ਪ੍ਰਧਾਨ ਮੰਤਰੀ ਦਫਤਰ

ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਥੋਂ ਪ੍ਰਥਮ ਮਹਿਲਾ ਦਾ ਸਰਕਾਰੀ ਦੌਰਾ

Posted On: 11 FEB 2020 10:14AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਲਡ ਟਰੰਪ ਅਤੇ ਪ੍ਰਥਮ ਮਹਿਲਾ ਸ਼੍ਰੀਮਤੀ ਮੇਲਾਨਿਆ ਟਰੰਪ(Melania Trump) 24-25 ਫਰਵਰੀ 2020 ਨੂੰ ਭਾਰਤ ਦੇ ਸਰਕਾਰੀ ਦੌਰੇ ‘ਤੇ ਆਉਣਗੇ। ਰਾਸ਼ਟਰਪਤੀ ਸ਼੍ਰੀ ਟਰੰਪ ਦਾ ਇਹ ਭਾਰਤ ਦਾ ਪਹਿਲਾ ਦੌਰਾ ਹੋਵੇਗਾ।

ਇਸ ਦੌਰੇ ਦੌਰਾਨ ‘ਤੇ ਰਾਸ਼ਟਰਪਤੀ ਟਰੰਪ ਅਤੇ ਪ੍ਰਥਮ ਮਹਿਲਾ ਨਵੀਂ ਦਿੱਲੀ ਅਤੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਕਈ ਸਰਕਾਰੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਅਤੇ ਭਾਰਤੀ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕਰਨਗੇ।

ਭਾਰਤ ਅਤੇ ਅਮਰੀਕਾ ਦਰਮਿਆਨ ਗਲੋਬਲ ਰਣਨੀਤਕ ਸਾਂਝੇਦਾਰੀ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ, ਪਰਸਪਰ ਸਨਮਾਨ ਅਤੇ ਸਮਝਦਾਰੀ ‘ਤੇ ਅਧਾਰਿਤ ਹੈ, ਜੋ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਨੇੜਤਾ ਅਤੇ ਮਿੱਤਰਤਾ ਦੁਆਰਾ ਪੋਸ਼ਿਤ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿੱਚ, ਵਪਾਰ, ਰੱਖਿਆ, ਆਤੰਕਵਾਦ ਨਾਲ ਮੁਕਾਬਲਾ, ਊਰਜਾ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਤਾਲਮੇਲ ਅਤੇ ਜਨ – ਜਨ ਦਰਮਿਆਨ ਸਬੰਧ ਸਮੇਤ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਦੇ ਬਲ ‘ਤੇ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ਅਧਿਕ ਮਜ਼ਬੂਤ ਹੋਏ ਹਨ। ਇਸ ਦੌਰੇ ਨਾਲ ਦੋਹਾਂ ਨੇਤਾਵਾਂ ਨੂੰ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਅਧਿਕ ਮਜ਼ਬੂਤ ਕਰਨ ਦਾ ਅਵਸਰ ਮਿਲੇਗਾ।

 

***

ਵੀਆਰਆਰਕੇ/ਵੀਜੇ/ਵੀਕੇ

 


(Release ID: 1602790) Visitor Counter : 204


Read this release in: English