ਪ੍ਰਧਾਨ ਮੰਤਰੀ ਦਫਤਰ

ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ – ਪਾਠ

Posted On: 05 FEB 2020 2:25PM by PIB Chandigarh

ਮਾਣਯੋਗ ਸਪੀਕਰ ਮਹੋਦਯ,

ਅੱਜ ਮੈਂ ਤੁਹਾਡੇ ਦਰਮਿਆਨ ਦੇਸ਼ ਲਈ ਬਹੁਤ ਮਹੱਤਵਪੂਰਨ ਅਤੇ ਇਤਿਹਾਸਿਕ ਵਿਸ਼ੇ ‘ਤੇ ਜਾਣਕਾਰੀ ਦੇਣ ਲਈ ਵਿਸ਼ੇਸ ਤੌਰ ‘ਤੇ ਹਾਜ਼ਰ ਹਾਂ। ਇਹ ਵਿਸ਼ਾ ਕਰੋੜਾਂ ਦੇਸ਼ ਵਾਸ਼ੀਆਂ ਦੀ ਤਰ੍ਹਾਂ ਹੀ ਮੇਰੇ ਹਿਰਦੇ ਦੇ ਵੀ ਕਰੀਬ ਹੈ ਅਤੇ ਇਸ ‘ਤੇ ਗੱਲ ਕਰਨਾ ਮੈਂ ਆਪਣਾ ਬਹੁਤ ਵੱਡਾ ਸੁਭਾਗ ਸਮਝਦਾ ਹਾਂ। ਇਹ ਵਿਸ਼ਾ ਸ਼੍ਰੀਰਾਮ ਜਨਮ ਭੂਮੀ ਨਾਲ ਜੁੜਿਆ ਹੋਇਆ ਹੈ। ਇਹ ਵਿਸ਼ਾ – ਅਯੁੱਧਿਆ ਵਿੱਚ ਸ਼੍ਰੀਰਾਮ ਜਨਮ ਸਥਾਨ ‘ਤੇ ਭਗਵਾਨ ਸ਼੍ਰੀਰਾਮ ਦਾ ਸ਼ਾਨਦਾਰ ਮੰਦਿਰ ਦੇ ਨਿਰਮਾਣ ਨਾਲ ਜੁੜਿਆ ਹੋਇਆ ਹੈ।

ਮਾਣਯੋਗ ਸਪੀਕਰ ਮਹੋਦਯ,

9 ਨਵੰਬਰ 2019 ਨੂੰ ਮੈਂ ਕਰਤਾਰਪੁਰ ਕੌਰੀਡੋਰ ਦੇ ਲੋਕਅਰਪਣ ਲਈ ਪੰਜਾਬ ਵਿੱਚ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪਰਵ ਸੀ, ਬਹੁਤ ਹੀ ਪਵਿੱਤਰ ਵਾਤਾਵਰਨ ਸੀ ਓਸੇ ਦਿਵਯ  ਵਾਤਾਵਰਨ ਵਿੱਚ ਮੈਨੂੰ ਦੇਸ਼ ਦੀ ਸੁਪਰੀਮ ਕੋਰਟ ਦੁਆਰਾ ਜਨਮਭੂਮੀ ਦੇ ਵਿਸ਼ੇ ‘ਤੇ ਦਿੱਤੇ ਗਏ ਇਤਿਹਾਸਿਕ ਫੈਸਲੇ ਬਾਰੇ ਪਤਾ ਚੱਲਿਆ ਸੀ। ਇਸ ਫ਼ੈਸਲੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸ਼੍ਰੀਰਾਮ ਜਨਮ ਭੂਮੀ ਦੇ ਵਿਵਾਦਿਤ ਸਥਾਨ ਦੇ ਅੰਦਰਲੇ ਅਤੇ ਬਾਹਰਲੇ ਆਂਗਨ ‘ਤੇ ਰਾਮਲਲਾ ਵਿਰਾਜਮਾਨ ਦਾ ਵੀ ਮਲਕੀਅਤ ਹੈ। ਮਾਣਯੋਗ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਇਹ ਵੀ ਕਿਹਾ ਸੀ ਕਿ ਕੇਂਦਰ ਅਤੇ ਰਾਜ ਸਰਕਾਰ ਆਪਸ ਵਿੱਚ ਪਰਾਮਰਸ਼ ਕਰਕੇ ਸੁੰਨੀ ਸੈਂਟਰਲ ਵਕਫ਼ ਬੋਰਡ ਨੂੰ 5 ਏਕੜ ਜ਼ਮੀਨ ਅਲਾਟ ਕਰਨ

ਮਾਣਯੋਗ ਸਪੀਕਰ ਜੀ,

ਮੈਨੂੰ ਅੱਜ ਇਸ ਸਦਨ ਨੂੰ, ਪੂਰੇ ਦੇਸ ਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਵੇਰੇ ਕੇਂਦਰੀ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾ ਨੂੰ ਧਿਆਨ ਵਿੱਚ ਰੱਖਦੇ  ਹੋਏ ਇਸ ਦਿਸ਼ਾ ਵਿੱਚ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ। ਮੇਰੀ ਸਰਕਾਰ ਨੇ ਸੁਪਰੀਮ ਕਰੋਟ ਦੇ ਨਿਰਦੇਸ਼ ਅਨੁਸਾਰ ਜਨਮ ਸਥਾਨ ‘ਤੇ ਭਗਵਾਨ ਸ਼੍ਰੀਰਾਮ ਦੇ ਸ਼ਾਨਦਾਰ ਮੰਦਿਰ ਦੇ ਨਿਰਮਾਣ ਲਈ ਅਤੇ ਇਸ ਨਾਲ ਸਬੰਧਿਤ ਹੋਰ ਵਿਸ਼ਿਆਂ ਲਈ ਇੱਕ ਵੱਡੀ ਯੋਜਨਾ ਤਿਆਰ ਕੀਤੀ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਇੱਕ ਆਟੋਨੋਮਸ ਟਰੱਸਟ ਜਿਸ ਦਾ ਨਾਮ ਸ਼੍ਰੀਰਾਮ ਜਨਮ ਭੂਮੀ ਤੀਰਥ ਸ਼ੇਤਰ, ਟਰੱਸਟ ਦਾ ਨਾਮ ਹੋਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਦਾ ਗਠਨ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਹ ਟਰੱਸਟ ਅਯੁੱਧਿਆ ਵਿੱਚ ਭਗਵਾਨ ਸ਼੍ਰੀਰਾਮ ਦੇ ਜਨਮ ਸਥਾਨ ‘ਤੇ ਭਵਯ ਅਤੇ ਦਿਵਯ ਸ਼੍ਰੀਰਾਮ ਮੰਦਿਰ ਦੇ ਨਿਰਮਾਣ ਅਤੇ ਇਸ ਨਾਲ ਸਬੰਧਿਤ ਵਿਸ਼ਿਆਂ ‘ਤੇ ਫ਼ੈਸਲਾ ਲੈਣ ਲਈ ਪੂਰੇ ਤੌਰ ‘ਤੇ ਸੁਤੰਤਰ ਹੋਵੇਗਾ।

ਮਾਣਯੋਗ ਸਪੀਕਰ ਜੀ,  

ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਗਹਿਰੇ ਵਿਚਾਰ- ਵਟਾਂਦਰੇ ਅਤੇ ਸੰਵਾਦ ਤੋਂ ਬਾਅਦ ਅਯੁੱਧਿਆ ਵਿੱਚ 5 ਏਕੜ ਜ਼ਮੀਨ ਸੁੰਨੀ ਵਕਫ਼ ਬੋਰਡ ਨੂੰ ਅਲਾਟ ਕਰਨ ਦਾ ਅਨੁਰੋਧ ਉੱਤਰ ਪ੍ਰਦੇਸ਼ ਸਰਕਾਰ ਨੂੰ ਕੀਤਾ ਗਿਆ ਹੈ। ਇਸ ‘ਤੇ ਰਾਜ ਸਰਕਾਰ ਨੇ ਵੀ ਆਪਣੀ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ।

ਮਾਣਯੋਗ ਸਪੀਕਰ ਜੀ, 

ਭਾਰਤ ਦੀ ਪ੍ਰਾਣ ਵਾਯੂ ਵਿੱਚ, ਭਾਰਤ ਦੇ ਆਦਰਸ਼ਾਂ ਵਿੱਚ, ਭਾਰਤ ਦੀ ਮਰਿਆਦਾ ਵਿੱਚ ਭਗਵਾਨ ਸ਼੍ਰੀ ਰਾਮ ਦੀ ਮਹੱਤਤਾ ਅਤੇ ਅਯੁੱਧਿਆ ਦੀ ਇਤਿਹਾਸਿਕਤਾ ਨਾਲ ਅਯੁੱਧਿਆ ਧਾਮ ਦੀ ਪਵਿੱਤਰਤਾ ਤੋਂ ਅਸੀਂ ਸਭ ਭਲੀਭਾਂਤ ਜਾਣੂ ਹਾਂ। ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਭਵਯ ਮੰਦਿਰ ਦੇ ਨਿਰਮਾਣ ਵਿੱਚ ਵਰਤਮਾਨ ਅਤੇ ਭਵਿੱਖ ਵਿੱਚ ਰਾਮਲਲਾ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੰਖਿਆ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੁਆਰਾ ਇੱਕ ਹੋਰ ਮਹੱਤਵਪੂਰਨ ਫ਼ੈਸਲਾ ਕੀਤਾ ਗਿਆ ਹੈ, ਮੇਰੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਅਯੁੱਧਿਆ ਐਕਟ ਦੇ ਤਹਿਤ ਗਰੈਹਤ ਸੰਪੂਰਨ, ਭੂਮੀ ਜੋ ਲਗਭਗ 67.703 ਏਕੜ ਹੈ ਜਿਸ ਵਿੱਚ ਅੰਦਰਲਾ ਅਤੇ ਬਾਹਰਲਾ ਆਂਗਨ ਵੀ ਸ਼ਾਮਲ ਹੈ, ਉਸ ਨੂੰ ਨਵਗਠਿਤ ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ ਟਰੱਸਟ ਨੂੰ ਟ੍ਰਾਂਸਫਰ ਕੀਤਾ ਜਾਵੇ।

ਮਾਣਯੋਗ ਸਪੀਕਰ ਜੀ, 

ਨਵੰਬਰ ਨੂੰ ਰਾਮ ਜਨਮ ਭੂਮੀ ‘ਤੇ ਫ਼ੈਸਲਾ ਆਉਣ ਦੇ ਬਾਅਦ ਸਾਰੇ ਦੇਸ਼ ਵਾਸੀਆਂ ਨੇ ਆਪਣੀ ਲੋਕਤੰਤਰਿਕ ਵਿਵਸਥਾ ‘ਤੇ ਪੂਰਨ ਵਿਸ਼ਵਾਸ ਪ੍ਰਗਟਾਉਂਦੇ ਹੋਏ ਬਹੁਤ ਹੀ ਪਰਿਪੱਕਤਾ ਦੀ ਉਦਾਹਰਣ ਦਿੱਤੀ ਸੀ। ਮੈਂ ਅੱਜ ਸਦਨ ਵਿੱਚ ਦੇਸ਼ ਵਾਸੀਆਂ ਦੇ ਇਸ ਪਰਿਪੱਕ ਵਿਵਹਾਰ ਦੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ।

ਮਾਣਯੋਗ ਸਪੀਕਰ ਜੀ,  ਸਾਡਾ ਸੱਭਿਆਚਾਰ, ਸਾਡੀਆਂ ਪਰੰਪਰਾਵਾਂ, ਸਾਨੂੰ ਵਸੁਧੈਵ ਕੁਟੁੰਬਕਮ ਅਤੇ ਸਰਵੇ ਭਵੰਤੁ ਸੁਖਿਨ : ਦਾ ਦਰਸ਼ਨ ਪ੍ਰਦਾਨ ਕਰਦੀਆਂ ਹਨਇਸੇ ਭਾਵਨਾ ਨਾਲ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੰਦੀਆਂ ਹਨਹਿੰਦੁਸਤਾਨ ਵਿੱਚ ਹਰ ਪੰਥ ਦੇ ਲੋਕ ਚਾਹੇ ਉਹ ਹਿੰਦੂ ਹੋਣ, ਮੁਸਲਿਮ  ਹੋਣ, ਸਿੱਖ ਹੋਣ, ਇਸਾਈ ਹੋਣ, ਬੁੱਧ, ਪਾਰਸੀ ਅਤੇ ਜੈਨ ਹੋਣ, ਅਸੀਂ ਸਭ ਵੱਡੇ ਪਰਿਵਾਰ ਦੇ ਮੈਂਬਰ ਹਾਂਇਸ ਪਰਿਵਾਰ ਦੇ ਹਰ ਮੈਂਬਰ ਦਾ ਵਿਕਾਸ ਹੋਵੇ, ਉਹ ਸੁਖੀ ਰਹੇ, ਤਦੰਰੁਸਤ ਰਹੇ, ਸਮ੍ਰਿੱਧ ਬਣੇ, ਦੇਸ਼ ਦਾ ਵਿਕਾਸ ਹੋਵੇ, ਇਸੇ ਭਾਵਨਾ ਨਾਲ ਮੇਰੀ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਮੰਤਰ ‘ਤੇ ਚਲ ਰਹੀ ਹੈ ਆਓ ਇਸ ਇਤਿਹਾਸਿਕ ਪਲ ਵਿੱਚ ਅਸੀਂ ਸਾਰੇ ਮੈਂਬਰ ਮਿਲ ਕੇ ਅਯੁੱਧਿਆ ਵਿਖੇ ਸ਼੍ਰੀ ਰਾਮ ਧਾਮ ਦੀ ਰੈਨੋਵੇਸ਼ਨ ਲਈ, ਭਵਯ ਰਾਮ ਮੰਦਿਰ ਦੇ ਨਿਰਮਾਣ ਲਈ ਇੱਕ ਸਵਰ ਵਿੱਚ ਆਪਣਾ ਸਮਰਥਨ ਦੇਈਏ

*****

 

ਵੀਆਰਆਰਕੇ/ਵੀਜੇ
 



(Release ID: 1602335) Visitor Counter : 96


Read this release in: English