ਵਿੱਤ ਮੰਤਰਾਲਾ

ਰਾਸ਼ਟਰੀ ਵਿੱਤੀ ਪ੍ਰਬੰਧਨ ਸੰਸਥਾਨ, ਫਰੀਦਾਬਾਦ ਦਾ ਨਾਮ ਬਦਲ ਕੇ ਅਰੁਣ ਜੇਟਲੀ ਰਾਸ਼ਟਰੀ ਵਿੱਤੀ ਪ੍ਰਬੰਧਨ ਸੰਸਥਾਨ ਰੱਖਿਆ ਜਾਵੇਗਾ

Posted On: 11 FEB 2020 9:20AM by PIB Chandigarh

ਭਾਰਤ ਸਰਕਾਰ ਨੇ ਰਾਸ਼ਟਰੀ ਵਿੱਤੀ ਪ੍ਰਬੰਧਨ ਸੰਸਥਾਨ (ਐੱਨਆਈਐੱਫਐੱਮ), ਫਰੀਦਾਬਾਦ ਦਾ ਨਾਮ ਬਦਲ ਕੇ ਅਰੁਣ ਜੇਟਲੀ ਰਾਸ਼ਟਰੀ ਵਿੱਤੀ ਪ੍ਰਬੰਧਨ ਸੰਸਥਾਨ (ਏਜੇਐੱਨਆਈਐੱਫਐੱਮ) ਰੱਖਣ ਦਾ ਫੈਸਲਾ ਕੀਤਾ ਹੈ

 ਸੰਘ ਲੋਕ ਸੇਵਾ ਆਯੋਗ (ਯੂਪੀਐੱਸਸੀ) ਵੱਲੋਂ ਸਿਵਲ ਸੇਵਾ ਪ੍ਰੀਖਿਆ ਰਾਹੀਂ ਭਰਤੀ ਕੀਤੇ ਗਏ ਵੱਖ ਵੱਖ ਵਿੱਤ ਅਤੇ ਲੇਖਾ ਸੇਵਾਵਾਂ ਦੇ ਅਧਿਕਾਰੀਆਂ ਨੂੰ ਇੰਡੀਅਨ ਕੌਸਟ ਅਕਾਉਂਟਸ ਸਰਵਿਸ ਅਫਸਰਾਂ ਵਜੋਂ ਵੀ ਟ੍ਰੇਂਡ ਕਰਨ ਦੇ ਸਰਕਾਰੀ ਆਦੇਸ਼ ਨਾਲ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਖਰਚ ਵਿਭਾਗ ਦੇ ਤਹਿਤ, ਇਕ ਰਜਿਸਟ੍ਰਡ ਸੋਸਾਇਟੀ ਵਜੋਂ 1993 ਵਿੱਚ ਐੱਨਆਈਐੱਫਐੱਮ, ਫਰੀਦਾਬਾਦ ਦੀ ਸਥਾਪਨਾ ਕੀਤੀ ਗਈ ਸੀ ਕੇਂਦਰੀ ਵਿੱਤ ਮੰਤਰੀ ਐੱਨਆਈਐੱਫਐੱਮ ਕਮੇਟੀ ਦੇ ਮੁਖੀ ਹਨ

     ਪਿਛਲੇ ਸਮੇਂ ਵਿੱਚ , ਇਹ ਸੰਸਥਾਨ ਪਬਲਿਕ ਨੀਤੀ , ਵਿੱਤੀ ਪ੍ਰਬੰਧਨ , ਜਨਤਕ ਖਰੀਦ ਅਤੇ ਹੋਰ ਪ੍ਰਸਾਸ਼ਨਿਕ ਮੁੱਦਿਆਂ ਦੇ ਖੇਤਰ ਵਿੱਚ ਕੁਸ਼ਲਤਾ ਅਤੇ ਪ੍ਰੈਕਟਿਸ ਦੇ ਸਰਬ ਉੱਚ ਮਾਪਦੰਡਾਂ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਦੀ ਟ੍ਰੇਨਿੰਗ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਪ੍ਰਮੁੱਖ ਰਿਸੋਰਸ ਸੈਂਟਰ ਬਣ ਗਿਆ ਹੈ ਐੱਨਆਈਐੱਫਐੱਮ ਰਾਜ ਸਰਕਾਰਾਂ , ਰੱਖਿਆ ਅਦਾਰਿਆਂ , ਬੈਂਕਾਂ , ਹੋਰ ਵਿੱਤੀ ਅਦਾਰਿਆਂ ਅਤੇ ਜਨਤਕ ਅਦਾਰਿਆਂ ਨੂੰ ਵੀ ਸਹੂਲਤ ਪ੍ਰਦਾਨ ਕਰਦਾ ਹੈ ਇਹ ਟ੍ਰੇਨਿੰਗ ਤੋਂ ਅੱਗੇ ਵਧ ਕੇ ਮੈਨੇਜਮੈਂਟ ਸਿੱਖਿਆ ਦੇ ਖੇਤਰ ਵਿੱਚ ਵੀ ਪਹੁੰਚ ਗਿਆ ਹੈ ਅਤੇ ਵਿੱਤੀ ਪ੍ਰਬੰਧਨ ਦੇ ਵੱਖ ਵੱਖ ਖੇਤਰਾਂ ਵਿੱਚ ਪੋਸਟ ਗਰੈਜੂਏਟ ਡਿਪਲੋਮਾ  ਇਨ ਮੈਨੇਜਮੈਂਟ ਦੇ ਲਈ ਏਆਈਸੀਟੀਈ ਵੱਲੋਂ ਪ੍ਰਵਾਨਿਤ ਖਾਸ ਸਿਲੇਬਸ ਨੂੰ ਵੀ ਸੰਚਾਲਤ ਕਰਦਾ ਹੈ

       ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਸਵਰਗੀ ਸ਼੍ਰੀ ਅਰੁਣ ਜੇਟਲੀ ਨੇ 26 ਮਈ 2014 ਤੋਂ 30 ਮਈ 2019 ਦੀ ਅਵਧੀ ਦੌਰਾਨ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਵਜੋਂ ਆਪਣੇ ਸ਼ਾਨਦਾਰ ਕਾਰਜਕਾਲ ਦੌਰਾਨ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਉਹਨਾਂ ਇਤਿਹਾਸਿਕ ਗੁਡਜ਼ ਐਂਡ ਸਰਵਿਸਜ਼ ਟੈਕਸ ਦੀ ਸ਼ੁਰੂਆਤ ਬਾਰੇ ਚਰਚਾ ਕੀਤੀ ਸੀ , ਜਿਸ ਨੇ ਦੇਸ਼ ਨੂੰ ਇਕ ਟੈਕਸ ਪ੍ਰਣਾਲੀ ਦੇ ਤਹਿਤ ਲਿਆ ਦਿੱਤਾ ਉਹਨਾਂ ਦੀ ਅਗਵਾਈ ਵਿੱਚ ਰੇਲ ਬਜਟ ਦਾ ਆਮ ਬਜਟ ਨਾਲ ਰਲੇਵਾਂ ਕਰ ਦਿੱਤਾ ਗਿਆ ਸੀ ਉਹਨਾਂ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ ਦੀ ਸ਼ੁਰੂਆਤ ਵੀ ਯਕੀਨੀ ਬਣਾਈ ਸਵਰਗੀ ਸ਼੍ਰੀ ਅਰੁਣ ਜੇਟਲੀ ਦੇ ਨਜ਼ਰੀਏ ਅਤੇ ਯੋਗਦਾਨ ਦੇ ਬਲ ਤੇ ਭਵਿੱਖ ਵਿੱਚ ਇਸ ਸੰਸਥਾਨ ਦੇ ਸੁਪਨੇ ਅਤੇ ਉਮੀਦਾਂ ਵਿਚਾਲੇ ਤਾਲਮੇਲ ਕਾਇਮ ਕਰਦੇ ਹੋਏ , ਸਰਕਾਰ ਨੇ ਵਿੱਤੀ ਪ੍ਰਬੰਧਨ ਸੰਸਥਾਨ (ਐੱਨਆਈਐੱਫਐੱਮ) ਦਾ ਨਾਮ ਬਦਲ ਕੇ ਅਰੁਣ ਜੇਟਲੀ ਰਾਸ਼ਟਰੀ ਵਿੱਤੀ ਪ੍ਰਬੰਧਨ ਸੰਸਥਾਨ (ਨੈਸ਼ਨਲ ਇੰਸਟੀਚਿਊਟ ਆਵ੍ ਫਾਈਨੈਂਸੀਅਲ ਮੈਨੇਜਮੈਂਟ) ਰੱਖਣ ਦਾ ਫੈਸਲਾ ਕੀਤਾ ਹੈ

      ਆਰਐੱਮ/ਕੇਐੱਮਐੱਨ



(Release ID: 1603078) Visitor Counter : 113


Read this release in: English