ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 16 ਫਰਵਰੀ 2020 ਨੂੰ ਵਾਰਾਣਸੀ ਦਾ ਦੌਰਾ ਕਰਨਗੇ
ਦੀਨਦਿਆਲ ਉਪਾਧਿਆਏ ਸਮਾਰਕ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਉਨ੍ਹਾਂ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ
3 ਜਯੋਤਿਰਲਿੰਗ ਤੀਰਥ ਸਥਾਨਾਂ- ਵਾਰਾਣਸੀ, ਉਜੈਨ ਅਤੇ ਓਅੰਕਾਰੇਸ਼ਵਰ ਨੂੰ ਜੋੜਨ ਵਾਲੀ ਮਹਾਕਾਲ ਐਕਸਪ੍ਰੈੱਸ ਟ੍ਰੇਨ ਨੂੰ ਰਵਾਨਾ ਕਰਨਗੇ
ਵਾਰਾਣਸੀ ਵਿੱਚ 430 ਬਿਸਤਰਿਆਂ ਵਾਲੇ ਸੁਪਰ-ਸਪੈਸ਼ਲਿਟੀ ਸਰਕਾਰੀ ਹਸਪਤਾਲ ਸਹਿਤ ਕਈ ਵਿਕਾਸਾਤਮਕ ਪ੍ਰੋਜੈਕਟ ਲਾਂਚ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
Posted On:
14 FEB 2020 2:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਫਰਵਰੀ 2020 ਨੂੰ ਆਪਣੇ ਸੰਸਦੀ ਚੋਣ ਹਲਕੇ, ਵਾਰਾਣਸੀ ਦਾ ਇੱਕ ਦਿਨਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਦਾ, ਸ਼੍ਰੀ ਜਗਦਗੁਰੂ ਵਿਸ਼ਵਾਰਾਧਯ ਗੁਰੂਕੁਲ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਗਮ ਵਿੱਚ ਸ਼ਾਮਲ ਹੋਣ ਦਾ ਵੀ ਪ੍ਰੋਗਰਾਮ ਹੈ। ਉਹ ਸ਼੍ਰੀ ਸਿਧਾਂਤ ਸ਼ਿਖਾਮਣੀ ਗ੍ਰੰਥ ਦੇ 19 ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਗਏ ਸੰਸਕਰਨ ਨੂੰ ਵੀ ਜਾਰੀ ਕਰਨਗੇ।
ਸ਼੍ਰੀ ਨਰੇਂਦਰ ਮੋਦੀ, ਬਾਅਦ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਸਮਾਰਕ ਕੇਂਦਰ, ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸੇ ਆਯੋਜਨ ਵਿੱਚ ਉਹ ਪੰਡਿਤ ਦੀਨਦਿਆਲ ਉਪਾਧਿਆਏ ਦੀ 63 ਫੁੱਟ ਉੱਚੀ ਪੰਚ-ਲੋਹਾ ਪ੍ਰਤਿਮਾ ਤੋਂ ਵੀ ਪਰਦਾ ਹਟਾਉਣਗੇ। ਇਹ ਦੇਸ਼ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਤਿਮਾ ਹੈ। 200 ਤੋਂ ਅਧਿਕ ਸ਼ਿਲਪਕਾਰਾਂ ਨੇ ਇੱਕ ਵਰ੍ਹੇ ਤੱਕ ਦਿਨ ਰਾਤ ਕੰਮ ਕਰਕੇ ਇਸ ਪ੍ਰਤਿਮਾ ਨੂੰ ਪੂਰਾ ਕੀਤਾ ਹੈ।
ਇਸ ਸਮਾਰਕ ਕੇਂਦਰ ਵਿੱਚ ਪੰਡਿਤ ਦੀਨਦਿਆਨ ਉਪਾਧਿਆਏ ਦੇ ਜੀਵਨ ਅਤੇ ਕਾਲ ਨਾਲ ਸਬੰਧਿਤ ਜਾਣਕਾਰੀ ਹੋਵੇਗੀ। ਓਡੀਸ਼ਾ ਦੇ ਲਗਭਗ 30 ਸ਼ਿਲਪਕਾਰਾਂ ਅਤੇ ਦਸਤਕਾਰਾਂ ਨੇ ਪਿਛਲੇ ਵਰ੍ਹੇ ਦੌਰਾਨ ਇਸ ਪ੍ਰੋਜੈਕਟ ‘ਤੇ ਕਾਰਜ ਕੀਤਾ ਹੈ।
ਪ੍ਰਧਾਨ ਮੰਤਰੀ, ਇਸ ਤੋਂ ਬਾਅਦ ਇੱਕ ਜਨਤਕ ਸਮਾਰੋਹ ਵਿੱਚ 30 ਤੋਂ ਅਧਿਕ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕਾਸ਼ੀ ਹਿੰਦੂ ਵਿਸ਼ਵਵਿਦਿਆਲੇ (ਬੀਐੱਚਯੂ) ਵਿੱਚ 430 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਸਰਕਾਰੀ ਹਸਪਤਾਲ ਅਤੇ ਬੀਐੱਚਯੂ ਵਿੱਚ ਹੀ 74 ਬਿਸਤਰਿਆਂ ਵਾਲਾ ਮਨੋਰੋਗ ਚਿਕਿਤਸਾ ਹਸਪਤਾਲ ਸ਼ਾਮਲ ਹੈ।
ਪ੍ਰਧਾਨ ਮੰਤਰੀ ਵੀਡੀਓ ਲਿੰਕ ਰਾਹੀਂ ਆਈਆਰਸੀਟੀਸੀ ਦੀ ਮਹਾਕਾਲ ਐਕਸਪ੍ਰੈੱਸ ਨੂੰ ਰਵਾਨਾ ਕਰਨਗੇ। ਇਹ ਟ੍ਰੇਨ 3 ਜਯੋਤਿਰਲਿੰਗ ਤੀਰਥ ਸਥਲਾਂ- ਵਾਰਾਣਸੀ, ਉਜੈਨ ਅਤੇ ਓਅੰਕਾਰੇਸ਼ਵਰ ਨੂੰ ਜੋੜੇਗੀ। ਇਹ ਦੇਸ਼ ਵਿੱਚ ਪਹਿਲੀ ਓਵਰਨਾਈਟ ਜਰਨੀ (ਯਾਤਰਾ) ਪ੍ਰਾਈਵੇਟ ਟ੍ਰੇਨ ਹੋਵੇਗੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪੰਡਿਤ ਦੀਨਦਿਆਲ ਉਪਾਧਿਆਏ ਹਸਤਕਲਾ ਸੰਕੁਲ ਵਿਖੇ ਦੋ ਦਿਨਾ ਪ੍ਰਦਰਸ਼ਨੀ ‘ਕਾਸ਼ੀ ਏਕ ਰੂਪ ਅਨੇਕ’ ਦਾ ਉਦਘਾਟਨ ਵੀ ਕਰਨਗੇ। ਉਹ ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਸਹਿਤ ਵਿਸ਼ਵ ਦੇ ਕਈ ਦੇਸ਼ਾਂ ਤੋਂ ਆਏ ਹੋਏ ਖਰੀਦਦਾਰਾਂ ਅਤੇ ਦਸਤਕਾਰਾਂ ਨਾਲ ਵੀ ਗੱਲਬਾਤ ਕਰਨਗੇ। ਇਸ ਵਿੱਚ ਪੂਰੇ ਉੱਤਰ ਪ੍ਰਦੇਸ਼ ਦੇ 100 ਤੋਂ ਅਧਿਕ ਦਸਤਕਾਰਾਂ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਵਡੇਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਅਨੁਸਾਰ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ਅਤੇ ਬਰਾਂਡਿੰਗ ਵਿੱਚ ਸੁਧਾਰ ਲਿਆਉਣ ਲਈ, ਇਸ ਆਯੋਜਨ ਮੌਕੇ ਦਸਤਕਾਰਾਂ ਅਤੇ ਬੁਣਕਰਾਂ ਨੂੰ ਹੁਨਰ (ਸਕਿੱਲਸ) ਵੀ ਪ੍ਰਦਾਨ ਕੀਤੇ ਜਾਣਗੇ।
******
ਵੀਆਰਆਰਕੇ/ਵੀਜੇ
(Release ID: 1603449)
Visitor Counter : 102