ਪ੍ਰਧਾਨ ਮੰਤਰੀ ਦਫਤਰ

ਸ਼੍ਰੀ ਜਗਦਗੁਰੂ ਵਿਸ਼ਵਰਾਧਯ ਗੁਰੂਕੁਲ ਸ਼ਤਾਬਦੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 16 FEB 2020 3:38PM by PIB Chandigarh

ਮੈਂ ਕਾਸ਼ੀ ਦਾ ਜਨ ਪ੍ਰਤੀਨਿਧੀ ਹਾਂ ਅਤੇ ਕਾਸ਼ੀ ਦੀ ਧਰਤੀ ਤੇ ਇੰਨੀ ਵੱਡੀ ਤਾਦਾਦ ਵਿੱਚ ਪੂਜਯ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ, ਇਹ ਮੇਰਾ ਸੁਭਾਗ ਹੈ ਅਤੇ ਕਾਸ਼ੀ ਦੇ ਪ੍ਰਤੀਨਿਧੀ ਦੇ ਨਾਤੇ ਮੈਂ ਤੁਹਾਡਾ ਸਾਰਿਆਂ ਦਾ ਹਿਰਦੇ ਤੋਂ ਬਹੁਤ ਬਹੁਤ ਸੁਆਗਤ ਕਰਦਾ ਹਾਂ । ਸੰਸਕ੍ਰਿਤ ਅਤੇ ਸੱਭਿਆਚਾਰ (ਸੰਸਕ੍ਰਿਤੀ) ਦੀ ਸੰਗਮ ਸਥਲੀ ਵਿੱਚ ਆਪ ਸਾਰਿਆਂ ਦੇ ਦਰਮਿਆਨ ਆਉਣਾ, ਮੇਰੇ ਲਈ ਸੁਭਾਗ ਦਾ ਵਿਸ਼ਾ ਹੈ। ਬਾਬਾ ਵਿਸ਼ਵਨਾਥ ਦੀ ਛਤਰ-ਛਾਇਆ ਵਿੱਚ, ਮਾਂ ਗੰਗਾ ਦੇ ਆਂਚਲ ਵਿੱਚ, ਸੰਤਵਾਣੀ ਦਾ ਸਾਖਸ਼ੀ ਬਣਨ ਦਾ ਅਵਸਰ ਵਾਰ ਵਾਰ ਨਹੀਂ ਆਉਂਦਾ ਹੈ।

ਇਸ ਪ੍ਰੋਗਰਾਮ ਵਿੱਚ ਆਉਣ ਲਈ ਮੈਨੂੰ ਪੂਜਯ ਜਗਦਗੁਰੂ ਜੀ ਨੇ ਸੱਦਾ-ਪੱਤਰ ਲਿਖਿਆ ਸੀ । ਲੇਕਿਨ ਉਸ ਪੱਤਰ ਵਿੱਚ ਉਮੀਦ ਅਤੇ ਆਗ੍ਰਹ ਤੋਂ ਵੀ ਅਧਿਕ ਮੇਰੇ ਅਤੇ ਰਾਸ਼ਟਰ ਦੇ ਸਮੇਂ ਦੀ ਚਿੰਤਾ ਅਧਿਕ ਸੀ । ਲੇਕਿਨ ਸੰਤਾਂ ਦਾ ਆਦੇਸ਼ ਹੋਵੇ, ਰਿਸ਼ੀਆਂ ਦੇ ਸੰਦੇਸ਼ ਦਾ ਮਹੋਤਸਵ ਹੋਵੇ, ਯੁਵਾ ਭਾਰਤ ਲਈ ਪੁਰਾਤਨ ਭਾਰਤ ਦੇ ਗੌਰਵਗਾਨ ਦਾ ਅਵਸਰ ਹੋਵੇ, ਤਾਂ ਸਮਾਂ ਅਤੇ ਦੂਰੀ ਅੜਚਨ ਨਹੀਂ ਬਣ ਸਕਦੇ ।

ਆਖਰ, ਸੰਤਾਂ ਦੇ ਸਤਸੰਗ ਦਾ, ਗਿਆਨ ਦੀ ਪ੍ਰਾਪਤੀ ਦਾ ਇਹ ਮੌਕਾ ਜਦੋਂ ਵੀ ਮਿਲੇ, ਛੱਡਣਾ ਨਹੀਂ ਚਾਹੀਦਾ ਹੈ। ਤੁਸੀਂ ਵੀ ਪੂਰੇ ਦੇਸ਼ ਭਰ ਤੋਂ, ਕੋਨੇ ਕੋਨੇ ਤੋਂ, ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆਏ ਹੋ ਬਹੁਤ ਸਾਰੇ ਲੋਕ ਕਰਨਾਟਕਾ ਤੋਂ ਹਨ, ਬਹੁਤ ਸਾਰੇ ਮਹਾਰਾਸ਼ਟਰ ਤੋਂ ਹਨ ਅਤੇ ਬਾਬਾ ਭੋਲ਼ੇ ਦੀ ਨਗਰੀ ਦੀ ਪ੍ਰਤੀਨਿਧਤਾ ਤਾਂ ਇੱਥੇ ਹੈ ਹੀ ।

ਮੈਂ ਆਪ ਸਾਰਿਆਂ ਦਾ ਸੁਆਗਤ ਵੀ ਕਰਦਾ ਹਾਂ ਅਤੇ ਅਭਿਨੰਦਨ ਵੀ ।

ਸਾਥੀਓ, ਤੁਲਸੀਦਾਸ ਜੀ ਕਿਹਾ ਕਰਦੇ ਸਨ - ਸੰਤ ਸਮਾਗਮ ਹਰਿ ਕਥਾ ਤੁਲਸੀ ਦੁਰਲਭ ਦੋਉ ਇਸ ਭੂਮੀ ਦੀ ਇਹੀ ਵਿਸ਼ੇਸ਼ਤਾ ਹੈ। ਅਜਿਹੇ ਵਿੱਚ ਵੀਰਸ਼ੈਵ ਜਿਹੀ ਸੰਤ ਪਰੰਪਰਾ ਨੂੰ ਯੁਵਾ ਪੀੜ੍ਹੀ ਤੱਕ ਪਹੁੰਚਾ ਰਹੇ ਜਗਦਗੁਰੂ ਵਿਸ਼ਵਰਾਧਯ ਗੁਰੂਕੁਲ ਦੇ ਸ਼ਤਾਬਦੀ ਵਰ੍ਹੇ ਦਾ ਸਮਾਪਨ ਇੱਕ ਗੌਰਵਸ਼ਾਲੀ ਪਲ ਹੈ। ਇਸ ਪਲ ਦੇ ਸਾਖਸ਼ੀ, ਵੀਰਸ਼ੈਵ ਪਰੰਪਰਾ ਨਾਲ ਜੁੜੇ ਆਪ ਸਾਰੇ ਸਾਥੀਆਂ ਦੇ ਨਾਲ ਜੁੜਨਾ ਮੇਰੇ ਲਈ ਬਹੁਤ ਸੁਖਦ ਹੈ। ਉਂਜ ਤਾਂ ਵੀਰ ਸ਼ਬਦ ਨੂੰ ਜਿਆਦਾਤਰ ਲੋਕ ਵੀਰਤਾ (ਬਹਾਦਰੀ) ਨਾਲ ਜੋੜਦੇ ਹਨ ਲੇਕਿਨ ਵੀਰਸ਼ੈਵ ਪਰੰਪਰਾ, ਉਹ ਪਰੰਪਰਾ ਹੈ ਜਿਸ ਵਿੱਚ ਵੀਰ ਸ਼ਬਦ ਨੂੰ ਅਧਿਆਤਮਿਕ ਅਰਥ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ

ਵਿਰੋਧ ਰਹਿਤਂ ਸ਼ੈਵਂ ਵੀਰਸ਼ੈਵਂ ਵਿਦੁਰਬੁਧਾ: ।

ਯਾਨੀ, ਜੋ ਵਿਰੋਧ ਦੀ, ਵੈਰ ਦੀ ਭਾਵਨਾ ਤੋਂ ਉੱਤੇ ਉਠ ਗਿਆ ਹੈ, ਉਹ ਵੀਰਸ਼ੈਵ ਹੈ। ਮਾਨਵਤਾ ਦਾ ਇੰਨਾ ਮਹਾਨ ਸੰਦੇਸ਼, ਇਸ ਦੇ ਨਾਮ ਨਾਲ ਜੁੜਿਆ ਹੋਇਆ ਹੈ। ਇਹੀ ਕਾਰਨ ਹੈ ਕਿ ਸਮਾਜ ਨੂੰ ਵੈਰ, ਵਿਰੋਧ ਅਤੇ ਵਿਕਾਰਾਂ ਤੋਂ ਬਾਹਰ ਕੱਢਣ ਲਈ ਵੀਰਸ਼ੈਵ ਪਰੰਪਰਾ ਦਾ ਹਮੇਸ਼ਾ ਤੋਂ ਆਗ੍ਰਹ ਅਤੇ ਜੋਸ਼ੀਲੀ ਅਗਵਾਈ ਰਹੀ ਹੈ ।

ਸਾਥੀਓ, ਭਾਰਤ ਵਿੱਚ ਰਾਸ਼ਟਰ ਦਾ ਇਹ ਮਤਲਬ ਕਦੇ ਨਹੀਂ ਰਿਹਾ ਕਿ ਕਿਸ ਨੇ ਕਿੱਥੇ ਜਿੱਤ ਹਾਸਲ ਕੀਤੀ, ਕਿਸਦੀ ਕਿੱਥੇ ਹਾਰ ਹੋਈ ! ਸਾਡੇ ਇੱਥੇ ਰਾਸ਼ਟਰ ਸੱਤਾ ਨਾਲ ਨਹੀਂ, ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਸਿਰਜਿਆ ਗਿਆ ਹੈ, ਇੱਥੇ ਰਹਿਣ ਵਾਲਿਆਂ ਦੀ ਤਾਕਤ ਨਾਲ ਬਣਿਆ ਹੈ। ਅਜਿਹੇ ਵਿੱਚ ਭਾਰਤ ਦੀ ਸਹੀ ਪਹਿਚਾਣ ਨੂੰ ਭਾਵੀ ਪੀੜ੍ਹੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਤੇ ਹੈ, ਗੁਰੂਆਂ, ਸੰਤਾਂ ਅਤੇ ਵਿਦਵਾਨਾਂ ਤੇ ਹੈ ।

ਸਾਡੇ ਇਹ ਮੰਦਿਰ ਹੋਣ, ਬਾਬਾ ਵਿਸ਼ਵਨਾਥ ਸਹਿਤ ਦੇਸ਼ ਦੇ 12 ਜਯੋਤਿਰਲਿੰਗ ਹੋਣ, ਚਾਰ ਧਾਮ ਹੋਣ ਜਾਂ ਵੀਰਸ਼ੈਵ ਸੰਪ੍ਰਦਾਇ ਦੇ 5 ਮਹਾਪੀਠ ਹੋਣ, ਸ਼ਕਤੀਪੀਠ ਹੋਣ, ਇਹ ਦੇਵੀ ਵਿਵਸਥਾਵਾਂ ਹਨ । ਇਹ ਸਾਰੇ ਧਾਮ ਸ਼ਰਧਾ ਅਤੇ ਆਧਿਆਤਮ ਦੇ ਹੀ ਕੇਂਦਰ ਨਹੀਂ ਹਨ, ਬਲਕਿ ਏਕ ਭਾਰਤ, ਸ੍ਰੇਸ਼ਠ ਭਾਰਤ ਦੇ ਵੀ ਮਾਰਗਦਰਸ਼ਕ ਹਨ । ਇਹ ਸਾਨੂੰ ਸਾਰਿਆਂ ਨੂੰ, ਦੇਸ਼ ਦੇ ਜਨ-ਜਨ ਨੂੰ, ਦੇਸ਼ ਦੀ ਵਿਵਿਧਤਾ ਨੂੰ ਆਪਸ ਵਿੱਚ ਜੋੜਦੇ ਹਨ ।

ਸਾਥੀਓ, ਇਹ ਸੰਜੋਗ ਹੀ ਹੈ, ਗੁਰੂਕੁਲ ਦਾ ਇਹ ਸ਼ਤਾਬਦੀ ਸਮਾਰੋਹ ਨਵੇਂ ਦਹਾਕੇ ਦੀ ਸ਼ੁਰੂਆਤ ਵਿੱਚ ਹੋਇਆ ਹੈ। ਇਹ ਦਹਾਕਾ 21ਵੀਂ ਸਦੀ ਦੇ ਗਿਆਨ ਵਿਗਿਆਨ ਵਿੱਚ ਭਾਰਤ ਦੀ ਭੂਮਿਕਾ ਨੂੰ ਵਿਸ਼ਵ ਪਟਲ ਤੇ ਫਿਰ ਸਥਾਪਿਤ ਕਰਨ ਵਾਲਾ ਹੈ। ਅਜਿਹੇ ਵਿੱਚ, ਭਾਰਤ ਦੇ ਪੁਰਾਤਨ ਗਿਆਨ ਅਤੇ ਦਰਸ਼ਨ ਦੇ ਸਾਗਰ, ਸ਼੍ਰੀ ਸਿਧਾਂਤ ਸ਼ਿਖਾਮਣੀ ਨੂੰ 21ਵੀਂ ਸਦੀ ਦਾ ਰੂਪ ਦੇਣ ਲਈ ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ ।

ਭਗਤੀ ਤੋਂ ਮੁਕਤੀ ਦਾ ਮਾਰਗ ਦਿਖਾਉਣ ਵਾਲੇ ਇਸ ਦਰਸ਼ਨ ਨੂੰ ਭਾਵੀ ਪੀੜ੍ਹੀ ਤੱਕ ਪਹੁੰਚਣਾ ਚਾਹੀਦਾ ਹੈ ਇੱਕ App ਦੇ ਮਾਧਿਅਮ ਰਾਹੀਂ ਇਸ ਪਵਿੱਤਰ ਗਿਆਨਗ੍ਰੰਥ ਦਾ ਡਿਜੀਟਲੀਕਰਨ ਯੁਵਾ ਪੀੜ੍ਹੀ ਦੇ ਜੁੜਾਅ ਨੂੰ ਹੋਰ ਬਲ ਦੇਵੇਗਾ, ਉਨ੍ਹਾਂ ਦੇ ਜੀਵਨ ਦੀ ਪ੍ਰੇਰਣਾ ਬਣੇਗਾ । ਮੈਂ ਚਾਹਾਂਗਾ ਅੱਗੇ ਚਲ ਕੇ ਇਸ App ਦੇ ਦੁਆਰਾ ਇਸ ਗ੍ਰੰਥ ਦੇ ਸਬੰਧ ਵਿੱਚ ਹਰ ਸਾਲ quiz ਕੰਪਟੀਸ਼ਨ ਕਰਨਾ ਚਾਹੀਦਾ ਹੈ ਅਤੇ ਹਰ ਰਾਜ ਵਿੱਚੋਂ ਜੋ ਪਹਿਲੇ ਤਿੰਨ ਹੋਣ (ਆਉਣ) ਉਨ੍ਹਾਂ ਨੂੰ ਇਨਾਮ ਦੇਣਾ ਚਾਹੀਦਾ ਹੈ। ਸਭ ਕੁਝ ਔਨਲਾਈਨ ਹੋ ਸਕਦਾ ਹੈ ।

ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਤੱਕ ਸ਼੍ਰੀ ਜਗਦਗੁਰੂ ਰੇਣੁਕਾਚਾਰੀਆ ਜੀ ਦੇ ਪਵਿੱਤਰ ਉਪਦੇਸ਼ ਨੂੰ ਪਹੁੰਚਾਉਣ ਲਈ ਸ਼੍ਰੀ ਸਿਧਾਂਤ ਸ਼ਿਖਾਮਣੀ ਗ੍ਰੰਥ ਦਾ 19 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਅੱਜ ਇਸ ਦਾ ਵੀ ਵਿਮੋਚਨ ਇੱਥੇ ਕੀਤਾ ਗਿਆ ਹੈ। ਸੰਤਾਂ ਦੇ ਇਸ ਗਿਆਨ ਨੂੰ ਜਨ-ਜਨ ਤੱਕ ਪੰਹੁਚਾਉਣਾ ਮਾਨਵਤਾ ਦੀ ਬਹੁਤ ਵੱਡੀ ਸੇਵਾ ਹੈ। ਇਸ ਦੇ ਲਈ ਸਾਡੇ ਸਾਰਿਆਂ ਤੋਂ ਜੋ ਕੁਝ ਵੀ ਬਣ ਪਵੇ (ਸਕੇ), ਸਾਨੂੰ ਇਸੇ ਤਰ੍ਹਾਂ ਕਰਦੇ ਰਹਿਣਾ ਚਾਹੀਦਾ ਹੈ ।

ਸਾਥੀਓ, ਵੀਰਸ਼ੈਵ ਨਾਲ ਜੁੜੇ, ਲਿੰਗਾਯਤ ਸਮੁਦਾਏ (ਭਾਈਚਾਰੇ) ਨਾਲ ਜੁੜੇ ਸੰਤਾਂ ਨੇ ਜਾਂ ਫਿਰ ਦੂਜੇ ਸਾਥੀਆਂ ਨੇ ਸਿੱਖਿਆ ਅਤੇ ਸੱਭਿਆਚਾਰ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਕਰਨਾਟਕਾ ਸਹਿਤ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਮਠਾਂ ਦੇ ਮਾਧਿਅਮ ਨਾਲ ਅਗਿਆਨ ਦੇ ਅੰਧਕਾਰ ਨੂੰ ਦੂਰ ਕੀਤਾ ਜਾ ਰਿਹਾ ਹੈ, ਮਾਨਵ ਗਰਿਮਾ ਨੂੰ ਨਵੇਂ ਆਯਾਮ ਦਿੱਤੇ ਜਾ ਰਹੇ ਹਨ, ਉਹ ਪ੍ਰਸ਼ੰਸਾਯੋਗ ਹੈ । ਜੰਗਮਬਾੜੀ ਮੱਠ ਤਾਂ ਭਾਵਨਾਤਮਕ ਅਤੇ ਮਨੋਵਿਗਿਆਨਕ ਰੂਪ ਤੋਂ ਵੰਚਿਤ ਸਾਥੀਆਂ ਲਈ ਪ੍ਰੇਰਣਾ ਦਾ, ਰੋਜ਼ਗਾਰ ਦਾ ਮਾਧਿਅਮ ਵੀ ਹੈ। ਤੁਹਾਡੇ ਇਹ ਪ੍ਰਯਤਨ ਬਹੁਤ ਸ਼ਲਾਘਾਯੋਗ ਹਨਇੰਨਾ ਹੀ ਨਹੀਂ, ਸੰਸਕ੍ਰਿਤ ਭਾਸ਼ਾ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਨੂੰ ਗਿਆਨ ਦਾ ਮਾਧਿਅਮ ਬਣਾਉਂਦੇ ਹੋਏ, ਟੈਕਨੋਲੋਜੀ ਦਾ ਸਮਾਵੇਸ਼ ਤੁਸੀਂ ਕਰ ਰਹੇ ਹੋ, ਉਹ ਵੀ ਅਦਭੁੱਤ ਹੈ। ਸਰਕਾਰ ਦਾ ਵੀ ਇਹੀ ਪ੍ਰਯਤਨ ਹੈ ਕਿ ਸੰਸਕ੍ਰਿਤ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਦਾ ਵਿਸਤਾਰ ਹੋਵੇ, ਯੁਵਾ ਪੀੜ੍ਹੀ ਨੂੰ ਇਸ ਦਾ ਲਾਭ ਹੋਵੇ

ਇੱਥੇ ਮੈਂ ਸ਼੍ਰੀ ਕਾਸ਼ੀ ਜਗਦਗੁਰੂ ਸ਼੍ਰੀ ਚੰਦਰਸ਼ੇਖਰ ਸ਼ਿਵਾਚਾਰੀਆ ਮਹਾਸੁਆਮੀ ਜੀ ਦੀ ਵੀ ਵਿਸ਼ੇਸ਼ ਪ੍ਰਸ਼ੰਸਾ ਕਰਾਂਗਾ ਜਿਨ੍ਹਾਂ ਨੇ ਭਾਰਤੀ ਦਰਸ਼ਨ ਕੋਸ਼ਦੀ ਰਚਨਾ ਵਿੱਚ ਵੱਡੀ ਭੂਮਿਕਾ ਨਿਭਾਈ । ਸ਼੍ਰੀ ਸਿਧਾਂਤ ਸ਼ਿਖਾਮਣੀ ਤੇ ਤਾਂ ਉਨ੍ਹਾਂ ਨੇ PhD ਕੀਤੀ ਹੋਈ ਹੈ। ਉਨ੍ਹਾਂ ਦੁਆਰਾ ਲਿਖੀਆਂ ਗਈਆਂ ਸੈਂਕੜੇ ਪੁਸਤਕਾਂ, ਯੁਵਾ ਪੀੜ੍ਹੀ ਦਾ ਮਾਰਗਦਰਸ਼ਨ ਕਰ ਰਹੀਆਂ ਹਨ, ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦੇ ਸੰਸਕਾਰ ਦੇ ਰਹੀਆਂ ਹਨ

ਸਾਥੀਓ, ਦੇਸ਼ ਸਿਰਫ਼ ਸਰਕਾਰ ਨਾਲ ਨਹੀਂ ਬਣਦਾ ਸਗੋਂ ਇੱਕ-ਇੱਕ ਨਾਗਰਿਕ ਦੇ ਸੰਸਕਾਰ ਨਾਲ ਬਣਦਾ ਹੈ। ਨਾਗਰਿਕ ਦੇ ਸੰਸਕਾਰ ਨੂੰ, ਉਸ ਦੀ ਕਰਤੱਵ ਭਾਵਨਾ ਸ੍ਰੇਸ਼ਠ ਬਣਾਉਂਦੀ ਹੈ। ਇੱਕ ਨਾਗਰਿਕ ਦੇ ਰੂਪ ਵਿੱਚ ਸਾਡਾ ਆਚਰਣ ਹੀ ਭਾਰਤ ਦੇ ਭਵਿੱਖ ਨੂੰ ਤੈਅ ਕਰੇਗਾ, ਨਵੇਂ ਭਾਰਤ ਦੀ ਦਿਸ਼ਾ ਤੈਅ ਕਰੇਗਾ । ਸਾਡੀ ਸਨਾਤਨ ਪਰੰਪਰਾ ਵਿੱਚ ਤਾਂ ਧਰਮਸ਼ਬਦ ਹੀ ਕਰਤੱਵ ਦਾ ਸਮਾਨਾਰਥੀ ਰਿਹਾ ਹੈ ਅਤੇ ਵੀਰਸ਼ੈਵ ਸੰਤਾਂ ਨੇ ਤਾਂ ਸਦੀਆਂ ਤੋਂ ਧਰਮ ਦੀ ਸਿੱਖਿਆ, ਕਰਤੱਵਾਂ ਦੇ ਨਾਲ ਹੀ ਦਿੱਤੀ ਹੈ। ਜੰਗਮਬਾੜੀ ਮਠ ਹਮੇਸ਼ਾ ਤੋਂ ਇਨ੍ਹਾਂ ਕਦਰਾਂ-ਕੀਮਤਾਂ ਦੀ ਸਿਰਜਣਾ ਵਿੱਚ ਲਗਿਆ ਹੋਇਆ ਹੈ।

ਕਿੰਨੇ ਹੀ ਵਿੱਦਿਅਕ ਸੰਸਥਾਨਾਂ ਲਈ, ਮਠ ਨੇ ਜ਼ਮੀਨ ਦਾਨ ਕੀਤੀ ਹੈ, ਸੰਸਾਧਨ ਉਪਲੱਬਧ ਕਰਵਾਏ ਹਨ । ਮੱਠਾਂ ਦੁਆਰਾ ਦਿਖਾਏ ਰਸਤੇ ਤੇ ਚਲਦੇ ਹੋਏ, ਸੰਤਾਂ ਦੁਆਰਾ ਦਿਖਾਏ ਰਸਤੇ ਤੇ ਚਲਦੇ ਹੋਏ, ਸਾਨੂੰ ਆਪਣੇ ਜੀਵਨ ਦੇ ਸੰਕਲਪ ਪੂਰੇ ਕਰਨੇ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਵੀ ਆਪਣਾ ਪੂਰਾ ਸਹਿਯੋਗ ਕਰਦੇ ਹੋਏ ਚਲਣਾ ਹੈ। ਭਗਵਾਨ ਬਸਵੇਸ਼ਵਰ ਜਿਸ ਕਰੁਣਾ (ਦਇਆ) ਭਾਵ ਦੇ ਨਾਲ ਦੂਸਰਿਆਂ ਦੀ ਸੇਵਾ ਲਈ ਕਹਿੰਦੇ ਸਨ, ਅਸੀਂ ਉਸ ਕਰੁਣਾ (ਦਇਆ) ਭਾਵ ਦੇ ਨਾਲ ਅੱਗੇ ਵਧਣਾ ਹੈ। ਅਸੀਂ ਦੇਸ਼ ਦੇ ਸੰਕਲਪਾਂ ਦੇ ਨਾਲ ਖ਼ੁਦ ਨੂੰ ਜੋੜਨਾ ਹੈ ।

ਜਿਵੇਂ ਪਿਛਲੇ 5 ਵਰ੍ਹਿਆਂ ਵਿੱਚ, ਭਾਰਤ ਵਿੱਚ ਸਵੱਛਤਾ ਦੇ ਪ੍ਰਤੀ ਜਾਗਰੂਕ ਕਰਨ ਵਿੱਚ ਸੰਤਾਂ ਦੀ, ਮਠਾਂ ਦੀ, ਗੁਰੂਕੁਲਾਂ ਦੀ, ਸਕੂਲਾਂ ਦੀ, ਕਾਲਜਾਂ ਦੀ ਇੱਕ ਵਿਆਪਕ ਭੂਮਿਕਾ ਰਹੀ ਹੈ। ਜਿਸ ਤਰ੍ਹਾਂ ਕਾਸ਼ੀ ਅਤੇ ਦੇਸ਼ ਦੇ ਨੌਜਵਾਨਾਂ ਨੇ ਸਵੱਛ ਭਾਰਤ ਅਭਿਯਾਨ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਹੈ, ਉਂਜ ਹੀ ਅਤੇ ਸੰਕਲਪਾਂ ਨੂੰ ਵੀ ਅਸੀਂ ਅੱਗੇ ਵਧਾਉਣਾ ਹੈ।

ਅਜਿਹਾ ਹੀ ਇੱਕ ਵੱਡਾ ਸੰਕਲਪ ਹੈ, ਭਾਰਤ ਵਿੱਚ ਬਣੇ ਸਮਾਨ ਨੂੰ, ਸਾਡੇ ਬੁਣਕਰਾਂ, ਸਾਡੇ ਹਸਤਸ਼ਿਲਪੀਆਂ ਦੇ ਬਣਾਏ ਸਮਾਨ ਨੂੰ ਸਨਮਾਨ ਦੇਣਾ । ਮੈਂ ਤਾਂ ਲਾਲ ਕਿਲੇ ਤੋਂ ਕਿਹਾ ਸੀ ਅਸੀਂ ਸਭ ਇਹ ਹਠ (ਆਗ੍ਰਹ) ਰੱਖੀਏ ਕਿ ਲੋਕਲ ਜੋ ਹੈ ਉਸ ਨੂੰ ਹੀ ਖਰੀਦੀਏਸਾਨੂੰ ਖ਼ੁਦ ਵੀ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਭਾਰਤ ਵਿੱਚ ਬਣੇ ਸਮਾਨ ਦੀ ਵਰਤੋਂ ਤੇ ਬਲ ਦੇਣਾ ਹੋਵੇਗਾ । ਅੱਜ ਭਾਰਤ ਵਿੱਚ ਗਲੋਬਲ ਪੱਧਰ ਦੇ ਉਤਪਾਦ ਬਣ ਰਹੇ ਹਨਸਾਨੂੰ ਉਸ ਮਾਨਸਿਕਤਾ ਨੂੰ ਬਦਲਣਾ ਹੈ ਜਿਸ ਦੇ ਮੁਤਾਬਿਕ ਬਸ ਇੰਪੋਰਟਿਡ ਹੀ ਸ੍ਰੇਸ਼ਠ ਮੰਨਿਆ ਜਾਂਦਾ ਹੈ ।

ਇਸੇ ਤਰ੍ਹਾਂ, ਦੇਸ਼ ਵਿੱਚ ਜਲ ਜੀਵਨ ਮਿਸ਼ਨ ਨੂੰ ਲੈ ਕੇ ਵੀ ਆਪ ਸਾਰਿਆਂ ਦੀ ਭੂਮਿਕਾ, ਦੇਸ਼ ਦੀ ਭੂਮਿਕਾ ਅਹਿਮ ਰਹਿਣ ਵਾਲੀ ਹੈ। ਘਰ ਹੋਵੇ, ਖੇਤ ਹੋਵੇ, ਜਾਂ ਦੂਜੇ ਸਥਾਨ, ਸਾਨੂੰ ਪਾਣੀ ਦੀ ਬੱਚਤ ਤੇ, ਰੀਸਾਈਕਲਿੰਗ ਤੇ ਧਿਆਨ ਦੇਣਾ ਹੈ। ਭਾਰਤ ਨੂੰ ਸੋਕਾ-ਮੁਕਤ ਅਤੇ ਜਲਯੁਕਤ ਕਰਨ ਲਈ ਇੱਕ-ਇੱਕ ਭਾਰਤੀ ਦਾ ਯੋਗਦਾਨ ਕੰਮ ਆਵੇਗਾ ।

ਸਾਥੀਓ, ਦੇਸ਼ ਵਿੱਚ ਇੰਨੇ ਵੱਡੇ ਅਭਿਯਾਨਾਂ ਨੂੰ ਸਿਰਫ਼ ਸਰਕਾਰਾਂ ਦੇ ਮਾਧਿਅਮ ਰਾਹੀਂ ਨਹੀਂ ਚਲਾਇਆ ਜਾ ਸਕਦਾ । ਸਫ਼ਲਤਾ ਲਈ ਬਹੁਤ ਜ਼ਰੂਰੀ ਹੈ ਜਨਭਾਗੀਦਾਰੀ । ਬੀਤੇ 5-6 ਵਰ੍ਹਿਆਂ ਵਿੱਚ ਅਗਰ ਗੰਗਾਜਲ ਵਿੱਚ ਲਾਮਿਸਾਲ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਦੇ ਪਿੱਛੇ ਵੀ ਜਨਭਾਗੀਦਾਰੀ ਦਾ ਬਹੁਤ ਮਹੱਤਵ ਹੈ। ਮਾਂ ਗੰਗਾ ਦੇ ਪ੍ਰਤੀ ਆਸਥਾ ਅਤੇ ਜ਼ਿੰਮੇਵਾਰੀ ਦਾ ਭਾਵ ਅੱਜ ਲਾਮਿਸਾਲ ਪੱਧਰ ਤੇ ਹੈ।

ਅੱਜ ਗੰਗਾ ਜੀ ਦੇ ਆਸ-ਪਾਸ ਵਸੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਮਾਂ ਗੰਗਾ ਦੇ ਪ੍ਰਤੀ ਜ਼ਿੰਮੇਵਾਰੀ ਦਾ ਬੋਧ ਲਾਮਿਸਾਲ ਪੱਧਰ ਤੇ ਹੈ। ਇਸ ਜ਼ਿੰਮੇਵਾਰੀ ਬੋਧ ਨੇ, ਕਰਤੱਵ ਬੋਧ ਨੇ, ਮਾਂ ਗੰਗਾ ਦੀ ਸਵੱਛਤਾ ਵਿੱਚ, ਨਮਾਮਿ ਗੰਗੇ ਮਿਸ਼ਨ ਵਿੱਚ ਬਹੁਤ ਯੋਗਦਾਨ ਦਿੱਤਾ ਹੈ। ਨਮਾਮਿ ਗੰਗੇ ਅਭਿਯਾਨ ਦੇ ਤਹਿਤ 7 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਤੇ ਕੰਮ ਪੂਰਾ ਹੋ ਚੁੱਕਿਆ ਹੈ। 21 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਤੇ ਕਾਰਜ ਪ੍ਰਗਤੀ ਤੇ ਹੈ। ਜਿਨ੍ਹਾਂ ਪ੍ਰੋਜੈਕਟਾਂ ਤੇ ਕੰਮ ਚਲ ਰਿਹਾ ਹੈ ਉਨ੍ਹਾਂ ਨੂੰ ਵੀ ਅਸੀਂ ਤੇਜ਼ੀ ਨਾਲ ਪੂਰਾ ਕਰਨ ਦਾ ਪ੍ਰਯਤਨ ਕਰ ਰਹੇ ਹਾਂ ।

ਇਨ੍ਹਾਂ ਪ੍ਰਯਤਨਾਂ ਨੂੰ ਮਦਦ ਮਿਲੇਗੀ, ਜ਼ਿਆਦਾ ਤੋਂ ਜ਼ਿਆਦਾ ਜਨਭਾਗੀਦਾਰੀ ਨਾਲ, ਆਪ ਸਾਰਿਆਂ ਦੇ ਸਹਿਯੋਗ ਨਾਲਤੁਸੀਂ ਆਪ ਦੇਖਿਆ ਹੈ ਕਿ ਪਿਛਲੇ ਵਰ੍ਹੇ ਪ੍ਰਯਾਗ ਵਿੱਚ ਕੁੰਭ ਮੇਲੇ ਦੇ ਦੌਰਾਨ, ਗੰਗਾ ਜਲ ਦੀ ਸਵੱਛਤਾ ਨੂੰ ਲੈ ਕੇ ਹਰ ਸਾਧੂ-ਸੰਤ ਅਤੇ ਹਰ ਸ਼ਰਧਾਲੂ ਨੇ ਤਸੱਲੀ ਪ੍ਰਗਟਾਈ ਸੀ ਅਤੇ ਅਸ਼ੀਰਵਾਦ ਦਿੱਤਾ ਸੀ । ਦੇਸ਼-ਵਿਦੇਸ਼ ਵਿੱਚ ਅਗਰ ਇਸ ਨੂੰ ਲੈ ਕੇ ਪ੍ਰਸ਼ੰਸਾ ਦਾ ਭਾਵ ਦਿਖਿਆ ਹੈ, ਤਾਂ ਇਸ ਦੇ ਪਿੱਛੇ ਜਨਭਾਗੀਦਾਰੀ ਦੀ ਹੀ ਭਾਵਨਾ ਰਹੀ ਹੈ ।

ਸਾਥੀਓ,

ਵੀਰਸ਼ੈਵ ਸੰਤਾਂ ਨੇ ਮਾਨਵਤਾ ਦੀਆਂ ਜਿਨ੍ਹਾਂ ਕਦਰਾਂ-ਕੀਮਤਾਂ ਦਾ ਉਪਦੇਸ਼ ਦਿੱਤਾ ਹੈ, ਉਹ ਸਾਨੂੰ ਸਾਰਿਆਂ ਨੂੰ, ਸਾਡੀਆਂ ਸਰਕਾਰਾਂ ਨੂੰ ਵੀ ਨਿਰੰਤਰ ਪ੍ਰੇਰਣਾ ਦਿੰਦੀਆਂ ਹਨਇਸੇ ਪ੍ਰੇਰਣਾ ਦੀ ਵਜ੍ਹਾ ਨਾਲ ਅੱਜ ਦੇਸ਼ ਵਿੱਚ ਅਜਿਹੇ ਫੈਸਲੇ ਹੋ ਰਹੇ ਹਨ, ਅਜਿਹੀਆਂ ਪੁਰਾਣੀਆਂ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ਰਾਮ ਮੰਦਿਰ ਦੇ ਨਿਰਮਾਣ ਦਾ ਵਿਸ਼ਾ ਵੀ ਦਹਾਕਿਆਂ ਤੋਂ ਅਦਾਲਤਾਂ ਵਿੱਚ ਉਲਝਿਆ ਹੋਇਆ ਸੀ । ਹੁਣ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਦਾ ਮਾਰਗ ਪੂਰੀ ਤਰ੍ਹਾਂ ਸਾਫ਼ ਹੋ ਚੁੱਕਿਆ ਹੈ।

ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਰਾਮ ਮੰਦਿਰ ਨਿਰਮਾਣ ਲਈ ਇੱਕ ਖ਼ੁਦਮੁਖਤਾਰ (ਆਟੋਨੋਮਸ) ਟਰੱਸਟ- ਸ਼੍ਰੀਰਾਮ ਜਨਮਭੂਮੀ ਤੀਰਥ ਕਸ਼ੇਤਰ ਦਾ ਗਠਨ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਟਰੱਸਟ ਅਯੁੱਧਿਆ ਵਿੱਚ ਭਗਵਾਨ ਸ਼੍ਰੀਰਾਮ ਦੀ ਜਨਮਸਥਲੀ ਤੇ, ਸ਼ਾਨਦਾਰ ਅਤੇ ਦਿਵਯ ਸ਼੍ਰੀਰਾਮ ਮੰਦਿਰ ਦੇ ਨਿਰਮਾਣ ਦਾ ਕੰਮ ਦੇਖੇਗਾ ਅਤੇ ਸਾਰੇ ਫ਼ੈਸਲੇ ਲਵੇਗਾ । ਕਰਨਾਟਕਾ ਸਮੇਤ ਅਨੇਕ ਸਥਾਨਾਂ ਦੇ ਸੰਤ ਇਸ ਟਰੱਸਟ ਦਾ ਹਿੱਸਾ ਹਨ । ਇਹ ਕੰਮ ਪੂਜਨੀਕ ਸੰਤਾਂ ਦੇ ਅਸ਼ੀਰਵਾਦ ਨਾਲ ਸ਼ੁਰੂ ਹੋਇਆ ਅਤੇ ਸੰਤਾਂ ਦੇ ਅਸ਼ੀਰਵਾਦ ਨਾਲ ਹੀ ਪੂਰਾ ਹੋਵੇਗਾ ।

ਸਾਥੀਓ, ਅਯੁੱਧਿਆ ਵਿੱਚ ਰਾਮ ਮੰਦਿਰ ਨਾਲ ਜੁੜਿਆ ਇੱਕ ਹੋਰ ਵੱਡਾ ਫੈਸਲਾ ਸਰਕਾਰ ਨੇ ਕੀਤਾ ਹੈ । ਅਯੁੱਧਿਆ ਕਾਨੂੰਨ ਦੇ ਤਹਿਤ ਜੋ 67 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਸੀ, ਉਹ ਵੀ ਪੂਰੀ ਦੀ ਪੂਰੀ, ਨਵਗਠਿਤ ਸ਼੍ਰੀਰਾਮ ਜਨਮਭੂਮੀ ਤੀਰਥ ਕਸ਼ੇਤਰ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ । ਜਦੋਂ ਇੰਨੀ ਬੜੀ ਜ਼ਮੀਨ ਰਹੇਗੀ, ਤਾਂ ਮੰਦਿਰ ਦੀ ਸ਼ਾਨ ਅਤੇ ਦਿੱਵਯਤਾ ਹੋਰ ਵਧੇਗੀ ।

ਸੋਚੋ, ਇੱਕ ਤਰਫ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਅਤੇ ਦੂਜੇ ਪਾਸੇ ਇੱਥੇ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਧਾਮ, ਭਾਰਤ ਦੇ ਇਤਹਾਸ ਵਿੱਚ ਇਹ ਕਾਲਖੰਡ ਇਤਿਹਾਸਿਕ ਹੈ।

ਸਾਥੀਓ, ਆਪ ਸਾਰੇ ਲੋਕਾਂ ਦੇ, ਆਪ ਸਾਰੇ ਸੰਤਾਂ ਦੇ ਅਸ਼ੀਰਵਾਦ ਨਾਲ ਹੀ ਅੱਜ ਦੇਸ਼ ਵਿੱਚ ਅਤੇ ਕਾਸ਼ੀ ਵਿੱਚ ਅਨੇਕਾਂ ਨਵੇਂ ਕਾਰਜ ਹੋ ਰਹੇ ਹਨ । ਹੁਣੇ ਇੱਥੇ ਇਸ ਪ੍ਰੋਗਰਾਮ ਦੇ ਬਾਅਦ, ਵਾਰਾਣਸੀ ਵਿੱਚ ਹੀ ਮੇਰੇ ਦੋ ਹੋਰ ਪ੍ਰੋਗਰਾਮ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਲੋਕਅਰਪਣ ਕੀਤਾ ਜਾਵੇਗਾ ਅਤੇ ਨੀਂਹ ਪੱਥਰ ਰੱਖਿਆ ਜਾਵੇਗਾ । ਇਹ ਸਾਰੇ ਪ੍ਰੋਗਰਾਮ, ਕਾਸ਼ੀ ਨੂੰ ਮਜ਼ਬੂਤ ਕਰਨਗੇ, ਨਵੇਂ ਭਾਰਤ ਨੂੰ ਮਜ਼ਬੂਤ ਕਰਨਗੇ ।

ਆਓ, ਗੁਰੂਕੁਲ ਦੇ ਸ਼ਤਾਬਦੀ ਵਰ੍ਹੇ ਦੇ ਇਸ ਅੰਤਿਮ ਦਿਨ ਅਸੀਂ ਇਹ ਸੰਕਲਪ ਲਈਏ ਕਿ ਨਵੇਂ ਭਾਰਤ ਦੇ ਨਿਰਮਾਣ ਵਿੱਚ ਆਪਣਾ ਹਰ ਸੰਭਵ ਯੋਗਦਾਨ ਦੇਵਾਂਗੇ । ਰਾਸ਼ਟਰ ਹਿਤ ਵਿੱਚ ਇੱਕ ਬਿਹਤਰ ਅਤੇ ਕਰਤੱਵ ਪ੍ਰੇਰਿਤ ਨਾਗਰਿਕ ਬਣ ਕੇ, ਪੂਰੇ ਸਮਾਜ ਨੂੰ ਅੱਗੇ ਵਧਾਵਾਂਗੇਮੈਨੂੰ ਇਸ ਅਵਸਰ ਦਾ ਹਿੱਸਾ ਬਣਾਉਣ ਲਈ ਤੁਹਾਡਾ ਫਿਰ ਤੋਂ ਆਭਾਰ (ਧੰਨਵਾਦ)

 

*****

ਵੀਆਰਆਰਕੇ/ਕੇਪੀ



(Release ID: 1603535) Visitor Counter : 83


Read this release in: English