ਪ੍ਰਧਾਨ ਮੰਤਰੀ ਦਫਤਰ

ਉੱਤਰ ਪੂਰਬ ਖੇਤਰ, ਦੇਸ਼ ਦਾ ਪ੍ਰਮੁੱਖ ਵਿਕਾਸ ਇੰਜਣ ਬਣ ਰਿਹਾ ਹੈ:ਪ੍ਰਧਾਨ ਮੰਤਰੀ

ਸਾਰੇ ਹਿਤਧਾਰਕਾਂ ਨੂੰ ਨਾਲ ਲੈ ਕੇ ਦਹਾਕਿਆਂ ਪੁਰਾਣੇ ਬੋਡੋ ਸੰਕਟ ਨੂੰ ਸੁਲਝਾਇਆ ਗਿਆ
ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ਦਾ ਜਵਾਬ ਦਿੱਤਾ

Posted On: 06 FEB 2020 6:02PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦੇ ਜਵਾਬ ਵਿੱਚ ਕਿਹਾ ਕਿ ਉੱਤਰ ਪੂਰਬ ਹੁਣ ਕੋਈ ਅਣਗੌਲਿਆਂ ਖੇਤਰ ਨਹੀਂ ਰਹਿ ਗਿਆ ਹੈ।

ਉਨ੍ਹਾਂ ਵੱਖ – ਵੱਖ ਖੇਤਰਾਂ ਵਿੱਚ ਕੀਤੇ ਗਏ ਸਰਕਾਰ ਦੇ ਪ੍ਰਯਤਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ, ਕਿ ਇਨ੍ਹਾਂ ਦੀ ਵਜ੍ਹਾ ਉੱਤਰ-ਪੂਰਬ ਦੇਸ਼ ਦਾ ਇੱਕ ਪ੍ਰਮੁੱਖ ਵਿਕਾਸ ਇੰਜਣ ਹੈ।

ਉਨ੍ਹਾਂ ਕਿਹਾ, “ਉੱਤਰ-ਪੂਰਬ ਖੇਤਰ ਦੇ ਲੋਕ ਹੁਣ ਇਹ ਮਹਿਸੂਸ ਨਹੀਂ ਕਰਦੇ ਕਿ ਦਿੱਲੀ ਦੂਰ ਹੈ। ਹੁਣ ਸਰਕਾਰ ਉਨ੍ਹਾਂ ਦੀ ਦਹਿਲੀਜ਼ ਤੱਕ ਪਹੁੰਚ ਗਈ ਹੈ। ‘ਸਾਡੇ ਮੰਤਰੀ ਅਤੇ ਅਧਿਕਾਰੀ ਨਿਯਮਿਤ ਤੌਰ ‘ਤੇ ਇਸ ਖੇਤਰ ਦਾ ਦੌਰਾ ਕਰ ਰਹੇ ਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖੇਤਰ ਲਈ ਸਰਕਾਰ ਨੇ ਬਿਜਲੀ, ਰੇਲ ਸੰਪਰਕ, ਮੋਬਾਈਲ ਸੰਪਰਕ ਪ੍ਰਦਾਨ ਕਰਨ ਦੇ ਨਾਲ-ਨਾਲ ਵਿਕਾਸ ਦੇ ਕਈ ਹੋਰ ਕੰਮ ਕੀਤੇ ਹਨ।

ਹਾਲ ਹੀ ਵਿੱਚ ਕੀਤੇ ਗਏ ਬੋਡੋ ਸਮਝੌਤੇ ਦਾ ਉੱਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਪੁਰਾਣੇ ਸੰਕਟ ਨੂੰ ਹੱਲ ਕਰਨ ਲਈ ਸਾਰੇ ਹਿਤਧਾਰਕਾਂ ਨੂੰ ਨਾਲ ਲਿਆਉਣ ਦਾ ਸੁਹਿਰਦ ਯਤਨ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁੱਦੇ ‘ਤੇ ਟਾਲਮਟੋਲ ਨੀਤੀ ਅਪਣਾਉਣ ਕਰਕੇ ਹੀ ਦਹਾਕਿਆਂ ਪੁਰਾਣੇ ਇਸ ਸੰਕਟ ਦੇ ਕਾਰਨ 40 ਹਜ਼ਾਰ ਲੋਕਾਂ ਨੂੰ ਆਪਣੀ ਜਾਨ ਗੁਵਾਉਣੀ ਪਈ।

ਉਨ੍ਹਾਂ ਕਿਹਾ, “ਹਾਲਾਂਕਿ ਇਸ ਵਾਰ ਅਸੀਂ ਸਾਰੇ ਹਿਤਧਾਰਕਾਂ ਨੂੰ ਨਾਲ ਲੈ ਕੇ ਚੱਲੇ ਹਾਂ ਅਤੇ ਇਹ ਸਪਸ਼ਟ ਹੈ ਕਿ ਸੰਕਟ ਦੇ ਹੋਰ ਲੰਬਿਤ ਮੁੱਦੇ ਨਹੀਂ ਹਨ

https://twitter.com/PMOIndia/status/1225321002181152768

https://twitter.com/PMOIndia/status/1225321002181152768

https://twitter.com/PMOIndia/status/1225320050191556609

https://twitter.com/PMOIndia/status/1225319999151034368

****


ਵੀਆਰਆਰਕੇ/ਵੀਜੇ/ਕੇਪੀ
 


(Release ID: 1602425) Visitor Counter : 190


Read this release in: English