ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਗਾਂਧੀਨਗਰ ਵਿੱਚ ਪ੍ਰਵਾਸੀ ਪ੍ਰਜਾਤੀਆਂ ਬਾਰੇ 13ਵੇਂ ਕਾਨਫਰੰਸ ਆਵ੍ ਪਾਰਟੀਜ਼- ਸੀਓਪੀ ਸੰਮੇਲਨ ਦੇ ਉਦਘਾਟਨ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 17 FEB 2020 12:25PM by PIB Chandigarh

ਪਿਆਰੇ ਮਿੱਤਰੋ!

ਮਹਾਤਮਾ ਗਾਂਧੀ ਦੀ ਭੂਮੀ ‘ਤੇ ਪ੍ਰਵਾਸੀ ਪ੍ਰਜਾਤੀਆਂ ਦੇ 13ਵੇਂ ਸੀਓਪੀ ਸੰਮੇਲਨ ਵਿੱਚ ਆਪ ਸਭ ਦਾ ਸੁਆਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।

ਭਾਰਤ ਦੁਨੀਆ ਦੇ ਸਭ ਤੋਂ ਵੱਧ ਵਿਵਿਧਤਾਵਾਂ ਨਾਲ ਭਰੇ ਦੇਸ਼ਾਂ ਵਿੱਚੋਂ ਇੱਕ ਹੈ। ਦੁਨੀਆ ਦੇ 2.4 % ਭੂਗੋਲਿਕ ਖੇਤਰ ਦੇ ਨਾਲ, ਭਾਰਤ ਗਿਆਤ ਗਲੋਬਲ ਜੈਵ ਵਿਵਿਧਤਾ ਵਿੱਚ ਲਗਭਗ 8% ਦਾ ਯੋਗਦਾਨ ਕਰਦਾ ਹੈ। ਭਾਰਤ ਕਈ ਤਰ੍ਹਾਂ ਦੇ ਇਕੌਲੋਜੀਕਲ ਹੈਬੀਟੈਟ ਦੇ ਮਾਮਲੇ ਵਿੱਚ ਸਮ੍ਰਿੱਧ ਹੈ ਅਤੇ ਇੱਥੇ ਜੈਵ ਵਿਵਿਧਤਾ ਵਾਲੇ ਚਾਰ ਪ੍ਰਮੁੱਖ ਖੇਤਰ ਹਨ। ਇਨ੍ਹਾਂ ਵਿੱਚ ਪੂਰਬੀ ਹਿਮਾਲਿਆ, ਪੱਛਮੀ ਘਾਟ, ਭਾਰਤ-ਮਿਆਂਮਾਰ ਲੈਂਡਸਕੇਪ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਸ਼ਾਮਲ ਹਨ। ਇਸ ਦੇ ਇਲਾਵਾ, ਭਾਰਤ ਦੁਨੀਆਭਰ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਲਗਭਗ 500 ਪ੍ਰਜਾਤੀਆਂ ਦਾ ਆਵਾਸ ਵੀ ਹੈ।

 

ਦੇਵੀਓ ਅਤੇ ਸੱਜਣੋਂ,

ਸਦੀਆਂ ਤੋਂ ਵਣ ਜੀਵਾਂ ਅਤੇ ਉਨ੍ਹਾਂ ਦੇ ਨਿਵਾਸ ਦੀ ਸੰਭਾਲ਼ ਭਾਰਤ ਦੇ ਸੱਭਿਆਚਾਰਕ ਲੋਕਾਚਾਰ ਦਾ ਹਿੱਸਾ ਰਿਹਾ ਹੈ, ਜੋ ਦਇਆ ਅਤੇ ਸਹਿ-ਹੋਂਦ ਨੂੰ ਪ੍ਰੋਤਸਾਹਿਤ ਕਰਦਾ ਹੈ। ਸਾਡੇ ਵੇਦਾਂ ਵਿੱਚ ਵਣ ਜੀਵਾਂ ਦੀ ਸੁਰੱਖਿਆ ਦੀ ਗੱਲ ਕੀਤੀ ਗਈ ਹੈ। ਸਮਰਾਟ ਅਸ਼ੋਕ ਨੇ ਵਣਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਅਤੇ ਵਣ ਜੀਵਾਂ ਦੀ ਹੱਤਿਆ ਨੂੰ ਰੋਕਣ ਉੱਤੇ ਬਹੁਤ ਜ਼ੋਰ ਦਿੱਤਾ ਸੀ। “ਗਾਂਧੀ ਜੀ ਤੋਂ ਪ੍ਰੇਰਨਾ ਲੈ ਕੇ ਅਹਿੰਸਾ ਅਤੇ ਜੀਵਾਂ ਤੇ ਕੁਦਰਤ ਦੀ ਸੰਭਾਲ਼ ਦੇ ਸਿਧਾਂਤ ਨੂੰ ਦੇਸ਼ ਦੇ ਸੰਵਿਧਾਨ ਵਿੱਚ ਉੱਚਿਤ ਸਥਾਨ ਦਿੱਤਾ ਗਿਆ ਹੈ ਜੋ ਕਈ ਕਾਨੂੰਨਾਂ ਅਤੇ ਵਿਧਾਨਾਂ ਵਿੱਚ ਪ੍ਰਤੀਬਿੰਬਿਤ ਹੈ। ‘’

ਕਈ ਵਰ੍ਹਿਆਂ ਤੱਕ ਕੀਤੀਆਂ ਗਈਆਂ ਨਿਰੰਤਰ ਕੋਸ਼ਿਸ਼ਾਂ ਦੇ ਉਤਸ਼ਾਹਵਰਧਕ ਨਤੀਜੇ ਮਿਲੇ ਹਨ। ਸੁਰੱਖਿਅਤ ਖੇਤਰਾਂ ਦੀ ਸੰਖਿਆ 2014 ਦੇ 745 ਤੋਂ ਵਧ ਕੇ 2019 ਵਿੱਚ 870 ‘ਤੇ ਪਹੁੰਚ ਗਈ ਹੈ ਅਤੇ ਇਸ ਦਾ ਦਾਇਰਾ ਕਰੀਬ 1 ਲੱਖ 70 ਹਜ਼ਾਰ ਵਰਗ ਕਿਲੋਮੀਟਰ ਤੱਕ ਹੋ ਗਿਆ ਹੈ।

ਭਾਰਤ ਦੇ ਵਣ ਖੇਤਰ ਵਿੱਚ ਵੀ ਖਾਸਾ ਵਾਧਾ ਹੋਇਆ ਹੈ। ਮੌਜੂਦਾ ਅੰਕੜੇ ਵੀ ਇਸ ਗੱਲ ਦਾ ਸੰਕੇਤ ਹਨ ਕਿ ਦੇਸ਼ ਵਿੱਚ ਵਣ ਖੇਤਰ ਦਾ ਦਾਇਰਾ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 21.67% ਹੋ ਗਿਆ ਹੈ।

ਭਾਰਤ ਸਾਂਭ-ਸੰਭਾਲ, ਨਿਰੰਤਰ ਜੀਵਨ-ਸ਼ੈਲੀ ਅਤੇ ਹਰਿਤ ਵਿਕਾਸ ਮਾਡਲ ਦੇ ਅਧਾਰ ਉੱਤੇ ਜਲਵਾਯੂ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ। ਸਾਡੇ ਵੱਲੋਂ ਇਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਵਿੱਚ 450 ਮੈਗਾਵਾਟ ਅਖੁੱਟ ਊਰਜਾ ਦਾ ਟੀਚਾ ਹਾਸਲ ਕਰਨਾ, ਇਲੈਕਟ੍ਰਿਕ ਵਾਹਨਾਂ ਨੂੰ ਹੁਲਾਰਾ ਦੇਣਾ, ਸਮਾਰਟ ਸ਼ਹਿਰ ਬਣਾਉਣਾ ਅਤੇ ਪਾਣੀ ਸੁਰੱਖਿਆ ਆਦਿ ਸ਼ਾਮਲ ਹਨ

ਅੰਤਰਰਾਸ਼ਟਰੀ ਸੌਰ ਊਰਜਾ ਗੱਠਬੰਧਨ, ਆਪਦਾ ਰੋਧੀ ਬੁਨਿਆਦੀ ਢਾਂਚਾ ਅਤੇ ਸਵੀਡਨ ਨਾਲ ਉਦਯੋਗਿਕ ਬਦਲਾਅ ਲਈ ਅਗਵਾਈ ਜਿਹੇ ਕਾਰਜਾਂ ਵਿੱਚ ਵੱਡੀ ਸੰਖਿਆ ਵਿੱਚ ਦੇਸ਼ਾਂ ਵੱਲੋਂ ਉਤਸ਼ਾਹਜਨਕ ਹਿੱਸੇਦਾਰੀ ਦੇਖਣ ਨੂੰ ਮਿਲੀ ਹੈ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਹੈ, ਜਿੱਥੇ ਤਾਪਮਾਨ ਵਿੱਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੇ ਪੈਰਿਸ ਸਮਝੌਤੇ ਦੇ ਟੀਚਿਆਂ ਦੇ ਅਨੁਰੂਪ ਕੰਮ ਕੀਤਾ ਜਾ ਰਿਹਾ ਹੈ।

 

ਮਿੱਤਰੋ!

ਭਾਰਤ ਨੇ ਪ੍ਰਜਾਤੀ ਸੰਭਾਲ਼ ਪ੍ਰੋਜੈਕਟਾਂ/ਪ੍ਰੋਗਰਾਮਾਂ ਉੱਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਬਿਹਤਰੀਨ ਨਤੀਜੇ ਨਿਕਲੇ ਹਨ। ਆਪਣੇ ਸ਼ੁਰੂਆਤੀ ਦੌਰ ਦੀ ਸੰਖਿਆ 9 ਤੋਂ ਵਧ ਕੇ ਟਾਇਗਰ ਰਿਜ਼ਰਵਸ ਦੀ ਸੰਖਿਆ 50 ਤੱਕ ਪਹੁੰਚ ਗਈ ਹੈ। ਇਸ ਸਮੇਂ ਭਾਰਤ ਵਿੱਚ ਬਾਘਾਂ ਦੀ ਤਾਦਾਤ 2970 ਹੈ। ਭਾਰਤ ਨੇ ਬਾਘਾਂ ਦੀ ਸੰਖਿਆ ਦੁੱਗਣੀ ਕਰਨ ਦੇ ਆਪਣੇ ਟੀਚੇ ਨੂੰ ਨਿਰਧਾਰਿਤ ਤਰੀਕ 2022 ਤੋਂ ਦੋ ਵਰ੍ਹੇ ਪਹਿਲਾਂ ਹੀ ਪੂਰਾ ਕਰ ਲਿਆ ਹੈ। ਮੈਂ ਇੱਥੇ ਮੌਜੂਦ ਬਾਘ ਲੜੀ (ਰੇਂਜ) ਦੇਸ਼ਾਂ ਅਤੇ ਹੋਰ ਲੋਕਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਆਪਣੀਆਂ ਬੇਮਿਸਾਲ ਕੋਸ਼ਿਸ਼ਾਂ ਨੂੰ ਸਾਂਝੀਆਂ ਕਰਨ ਦੇ ਜਰੀਏ ਬਾਘ ਸਾਂਭ-ਸੰਭਾਲ਼ ਨੂੰ ਮਜ਼ਬੂਤੀ ਦੇਣ ਲਈ ਇਕੱਠੇ ਅੱਗੇ ਆਉਣ

ਭਾਰਤ ਗਲੋਬਲ ਏਸ਼ਿਆਈ ਹਾਥੀ ਦੀ ਸੰਖਿਆ ਦੇ 60% ਤੋਂ ਅਧਿਕ ਹਿੱਸੇ ਦਾ ਸਮਰਥਨ ਕਰਦਾ ਹੈ। ਸਾਡੇ ਰਾਜਾਂ ਨੇ 30 ਹਾਥੀ ਰਿਜ਼ਰਵਸ ਦੀ ਪਹਿਚਾਣ ਕੀਤੀ ਹੈ। ਭਾਰਤ ਨੇ ਏਸ਼ਿਆਈ ਹਾਥੀਆਂ ਦੀ ਸਾਂਭ-ਸੰਭਾਲ਼ ਲਈ ਮਿਆਰ ਸਥਾਪਿਤ ਕੀਤੇ ਹਨ ਅਤੇ ਅਨੇਕ ਕਦਮ ਚੁੱਕੇ ਹਨ।

ਅਸੀਂ ਉੱਪਰੀ ਹਿਮਾਲਿਆ ਖੇਤਰ ਵਿੱਚ ਹਿਮ ਤੇਂਦੁਏ ਅਤੇ ਉਨ੍ਹਾਂ ਦੇ ਕੁਦਰਤੀ ਵਾਸ ਦੀ ਸਾਂਭ-ਸੰਭਾਲ਼ ਲਈ ਹਿਮ ਤੇਂਦੁਆ ਪ੍ਰੋਜੈਕਟ (ਪ੍ਰੋਜੈਕਟ ਸਨੋ ਲੈਪਰਡ) ਦੀ ਸ਼ੁਰੁਆਤ ਕੀਤੀ ਹੈ। ਭਾਰਤ ਨੇ ਹੁਣੇ ਹੀ 12 ਦੇਸ਼ਾਂ  ਦੇ ਗਲੋਬਲ ਹਿਮ ਤੇਂਦੁਆ ਈਕੋ-ਪ੍ਰਣਾਲੀ ਦੀ ਸੰਚਾਲਨ ਕਮੇਟੀ ਦੀ ਮੇਜ਼ਬਾਨੀ ਕੀਤੀ ਸੀ। ਇਸ ਮੌਕੇ ਉੱਤੇ ਨਵੀਂ ਦਿੱਲੀ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਹਿਮ ਤੇਂਦੁਏ ਦੀ ਸਾਂਭ-ਸੰਭਾਲ਼ ਲਈ ਕਈ ਦੇਸ਼ਾਂ ਦੇ ਦਰਮਿਆਨ ਦੇਸ਼ ਅਧਾਰਿਤ ਫਰੇਮਵਰਕ ਦੇ ਵਿਕਾਸ ਦੀ ਗੱਲ ਕਹੀ ਗਈ ਸੀ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਜਨ ਹਿੱਸੇਦਾਰੀ ਨਾਲ ਪਰਬਤੀ ਇਕੌਲੋਜੀ ਦੀ ਸੁਰੱਖਿਆ ਸਹਿਤ ਹਰਿਤ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।

 

ਮਿੱਤਰੋ,

ਗੁਜਰਾਤ ਦਾ ਗਿਰ ਖੇਤਰ ਏਸ਼ਿਆਈ ਸ਼ੇਰਾਂ ਦਾ ਇੱਕ ਮਾਤਰ ਘਰ ਹੈ ਅਤੇ ਸਾਡੇ ਦੇਸ਼ ਦਾ ਮਾਣ ਹੈ। ਅਸੀਂ ਏਸ਼ਿਆਈ ਸ਼ੇਰਾਂ ਦੀ ਸਾਂਭ-ਸੰਭਾਲ਼ ਲਈ 2019 ਤੋਂ ਏਸ਼ਿਆਈ ਸ਼ੇਰ ਸਾਂਭ-ਸੰਭਾਲ਼ ਪ੍ਰੋਜੈਕਟ ਚਲਾ ਰਹੇ ਹਨ। ਮੈਨੂੰ ਦੱਸਣ ਵਿੱਚ ਖੁਸ਼ੀ ਹੋ ਰਹੀ ਹੈ ਕਿ ਅੱਜ ਏਸ਼ਿਆਈ ਸ਼ੇਰਾਂ ਦੀ ਸੰਖਿਆ 523 ਹੋ ਗਈ ਹੈ।

ਭਾਰਤ ਵਿੱਚ ਇੱਕਸਿੰਗੀ ਗੈਂਡਾ ਅਸਾਮ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਪਾਇਆ ਜਾਂਦਾ ਹੈ। ਭਾਰਤ ਸਰਕਾਰ ਨੇ ਸਾਲ 2019 ਵਿੱਚ ‘ਭਾਰਤੀ ਇੱਕਸਿੰਗੀ ਗੈਂਡੇ ਲਈ ਰਾਸ਼ਟਰੀ ਸਾਂਭ-ਸੰਭਾਲ਼ ਰਣਨੀਤੀ’ ਦੀ ਸ਼ੁਰੂਆਤ ਕੀਤੀ ਹੈ।

ਅਲੋਪ ਹੋ ਰਹੇ ਪੰਛੀ ‘ਗ੍ਰੇਟ ਇੰਡੀਅਨ ਬਸਟਰਡ’ ਦੀ ਸਾਂਭ-ਸੰਭਾਲ਼ ਲਈ ਵੀ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਜਣਨ ਪ੍ਰੋਗਰਾਮ ਦੇ ਅੰਗ ਦੇ ਰੂਪ ਵਿੱਚ ਇਸ ਚੀੜੀ ਦੇ ਨੌ ਅੰਡੇ ਨਾਲ ਸਫ਼ਲਤਾਪੂਰਵਕ ਬੱਚਿਆਂ ਦਾ ਜਨਮ ਕਰਵਾਇਆ ਗਿਆ ਹੈ। ਇਹ ਉਪਲੱਬਧੀ ਅਬੂਧਾਬੀ ਦੇ ਹੌਬਾਰਾ ਰਿਜ਼ਰਵ ਲਈ ਅੰਤਰਰਾਸ਼ਟਰੀ ਫੰਡ ਦੁਆਰਾ ਤਕਨੀਕੀ ਸਹਾਇਤਾ ਰਾਹੀਂ ਭਾਰਤੀ ਵਿਗਿਆਨੀਆਂ ਅਤੇ ਵਣ ਵਿਭਾਗ ਨੇ ਹਾਸਲ ਕੀਤੀ ਹੈ।

ਅਸੀਂ, ਇਸ ਤਰ੍ਹਾਂ ‘ਗ੍ਰੇਟ ਇੰਡੀਅਨ ਬਸਟਰਡ’ ਨੂੰ ਮਹੱਤਵ ਦਿੰਦੇ ਹੋਏ ‘ਜੀਆਈਬੀਆਈ (ਗਿਬੀ)-ਦ ਗ੍ਰੇਟ’ ਮਸਕਟ ਦੀ ਰਚਨਾ ਕੀਤੀ ਹੈ।

ਮਿੱਤਰੋ,

ਭਾਰਤ ਪ੍ਰਵਾਸੀ ਪ੍ਰਜਾਤੀਆਂ ਬਾਰੇ ਗਾਂਧੀਨਗਰ ਵਿੱਚ ਸੰਯੁਕਤ ਰਾਸ਼ਟਰ ਸਮਝੌਤੇ ਦੇ ਪੱਖਕਾਰਾਂ ਦੇ 13ਵੇਂ ਸੰਮੇਲਨ ਦੀ ਮੇਜ਼ਬਾਨੀ ਕਰਕੇ ਸਨਮਾਨਿਤ ਹੋਇਆ ਹੈ।

ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਸੀਐੱਮਐੱਸ ਸੀਓਪੀ 13 ਦਾ ਲੋਗੋ ਦੱਖਣੀ ਭਾਰਤ ਦੇ ਪਰੰਪਰਾਗਤ ‘ਕੋਲਮ’ ਤੋਂ ਪ੍ਰੇਰਿਤ ਹੈ। ਇਸ ਦਾ ਕੁਦਰਤ ਨਾਲ ਤਾਲਮੇਲ ਬਿਠਾਉਣ ਦੇ ਸੰਦਰਭ ਵਿੱਚ ਗਹਿਰਾ ਮਹੱਤਵ ਹੈ।

ਮਿੱਤਰੋ,

ਅਸੀ ਪਰੰਪਰਾਗਤ ਤੌਰ ‘ਤੇ ਅਤਿਥਿ ਦੇਵੋ ਭਵਦੇ ਮੰਤਰ ਨੂੰ ਵਿਵਹਾਰ ਵਿੱਚ ਲਿਆਉਂਦੇ ਹਾਂ। ਇਹ ਸੀਐੱਮਐੱਸ ਸੀਓਪੀ 13 ਲਈ ਸਲੋਗਨ/ਥੀਮ ਵਿੱਚ ਝਲਕਦਾ ਹੈ। ਪ੍ਰਵਾਸੀ ਪ੍ਰਜਾਤੀਆਂ ਗ੍ਰਹਿ ਨੂੰ ਜੋੜਦੀਆਂ ਹਨ ਅਤੇ ਅਸੀਂ ਇਕੱਠੇ ਘਰ ਆਉਣ ਉੱਤੇ ਉਨ੍ਹਾਂ ਦਾ ਸੁਆਗਤ ਕਰਦੇ ਹਾਂਇਹ ਪ੍ਰਜਾਤੀਆਂ ਬਿਨਾਂ ਪਾਸਪੋਰਟ ਅਤੇ ਵੀਜੇ ਦੇ ਅਨੇਕ ਦੇਸ਼ਾਂ ਵਿੱਚ ਘੁੰਮਦੀਆਂ ਹਨ, ਲੇਕਿਨ ਇਹ ਪ੍ਰਜਾਤੀਆਂ ਸ਼ਾਂਤੀ ਅਤੇ ਸਮ੍ਰਿੱਧੀ ਦਾ ਸੰਦੇਸ਼ਵਾਹਕ ਹਨ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਸਾਡਾ ਕਰਤੱਵ ਹੈ।

ਦੇਵੀਓ ਅਤੇ ਸੱਜਣੋਂ,

ਭਾਰਤ ਅਗਲੇ ਤਿੰਨ ਵਰ੍ਹਿਆਂ ਲਈ ਸਮਝੌਤੇ ਦੀ ਪ੍ਰਧਾਨਗੀ ਕਰੇਗਾ। ਆਪਣੇ ਕਾਰਜਕਾਲ ਦੇ ਦੌਰਾਨ ਭਾਰਤ ਨਿਮਨਲਿਖਿਤ ਖੇਤਰਾਂ ਵਿੱਚ ਤੇਜ਼ੀ ਨਾਲ ਕਾਰਜ ਕਰੇਗਾ।

ਭਾਰਤ ਪ੍ਰਵਾਸੀ ਪੰਛੀਆਂ ਲਈ ਮੱਧ-ਏਸ਼ੀਆ ਉਡਾਨ ਮਾਰਗ ਦਾ ਹਿੱਸਾ ਹੈ। ਮੱਧ-ਏਸ਼ਿਆਈ ਉਡਾਨ ਮਾਰਗ ਅਤੇ ਪੰਛੀਆਂ ਦੇ ਰਹਿਣ ਦੇ ਸਥਾਲਾਂ ਦੀ ਰੱਖਿਆ ਕਰਨ ਲਈ ਭਾਰਤ ਨੇ ਮੱਧ-ਏਸ਼ਿਆਈ ਉਡਾਨ ਮਾਰਗ ਵਿੱਚ ਪ੍ਰਵਾਸੀ ਪੰਛੀਆਂ ਦੀ ਸਾਂਭ-ਸੰਭਾਲ਼ ਲਈ ਰਾਸ਼ਟਰੀ ਕਾਰਜ ਯੋਜਨਾ ਤਿਆਰ ਕੀਤੀ ਹੈ। ਭਾਰਤ ਇਸ ਸਬੰਧ ਵਿੱਚ ਹੋਰ ਦੇਸ਼ਾਂ ਦੀ ਕਾਰਜ ਯੋਜਨਾ ਦੀ ਤਿਆਰੀ ਵਿੱਚ ਸਹਾਇਕ ਬਣ ਕੇ ਖੁਸ਼ ਹੋਵੇਗਾ। ਅਸੀਂ ਪ੍ਰਵਾਸੀ ਪੰਛੀਆਂ ਦੀ ਸੁਰੱਖਿਆ ਨੂੰ ਸਾਰੇ ਏਸ਼ਿਆਈ ਉਡਾਨ ਮਾਰਗ ਖੇਤਰ ਦੇ ਦੇਸ਼ਾਂ ਦੇ ਸਰਗਰਮ ਸਹਿਯੋਗ ਨਾਲ ਨਵਾਂ ਰੂਪ ਦੇਣ ਦੇ ਇੱਛੁਕ ਹਾਂਮੈਂ ਇੱਕ ਸਾਂਝਾ ਪਲੇਟਫਾਰਮ ਬਣਾ ਕੇ ਸੋਧ, ਅਧਿਐਨ, ਮੁੱਲਾਂਕਣ, ਸਮਰੱਥਾ, ਵਿਕਾਸ ਅਤੇ ਸਾਂਭ-ਸੰਭਾਲ਼ ਪ੍ਰੋਗਰਾਮਾਂ ਨੂੰ ਚਲਾਉਣ ਲਈ ਸੰਸਥਾਗਤ ਵਿਵਸਥਾ ਬਣਾਉਣਾ ਵੀ ਚਾਹੁੰਦੇ ਹਾਂ।

ਮਿੱਤਰੋ, ਭਾਰਤ ਦਾ ਸਮੁੰਦਰ ਤਟ 7500 ਕਿਲੋਮੀਟਰ ਦਾ ਹੈ ਅਤੇ ਭਾਰਤ ਦਾ ਸਮੁੰਦਰੀ ਜਲ ਜੈਵ ਵਿਵਿਧਤਾ ਵਿੱਚ ਸੰਪੰਨ ਹੈ ਅਤੇ ਇਸ ਵਿੱਚ ਕਈ ਪ੍ਰਜਾਤੀਆਂ ਹਨ। ਭਾਰਤ, ਆਸਿਆਨ ਅਤੇ ਪੂਰਬੀ ਏਸ਼ੀਆ ਸੰਮੇਲਨ ਦੇ ਦੇਸ਼ਾਂ ਦੇ ਨਾਲ ਸਹਿਯੋਗ ਮਜ਼ਬੂਤ ਬਣਾਉਣ ਦਾ ਪ੍ਰਸਤਾਵ ਕਰਦਾ ਹੈ। ਇਹ ਭਾਰਤ-ਪ੍ਰਸ਼ਾਂਤ ਸਮੁੰਦਰੀ ਪਹਿਲ (ਆਈਪੀਓਆਈ) ਦੇ ਸਮਾਨ ਹੋਵੇਗਾ, ਜਿਸ ਵਿੱਚ ਭਾਰਤ ਪ੍ਰਮੁੱਖ ਭੂਮਿਕਾ ਨਿਭਾਏਗਾ। ਭਾਰਤ 2020 ਤੱਕ ਸਮੁੰਦਰੀ ਕੱਛੂ ਨੀਤੀ ਅਤੇ ਸਮੁੰਦਰੀ ਪ੍ਰਬੰਧਨ ਨੀਤੀ ਲਾਂਚ ਕਰੇਗਾ। ਇਸ ਨਾਲ ਮਾਈਕਰੋ ਪਲਾਸਟਿਕ ਨਾਲ ਉਤਪੰਨ ਪ੍ਰਦੂਸ਼ਣ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾਵੇਗਾ। ਸਿੰਗਲ ਯੂਜ਼ ਪਲਾਸਟਿਕ ਵਾਤਾਵਰਣ ਸੁਰੱਖਿਆ ਲਈ ਚੁਣੌਤੀ ਹੈ ਅਤੇ ਭਾਰਤ ਇਸ ਦੇ ਉਪਯੋਗ ਨੂੰ ਘੱਟ ਕਰਨ ਲਈ ਮਿਸ਼ਨ ਮੋਡ ਵਿੱਚ ਹੈ।

ਮਿੱਤਰੋ,

ਭਾਰਤ ਵਿੱਚ ਅਨੇਕ ਸੁਰੱਖਿਅਤ ਖੇਤਰਾਂ ਦੀਆਂ ਹੱਦਾਂ ਹੋਰ ਗੁਆਂਢੀ ਦੇਸ਼ਾਂ ਦੇ ਸੁਰੱਖਿਅਤ ਖੇਤਰਾਂ ਦੀ ਹੱਦਾਂ ਆਪਸ ਵਿੱਚ ਜੁੜਦੀਆਂ ਹਨ। ‘ਸੀਮਾ ਪਾਰ ਸੁਰੱਖਿਅਤ (ਪ੍ਰੋਟੈਕਟਡ) ਖੇਤਰਾਂ’ ਦੀ ਸਥਾਪਨਾ ਦੇ ਜਰੀਏ ਵਣ ਜੀਵਾਂ ਦੀ ਸਾਂਭ-ਸੰਭਾਲ਼ ਵਿੱਚ ਸਹਿਯੋਗ ਨਾਲ ਅਤਿਅੰਤ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।

ਮਿੱਤਰੋ,

ਮੇਰੀ ਸਰਕਾਰ ਨਿਰੰਤਰ ਵਿਕਾਸ ਦੇ ਮਾਰਗ ‘ਤੇ ਦ੍ਰਿੜ੍ਹਤਾਪੂਰਵਕ ਭਰੋਸਾ ਕਰਦੀ ਹੈ। ਅਸੀਂ ਇਹ ਸੁਨਿਸ਼ਚਿਤ ਕਰ ਰਹੇ ਹਾਂ ਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾ ਹੀ ਵਿਕਾਸ ਹੋਵੇ। ਅਸੀਂ ਵਾਤਾਵਰਣਕ ਰੂਪ ਨਾਲ ਕਮਜ਼ੋਰ ਖੇਤਰਾਂ ਵਿੱਚ ਵਿਕਾਸ ਸੁਨਿਸ਼ਚਿਤ ਕਰਨ ਲਈ ਰੇਖੀ ਬੁਨਿਆਦੀ ਢਾਂਚਾ ਨੀਤੀ ਨਾਲ ਜੁੜੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੰਸਾਧਨਾਂ ਦੀ ਸੰਭਾਲ਼ ਲਈ ਲੋਕਾਂ ਨੂੰ ਅਹਿਮ ਹਿਤਧਾਰਕ ਬਣਾਇਆ ਜਾ ਰਿਹਾ ਹੈ। ਮੇਰੀ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਸੂਤਰ ਵਾਕ ਦੇ ਨਾਲ ਅੱਗੇ ਵਧ ਰਹੀ ਹੈ। ਦੇਸ਼ ਵਿੱਚ ਵਣ ਖੇਤਰ ਦੇ ਆਸ-ਪਾਸ ਵਸੇ ਲੱਖਾਂ ਲੋਕਾਂ ਦੀ ਭਾਵਨਾ ਨੂੰ ਹੁਣ ਸੰਯੁਕਤ ਵਣ ਪ੍ਰਬੰਧਨ ਕਮੇਟੀਆਂ ਅਤੇ ਈਕੋ ਵਿਕਾਸ ਕਮੇਟੀਆਂ ਦੇ ਰੂਪ ਵਿੱਚ ਏਕੀਕ੍ਰਿਤ ਕਰ ਦਿੱਤਾ ਗਿਆ ਹੈ ਅਤੇ ਵਣ ਤੇ ਵਣ ਜੀਵਾਂ ਦੀ ਸਾਂਭ-ਸੰਭਾਲ ਦੇ ਨਾਲ ਸਬੰਧਿਤ ਹੈ।

ਮਿੱਤਰੋ,

ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸੰਮੇਲਨ ਪ੍ਰਜਾਤੀ ਅਤੇ ਨਿਵਾਸ ਸਾਂਭ-ਸੰਭਾਲ਼ ਦੇ ਖੇਤਰ ਵਿੱਚ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਸਮਰੱਥਾ ਨਿਰਮਾਣ ਲਈ ਇੱਕ ਉਤਕ੍ਰਿਸ਼ਟ ਪਲੇਟਫਾਰਮ ਉਪਲੱਬਧ ਕਰਾਵੇਗਾ। ਮੈਨੂੰ ਇਹ ਵੀ ਉਮੀਦ ਹੈ ਕਿ ਤੁਹਾਨੂੰ ਭਾਰਤ ਦੀ ਪ੍ਰਾਹੁਣਚਾਰੀ ਅਤੇ ਵਿਸ਼ਾਲ ਵਿਵਿਧਤਾ ਦਾ ਅਦਭੁਤ ਅਨੁਭਵ ਪ੍ਰਾਪਤ ਕਰਨ ਦਾ ਸਮਾਂ ਮਿਲੇਗਾ।

ਧੰਨਵਾਦ।

ਤੁਹਾਡਾ ਬਹੁਤ-ਬਹੁਤ ਧੰਨਵਾਦ।

***

ਵੀਆਰਆਰਕੇ/ਕੇਪੀ
 (Release ID: 1603645) Visitor Counter : 196


Read this release in: English