ਮੰਤਰੀ ਮੰਡਲ

ਕੇਂਦਰੀ ਮੰਤਰੀ ਮੰਡਲ ਨੇ ਦੋਹਰੀ ਟੈਕਸਸ਼ਨ ਤੋਂ ਬਚਾਅ ਅਤੇ ਆਮਦਨੀ ‘ਤੇ ਟੈਕਸਾਂ ਦੇ ਸਬੰਧ ਵਿੱਚ ਵਿੱਤ ਚੋਰੀ ਦੀ ਰੋਕਥਾਮ ਲਈ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਸਮਝੌਤੇ ਵਿੱਚ ਸੋਧ ਕਰਨ ਦੇ ਪ੍ਰੋਟੋਕੋਲ ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 12 FEB 2020 4:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦੋਹਰੀ ਟੈਕਸਸ਼ਨ ਤੋਂ ਬਚਾਅ ਅਤੇ ਆਮਦਨੀ ‘ਤੇ ਟੈਕਸਾਂ ਦੇ ਸਬੰਧ ਵਿੱਚ ਵਿੱਤੀ ਚੋਰੀ ਦੀ ਰੋਕਥਾਮ ਲਈ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਹੋਏ ਸਮਝੌਤੇ ਵਿੱਚ ਸੰਸ਼ੋਧਨ ਕਰਨ ਵਾਲੇ ਪ੍ਰੋਟੋਕੋਲ ‘ਤੇ ਹਸਤਾਖਰ ਕਰਨ ਅਤੇ ਪੁਸ਼ਟੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ  ਹੈ

ਪ੍ਰਭਾਵ:

ਪ੍ਰਸਤਾਵਨਾ ਦੇ ਮੂਲ-ਪਾਠ ਦੀ ਅੱਪਡੇਸ਼ਨ ਕਰਨ ਅਤੇ ਮੁੱਖ ਉਦੇਸ਼ ਪਰੀਖਣ (ਪੀਪੀਟੀ) ਦੇ ਸਮਾਵੇਸ਼ ਨਾਲ ਦੋਹਰੀ ਟੈਕਸਸ਼ਨ ਬਚਾਅ (ਡੀਟੀਏਏ) ਵਿੱਚ ਆਮ ਦੁਰਉਪਯੋਗ ਰੋਧੀ ਪ੍ਰਾਵਧਾਨ ਨਾਲ ਟੈਕਸ ਨਿਯਮਾਂ ਵਿੱਚ ਖਾਮੀਆਂ ਅਤੇ ਵਿਸੰਗਤੀਆਂ ਦਾ ਲਾਭ ਉਠਾਉਣ ਵਾਲੀਆਂ ਟੈਕਸ ਯੋਜਨਾ ਰਣਨੀਤੀਆਂ ‘ਤੇ ਰੋਕਥਾਮ ਲਗਾਉਣ ਵਿੱਚ ਮਦਦ ਮਿਲੇਗੀ

ਵੇਰਵਾ:

  1. ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਮੌਜੂਦਾ ਡੀਟੀਏਏ ‘ਤੇ 22 ਜਨਵਰੀ 2013 ਨੂੰ ਹਸਤਾਖਰ ਹੋਏ ਸਨ ਅਤੇ ਇਹ ਸਮਝੌਤਾ 22 ਅਕਤੂਬਰ, 2013 ਨੂੰ ਲਾਗੂ ਹੋਇਆ ਸੀ।
  2. ਭਾਰਤ ਅਤੇ ਸ਼੍ਰੀਲੰਕਾ ਸਮਾਵੇਸ਼ੀ ਫੇਰਮਵਰਕ ਦੇ ਮੈਂਬਰ ਹਨ, ਇਸ ਨਾਲ ਇਨ੍ਹਾਂ ਕੋਲੋਂ ਸਮਾਵੇਸ਼ੀ ਫਰੇਮਵਰਕ ਦੇਸ਼ਾਂ ਦੇ ਨਾਲ ਆਪਣੇ ਡੀਟੀਏਏ ਦੇ ਸਬੰਧ ਵਿੱਚ ਜੀ-20 ਓਈਸੀਡੀ ਬੀਈਪੀਐੱਸ ਐਕਸ਼ਨ ਰਿਪੋਰਟਾਂ ਦੇ ਤਹਿਤ ਘੱਟੋ ਘੱਟ ਮਾਪਦੰਡ ਲਾਗੂ ਕਰਨ ਦੀ ਅਪੇਖਿਆਂ ਕੀਤੀ ਜਾਂਦੀ ਹੈਬੇਸ ਟੈਕਸ ਚੋਰੀ ਰੋਕਥਾਮ ਅਤੇ ਲਾਭ ਤਬਾਦਲਾ (ਐੱਮਐੱਲਆਈ) ਜਾਂ ਦੁਵੱਲੇ ਅਨੁਬੰਧ ਦੇ ਮਾਧਿਆਮ ਨਾਲ, ਟੈਕਸ ਸਮਝੌਤੇ ਰਾਹੀਂ ਸਬੰਧਤ ਉਪਾਵਾਂ ਨੂੰ ਲਾਗੂ ਕਰਨ ਲਈ ਬੁਹਪੱਖੀ ਕਨਵੈਨੇਸ਼ਨ ਦੇ ਮਾਧਿਅਮ ਨਾਲ ਬੀਈਪੀਐੱਸ ਐਕਸ਼ਨ 6 ਦੇ ਤਹਿਤ ਘੱਟੋ ਘੱਟ ਮਾਪਦੰਡਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
  3. ਭਾਰਤ, ਐੱਮਐੱਲਆਈ ؉‘ਤੇ ਹਸਤਾਖਰ ਕਰਤਾ ਦੇਸ਼ ਹੈ। ਸ਼੍ਰੀਲੰਕਾ ਹੁਣ ਤੱਕ ਐੱਮਐੱਲਆਈ ‘ਤੇ ਹਸਤਾਖਰ ਨਾ ਕਰਨ ਵਾਲਾ ਦੇਸ਼ ਹੈ। ਇਸ ਲਈ ਭਾਰਤ-ਸ਼੍ਰੀਲੰਕਾ ਡੀਟੀਏਏ ਵਿੱਚ ਸੋਧ ਪ੍ਰਸਤਾਵਨਾ ਨੂੰ ਅੱਪਡੇਟ ਕਰਨ ਅਤੇ ਜੀ-20 ਓਈਸੀਡੀ ਬੇਸ ਟੈਕਸ ਚੋਰੀ ਅਤੇ ਲਾਭ ਤਬਾਦਲਾ (ਬੀਈਪੀਐੱਸ) ਪ੍ਰੋਜੈਕਟ ਦੇ ਐਕਸ਼ਨ-6 ਦੇ ਤਹਿਤ ਸਮਝੌਤੇ ਦੇ ਦੁਰਉਪਯੋਗ ਦੇ ਬਾਰੇ ਵਿੱਚ ਘੱਟੋ ਘੱਟ ਮਾਪਦੰਡਾਂ ਨੂੰ ਪੂਰਾ ਕਰਨ ਲਈ ਮੁੱਖ ਉਦੇਸ਼ ਪਰੀਖਣ (ਪੀਪੀਟੀ) ਪ੍ਰਾਵਧਾਨਾਂ ਨੂੰ ਵੀ ਸ਼ਾਮਲ ਕਰਨ ਦੀ ਦੋਹਾਂ ਧਿਰਾਂ ਤੋਂ ਅਪੇਖਿਆ ਕੀਤੀ ਜਾਂਦੀ ਹੈ

******


ਵੀਆਰਆਰਕੇ/ਐੱਸਸੀ
 


(रिलीज़ आईडी: 1602979) आगंतुक पटल : 157
इस विज्ञप्ति को इन भाषाओं में पढ़ें: English