ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿਖੇ ਜੰਗਲੀ ਜਾਨਵਰਾਂ ਦੀਆਂ ਪ੍ਰਵਾਸੀ ਪ੍ਰਜਾਤੀਆਂ ਦੀ ਸੰਭਾਲ਼ ਬਾਰੇ 13ਵੀਂ ਕਾਨਫਰੰਸ ਆਵ੍ ਪਾਰਟੀਜ਼ ਦਾ ਉਦਘਾਟਨ ਕੀਤਾ
ਅੰਤਿਮ ਮਿਤੀ ਤੋਂ ਦੋ ਸਾਲ ਪਹਿਲਾਂ ਹੀ ਭਾਰਤ ਵਿੱਚ ਬਾਘਾਂ ਦੀ ਅਬਾਦੀ ਦੁੱਗਣੀ ਹੋਈ: ਪ੍ਰਧਾਨ ਮੰਤਰੀ
ਭਾਰਤ, ਸੂਖ਼ਮ ਪਲਾਸਟਿਕ ਕਚਰੇ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਮੁੰਦਰੀ ਕੱਛੂਆ ਨੀਤੀ ਅਤੇ ਸਮੁੰਦਰੀ ਸਥਾਈ ਪ੍ਰਬੰਧਨ ਨੀਤੀ ਲਾਂਚ ਕਰੇਗਾ
Posted On:
17 FEB 2020 1:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗਾਂਧੀਨਗਰ ਵਿਖੇ ਵਣ ਜੀਵਾਂ ਦੀਆਂ ਪ੍ਰਵਾਸੀ ਪ੍ਰਜਾਤੀਆਂ ਦੀ ਸੰਭਾਲ਼ ਬਾਰੇ 13ਵੀਂ ਕਾਨਫਰੰਸ ਆਵ੍ ਪਾਰਟੀਜ਼ ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਜ਼ਿਆਦਾ ਵਿਭਿੰਨਤਾ ਭਰੇ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ 2.4% ਭੂਗੋਲਿਕ ਖੇਤਰ ਦੇ ਨਾਲ, ਭਾਰਤ ਪ੍ਰਸਿੱਧ ਗਲੋਬਲ ਜੈਵਿਕ ਵਿਵਧਤਾ ਵਿੱਚ ਲਗਭਗ 8% ਦਾ ਯੋਗਦਾਨ ਪਾਉਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੁਗਾਂ ਤੱਕ, ਵਣ ਜੀਵਾਂ ਅਤੇ ਉਨ੍ਹਾਂ ਦੀ ਰਿਹਾਇਸ਼ ਦੀ ਸਾਂਭ-ਸੰਭਾਲ਼ ਭਾਰਤ ਦੇ ਅਜਿਹੇ ਸੱਭਿਆਚਾਰਕ ਲੋਕਾਚਾਰ ਦਾ ਹਿੱਸਾ ਰਹੀ ਹੈ, ਜੋ ਦਇਆ ਅਤੇ ਸਹਿ ਹੋਂਦ ਨੂੰ ਪ੍ਰੋਤਸਾਹਨ ਦਿੰਦਾ ਹੈ। ਉਨ੍ਹਾਂ ਨੇ ਕਿਹਾ, “ਗਾਂਧੀ ਜੀ ਤੋਂ ਪ੍ਰੇਰਣਾ ਲੈ ਕੇ ਅਹਿੰਸਾ ਅਤੇ ਜੀਵਾਂ ਤੇ ਕੁਦਰਤ ਦੀ ਸੰਭਾਲ਼ ਦੇ ਸਿਧਾਂਤ ਨੂੰ ਦੇਸ਼ ਦੇ ਸੰਵਿਧਾਨ ਵਿੱਚ ਸਹੀ ਸਥਾਨ ਦਿੱਤਾ ਗਿਆ ਹੈ ਜੋ ਕਈ ਕਾਨੂੰਨਾਂ ਅਤੇ ਵਿਧਾਨਾਂ ਵਿੱਚ ਝਲਕਦਾ ਹੈ।”
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਣ ਖੇਤਰਾਂ ਵਿੱਚ ਵਾਧੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਵਰਤਮਾਨ ਵਿੱਚ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 21.67% ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਭਾਰਤ ਸਾਂਭ-ਸੰਭਾਲ਼, ਟਿਕਾਊ, ਜੀਵਨ-ਸ਼ੈਲੀ ਅਤੇ ਹਰਿਤ ਵਿਕਾਸ ਮਾਡਲ ਰਾਹੀਂ “ਜਲਵਾਯੂ ਪਰਿਵਰਤਨ” ਦੀ ਸਮੱਸਿਆ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਸਭ ਤੋਂ ਅੱਗੇ ਵਧ ਕੇ ਕੰਮ ਕਰਦਾ ਰਿਹਾ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਇਲੈਕਟ੍ਰਿਕ ਵਾਹਨਾਂ, ਸਮਾਰਟ ਸ਼ਹਿਰਾਂ ਅਤੇ ਜਲ ਸੰਭਾਲ਼ ਨੂੰ ਦੇਸ਼ ਵਿੱਚ ਪ੍ਰੋਤਸਾਹਨ ਦਿੱਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਤਾਪਮਾਨ ਵਿੱਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੇ ਪੈਰਿਸ ਸਮਝੌਤੇ ਦੇ ਟੀਚਿਆਂ ਦੇ ਅਨੁਰੂਪ ਕੰਮ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਕੁਝ ਵਿਸ਼ੇਸ਼ ਪ੍ਰਜਾਤੀਆਂ ਦੀ ਸੁਰੱਖਿਆ ਲਈ ਚਲਾਏ ਗਏ ਪ੍ਰੋਗਰਾਮਾਂ ਦੇ ਉਤਸ਼ਾਹਜਨਕ ਨਤੀਜੇ ਦੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ, ਭਾਰਤ ਨੇ 2022 ਦੀ ਤੈਅ ਤਾਰੀਖ ਤੋਂ ਦੋ ਸਾਲ ਪਹਿਲਾਂ ਹੀ 2010 ਵਿੱਚ ਬਾਘਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਟੀਚਾ ਹਾਸਲ ਕਰ ਲਿਆ ਸੀ। ਦੇਸ਼ ਵਿੱਚ 2010 ਵਿੱਚ ਬਾਘਾਂ ਦੀ ਸੰਖਿਆ 1411 ਤੋਂ ਵਧ ਕੇ 2967 ਹੋ ਚੁੱਕੀ ਸੀ। ਉਨ੍ਹਾਂ ਨੇ ਸੰਮੇਲਨ ਵਿੱਚ ਹਾਜ਼ਰ ਅਜਿਹੇ ਦੇਸ਼ਾਂ ਨੂੰ ਜਿੱਥੇ ਬਾਘ ਅਧਿਕ ਪਾਏ ਜਾਂਦੇ ਹਨ, ਬੇਨਤੀ ਕੀਤੀ ਕਿ ਉਹ ਬੈਂਚ ਮਾਰਕਿੰਗ ਪਿਰਤਾਂ (ਤੈਅ ਮਿਆਰ ਪ੍ਰਥਾਵਾਂ) ਨੂੰ ਸਾਂਝਾ ਕਰਨ ਦੇ ਮਾਧਿਅਮ ਨਾਲ ਬਾਘ ਸੰਭਾਲਣ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਬਣਾਉਣ। ਉਨ੍ਹਾਂ ਨੇ ਏਸ਼ਿਆਈ ਹਾਥੀਆਂ ਦੀ ਸੰਭਾਲ਼ ਲਈ ਭਾਰਤ ਦੁਆਰਾ ਕੀਤੀ ਗਈ ਪਹਿਲ ਦਾ ਵੀ ਜ਼ਿਕਰ ਕੀਤਾ। ਉਹ ਬਰਫੀਲੇ ਤੇਂਦੁਏ, ਏਸ਼ਿਆਈ ਸ਼ੇਰ, ਇੱਕ ਸਿੰਗ ਵਾਲੇ ਗੈਂਡਿਆਂ ਅਤੇ ਸੋਨ ਚਿੜੀਆਂ ਦੀ ਸੰਭਾਲ਼ ਲਈ ਕੀਤੇ ਜਾ ਰਹੇ ਪ੍ਰਯਤਨਾਂ ਬਾਰੇ ਵਿਸਤਾਰ ਵਿੱਚ ਬੋਲੇ। ਉਨ੍ਹਾਂ ਕਿਹਾ ਕਿ ‘ਗਿਬੀ-ਦ ਗ੍ਰੇਟ’ ਨੂੰ ਮਾਸਕਟ ਬਣਾ ਕੇ ਸੋਨ ਚਿੜੀਆਂ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੀਐੱਮਐੱਸ ਸੀਓਪੀ 13 ਦਾ ਲੋਗੋ ਦੱਖਣੀ ਭਾਰਤ ਦੀ ਪਰੰਪਰਾਗਤ ਕਲਾ-ਕੋਲਮ ਤੋਂ ਪ੍ਰੇਰਿਤ ਹੈ, ਜਿਸ ਦਾ ਕੁਦਰਤ ਨਾਲ ਤਾਲਮੇਲ ਬਿਠਾਉਣ ਦੇ ਸੰਦਰਭ ਵਿੱਚ ਗਹਿਰਾ ਮਹੱਤਵ ਹੈ। ਉਨ੍ਹਾਂ ਕਿਹਾ ਕਿ “ਅਤਿਥੀ ਦੇਵੋ ਭਵ” ਦੇ ਮੰਤਰ ਨੂੰ ਕਾਨਫਰੰਸ ਦੀ ਵਿਸ਼ਾ-ਵਸਤੂ “ਪ੍ਰਵਾਸੀ ਪ੍ਰਜਾਤੀਆਂ ਗ੍ਰਹਿ ਨੂੰ ਜੋੜਦੀਆਂ ਹਨ ਅਤੇ ਅਸੀਂ ਉਨ੍ਹਾਂ ਦਾ ਆਪਣੇ ਇੱਥੇ ਸੁਆਗਤ ਕਰਦੇ ਹਾਂ”, ਵਿੱਚ ਪ੍ਰਤੀਬਿੰਧਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਅਗਲੇ ਤਿੰਨ ਵਰ੍ਹਿਆਂ ਦੇ ਲਈ ਇਸ ਸੰਮੇਲਨ ਦੀ ਪ੍ਰਧਾਨਗੀ ਸੰਭਾਲ਼ਦੇ ਹੋਏ ਭਾਰਤ ਦੇ ਕੁਝ ਪ੍ਰਾਥਮਿਕਤਾ ਵਾਲੇ ਖੇਤਰਾਂ ਬਾਰੇ ਵਿਸਤਾਰ ਨਾਲ ਦੱਸਿਆ।
ਭਾਰਤ ਨੂੰ ਪ੍ਰਵਾਸੀ ਪੰਛੀਆਂ ਲਈ ਮੱਧ ਏਸ਼ਿਆਈ ਖੇਤਰ ਦੇ ਪ੍ਰਮੁੱਖ ਮਾਰਗ ਦੇ ਇੱਕ ਹਿੱਸੇ ਵਜੋਂ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਾਰਗ ਤੋਂ ਲੰਘਣ ਵਾਲੇ ਪ੍ਰਵਾਸੀ ਪੰਛੀਆਂ ਅਤੇ ਉਨ੍ਹਾਂ ਦੇ ਆਵਾਸ ਨੂੰ ਸੁਰੱਖਿਅਤ ਰੱਖਣ ਲਈ ਭਾਰਤ ਸਰਕਾਰ ਨੇ ਸੈਂਟਰਲ ਏਸ਼ੀਅਨ ਫਲਾਈਵੇ ਦੇ ਨਾਲ ਇੱਕ ਪ੍ਰਵਾਸੀ ਪੰਛੀ ਸਾਂਭ-ਸੰਭਾਲ਼ ਰਾਸ਼ਟਰੀ ਕਾਰਜ ਯੋਜਨਾ ਬਣਾਈ ਹੈ ਅਤੇ ਇਸ ਸੰਦਰਭ ਵਿੱਚ ਭਾਰਤ ਹੋਰ ਦੇਸ਼ਾਂ ਨੂੰ ਵੀ ਅਜਿਹੀ ਕਾਰਜ ਯੋਜਨਾ ਬਣਾਉਣ ਵਿੱਚ ਮਦਦ ਕਰਨ ਦਾ ਇਰਾਦਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸੈਂਟਰਲ ਏਸ਼ੀਅਨ ਫਲਾਈਵੇ ਰੇਂਜ ਕੰਟਰੀਜ਼ ਦੇ ਸਰਗਰਮ ਸਹਿਯੋਗ ਨਾਲ ਪ੍ਰਵਾਸੀ ਪੰਛੀਆਂ ਦੀ ਸਾਂਭ-ਸੰਭਾਲ਼ ਦੀ ਇੱਕ ਨਵੀਂ ਮਿਸਾਲ ਕਾਇਮ ਕਰਨੀ ਚਾਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਆਸਿਆਨ ਦੇਸ਼ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਨਾਲ ਜੁੜੇ ਦੇਸ਼ਾਂ ਨਾਲ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਇਰਾਦਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਆਈਪੀਓਆਈ ਪਹਿਲ ਦੇ ਅਨੁਰੂਪ ਹੋਵੇਗਾ ਜਿਸ ਵਿੱਚ ਭਾਰਤ ਲੀਡਰਸ਼ਿਪ ਦੀ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 2020 ਤੱਕ, ਸਮੁੰਦਰੀ ਕੱਛੂਆਂ ਦੀਆਂ ਪ੍ਰਜਾਤੀਆਂ ਦੀ ਸਾਂਭ-ਸੰਭਾਲ਼ ਨੀਤੀ ਅਤੇ ਸਮੁੰਦਰੀ ਸਥਾਈ ਪ੍ਰਬੰਧਨ ਦੀ ਨੀਤੀ ਲਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਮੁੰਦਰਾਂ ਵਿੱਚ ਪਲਾਸਟਿਕ ਕਚਰੇ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ, ਵਾਤਾਵਰਣ ਦੀ ਸੰਭਾਲ਼ ਲਈ ਇੱਕ ਚੁਣੌਤੀ ਹੈ ਅਤੇ ਅਸੀਂ ਭਾਰਤ ਵਿੱਚ ਇਸ ਦੇ ਉਪਯੋਗ ਨੂੰ ਘੱਟ ਕਰਨ ਲਈ ਇੱਕ ਮਿਸ਼ਨ ਮੋਡ ਉੱਤੇ ਹਾਂ।
ਇਸ ਗੋਲ ਦਾ ਜ਼ਿਕਰ ਕਰਦਿਆਂ ਕਿ ਭਾਰਤ ਦੇ ਕਈ ਪ੍ਰੋਟੈਕਟਿਡ (ਸੁਰੱਖਿਅਤ) ਖੇਤਰ ਗੁਆਂਢੀ ਦੇਸ਼ਾਂ ਦੇ ਪ੍ਰੋਟੈਕਟਿਡ (ਸੁਰੱਖਿਅਤ) ਖੇਤਰਾਂ ਦੇ ਨਾਲ ਸੀਮਾਵਾਂ ਸਾਂਝੀਆਂ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਟਰਾਂਸ ਬੌਂਡਰੀ ਪ੍ਰੋਟੈਕਟਿਡ ਏਰੀਆਜ਼’ ਦੀ ਸਥਾਪਨਾ ਰਾਹੀਂ ਜੰਗਲੀ ਜੀਵਾਂ ਦੀ ਸੰਭਾਲ਼ ਵਿੱਚ ਸਹਿਯੋਗ ਬਹੁਤ ਸਾਕਾਰਾਤਮਕ ਨਤੀਜੇ ਲਿਆਵੇਗਾ। ਟਿਕਾਊ ਵਿਕਾਸ ਬਾਰੇ ਸਰਕਾਰ ਦੀ ਪ੍ਰਤਿਬੱਧਤਾ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਵਾਤਾਵਰਣਕ ਰੂਪ ਨਾਲ ਸੰਵੇਦਨਸ਼ੀਲ ਖੇਤਰਾਂ ਲਈ ਅਨੁਕੂਲ ਬੁਨਿਆਦੀ ਢਾਂਚਾ ਟ੍ਰੇਲਰ ਵਿਕਾਸ ਨੀਤੀ ਲਈ ਦਿਸ਼ਾ- ਨਿਰਦੇਸ਼ ਜਾਰੀ ਕਰਨ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਕਿਸ ਤਰ੍ਹਾਂ, “ਸਬਕਾ ਸਾਥ, ਸਬਕਾ ਵਿਕਾਸ” ਦੀ ਭਾਵਨਾ ਨਾਲ, ਦੇਸ਼ ਵਿੱਚ ਵਣ ਖੇਤਰਾਂ ਦੇ ਆਸਪਾਸ ਰਹਿਣ ਵਾਲੇ ਲੱਖਾਂ ਲੋਕਾਂ ਨੂੰ ਸੰਯੁਕਤ ਵਾਨਿਕੀ (ਵਣ) ਪ੍ਰਬੰਧਨ ਕਮੇਟੀਆਂ ਅਤੇ ਈਕੋ ਵਿਕਾਸ ਕਮੇਟੀਆਂ ਵਜੋਂ ਇਕੱਠਿਆਂ ਕੀਤਾ ਗਿਆ ਹੈ। ਇਸ ਨੂੰ ਜੰਗਲ ਅਤੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ਼ ਨਾਲ ਜੋੜਿਆ ਗਿਆ ਹੈ।
***
ਵੀਆਰਆਰਕੇ/ਏਕੇ
(Release ID: 1603552)
Visitor Counter : 126