ਮੰਤਰੀ ਮੰਡਲ

ਕੇਂਦਰੀ ਮੰਤਰੀ ਮੰਡਲ ਨੇ ਮਹਾਰਾਸ਼ਟਰ ਦੇ ਵਧਾਵਨ ਵਿੱਚ ਇੱਕ ਨਵੀਂ ਪ੍ਰਮੁੱਖ ਬੰਦਰਗਾਹ ਦੀ ਸਥਾਪਨਾ ਲਈ ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦਿੱਤੀ

Posted On: 05 FEB 2020 2:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਹਾਰਾਸ਼ਟਰ ਦੇ ਵਧਾਵਨ ਵਿੱਚ ਇੱਕ ਨਵੀਂ ਪ੍ਰਮੁੱਖ ਬੰਦਰਗਾਹ ਦੀ ਸਥਾਪਨਾ ਲਈ ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦਿੱਤੀ ਹੈ

ਪ੍ਰੋਜੈਕਟ ਦੀ ਕੁੱਲ ਲਾਗਤ 65,544.54 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।

ਵਧਾਵਨ ਬੰਦਰਗਾਹ "ਲੈਂਡ ਲੌਰਡ ਮਾਡਲ"ਵਿੱਚ ਵਿਕਸਤ ਕੀਤੀ ਜਾਵੇਗੀਜਵਾਹਰ ਲਾਲ ਨਹਿਰੂ ਪੋਰਟ ਨਾਲ ਇੱਕ ਉੱਘੇ ਹਿੱਸੇਦਾਰ ਵਜੋਂ ਇੱਕ ਸਪੈਸ਼ਲ ਪਰਪਜ਼ ਵਾਹਨ (ਐੱਸਪੀਵੀ) ਸਥਾਪਿਤ ਕੀਤਾ ਜਾਵੇਗਾ। ਜੇਐੱਨਪੀਟੀ ਦੇ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਇਕਵਿਟੀ ਹਿੱਸੇਦਾਰੀ 50% ਦੇ ਬਰਾਬਰ ਜਾਂ ਇਸ ਤੋਂ ਅਧਿਕ ਹੋਵੇਗੀ। ਐੱਸਪੀਵੀ, ਅੰਤਰਖੇਤਰ ਨਾਲ ਕਨੈਕਟੀਵਿਟੀ ਸਥਾਪਿਤ ਕਰਨ  ਦੇ ਇਲਾਵਾ ਭੂਮੀ ਸੁਧਾਰ ਬ੍ਰੇਕ ਵਾਟਰ  ਦੇ ਨਿਰਮਾਣ ਸਮੇਤ ਬੰਦਰਗਾਹ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰੇਗਾ। ਸਾਰੀਆਂ ਵਪਾਰਕ ਗਤੀਵਿਧੀਆਂ ਨਿੱਜੀ ਡਿਵੈਲਪਰਸ ਦੁਆਰਾ ਪੀਪੀਪੀ ਮੋਡ ਦੇ ਤਹਿਤ ਕੀਤੀਆਂ ਜਾਣਗੀਆਂ

ਜਵਾਹਰ ਲਾਲ ਨਹਿਰੂ ਪੋਰਟ ਟਰੱਸਟ  ( ਜੇਐੱਨਪੀਟੀ )  ਭਾਰਤ ਵਿੱਚ ਸਭ ਤੋਂ ਵੱਡਾ ਹੈ ।  ਇਸ ਦਾ ਵਿਸ਼ਵ ਵਿੱਚ 28ਵਾਂ ਸਥਾਨ ਹੈ ਅਤੇ ਇਸ ਦੀ ਟ੍ਰੈਫਿਕ 5.1 ਮਿਲੀਅਨ ਟੀਈਯੂ  (20 - ਫੁੱਟ ਇਕਵੇਲੈਂਟ ਯੂਨਿਟਸ)  ਹੈ ।  ਸਾਲ 2023 ਤੱਕ 10 ਮਿਲੀਅਨ ਟੀਈਯੂ ਦੀ ਸਮਰੱਥਾ ਵਿੱਚ ਵਾਧਾ ਕਰਨ ਵਾਲੇ ਚੌਥੇ ਟਰਮੀਨਲ  ਦੇ ਪੂਰੇ ਹੋਣ  ਤੋਂ ਬਾਅਦ ਵੀ ਜਵਾਹਰ ਲਾਲ ਨਹਿਰੂ ਪੋਰਟ ਵਿਸ਼ਵ ਵਿੱਚ 17ਵਾਂ ਸਭ ਤੋਂ ਵੱਡਾ ਕੰਟੇਨਰ ਪੋਰਟ ਹੋਵੇਗਾ ਵਧਾਵਨ ਬੰਦਰਗਾਹ  ਦੇ ਵਿਕਾਸ ਤੋਂ ਬਾਅਦ ਭਾਰਤ ਸੰਸਾਰ ਦੇ ਸਿਖ਼ਰਲੇ 10 ਕੰਟੇਨਰ ਬੰਦਰਗਾਹ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ।

ਮਹਾਰਾਸ਼ਟਰ ਕੋਲ ਦੇਸ਼ ਦਾ ਸਭ ਤੋਂ ਵੱਡਾ ਕੰਟੇਨਰ ਬੰਦਰਗਾਹ, ਜੇਐੱਨਪੀਟੀ ਵਿਖੇ ਹੈ। ਇਹ ਮਹਾਰਾਸ਼ਟਰਉੱਤਰ ਕਰਨਾਟਕ ਤੇਲੰਗਾਨਾ  ਦੇ ਅੰਤਰਖੇਤਰ ਅਤੇ ਗੁਜਰਾਤਮੱਧ ਪ੍ਰਦੇਸ਼ਰਾਜਸਥਾਨ ਐੱਨਸੀਆਰ ਪੰਜਾਬ ਅਤੇ ਉੱਤਰ ਪ੍ਰਦੇਸ਼  ਦੇ ਦੁਵੱਲੇ ਅੰਤਰਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ।  ਵਿਸ਼ਵ ਦੇ ਸਭ ਤੋਂ ਵੱਡੇ ਕੰਟੇਨਰ ਜਹਾਜ਼ਾਂ ਦੇ ਰੱਖ-ਰਖਾਅ ਲਈ, ਡੀਪ ਡਰਾਫਟ ਬੰਦਰਗਾਹ ਦੀ ਜ਼ਰੂਰਤ ਹੈ ਜੋ 10 ਮਿਲੀਅਨ ਟੀਈਯੂ ਦੀ ਯੋਜਿਤ ਸਮਰੱਥਾ ਦਾ ਪੂਰਾ ਉਪਯੋਗ ਕੀਤੇ ਜਾਣ  ਤੋਂ  ਬਾਅਦ ਜੇਐੱਨਪੀਟੀ ਬੰਦਰਗਾਹ ਤੋਂ ਅਧਿਪਲਾਵਨ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰੇ ।  ਜੇਐੱਨਪੀਟੀ ਬੰਦਰਗਾਹ ਅਤੇ ਮੁੰਦਰਾ, ਦੇਸ਼ ਦੀਆਂ ਦੋ ਸਭ ਤੋਂ ਵੱਡੀਆਂ ਕੰਟੇਨਰ ਰੱਖ-ਰਖਾਅ (ਕੇਵਲ ਮੱਧ ਆਕਾਰ ਦੇ ਕੰਟੇਨਰ ਜਹਾਜ਼ਾ ਲਈ) ਕਰਨ ਵਾਲੀਆਂ ਬੰਦਰਗਾਹਾਂ ਹਨ। ਇਨ੍ਹਾਂ ਦੀ ਡਰਾਫਟ ਕ੍ਰਮਵਾਰ :15ਐੱਮ ਅਤੇ 16ਐੱਮ ਹੈ ਜਦੋਂ ਕਿ ਦੁਨੀਆ ਦੀ ਸਭ ਤੋਂ ਵੱਡੀ ਕੰਟੇਨਰ ਰੱਖ-ਰਖਾਅ ਕਰਨ ਵਾਲੀ ਆਧੁਨਿਕ ਡੀਪ ਡਰਾਫਟ ਬੰਦਰਗਾਹ ਲਈ 18ਐੱਮ ਤੋਂ 20ਐੱਮ ਦੇ ਡਰਾਫਟ ਦੀ ਜ਼ਰੂਰਤ ਹੈ। ਤਟ  ਦੇ ਨਜ਼ਦੀਕ ਵਧਾਵਨ ਬੰਦਰਗਾਹ ਵਿੱਚ ਪ੍ਰਕਿਰਤਕ ਡਰਾਫਟ ਲਗਭਗ 20 ਮੀਟਰ ਹੈ, ਜਿਸ ਦੇ ਨਾਲ ਇਸ ਬੰਦਰਗਾਹ ਉੱਤੇ ਵੱਡੇ ਜਹਾਜ਼ਾਂ ਦੇ ਰੱਖ-ਰਖਾਅ ਦੀ ਸੰਭਾਵਨਾ ਹੈ। ਵਧਾਵਨ ਬੰਦਰਗਾਹ ਦੇ ਵਿਕਾਸ ਨਾਲ 16,000 ਤੋਂ 25,000 ਟੀਈਯੂ ਸਮਰੱਥਾ ਦੇ ਕੰਟੇਨਰ ਜਹਾਜ਼ਾਂ ਨੂੰ ਆਮੰਤ੍ਰਿਤ ਕਰਨ ਦੀ ਸਮਰੱਥਾ ਬਣੇਗੀ। ਇਸ ਨਾਲ  ਅਰਥ ਵਿਵਸਥਾਵਾਂ ਦੇ ਪੱਧਰ ਵਿੱਚ ਵਾਧਾ ਅਤੇ ਲੌਜਿਸਟਿਕ ਲਾਗਤ ਘੱਟ ਹੋਣ  ਦੇ ਲਾਭ ਮਿਲਣਗੇ।

ਕੰਟੇਨਰ ਜਹਾਜ਼ਾਂ ਦੇ ਲਗਾਤਾਰ ਵਧ ਰਹੇ ਅਕਾਰ ਦੇ ਕਾਰਨ ਭਾਰਤ  ਦੇ ਪੱਛਮੀ ਤਟ ਉੱਤੇ ਡੀਪ ਡਰਾਫਟ ਬੰਦਰਗਾਹ ਦਾ ਵਿਕਾਸ ਕਰਨਾ ਅਤਿਅੰਤ ਜ਼ਰੂਰੀ ਹੋ ਜਾਂਦਾ ਹੈ।  ਵੈਲਿਯੂ ਐਡਿਡ ਨਿਰਮਾਣ ਖੇਤਰ ਦੇ ਕਾਰਨ ਕਾਰਗੋ ਦੇ ਵਧਦੇ ਹੋਏ ਕੰਟੇਨਰੀਕਰਨ ਨਾਲ, ਮੁੱਲ ਸੰਵਰਧਨ ਆਯਾਤ ਦੇ ਰੱਖ-ਰਖਾਅ ਅਤੇ ਨਿਰਮਾਣ ਗਤੀਵਿਧੀਆਂ ਵਿੱਚ ਮਦਦ ਲਈ, ਨਿਰਯਾਤ ਵਾਸਤੇ ਸਾਡੀਆਂ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨੂੰ ਤਿਆਰ ਕਰਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।  ਜੇਐੱਨਪੀਟੀ ਅੰਤਰਖੇਤਰ ਵਿੱਚ ਕੰਟੇਨਰ ਟ੍ਰੈਫਿਕ 2020 - 25 ਤੱਕ ਮੌਜੂਦਾ 4.5 ਐੱਮਟੀਈਯੂ ਤੋਂ ਵਧ ਕੇ 10.1 ਐੱਮਟੀਈਯੂ 'ਤੇ ਪਹੁੰਚਣ ਦੀ ਉਮੀਦ ਹੈ ।  ਇਸ ਅਵਧੀ ਤੱਕ ਜੇਐੱਨਪੀਟੀ ਦੀ ਸਮਰੱਥਾ ਦਾ ਪੂਰਾ ਉਪਯੋਗ ਹੋ ਚੁੱਕਿਆ ਹੋਵੇਗਾ। ਲੌਜਿਸਟਿਕ ਇਨਫ੍ਰਾਸਟ੍ਰਕਚਰ ਨੂੰ ਬਿਹਤਰ ਬਣਾਉਣ ਦੀ ਯੋਜਨਾ ਅਤੇ ਮੇਕ ਇਨ ਇੰਡੀਆ ਅਭਿਯਾਨ ਦੁਆਰਾ ਭਾਰਤ ਤੋਂ ਜ਼ਿਆਦਾ ਤੋਂ ਜ਼ਿਆਦਾ ਨਿਰਯਾਤ ਅਤੇ ਨਿਰਮਾਣ ਸੰਸਾਧਨ  ਦੇ ਬਾਅਦ ਕੰਟੇਨਰ ਟ੍ਰੈਫਿਕ ਦੀ ਮੰਗ ਵਿੱਚ ਹੋਰ ਵਾਧਾ ਹੋਵੇਗਾ

******

ਵੀਆਰਆਰਕੇ/ਐੱਸਸੀ



(Release ID: 1602088) Visitor Counter : 129


Read this release in: English