ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 'ਸ਼੍ਰੀਰਾਮ ਜਨਮ ਭੂਮੀ ਤੀਰਥ ਸ਼ੇਤਰ' ਟਰੱਸਟ ਸਥਾਪਤ ਕਰਨ ਦਾ ਐਲਾਨ ਕੀਤਾ

ਸੁਤੰਤਰ ਟਰੱਸਟ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਲਈ ਸਾਰੇ ਫ਼ੈਸਲੇ ਲਵੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਭਾਰਤ ਦੀ ਜਨਤਾ ਵੱਲੋਂ ਦਿਖਾਏ ਗਏ ਆਚਰਣ ਦੀ ਪ੍ਰਸ਼ੰਸਾ ਕੀਤੀ


ਭਾਰਤ ਵਿੱਚ ਰਹਿਣ ਵਾਲੇ ਸਾਰੇ ਭਾਈਚਾਰੇ ਇੱਕ ਵੱਡੇ ਪਰਿਵਾਰ ਦੇ ਮੈਂਬਰ ਹਨ: ਪ੍ਰਧਾਨ ਮੰਤਰੀ

Posted On: 05 FEB 2020 2:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਵਿੱਚ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਦੀ ਨਿਗਰਾਨੀ ਲਈ ਟਰੱਸਟ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, "ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਅਧਾਰ 'ਤੇ ਮੇਰੀ ਸਰਕਾਰ ਨੇ ਅੱਜ 'ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰ' ਟਰੱਸਟ ਬਣਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਟਰੱਸਟ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਨਾਲ ਸਬੰਧਤ ਸਾਰੇ ਫ਼ੈਸਲੇ ਲੈਣ ਲਈ ਸੁਤੰਤਰ ਹੋਵੇਗਾ।"

https://twitter.com/PIB_India/status/1224937858063982592

ਫ਼ੈਸਲਾ ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲਿਆਂ ਦੇ ਅਨੁਰੂਪ 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਸਰਕਾਰ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ, ਸੁੰਨੀ ਵਕਫ ਬੋਰਡ ਨੂੰ ਪੰਜ ਏਕੜ ਜ਼ਮੀਨ ਦੇਣ ਦੀ ਬੇਨਤੀ ਕੀਤੀ ਸੀ ਅਤੇ ਰਾਜ ਸਰਕਾਰ ਨੇ ਇਸ ਬੇਨਤੀ ਨੂੰ ਸਵੀਕਾਰ ਕੀਤਾ।

ਅਸੀਂ ਸਾਰੇ ਭਾਰਤੀ ਲੋਕਾਚਾਰ, ਭਾਵ, ਆਦਰਸ਼ ਅਤੇ ਸੱਭਿਆਚਾਰ ਵਿੱਚ ਭਗਵਾਨ ਰਾਮ ਅਤੇ ਅਯੁੱਧਿਆ ਨਾਲ ਜੁੜੇ ਇਤਿਹਾਸਕ ਅਤੇ ਅਧਿਆਤਮਿਕ ਮਹੱਤਵ ਨੂੰ ਜਾਣਦੇ ਹਾਂ

ਪ੍ਰਧਾਨ ਮੰਤਰੀ ਨੇ ਕਿਹਾ, ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਅਤੇ ਰਾਮ ਲੱਲਾ ਦੇ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਫ਼ੈਸਲਾ ਲਿਆ ਹੈ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਲਗਭਗ 67.703 ਏਕੜ ਹਾਸਲ ਭੂਮੀ, ਨਵਗਠਿਤ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਨੂੰ ਟ੍ਰਾਂਸਫਰ ਕੀਤੀ ਜਾਵੇਗੀ।'

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਜਨਤਾ ਵੱਲੋਂ ਦਿਖਾਏ ਗਏ ਆਚਰਣ ਦੀ ਪ੍ਰਸ਼ੰਸਾ ਕੀਤੀ

ਪ੍ਰਧਾਨ ਮੰਤਰੀ ਨੇ ਅਯੁੱਧਿਆ ਮਾਮਲੇ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸ਼ਾਂਤੀ ਅਤੇ ਸਦਭਾਵ ਬਣਾਈ ਰੱਖਣ ਵਿੱਚ ਦੇਸ਼ ਵੱਲੋਂ ਦਿਖਾਈ ਗਈ ਪਰਿਪੱਕਤਾ ਦੀ ਸ਼ਲਾਘਾ ਕੀਤੀ।

https://twitter.com/PIB_India/status/1224942499023581186

ਉਨ੍ਹਾਂ ਨੇ ਇਸ ਗੱਲ ਨੂੰ ਇੱਕ ਅਲੱਗ ਟਵੀਟ ਵਿੱਚ ਦੁਹਰਾਉਂਦੇ ਹੋਏ ਕਿਹਾ, 'ਭਾਰਤ ਦੀ ਜਨਤਾ ਨੇ ਲੋਕਤੰਤਰਿਕ ਤੌਰ-ਤਰੀਕਿਆਂ ਅਤੇ ਪ੍ਰਕਿਰਿਆਵਾਂ ਵਿੱਚ ਜ਼ਿਕਰਯੋਗ ਵਿਸ਼ਵਾਸ ਦਿਖਾਇਆ। ਮੈਂ ਭਾਰਤ ਦੀ 130 ਕਰੋੜ ਜਨਤਾ ਨੂੰ ਨਮਨ ਕਰਦਾ ਹਾਂ।'

https://twitter.com/PMOIndia/status/1224931512589533186

ਭਾਰਤ ਵਿੱਚ ਰਹਿਣ ਵਾਲੇ ਸਾਰੇ ਭਾਈਚਾਰੇ ਇੱਕ ਵੱਡੇ ਪਰਿਵਾਰ ਦੇ ਮੈਂਬਰ ਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਹਾਂਇਹ ਭਾਰਤ ਦਾ ਲੋਕਾਚਾਰ ਹੈ। ਅਸੀਂ ਹਰੇਕ ਭਾਰਤੀ ਨੂੰ ਪ੍ਰਸੰਨ ਅਤੇ ਤੰਦਰੁਸਤ ਦੇਖਣਾ ਚਾਹੁੰਦੇ ਹਨ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੋਂ ਨਿਰਦੇਸ਼ਿਤ ਹੋ ਕੇ ਅਸੀਂ ਹਰੇਕ ਭਾਰਤੀ ਦੀ ਭਲਾਈ ਲਈ ਕੰਮ ਕਰ ਰਹੇ ਹਾਂ।

https://twitter.com/PMOIndia/status/1224931514577612801

ਪ੍ਰਧਾਨ ਮੰਤਰੀ ਨੇ ਕਿਹਾ, 'ਆਓ ਅਸੀਂ ਸਾਰੇ ਮਿਲ ਕੇ ਸ਼ਾਨਦਾਰ ਰਾਮ ਮੰਦਿਰ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰੀਏ।'

*****

ਵੀਆਰਆਰਕੇ/ਵੀਜੇ
 



(Release ID: 1602109) Visitor Counter : 141


Read this release in: English