ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲਖਨਊ ਵਿੱਚ ਡੈੱਫਐਕਸਪੋ ਦਾ ਉਦਘਾਟਨ ਕੀਤਾ
ਭਾਰਤ ਸਿਰਫ ਬਜ਼ਾਰ ਹੀ ਨਹੀਂ, ਪੂਰੀ ਦੁਨੀਆ ਦੇ ਲਈ ਇੱਕ ਵਿਸ਼ਾਲ ਅਵਸਰ:ਪ੍ਰਧਾਨ ਮੰਤਰੀ

ਰੱਖਿਆ ਖੇਤਰ ਦਾ ਡਿਜੀਟਲ ਪਰਿਵਰਤਨ ਕਾਇਆ-ਕਲਪ ਭਵਿੱਖ ਦੀਆਂ ਚੁਣੌਤੀਆਂ ਨੂੰ ਪ੍ਰਤੀਬਿੰਬਿਤ ਕਰਦਾ ਹੈ

ਰੱਖਿਆ ਨਿਰਮਾਣ ਸਵਦੇਸ਼ ਵਿੱਚ ਹੋਣ ਨਾਲ ਅਟਲ ਬਿਹਾਰੀ ਵਾਜਪੇਈ ਦਾ ਸੁਪਨਾ ਹਰੀਕਤ ਵਿੱਚ ਬਦਲਿਆ: ਪ੍ਰਧਾਨ ਮੰਤਰੀ

ਨਵੇਂ ਭਾਰਤ ਲਈ ਨਵੇਂ ਟੀਚੇ: ਪ੍ਰਧਾਨ ਮੰਤਰੀ

Posted On: 05 FEB 2020 5:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ, ਉੱਤਰ ਪ੍ਰਦੇਸ਼ ਵਿੱਚ ਡੈੱਫਐਕਸਪੋ ਦੇ 11ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਭਾਰਤ ਦੀ ਇਸ ਦੋ ਸਾਲਾ ਮਿਲਿਟਰੀ ਪ੍ਰਦਰਸ਼ਨੀ ਵਿੱਚ ਗਲੋਬਲ ਰੱਖਿਆ ਨਿਰਮਾਣ ਕੇਂਦਰ ਵਜੋਂ ਦੇਸ ਦੀਆਂ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਡੈੱਫਐਕਸਪੋ, 2020 ਭਾਰਤ ਦੇ ਸਭ ਤੋਂ ਵੱਡੇ ਰੱਖਿਆ ਪ੍ਰਦਰਸ਼ਨੀ ਮੰਚ ਅਤੇ ਦੁਨੀਆ ਦੇ ਸਿਖ਼ਰਲੇ ਡੈੱਫਐਕਸਪੋ, ਵਿੱਚੋਂ ਇੱਕ ਬਣ ਗਿਆ ਹੈ। ਇਸ ਵਾਰ ਦੁਨੀਆ ਭਰ ਦੇ ਇੱਕ ਹਜ਼ਾਰ ਤੋਂ ਅਧਿਕ ਰੱਖਿਆ ਨਿਰਮਾਤਾ ਅਤੇ 150 ਕੰਪਨੀਆਂ ਇਸ ਐਕਸਪੋ ਵਿੱਚ ਭਾਗ ਲੈ ਰਹੀਆਂ ਹਨ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਕੇਵਲ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ, ਬਲਕਿ ਉੱਤਰ ਪ੍ਰਦੇਸ਼ ਦੇ ਸਾਂਸਦ ਵਜੋਂ, ਸਾਰਿਆਂ ਦਾ ਡੈੱਫਐਕਸਪੋ ਦੇ 11ਵੇਂ ਐਡੀਸ਼ਨ ਵਿੱਚ ਸੁਆਗਤ ਕਰਨ ਵਿੱਚ ਦੁੱਗਣੀ ਖੁਸ਼ੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਲੋਕਾਂ ਅਤੇ ਭਾਰਤ ਦੇ ਯੁਵਾਵਾਂ ਦੇ ਲਈ ਇੱਕ ਬਹੁਤ ਵੱਡਾ ਅਵਸਰ ਹੈ। ਮੇਕ ਇੰਨ ਇੰਡੀਆ ਨਾਲ ਨਾ ਕੇਵਲ ਭਾਰਤ ਦੀ ਸੁਰੱਖਿਆ ਵਧੇਗੀ, ਬਲਕਿ ਰੱਖਿਆ ਖੇਤਰ ਵਿੱਚ ਰੋਜਗਾਰ ਦੇ ਨਵੇਂ ਅਵਸਰ ਸਿਜੇ ਜਾਣਗੇ। ਇਸ ਨਾਲ ਭਵਿੱਖ ਵਿੱਚ ਰੱਖਿਆ ਨਿਰਯਾਤ ਨੂੰ ਹੁਲਾਰਾ ਮਿਲੇਗਾ”

ਭਾਰਤ ਸਿਰਫ ਬਜ਼ਾਰ  ਹੀ ਨਹੀਂ, ਬਲਕਿ ਪੂਰੀ ਦੁਨੀਆ ਲਈ ਇੱਕ ਵਿਸ਼ਾਲ ਅਵਸਰ

ਅੱਜ ਦਾ ਡੈੱਫਐਕਸਪੋ ਭਾਰਤ ਦੀ ਵਿਸ਼ਾਲਤਾ, ਉਸ ਦੀ ਵਿਆਪਿਕਤਾ, ਉਸ ਦੀ ਵਿਵਿਧਤਾ ਅਤੇ ਦੁਨੀਆ ਵਿੱਚ  ਉਸ ਦੀ ਵਿਸਤ੍ਰਿਤ ਭਾਗੀਦਾਰੀ ਦਾ ਜਿਊਂਦਾ-ਜਾਗਦਾ ਸਬੂਤ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਸੁਰੱਖਿਆ ਅਤੇ ਰੱਖਿਆ ਦੇ ਖੇਤਰ ਵਿੱਚ ਮਜ਼ਬੂਤ ਭੂਮਿਕਾ ਦੇ ਨਾਲ ਅੱਗੇ ਵਧ ਰਿਹਾ ਹੈ। ਇਹ ਐਕਸਪੋ ਨਾ ਸਿਰਫ ਰੱਖਿਆ ਨਾਲ ਜੁੜੇ ਉਦਯੋਗ, ਬਲਕਿ ਭਾਰਤ ਦੇ ਪ੍ਰਤੀ ਦੁਨੀਆ ਦੇ ਵਿਸ਼ਵਾਸ ਨੂੰ ਵੀ ਪ੍ਰਤੀਬਿੰਬਿਤ ਕਰਦਾ ਹੈ। ਜੋ ਲੋਕ ਰੱਖਿਆ ਅਤੇ ਅਰਥਵਿਵਸਥਾ ਦੇ ਬਾਰੇ ਵਿੱਚ ਜਾਣਦੇ ਹਨ ਉਹ ਨਿਸ਼ਚਿਤ ਤੌਰ ‘ਤੇ ਇਹ ਵੀ ਜਾਣਦੇ ਹੋਣਗੇ ਕਿ ਭਾਰਤ ਸਿਰਫ ਬਜ਼ਾਰ ਨਹੀਂ, ਬਲਕਿ ਸਮੂੱਚੀ ਦੁਨੀਆ ਲਈ ਇੱਕ ਵਿਸ਼ਾਲ ਅਵਸਰ ਹੈ।

ਰੱਖਿਆ ਖੇਤਰ ਦਾ ਡਿਜੀਟਲ ਕਾਇਆ-ਕਲ ਭਵਿੱਖ ਦੀਆਂ ਚੁਣੌਤੀਆਂ ਨੂੰ ਪ੍ਰਤੀਬਿੰਬਿਤ ਕਰਦਾ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਡੈੱਫਐਕਸਪੋ ਦੀ ਉਪ ਵਿਸ਼ਾ-ਵਸਤੂ ‘ਰੱਖਿਆ ਖੇਤਰ ਦਾ ਡਿਜੀਟਲ ਕਾਇਆ-ਕਲਪ ਭਵਿੱਖ’ ਕਲ ਦੀਆਂ ਚਿੰਤਾਵਾਂ ਅਤੇ ਚੁਣੌਤੀਆਂ ਨੂੰ ਦਰਸਾਉਂਦਾ ਹੈ। ਜਿਵੇਂ-ਜਿਵੇਂ ਜੀਵਨ ਟੈਕਨੋਲੋਜੀ ਚਲਿਤ ਹੁੰਦਾ ਜਾ ਰਿਹਾ ਹੈ, ਸੁਰੱਖਿਆ ਨਾਲ ਜੁੜੇ ਮੁੱਦੇ ਅਤੇ ਚੁਣੌਤੀਆਂ ਹੋਰ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਇਹ ਕੇਵਲ ਵਰਤਮਾਨ ਲਈ ਹੀ ਨਹੀਂ, ਬਲਕਿ ਸਾਡੇ ਭਵਿੱਖ ਲਈ ਵੀ ਮਹੱਤਵਪੂਰਨ ਹੈ। ਦੁਨੀਆ ਭਰ ਵਿੱਚ ਰੱਖਿਆ ਬਲ ਨਵੀਆਂ ਟੈਕਨੋਲੋਜੀਆਂ ਤਿਆਰ ਕਰ ਰਹੇ ਹਨ, ਭਾਰਤ ਵੀ ਦੁਨੀਆ ਦੇ ਕਦਮ ਨਾਲ ਕਦਮ ਮਿਲਾ ਰਿਹਾ ਹੈ। ਅਨੇਕ ਪ੍ਰਤੀਕ੍ਰਿਤੀਆਂ(ਪ੍ਰੋਟੋਟਾਇਪਸ) ਤਿਆਰ ਕੀਤੀਆਂ ਜਾ ਰਹੀਆਂ ਹਨ। ਸਾਡਾ ਉਦੇਸ਼ ਅਗਲੇ ਪੰਜ ਸਾਲਾਂ ਦੇ ਦੌਰਾਨ ਰੱਖਿਆ ਖੇਤਰ ਵਿੱਚ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਘੱਟ ਤੋਂ ਘੱਟ 25 ਉਤਪਾਦ ਵਿਕਸਿਤ ਕਰਨਾ ਹੈ।

ਅਟਲ ਬਿਹਾਰੀ ਵਾਜਪੇਈ ਦਾ ਸੁਪਨਾ ਹਕੀਕਤ ਵਿੱਚ ਬਦਲਿਆ

ਪ੍ਰਧਾਨ ਮੰਤਰੀ ਨੇ ਕਿਹਾ ਕਿ ਲਖਨਊ ਵਿੱਚ ਚਲ ਰਿਹਾ ਐਕਸਪੋ ਇੱਕ ਹੋਰ ਕਾਰਨ ਕਰਕੇ ਮਹੱਤਵਪੂਰਨ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਦੇਸ਼ ਵਿੱਚ ਰੱਖਿਆ ਉਪਕਰਨਾਂ ਦੇ ਨਿਰਮਾਣ ਦਾ ਸੁਪਨਾ ਦੇਖਿਆ ਸੀ ਅਤੇ  ਇਸ ਲਈ ਅਨੇਕ ਕਦਮ ਉਠਾਏ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਜ਼ਨ ਨੂੰ ਆਪਣਾਉਦੇ ਹੋਏ ਅਸੀਂ ਅਨੇਕ ਰੱਖਿਆ ਉਤਪਾਦਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਂਦੀਅਸੀਂ 2014 ਵਿੱਚ 217 ਰੱਖਿਆ ਲਾਈਸੈਂਸ ਜਾਰੀ ਕੀਤੇਪਿਛਲੇ ਪੰਜ ਸਾਲਾਂ ਵਿੱਚ ਇਹ ਸੰਖਿਆ 460 ‘ਤੇ ਪਹੁੰਚ ਗਈਭਾਰਤ ਅੱਜ ਆਰਟਿਲਰੀ ਗਨਜ਼, ਵਿਮਾਨ ਵਾਹਕਾਂ ਤੋਂ ਲੈ ਕੇ ਗਸ਼ਤੀ ਪਣਡੁੱਬੀਆਂ ਦਾ ਨਿਰਮਾਣ ਕਰ ਰਿਹਾ ਹੈ। ਗਲੋਬਲ ਰੱਖਿਆ ਨਿਰਯਾਤ ਵਿੱਚ ਭਾਰਤ ਦੀ ਹਿੱਸੇਦਾਰੀ ਵੀ ਵਧੀ ਹੈ। ਪਿਛਲੇ ਦੋ ਸਾਲਾਂ ਵਿੱਚ ਭਾਰਤ ਨੇ ਕਰੀਬ 17000 ਕਰੋੜ ਰੁਪਏ ਮੁੱਲ ਦੇ ਰੱਖਿਆ ਉਤਪਾਦ ਨਿਰਯਾਤ ਕੀਤੇਹੁਣ ਸਾਡਾ ਟੀਚਾ, ਰੱਖਿਆ ਨਿਰਯਾਤ ਨੂੰ ਵਧਾਕੇ 5 ਬਿਲੀਅਨ ਡਾਲਰ ਤੱਕ ਲੈ ਜਾਣਾ ਹੈ।

ਰੱਖਿਆ ਖੇਤਰ ਵਿੱਚ ਖੋਜ ਅਤੇ ਵਿਕਾਸ, ਰਾਸ਼ਟਰ ਦੀ ਨੀਤੀ ਦਾ ਇੱਕ ਪ੍ਰਮੁੱਖ ਹਿੱਸਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5-6 ਸਾਲਾਂ ਵਿੱਚ ਸਾਡੀ ਸਰਕਾਰ ਨੇ ਖੋਜ ਅਤੇ ਵਿਕਾਸ ਨੂੰ ਸਾਡੇ ਰਾਸ਼ਟਰ ਦੀ ਨੀਤੀ ਦਾ ਇੱਕ ਪ੍ਰਮੁੱਖ ਹਿੱਸਾ ਬਣਾ ਦਿੱਤਾ ਹੈ। ਰੱਖਿਆ ਖੋਜ ਅਤੇ ਵਿਕਾਸ ਅਤੇ ਨਿਰਮਾਣ ਲਈ ਦੇਸ਼ ਵਿੱਚ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਹੋਰ ਦੇਸ਼ਾਂ ਦੇ ਨਾਲ ਸੰਯੁਕਤ ਉੱਦਮਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਕ ਕੇਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਸਾਰੇ ਸਾਈਲੋਜ਼ ਸਮਾਪਤ ਕਰਨ ਦਾ ਇੱਕ ਪ੍ਰਯਤਨ ਕੀਤਾ ਗਿਆ ਹੈ। ਇਸ ਨਾਲ ਇੱਕ ਅਜਿਹਾ ਮੌਹਾਲ ਤਿਆਰ ਹੋਵੋਗਾ, ਜਿੱਥੇ ਲੋਕ ਨਿਵੇਸ਼ ਅਤੇ ਇਨੋਵੇਸ਼ਨ ਲਈ ਤਿਆਰ ਰਹਿਣਗੇ।

ਉਪਯੋਗਕਰਤਾ ਅਤੇ ਉਤਪਾਦਕ ਦਰਮਿਆਨ ਸਾਂਝੇਦਾਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਪਯੋਗਕਰਤਾ ਅਤੇ ਉਤਪਾਦਕ ਦਰਮਿਆਨ ਸਹਿਭਾਗਤਾ ਨਾਲ ਰਾਸ਼ਟਰ ਸੁਰੱਖਿਆ ਨੂੰ ਹੋਰ ਅਧਿਕ ਮਜ਼ਬੂਤ ਬਣਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ, ‘ਰੱਖਿਆ ਨਿਰਮਾਣ ਕੇਵਲ ਸਰਕਾਰੀ ਸੰਸਥਾਨਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਬਲਕਿ ਇਸ ਦੀ ਨਿੱਜੀ ਖੇਤਰ ਦੇ ਨਾਲ ਸਮਾਨ ਭਾਗੀਦਾਰੀ ਅਤ ਸਾਂਝੇਦਾਰੀ ਹੋਣੀ ਚਾਹੀਦੀ।’

ਨਵੇਂ ਭਾਰਤ ਲਈ ਨਵੇਂ ਟੀਚੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਰੱਖਿਆ ਉਪਕਰਨਾਂ ਦੇ ਨਿਰਮਾਣ ਲਈ ਦੋ ਵੱਡੇ ਕੌਰੀਡੋਰਸ ਦਾ ਨਿਰਮਾਣ ਕੀਤਾ  ਜਾ ਰਿਹਾ ਹੈ। ਇੱਕ ਤਾਮਿਲਨਾਡੂ ਵਿੱਚ ਅਤੇ ਇੱਕ ਹੋਰ ਉੱਤਰ-ਪ੍ਰਦੇਸ਼ ਵਿੱਚ ਹੋਵੇਗਾ। ਉੱਤਰ ਪ੍ਰਦੇਸ਼ ਦੇ ਰੱਖਿਆ ਕੌਰੀਡੋਰ ਦੇ ਅੰਤਰਗਤ, ਲਖਨਊ ਦੇ ਇਲਾਵਾ ਅਲੀਗੜ੍ਹ, ਆਗਰਾ, ਝਾਂਸੀ, ਚਿਤਰਕੁਟ ਅਤੇ ਕਾਨਪੁਰ ਵਿੱਚ ਨੋਡਸ ਸਥਾਪਿਤ ਕੀਤੇ ਜਾਣਗੇਭਾਰਤ ਵਿੱਚ ਰੱਖਿਆ  ਉਤਪਾਦਾਂ ਦੇ ਨਿਰਮਾਣ ਨੂੰ ਗਤੀ ਪ੍ਰਦਾਨ ਕਰਨ ਲਈ ਨਵੇਂ ਟੀਚੇ ਤੈਅ ਕੀਤੇ ਗਏ ਹਨ

 

ਪ੍ਰਧਾਨ ਮੰਤਰੀ ਨੇ ਕਿਹਾ, ਸਾਡਾ ਟੀਚਾ ਅਗਲੇ ਪੰਜ ਸਾਲਾਂ ਵਿੱਚ ਰੱਖਿਆ ਉਤਪਾਦਨ ਦੇ ਖੇਤਰ ਵਿੱਚ ਐਮਐੱਸਐੱਸਈ ਦੀ ਸੰਖਿਆ 15000 ਤੋਂ ਉੱਪਰ ਲੈ ਜਾਣਾ ਹੈ। ਆਈ-ਡੀਈਐਕਸ ਦੇ ਵਿਚਾਰ ਨੂੰ ਵਧਾਉਣ ਲਈ 200 ਨਵੇਂ ਰੱਖਿਆ ਸਟਾਰਟ ਅੱਪਸ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਪ੍ਰਯਤਨ ਘੱਟ ਤੋਂ ਘੱਟ 50 ਨਵੀਆਂ ਟੈਕਨੋਲੋਜੀਆਂ ਅਤੇ ਉਤਪਾਦਾਂ ਨੂੰ ਵਿਕਸਿਤ ਕਰਨ ਲਈ ਕੀਤਾ ਜਾ ਰਿਹਾ ਹੈ। ਮੇਰਾ ਸੁਝਾਅ ਹੈ ਕਿ ਦੇਸ਼ ਦੇ ਪ੍ਰਮੁੱਖ ਉਦਯੋਗ ਸੰਗਠਨ ਰੱਖਿਆ ਉਤਪਾਦਾਂ ਦੇ ਨਿਰਮਾਣ ਲਈ ਇੱਕ ਸਾਂਝਾ ਮੰਚ ਬਣਾਉਣਾ, ਤਾਕਿ ਉਹ ਰੱਖਿਆ ਦੇ ਖੇਤਰ ਵਿੱਚ ਟੈਕਨੋਲੋਜੀ ਦੇ ਵਿਕਾਸ ਅਤ ਉਤਪਾਦਨ ਦੋਨਾਂ ਦਾ ਲਾਭ ਉਠਾ ਸਕਣ

 

*****

 

ਵੀਆਰਆਰਕੇ/ਵੀਜੇ
 (Release ID: 1602334) Visitor Counter : 31


Read this release in: English