ਪ੍ਰਧਾਨ ਮੰਤਰੀ ਦਫਤਰ

ਟਾਈਮਜ਼ ਨਾਉ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ–ਪਾਠ

Posted On: 12 FEB 2020 8:25PM by PIB Chandigarh

ਮੈਂ Times Now ਗਰੁੱਪ ਦੇ ਸਾਰੇ ਦਰਸ਼ਕਾਂ, ਕਰਮਚਾਰੀਆਂ, ਫੀਲਡ ਅਤੇ ਡੈਸਕ ਦੇ ਸਾਰੇ ਪੱਤਰਕਾਰਾਂ, ਕੈਮਰਾ ਅਤੇ ਲੌਜੀਸਟਿਕ ਨਾਲ ਜੁੜੇ ਹਰ ਸਾਥੀ ਨੂੰ ਇਸ ਸੱਮਿਟ ਲਈ ਵਧਾਈ ਦਿੰਦਾ ਹਾਂ।

 

ਇਹ Times Now ਦੀ ਪਹਿਲੀ ਸੱਮਿਟ ਹੈ। ਆਪ ਸਭ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ।

 

ਸਾਥੀਓ,

ਇਸ ਵਾਰ ਦੀ ਥੀਮ  ਤੁਸੀਂ India Action Plan 20-2- ਰੱਖੀ ਹੈ।

 

ਲੇਕਿਨ ਅੱਜ ਦਾ India ਤਾਂ ਪੂਰੇ ਦਹਾਕੇ ਦੇ  Action Plan ‘ਤੇ ਕੰਮ ਕਰ ਰਿਹਾ ਹੈ।

 

ਹਾਂ, ਤਰੀਕਾ 20-20 ਵਾਲਾ ਹੈ ਅਤੇ ਇਰਾਦਾ, ਪੂਰੀ ਸੀਰੀਜ਼ ਵਿੱਚ ਚੰਗੀ ਪਰਫਾਰਮੈਸ ਦਾ, ਨਵੇਂ ਰਿਕਾਰਡਸ ਬਣਾਉਣ ਦਾ ਅਤੇ ਇਸ ਸੀਰੀਜ਼ ਨੂੰ ਭਾਰਤ ਦੀ ਸੀਰੀਜ ਬਣਾਉਣ ਦਾ ਹੈ।

 

ਦੁਨੀਆ ਦਾ ਸਭ ਤੋਂ ਯੁਵਾ ਦੇਸ਼, ਹੁਣ ਤੇਜ਼ੀ ਨਾਲ ਖੇਡਣ ਦੇ ਮੂਡ ਵਿੱਚ ਹੈ।

 

 

ਸਿਰਫ 8 ਮਹੀਨਿਆਂ ਦੀ ਸਰਕਾਰ ਨੇ ਫ਼ੈਸਲਿਆਂ ਦੀ ਜੋ ਸੈਂਚੁਰੀ ਬਣਾਈ ਹੈ, ਉਹ ਲਾਮਿਸਾਲ ਹੈ।

 

ਤੁਹਾਨੂੰ ਚੰਗਾ ਲਗੇਗਾ, ਤੁਹਾਨੂੰ ਮਾਣ ਹੋਵੇਗਾ ਕਿ ਭਾਰਤ ਨੇ ਇੰਨੇ ਤੇਜ਼ ਫ਼ੈਸਲੇ ਲਏ, ਇੰਨੀ ਤੇਜ਼ੀ ਨਾਲ ਕੰਮ ਹੋਇਆ।

 

  • ਦੇਸ਼ ਦੇ ਹਰ ਕਿਸਾਨ ਨੂੰ PM  ਕਿਸਾਨ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਦਾ ਫ਼ੈਸਲਾ DONE

 

  • ਕਿਸਾਨ, ਮਜ਼ਦੂਰ, ਦੁਕਾਨਦਾਰ ਨੂੰ ਪੈਨਸ਼ਨ ਦੇਣ ਦੀ ਯੋਜਨਾ - DONE
  • ਪਾਣੀ ਜਿਹੇ ਅਹਿਮ ਵਿਸ਼ੇ ‘ਤੇ Silos ਖਤਮ ਕਰਨ ਲਈ ਜਲਸ਼ਕਤੀ ਮੰਤਰਾਲੇ ਦਾ ਗਠਨ – DONE
  • Middle Class  ਦੇ ਅਧੂਰੇ ਘਰਾਂ ਨੂੰ ਪੂਰਾ ਕਰਨ ਲਈ 25 ਹਜ਼ਾਰ ਕਰੋੜ ਰੁਪਏ ਦਾ ਸਪੈਸ਼ਲ ਫੰਡ - DONE
  • ਦਿੱਲੀ ਦੇ 40 ਲੱਖ ਲੋਕਾਂ ਨੂੰ ਘਰਾਂ ‘ਤੇ ਅਧਿਕਾਰ ਦੇਣ ਵਾਲਾ ਕਾਨੂੰਨ - DONE
  • ਤੀਹਰੇ ਤਲਾਕ ਨਾਲ ਜੁੜਿਆ ਕਾਨੂੰਨ - DONE
  • Child Abuse ਦੇ ਖਿਲਾਫ ਸਖਤ ਸਜ਼ਾ ਦਾ ਕਾਨੂੰਨ - DONE
  • Transgender Persons ਨੂੰ ਅਧਿਕਾਰ ਦੇਣ ਵਾਲਾ ਕਾਨੂੰਨ - DONE
  • ਚਿਟਫੰਡ ਸਕੀਮ ਦੇ ਧੋਖੇ ਤੋਂ ਬਚਾਉਣ ਵਾਲਾ ਕਾਨੂੰਨ - DONE
  • National Medical Commission Act- DONE
  • Corporate Tax ਵਿੱਚ ਇਤਿਹਾਸਿਕ ਕਮੀ  - DONE
  • Road Accidents ਦੀ ਰੋਕ ਲਈ ਸਖਤ ਕਾਨੂੰਨ - DONE
  • Chief of Defence Staff ਦਾ ਗਠਨ - DONE
  • ਦੇਸ਼ ਨੂੰ Next Generation Fighter Plane ਦੀ ਡਿਲਿਵਰੀ - DONE
  • Bodo Peace Accord – DONE
  • Brue-Reang Permanent Settlement- DONE
  • ਵਿਸ਼ਾਲ ਰਾਮ ਮੰਦਰ ਦੇ ਨਿਰਮਾਣ ਲਈ ਟਰੱਸਟ ਬਣਾਉਣ ਦਾ ਕੰਮ - DONE
  • Article-370 ਨੂੰ ਹਟਾਉਣ ਦਾ ਫ਼ੈਸਲਾ - DONE
  • ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫ਼ੈਸਲਾ DONE ਅਤੇ
  • Citizenship Amendment Act ਵੀ - DONE

ਇਹ ਕਦੀ –ਕਦੀ Times Now  ‘ਤੇ ਦੇਖਦਾ ਹਾਂ, News 30, ਇਤਨੇ ਮਿੰਟ ਵਿੱਚ ਇਤਨੀਆਂ ਖਬਰਾਂ। ਇਹ ਕੁਝ ਵੈਸਾ ਹੀ ਹੋ ਗਿਆ।

 

ਅਤੇ ਇਹ ਵੀ ਸੈਂਪਲ ਹੀ ਹੈ।

ਇਸ ਸੈਂਪਲ ਤੋਂ ਹੀ ਤੁਹਾਨੂੰ ਪਤਾ ਲਗ ਗਿਆ ਹੋਵੇਗਾ ਕਿ The Actual Action begins here!!!

 

ਮੈਂ Non-Stop ਅਜਿਹੇ ਅਨੇਕ ਫ਼ੈਸਲੇ ਹੋਰ ਵੀ ਗਿਣਾ ਸਕਦਾ ਹਾਂ। ਸਿਰਫ ਸੈਂਚੁਰੀ ਨਹੀਂ, ਡਬਲ ਸੈਂਚੁਰੀ ਲਗ ਸਕਦੀ ਹੈ।

 

ਲੇਕਿਨ ਇਹ ਫ਼ੈਸਲੇ ਗਿਣਾ ਕੇ, ਮੈਂ ਜਿਸ Non-Stop ‘ਤੇ ਤੁਹਾਨੂੰ ਲਿਜਾਣਾ ਚਾਹੁੰਦਾ ਹਾਂ, ਉਸ ਨੂੰ ਸਮਝਣਾ ਵੀ ਜ਼ਰੂਰੀ ਹੈ।

 

ਸਾਥੀਓ,

ਅੱਜ ਦੇਸ਼ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ , 21ਵੀਂ ਸਦੀ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

 

ਦੁਨੀਆ ਦੇ ਸਭ ਤੋਂ ਯੁਵਾ ਦੇਸ਼ ਨੂੰ ਜਿਤਨੀ Speed ਨਾਲ ਕੰਮ ਕਰਨਾ ਚਾਹੀਦਾ ਹੈ, ਅਸੀਂ ਵੈਸੇ ਹੀ ਕਰ ਰਹੇ ਹਾਂ।

 

ਹੁਣ ਭਾਰਤ ਸਮਾਂ ਨਹੀਂ ਗਵਾਏਗਾ।

 

ਹੁਣ ਭਾਰਤ ਤੇਜ਼ੀ ਨਾਲ ਚਲੇਗਾ ਵੀ ਅਤੇ ਨਵੇਂ ਆਤਮਵਿਸ਼ਵਾਸ ਨਾਲ ਅੱਗੇ ਵੀ ਵਧੇਗਾ।

 

ਦੇਸ਼ ਵਿੱਚ ਹੋ ਰਹੇ ਇਨ੍ਹਾਂ ਪਰਿਵਰਤਨਾਂ ਨੇ, ਸਮਾਜ ਦੇ ਹਰ ਪੱਧਰ ‘ਤੇ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ, ਉਸ ਨੂੰ ਆਤਮ ਵਿਸ਼ਵਾਸ ਨਾਲ ਭਰ ਦਿੱਤਾ ਹੈ।

  • ਅੱਜ ਦੇਸ਼ ਦੇ ਗ਼ਰੀਬ ਵਿੱਚ ਇਹ ਆਤਮਵਿਸ਼ਵਾਸ ਆ ਰਿਹਾ ਹੈ ਕਿ ਉਹ ਆਪਣਾ ਜੀਵਨ ਪੱਧਰ ਸੁਧਾਰ ਸਕਦਾ ਹੈ, ਆਪਣੀ ਗ਼ਰੀਬੀ ਦੂਰ ਕਰ ਸਕਦਾ ਹੈ।
  • ਅੱਜ ਦੇਸ਼ ਦੇ ਯੁਵਾ ਵਿੱਚ ਇਹ ਆਤਮਵਿਸ਼ਵਾਸ ਆ ਰਿਹਾ ਹੈ ਕਿ ਉਹ Job Creator ਬਣ ਸਕਦਾ ਹੈ, ਆਪਣੇ ਦਮ ‘ਤੇ ਨਵੇਂ Challenges ਨੂੰ ਪਾਰ ਕਰ ਸਕਦਾ ਹੈ।
  • ਅੱਜ ਦੇਸ਼ ਦੀਆਂ ਮਹਿਲਾਵਾਂ ਵਿੱਚ ਇਹ ਆਤਮਵਿਸ਼ਵਾਸ ਆ ਰਿਹਾ ਹੈ ਕਿ ਉਹ ਹਰ ਖੇਤਰ ਵਿੱਚ ਆਪਣਾ ਦਮ –ਖਮ ਦਿਖਾ ਸਕਦੀਆਂ ਹਨ, ਨਵੇਂ ਕੀਰਤੀਮਾਨ ਬਣਾ ਸਕਦੀਆਂ ਹਨ।
  • ਅੱਜ ਦੇਸ਼ ਦੇ ਕਿਸਾਨ ਵਿੱਚ ਇਹ ਆਤਮਵਿਸ਼ਵਾਸ ਆ ਰਿਹਾ ਹੈ ਕਿ ਉਹ ਖੇਤੀ ਦੇ ਨਾਲ ਹੀ ਆਪਣੀ ਆਮਦਨ ਵਧਾਉਣ ਲਈ ਖੇਤੀ ਨਾਲ ਜੁੜੇ ਹੋਰ ਵਿਕਲਪਾਂ ‘ਤੇ ਕੰਮ ਕਰ ਸਕਦਾ ਹੈ।
  • ਅੱਜ ਦੇਸ਼ ਦੇ ਉੱਦਮੀਆਂ ਵਿੱਚ, ਵਪਾਰੀਆਂ ਵਿੱਚ ਇਹ ਆਤਮਵਿਸ਼ਵਾਸ ਆ ਰਿਹਾ ਹੈ ਕਿ ਉਹ ਇੱਕ ਅੱਛੇ ਬਿਜ਼ਨਸ Environment ਵਿੱਚ, ਆਪਣਾ ਬਿਜ਼ਨਸ ਕਰ ਸਕਦੇ ਹਨ, ਆਪਣਾ ਬਿਜ਼ਨਸ ਵਧਾ ਸਕਦੇ ਹਨ।

ਅੱਜ ਦੇ ਭਾਰਤ ਨੇ, ਅੱਜ ਦੇ ਨਿਊ ਇੰਡੀਆ ਨੇ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਅਜ਼ਾਦੀ ਦੇ 70 ਸਾਲ ਬਾਅਦ ਵੀ ਸਾਡੇ ਦੇਸ਼ ਵਿੱਚ ਕਰੋੜਾਂ ਲੋਕ ਬੈਂਕਿੰਗ ਸਿਸਟਮ ਨਾਲ ਨਹੀਂ ਜੁੜੇ ਸਨ, ਕਰੋੜਾ ਲੋਕਾਂ ਕੋਲ ਗੈਸ ਕਨੈਕਸ਼ਨ ਨਹੀਂ ਸਨ, ਘਰਾਂ ਵਿੱਚ ਟੌਇਲਟਸ ਨਹੀਂ ਸਨ।

 

ਅਜਿਹੀਆਂ ਅਨੇਕ ਦਿੱਕਤਾਂ ਸਨ ਜਿਨ੍ਹਾਂ ਵਿੱਚ ਦੇਸ਼ ਦੇ ਲੋਕ ਅਤੇ ਦੇਸ਼ ਉਲਝਿਆ ਹੋਇਆ ਸੀ। ਹੁਣ ਅਜਿਹੀਆਂ ਅਨੇਕ ਪਰੇਸ਼ਾਨੀਆਂ ਦੂਰ ਹੋ ਚੁੱਕੀਆਂ ਹਨ।

 

ਹੁਣ ਭਾਰਤ ਦਾ ਟੀਚਾ ਹੈ ਅਗਲੇ ਪੰਜ ਸਾਲ ਵਿੱਚ ਆਪਣੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਤੱਕ ਦਾ ਵਿਸਤਾਰ ਦੇਣਾ।

ਇਹ ਟੀਚਾ, ਅਸਾਨ ਨਹੀਂ ਲੇਕਿਨ ਅਜਿਹਾ ਵੀ ਨਹੀਂ ਕਿ ਜਿਸ ਨੂੰ ਪ੍ਰਾਪਤ ਹੀ ਨਹੀਂ ਕੀਤਾ ਜਾ ਸਕੇ।

ਸਾਥੀਓ,

ਅੱਜ ਭਾਰਤ ਦੀ Economy ਕਰੀਬ 3 ਟ੍ਰਿਲੀਅਨ ਡਾਲਰ ਦੀ ਹੈ।

 

ਇੱਥੇ ਏਨੇ Informed ਲੋਕ ਹਨ।

 

ਮੈਂ ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛਦਾ ਹਾਂ।

 

ਕੀ ਤੁਸੀਂ ਕਦੇ ਸੁਣਿਆ ਸੀ ਕਿ ਦੇਸ਼ ਵਿੱਚ ਕਦੀ 3 ਟ੍ਰਿਲੀਅਨ ਡਾਲਰ ਇਕੌਨੋਮੀ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਸੀ।

 

ਨਹੀਂ ਨਾ।

 

ਅਸੀਂ 70 ਸਾਲ ਵਿੱਚ 3 ਟ੍ਰਿਲੀਅਨ ਡਾਲਰ ਤੱਕ ਪਹੁੰਚੇ।

 

ਪਹਿਲਾਂ ਨਾ ਕਿਸੇ ਨੇ ਸਵਾਲ ਪੁੱਛਿਆ ਕਿ ਇਤਨਾ ਸਮਾਂ ਕਿਉਂ ਲਗਿਆ ਅਤੇ ਨਾ ਹੀ ਕਿਸੇ ਨੇ ਜਵਾਬ ਦਿੱਤਾ।

 

ਹੁਣ ਅਸੀਂ ਟੀਚਾ ਰੱਖਿਆ ਹੈ, ਸਵਾਲਾਂ ਦਾ ਵੀ ਸਾਹਮਣਾ ਕਰ ਰਹੇ ਹਾਂ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਜੀ-ਜਾਨ ਨਾਲ ਜੁਟੇ ਵੀ ਹਨ।

 

ਇਹ ਵੀ ਪਹਿਲਾਂ ਦੀਆਂ ਸਰਕਾਰਾਂ ਅਤੇ ਸਾਡੀ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਦਾ ਫਰਕ ਹੈ।

 

ਦਿਸ਼ਾਹੀਨ ਹੋ ਕੇ ਅੱਗੇ ਵਧਣ ਤੋਂ ਚੰਗਾ ਹੈ ਕਿ ਮੁਸ਼ਕਲ ਟੀਚਾ ਤੈਅ ਕਰਕੇ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

 

ਹੁਣੇ ਹਾਲ ਹੀ ਵਿੱਚ ਜੋ ਬਜਟ ਆਇਆ ਹੈ, ਉਹ ਦੇਸ਼ ਨੂੰ ਇਸ ਟੀਚੇ ਦੀ ਪ੍ਰਾਪਤੀ ਵਿੱਚ, 5 ਟ੍ਰਿਲੀਅਨ ਡਾਲਰ ਦੀ ਇਕੌਨੋਮੀ ਬਣਾਉਣ ਵਿੱਚ ਹੋਰ ਮਦਦ ਕਰੇਗਾ।

ਸਾਥੀਓ,

ਇਸ ਟੀਚੇ ਦੀ ਪ੍ਰਪਾਤੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਭਾਰਤ ਵਿੱਚ ਮੈਨੂਫੈਕਚਰਿੰਗ ਵਧੇ , Export ਵਧੇ। ਇਸ ਲਈ ਸਰਕਾਰ ਨੇ ਅਨੇਕ ਫੈਸਲੇ ਕੀਤੇ ਹਨ।

 

ਦੇਸ਼ ਭਰ ਵਿੱਚ ਇਲੈਕਟ੍ਰੌਨਿਕ , ਮੈਡੀਕਲ ਡਿਵਾਈਸ ਅਤੇ ਟੈਕਨੌਲੋਜੀ ਕਲਸਟਰ ਬਣਾਉਣ ਦਾ ਫ਼ੈਸਲਾ ਕੀਤਾ ਹੈ, ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਨਾਲ ਵੀ ਇਸ ਨੂੰ ਸਹਿਯੋਗ ਮਿਲੇਗਾ। ਅਸੀਂ ਜੋ ਐਕਸਪੋਰਟ ਕਰਾਂਗੇ, ਉਸ ਦੀ ਕਵਾਲਿਟੀ ਬਣੀ ਰਹੇ, ਇਸ ਲਈ ਵੀ ਨੀਤੀਗਤ ਫ਼ੈਸਲੇ ਕੀਤੇ ਗਏ ਹਨ।

 

ਸਾਥੀਓ,

Make In India, ਭਾਰਤ ਦੀ ਅਰਥਵਿਵਸਥਾ ਲਈ, ਦੇਸ਼ ਦੇ ਛੋਟੇ ਤੋਂ ਛੋਟੇ ਉੱਦਮੀਆਂ ਲਈ ਬਹੁਤ ਵੱਡੀ ਮਦਦ ਕਰ ਰਿਹਾ ਹੈ। ਖਾਸ ਤੌਰ ‘ਤੇ ਇਲੈਕਟ੍ਰੌਨਿਕ Items ਦੀ ਮੈਨੂਫੈਕਚਰਿੰਗ ਵਿੱਚ ਤਾਂ ਭਾਰਤ ਨੇ ਲਾਮਿਸਾਲ ਤੇਜ਼ੀ ਦਿਖਾਈ ਹੈ।

 

 

ਸਾਲ 2014 ਵਿੱਚ ਦੇਸ਼ ਵਿੱਚ 1 ਲੱਖ 90 ਹਜ਼ਾਰ ਕਰੋੜ ਰੁਪਏ ਦੇ ਇਲੈਕਟ੍ਰੌਨਿਕ Items ਦਾ ਨਿਰਮਾਣ ਹੋਇਆ ਸੀ। ਪਿਛਲੇ ਸਾਲ ਇਹ ਵਧ ਕੇ 4 ਲੱਖ 60 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

 

2014 ਵਿੱਚ ਭਾਰਤ ਵਿੱਚ ਮੋਬਾਇਲ ਬਣਾਉਣ ਵਾਲੀਆਂ ਸਿਰਫ 2 ਕੰਪਨੀਆਂ ਸਨ।

 

ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਇਲ ਨਿਰਮਾਤਾ ਦੇਸ਼ ਹੈ।

 

ਸਾਥੀਓ

5 ਟ੍ਰਿਲੀਅਨ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਇਨਫ੍ਰਾਸਟ੍ਰਕਚਰ ‘ਤੇ 100 ਲੱਖ ਕਰੋੜ ਦੇ ਨਿਵੇਸ਼ ਤੋਂ ਵੀ ਵੱਡੀ ਮਦਦ ਮਿਲੇਗੀ। ਦੇਸ਼ ਭਰ ਵਿੱਚ 6500 ਤੋਂ ਜ਼ਿਆਦਾ ਪ੍ਰੋਜੈਕਟਸ ‘ਤੇ ਹੋਣ ਵਾਲਾ ਕੰਮ, ਆਪਣੇ ਆਸ-ਪਾਸ ਦੇ ਖੇਤਰ ਵਿੱਚ ਅਰਥਵਿਵਸਥਾ ਨੂੰ ਗਤੀ ਦੇਵੇਗਾ।

 

ਇਨ੍ਹਾਂ ਯਤਨਾਂ ਵਿੱਚ, ਇਹ ਵੀ ਸਹੀ ਹੈ ਕਿ ਭਾਰਤ ਵਰਗੇ ‘Emerging Economy’   ਵਾਲੇ ਦੇਸ਼ ਦੇ ਸਾਹਮਣੇ ਚੁਣੌਤੀਆਂ ਵੀ ਜ਼ਿਆਦਾ ਹੁੰਦੀਆਂ ਹਨ। ਉਤਰਾਅ-ਚੜ੍ਹਾਅ ਵੀ ਆਉਂਦੇ ਹਨ ਅਤੇ ਵਿਸ਼ਵ ਪਰਿਸਥਿਤੀਆਂ ਦਾ ਪ੍ਰਭਾਵ ਵੀ ਜ਼ਿਆਦਾ ਝੱਲਣਾ ਪੈਂਦਾ ਹੈ।

 

ਭਾਰਤ ਹਮੇਸ਼ਾ ਅਜਿਹੀਆਂ ਪਰਿਸਥਿਤੀਆਂ ਨੂੰ ਪਾਰ ਕਰਦਾ ਰਿਹਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ ਅਸੀਂ ਸਥਿਤੀਆਂ ਨੂੰ ਸੁਧਾਰ ਰਹੇ ਹਾਂ, ਨਿਰੰਤਰ ਫ਼ੈਸਲਾ ਲੈ ਰਹੇ ਹਾਂ।

 

ਬਜਟ ਵਿੱਚ ਵੀ ਵਿੱਤ ਮੰਤਰੀ ਨਿਰਮਲਾ ਜੀ, ਲਗਾਤਾਰ ਅਲੱਗ – ਅਲੱਗ ਸ਼ਹਿਰਾਂ ਵਿੱਚ Stakeholders ਤੋਂ ਮਿਲ ਰਹੀ ਹੈ।

 

ਇਹ ਇਸ ਲਈ, ਕਿਉਂਕਿ ਅਸੀਂ ਸਭ ਦੇ ਸੁਝਾਅ ਨੂੰ ਮੰਨਦੇ ਹੋਏ, ਸਭ ਨੂੰ ਨਾਲ ਲੈ ਕੇ ਚੱਲ ਰਹੇ ਹਾਂ।

 

Friends,

 

ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ, ਇਸ ਨਾਲ ਜੁੜਿਆ ਇੱਕ ਹੋਰ ਮਹੱਤਵਪੂਰਨ ਵਿਸ਼ਾ ਹੈ, ਦੇਸ਼ ਵਿੱਚ Economic Activity ਦੇ ਉੱਭਰਦੇ ਹੋਏ ਨਵੇਂ ਸੈਂਟਰਸ।

 

ਇਹ ਨਵੇਂ ਸੈਂਟਰਸ ਕੀ ਹਨ?

 

ਇਹ ਸੈਂਟਰਸ ਹਨ ਸਾਡੇ ਛੋਟੇ ਸ਼ਹਿਰ, Tier-2. Tier-3 Cities.

 

ਸਭ ਤੋਂ ਜ਼ਿਆਦਾ ਗ਼ਰੀਬ ਇਨ੍ਹਾਂ ਸ਼ਹਿਰਾਂ ਵਿੱਚ ਹਨ, ਸਭ ਤੋਂ ਵੱਡਾ ਮੱਧ ਵਰਗ ਇਨ੍ਹਾਂ ਸ਼ਹਿਰਾਂ ਵਿੱਚ ਹੈ।

 

ਅੱਜ ਦੇਸ਼ ਦੇ ਅੱਧੇ ਤੋਂ ਅਧਿਕ ਡਿਜੀਟਲ ਟ੍ਰਾਂਜ਼ੈਕਸ਼ਨ ਛੋਟੇ ਸ਼ਹਿਰਾਂ ਵਿੱਚ ਹੋ ਰਹੇ ਹਨ।

 

ਅੱਜ ਦੇਸ਼ ਵਿੱਚ ਜਿਤਨੇ ਸਟਾਰਟਅੱਪਸ ਰਜਿਸਟਰ ਹੋ ਰਹੇ ਹਨ, ਉਨ੍ਹਾਂ ਵਿੱਚੋਂ ਅੱਧੇ ਟੀਅਰ-2. ਟੀਅਰ-3 ਸ਼ਹਿਰਾਂ ਵਿੱਚ ਹੀ ਹਨ।

 

ਅਤੇ ਇਸ ਲਈ

 

ਪਹਿਲੀ ਵਾਰ ਕਿਸੇ ਸਰਕਾਰ ਨੇ ਛੋਟੇ ਸ਼ਹਿਰਾਂ ਦੀ ਵੀ Economic Growth ‘ਤੇ ਧਿਆਨ ਦਿੱਤਾ ਹੈ।

 

ਪਹਿਲੀ ਵਾਰ ਕਿਸੇ ਸਰਕਾਰ ਨੇ, ਇਨ੍ਹਾਂ ਛੋਟੇ ਸ਼ਹਿਰਾਂ ਦੇ ਵੱਡੇ ਸੁਪਨਿਆਂ ਨੂੰ ਸਨਮਾਨ ਦਿੱਤਾ ਹੈ।

 

ਅੱਜ, ਛੋਟੇ ਸ਼ਹਿਰਾਂ ਦੇ ਵੱਡੇ ਸੁਪਨਿਆਂ ਨੂੰ, ਨਵੇਂ ਨੈਸ਼ਨਲ ਹਾਈਵੇ ਅਤੇ ਐਕਸਪ੍ਰੈਸਵੇ ਬੁਲੰਦੀ ਦੇ ਰਹੇ ਹਨ। ਉਡਾਨ ਦੇ ਤਹਿਤ ਬਣ ਰਹੇ ਨਵੇਂ ਏਅਰਪੋਰਟ, ਨਵੇਂ ਏਅਰ ਰੂਟਸ ਉਨ੍ਹਾਂ ਨੂੰ ਏਅਰ ਕਨੈਕਟੀਵਿਟੀ ਨਾਲ ਜੋੜ ਰਹੇ ਹਨ। ਸੈਂਕੜਿਆਂ ਦੀ ਸੰਖਿਆ ਵਿੱਚ ਇਨ੍ਹਾਂ ਸ਼ਹਿਰਾਂ ਵਿੱਚ ਪਾਸਪੋਰਟ ਸੇਵਾ ਕੇਂਦਰ ਖੁੱਲ੍ਹਵਾਏ ਗਏ ਹਨ।

 

ਸਾਥੀਓ,

5 ਲੱਖ ਤੱਕ ਦੀ ਇਨਕਮ ‘ਤੇ ਜ਼ੀਰੋ ਟੈਕਸ ਦਾ ਲਾਭ ਵੀ ਛੋਟੇ ਸ਼ਹਿਰਾਂ ਨੂੰ ਸਭ ਤੋਂ ਅਧਿਕ ਹੋਇਆ ਹੈ।

 

MSMEs ਨੂੰ ਹੁਲਾਰਾ ਦੇਣ ਲਈ, ਜੋ ਫ਼ੈਸਲੇ ਅਸੀਂ ਕੀਤੇ, ਉਸ ਦਾ ਲਾਭ ਵੀ ਇਨ੍ਹਾਂ ਸ਼ਹਿਰਾਂ ਦੇ ਉੱਦਮੀਆਂ ਨੂੰ ਸਭ ਤੋਂ ਜ਼ਿਆਦਾ ਹੋਇਆ ਹੈ।

 

ਅਜੇ ਬਜਟ ਵਿੱਚ ਸਰਕਾਰ ਨੇ ਜੋ ਨਵੇਂ ਮੈਡੀਕਲ ਇਨਫ੍ਰਾਸਟ੍ਰਕਚਰ ਨਾਲ ਜੁੜੇ ਐਲਾਨ ਕੀਤੇ ਹਨ, ਉਨ੍ਹਾਂ ਵਿੱਚ ਵੀ ਸਭ ਤੋਂ ਜ਼ਿਆਦਾ ਲਾਭ ਛੋਟੇ ਸ਼ਹਿਰਾਂ ਨੂੰ ਹੀ ਹੋਵੇਗਾ।

 

ਸਾਥੀਓ,

ਸਾਡੇ ਦੇਸ਼ ਵਿੱਚ ਇੱਕ ਹੋਰ ਖੇਤਰ ਰਿਹਾ ਹੈ ਜਿਸ ‘ਤੇ ਹੱਥ ਲਗਾਉਣ ਵਿੱਚ ਸਰਕਾਰਾਂ ਬਹੁਤ ਝਿਜਕਦੀਆਂ ਰਹੀਆਂ ਹਨ। ਇਹ ਹੈ ਟੈਕਸ ਸਿਸਟਮ। ਵਰ੍ਹਿਆਂ ਤੋਂ ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ।

 

ਹੁਣ ਤੱਕ ਸਾਡੇ ਇੱਥੇ Process Centric ਟੈਕਸ ਸਿਸਟਮ ਹੀ ਹਾਵੀ ਰਿਹਾ ਹੈ। ਹੁਣ ਉਸ ਨੂੰ  People Centric  ਬਣਾਇਆ ਜਾ ਰਿਹਾ ਹੈ।

 

ਸਾਡਾ ਯਤਨ ਟੈਕਸ /ਜੀਡੀਪੀ ਰੇਸ਼ੋ ਵਿੱਚ ਵਾਧੇ ਨਾਲ ਹੀ ਲੋਕਾਂ ‘ਤੇ ਟੈਕਸ ਦਾ ਬੋਝ ਘੱਟ ਕਰਨਾ ਵੀ ਹੈ।

 

ਜੀਐੱਸਟੀ, ਇਨਕਮ ਟੈਕਸ ਅਤੇ ਕਾਰਪੋਰੇਟ ਟੈਕਸ, ਹਰ ਦਿਸ਼ਾ ਵਿੱਚ ਸਾਡੀ ਸਰਕਾਰ ਨੇ ਟੈਕਸ ਵਿੱਚ ਕਟੌਤੀ ਕੀਤੀ ਹੈ।

 

ਪਹਿਲਾਂ ਗੁਡ੍ਸ ਐਂਡ ਸਰਵਿਸਿਸ ‘ਤੇ ਐਵਰੇਜ ਟੈਕਸ ਰੇਟ 14.4 ਪਰਸੈਂਟ ਸੀ, ਜੋ ਕਿ ਅੱਜ ਘੱਟ ਹੋ ਕੇ 11.8 ਪਰਸੈਂਟ ਹੋ ਗਿਆ ਹੈ।

 

ਇਸ ਬਜਟ ਵਿੱਚ ਵੀ ਇਨਕਮ ਟੈਕਸ ਸਲੈਬਸ ਨੂੰ ਲੈ ਕਿ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਪਹਿਲਾਂ ਟੈਕਸ  ਵਿੱਚ ਛੋਟ ਲਈ ਕੁਝ ਤੈਅ Investments ਜ਼ਰੂਰੀ ਸਨ। ਹੁਣ ਤੁਹਾਨੂੰ ਇੱਕ ਵਿਕਲਪ ਦਿੱਤਾ ਗਿਆ ਹੈ।

 

ਸਾਥੀਓ,

ਕਦੇ – ਕਦੇ ਦੇਸ਼ ਦੇ ਨਾਗਰਿਕਾਂ ਨੂੰ ਟੈਕਸ ਦੇਣ ਵਿੱਚ ਉਤਨੀ ਦਿੱਕਤ ਨਹੀਂ ਹੁੰਦੀ ਜਿਤਨੀ ਇਸ ਪ੍ਰਕਿਰਿਆ ਤੋਂ ਅਤੇ ਪ੍ਰਕਿਰਿਆ ਦਾ ਪਾਲਣ ਕਰਵਾਉਣ ਵਾਲੇ ਲੋਕਾਂ ਤੋਂ। ਅਸੀਂ ਇਸ ਦਾ ਵੀ ਰਾਸਤਾ ਲੱਭਿਆ ਹੈ।

 

ਫੇਸਲੈੱਸ ਅਸੈੱਸਮੈਂਟ ਤੋਂ ਬਾਅਦ ਇਸ ਬਜਟ ਵਿੱਚ ਫੇਸਲੈੱਸ ਅਪੀਲ ਦਾ ਵੀ ਐਲਾਨ ਕੀਤਾ ਗਿਆ ਹੈ।

 

ਯਾਨੀ ਟੈਕਸ ਅਸੈੱਸ ਕਰਨ ਵਾਲੇ ਨੂੰ ਹੁਣ ਇਹ ਪਤਾ ਨਹੀਂ ਚੱਲੇਗਾ ਕਿ ਉਹ ਕਿਸ ਦਾ ਟੈਕਸ ਅਸੇਸ ਕਰ ਰਿਹਾ ਹੈ, ਉਹ ਕਿਸ਼ ਸ਼ਹਿਰ ਦਾ ਹੈ।

 

ਇਤਨਾ ਹੀ ਨਹੀਂ, ਜਿਸ ਦੀ ਟੈਕਸ ਅਸੈੱਸਮੈਂਟ ਹੋਣੀ ਹੈ, ਉਸ ਨੂੰ ਵੀ ਪਤਾ ਹੀ ਨਹੀਂ ਲੱਗੇਗਾ ਕਿ ਅਫ਼ਸਰ ਕੌਣ ਹੈ?

 

ਯਾਨੀ ਖੇਡ ਦੀ ਸਾਰੀ ਗੁੰਜਾਇਸ਼ ਹੀ ਖਤਮ।

 

ਸਾਥੀਓ

ਅਕਸਰ ਸਰਕਾਰ ਦੇ ਇਹ ਪ੍ਰਯਤਨ ਹੈੱਡਲਾਈਨਸ ਨਹੀਂ ਬਣ ਸਕਦੇ ਲੇਕਿਨ ਅੱਜ ਅਸੀਂ ਦੁਨੀਆ ਦੇ ਉਨ੍ਹਾਂ ਗਿਣੇ ਚੁਣੇ ਦੇਸ਼ਾਂ ਵਿੱਚ ਸ਼ਾਮਲ ਹੋ ਗਏ ਹਾਂ, ਜਿੱਥੇ ਟੈਕਸ ਪੇਅਰਸ ਦੇ ਅਧਿਕਾਰਾਂ ਨੂੰ ਸਪੱਸ਼ਟਤਾ ਨਾਲ ਡਿਫਾਈਨ ਕਰਨ ਵਾਲੇ ਟੈਕਸਪੇਅਰਸ ਚਾਰਟਰ ਵੀ ਲਾਗੂ ਹੋਵੇਗਾ।

 

ਅੱਜ ਭਾਰਤ ਵਿੱਚ ਟੈਕਸ Harassment ਬੀਤੇ ਦਿਨਾਂ ਦੀਆਂ ਗੱਲਾਂ ਹੋਣ ਜਾ ਰਹੀਆਂ ਹਨ। ਆਧੁਨਿਕ ਟੈਕਨੋਲੋਜੀ ਦੀ ਮਦਦ ਨਾਲ ਹੁਣ ਦੇਸ਼ ਟੈਕਸ  Encouragement ਦੀ ਦਿਸ਼ਾ ਵਿੱਚ ਵਧ ਰਿਹਾ ਹੈ।

 

Friends,

 

ਸਰਕਾਰ ਦੁਆਰਾ ਦੇਸ਼ ਨੂੰ Compliant  (ਕੰਪਲਾਈਂਟ) Society ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਬੀਤੇ 4-5 ਸਾਲਾਂ ਵਿੱਚ ਦੇਸ਼ ਨੇ ਇਸ ਵਿੱਚ ਕਾਫੀ ਪ੍ਰਗਤੀ ਕੀਤੀ ਹੈ। ਲੇਕਿਨ ਅਜੇ ਲੰਬਾ ਸਫਰ ਬਾਕੀ ਹੈ।

ਮੈਂ ਤੁਹਾਡੇ ਸਾਹਮਣੇ ਕੁਝ ਅੰਕੜਿਆਂ ਦੇ ਨਾਲ ਆਪਣੀ ਗੱਲ ਕਹਿਣੀ ਚਾਹੁੰਦਾ ਹਾਂ।

 

ਸਾਥੀਓ,

ਪਿਛਲੇ ਪੰਜ ਸਾਲ ਤੋਂ ਦੇਸ਼ ਵਿੱਚ ਡੇਢ ਕਰੋੜ ਤੋਂ ਜ਼ਿਆਦਾ ਕਾਰਾਂ ਦੀ ਵਿਕਰੀ ਹੋਈ ਹੈ।

 

3 ਕਰੋੜ ਤੋਂ ਜ਼ਿਆਦਾ ਭਾਰਤੀ, ਬਿਜ਼ਨਸ ਦੇ ਕੰਮ ਕਰਕੇ ਜਾਂ ਘੁੰਮਣ ਲਈ ਵਿਦੇਸ਼ ਗਏ ਹਨ।

 

ਲੇਕਿਨ ਸਥਿਤੀ ਇਹ ਹੈ ਕਿ 130 ਕਰੋੜ ਤੋਂ ਜ਼ਿਆਦਾ ਦੇ ਸਾਡੇ ਦੇਸ਼ ਵਿੱਚ ਸਿਰਫ ਡੇਢ ਕਰੋੜ ਲੋਕ ਹੀ ਇਨਕਮ ਟੈਕਸ ਦਿੰਦੇ ਹਨ।

ਇਸ ਵਿੱਚੋਂ ਵੀ ਪ੍ਰਤੀ ਸਾਲ  50 ਲੱਖ ਰੁਪਏ ਤੋਂ ਜ਼ਿਆਦਾ ਆਮਦਨ ਘੋਸ਼ਿਤ ਕਰਨ ਵਾਲਿਆਂ ਦੀ ਸੰਖਿਆ ਲਗਭਗ 3 ਲੱਖ ਹੈ।

 

ਤੁਹਾਨੂੰ ਇੱਕ ਹੋਰ ਅੰਕੜਾ ਦਿੰਦਾ ਹਾਂ।

 

ਸਾਡੇ ਦੇਸ਼ ਵਿੱਚ ਵੱਡੇ – ਵੱਡੇ ਡਾਕਟਰ ਹਨ, ਚਾਰਟਰਡ ਅਕਾਊਂਟੈਂਟ ਹਨ, ਅਨੇਕ ਪ੍ਰੋਫੈਸ਼ਨਲ ਹਨ ਜੋ ਆਪਣੇ – ਅਪਣੇ ਖੇਤਰ ਵਿੱਚ ਛਾਏ ਹੋਏ ਹਨ, ਦੇਸ਼ ਦੀ ਸੇਵਾ ਕਰ ਰਹੇ ਹਨ।

 

ਲੇਕਿਨ ਇਹ ਵੀ ਇੱਕ ਸਚਾਈ ਹੈ ਕਿ ਦੇਸ਼ ਵਿੱਚ ਸਿਰਫ 2200 ਪ੍ਰੋਫੈਸ਼ਨਲਸ ਹੀ ਹਨ ਜੋ ਆਪਣੀ ਸਲਾਨਾ ਇਨਕਮ ਨੂੰ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੱਸਦੇ ਹਨ।

ਪੂਰੇ ਦੇਸ਼ ਵਿੱਚ ਸਿਰਫ 2200 ਪ੍ਰੋਫੈਸ਼ਨਲਸ !!!

 

ਸਾਥੀਓ,

ਜਦੋਂ ਅਸੀਂ ਦੇਖਦੇ ਹਾਂ ਕਿ ਲੋਕ ਘੁੰਮਣ ਜਾ ਰਹੇ ਹਨ, ਆਪਣੀ ਪਸੰਦ ਦੀਆਂ ਗੱਡੀਆਂ ਖਰੀਦ ਰਹੇ ਹਨ ਤਾਂ ਖੁਸ਼ੀ ਹੁੰਦੀ ਹੈ। ਲੇਕਿਨ ਜਦੋਂ ਟੈਕਸ ਭਰਨ ਵਾਲਿਆਂ ਦੀ ਸੰਖਿਆ ਦੇਖਦੇ ਹਾਂ, ਤਾਂ ਚਿੰਤਾ ਵੀ ਹੁੰਦੀ ਹੈ।

 

ਇਹ Contrast ਵੀ ਦੇਸ਼ ਦੀ ਇੱਕ ਸਚਾਈ ਹੈ।

ਜਦੋਂ ਬਹੁਤ ਸਾਰੇ ਲੋਕ ਟੈਕਸ ਨਹੀਂ ਦਿੰਦੇ, ਟੈਕਸ ਨਹੀਂ ਦੇਣ ਦੇ ਤਰੀਕੇ ਲੱਭ ਲੈਂਦੇ ਹਨ, ਤਾਂ  ਇਸ ਦਾ ਭਾਰ ਉਨ੍ਹਾਂ ਲੋਕਾਂ ‘ਤੇ ਪੈਂਦਾ ਹੈ, ਜੋ ਇਮਾਨਦਾਰੀ ਨਾਲ ਟੈਕਸ ਚੁਕਾਉਂਦੇ ਹਨ।

 

ਇਸ ਲਈ, ਮੈਂ ਅੱਜ ਹਰ ਭਾਰਤੀ ਨਾਲ ਇਸ ਵਿਸ਼ੇ ਵਿੱਚ ਆਤਮਮੰਥਨ ਕਰਨ ਦੀ ਤਾਕੀਦ ਕਰਾਂਗਾ।

 

ਕੀ ਉਨ੍ਹਾਂ ਨੂੰ ਇਹ ਸਥਿਤੀ ਸਵੀਕਾਰ ਹੈ?

 

ਅੱਜ ਪਰਸਨਲ ਇਨਕਮ ਟੈਕਸ ਹੋਵੇ ਜਾਂ ਫਿਰ ਕਾਰਪੋਰੇਟ ਇਨਕਮ ਟੈਕਸ, ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਸਭ ਤੋਂ ਘੱਟ ਟੈਕਸ ਲਗਦਾ ਹੈ।

 

ਕੀ ਫਿਰ ਜੋ ਅਸਮਾਨਤਾ ਮੈਂ ਤੁਹਾਨੂੰ ਦੱਸੀ, ਉਹ ਖਤਮ ਨਹੀਂ ਹੋਣੀ ਚਾਹੀਦੀ ਹੈ?

ਸਾਥੀਓ,

ਸਰਕਾਰ ਨੂੰ ਜੋ ਟੈਕਸ ਮਿਲਦਾ ਹੈ, ਉਹ ਦੇਸ਼ ਵਿੱਚ ਜਨ ਭਲਾਈ ਦੀਆਂ ਯੋਜਨਾਵਾਂ ਵਿੱਚ ਕੰਮ ਆਉਂਦਾ ਹੈ, ਇੰਫ੍ਰਾਸਟ੍ਰਕਚਰ ਸੁਧਾਰਨ ਵਿੱਚ ਕੰਮ ਆਉਂਦਾ ਹੈ। ਟੈਕਸ ਦੇ ਏਸੇ ਪੈਸੇ ਨਾਲ ਦੇਸ਼ ਵਿੱਚ ਨਵੇਂ ਏਅਰਪੋਰਟਸ ਬਣਦੇ ਹਨ, ਨਵੇਂ ਹਾਈਵੇਜ਼ ਬਣਦੇ ਹਨ, ਮੈਟਰੋ ਦਾ ਕੰਮ ਹੁੰਦਾ ਹੈ।

 

ਗ਼ਰੀਬਾਂ ਨੂੰ ਮੁਫਤ ਗੈਸ ਕਨੈਕਸ਼ਨ, ਮੁਫ਼ਤ ਬਿਜਲੀ ਕਨੈਕਸ਼ਨ, ਸਸਤਾ ਰਾਸ਼ਨ, ਗੈਸ ਸਬਸਿਡੀ, ਪੈਟ੍ਰੋਲ ਡੀਜ਼ਲ ਸਬਸਿਡੀ, ਸਕਾਲਰਸ਼ਿਪ, ਇਤਨਾ ਸਭ ਕੁਝ ਸਰਕਾਰ ਇਸ ਲਈ ਕਰ ਪਾਂਉਦੀ ਹੈ ਕਿਉਂਕਿ ਦੇਸ਼ ਦੇ ਕੁਝ ਜ਼ਿੰਮੇਵਾਰ ਨਾਗਰਿਕ, ਪੂਰੀ ਇਮਾਨਦਾਰੀ ਨਾਲ ਟੈਕਸ ਦੇ ਰਹੇ ਹਨ।

 

ਅਤੇ ਇਸ ਲਈ,

ਬਹੁਤ ਜ਼ਰੂਰੀ ਹੈ ਕਿ ਦੇਸ਼ ਦਾ ਹਰ ਉਹ ਵਿਅਕਤੀ, ਜਿਸ ਨੂੰ ਦੇਸ਼ ਨੇ, ਸਮਾਜ ਨੇ ਇਤਨਾ ਕੁਝ ਦਿੱਤਾ ਹੈ ਉਹ ਆਪਣਾ ਕਰਤੱਵ ਨਿਭਾਏ। ਜਿਨ੍ਹਾਂ ਦੀ ਵਜ੍ਹਾ ਨਾਲ ਉਸ ਦੀ ਆਮਦਨ ਇਤਨੀ ਹੈ ਕਿ ਉਹ ਟੈਕਸ ਦੇਣ ਦੇ ਸਮਰੱਥ ਬਣਿਆ ਹੈ, ਉਸ ਨੂੰ ਇਮਾਨਦਾਰੀ ਨਾਲ ਟੈਕਸ ਦੇਣਾ ਵੀ ਚਾਹੀਦਾ ਹੈ।

 

ਮੈਂ ਅੱਜ Times Now ਦੇ ਮੰਚ ਤੋਂ, ਸਾਰੇ ਦੇਸ਼ ਵਾਸੀਆਂ ਨੂੰ ਇਹ ਤਾਕੀਦ ਕਰਾਂਗਾ ਕਿ ਦੇਸ਼ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲਿਆਂ ਨੂੰ ਯਾਦ ਕਰਦੇ ਹੋਏ ਇੱਕ ਪ੍ਰਣ ਲਓ, ਸੰਕਲਪ ਲਓ।

 

ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਦਿੱਤਾ ਸੀ।

 

ਦੇਸ਼ ਦੇ ਉਨ੍ਹਾਂ ਮਹਾਨ ਵੀਰ  ਬੇਟੇ-ਬੇਟੀਆਂ ਨੂੰ ਯਾਦ ਕਰਦੇ ਹੋਏ, ਇਹ ਪ੍ਰਣ ਲਓ ਕਿ ਉਹ ਇਮਾਨਦਾਰੀ ਨਾਲ ਜੋ ਟੈਕਸ ਬਣਦਾ ਹੈ, ਉਸ ਨੂੰ ਦਿਓਗੇ।

 

ਸਾਲ 2022 ਵਿੱਚ ਅਜ਼ਾਦੀ ਦੇ 75 ਸਾਲ ਹੋਣ ਜਾ ਰਹੇ ਹਨ। ਆਪਣੇ ਸੰਕਲਪਾਂ ਨੂੰ ਇਸ ਮਹਾਨ  ਪਰਵ ਨਾਲ ਜੋੜੋ, ਆਪਣੀਆਂ ਜ਼ਿੰਮੇਵਾਰੀਆਂ ਨੂੰ ਇਸ ਮਹਾਨ ਅਵਸਰ ਨਾਲ ਜੋੜੋ।

 

ਮੇਰੀ ਮੀਡੀਆ ਜਗਤ ਨੂੰ ਵੀ ਇੱਕ ਤਾਕੀਦ ਹੈ।

 

ਸੁਤੰਤਰ ਭਾਰਤ ਦੇ ਨਿਰਮਾਣ ਵਿੱਚ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ।

 

ਅੱਜ ਸਮ੍ਰਿੱਧ ਭਾਰਤ ਦੇ ਨਿਰਮਾਣ ਵਿੱਚ ਵੀ ਮੀਡੀਆ ਨੂੰ ਆਪਣੀ ਭੂਮਿਕਾ ਦਾ ਵਿਸਤਾਰ ਕਰਨਾ ਚਾਹੀਦਾ ਹੈ।

 

ਜਿਸ ਤਰ੍ਹਾਂ ਮੀਡੀਆ ਨੇ ਸਵੱਛ ਭਾਰਤ, ਸਿੰਗਲ ਯੂਜ਼ ਪਲਾਸਟਿਕ ‘ਤੇ ਜਾਗਰੂਕਤਾ ਅਭਿਯਾਨ ਚਲਾਇਆ, ਵੈਸੇ ਹੀ ਉਸ ਨੂੰ ਦੇਸ਼ ਦੀਆਂ ਚੁਣੌਤੀਆਂ, ਜ਼ਰੂਰਤਾਂ ਬਾਰੇ ਵੀ ਨਿਰੰਤਰ ਅਭਿਯਾਨ ਚਲਾਉਂਦੇ ਰਹਿਣਾ ਚਾਹੀਦਾ ਹੈ।

 

ਤੁਸੀ ਸਰਕਾਰ ਦੀ ਆਲੋਚਨਾ ਕਰਨੀ ਹੋਵੇ, ਸਾਡੀਆਂ ਯੋਜਨਾਵਾਂ ਦੀਆਂ ਗਲਤੀਆਂ ਕੱਢਣੀਆਂ ਹੋਣ, ਤਾਂ ਖੁੱਲ੍ਹ ਕੇ ਕਰੋ , ਉਹ ਮੇਰੇ ਲਈ ਵਿਅਕਤੀਗਤ ਤੌਰ ‘ਤੇ ਵੀ ਬਹੁਤ ਮਹੱਤਵਪੂਰਨ ਫੀਡਬੈਕ ਹੁੰਦਾ ਹੈ, ਲੇਕਿਨ ਦੇਸ਼ ਦੇ ਲੋਕਾਂ ਨੂੰ ਨਿਰੰਤਰ ਜਾਗਰੂਕ ਵੀ ਕਰਦੇ ਰਹੋ।

 

ਜਾਗਰੂਕ, ਸਿਰਫ ਖਬਰਾਂ ਨਾਲ ਹੀ ਨਹੀਂ ਬਲਕਿ ਦੇਸ਼ ਨੂੰ ਦਿਸ਼ਾ ਦੇਣ ਵਾਲੇ ਵਿਸ਼ਿਆਂ ਨਾਲ ਵੀ।

 

ਸਾਥੀਓ,

21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਹੈ, ਆਪਣੇ – ਆਪਣੇ ਫਰਜ਼ ਨੂੰ ਨਿਭਾਉਂਦੀ।

 

ਇੱਕ ਨਾਗਰਿਕ ਦੇ ਤੌਰ ‘ਤੇ ਦੇਸ਼ ਸਾਡੇ ਤੋਂ ਜਿਨ੍ਹਾਂ ਕਰਤੱਵਾਂ ਨੂੰ ਨਿਭਾਉਣ ਦੀ ਉਮੀਦ ਕਰਦਾ ਹੈ, ਉਹ ਜਦੋਂ ਪੂਰੇ ਹੁੰਦੇ ਹਨ, ਤਾਂ ਦੇਸ਼ ਨੂੰ ਵੀ ਨਵੀਂ ਤਾਕਤ ਮਿਲਦੀ ਹੈ, ਨਵੀਂ ਊਰਜਾ ਮਿਲਦੀ ਹੈ।

 

ਇਹ ਨਵੀਂ ਊਰਜਾ, ਨਵੀਂ ਤਾਕਤ, ਭਾਰਤ ਨੂੰ ਇਸ ਦਹਾਕੇ ਵਿੱਚ ਵੀ ਨਵੀਂ ਉਚਾਈਆਂ ‘ਤੇ ਲੈ ਜਾਵੇਗੀ।

 

ਇਹ ਦਹਾਕਾ ਭਾਰਤ ਦੇ Startups ਦਾ ਹੋਣ ਵਾਲਾ ਹੈ।

 

ਇਹ ਦਹਾਕਾ ਭਾਰਤ ਦੇ Global Leaders ਦਾ ਹੋਣ ਵਾਲਾ ਹੈ।

 

 

ਇਹ ਦਹਾਕਾ ਭਾਰਤ ਵਿੱਚ Industry 4.0 ਦੇ ਮਜ਼ਬੂਤ ਨੈੱਟਵਰਕ ਦਾ ਹੋਣ ਵਾਲਾ ਹੈ।

                                                                

ਇਹ ਦਹਾਕਾ Renewable Energy ਨਾਲ ਚਲਣ ਵਾਲੇ ਭਾਰਤ ਦਾ ਹੋਣਵਾਲਾ ਹੈ।

 

ਇਹ ਦਹਾਕਾ Water efficient ਅਤੇ Water Sufficient ਭਾਰਤ ਦਾ ਹੋਣ ਵਾਲਾ ਹੈ।

 

ਇਹ ਦਹਾਕਾ ਭਾਰਤ ਦੇ ਛੋਟੇ ਸ਼ਹਿਰਾਂ ਦਾ ਹੋਣ ਵਾਲਾ ਹੈ, ਸਾਡੇ ਪਿੰਡਾਂ ਦਾ ਹੋਣ ਵਾਲਾ ਹੈ। ਇਹ ਦਹਾਕਾ, 130 ਕਰੋੜ ਸੁਪਨਿਆਂ ਦਾ ਹੈ,  Aspirations ਦਾ ਹੈ।

 

ਮੈਨੂੰ ਵਿਸ਼ਵਾਸ ਹੈ ਕਿ ਇਸ ਦਹਾਕੇ ਨੂੰ ਭਾਰਤ ਦਾ ਦਹਾਕਾ ਬਣਾਉਣ ਲਈ ਅਨੇਕ ਸੁਝਾਅ Times Now ਦੀ ਪਹਿਲੀ  Summit ਤੋਂ ਨਿਕਲਣਗੇ।

ਅਤੇ ਆਲੋਚਨਾ  ਦੇ ਨਾਲ, ਸੁਝਾਵਾਂ ਦੇ ਨਾਲ ਹੀ, ਕੁਝ ਗੱਲ ਕਰਤੱਵਾਂ ‘ਤੇ ਵੀ ਹੋਵੇਗੀ।

ਆਪ ਸਭ ਨੂੰ ਫਿਰ ਤੋਂ ਬਹੁਤ ਸ਼ੁਭਕਾਮਨਾਵਾਂ।

ਬਹੁਤ – ਬਹੁਤ ਧੰਨਵਾਦ !!!

*****

ਵੀਆਰਆਰਕੇ/ਏਕ
 



(Release ID: 1603092) Visitor Counter : 94


Read this release in: English