ਰਾਥਮਿਕਤਾਵਾਂ ਅਤੇ ਰਣਨੀਤੀਆਂ ‘ਤੇ ਸਰਕਾਰ ਨੂੰ ਸਲਾਹ ਦੇਣਾ।

iii. ਪੂਰੇ ਭਾਰਤ ਵਿੱਚ ਟੈਕਨੋਲੋਜੀ ਦੇ ਇੱਕ ਅੱਪਡੇਟਿਡ ਨਕਸ਼ੇ, ਉਪਲੱਬਧ ਟੈਕਨੋਲੋਜੀ ਉਤਪਾਦਾਂ ਅਤੇ ਵਿਕਸਿਤ ਕੀਤੇ ਜਾ ਰਹੇ ਟੈਕਨੋਲੋਜੀ ਉਤਪਾਦਾਂ ਦੀ ਸਾਂਭ-ਸੰਭਾਲ਼ ਕਰਨਾ।

iv. ਚੋਣਵੀਆਂ ਮਹੱਤਵਪੂਰਨ ਟੈਕਨੋਲੋਜੀਆਂ ਲਈ ਸਵਦੇਸ਼ੀਕਰਨ ਰੋਡਮੈਪ ਵਿਕਸਿਤ ਕਰਨਾ।

v. ਸਰਕਾਰ ਨੂੰ ਇਸ ਦੇ ਟੈਕਨੋਲੋਜੀ ਸਪਲਾਇਰ ਅਤੇ ਖਰੀਦ ਰਣਨੀਤੀ ‘ਤੇ ਸਲਾਹ ਦੇਣਾ।

vi. ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਲ-ਨਾਲ ਰਾਜ ਸਰਕਾਰਾਂ ਨੂੰ ਵਿਗਿਆਨ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਜਿਹੀਆਂ ਉੱਭਰਦੀਆਂ ਟੈਕਨੋਲੋਜੀਆਂ ਦੀ ਵਰਤੋਂ ਅਤੇ ਨੀਤੀ ‘ਤੇ ਮੁਹਾਰਤ ਵਿਕਸਿਤ ਕਰਨ ਲਈ ਪ੍ਰੋਤਸਾਹਿਤ ਕਰਨਾ। ਇਸ ਲਈ, ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਨੂੰ ਵਿਕਸਿਤ ਕਰਨ ‘ਤੇ ਵੀ ਜ਼ੋਰ ਦੇਣਾ।

vii. ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਮਿਲ ਕੇ ਸਾਰੇ ਖੇਤਰਾਂ ਵਿੱਚ ਸਹਿਯੋਗ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਦੇ ਹੋਏ ਪਬਲਿਕ ਸੈਕਟਰ ਅਦਾਰਿਆਂ/ਪ੍ਰਯੋਗਸ਼ਾਲਾਵਾਂ ਵਿੱਚ ਪਬਲਿਕ ਸੈਕਟਰ ਦੀ ਟੈਕਨੋਲੋਜੀ ਦੇ ਟਿਕਾਊਪਣ ਲਈ ਨੀਤੀਆਂ ਬਣਾਉਣਾ।

viii. ਖੋਜ ਤੇ ਵਿਕਾਸ ਲਈ ਪ੍ਰਸਤਾਵਾਂ ਦੀ ਸੋਧ (ਵੈਟਿੰਗ) ਵਿੱਚ ਲਾਗੂ ਹੋਣ ਵਾਲੀ ਆਮ ਸ਼ਬਦਾਵਲੀ ਅਤੇ ਮਿਆਰ ਤਿਆਰ ਕਰਨਾ।

 

*****

ਵੀਆਰਆਰਕੇ/ਐੱਸਸੀ


(Release ID: 1603908) Visitor Counter : 199


Read this release in: English