ਆਯੂਸ਼

ਆਯੁਸ਼ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ ਦੇ ਸੰਦਰਭ ਵਿੱਚ ਇਹਤਿਆਤੀ ਉਪਾਵਾਂ ‘ਤੇ ਸਪੱਸ਼ਟੀਕਰਨ

Posted On: 04 FEB 2020 11:50AM by PIB Chandigarh

ਇਹ ਸਪੱਸ਼ਟੀਕਰਨ ਆਯੁਸ਼ ਮੰਤਰਾਲੇ ਦੁਆਰਾ ਜਨਹਿਤ ਵਿੱਚ ਜਾਰੀ ਅਡਵਾਈਜ਼ਰੀਜ਼ ਦੇ ਹਵਾਲੇ ਨਾਲ ਹੈ ਜਿਨ੍ਹਾਂ ਅਨੁਸਾਰ ਕੋਰੋਨਾ ਵਰਗੀਆਂ ਉੱਭਰ ਰਹੀਆਂ ਵਾਇਰਲ ਬਿਮਾਰੀਆਂ ਵਿੱਚ ਆਮ ਸੁਰੱਖਿਆਤਮਿਕ ਅਤੇ ਰੋਗ ਨਿਰੋਧੀ ਉਪਾਅ ਕੀਤੇ ਜਾ ਸਕਦੇ ਹਨ 29 ਜਨਵਰੀ, 2020 ਨੂੰ ਦੋ ਅਜਵਾਈਜ਼ਰੀਜ਼ ਜਾਰੀ ਕੀਤੀਆਂ ਗਈਆਂ ਜੋ ਸਿਰਫ ਅਜਿਹੀਆਂ ਵਾਇਰਲ ਬਿਮਾਰੀਆਂ ਦੇ ਸੰਦਰਭ ਵਿੱਚ ਕੀਤੇ ਜਾਣ ਵਾਲੇ ਇਹਤਿਆਤੀ ਉਪਾਵਾਂ ਨਾਲ ਸਬੰਧਿਤ ਹਨ ਇਹ ਉਪਾਅ ਸਬੰਧਤ ਮੈਡੀਕਲ ਸਿਸਟਮ ਵਿੱਚ ਪਹੁੰਚ ਦੇ ਸਿਧਾਂਤਾਂ ਉੱਤੇ ਅਧਾਰਤ ਹਨ ਜਿਨ੍ਹਾਂ ਵਿੱਚ ਕਿ ਸਾਹ ਸੰਬੰਧੀ ਸਮੱਸਿਆ ਸਪੱਸ਼ਟ ਨਜ਼ਰ ਆਉਂਦੀ ਸੀ ਇਨ੍ਹਾਂ ਅਡਵਾਈਜ਼ਰੀਜ਼ ਵਿੱਚ  ਨਾ ਤਾਂ ਪ੍ਰਭਾਵੀ ਇਲਾਜ ਦਾ ਦਾਅਵਾ ਕੀਤਾ ਗਿਆ ਹੈ ਅਤੇ ਨਾ ਹੀ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੋਈ ਦਵਾਈ ਸੁਝਾਈ ਗਈ ਸੀ ਨਿੱਜੀ ਸਫਾਈ ਸਬੰਧੀ ਕਦਮ ਅਤੇ ਕੁਝ ਹਰਬਲ ਦਵਾਈਆਂ ਸਿਹਤ ਨੂੰ ਕਾਇਮ ਰੱਖਣ ਵਿੱਚ ਸਹਾਈ ਹੋ ਸਕਦੀਆਂ ਹਨ, ਦਾ ਸੰਕੇਤ ਅਡਵਾਈਜ਼ਰੀਜ਼ ਵਿੱਚ ਦਿੱਤਾ ਗਿਆ ਇਹ ਵੀ ਸਲਾਹ ਦਿੱਤੀ ਗਈ ਕਿ ਇਨ੍ਹਾਂ ਦਵਾਈਆਂ ਨਾਲ ਸਬੰਧਿਤ ਮੈਡੀਕਲ ਸਿਸਟਮਾਂ ਦੇ ਰਜਿਸਟ੍ਰਡ ਪ੍ਰੈਕਟੀਸ਼ਨਰਾਂ ਨਾਲ ਸਲਾਹ ਕਰਕੇ ਹੀ ਤਿਆਰ ਦਵਾਈਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ

 

ਇਸ ਸਬੰਧ ਵਿੱਚ ਇਹ ਤੱਥ ਪਤਾ ਲੱਗਾ ਹੈ ਕਿ ਮੀਡੀਆ ਅਤੇ ਮੈਡੀਕਲ ਪੇਸ਼ੇ ਨਾਲ ਸਬੰਧਿਤ ਸੰਸਥਾਵਾਂ ਵੱਲੋਂ ਖਬਰਾਂ  ਵਿੱਚ ਹੇਰਫੇਰ ਨਾਲ ਸਿਹਤ ਦੇਖਭਾਲ ਦੇ ਆਯੁਸ਼ ਸਿਸਟਮਾਂ ਦੇ ਅਕਸ ਨੂੰ ਬਦਨਾਮ ਕਰਨ ਅਤੇ ਆਮ ਜਨਤਾ ਵਿੱਚ ਇਨ੍ਹਾਂ ਮੈਡੀਕਲ ਸਿਸਟਮਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੂਰਾ ਵਿਸ਼ਵ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੁਝ ਮਦਦ ਦੀ ਭਾਲ ਵਿੱਚ ਹੈ ਹੁਣ ਤੱਕ ਇਸ ਦਾ ਕੋਈ ਸੰਭਵ ਹੱਲ ਨਹੀਂ ਨਿਕਲਿਆ ਇਸ ਸਥਿਤੀ ਵਿੱਚ ਕਿਸੇ ਵੀ ਕੇਸ ਤੋਂ ਮਿਲਣ ਵਾਲੀ ਥੋਡ਼ੀ ਜਿਹੀ ਸਹਾਇਤਾ ਦਾ ਵੀ ਸਵਾਗਤ ਹੈ ਆਯੁਸ਼ ਅਡਵਾਈਜ਼ਰੀ ਦੇ ਯਤਨ ਨੂੰ ਇਸ ਸਹੀ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ

 

ਆਰਜੇ


(Release ID: 1601967) Visitor Counter : 232


Read this release in: English